Monsoon: ਲਓ ਆ ਗਈਆਂ ਬਰਸਾਤਾਂ

ਭੱਜ-ਦੌੜ ਭਰੀ ਜ਼ਿੰਦਗੀ ’ਚ ਵੱਡੀ ਰਾਹਤ ਦੇਣ ਦਾ ਕੰਮ ਕਰਦੀਆਂ ਹਨ ਬਰਸਾਤਾਂ ਫੁਰਸਤ ਮਿਲੇ ਤਾਂ ਇਨ੍ਹਾਂ ਨਾਲ ਵਿਚਰਨਾ ਘਰ ਦੀਆਂ ਤੰਗ ਕੰਧਾਂ ਤੋਂ ਬਾਹਰ ਨਿੱਕਲ ਛੱਪ-ਛੱਪ ਕਰਦੇ ਇਸ ਦੇ ਮਿੱਠੇ ਸਾਜ਼ ਨੂੰ ਸੁਣਨਾ ਟਪ-ਟਪ ਪੈਂਦੀਆਂ ਬੂੰਦਾਂ ਨੂੰ ਨਿਹਾਰਨਾ ਰੋਮ-ਰੋਮ ’ਚੋਂ ਆਪਣੇ ਅੰਦਰ ਖਿੱਚਣਾ ਜਦੋਂ ਵੀ ਹੋਵੇ, ਜਿਵੇਂ ਵੀ ਹੋਵੇ ਬਰਸਾਤ ’ਚ ਟਹਿਲ ਕੇ ਦੇਖਣਾ, ਜ਼ਿੰਦਗੀ ਕਿੰਨੀ ਖੂਬਸੂਰਤ ਦਿਸਣ ਲੱਗਦੀ ਹੈ

ਬਰਸਾਤਾਂ ਦਾ ਮੌਸਮ ਬਹੁਤ ਅਜ਼ੀਜ਼ ਹੁੰਦਾ ਹੈ। ਅਜ਼ੀਜ਼ ਵੀ ਅਜਿਹਾ ਕਿ ਜਿਸ ਦਾ ਅਸੀਂ ਇੱਕ ਮਹਿਮਾਨ ਵਾਂਗ ਇੰਤਜ਼ਾਰ ਕਰਦੇ ਹਾਂ ਆਉਣ ਤੋਂ ਪਹਿਲਾਂ ਹੀ ਇਸ ਦੇ ਚਰਚੇ ਸ਼ੁਰੂ ਹੋ ਜਾਂਦੇ ਹਨ ਖਬਰਾਂ ’ਚ ਪਹਿਲਾਂ ਹੀ ਇਸ ਦੀ ਆਹਟ ਸੁਣਨ ਲੱਗਦੀ ਹੈ ਬਰਸਾਤਾਂ ਕਿਹੋ-ਜਿਹੇ ਰੰਗ ਜਮਾਉਣਗੀਆਂ ਇਹ ਤਾਂ ਆਉਣ ’ਤੇ ਹੀ ਪਤਾ ਲੱਗਦਾ ਹੈ ਪਰ ਖਬਰੀਆਂ ਦਾ ਹੱਲਾ ਪਹਿਲਾਂ ਹੀ ਗੂੰਜਣ ਲੱਗ ਜਾਂਦਾ ਹੈ

ਇਹ ਖਬਰੀ ਜਿਵੇਂ ਹਰ ਕਿਸੇ ਨੂੰ ਸੱਦਾ ਦੇਣ ਦਾ ਕੰਮ ਕਰਦੇ ਹਨ ਇਨ੍ਹਾਂ ਦੇ ਹਵਾਲੇ ਨਾਲ ਹੀ ਪੂਰਾ ਦੇਸ਼ ਆਪਣੀਆਂ ਤਿਆਰੀਆਂ ’ਚ ਲੱਗ ਜਾਂਦਾ ਹੈ ਬਰਸਾਤਾਂ ਦੇ ਮਿਜ਼ਾਜ਼ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ ਬਰਸਾਤਾਂ ਦੇ ਤੇਵਰ ਤਿੱਖੇ ਹੋਣ ਵਾਲੇ ਹਨ ਤਾਂ ਅਲੱਗ ਤੋਂ ਤਿਆਰੀਆਂ, ਤੇਵਰ ਫਿੱਕੇ ਰਹਿਣ ਦੀਆਂ ਖਬਰਾਂ ਹਨ ਤਾਂ ਅਲੱਗ ਤੋਂ ਤਿਆਰੀਆਂ ਮਤਲਬ ਸਭ ਦੇ ਆਪਣੇ-ਆਪਣੇ ਜ਼ਿਕਰ, ਆਪਣੇ-ਆਪਣੇ ਫਿਕਰ ਅਜਿਹਾ ਲੱਗਦਾ ਹੈ ਜਿਵੇਂ ਇਹ ਬਰਸਾਤਾਂ ਵੀ ਨਾਲ ਸਾਜਿਸ਼ਾਂ ਲੈ ਕੇ ਆ ਰਹੀਆਂ ਹਨ ਖਬਰਾਂ ਨਾਲ ਹੀ ਪੂਰੀ ਹਲਚਲ ਮੱਚ ਜਾਂਦੀ ਹੈ ਜਿਵੇਂ ਜਗਜੀਤ ਸਿੰਘ ਦੀ ਗਜ਼ਲ ਹੈ:-monsoon

‘ਤੇਰੇ ਆਨੇ ਕੀ ਜਬ ਖਬਰ ਮਹਿਕੇ, ਤੇਰੀ ਖੁਸ਼ਬੂ ਸੇ ਸਾਰਾ ਘਰ ਮਹਿਕੇ’

ਜਿਵੇਂ ਹੀ ਬਰਸਾਤਾਂ ਆਪਣੀ ਦਸਤਕ ਦਿੰਦੀਆਂ ਹਨ ਤਾਂ ਮਿੱਠੀ-ਮਿੱਠੀ ਖੁਸ਼ਬੂ ਨਾਲ ਪੂਰਾ ਵਾਤਾਵਰਨ ਮਹਿਕ ਉੱਠਦਾ ਹੈ ਭਿਆਨਕ ਤਪਿਸ਼ ਨਾਲ ਬੇਜਾਨ ਹੋਏ ਲੋਕ ਤਰੋਤਾਜ਼ਾ ਹੋ ਜਾਂਦੇ ਹਨ ਕੁਮਲਾਈ, ਮੁਰਝਾਈ ਬਨਸਪਤੀ ਖਿੜਖਿੜਾ ਉੱਠਦੀ ਹੈ ਬੇਰਸ ਹੋ ਚੁੱਕੀ ਧਰਤੀ ਫਿਰ ਤੋਂ ਹਰੀ-ਭਰੀ ਹੋਣ ਲੱਗਦੀ ਹੈ ਪੰਛੀ-ਪਰਿੰਦੇ ਵੀ ਚਹਿਕਣ ਲੱਗਦੇ ਹਨ ਨੱਚਦੇ-ਟਪਦੇ, ਗੀਤ ਗਾਉਂਦੇ ਖੁੱਲ੍ਹੇ ਅਸਮਾਨ ’ਚ ਆਪਣੀਆਂ ਉਡਾਰੀਆਂ ’ਚ ਦੱਸਣ ਲੱਗਦੇ ਹਨ ਕਿ ਮੌਸਮ ਖੁਸ਼ਗਵਾਰ ਹੋ ਗਿਆ ਹੈ ਰੁਮਕਦੀਆਂ ਹਵਾਵਾਂ ਵੀ ਬਰਸਾਤਾਂ ਦੇ ਗੀਤ ਗਾਉਣ ਲੱਗ ਜਾਂਦੀਆਂ ਹਨ ਆਪਣੇ ਰੰਗ ’ਚ ਹਰ ਕਿਸੇ ਨੂੰ ਰੰਗ ਲੈਂਦੀਆਂ ਹਨ ਇਹ ਬਰਸਾਤਾਂ ਕੀ ਧਰਤੀ, ਕੀ ਅਸਮਾਨ ਹਰ ਚੀਜ਼ ’ਚ ਨਿਖਾਰ ਆ ਜਾਂਦਾ ਹੈ

ਬਰਕਤਾਂ ਹੀ ਤਾਂ ਹਨ ਇਹ ਬਰਸਾਤਾਂ ਪੂਰੀ ਕਾਇਨਾਤ ਲਈ ਸੌਗਾਤ ਹਨ ਇਹ ਗੱਲ ਸਿਰਫ ਪਾਣੀ ਦੀ ਹੀ ਨਹੀਂ ਕਿ ਪਾਣੀ ਵਰਸੇਗਾ ਇਸ ਤੋਂ ਵੀ ਬਹੁਤ ਅੱਗੇ ਜ਼ਿੰਦਗੀ ਦੇ ਤਾਣੇ-ਬਾਣੇ ਨਾਲ ਜੁੜੀਆਂ ਹੁੰਦੀਆਂ ਹਨ ਇਹ ਬਰਸਾਤਾਂ ਇਹੀ ਕਾਰਨ ਹੈ ਕਿ ਹਰ ਕਿਸੇ ਨੂੰ ਇਨ੍ਹਾਂ ਦੀ ਉਡੀਕ ਰਹਿੰਦੀ ਹੈ ਇਨ੍ਹਾਂ ਦੇ ਨਾਲ ਸਭ ਨੂੰ ਆਪਣੇ-ਆਪਣੇ ਨਫੇ-ਨੁਕਸਾਨ ਦਾ ਅੰਦਾਜ਼ਾ ਹੋਣ ਲੱਗਦਾ ਹੈ ਸਭ ਦੇ ਅਰਮਾਨ ਜੁੜੇ ਹੁੰਦੇ ਹਨ ਇਨ੍ਹਾਂ ਨਾਲ ਇਨ੍ਹਾਂ ਅਰਮਾਨਾਂ ਨੂੰ ਬਰਸਾਤਾਂ ਦਾ ਪਾਣੀ ਲੱਗਦਾ ਹੈ ਅਤੇ ਉਹ ਵਧਦੇ-ਫੁੱਲਦੇ ਹਨ ਇਨ੍ਹਾਂ ਫੁਹਾਰਾਂ ਦ ਨਾਲ ਬਾਜ਼ਾਰ ਵੀ ਹਰਿਆ-ਭਰਿਆ ਹੋ ਜਾਂਦਾ ਹੈ

Also Read:  Yaad e Murshid: ਰੌਸ਼ਨੀ ਦੀ ਸੌਗਾਤ -ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ‘ਯਾਦ-ਏ-ਮੁਰਸ਼ਿਦ’ 30ਵਾਂ ਫ੍ਰੀ ਅੱਖਾਂ ਦਾ ਜਾਂਚ ਕੈਂਪ

ਫੁਹਾਰਾਂ ਨਾਲ ਬਾਜ਼ਾਰ ਦੀ ਚਮਕ ਵਧ ਜਾਂਦੀ ਹੈ ਸੌਦਾਗਰਾਂ ਦੀ ਤਾਂ ਮੰਨੋ ਚਾਂਦੀ ਹੋ ਜਾਂਦੀ ਹੈ ਉਨ੍ਹਾਂ ਦੇ ਮਨ ’ਚ ਲੱਡੂ ਫੁੱਟਣ ਲੱਗਦੇ ਹਨ ਬਿਜਨਸ-ਵਪਾਰ ’ਚ ਜਿਵੇਂ ਕਿਸੇ ਕ੍ਰਾਂਤੀ ਦਾ ਆਗਾਜ਼ ਹੋ ਗਿਆ ਹੋਵੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਤੋਂ ਲੈ ਕੇ ਰੇਹੜੀ ਵਾਲਿਆਂ ਨੂੰ ਆਪਣੇ ਕਾਰੋਬਾਰ ’ਚ ਰੌਣਕ ਦਿਖਾਈ ਦੇਣ ਲੱਗਦੀ ਹੈ ਦੇਸ਼ ’ਚ ਹਰ ਘਰ ਦਾ ਬਜਟ ਇਨ੍ਹਾਂ ਬਰਸਾਤਾਂ ਨਾਲ ਹੀ ਤੈਅ ਹੋਣ ਲੱਗਦਾ ਹੈ ਹੋਵੇ ਵੀ ਕਿਉਂ ਨਾ, ਕਿਉਂਕਿ ਅਰਥ ਜਗਤ ਲਈ ਰੀੜ੍ਹ ਦੀ ਹੱਡੀ ਵੀ ਤਾਂ ਇਨ੍ਹਾਂ ਬਰਸਾਤਾਂ ਨੂੰ ਹੀ ਕਿਹਾ ਜਾਂਦਾ ਹੈ ਅਰਥ ਜਗਤ ਦੀ ਪੂਰੀ ਜ਼ਿੰਮੇਵਾਰੀ ਸਿਰਫ ਇਨ੍ਹਾਂ ਦੇ ਮੋਢਿਆਂ ’ਤੇ ਟਿਕੀ ਹੁੰਦੀ ਹੈ ਜਿਵੇਂ ਬਰਸਾਤਾਂ ਚੰਗੀਆਂ ਹੋਣਗੀਆਂ ਤਾਂ ਫਸਲਾਂ ਵੀ ਚੰਗੀਆਂ ਹੋਣਗੀਆਂ ਤੇ ਫਸਲਾਂ ਚੰਗੀਆਂ ਹੋਣਗੀਆਂ ਤਾਂ ਬਾਜ਼ਾਰ ’ਚ ਚਹਿਲ-ਪਹਿਲ ਵੀ ਵਧੀਆ ਹੋਵੇਗੀ ਇਹੀ ਕਾਰਨ ਹੈ

ਕਿ ਬਰਸਾਤਾਂ ’ਤੇ ਹੀ ਸਭ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ ਹਨ ਜਿੱਥੇ ਇਨ੍ਹਾਂ ਦਾ ਫੇਰਾ ਨਾ ਪਵੇ, ਉੱਥੋਂ ਦੇ ਹਾਲਾਤ ਮਾੜੇ ਹੋ ਜਾਂਦੇ ਹਨ ਤਰਸ ਜਾਂਦੇ ਹਨ ਉਹ ਲੋਕ ਇਨ੍ਹਾਂ ਦੇ ਦਰਸ਼ਨਾਂ ਨੂੰ ਜਿੱਥੇ ਇਨ੍ਹਾਂ ਦੇ ਦਰਸ਼ਨ ਦੁਰਲੱਭ ਹੋ ਜਾਂਦੇ ਹਨ ਉੱਥੇ ਫਿਰ ਰੱਬ ਅੱਗੇ ਬੜੇ ਮਿੰਨਤਾਂ-ਤਰਲੇ ਕੀਤੇ ਜਾਂਦੇ ਹਨ ਇਨ੍ਹਾਂ ਨੂੰ ਬੁਲਾਉਣ ਲਈ ਇਸ ਲਈ ਬੜੇ ਸਾਂਗ ਰਚੇ ਜਾਂਦੇ ਹਨ ਆਪਣੇ-ਆਪਣੇ ਰੀਤੀ-ਰਿਵਾਜ਼ਾਂ, ਪਰੰਪਰਾਵਾਂ ਨੂੰ ਪੇਸ਼ ਕਰਕੇ ਇਨ੍ਹਾਂ ਨੂੰ ਬੁਲਾਉਣ ਦੇ ਬੜੇ ਯਤਨ ਕੀਤੇ ਜਾਂਦੇ ਹਨ

ਸਮੂਹਿਕ ਤੌਰ ’ਤੇ ਯੱਗ ਕੀਤੇ ਜਾਂਦੇ ਹਨ ਦੇਖਿਆ ਹੋਵੇਗਾ ਕਿ ਤੁਸੀਂ ਵੀ ਮਿੱਠੇ ਚੌਲ ਵੰਡੇ ਜਾਂਦੇ ਹਨ ਥਾਂ-ਥਾਂ ਭੰਡਾਰੇ ਲਾਏ ਜਾਂਦੇ ਹਨ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਜੀਅ-ਜਾਨ ਨਾਲ ਯਤਨ ਕੀਤੇ ਜਾਂਦੇ ਹਨ ਗੀਤ ਗਾਉਂਦੇ ਹਨ, ਰੱਬਾ-ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਕਾਲੀਆਂ ਇੰਟਾਂ, ਕਾਲੇ ਰੋਡ, ਮੀਂਹ ਵਰਸਾ ਦੇ ਜੋਰੋ-ਜੋਰ ਛੋਟੇ-ਛੋਟੇ ਬੱਚੇ ਰੱਬ ਅੱਗੇ ਮੀਂਹ ਦੀ ਫਰਿਆਦ ਕਰਦੇ ਹੋਏ ਇਹ ਗੀਤ ਗਾਉਂਦੇ ਹਨ ਅਰਥਾਤ ਹਰ ਤਰ੍ਹਾਂ ਤਿੱਕੜਮਬਾਜ਼ੀ ਲਾਈ ਜਾਂਦੀ ਹੈ ਤਾਂ ਕਿ ਬਰਸਾਤ ਹੋ ਜਾਵੇ ਹਰ ਤਰ੍ਹਾਂ ਦੀਆਂ ਪਰੰਪਰਾਵਾਂ ਦੇ ਤੌਰ-ਤਰੀਕੇ ਅਪਣਾਏ ਜਾਂਦੇ ਹਨ ਜਦੋਂ ਕਦੇ ਬਰਸਾਤਾਂ ਦੀ ਬੇਰੁਖੀ ਹੋ ਜਾਵੇ

ਇਨ੍ਹਾਂ ਦੀ ਬੇਰੁਖੀ ਨਾਲ ਰੋਜ਼ੀ-ਰੋਟੀ ਦਾ ਸਵਾਲ ਖੜ੍ਹਾ ਹੋ ਜਾਂਦਾ ਹੈ ਅਜਿਹਾ ਲੱਗਣ ਲੱਗਦਾ ਹੈ ਕਿ ਇਸ ਵਾਰ ਪਾਣੀ ਨਾ ਵਰਸਿਆ ਤਾਂ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ ਇਸ ਦਾ ਵੀ ਤਾਂ ਕੋਈ ਵਿਸ਼ਵਾਸ ਨਹੀਂ ਨਾ ਆਵੇ ਤਾਂ ਨਾ ਆਵੇ ਅਤੇ ਆ ਜਾਵੇ ਤਾਂ ਘਟਾ ਬਣ ਕੇ ਆ ਜਾਂਦੀ ਹੈ ਕਿ ਜਲਥਲ ਇੱਕ ਕਰ ਦਿੰਦੀ ਹੈ ਪਤਾ ਨਹੀਂ ਕਦੋਂ ਇਹ ਤੌਬਾ-ਤੌਬਾ ਵੀ ਕਰਵਾ ਦੇਵੇ ਇਨ੍ਹਾਂ ਦੇ ਵੀ ਜਿਵੇਂ ਆਪਣੇ ਫਰੇਬ ਹਨ, ਪੈਂਤਰੇ ਹਨ ਅਜਿਹੇ ਆਜ਼ਾਦ ਪੰਛੀ ਵਾਂਗ ਹਨ ਜਿਨ੍ਹਾਂ ਦਾ ਕੋਈ ਪਤਾ-ਟਿਕਾਣਾ ਵੀ ਨਾ ਹੋਵੇ ਇਨ੍ਹਾਂ ਬਰਸਾਤਾਂ ਦੇ ਆਪਣੇ ਕਿੱਸੇ-ਕਹਾਣੀਆਂ ਹਨ ਆਪਣੇ ਰਾਗ ਹਨ ਆਪਣੇ ਸਾਜ਼ ਹਨ ਮਨੁੱਖੀ ਜੀਵਨ ਦੇ ਨਾਲ ਇਨ੍ਹਾਂ ਦਾ ਸੰਬੰਧ ਖਾਸ ਹੈ ਰੁੱਖਾਂ-ਬੂਟਿਆਂ ਨੂੰ ਸਾਡੀ ਧਰਤੀ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ ਅਤੇ ਉਸ ਸ਼ਿੰਗਾਰ ਨੂੰ ਸਜਾਉਣ ਵਾਲੀਆਂ, ਸਜਾਵਟ ਕਰਨ ਵਾਲੀਆਂ ਅਸਲ ’ਚ ਇਹ ਬਰਸਾਤਾਂ ਹੀ ਤਾਂ ਹਨ

Also Read:  Tomato-Orange Juice: ਟੋਮੈਟੋ-ਆਰੈਂਜ ਜੂਸ

ਇਨ੍ਹਾਂ ਮਾਨਸੂਨੀ ਬਰਸਾਤਾਂ ਦਾ ਤਾਂ ਕਹਿਣਾ ਹੀ ਕੀ! ਇਨ੍ਹਾਂ ਦਾ ਆਉਣਾ ਮੁਰਾਦਾਂ ਪੂਰੀਆਂ ਹੋਣ ਵਰਗਾ ਹੁੰਦਾ ਹੈ ਪਹਿਲਾਂ ਇਨ੍ਹਾਂ ਦੀ ਉਡੀਕ ਅਤੇ ਫਿਰ ਜਦੋਂ ਇਹ ਵਰਸਦੀਆਂ ਹਨ ਤਾਂ ਇਨ੍ਹਾਂ ਦੀ ਖੁਮਾਰੀ ਸਿਰ ਚੜ੍ਹ ਕੇ ਬੋਲਦੀ ਹੈ ਔਰਤ ਹੋਵੇ ਜਾਂ ਪੁਰਸ਼, ਬੱਚੇ ਹੋਣ ਜਾਂ ਬਜ਼ੁਰਗ ਸਭ ’ਤੇ ਜਾਦੂਈ ਅਸਰ ਹੁੰਦਾ ਹੈ ਇਸ ਭੱਜ-ਦੌੜ ਭਰੀ ਜ਼ਿੰਦਗੀ ’ਚ ਬੜਾ ਰਾਹਤ ਦੇਣ ਦਾ ਕੰਮ ਕਰਦੀਆਂ ਹਨ ਇਹ ਫੁਰਸਤ ਮਿਲੇ ਤਾਂ ਇਨ੍ਹਾਂ ਨਾਲ ਵਿਚਰਨਾ ਘਰ ਦੀਆਂ ਤੰਗ ਕੰਧਾਂ ’ਚੋਂ ਬਾਹਰ ਨਿੱਕਲ ਕੇ ਕੁਝ ਦੇਰ ਛੱਪ-ਛੱਪ ਕਰਦੇ ਇਸ ਦੇ ਮਿੱਠੇ ਸਾਜ਼ ਨੂੰ ਸੁਣਨਾ ਟੱਪ-ਟੱਪ ਪੈਂਦੀਆਂ ਬੂੰਦਾਂ ਨੂੰ ਨਿਹਾਰਨਾ ਰੋਮ-ਰੋਮ ਤੋਂ ਆਪਣੇ ਅੰਦਰ ਖਿੱਚਣਾ ਜਦੋਂ ਵੀ ਹੋਵੇ, ਜਿਵੇਂ ਵੀ ਹੋਵੇ ਬਰਸਾਤ ’ਚ ਟਹਿਲ ਕੇ ਦੇਖਣਾ, ਜਿੰਦਗੀ ਕਿੰਨੀ ਖੂਬਸੂਰਤ ਦਿਸਣ ਲੱਗਦੀ ਹੈ ਫੁਰਸਤ ’ਚ ਹਰ ਚੀਜ਼ ਤੋਂ ਹਟ ਕੇ ਕੁਝ ਦੇਰ ਹੀ ਸਹੀ, ਜ਼ਰੂਰ ਬਰਸਾਤਾਂ ਨੂੰ ਨਿਹਾਰੋ ਤਨ-ਮਨ ਤੋਂ ਭਿੱਜੋ ਕੁਝ ਸਮਾਂ ਆਪਣੇ-ਆਪ ਲਈ ਵੀ ਕੱੱਢੋ ਕੁਝ ਪਲ ਬਰਸਾਤਾਂ ਨਾਲ ਜੀਓ ਇਨ੍ਹਾਂ ਪਲਾਂ ਦੀ ਸੁਨਹਿਰੀ ਯਾਦ ਤੁਹਾਨੂੰ ਹਰ ਰੋਜ਼ ਤਰੋ-ਤਾਜ਼ਾ ਬਣਾਈ ਰੱਖੇਗੀ

ਆਪਣੇ ਵੱਡਿਆਂ ਤੋਂ ਪੁੱਛਣਾ ਕਿੰਨਾ ਅਨੰਦ ਮਾਣਿਆ ਹੈ ਉਨ੍ਹਾਂ ਨੇ ਇਨ੍ਹਾਂ ਬਰਸਾਤਾਂ ਦਾ ਉਨ੍ਹਾਂ ਕੋਲ ਇੱਕ ਵੱਡਾ ਕਿੱਸਾ ਹੋਵੇਗਾ ਇਨ੍ਹਾਂ ਬਰਸਾਤਾਂ ਨਾਲ ਜੁੜੀਆਂ ਕਹਾਣੀਆਂ ਦਾ ਬੜੀਆਂ ਟੋਲੀਆਂ ਬਣਾ-ਬਣਾ ਕੇ ਖੇਡੇ ਹਨ ਉਹ ਇਨ੍ਹਾਂ ਬਰਸਾਤਾਂ ’ਚ ਬਰਸਾਤਾਂ ਤਾਂ ਉਨ੍ਹਾਂ ਲਈ ਕਿਸੇ ਮੇਲੇ ਤੋਂ ਘੱਟ ਨਹੀਂ ਸਨ ਕੋਈ ਰੁਕਾਵਟ ਨਹੀਂ ਸੀ ਕੋਈ ਬੰਦਿਸ਼ ਨਹੀਂ ਉਨ੍ਹਾਂ ਲਈ, ਖਾਸ ਕਰਕੇ ਉਨ੍ਹਾਂ ਬਰਸਾਤਾਂ ਦੇ ਦਿਨਾਂ ’ਚ ਕੱਚੇ ਮਕਾਨ ਸਨ ਉਦੋਂ ਕੱਚੀਆਂ ਗਲੀਆਂ ਸਨ ਅਤੇ ਬਰਸਾਤ ਆਉਂਦੇ ਹੀ ਸਭ ਗਲੀਆਂ ’ਚ ਆ ਜਾਂਦੇ ਜਿੰਨੀ ਤੇਜ ਬਰਸਾਤ ਓਨੀ ਜ਼ਿਆਦਾ ਉਨ੍ਹਾਂ ਦੀ ਮਸਤੀ ਪਾਣੀ ’ਚ ਤੈਰਨਾ, ਖੇਡਣਾ, ਕੁੱਦਣਾ, ਦੌੜਨਾ, ਪਤਾ ਨਹੀਂ ਕਿਸ-ਕਿਸ ਤਰ੍ਹਾਂ ਦੇ ਕਰਤਬ ਕਰਦੇ ਥੱਕਦੇ ਨਹੀਂ ਸਨ

ਉਹ ਬਰਸਾਤਾਂ ਦਾ ਮੌਸਮ ਤਾਂ ਪੂਰਾ ਮੌਜ਼-ਮਸਤੀ ਨਾਲ ਭਰਿਆ ਹੁੰਦਾ ਸੀ ਮਾਂ-ਬਾਪ ਵੀ ਬੇਫਿਕਰੀ ’ਚ ਰਹਿੰਦੇ ਬੱਚਿਆਂ ਦੀ ਮਸਤੀ ਉਨ੍ਹਾਂ ਦੀ ਆਪਣੀ ਮਸਤੀ ਹੁੰਦੀ ਸੀ ਬੱਚਿਆਂ ਨੂੰ ਇਸ ਤਰ੍ਹਾਂ ਖੇਡਦੇ ਦੇਖ ਕੇ ਉਨ੍ਹਾਂ ’ਤੇ ਵੀ ਇੱਕ ਅਲੱਗ ਖੁਸ਼ੀ ਦਾ ਖੁਮਾਰ ਚੜ੍ਹ ਜਾਂਦਾ ਸੀ ਕੋਈ ਰੋਕ-ਟੋਕ ਨਹੀਂ, ਸਗੋਂ ਜਿਵੇਂ ਹੀ ਬਰਸਾਤ ਆਈ, ਬੱਚਿਆਂ ਨੂੰ ਭਿੱਜਣ ਲਈ, ਨਹਾਉਣ ਲਈ ਹੌਂਸਲਾ ਦੇਣਾ ਅਤੇ ਜਦੋਂ ਬਰਸਾਤ ਰੁਕਣ ਤੋਂ ਬਾਅਦ ਮਸਤੀ ਕਰਕੇ ਬੱਚੇ ਘਰ ਆਉਂਦੇ ਤਾਂ ਉਨ੍ਹਾਂ ਨੂੰ ਫਿਰ ਗਰਮਾ-ਗਰਮ ਦੁੱਧ ਦਾ ਗਲਾਸ ਗੁੜ ਨਾਲ ਦੇਣਾ ਇਨ੍ਹਾਂ ਬਰਸਾਤਾਂ ਦਾ ਪੂਰਾ ਦੌਰ ਇਸੇ ਤਰ੍ਹਾਂ ਨਿੱਕਲਦਾ ਸੀ ਉਹ ਵੀ ਜ਼ਮਾਨਾ ਸੀ, ਉਹ ਵੀ ਦਿਨ ਸਨ ਬਚਪਨ ਦੇ ਮਸਤੀ ਭਰੇ ਬਚਪਨ ਅੱਜ ਵੀ ਹੈ, ਬਰਸਾਤਾਂ ਅੱਜ ਵੀ ਹਨ ਪਰ… ਉਹ ਮਸਤੀ ਕਿੱਥੇ… ਉਹ ਕਿਸ਼ਤੀ ਕਿੱਥੇ…!

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ