Thalassemia

Thalassemia: ਥੈਲੇਸੀਮੀਆ ਮਰੀਜਾਂ ਨੂੰ ਮਿਲੇਗਾ ਨਿਯਮਤ ਖੂਨ

  • ਡੇਰਾ ਸੱਚਾ ਸੌਦਾ ਦੀ ਖੂਨਦਾਨ ਦੇ ਖੇਤਰ ’ਚ ਨਵੀਂ ਪਹਿਲ
  • ਦੇਸ਼-ਵਿਦੇਸ਼ ’ਚ ਬਣਨਗੀਆਂ ਟੀਮਾਂ

ਦੁਨੀਆਂ ਭਰ ’ਚ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਡੇਰਾ ਸੱਚਾ ਸੌਦਾ ਉਮੀਦ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆਇਆ ਹੈ ਵਿਸ਼ਵ ਖੂਨਦਾਨ ਦਿਵਸ (14 ਜੂਨ) ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਅਪੀਲ ਕਰਦਿਆਂ ਡੇਰਾ ਸੱਚਾ ਸੌਦਾ ਵੱਲੋਂ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਥੈਲੇਸੀਮੀਆ ਪੀੜਤ ਮਰੀਜਾਂ ਨੂੰ ਨਿਯਮਤ ਖੂਨ ਮੁਹੱਈਆ ਕਰਵਾਉਣ ਲਈ ਖਾਸ ਅਭਿਆਨ ਸ਼ੁਰੂ ਕੀਤਾ

ਖੂਨਦਾਨ ਦੀ ਇਸ ਨਵੀਂ ਮੁਹਿੰਮ ਅਨੁਸਾਰ ਪੂਜਨੀਕ ਗੁਰੂ ਜੀ ਵੱਲੋਂ ਵੈਬਸਾਈਟ https://saintdrmsginsan.me/blood-donor-register/ ਲਾਂਚ ਕੀਤੀ ਗਈ ਹੈ, ਜਿਸ ’ਚ ਨਿਯਮਤ ਖੂਨਦਾਨ ਲਈ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ ਡੇਰਾ ਸੱਚਾ ਸੌਦਾ ਦੀ ਇਸ ਪਹਿਲ ਨਾਲ ਖੂਨਦਾਨ ਦੇ ਖੇਤਰ ’ਚ ਇੱਕ ਨਵੀਂ ਕ੍ਰਾਂਤੀ ਸ਼ੁਰੂ ਹੋ ਗਈ ਹੈ ਸਾਧ-ਸੰਗਤ ’ਚ ਖੂਨਦਾਨ ਪ੍ਰਤੀ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਕੋਈ ਇਸ ਵਿੱਚ ਰਜਿਸਟ੍ਰੇਸ਼ਨ ਕਰਵਾ ਕੇ ਇਸ ਸੇਵਾ ਕਾਰਜ ’ਚ ਹਿੱਸੇਦਾਰ ਬਣ ਰਿਹਾ ਹੈBlood QR Code

ਸਿਰਫ਼ ਇਹੀ ਨਹੀਂ, ਸਗੋਂ ਸਾਧ-ਸੰਗਤ ਵੱਲੋਂ ਇਸੇ ਦਿਨ (14 ਜੂਨ) ਪੰਜਾਬ ਦੇ ਪਟਿਆਲਾ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਸਥਾਪਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਵਿਸ਼ੇਸ਼ ਖੂਨਦਾਨ ਕੈਂਪ ਲਾ ਕੇ ਸ਼ੁਰੂਆਤ ਕੀਤੀ ਗਈ

ਨਿਯਮਤ ਖੂਨਦਾਨ ਕਰਨ ਸੇਵਾਦਾਰ: ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੂਨਦਾਨ ਨੂੰ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਦੱਸਦਿਆਂ ਕਿਹਾ ਕਿ ਥੈਲੇਸੀਮੀਆ ਵਰਗੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਜੀਵਨ ਭਰ ਨਿਯਮਤ ਖੂਨ ਦੀ ਲੋੜ ਪੈਂਦੀ ਹੈ ਕਈ ਵਾਰ ਸਮੇਂ ’ਤੇ ਖੂਨ ਨਾ ਮਿਲਣ ਕਾਰਨ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਲਈ ਸਹਾਰਾ ਬਣੇਗੀ ਅਤੇ ਲੋੜ ਪੈਣ ’ਤੇ ਤੁਰੰਤ ਖੂਨ ਉਪਲੱਬਧ ਕਰਵਾਏਗੀ

Also Read:  Experiences of satsangis: ਸੱਚਾ ਸੌਦਾ ਸਤਿਗੁਰੂ ਦੇ ਹੁਕਮ ਨਾਲ ਬਣਿਆ ਹੈ'...

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ