ਆਪਣੀ ਸ਼ਕਤੀ ਦਾ ਸਦਉਪਯੋਗ ਕਿਵੇਂ ਕਰਨ ਨੌਜਵਾਨ
ਹਰ ਪਲ ਕੁਝ ਨਵਾਂ ਕਰਨ ਦਾ ਜਨੂੰਨ, ਨਵੀਆਂ ਗੱਲਾਂ ਜਾਣਨ ਦੀ ਜਿਗਿਆਸਾ, ਕੁਝ ਕਰ ਗੁਜਰਨ ਦਾ ਜਜ਼ਬਾ ਅਤੇ ਜ਼ਿੰਦਗੀ, ਜਿੰਦਾਦਿਲੀ ਨਾਲ ਜਿਉਣ ਦੀ ਇੱਛਾ ਕੁਝ ਇਸ ਤਰ੍ਹਾਂ ਦੀਆਂ ਸ਼ਕਤੀਆਂ ਦਾ ਮਿਲਿਆ-ਜੁਲਿਆ ਰੂਪ ਹੈ ਨੌਜਵਾਨ ਵਰਗ ਨੌਜਵਾਨਾਂ ਨੂੰ ਆਪਣੀ ਸ਼ਕਤੀ ਨੂੰ ਸਹੀ ਦਿਸ਼ਾ ‘ਚ ਲਾਉਣ ਦੀ ਜ਼ਰੂਰਤ ਹੈ ਨੌਜਵਾਨ ਸ਼ਬਦ ਦਾ ਅਰਥ ਹੈ ਜਿੰਦਾਦਿਲੀ, ਆਨੰਦ, ਉਤਸ਼ਾਹ ਅਤੇ ਜਨੂੰਨ ਕਿਉਂਕਿ ਨੌਜਵਾਨ ਪੀੜ੍ਹੀ ਦੇ ਲੋਕ ਜੋਸ਼ ਨਾਲ ਭਰੇ ਹੋਏ ਹਨ ਉਹ ਹਰ ਵਕਤ ਨਵੀਆਂ ਚੀਜ਼ਾਂ ਜਾਣਨ ਲਈ ਤੇ ਦੁਨੀਆਂ ‘ਚ ਨਵੀਆਂ ਖੋਜਾਂ ਦਾ ਪਤਾ ਲਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਉਨ੍ਹਾਂ ਦਾ ਐਨਰਜ਼ੀ ਲੇਵਲ ਬਹੁਤ ਹਾਈ ਹੁੰਦਾ ਹੈ
ਨੌਜਵਾਨ ਸ਼ਕਤੀ:
ਹਾਲਾਂਕਿ ਨੌਜਵਾਨ ਸ਼ਕਤੀ ਦਾ ਲੋਹਾ ਦੁਨੀਆਂ ਭਰ ‘ਚ ਮੰਨਿਆ ਜਾਂਦਾ ਹੈ ਪਰ ਅੱਜ ਦੀ ਨੌਜਵਾਨ ਸ਼ਕਤੀ ਨੂੰ ਸਕਾਰਾਤਮਕਤਾ ਵੱਲ ਮੋੜਨਾ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ ਜਿੱਥੇ ਇਸ ਸ਼ਕਤੀ ਨੂੰ ਸਹੀ ਦਿਸ਼ਾ ‘ਚ ਮੋੜਿਆ ਜਾ ਸਕਦਾ ਹੈ ਉੱਥੇ ਨਵੀਆਂ ਉੱਚਾਈਆਂ ਨਾਪੀਆਂ ਜਾ ਸਕੀਆਂ ਹਨ ਮਾਹਿਰਾਂ ਦਾ ਮੰਨਣਾ ਹੈ ਕਿ ਨੌਜਵਾਨ ਸ਼ਕਤੀ ਦੀ ਊਰਜਾ ਦਾ ਸਕਾਰਾਤਮਕ ਕੰਮਾਂ ‘ਚ ਵਰਤੋਂ ਕਰਨਾ ਸਮਾਜ ਅਤੇ ਸਰਕਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਨਿਭਾ ਕੇ ਹੀ ਨੌਜਵਾਨਾਂ ਨੂੰ ਸ੍ਰਜਨਾਤਮਕ ਕੰਮਾਂ ‘ਚ ਲਾਇਆ ਜਾ ਸਕਦਾ ਹੈ
ਹੁਨਰਮੰਦ ਨੌਜਵਾਨ:
ਹਰੀ ਪੀੜ੍ਹੀ ਦੀ ਆਪਣੀ ਸੋਚ ਅਤੇ ਵਿਚਾਰ ਹੁੰਦੇ ਹਨ, ਜੋ ਸਮਾਜ ਦੇ ਵਿਕਾਸ ਦੀ ਦਿਸ਼ਾ ‘ਚ ਯੋਗਦਾਨ ਦਿੰਦੇ ਹਨ ਹਾਲਾਂਕਿ ਇੱਕ ਪਾਸੇ ਮਨੁੱਖੀ ਮਨ ਅਤੇ ਬੁੱਧੀ ਸਮਾਂ ਲੰਘਣ ਦੇ ਨਾਲ ਕਾਫ਼ੀ ਵਿਕਸਤ ਹੋ ਗਈ ਹੈ, ਦੂਜੇ ਪਾਸੇ ਲੋਕ ਵੀ ਕਾਫ਼ੀ ਬੇਸਬਰੇ ਹੋ ਗਏ ਹਨ ਅੱਜ ਦੀ ਨੌਜਵਾਨ ਪ੍ਰਤਿਭਾ ਹੋਰ ਸਮਰੱਥਾ ਵਾਲੀ ਹੈ, ਪਰ ਇਸ ਨੂੰ ਵੀ ਬੇਸਬਰਾ ਕਿਹਾ ਜਾ ਸਕਦਾ ਹੈ ਅੱਜ ਦਾ ਨੌਜਵਾਨ ਸਿੱਖਣ ਅਤੇ ਨਵੀਆਂ ਚੀਜ਼ਾਂ ਨੂੰ ਤਲਾਸ਼ਣ ਲਈ ਉਤਸਕ ਹੈ ਹੁਣ ਜਦੋਂ ਉਹ ਆਪਣੇ ਤੋਂ ਵੱਡਿਆਂ ਤੋਂ ਸਲਾਹ ਲੈ ਸਕਦੇ ਹਨ ਤਾਂ ਉਹ ਹਰ ਕਦਮ ‘ਤੇ ਉਨ੍ਹਾਂ ਵੱਲੋਂ ਦਿਸ਼ਾ-ਨਿਰਦੇਸ਼ ਨਹੀਂ ਲੈਣਾ ਚਾਹੁੰਦੇ ਹਨ
ਜ਼ਿੰਮੇਵਾਰ ਕੌਣ:
ਅੱਜ ਦਾ ਨੌਜਵਾਨ ਵਰਗ ਹਰ ਚੀਜ਼ ਨੂੰ ਜਲਦਬਾਜ਼ੀ ‘ਚ ਪੂਰਾ ਕਰਨਾ ਚਾਹੁੰਦਾ ਹੈ ਇਸੇ ਵਜ੍ਹਾ ਨਾਲ ਕਈ ਵਾਰ ਉਹ ਆਪਣੇ ਮਾਰਗ ਤੋਂ ਭਟਕ ਜਾਂਦਾ ਹੈ, ਉਸ ਨੂੰ ਸਹੀ ਸਮਝ ‘ਚ ਨਹੀਂ ਆਉਂਦਾ ਕਿ ਦਿਸ਼ਾ ਸਹੀ ਹੈ ਜਾਂ ਗਲਤ ਅਜਿਹਾ ਵੀ ਨਹੀਂ ਹੈ ਕਿ ਨੌਜਵਾਨ ਵਰਗ ਹਮੇਸ਼ਾ ਹੀ ਗਲਤ ਹੁੰਦਾ ਹੈ ਅੱਜ ਵਿਗਿਆਨ, ਤਕਨੀਕੀ, ਗਣਿਤ, ਵਾਸਤੂਕਲਾ, ਇੰਜੀਨੀਅਰਿੰਗ ਅਤੇ ਹੋਰ ਖੇਤਰਾਂ ‘ਚ ਬਹੁਤ ਉੱਨਤੀ ਹੋਈ ਹੈ ਅਤੇ ਉਹ ਅੱਜ ਦੇ ਨੌਜਵਾਨ ਵਰਗ ਦੀ ਵਜ੍ਹਾ ਨਾਲ ਹੀ ਸੰਭਵ ਹੋ ਸਕਿਆ ਹੈ ਪਰ ਅਸੀਂ ਇਸ ਤੱਥ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਹਾਂ ਕਿ ਅਪਰਾਧ ਦੀ ਦਰ ‘ਚ ਵੀ ਸਮੇਂ ਦੇ ਨਾਲ ਕਾਫ਼ੀ ਵਾਧਾ ਹੋਇਆ ਹੈ ਅਤੇ ਇਸ ਹਿੰਸਾ ਦੇ ਇੱਕ ਪ੍ਰਮੁੱਖ ਹਿੱਸੇ ਲਈ ਨੌਜਵਾਨ ਵੀ ਜ਼ਿੰਮੇਵਾਰ ਹੈ
ਕਾਰਕ:
ਕਈ ਕਾਰਕ ਹਨ ਜੋ ਨੌਜਵਾਨ ਪੀੜ੍ਹੀ ਨੂੰ ਅਪਰਾਧ ਕਰਨ ਦੇ ਲਈ ਉਕਸਾਉਂਦੇ ਹਨ ਇੱਥੇ ਇਨ੍ਹਾਂ ‘ਚੋਂ ਕੁਝ ਹਨ, ਸਿੱਖਿਆ ਦੀ ਕਮੀ, ਬੇਰੁਜ਼ਗਾਰੀ , ਪਾਵਰ ਪਲੇਅ, ਜੀਵਨ ‘ਚ ਅਸੰਤੋਸ਼, ਵਧਦੇ ਮੁਕਾਬਲੇ ਭਾਰਤ ਇਸ ਸਮੇਂ ਬਹੁਤ ਹੀ ਸੁਨਹਿਰੇ ਦੌਰ ‘ਚੋਂ ਲੰਘ ਰਿਹਾ ਹੈ ਸਾਡੇ ਦੇਸ਼ ‘ਚ ਇਸ ਸਮੇਂ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ, ਜਿਸ ਦੀ ਵਜ੍ਹਾ ਨਾਲ ਉਹ ਓਨੀ ਹੀ ਤੇਜ਼ੀ ਨਾਲ ਤਰੱਕੀ ਵੀ ਕਰ ਸਕਦਾ ਹੈ ਪਰ ਇਹ ਸਭ ਕਾਰਕ ਸਾਡੇ ਨੌਜਵਾਨਵ ਦੀ ਤਰੱਕੀ ਹੀ ਨਹੀਂ ਸਗੋਂ ਦੇਸ਼ ਦੀ ਤਰੱਕੀ ਨੂੰ ਵੀ ਰੋਕ ਰਹੇ ਹਨ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਊਰਜਾ ਨਸ਼ਟ ਨਾ ਹੋਵੇ ਉਨ੍ਹਾਂ ਨੂੰ ਸਾਰੇ ਖੇਤਰਾਂ ‘ਚ ਜ਼ਿਆਦਾ ਤੋਂ ਜ਼ਿਆਦਾ ਮੌਕੇ ਤਲਾਸ਼ਣੇ ਚਾਹੀਦੇ ਹਨ ਉਨ੍ਹਾਂ ਨੂੰ ਪਾੱਜੀਟਿਵ ਸੋਚ ਨਾਲ ਰਾਸ਼ਟਰ ਨਿਰਮਾਣ ‘ਚ ਆਪਣਾ ਸਹਿਯੋਗ ਦੇਣਾ ਹੋਵੇਗਾ
ਸਾਰਿਆਂ ਦਾ ਸਾਥ:
ਅੱਜ ਬੇਰੁਜ਼ਗਾਰੀ ਬੇਲਗਾਮ ਘੋੜੇ ਵਾਂਗ ਅੱਗੇ ਵਧ ਰਹੀ ਹੈ ਇਹ ਮੁੱਖ ਸਮੱਸਿਆਵਾਂ ‘ਚ ਵੀ ਇੱਕ ਹੈ ਇਨ੍ਹਾਂ ਨੂੰ ਰੋਕਣ ਲਈ ਸਾਨੂੰ ਨੌਜਵਾਨਾਂ ਦਾ ਸਹਿਯੋਗ ਦੇਣਾ ਹੋਵੇਗਾ ਤੇ ਰੁਜ਼ਗਾਰ ਦਿਵਾਉਣ ਵਾਲੀ ਸਿੱਖਿਆ ਦਾ ਇੰਤਜ਼ਾਮ ਕਰਨਾ ਹੋਵੇਗਾ ਪਰ ਜੇਕਰ ਨੌਜਵਾਨ ਸ਼ਕਤੀ ਆਪਣੇ ਜੀਵਨ ਨੂੰ ਬਦਲਣ ਦੀ ਦਿਸ਼ਾ ‘ਚ ਕੰਮ ਕਰੇ ਅਤੇ ਸੁਵਿਧਾ ਜੁਟਾਉਣ, ਤਾਂ ਭਵਿੱਖ ਉੱਜਵਲ ਹੋ ਕੇ ਰਹੇਗਾ
ਫਰਜ਼ ਸਭ ਦਾ:
ਹਨ੍ਹੇਰੇ ਵੱਲ ਵਧਦੀ ਇਸ ਪੀੜ੍ਹੀ ਨੂੰ ਸੰਵੇਦਨਸ਼ੀਲ ਬਣਨਾ ਹੋਵੇਗਾ ਉਨ੍ਹਾਂ ਨੂੰ ਇਹ ਫਰਜ਼ ਨਿਭਾਉਣਾ ਹੋਵੇਗਾ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਵੀ ਸਹੀ ਮਾਰਗ ਦਿਖਾਏ ਇਹੀ ਉਨ੍ਹਾਂ ਸਾਰਿਆਂ ਦੇ ਜੀਵਨ ਦਾ ਫਰਜ਼ ਹੈ ਸਮਾਜ ‘ਚ ਰਹਿ ਰਹੇ ਸਾਰੇ ਲੋਕਾਂ ਨੂੰ ਸਮੇਂ-ਸਮੇਂ ‘ਤੇ ਫਰਜ਼ ਪ੍ਰਤੀ ਪ੍ਰੇਰਿਤ ਕਰਦੇ ਰਹਿਣਾ ਉਨ੍ਹਾਂ ਦਾ ਵੀ ਕਰਤੱਵ ਹੈ ਉਨ੍ਹਾਂ ਨੂੰ ਸਮਝਣਾ ਹੋਵੇਗਾ ਕਿ ਵੱਡਿਆਂ ਨਾਲ ਕਿਵੇਂ ਵਿਹਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਡੇ ਸਮਾਜਿਕ, ਸੰਸਕਾਰੀ ਤੇ ਰਾਸ਼ਟਰੀ ਫਰਜ਼ ਕੀ ਹਨ?
ਸਿੱਖਿਆ ਦਾ ਪ੍ਰਚਾਰ-ਪ੍ਰਸਾਰ
ਸਾਡੇ ਦੇਸ਼ ‘ਚ ਸਿੱਖਿਆ ਦੇ ਮਾਮਲੇ ‘ਚ ਸੁਧਾਰ ਦੀ ਜ਼ਰੂਰਤ ਹੈ ਅਸੀਂ ਖੁਦ ਉਦੋਂ ਤੱਕ ਇੱਕ ਵਿਕਾਸਸ਼ੀਲ ਰਾਸ਼ਟਰ ਨਹੀਂ ਕਹਿ ਸਕਦੇ, ਜਦੋਂ ਤੱਕ ਤਿੰਨਾਂ ‘ਚੋਂ ਇੱਕ ਆਦਮੀ ਆਪਣਾ ਨਾਂਅ ਤੱਕ ਨਹੀਂ ਲਿਖ ਸਕਦਾ ਬਿਨਾਂ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਦੇ ਇੱਕ ਸਿਹਤਮੰਦ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਬਿਨਾਂ ਸਿਹਤਮੰਦ ਸਮਾਜ ਦੇ ਇੱਕ ਗੌਰਵਪੂਰਨ ਰਾਸ਼ਟਰ ਦਾ ਖ਼ਿਤਾਬ ਨਾ-ਮੁਨਕਿਨ ਹੈ ਨੌਜਵਾਨ ਅੱਗੇ ਵਧਣ, ਨਿਰਪੱਖਤਾ ਨੂੰ ਹਟਾਉਣ ‘ਚ ਸਹਿਯੋਗ ਦੇਣ
ਸੰਭਾਵਨਾਵਾਂ ਹਨ
ਭਾਰਤ ਅਸਲ ਅਰਥਾਂ ‘ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਸਾਨੂੰ ਉਮੀਦ ਹੈ ਕਿ ਇਸ ਦੇਸ਼ ਨੂੰ ਸਾਡਾ ਨੌਜਵਾਨ ਤਮਾਮ ਉਲਟ ਸਥਿਤੀਆਂ ਦੇ ਬਾਵਜ਼ੂਦ ਦੁਨੀਆਂ ਦਾ ਬਿਹਤਰੀਨ ਦੇਸ਼ ਬਣਾ ਸਕਦਾ ਹੈ ਸਾਡੇ ਨੌਜਵਾਨਾਂ ‘ਚ ਜ਼ਬਰਦਸਤ ਸੰਭਾਵਨਾਵਾਂ ਹਨ, ਊਰਜਾ ਹੈ ਤੇ ਕੁਝ ਕਰ ਗੁਜ਼ਰਨ ਦੀ ਭਾਵਨਾ ਵੀ ਉਨ੍ਹਾਂ ਨੂੰ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਹੈ, ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਕਾਫੀ ਉੱਚਾ ਹੋਵੇ ਤੇ ਇਹ ਉਦੋਂ ਹੋ ਸਕਦਾ ਹੈ ਜਦੋਂ ਸਾਡੇ ਨੌਜਵਾਨ ਬਿਹਤਰ ਸਿੱਖਿਆ, ਸ੍ਰੇਸ਼ਠ ਸਿੱਖਿਆ ਅਤੇ ਵਿਕਾਸ ਦੇ ਅਨੁਕੂਲ ਵਾਤਾਵਰਨ ‘ਤੇ ਕੰਮ ਕਰਨ
ਮੁਲਾਂਕਣ:
ਇਹ ਮਾਤਾ-ਪਿਤਾ ਦਾ ਵੀ ਕਰਤੱਵ ਹੈ ਕਿ ਉਹ ਆਪਣੇ ਬੱਚਿਆਂ ਦਾ ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਚੰਗਾ ਇਨਸਾਨ ਬਣਨ ‘ਚ ਮੱਦਦ ਕਰਨ ਦੇਸ਼ ਦੇ ਨੌਜਵਾਨਾਂ ਦੇ ਨਿਰਮਾਣ ‘ਚ ਸਿਖਾਉਣ ਵਾਲੇ ਵੀ ਮੁੱਖ ਭੂਮਿਕਾ ਨਿਭਾਉਂਦੇ ਹਨ ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਗੰਭੀਰਤਾ ਨਾਲ ਨਿਭਾਉਣੀਆਂ ਚਾਹੀਦੀਆਂ ਹਨ ਇਮਾਨਦਾਰ ਅਤੇ ਪ੍ਰਤੀਬੱਧ ਵਿਅਕਤੀਆਂ ਨੂੰ ਪੋਸ਼ਿਤ ਕਰਕੇ ਉਹ ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਨ ਨੌਜਵਾਨ ਕੱਲ੍ਹ ਦੀ ਉਮੀਦ ਹਨ ਉਹ ਰਾਸ਼ਟਰ ਦੇ ਸਭ ਤੋਂ ਊਰਜਾਵਾਨ ਹਿੱਸੇ ‘ਚੋਂ ਇੱਕ ਹਨ ਅਤੇ ਇਸ ਲਈ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ ਸਹੀ ਮਾਨਸਿਕਤਾ ਅਤੇ ਸਮਰੱਥਾ ਦੇ ਨਾਲ ਨੌਜਵਾਨ ਰਾਸ਼ਟਰ ਦੇ ਵਿਕਾਸ ‘ਚ ਯੋਗਦਾਨ ਦੇ ਸਕਦੇ ਹਨ ਅਤੇ ਇਸ ਨੂੰ ਅੱਗੇ ਵਧਾ ਸਕਦੇ ਹਨ
ਆਖਰ ਦੋ ਸ਼ਬਦ:
ਈਸ਼ਵਰ ਨੇ ਮਨੁੱਖ ਨੂੰ ਇੱਕ ਵੱਖਰਾ ਹੀ ਸੋਚਣ ਤੇ ਸਮਝਣ ਦੀ ਸ਼ਕਤੀ ਦਿੱਤੀ ਹੈ ਜੇਕਰ ਅਸੀਂ ਸੰਸਕਾਰਾਂ ਤੇ ਨੈਤਕਿਤਾ ਨੂੰ ਛੱਡ ਸੰਸਕਾਰਹੀਨ ਹੋਣ ਲੱਗ ਜਾਈਏ ਤਾਂ ਮਨੁੱਖ ਤੇ ਪਸ਼ੂ ‘ਚ ਕੀ ਫ਼ਰਕ ਰਹਿ ਜਾਏਗਾ ਇਸ ਪੀੜ੍ਹੀ ਦਾ ਫਰਜ਼ ਬਣਦਾ ਹੈ ਕਿ ਭਟਕੇ ਹੋਇਆਂ ਨੂੰ ਚੰਗੇ ਵਿਹਾਰ ਤੇ ਪਿਆਰ ਤੇ ਦਿਆਲਤਾ ਨਾਲ ਚੰਗੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰਨ, ਨਾ ਕਿ ਖੁਦ ਗਲਤ ਰਾਹ ਅਪਣਾ ਲੈਣ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.