Navel

Navel: ਧੁੰਨੀ ’ਚ ਤੇਲ ਲਾਉਣ ਦੇ ਹਨ ਜ਼ਬਰਦਸਤ ਫਾਇਦੇ Benefits of applying oil in the navel.

ਭਾਰਤੀ ਆਯੁਰਵੇਦ ਅਤੇ ਘਰੇਲੂ ਇਲਾਜਾਂ ’ਚ ਧੁੰਨੀ ਨੂੰ ਸਰੀਰ ਦਾ ਇੱਕ ਬਹੁਤ ਮਹੱਤਵਪੂਰਨ ਕੇਂਦਰ ਮੰਨਿਆ ਗਿਆ ਹੈ ਇਸ ਨੂੰ ਜੀਵਨ ਊਰਜਾ ਦਾ ਸਰੋਤ ਕਿਹਾ ਜਾਂਦਾ ਹੈ, ਜਿੱਥੋਂ ਕਈ ਨਾੜਾਂ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਜੁੜੀਆਂ ਹੁੰਦੀਆਂ ਹਨ ਧੁੰਨੀ ’ਚ ਤੇਲ ਲਾਉਣ ਦੀ ਪਰੰਪਰਾ ਸਦੀਆਂ ਪੁਰਾਣੀ ਹੈ ਅਤੇ ਇਸ ਦੇ ਫਾਇਦੇ ਅੱਜ ਆਧੁਨਿਕ ਵਿਗਿਆਨ ਵੀ ਮੰਨਣ ਲੱਗਿਆ ਹੈ

ਆਓ! ਜਾਣਦੇ ਹਾਂ ਕਿ ਰੋਜ਼ਾਨਾ ਧੁੰਨੀ ’ਚ ਤੇਲ ਲਾਉਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਜ਼ਬਰਦਸਤ ਫਾਇਦਿਆਂ ਦੀ ਪ੍ਰਾਪਤੀ ਹੋ ਸਕਦੀ ਹੈ

ਚਮੜੀ ’ਚ ਨਿਖਾਰ ਅਤੇ ਮੁਲਾਇਮ ਚਮੜੀ:

ਧੁੰਨੀ ’ਚ ਨਾਰੀਅਲ, ਬਾਦਾਮ ਜਾਂ ਸਰ੍ਹੋਂ ਦਾ ਤੇਲ ਲਾਉਣ ਨਾਲ ਚਮੜੀ ’ਚ ਨਮੀ ਬਣੀ ਰਹਿੰਦੀ ਹੈ ਇਹ ਡਰਾਈ ਸਕਿੱਨ, ਪਾਟੇ ਬੁੱਲ੍ਹ, ਰੁੱਖੇ ਹੱਥ-ਪੈਰ ਅਤੇ ਡਾਰਕ ਸਰਕਲਸ ਨੂੰ ਘੱਟ ਕਰਨ ’ਚ ਮੱਦਦ ਕਰਦਾ ਹੈ ਇਹ ਇੱਕ ਕੁਦਰਤੀ ਮਾਇਸ਼ਚਰਾਈਜ਼ਰ ਵਾਂਗ ਕੰਮ ਕਰਦਾ ਹੈ

ਹਾਰਮੋਨ ਸੰਤੁਲਨ ’ਚ ਸਹਾਇਕ:

ਧੁੰਨੀ ਸਰੀਰ ਦੇ ਪ੍ਰਜਣਨ ਅਤੇ ਹਾਰਮੋਨਲ ਸੰਤੁਲਨ ਨਾਲ ਵੀ ਜੁੜੀ ਹੁੰਦੀ ਹੈ ਤਿਲ ਜਾਂ ਸਰ੍ਹੋਂ ਦੇ ਤੇਲ ਨਾਲ ਧੁੰਨੀ ਦੀ ਹਲਕੀ ਮਾਲਿਸ਼ ਕਰਨ ਨਾਲ ਹਾਰਮੋਨ ਦਾ ਅਸੰਤੁਲਨ ਘੱਟ ਹੋ ਸਕਦਾ ਹੈ

ਤਣਾਅ ਅਤੇ ਸਿਰ ਦਰਦ ’ਚ ਰਾਹਤ:

ਘਿਓ ਜਾਂ ਨਾਰੀਅਲ ਤੇਲ ਨੂੰ ਹਲਕਾ ਕੋਸਾ ਕਰਕੇ ਧੁੰਨੀ ’ਚ ਲਾਉਣ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਸਿਰ ਦਰਦ ’ਚ ਆਰਾਮ ਮਿਲਦਾ ਹੈ ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ ਅਤੇ ਨੀਂਦ ਦੀ ਗੁਣਵੱਤਾ ਨੂੰ ਵੀ ਬਿਹਤਰ ਬਣਾਉਂਦਾ ਹੈ

Also Read:  ਨਕਲੀ ਅਤੇ ਮਿਲਾਵਟੀ ਖਾਦ ਦੀ ਕਰੋ ਪਹਿਚਾਣ

ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ’ਚ ਆਰਾਮ:

ਧੁੰਨੀ ’ਚ ਅਦਰਕ ਦਾ ਤੇਲ, ਕੈਸਟਰ ਆਇਲ ਜਾਂ ਸਰ੍ਹੋਂ ਦਾ ਤੇਲ ਲਾਉਣ ਨਾਲ ਸਰੀਰ ਦੀ ਸੋਜ ਘੱਟ ਹੁੰਦੀ ਹੈ ਅਤੇ ਪੁਰਾਣੇ ਜੋੜਾਂ ਦੇ ਦਰਦ ’ਚ ਰਾਹਤ ਮਿਲਦੀ ਹੈ ਇਹ ਖਾਸ ਕਰਕੇ ਬਜ਼ੁਰਗਾਂ ਲਈ ਲਾਭਕਾਰੀ ਹੁੰਦਾ ਹੈ

ਅੱਖਾਂ ਦੀ ਰੌਸ਼ਨੀ ’ਚ ਸੁਧਾਰ:

ਧੁੰਨੀ ’ਚ ਬਾਦਾਮ ਦਾ ਤੇਲ ਲਾਉਣ ਨਾਲ ਅੱਖਾਂ ਦੀ ਰੌਸ਼ਨੀ ਵਧ ਸਕਦੀ ਹੈ ਇਹ ਅੱਖਾਂ ਦੀ ਥਕਾਵਟ, ਜਲਣ ਅਤੇ ਡਾਰਕ ਸਰਕਲਸ ਨੂੰ ਵੀ ਘੱਟ ਕਰਦਾ ਹੈ ਇਹ ਖਾਸ ਕਰਕੇ ਡਿਜ਼ੀਟਲ ਸਕ੍ਰੀਨ ’ਤੇ ਲੰਮੇ ਸਮੇਂ ਤੱਕ ਕੰਮ ਕਰਨ ਵਾਲਿਆਂ ਲਈ ਲਾਭਕਾਰੀ ਹੈ

ਪਾਚਣ ਤੰਤਰ ਨੂੰ ਠੀਕ ਕਰਦਾ ਹੈ:

ਘਿਓ ਜਾਂ ਹਿੰਗ ਦਾ ਤੇਲ ਧੁੰਨੀ ’ਚ ਲਾਉਣ ਨਾਲ ਗੈਸ, ਅਪੱਚ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਧੁੰਨੀ ਦੇ ਜ਼ਰੀਏ ਲਿਵਰ ਅਤੇ ਪਾਚਣ ਅੰਗਾਂ ’ਤੇ ਸਕਾਰਾਤਮਕ ਅਸਰ ਪੈਂਦਾ ਹੈ

ਬਿਹਤਰ ਨੀਂਦ ਅਤੇ ਮਾਨਸਿਕ ਸ਼ਾਂਤੀ:

ਧੁੰਨੀ ’ਚ ਤੇਲ ਲਾਉਣ ਦੀ ਪ੍ਰਕਿਰਿਆ ਇੱਕ ਤਰ੍ਹਾਂ ਦੀ ਥੈਰੇਪੀ ਹੁੰਦੀ ਹੈ ਜੋ ਸਰੀਰ ਨੂੰ ਰਿਲੈਕਸ ਕਰਦੀ ਹੈ ਇਹ ਨੀਂਦ ਨੂੰ ਗੂੜ੍ਹੀ ਤੇ ਤਣਾਅਮੁਕਤ ਬਣਾਉਂਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ