ਰੋਬੋਟਿਕ ਇੰਜੀਨੀਅਰਿੰਗ ਸਪੇਸ ਰਿਸਰਚ ਤੱਕ ਜਾਣ ਦਾ ਰਸਤਾ

ਦੁਨੀਆ ’ਚ ਕੰਮ ਕਰਨ ਦਾ ਤਰੀਕਾ ਲਗਾਤਾਰ ਬਦਲ ਰਿਹਾ ਹੈ ਕੁਝ ਸਾਲ ਪਹਿਲਾਂ ਤੱਕ ਜਿੱਥੇ ਕਿਸੇ ਕੰਮ ਨੂੰ ਕਰਨ ’ਚ ਮਨੁੱਖਾਂ ਨੂੰ ਕਈ ਘੰਟੇ ਜਾਂ ਦਿਨ ਅਤੇ ਮਹੀਨੇ ਲੱਗ ਜਾਂਦੇ ਸਨ, ਉੱਥੇ ਕੰਮ ਹੁਣ ਮਸ਼ੀਨਾਂ ਰਾਹੀਂ ਕੁਝ ਹੀ ਮਿੰਟਾਂ ’ਚ ਪੂਰਾ ਹੋ ਜਾਂਦਾ ਹੈ ਅੱਜ ਦੇ ਸਮੇਂ ਦੁਨੀਆ ’ਚ ਰੋਜ਼ਾਨਾ ਨਵੀਆਂ-ਨਵੀਆਂ ਤਕਨੀਕਾਂ ਦਾ ਵਿਕਾਸ ਹੋ ਰਿਹਾ ਹੈ ਇਨ੍ਹਾਂ ’ਚ ਮੁੱਖ ਰੂਪ ਨਾਲ ਰੋਬੇਟ ਹਨ, ਇਹ ਹਰ ਉਹ ਕੰਮ ਕਰਨ ’ਚ ਸਮਰੱਥ ਬਣ ਰਹੇ ਹਨ, ਜੋ ਇੱਕ ਮਨੁੱਖ ਕਰ ਸਕਦਾ ਹੈ ਇਸ ਫੀਲਡ ’ਚ ਹੋ ਰਹੇ ਵਿਕਾਸ ਕਾਰਨ ਹੀ ਅੱਜ ਰੋਬੋਟਿਕ ਇੰਜੀਨੀਅਰਿੰਗ ਵਿਦਿਆਰਥੀਆਂ ਦਰਮਿਆਨ ਪਸੰਦੀਦਾ ਕੰਮ ਬਣਦਾ ਜਾ ਰਿਹਾ ਹੈ

Also Read :-

Table of Contents

ਜੇਕਰ ਤੁਸੀਂ ਵੀ ਇਸ ਫੀਲਡ ’ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ, ਤਾਂ ਇੱਥੇ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ

ਕੀ ਹੈ ਰੋਬੋਟਿਕ ਇੰਜੀਨੀਅਰਿੰਗ:

ਇਹ ਇੱਕ ਤਰ੍ਹਾਂ ਦਾ ਆਟੋਮੈਟਿਕ ਮਕੈਨੀਕਲ ਡਿਵਾਇਜ਼ ਹੈ ਜੋ ਕੰਪਿਊਟਰ ਪ੍ਰੋਗਰਾਮਿੰਗ ਜਾਂ ਮਸ਼ੀਨੀ ਪ੍ਰੋਗਰਾਮਿੰਗ ਭਾਸ਼ਾ ਦੀ ਮੱਦਦ ਨਾਲ ਕੰਮ ਕਰਦਾ ਹੈ ਇਸ ਨੂੰ ਤੁਸੀਂ ਆਸਾਨੀ ਨਾਲ ਆਪਣੀ ਇੱਛਾ ਅਨੁਸਾਰ ਕੰਟਰੋਲ ’ਚ ਕਰ ਸਕਦੇ ਹੋ ਜਾਂ ਇਸ ਤੋਂ ਕੰਮ ਲੈ ਸਕਦੇ ਹੋ ਇਸ ਸਿਸਟਮ ’ਚ ਸੈਂਸਰ, ਕੰਟਰੋਲ, ਸਿਸਟਮ, ਮੈਨੀਪੁਲੇਟਰਸ, ਪਾਵਰ ਸਪਲਾਈ ਅਤੇ ਸਾੱਫਟਵੇਅਰ ਵਰਗੀਆਂ ਚੀਜ਼ਾਂ ਇਕੱਠੀਆਂ ਵਰਕ ਕਰਦੀਆਂ ਹਨ ਜੇਕਰ ਅਸੀਂ ਰੋਬੋਟਿਕਸ ਇੰਜੀਨੀਅਰਿੰਗ ਦੀ ਗੱਲ ਕਰੀਏ ਤਾਂ ਇਹ ਕਈ ਬ੍ਰਾਂਚਾਂ ਤੋਂ ਮਿਲ ਕੇ ਬਣੀ ਹੈ ਇਸ ’ਚ ਕੰਪਿਊਟਰ ਸਾਇੰਸ, ਇਲੈਕਟ੍ਰਾਨਿਕ ਇੰਜੀਨੀਅਰ ਅਤੇ ਮਕੈਨੀਕਲ ਇੰਜੀਨੀਅਰ ਮਿਲ ਕੇ ਰੋਬੇਟ ਦੇ ਡਿਜ਼ਾਇਨ, ਕੰਸਟ੍ਰਕਸ਼ਨ, ਪਾਵਰ ਸਪਲਾਈ, ਇਨਫਾਰਮੇਸ਼ਨ ਪ੍ਰੋਸੈਸਿੰਗ ਅਤੇ ਸਾੱਫਟਵੇਅਰ ’ਤੇ ਕੰਮ ਕਰਦਾ ਹੈ

ਜ਼ਰੂਰੀ ਯੋਗਤਾ:

ਰੋਬੋਟਿਕਸ ’ਚ ਕਰੀਅਰ ਬਣਾਉਣ ਲਈ ਤੁਹਾਨੂੰ 12ਵੀਂ ’ਚ ਭੌਤਿਕ ਅਤੇ ਗਣਿਤ ਵਿਸ਼ਿਆਂ ਦਾ ਅਧਿਐਨ ਕਰਨਾ ਜ਼ਰੂਰੀ ਹੈ ਇਸਦੇ ਨਾਲ ਹੀ ਤੁਹਾਡੇ ’ਚ ਹਮੇਸ਼ਾ ਕੁਝ ਨਵਾਂ ਅਤੇ ਇਨੋਵੇਟਿਵ ਕਰਨ ਦੀ ਯੋਗਤਾ ਵੀ ਹੋਣੀ ਚਾਹੀਦੀ ਹੈ ਰੋਬੋਟਿਕਸ ’ਚ ਕਰੀਅਰ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੰਪਿਊਟਰ, ਆਈਟੀ, ਮਕੈਨੀਕਲ, ਮੇਕੇਟ੍ਰਾਨਿਕਸ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਬੀਈ ਜਾਂ ਬੀਟੈੱਕ ਦੀ ਡਿਗਰੀ ਲੈਣੀ ਜ਼ਰੂਰੀ ਹੈ ਇਸ ਤੋਂ ਬਾਅਦ ਤੁਸੀਂ ਰੋਬੋਟਿਕਸ ’ਚ ਮਾਸਟਰਸ ਦੀ ਡਿਗਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਦੇਸ਼ ਦੇ ਕਈ ਵੱਡੇ ਇੰਸਟੀਚਿਊਟ ’ਚ ਰੋਬੋਟਿਕਸ ਦੀ ਡਿਗਰੀ ਵੀ ਹੁੰਦੀ ਹੈ, ਉੱਥੋਂ ਵੀ ਪੜ੍ਹਾਈ ਕਰ ਸਕਦੇ ਹੋ

ਇਨ੍ਹਾਂ ਖੇਤਰਾਂ ’ਚ ਕਰੀਅਰ ਦੇ ਮੌਕੇ :

ਸਪੇਸ ਰਿਸਰਚ ਰੋਬੋਟਿਕਸ ਇੰਜੀਨੀਅਰ ਸਪੇਸ ਰਿਸਰਚ ਨਾਲ ਜੁੜੀਆਂ ਸੰਸਥਾਵਾਂ ਜਿਵੇਂ ਕਿ ਇਸਰੋ, ਨਾਸਾ ਆਦਿ ’ਚ ਕੰਮ ਕਰਦੇ ਹਨ, ਜਿੱਥੇ ਰੋਬੋਟਿਕ ਟੈਕਨੋਲਾਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕੀਤਾ ਜਾਂਦਾ ਹੈ

ਮੈਡੀਕਲ ਖੇਤਰ:

ਰੋਬੋਟਸ, ਸਰਜਰੀ ਅਤੇ ਮੈਡੀਸਨ ਦੇ ਰਿਹੈਬਿਲੀਟੇਸ਼ਨ ਸੈਕਟਰ ’ਚ ਪ੍ਰਮੁੱਖਤਾ ਨਾਲ ਇਸਤੇਮਾਲ ਕੀਤੇ ਜਾਂਦੇ ਹਨ ਰੋਬੋਟਿਕ ਡਿਵਾਇਜ਼ ਨੂੰ ਕਈ ਤਰ੍ਹਾਂ ਦੀ ਥੇਰੈਪੀ ’ਚ ਇਸਤੇਮਾਲ ਕੀਤਾ ਜਾਂਦਾ ਹੈ ਇੱਥੇ ਵੀ ਰੋਬੋਟਿਕਸ ਇੰਜੀਨੀਅਰਾਂ ਲਈ ਕੰਮ ਕਰਨ ਦੇ ਵਧੀਆ ਮੌਕੇ ਹੁੰਦੇ ਹਨ

ਪ੍ਰਾਈਵੇਟ ਸੰਸਥਾਵਾਂ:

ਰੋਬੋਟਿਕਸ ਇੰਜੀਨੀਅਰ ਪ੍ਰਾਈਵੇਟ ਕੰਪਨੀਆਂ ’ਚ ਰੋਬੋਟਿਕ ਸਿਸਟਮ ਡਿਜ਼ਾਇਨ ਕਰਦੇ ਹਨ ਅਤੇ ਉਨ੍ਹਾਂ ਦੇ ਟੈਸਟਿੰਗ ਕਰਦੇ ਹਨ, ਕੰਪਨੀਆਂ ਲਈ ਲਾਭਕਾਰੀ ਸਾੱਫਟਵੇਅਰ ਅਤੇ ਖੁਦ ਚੱਲਣ ਵਾਲੇ ਉਪਕਰਣ ਬਣਦੇ ਹਨ

ਇੰਟਰਟੇਨਮੈਂਟ:

ਰੋਬੋਟਿਕਸ ਨਾਲ ਜੁੜੇ ਪੇਸ਼ੇਵਰਾਂ ਦੀ ਗੇਮਿੰਗ ਇੰਡਸਟਰੀ ’ਚ ਚੰਗੀ ਖਾਸੀ ਮੰਗ ਹੁੰਦੀ ਹੈ, ਜਿੱਥੇ ਉਹ ਰੋਬੋਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮੱਦਦ ਨਾਲ ਮਜ਼ੇਦਾਰ ਵੀਡਿਓ ਗੇਮ ਬਣਾਉਂਦੇ ਹਨ

ਇਨਵੈਸਟੀਗੇਸ਼ਨ:

ਜਾਂਚ ਏਜੰਸੀਆਂ ਅਤੇ ਪੁਲਿਸ ਵਿਭਾਗ ਵੱਡੇ ਪੈਮਾਨੇ ’ਤੇ ਰੋਬੋਟਸ ਦਾ ਇਸਤੇਮਾਲ ਕਰਦੇ ਹਨ ਖਾਸ ਤੌਰ ’ਤੇ ਖਤਰਨਾਕ ਬੰਬ ਲੱਭਣ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਲਈ ਰੋਬੋਟਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲਿਆ ਜਾਂਦਾ ਹੈ

ਬੈਂਕਿੰਗ:

ਬੈਂਕਿੰਗ ਅਤੇ ਸਟਾੱਕਸ ਨਾਲ ਜੁੜੇ ਕੰਮਾਂ ਲਈ ਬੈਂਕਿੰਗ ਖੇਤਰ ’ਚ ਰੋਬੋਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ

ਖੋਜ:

ਰਿਸਰਚ ’ਚ ਰੁਝਾਨ ਰੱਖਣ ਵਾਲੇ ਆਟੋਮੇਸ਼ਨ ਦੇ ਮਾਹਿਰ ਵਿਗਿਆਨਕ ਵੀ ਬਣ ਸਕਦੇ ਹਨ, ਜਿੱਥੇ ਉਹ ਰੋਬੋਟਿਕ ਸਿਸਟਮ ਡਿਜ਼ਾਇਨ ਕਰ ਸਕਦੇ ਹਨ ਅਤੇ ਆਟੋਮੇਸ਼ਨ ਨੂੰ ਵਾਧਾ ਦੇਣ ਲਈ ਨਵੀਆਂ ਤਕਨੀਕਾਂ ਇਜ਼ਾਦ ਕਰ ਸਕਦੇ ਹਨ

ਰੋਬੋਟਿਕ ਪ੍ਰੋਗਰਾਮਰ:

ਇਹ ਖੁਦ ਚੱਲਣ ਵਾਲੇ ਖੁਦ ਕੰਟਰੋਲ ਬਿਜ਼ਨੈੱਸ ਪ੍ਰੋਸੈੱਸ ਦੀ ਡਿਜਾਈਨਿੰਗ, ਨਿਰਮਾਣ ਅਤੇ ਚਲਾਉਣ ਲਈ ਜ਼ਿੰਮੇਵਾਰ ਹੁੰਦੇ ਹਨ

ਰੋਬੋਟਿਕਸ ਸਿਸਟਮ ਇੰਜੀਨੀਅਰ:

ਇਹ ਹੁਨਰਮੰਦ ਪੇਸ਼ੇਵਰ ਕੰਪਿਊਟਰ ਆਧਾਰਿਤ ਡਿਜ਼ਾਇਨ ਅਤੇ ਮੈਨਿਊਫੈਕਚਰਿੰਗ ਦਾ ਇਸਤੇਮਾਲ ਕਰਕੇ ਰੋਬੋਟਿਕ ਸਿਸਟਮ ਬਣਾਉਂਦੇ ਹਨ ਰੋਬੋਟਿਕ ਸਿਸਟਮ ਨੂੰ ਸੁਰੱਖਿਅਤ ਅਤੇ ਕਿਫਾਇਤੀ ਬਣਾਉਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਇੰਜੀਨੀਅਰਾਂ ਦੀ ਹੁੰਦੀ ਹੈ

ਰੋਬੋਟ ਡਿਜ਼ਾਇਨ ਇੰਜੀਨੀਅਰ:

ਰੋਬੋਟ ਡਿਜ਼ਾਇਨ ਇੰਜੀਨੀਅਰ ਅਜਿਹੇ ਪ੍ਰੋਫੈਸ਼ਨਲ ਹੁੰਦੇ ਹਨ, ਜੋ ਡਿਜ਼ਾਇਨੰਗ ਸਾੱਫਟਵੇਅਰ ਦਾ ਇਸਤੇਮਾਲ ਕਰਕੇ ਰੋਬੋਟਿਕ ਸਿਸਟਮ ਨਾਲ ਜੁੜੀ ਸਮੱਗਰੀ ਬਣਾਉਂਦੇ ਹਨ ਇਨ੍ਹਾਂ ਦੀ ਵੀ ਖੂਬ ਮੰਗ ਹੈ

ਆਟੋਮੇਟਿਡ ਪ੍ਰੋਡਕਟ ਡਿਜ਼ਾਇਨ ਇੰਜੀਨੀਅਰ:

ਇਹ ਪੇਸ਼ੇਵਰ ਆਟੋਮੇਟਿਡ ਪਾਰਟ ਦੀ ਰੂਪਰੇਖਾ ਬਣਾਉਂਦੇ ਹਨ ਅਤੇ ਜ਼ਰੂਰਤ ਦੇ ਆਧਾਰ ’ਤੇ ਉਨ੍ਹਾਂ ਦਾ ਉਤਪਾਦਨ ਕਰਦੇ ਹਨ

ਰੋਬੋਟਿਕਸ ਟੈਸਟ ਇੰਜੀਨੀਅਰ:

ਰੋਬੋਟਿਕਸ ਟੈਸਟ ਇੰਜੀਨੀਅਰ ਡਿਜ਼ਾਇਨ ਅਤੇ ਵਿਕਸਤ ਕੀਤੇ ਗਏ ਆਟੋਮੇਸ਼ਨ ਸਿਸਟਮ ਦੀ ਜਾਂਚ ਕਰਦੇ ਹਨ ਇਹ ਪੇਸ਼ੇਵਰ ਇਸ ਗੱਲ ਦਾ ਵੀ ਖਿਆਲ ਰੱਖਦੇ ਹਨ ਕਿ ਰੋਬੋਟਿਕ ਸਿਸਟਮ ਉਪਯੋਗਕਰਤਾਵਾਂ ਲਈ ਸੁਰੱਖਿਅਤ ਹੋਣ

ਕਰੀਅਰ ਦੇ ਲਾਭ: ਜਾੱਬ ਸਿਕਓਰਿਟੀ:

ਇਸ ਕਰੀਅਰ ’ਚ ਆਉਣ ਵਾਲਿਆਂ ਦੀ ਗਿਣਤੀ ਸੀਮਤ ਹੁੰਦੀ ਹੈ ਅਤੇ ਰੋਬੋਟਿਕ ਪ੍ਰੋਫੈਸ਼ਨਲਸ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਵਧੀਆ ਸੈਲਰੀ ਮਿਲਦੀ ਹੈ ਕੁਝ ਨਵਾਂ ਕਰਨ ’ਚ ਦਿਲਚਸਪੀ ਰੱਖਣ ਵਾਲੇ ਪ੍ਰੋਫੈਸ਼ਨਲਸ ਨੂੰ ਇਸ ਖੇਤਰ ’ਚ ਕੰਮ ਕਰਨ ’ਚ ਕਾਫ਼ੀ ਮਜ਼ਾ ਆਉਂਦਾ ਹੈ ਅਤੇ ਕੰਮ ਅਨੁਸਾਰ ਹੀ ਵਧੀਆ ਸੈਲਰੀ ਮਿਲਣ ’ਤੇ ਸੰਤੁਸ਼ਟੀ ਵੀ ਮਿਲਦੀ ਹੈ

ਅਹੁਦਾ ਮਾਣ-ਸਤਿਕਾਰ:

ਰੋਬੋਟਿਕਸ ਨਾਲ ਜੁੜੇ ਪੇਸ਼ੇਵਰ ਆਮ ਤੌਰ ’ਤੇ ਨਵੀਆਂ-ਨਵੀਆਂ ਚੀਜ਼ਾਂ ਬਣਾਉਂਦੇ ਹਨ ਅਤੇ ਆਪਣੇ ਵਰਗੇ ਪੇਸ਼ੇਵਰਾਂ ਨਾਲ ਮਿਲ ਕੇ ਕਈ ਤਰ੍ਹਾਂ ਦੇ ਮਾਡਲਸ ’ਤੇ ਕੰਮ ਕਰਦੇ ਹਨ ਇਸ ਨਾਲ ਉਨ੍ਹਾਂ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਕੰਮ ਨੂੰ ਲੈ ਕੇ ਵੀ ਉਨ੍ਹਾਂ ਦੀ ਵੱਕਾਰੀ ਬਰਕਰਾਰ ਰਹਿੰਦੀ ਹੈ

ਕੰਮ ’ਚ ਵਿਭਿੰਨਤਾ:

ਉਤਪਾਦਨ, ਨਿਰਮਾਣ, ਮੈਡੀਕਲ ਫੀਲਡ, ਪਾਵਰ ਮੈਂਟੇਨੈਂਸ, ਆਟੋਮੋਬਾਇਲ ਇੰਡਸਟਰੀ, ਨਿਊਕਲੀਅਰ ਪਾਵਰ ਅਤੇ ਕਈ ਤਰ੍ਹਾਂ ਦੇ ਸੈਕਟਰਾਂ ’ਚ ਰੋਬੋਟਿਕਸ ਮਾਹਿਰ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਨਾਲ ਇਨ੍ਹਾਂ ਪੇਸ਼ੇਵਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਦੀ ਤਰੱਕੀ ਬਰਕਰਾਰ ਰਹਿੰਦੀ ਹੈ

ਸਕਿੱਲਸ ਵਧਾਉਣ ’ਤੇ ਜ਼ਿਆਦਾ ਮੌਕੇ:

ਮਾਸਟਰ ਡਿਗਰੀ ਹਾਸਲ ਕਰਨ ’ਤੇ ਜ਼ਿਆਦਾ ਮੌਕੇ ਮਿਲ ਸਕਦੇ ਹਨ ਘੱਟ ਸਮੇਂ ਅਤੇ ਲੰਮੇ ਸਮੇਂ ਤੱਕ ਸਰਟੀਫਿਕੇਸ਼ਨ ਕੋਰਸ ਜ਼ਰੀਏ ਵਿਅਕਤੀ ਨਵੀਆਂ ਜਾਣਕਾਰੀਆਂ ਨਾਲ ਅਪਡੇਟ ਰਹਿ ਸਕਦੇ ਹਨ, ਵੱਖ-ਵੱਖ ਤਰ੍ਹਾਂ ਦੇ ਕੰਮਾਂ ’ਚ ਕੁਸ਼ਲਤਾ ਹਾਸਲ ਕਰ ਸਕਦੇ ਹਨ ਅਤੇ ਕਰੀਅਰ ’ਚ ਤੇਜ਼ੀ ਨਾਲ ਅੱਗੇ ਵਧ ਸਕਦੇ ਹਨ

ਨੁਕਸਾਨ:

ਵੱਡੇ ਸ਼ਹਿਰਾਂ ਤੱਕ ਸੀਮਤ:

ਰੋਬੋਟਿਕਸ ਦੇ ਖੇਤਰ ’ਚ ਨੌਕਰੀਆਂ ਖਾਸ ਖੇਤਰ ਵਿਸ਼ੇਸ਼ਾਂ ਤੱਕ ਸੀਮਤ ਹੁੰਦੀਆਂ ਹਨ ਅਤੇ ਛੋਟੇ ਸ਼ਹਿਰਾਂ ’ਚ ਇਸ ਨਾਲ ਜੁੜੀਆਂ ਨੌਕਰੀਆਂ ਜ਼ਿਆਦਾ ਨਹੀਂ ਮਿਲ ਪਾਉਂਦੀਆਂ

ਕੰਮ ਦੇ ਜ਼ਿਆਦਾ ਘੰਟੇ:

ਇਸ ਕੰਮ ’ਚ ਕਾਫੀ ਸਮਾਂ ਲੱਗ ਜਾਂਦਾ ਹੈ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਪੱਧਰ ’ਤੇ ਇਸ ’ਚ ਪੂਰੀ ਤਰ੍ਹਾਂ ਨਾਲ ਜੁੜਨ ਦੀ ਜ਼ਰੂਰਤ ਪੈਂਦੀ ਹੈ, ਜਿਸ ਨਾਲ ਕਦੇ-ਕਦੇ ਥਕਾਵਟ ਵੀ ਮਹਿਸੂਸ ਹੋ ਸਕਦੀ ਹੈ

ਇਨ੍ਹਾਂ ਸਕਿੱਲਾਂ ਦੀ ਹੈ ਦਰਕਾਰ:

 • ਤਰਕਸੰਗਤ ਢੰਗ ਨਾਲ ਸੋਚਣ ਅਤੇ ਵਿਸ਼ਲੇਸ਼ਣ ਦੀ ਸਮੱਰਥਾ
 • ਡਿਜ਼ਾਈਨਿੰਗ ਕੌਸ਼ਲ
 • ਨਵਾਂ ਅਤੇ ਉਪਯੋਗੀ ਰਚਣ ਦੀ ਯੋਗਤਾ
 • ਸਮੱਸਿਆਵਾਂ ਦੇ ਹੱਲ ’ਤੇ ਕੰਮ ਕਰਨ ਦਾ ਕੌਸ਼ਲ
 • ਮਸ਼ੀਨਾਂ ਦੀ ਕਾਰਜਪ੍ਰਣਾਲੀ ਨੂੰ ਸਮਝਣ ’ਚ ਰੁਚੀ
 • ਨਵੀਆਂ ਸੂਚਨਾਵਾਂ ਨੂੰ ਜਾਣਨ ’ਚ ਰੁਚੀ
 • ਟੀਮ ਭਾਵਨਾ ਨਾਲ ਕੰਮ ਕਰਨ ਦੀ ਸਮੱਰਥਾ

ਰੋਬੋਟਿਕਸ ਸੈਕਟਰ ’ਚ ਸੈਲਰੀ:

ਇਹ ਸੈਕਟਰ ਸੈਲਰੀ ਦੇ ਮਾਮਲੇ ’ਚ ਤੁਸੀਂ ਸੈਕਟਰ ’ਚ ਗਿਣੇ ਜਾਂਦੇ ਹੋ ਇੱਥੇ ਤੁਹਾਡੀ ਸ਼ੁਰੂਆਤੀ ਸੈਲਰੀ ਹੀ ਹਰ ਮਹੀਨੇ 1 ਲੱਖ ਤੋਂ 5 ਲੱਖ ਰੁਪਏ ਤੱਕ ਲੈ ਸਕਦੇ ਹੋ ਇਹ ਤੁਹਾਡੇ ਕਾਲਜ ਅਤੇ ਕੰਪਨੀ ’ਤੇ ਨਿਰਭਰ ਕਰਦਾ ਹੈ ਦੂਜੇ ਪਾਸੇ ਕੁਝ ਸਾਲਾਂ ਦੇ ਅਨੁਭਵ ਤੋਂ ਬਾਅਦ ਤੁਹਾਡੀ ਸਾਲਾਨਾ ਸੈਲਰੀ ਕਰੋੜਾਂ ’ਚ ਹੋ ਸਕਦੀ ਹੈ

ਕੋਰਸ ਲਈ ਟਾੱਪ ਸਥਾਨ:

 • ਆਈਆਈਟੀ ਦਿੱਲੀ ਲ ਆਈਆਈਟੀ ਰੁੜਕੀ
 • ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ
 • ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਜੇਸ਼ਨ
 • ਇੰਡੀਅਨ ਇੰਸਟੀਚਿਊਟ ਰਿਸਰਚ ਸੈਂਟਰ
 • ਭਾਭਾ ਐਟਾੱਮਿਕ ਰਿਸਰਚ ਸੈਂਟਰ
 • ਆਈਆਈਟੀ ਖੜਗਪੁਰ ਲ ਜਾਦਵਪੁਰ ਯੂਨੀਵਰਸਿਟੀ
 • ਐੱਮਐੱਮ ਯੂਨੀਵਰਸਿਟੀ ਬੜੌਦਾ

ਰੋਬੋਟ ਦੇ ਪ੍ਰਕਾਰ:

ਉਦਯੋਗਿਕ ਰੋਬੋਟ:

ਉਦਯੋਗਿਕ ਰੋਬੋਟ ਦਾ ਇਸਤੇਮਾਲ ਵੱਡੀਆਂ-ਵੱਡੀਆਂ ਮੈਨਿਊਫੈਕਚਰਿੰਗ ਕੰਪਨੀਆਂ ਜਾਂ ਕਾਰਖਾਨਿਆਂ ’ਚ ਕੀਤਾ ਜਾਂਦਾ ਹੈ

ਘਰੇਲੂ ਰੋਬੋਟ:

ਘਰੇਲੂ ਰੋਬੋਟ ਦਾ ਇਸਤੇਮਾਲ ਘਰ ਸਬੰਧੀ ਕੰਮਾਂ ਲਈ ਕੀਤਾ ਜਾਂਦਾ ਹੈ

ਮੈਡੀਕਲ ਰੋਬੋਟ:

ਇਸ ਤਰ੍ਹਾਂ ਦੇ ਰੋਬੋਟ ਦਾ ਇਸਤੇਮਾਲ ਵੱਡੇ-ਵੱਡੇ ਹੈਲਥ ਸੈਂਟਰਾਂ ਜਾਂ ਹਸਪਤਾਲਾਂ ’ਚ ਸਰਜਰੀ ਅਤੇ ਹੋਰ ਮੈਡੀਕਲ ਕੰਮਾਂ ਨੂੰ ਕਰਨ ਲਈ ਕੀਤਾ ਜਾਂਦਾ ਹੈ

ਸੈਨਿਕ ਰੋਬੋਟ:

ਸੈਨਿਕ ਰੋਬੋਟ ਦਾ ਇਸਤੇਮਾਲ ਸੈਨਿਕ ਸਿਖਲਾਈ, ਮਿਲਟਰੀ ਆੱਪਰੇਸ਼ਨ ਅਤੇ ਦੇਸ਼ ਦੀ ਰੱਖਿਆ ਲਈ ਕੀਤਾ ਜਾਂਦਾ ਹੈ

ਮਨੋਰੰਜਨ ਰੋਬਟ:

ਇਸ ਤਰ੍ਹਾਂ ਦੇ ਰੋਬੋਟ ਖਾਸ ਮਨੋਰੰਜਨ ਲਈ ਬਣਾਏ ਜਾਂਦੇ ਹਨ ਇਨ੍ਹਾਂ ’ਚ ਆਰਟੀਫੀਸ਼ੀਅਲ ਬੁੱਧੀ ਦੀ ਕਾਫ਼ੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ

ਪੁਲਾੜ ਰੋਬਟ:

ਅਜਿਹੇ ਰੋਬਟ ਜੋ ਪੁਲਾੜ ਸਬੰਧੀ ਕੰਮਾਂ ਨੂੰ ਕਰਨ ’ਚ ਕੁਸ਼ਲ ਹੁੰਦੇ ਹਨ ਅਜਿਹੇ ਰੋਬੋਟ ਦੀ ਵਰਤੋਂ ਜ਼ਿਆਦਾਤਰ ਲਾਂਚਿੰਗ ਜਾਂ ਪੁਲਾੜ ’ਚ ਜਾਣ ਲਈ ਕੀਤੀ ਜਾਂਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!