New Home: ਖਸਤਾ ਮਕਾਨ ’ਚ ਰਹਿਣ ਲਈ ਮਜ਼ਬੂਰ ਸੀ ਪਰਿਵਾਰ ਬੇਟੀ ਦੀ ਪੁਕਾਰ ਸੁਣ ਪੂਜਨੀਕ ਗੁਰੂ ਜੀ ਨੇ ਦਿੱਤਾ ‘ਨਵਾਂ ਘਰ’
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੱਕ ਲੋੜਵੰਦ ਧੀ ਦੀ ਪੁਕਾਰ ਸੁਣਦੇ ਹੋਏ ਉਸ ਦੇ ਪਰਿਵਾਰ ਲਈ ਆਪਣੀ ਨਿੱਜੀ ਕਮਾਈ ’ਚੋਂ ਪੱਕਾ ਘਰ ਬਣਵਾ ਕੇ ਦਿੱਤਾ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਕੰਮੋਮਾਜਰਾ ਕਲਾਂ ਦੀ 20 ਸਾਲਾ ਧੀ ਜਸਪ੍ਰੀਤ ਕੌਰ ਨੇ ਪੂਜਨੀਕ ਗੁਰੂ ਜੀ ਨੂੰ ਘਰ ਬਣਵਾਉਣ ਦੀ ਅਰਜ਼ ਕੀਤੀ ਸੀ
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦਾ 2021 ’ਚ ਦੇਹਾਂਤ ਹੋ ਚੁੱਕਾ ਹੈ ਅਤੇ ਉਸ ਦੀ ਮਾਂ ਦੂਜਿਆਂ ਦੇ ਘਰਾਂ ’ਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ ਉਨ੍ਹਾਂ ਦਾ ਘਰ ਐਨਾ ਖਸਤਾ ਹਾਲ ਹੈ ਕਿ ਮੀਂਹ ਦੇ ਦਿਨਾਂ ’ਚ ਉਨ੍ਹਾਂ ਨੂੰ ਧਰਮਸ਼ਾਲਾ ਜਾਂ ਦੂਜਿਆਂ ਦੇ ਘਰਾਂ ’ਚ ਰਹਿਣਾ ਪੈਂਦਾ ਹੈ ਪੂਜਨੀਕ ਗੁਰੂ ਜੀ ਨੇ ਪਰਿਵਾਰ ਦੀ ਮੁਸ਼ਕਿਲ ਨੂੰ ਸਮਝਦਿਆਂ ਪਵਿੱਤਰ ਬਚਨ ਫ਼ਰਮਾਏ ਕਿ ਅਸੀਂ ਆਪਣੀ ਨਿੱਜੀ ਕਮਾਈ ’ਚੋਂ ਦੋ ਦਿਨਾਂ ਦੇ ਅੰਦਰ-ਅੰਦਰ ਪੂਰਾ ਘਰ ਬਣਾ ਕੇ ਦੇਵਾਂਗੇ
ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਬਲਾਕ ਸੰਗਰੂਰ, ਸੁਨਾਮ, ਲੱਢਾ, ਭਲਵਾਨ, ਮਹਿਲਾਂ ਚੌਂਕ, ਗੋਬਿੰਦਗੜ੍ਹ ਜੇਜੀਆ, ਲੌਂਗੋਵਾਲ ਸਮੇਤ ਕਈ ਬਲਾਕਾਂ ਦੀ ਸਾਧ-ਸੰਗਤ ਨੇ ਤੈਅ 48 ਘੰਟਿਆਂ ਤੋਂ ਪਹਿਲਾਂ ਹੀ ਘਰ ਦਾ ਨਿਰਮਾਣ ਕਾਰਜ ਪੂਰਾ ਕਰ ਦਿੱਤਾ ਸਾਧ-ਸੰਗਤ ਨੇ ਇਸ ਪਰਿਵਾਰ ਦੇ ਖਸਤਾ ਅਤੇ ਕੱਚੇ ਘਰ ਨੂੰ ਢਾਹ ਕੇ ਇੱਕ ਨਵਾਂ ਪੱਕਾ ਮਕਾਨ ਬਣਾ ਕੇ ਦਿੱਤਾ, ਜਿਸ ਵਿੱਚ ਇੱਕ ਕਮਰਾ, ਵਰਾਂਡਾ, ਰਸੋਈ, ਬਾਥਰੂਮ ਅਤੇ ਫਰਸ਼ ਤਿਆਰ ਕੀਤਾ ਗਿਆ ਅਤੇ ਇਸਨੂੰ ਰੰਗ-ਰੋਗਣ ਨਾਲ ਚਮਕਾ ਦਿੱਤਾ।
ਆਪਣੇ ਨਵੇਂ ਘਰ ਨੂੰ ਪਾ ਕੇ ਜਸਪ੍ਰੀਤ ਕੌਰ ਅਤੇ ਉਸਦਾ ਪੂਰਾ ਪਰਿਵਾਰ ਬਹੁਤ ਖੁਸ਼ ਹੋਏ ਅਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪੂਜਨੀਕ ਗੁਰੂ ਜੀ ਦੇ ਇਸ ਮਹਾਨ ਕਾਰਜ ਦੀ ਹਰ ਕਿਸੇ ਨੇ ਖੁਲ੍ਹੇ ਦਿਲ ਨਾਲ ਸ਼ਲਾਘਾ ਕੀਤੀ। ਦੂਜਿਆਂ ਦੇ ਭਲੇ ਲਈ ਕੀਤਾ ਗਿਆ ਇਹ ਭਲਾਈ ਕਾਰਜ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਦਾ ਕੰਮ ਕਰਦਾ ਹੈ।
ਪੂਜਨੀਕ ਗੁਰੂ ਜੀ ਨੇ 21 ਜੂਨ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇਸ ਮਕਾਨ ਦੀ ਚਾਬੀ ਪਰਿਵਾਰ ਨੂੰ ਸੌਂਪ ਕੇ ਆਪਣੀ ਦਇਆ-ਮੇਹਰ ਨਾਲ ਮਾਲਾਮਾਲ ਕੀਤਾ
ਸਾਰੇ ਤਿਉਹਾਰ ਅੱਜ ਹੀ ਆ ਗਏ ਹੋਣ: ਜਸਪ੍ਰੀਤ ਕੌਰ
ਆਪਣੀ ਖੁਸ਼ੀ ਸਾਂਝੀ ਕਰਦੇ ਕਰਦਿਆਂ ਬੇਟੀ ਜਸਪ੍ਰੀਤ ਕੌਰ ਨੇ ਕਿਹਾ ਕਿ ਉਸਦੇ ਪਰਿਵਾਰ ਦਾ ਸੁਪਨਾ ਪੂਜਨੀਕ ਗੁਰੂ ਜੀ ਨੇ ਪੂਰਾ ਕੀਤਾ ਹੈ। ਪੂਰਾ ਪਰਿਵਾਰ ਪੂਜਨੀਕ ਗੁਰੂ ਜੀ ਅਤੇ ਸਾਧ- ਸੰਗਤ ਦਾ ਦਿਲੋਂ ਧੰਨਵਾਦ ਕਰਦਾ ਹੈ। ਉਸਨੇ ਕਿਹਾ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੇ ਪਰਿਵਾਰ ਵੱਲੋਂ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਸੁਪਨਾ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਜਾਵੇਗਾ।
ਜਸਪ੍ਰੀਤ ਕੌਰ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਦੇ ਪਰਿਵਾਰ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਉਨ੍ਹਾਂ ਨੂੰ ਇੰਝ ਲੱਗ ਰਿਹਾ ਹੈ ਜਿਵੇਂ ਉਨ੍ਹਾਂ ਦੇ ਜੀਵਨ ਦੇ ਸਾਰੇ ਤਿਉਹਾਰ ਇੱਕੋ ਦਿਨ ਵਿੱਚ ਇਕੱਠੇ ਆ ਗਏ ਹੋਣ। ਉਨ੍ਹਾਂ ਨੂੰ ਇੰਝ ਲੱਗਦਾ ਹੈ ਜਿਵੇਂ ਉਹ ਨਰਕ ਵਰਗੀ ਜ਼ਿੰਦਗੀ ’ਚੋਂ ਨਿਕਲ ਕੇ ਸਵਰਗ ਵਰਗੇ ਮਾਹੌਲ ’ਚ ਆ ਗਏ ਹੋਣ।


































































