ਦੀਵਾਲੀ ਮੌਕੇ ਪੂਜਨੀਕ ਗੁਰੂ ਜੀ ਨੇ ਲਾਂਚ ਕੀਤਾ ਨਵਾਂ ਗੀਤ ‘ਸਾਡੀ ਨਿੱਤ ਦੀਵਾਲੀ’

  • ਪੂਜਨੀਕ ਗੁਰੂ ਜੀ ਨੇ ਦੀਵਾਲੀ ਨੂੰ ਬਣਾਇਆ ਸਪੈਸ਼ਲ
  • ਗਾਣੇ ਦੀਆਂ ਧੁਨਾਂ ’ਤੇ ਖੂਬ ਨੱਚੇ ਸ਼ਰਧਾਲੂ
  • ਹਰ ਕਿਸੇ ਦੀ ਜ਼ੁਬਾਨ ’ਤੇ ਛਾਏ ਗੀਤ ਦੇ ਬੋਲ

ਸਵਾ ਕਰੋੜ ਵਿਊਜ਼ ਨਾਲ ਮਿਲਿਅਨ ਲੋਕਾਂ ਦਾ ਪਿਆਰ

Untitled 3ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੀਵਾਲੀ ਤਿਉਹਾਰ ਦੀ ਸ਼ਾਮ ਨਵਾਂ ਗੀਤ ‘ਸਾਡੀ ਨਿੱਤ ਦੀਵਾਲੀ ਲਾਂਚ ਕੀਤਾ ਜਿਉਂ ਹੀ ਇਹ ਗੀਤ ਸੋਸ਼ਲ ਸਾਈਟ ’ਤੇ ਲੋਡ ਹੋਇਆ ਤਾਂ ਥੋੜ੍ਹੇ ਸਮੇਂ ਬਾਅਦ ਹੀ ਯੂਟਿਊਬ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਸ ਗੀਤ ਦੀ ਧੂਮ ਮੱਚ ਗਈ ਅਤੇ ਬੜੀ ਤੇਜ਼ੀ ਨਾਲ ਵਾਇਰਲ ਹੁੰਦਾ ਗਿਆ


48 ਘੰਟਿਆਂ ’ਚ ਇਹ ਗੀਤ ਦੇਸ਼-ਵਿਦੇਸ਼ ’ਚ ਐਨਾ ਫੇਮਸ ਹੋ ਗਿਆ ਕਿ ਵਿਊਜ਼ ਦੀ ਗਿਣਤੀ 50 ਲੱਖ ਨੂੰ ਪਾਰ ਕਰਦੇ ਹੋਏ 6 ਨਵੰਬਰ ਤੱਕ 1.12 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਸੀ ਇਹ ਗੀਤ ਹਰ ਵਰਗ ਲਈ ਬੇਹੱਦ ਪਸੰਦੀਦਾ ਬਣਿਆ ਹੋਇਆ ਹੈ ਵੀਡਿਓ ਗੀਤ ’ਚ ਪੂਜਨੀਕ ਗੁਰੂ ਜੀ ਦੇ ਪਿਆਰੇ ਅੰਦਾਜ਼ ਨੂੰ ਦੇਖ ਕੇ ਹਰ ਕੋਈ ਕਾਇਲ ਹੋਇਆ ਜਾ ਰਿਹਾ ਹੈ

Untitled 2ਇਸ ਗੀਤ ਜ਼ਰੀਏ ਪੂਜਨੀਕ ਗੁਰੂ ਜੀ ਨੇ ਸੰਦੇਸ਼ ਦਿੱਤਾ ਹੈ ਕਿ ਦੀਵਾਲੀ ਦੇ ਦਿਨ ਲੋਕ ਦੀਵੇ ਅਤੇ ਲੜੀਆਂ ਲਗਾ ਕੇ ਬਾਹਰ ਰੌਸ਼ਨੀ ਕਰਦੇ ਹਨ, ਪਰ ਉਨ੍ਹਾਂ ਦੇ ਅੰਦਰ ਹਨੇ੍ਹਰਾ ਛਾਇਆ ਰਹਿੰਦਾ ਹੈ ਅੰਦਰ-ਬਾਹਰ ਦੋਨਾਂ ਨੂੰ ਚਮਕਾਉਣ ਲਈ ਸਾਈਂ ਜੀ ਨੇ ਪ੍ਰਭੂ ਦੇ ਨਾਂਅ ਨਾਲ ਜੋੜਿਆ ਹੈ

ਇਸ ਤੋਂ ਇਲਾਵਾ ਗੀਤ ’ਚ ਦੀਵਾਲੀ ਤਿਉਹਾਰ ’ਤੇ ਵਧਦੇ ਨਸ਼ੇ ਦੇ ਚੱਲਣ ’ਤੇ ਕੱਟਾਕਸ਼ ਕਰਦੇ ਹੋਏ ਦੱਸਿਆ ਗਿਆ ਹੈ ਕਿ ਦੀਵਾਲੀ ਵਾਲੇ ਦਿਨ ਲੋਕ ਜੂਆ ਖੇਡ ਕੇ ਅਤੇ ਦਾਰੂ (ਸ਼ਰਾਬ) ਪੀ ਕੇ ਰਾਵਣ ਬਣਦੇ ਹਨ, ਪਰ ਜਿਨ੍ਹਾਂ ਲਈ ਇਹ ਤਿਉਹਾਰ (ਦੀਵਾਲੀ) ਮਨਾਇਆ ਜਾਂਦਾ ਹੈ ਯਾਨੀ ਸ੍ਰੀ ਰਾਮਜੀ ਦੇ ਨਕਸ਼ੇ ਕਦਮ ’ਤੇ ਕੋਈ ਨਹੀਂ ਚੱਲਦਾ, ਜੋ ਕਿ ਦੁੱਖਦ ਹੈ ਦੂਜੇ ਪਾਸੇ ਜੀਵਨ ’ਚ ਆਉਣ ਵਾਲੇ ਗਮ-ਚਿੰਤਾਵਾਂ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਨੂੰ ਭਗਵਾਨ, ਅੱਲ੍ਹਾ ਦੇ ਨਾਂਅ ਨਾਲ ਜੁੜਨ ਦਾ ਵੀ ਸੱਦਾ ਦਿੱਤਾ ਗਿਆ

Also Read:  ਜਿਸ ਦਾ ਬਾਦਸ਼ਾਹ, ਬਾਦਸ਼ਾਹਤ ਵੀ ਸਾਰੀ ਉਸੇ ਦੀ

Sadi Nit Diwali Song Launching Saint Dr Gurmeet Ram RahimSingh Jiu Insan48 ਘੰਟਿਆਂ ’ਚ ਇਹ ਗੀਤ ਦੇਸ਼-ਵਿਦੇਸ਼ ’ਚ ਐਨਾ ਫੇਮਸ ਹੋ ਗਿਆ ਕਿ ਵਿਊਜ਼ ਦੀ ਗਿਣਤੀ 50 ਲੱਖ ਨੂੰ ਪਾਰ ਕਰਦੇ ਹੋਏ 6 ਨਵੰਬਰ ਤੱਕ 1.12 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਸੀ…

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ