Rivers: ਅਜਿਹਾ ਵੀ ਹੈ… ਕਿਤੇ ਖਾਰੀਆਂ, ਤਾਂ ਕਿਤੇ ਸ਼ਹਿਦ ਵਾਂਗ ਮਿੱਠੀਆਂ ਹਨ ਨਦੀਆਂ
ਨਦੀਆਂ ਦਾ ਜਾਲ ਸਾਰੇ ਵਿਸ਼ਵ ’ਚ ਫੈਲਿਆ ਹੋਇਆ ਹੈ ਵੱਖ-ਵੱਖ ਤਰ੍ਹਾਂ ਦੀਆਂ ਨਦੀਆਂ ਇੱਥੇ ਮੌਜ਼ੂਦ ਹਨ ਨਦੀਆਂ ਧਰਤੀ ਨੂੰ ਹਰਿਆਲੀ ਦਾ ਵਰਦਾਨ ਦਿੰਦੀਆਂ ਹਨ ਮਨੁੱਖੀ ਸੱਭਿਅਤਾ ਨਦੀਆਂ ਦੇ ਪਾਣੀ ਤੋਂ ਬਿਨਾਂ ਬੇਜ਼ਾਨ ਹੈ
ਕਲ-ਕਲ ਦੀ ਆਵਾਜ਼ ਕਰਕੇ ਵਗਦੀਆਂ ਹੋਈਆਂ ਨਦੀਆਂ ਮਨੁੱਖੀ ਦਿਲ ਨੂੰ ਸਰਾਬੋਰ ਕਰਦੀਆਂ ਹਨ ਇਨ੍ਹਾਂ ਨਦੀਆਂ ਨੂੰ ਕੁਦਰਤ ਨੇ ਕੁਝ ਵਿਸ਼ੇਸ਼ਤਾਵਾਂ ਵੀ ਦਿੱਤੀਆਂ ਹਨ ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਇਹ ਨਦੀਆਂ ਹੈਰਾਨੀਜਨਕ ਅਤੇ ਰਹੱਸਮਈ ਬਣ ਗਈਆਂ ਹਨ ਇਨ੍ਹਾਂ ਰਹੱਸਮਈ ਨਦੀਆਂ ਨੂੰ ਦੇਖ ਕੇ ਮਨੁੱਖ ਦੰਦਾਂ ਹੇਠ ਉਂਗਲਾਂ ਦਬਾਉਣ ਲਈ ਮਜ਼ਬੂਰ ਹੋ ਜਾਂਦਾ ਹੈ
ਇਨ੍ਹਾਂ ਰਹੱਸਮਈ ਨਦੀਆਂ ’ਚ ਅਮਰੀਕਾ ਦੇ ਨੇਵਰਾਸਕਾ ਖੇਤਰ ’ਚ ਇੱਕ ਨਦੀ ਹੈ ਇਸ ਨਦੀ ਦਾ ਪਾਣੀ ਮਿਠਾਸ ਦੇ ਮਾਮਲੇ ’ਚ ਸ਼ਹਿਦ ਨੂੰ ਵੀ ਮਾਤ ਦਿੰਦਾ ਹੈ ਸੰਨ 1930 ’ਚ ਇਸ ਨਦੀ ਦੀ ਭਾਲ ਕੀਤੀ ਗਈ ਸੀ ਦਿਨੋਂ-ਦਿਨ ਇਹ ਨਦੀ ਵਧਦੀ ਜਾ ਰਹੀ ਹੈ ਵਿਗਿਆਨੀ ਇਸ ਦੀ ਮਿਠਾਸ ਦੇ ਰਹੱਸ ਦੀ ਭਾਲ ’ਚ ਲੱਗੇ ਹੋਏ ਹਨ ਸ਼ਾਇਦ ਭਵਿੱਖ ’ਚ ਉਹ ਇਸ ਰਹੱਸ ਨੂੰ ਉਜਾਗਰ ਕਰ ਸਕਣ
ਚਿੱਲੀ ਅਤੇ ਅਰਜਨਟੀਨਾ ਦੇਸ਼ਾਂ ਦੇ ਵਿਚਾਲੇ ‘ਰਾਏਓਪ ਵਿਨਾਗ੍ਰੇ’ ਨਾਮਕ ਇੱਕ ਨਦੀ ਵਗਦੀ ਹੈ ਇਸ ਨਦੀ ਦਾ ਪਾਣੀ ਨਿੰਬੂ ਵਰਗਾ ਖੱਟਾ ਹੈ ਉੱਥੋਂ ਦੇ ਲੋਕ ਇਸ ਦੇ ਪਾਣੀ ’ਚ ਸ਼ੱਕਰ ਜਾਂ ਨਮਕ ਮਿਲਾ ਕੇ ਸ਼ਰਬਤ ਦੇ ਰੂਪ ’ਚ ਇਸ ਦਾ ਲੁਤਫ ਲੈਂਦੇ ਹਨ ਸਪੇਨ ’ਚ ਖੂਨੀ ਨਦੀ ਦੇ ਨਾਂਅ ਨਾਲ ਪ੍ਰਸਿੱਧ ਇੱਕ ਨਦੀ ਹੈ ‘ਰਿਓਰਿਰੋ’ ਨਾਮਕ ਇਸ ਨਦੀ ਦੇ ਪਾਣੀ ’ਚ ਇੱਕ ਅਜਿਹਾ ਖਣਿੱਜ ਤੱਤ ਪਾਇਆ ਜਾਂਦਾ ਹੈ
ਜੋ ਹਵਾ ਦੇ ਸੰਪਰਕ ’ਚ ਆਉਂਦੇ ਹੀ ਪੂਰੀ ਨਦੀ ਦੇ ਪਾਣੀ ਨੂੰ ਲਾਲ ਰੰਗ ’ਚ ਬਦਲ ਦਿੰਦਾ ਹੈ ਉਸ ਖੇਤਰ ’ਚ ਤੇਜ਼ ਹਵਾਵਾਂ ਜਿੰਨੀਆਂ ਵੀ ਚੱਲਦੀਆਂ ਹਨ, ਨਦੀ ਵੀ ਓਨੀ ਹੀ ਲਾਲ ਹੋ ਜਾਂਦੀ ਹੈ ਲਗਭਗ ਅੱਠ ਦਹਾਕੇ ਪਹਿਲਾਂ ਫਰਾਂਸੀਸੀ ਵਿਗਿਆਨੀਆਂ ਨੇ ਅਲਜੀਰੀਆ ’ਚ ਇੱਕ ਅਜਿਹੀ ਨਦੀ ਦੀ ਭਾਲ ਕੀਤੀ ਸੀ ਜਿਸ ਦਾ ਰੰਗ ਸਿਆਹੀ ਵਰਗਾ ਗੂੜ੍ਹਾ ਨੀਲਾ ਸੀ
ਖੋਜਕਾਰਾਂ ਅਨੁਸਾਰ ਇਸ ਦੇ ਪਾਣੀ ਦਾ ਇਹ ਰੰਗ ਲੋਹਾ ਅਤੇ ਲੈਂਡ ਆਕਸਾਈਡ ਦੇ ਰਸਾਇਣਿਕ ਮਿਸ਼ਰਣ ਦਾ ਕਾਰਨ ਹੈ ਇੱਥੋਂ ਦੀ ਧਰਤੀ ’ਤੇ ਇਹ ਦੋਵੇਂ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਮਸਾਈਲੈਂਡ ਦੀ ਕਾਲੀ ਨਦੀ ਅਤੇ ਚੀਨ ਦੀ ਪੀਲੀ ਨਦੀ ਆਪਣੇ ਕੁਦਰਤੀ ਰੰਗਾਂ ਦੀ ਸੁੰਦਰਤਾ ਲਈ ਸਾਰੇ ਵਿਸ਼ਵ ’ਚ ਪ੍ਰਸਿੱਧ ਹਨ ਅਸਟਰੇਲੀਆ ਦੀ ਨਦੀ ਬਲੂ ਡੈਨਿਊਬ ਇੱਕ ਨੀਲੇ ਪਾਣੀ ਦੀ ਨਦੀ ਹੈ
ਇਸ ਨਦੀ ’ਚ ਦੋ ਹੋਰ ਨਦੀਆਂ, ਭੂਰੀ ਇਲਜ ਨਦੀ ਅਤੇ ਪੀਲੀ ਇਨ ਨਦੀ ਮਿਲ ਜਾਂਦੀਆਂ ਹਨ ਸੰਗਮ ਸਥਾਨ ਤੋਂ ਕਾਫੀ ਦੂਰ ਤੱਕ ਇਨ੍ਹਾਂ ਨਦੀਆਂ ਨੂੰ ਤਿਰੰਗੀ ਪੱਟੀ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ ਲੋਕ ਇਸ ਤਿਰੰਗੀ ਸੁੰਦਰਤਾ ਨੂੰ ਦੇਖ ਕੇ ਮੋਹਿਤ ਹੋਏ ਬਿਨਾਂ ਨਹੀਂ ਰਹਿੰਦੇ
ਸਾਡਾ ਵਿਸ਼ਵ ਇਨ੍ਹਾਂ ਅਣਗਿਣਤ ਰਹੱਸਮਈ ਅਤੇ ਵਚਿੱਤਰ ਨਦੀਆਂ ਨਾਲ ਭਰਿਆ ਹੋਇਆ ਹੈ ਕਾਲੇ, ਪੀਲੇ, ਨੀਲੇ ਅਤੇ ਸਫੈਦ ਰੰਗ ਦੀਆਂ ਇਹ ਨਦੀਆਂ ਆਪਣੀ ਸੁੰਦਰਤਾ ਨਾਲ ਕੁਦਰਤ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਂਦੀਆਂ ਹਨ ਇਨ੍ਹਾਂ ਦੇ ਰੰਗ ਬਦਲਣ ਦਾ ਕਾਰਨ ਧਰਤੀ ’ਤੇ ਪਾਏ ਜਾਣ ਵਾਲੇ ਰਸਾਇਣਿਕ ਤੱਤ ਵੀ ਹੋ ਸਕਦੇ ਹਨ -ਸੁਨੀਲ ਪਰਸਾਈ
































































