ਅਸਲ ਖੁਸ਼ੀ
ਇਸ ’ਚ ਕੋਈ ਸ਼ੱਕ ਨਹੀਂ ਕਿ ਆਰਥਿਕ ਮਜਬੂਤੀ ਅਤੇ ਭੌਤਿਕ ਵਸਤੂਆਂ ਦੀ ਪ੍ਰਾਪਤੀ ਨਾਲ ਵੀ ਸਾਨੂੰ ਖੁਸ਼ੀ ਮਿਲਦੀ ਹੈ ਪਰ ਉਸਦੀ ਇੱਕ ਹੱਦ ਹੈ ਖੁਸ਼ੀ ਦਾ ਵੱਧਣਾ-ਫੁੱਲਣਾ ਤਾਂ ਜੀਵਨ ਵਹਾਅ ਦੇ ਸੰਘਰਸ਼ ’ਚ ਹੈ ਯਾਤਰਾ ਦਾ ਆਨੰਦ ਮੰਜ਼ਿਲ ਤੱਕ ਪਹੁੰਚਣ ’ਚ ਨਹੀਂ ਯਾਤਰਾ ਦੇ ਮਾਰਗ ਦੀ ਪਹੁੰਚ ਯੋਗਤਾ ਅਤੇ ਕਠਿਨਾਈਆਂ ’ਚ ਹੈ ਜੇਕਰ ਯਾਤਰਾ ਦੇ ਮਾਰਗ ’ਚ ਸਿਰਫ਼ ਸੁੱਖ-ਸੁਵਿਧਾਵਾਂ ਵਿੱਛੀਆਂ ਹੋਣ ਤਾਂ ਮੰਜ਼ਿਲ ਜਾਂ ਟੀਚਾ ਇਕਸਾਰ ਪ੍ਰਤੀਤ ਹੋਵੇਗਾ
ਆਨੰਦ ਬਹੁਤ ਜ਼ਿਆਦਾ ਧਨ-ਦੌਲਤ, ਸ਼ੋਹਰਤ ਅਤੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ’ਚ ਨਹੀਂ ਸਗੋਂ ਰੋਜਮਰਰਾ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਅਤੇ ਘਟਨਾਵਾਂ ’ਚ ਜ਼ਿਆਦਾ ਹੈ ਲੋਕ ਅਕਸਰ ਖੁਸ਼ ਹੋਣ ਲਈ ਭਵਿੱਖ ਦੀ ਉਡੀਕ ਕਰਦੇ ਰਹਿੰਦੇ ਹਨ ਜੀਵਨ ’ਚ ਇੱਕਮਾਤਰ ਵੱਡੀ ਖੁਸ਼ੀ ਜਾਂ ਆਨੰਦ ਦੀ ਉਡੀਕ ’ਚ, ਜੋ ਇੱਕਦਮ ਅਨਿਸ਼ਚਿਤ ਅਤੇ ਅਸੰਭਵ ਹੈ, ਅਣਗਿਣਤ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਨਜ਼ਰਅੰਦਾਜ਼ ਕਰ ਦੇਣਾ ਕਿੱਥੋਂ ਦੀ ਸਿਆਣਪ ਹੈ? ਆਓ ਜੀਵਨ ਦੇ ਹਰ ਪਲ ’ਚ, ਹਰ ਸਮੇਂ ’ਚ ਖੁਸ਼ੀ ਲੱਭੀਏ ਅਤੇ ਆਨੰਦ ਦਾ ਮਾਹੌਲ ਬਣਾਈਏ
ਜਦੋਂ ਵਿਅਕਤੀ ਖੁਸ਼ ਹੁੰਦਾ ਹੈ ਤਾਂ ਉਹ ਨੱਚਦਾ ਹੈ, ਗਾਉਂਦਾ ਹੈ, ਗੁਨਗਣਾਉਂਦਾ ਹੈ, ਹੱਸਦਾ ਹੈ, ਮੁਸਕਰਾਉਂਦਾ ਹੈ, ਹੱਥ ਮਿਲਾਉਂਦਾ ਹੈ ਅਤੇ ਇਸੇ ਤਰ੍ਹਾਂ ਦੀਆਂ ਹੋਰ ਕੋਸ਼ਿਸ਼ਾਂ ਜਾਂ ਕਿਰਿਆਵਾਂ ਕਰਦਾ ਹੈ ਖੁਸ਼ੀ ਦੀ ਹਾਲਤ ’ਚ ਵਿਅਕਤੀ ਆਪਣੇ ਪਰਿਵਾਰ ਲਈ ਗਿਫ਼ਟ ਖਰੀਦਦਾ ਹੈ ਜਾਂ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਮੱਦਦ ਲਈ ਅੱਗੇ ਆਉਂਦਾ ਹੈ ਜਦੋਂ ਵਿਅਕਤੀ ਕਿਸੇ ਵੀ ਤਰੀਕੇ ਨਾਲ ਖੁਸ਼ ਹੁੰਦਾ ਹੈ ਤਾਂ ਉਹ ਆਪਣੀ ਖੁਸ਼ੀ ਦੂਜਿਆਂ ’ਤੇ ਪ੍ਰਗਟ ਕਰਨਾ ਚਾਹੁੰਦਾ ਹੈ, ਦੂਜਿਆਂ ਨਾਲ ਵੰਡਣਾ ਚਾਹੁੰਦਾ ਹੈ ਅਤੇ ਦੂਜਿਆਂ ਲਈ ਕੁਝ ਕਰਨਾ ਚਾਹੁੰਦਾ ਹੈ ਤਾਂ ਕਿ ਉਹ ਵੀ ਖੁਸ਼ੀ ਦਾ ਅਨੁਭਵ ਕਰ ਸਕੇ ਅਤੇ ਇਸ ਤਰ੍ਹਾਂ ਆਪਣੀ ਖੁਸ਼ੀ ਨੂੰ ਲੰਬੇ ਸਮੇਂ ਤੱਕ ਬਣਾਉਣਾ ਚਾਹੁੰਦਾ ਹੈ
ਖੁਸ਼ੀ ਦੀ ਅਵਸਥਾ ’ਚ ਵਿਅਕਤੀ ਦੇ ਮੂਡ ’ਚ ਸਕਾਰਾਤਮਕ ਤਬਦੀਲੀ ਆਉਂਦ ਹੈ ਹੁਣ ਜੇਕਰ ਵਿਅਕਤੀ ਆਮ ਹਾਲਤ ’ਚ ਜਾਂ ਅਜੀਬ ਪ੍ਰਤੀਕੂਲ ਹਲਾਤਾਂ ’ਚ ਵੀ ਉਨ੍ਹਾਂ ਕਿਰਿਆਵਾਂ ਨੂੰ ਦੁਹਰਾਉਂਦਾ ਹੈ ਜਿਨ੍ਹਾਂ ਨੂੰ ਉਹ ਖੁਸ਼ੀ ਦੀ ਹਾਲਤ ’ਚ ਦੁਹਰਾਉਂਦਾ ਹੈ ਤਾਂ ਵੀ ਉਸਦੀ ਮਨੋਦਸ਼ਾ ’ਤੇ ਸਕਾਰਾਤਮਕ ਪ੍ਰਭਾਵ ਹੀ ਪਵੇਗਾ ਉਕਤ ਕਿਸੇ ਵੀ ਕਿਰਿਆ ਦੇ ਕਰਨ ਜਾਂ ਦੁਹਰਾਉਣ ਨਾਲ ਵਿਅਕਤੀ ਨੂੰ ਸੁਭਾਵਿਕ ਤੌਰ ’ਤੇ ਖੁਸ਼ੀ ਹੋਵੇਗੀ ਹੀ ਅਤੇ ਖੁਸ਼ੀ ਦਾ ਅਰਥ ਹੈ ਦਬਾਅ ਤੋਂ ਮੁਕਤ ਤਣਾਅਰਹਿਤ ਅਤੇ ਚਿੰਤਾਰਹਿਤ ਮਨੋਦਸ਼ਾ ਅਜਿਹੀ ਹਾਲਤ ’ਚ ਸਰੀਰ ’ਚ ਸਥਿਤ ਅੰਦਰੂਨੀ ਗ੍ਰੰਥੀਆਂ ਉਪਯੋਗੀ ਹਾਰਮੋਨਜ਼ ਪੈਦਾ ਕਰਕੇ ਸਾਨੂੰ ਰੋਗਮੁਕਤ ਅਤੇ ਸਿਹਤਮੰਦ ਬਣਾਉਂਦੀਆਂ ਹਨ ਅਤੇ ਸਿਹਤਮੰਦ ਵਿਅਕਤੀ ਦੀ ਜੀਵਨਸ਼ਕਤੀ ਦੇ ਪੱਧਰ ’ਚ ਵਾਧਾ ਕਰਕੇ ਉਸਨੂੰ ਲਗਾਤਾਰ ਨਿਰੋਗਤਾ ਪ੍ਰਦਾਨ ਕਰਦੀ ਹੈ
ਅਖੀਰ ਉਕਤ ਕਿਰਿਆਵਾਂ ਨੂੰ ਆਪਣੀ ਆਦਤ ’ਚ ਸ਼ਾਮਲ ਕਰ ਲਓ, ਇਨ੍ਹਾਂ ਦੀ ਕੰਡੀਸ਼ਨਿੰਗ ਕਰ ਲਓ ਜਦੋਂ ਵੀ ਮੌਕਾ ਮਿਲੇ ਨੱਚੋ-ਗਾਓ, ਗੁਣਗੁਣਾਓ, ਹੱਸੋ ਅਤੇ ਮੁਸਕਰਾਓ ਇਨ੍ਹਾਂ ਕਿਰਿਆਵਾਂ ਨੂੰ ਦੁਹਰਾਉਣ ਲਈ ਮੌਕੇ ਤਲਾਸ਼ ਕਰੋ ਅਤੇ ਜੇਕਰ ਮੌਕੇ ਨਹੀਂ ਵੀ ਮਿਲਦੇ ਤਾਂ ਉਂਝ ਹੀ ਜਦੋਂ ਜੀ ਚਾਹੇ, ਇਕਾਂਤ ਅਤੇ ਫੁਰਸਤ ਦੇ ਪਲਾਂ ’ਚ ਇਨ੍ਹਾਂ ਕਿਰਿਆਵਾਂ ਨੂੰ ਦੁਹਰਾਓ ਜੀਵਨ ’ਚ ਅਜੀਬ ਹਾਲਾਤ ਆਉਣ ’ਤੇ ਜਾਂ ਅਸਫਲਤਾ ਦੀ ਹਾਲਤ ’ਚ ਵੀ ਉਸ ’ਚ ਕੁਝ ਨਾ ਕੁਝ ਖੁਸ਼ੀ ਲੱਭਣ ਦਾ ਯਤਨ ਕਰਕੇ ਉਸਨੂੰ ਸੈਲੀਬਰੇਟ ਕਰਨਾ ਚਾਹੀਦਾ ਇਹ ਯਤਨ ਲਗਾਤਾਰ ਸਫਲਤਾ ਵੱਲ ਲਿਜਾਣ ਲਈ ਸਹਾਇਕ ਹੋਵੇਗਾ
ਖੁਸ਼ ਰਹਿਣ ਜਾਂ ਹੋਣ ਦੀ ਵਜ੍ਹਾ ਤਲਾਸ਼ ਕਰੋ ਖੁਸ਼ੀ ਦੇ ਪਲਾਂ ਨੂੰ ਧਿਆਨ ਪੂਰਵਕ ਦੇਖੋ ਅਤੇ ਉਨ੍ਹਾਂ ਪਲਾਂ ’ਚ ਸੁਭਾਵਿਕ ਰੂਪ ਨਾਲ ਜੋ ਕਿਰਿਆਵਾਂ ਹੁੰਦੀਆਂ ਹਨ, ਉਨ੍ਹਾਂ ਕਿਰਿਆਵਾਂ ਨੂੰ ਅਤੇ ਅਤੇ ਕੋਸ਼ਿਸ਼ਾਂ ਨੂੰ ਆਮ ਮਨੋ ਸਥਿਤੀ ਅਤੇ ਔਖੇ ਪ੍ਰਤੀਕੂਲ ਹਲਾਤਾਂ ’ਚ ਵੀ ਦੁਹਰਾਓ ਇਹ ਥੋੜ੍ਹਾ ਔਖਾ ਹੋ ਸਕਦਾ ਹੈ ਅਸੰਭਵ ਨਹੀਂ ਇਸ ਨਾਲ ਤੁਹਾਡੇ ਜੀਵਨ ’ਚ ਸਫਲਤਾ ਨਾਲ ਖੁਸ਼ੀ ਅਤੇ ਖੁਸ਼ੀ ਨਾਲ ਸਫਲਤਾ ਦਾ ਸਥਾਈ ਚੱਕਰ ਦਾ ਨਿਰਮਾਣ ਹੋ ਜਾਵੇਗਾ ਇਸ ਚੱਕਰ ਨੂੰ ਟੁੱਟਣ ਨਾ ਦਿਓ ਇਸਦੀ ਘਾਟ ’ਚ ਪ੍ਰਤਿਭਾਸ਼ਾਲੀ ਹੁੰਦੇ ਹੋਏ ਵੀ ਸਾਨੂੰ ਲੋਂੜੀਦੀ ਸਫਲਤਾ ਅਤੇ ਸਫਲਤਾਜਨ ਖੁਸ਼ੀ ਪ੍ਰਾਪਤ ਨਹੀਂ ਹੋਵੇਗੀ ਬਸ ਖੁਸ਼ ਰਹਿਣ ਦਾ ਯਤਨ ਕਰਦੇ ਰਹੋ, ਸਫਲਤਾ ਆਪਣੇ ਆਪ ਵਾਪਸ ਆਵੇਗੀ ਅਤੇ ਇੱਕ ਸਫਲ ਵਿਅਕਤੀ ਖੁਸ਼ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ
ਸੀਤਾਰਾਮ ਗੁਪਤਾ