do not be afraid of coronavirus but stay alert

ਕੋਰੋਨਾ ਤੋਂ ਘਬਰਾਓ ਨਹੀਂ, ਸਜਗ ਰਹੋ do not be afraid of coronavirus but stay alert

ਦੇਸ਼ ’ਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਸੰਕਰਮਣ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ’ਚ ਇੱਕੋਦਮ ਭਾਰੀ ਵਾਧਾ ਹੋ ਰਿਹਾ ਹੈ ਜਿਸ ਨਾਲ ਆਮ ਆਦਮੀ ਡਰ ਕੇ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਸਬੰਧੀ ਦੇਸ਼ ’ਚ ਗੰਭੀਰ ਲਾਪ੍ਰਵਾਹੀ ਦੇਖੀ ਜਾ ਰਹੀ ਹੈ ਜਿਸ ਦਾ ਨਤੀਜਾ ਹੈ

ਕਿ ਇਨ੍ਹਾਂ ਦਿਨਾਂ ’ਚ ਕੋਰੋਨਾ ਪੀੜਤਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ ਹੋਣ ਲੱਗਿਆ ਹੈ ਮਹਾਂਰਾਸ਼ਟਰ, ਗੁਜਰਾਤ, ਕੇਰਲ, ਪੰਜਾਬ, ਛੱਤੀਸਗੜ੍ਹ, ਦਿੱਲੀ, ਕਰਨਾਟਕ, ਤਮਿਲਨਾਡੂ ਸਮੇਤ ਕਈ ਸੂਬਿਆਂ ’ਚ ਤਾਂ ਕੋਰੋਨਾ ਸੰਕਰਮਣ ਕਾਰਨ ਸਥਿਤੀ ਵਿਗੜਨ ਲੱਗੀ ਹੈ ਪਿਛਲੇ ਸਾਲ ਲਾਕਡਾਊਨ ਦੌਰਾਨ ਲੱਗੀਆਂ ਪਾਬੰਦੀਆਂ ਨੂੰ ਸਰਕਾਰ ਨੇ ਹੌਲੀ-ਹੌਲੀ ਸਪਾਪਤ ਕਰ ਦਿੱਤਾ ਸੀ ਪਰ ਪਾਬੰਦੀ ਹਟਾਉਣ ਤੋਂ ਬਾਅਦ ਵੀ ਸਰਕਾਰ ਗਾਈਡਲਾਈਨ ਜਾਰੀ ਕਰਕੇ ਲੋਕਾਂ ਨੂੰ ਸਜਗ ਕਰਦੀ ਰਹਿੰਦੀ ਹੈ

ਸਰਕਾਰ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਰੱਖਣ, ਲਗਾਤਾਰ ਮਾਸਕ ਲਾਉਣ ਤੇ ਇੱਕ ਜਗ੍ਹਾ ’ਤੇ ਨਿਰਧਾਰਤ ਗਿਣਤੀ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਨਾ ਹੋ ਦੀ ਸਲਾਹ ਦਿੰਦੀ ਰਹਿੰਦੀ ਹੈ ਪਰ ਲੋਕ ਲਾਕਡਾਊਨ ਹਟਣ ਦੇ ਨਾਲ ਹੀ ਦੇਸ਼ ਨੂੰ ਕੋਰੋਨਾ ਮੁਕਤ ਸਮਝ ਕੇ ਸਰਕਾਰੀ ਨਿਰਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ ਇੱਥੇ ਇਹ ਧਿਆਨ ਦੇੇਣਾ ਜ਼ਰੂਰੀ ਹੈ ਕਿ ਕੋਰੋਨਾ ਮਹਾਂਮਾਰੀ ਖਤਮ ਨਹੀਂ ਹੋਈ ਪਰ ਫੈਲ ਰਹੀ ਹੈ

do not be afraid of coronavirus but stay alert ਇਸ ਲਈ ਇਸ ਦੇ ਬਚਾਅ ਦੇ ਉਪਾਵਾਂ ਨੂੰ ਹਰ ਪਲ ਧਿਆਨ ’ਚ ਰੱਖਣਾ ਬਹੁਤ ਜ਼ਰੂਰੀ ਹੈ

ਸਾਫ-ਸਫਾਈ ਰੱਖੋ:

ਵਿਸ਼ਵ ਸਿਹਤ ਸੰਗਠਨ ਮੁਤਾਬਕ, ਕੋਰੋਨਾ ਵਾਇਰਸ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਬੇਸਿਕ ਅਤੇ ਮਹੱਤਵਪੂਰਨ ਉਪਾਅ ਹੈ ਕਿ ਅਸੀਂ ਸਫਾਈ ਰੱਖੀਏ ਸਮੇਂ-ਸਮੇਂ ’ਤੇ ਸਾਬਨ ਤੇ ਪਾਣੀ ਨਾਲ ਹੱਥ ਧੋਈਏ ਜਾਂ ਤੁਸੀਂ ਚਾਹੋ ਤਾਂ ਇੱਕ ਐਲਕੋਹਲ ਬੇਸਡ ਸੈਨੇਟਾਈਜ਼ਰ ਵੀ ਇਸਤੇਮਾਲ ਕਰ ਸਕਦੇ ਹੋ ਸੈਨੇਟਾਈਜਰ ਨੂੰ ਹੱਥਾਂ ’ਤੇ ਚੰਗੀ ਤਰ੍ਹਾਂ ਲਾਓ ਇਸ ਨਾਲ ਜੇਕਰ ਤੁਸੀਂ ਆਪਣੇ ਹੱਥ ’ਤੇ ਵਾਇਰਸ ਮੌਜ਼ੂਦ ਹੋਇਆ ਵੀ ਤਾਂ ਸਮਾਪਤ ਹੋ ਜਾਵੇਗਾ

ਆਪਣੀਆਂ ਅੱਖਾਂ ਨੂੰ ਛੂਹਣ ਤੋਂ ਬਚਾਓ, ਨੱਕ ਅਤੇ ਮੂੰਹ ’ਤੇ ਵੀ ਹੱਥ ਲੱਗਣ ਤੋਂ ਬਚੋ ਅਸੀਂ ਆਪਣੇ ਹੱਥ ਨਾਲ ਕਈ ਸਤ੍ਹਾਵਾਂ ਨੂੰ ਛੂਹਦੇ ਹਾਂ ਤੇ ਇਸ ਦੌਰਾਨ ਸੰਭਵ ਹੈ ਕਿ ਸਾਡੇ ਹੱਥ ’ਚ ਵਾਇਰਸ ਚਿਪਕ ਜਾਵੇ

ਜੇਕਰ ਅਸੀਂ ਉਸੇ ਅਵਸਥਾ ’ਚ ਆਪਣੇ ਨੱਕ, ਮੂੰਹ ਤੇ ਅੱਖ ਨੂੰ ਛੂੰਹਦੇ ਹਾਂ ਤਾਂ ਵਾਇਰਸ ਦੇ ਸਰੀਰ ’ਚ ਦਾਖਲ ਹੋਣ ਦੀ ਸ਼ੰਕਾ ਵਧ ਜਾਂਦੀ ਹੈ
ਜੇਕਰ ਤੁਸੀਂ ਛੱਕਦੇ ਹੋ ਜਾਂ ਫਿਰ ਖੰਘ ਰਹੇ ਹੋ ਤਾਂ ਆਪਣੇ ਮੂੰਹ ’ਤੇ ਟਿਸ਼ੂ ਜ਼ਰੂਰ ਰੱਖੋ ਤੇ ਜੇਕਰ ਤੁਹਾਡੇ ਕੋਲ ਉਸ ਵਕਤ ਟਿਸ਼ੂ ਨਾ ਹੋਵੇ ਤਾਂ ਆਪਣੇ ਹੱਥ ਨੂੰ ਅੱਗੇ ਕਰਕੇ ਕੂਹਣੀ ਦਾ ਸਹਾਰਾ ਲੈ ਕੇ ਛਿੱਕੋ ਜਾਂ ਖੰਘੋ ਜੇਕਰ ਤੁਸੀਂ ਕੋਈ ਟਿਸ਼ੂ ਇਸਤੇਮਾਲ ਕੀਤਾ ਹੈ ਤਾਂ ਉਸ ਨੂੰ ਜਿੰਨਾ ਛੇਤੀ ਹੋ ਸਕੇ ਡਿਸਪੋਜ ਕਰ ਦਿਓ

ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ:

ਸੋਸ਼ਲ ਡਿਸਟੈਂਸਿੰਗ ਤਹਿਤ ਲੋਕਾਂ ਨੂੰ ਇੱਕ-ਦੂਜੇ ਤੋਂ ਘੱਟੋ-ਘੱਟ ਦੋ ਮੀਟਰ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਬਹੁਤ ਸਾਰੀਆਂ ਜਗ੍ਹਾਵਾਂ ’ਤੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ ’ਚ ਹੀ ਰਹਿਣ ਤੇ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਘਰੋਂ ਬਾਹਰ ਨਾ ਨਿਕਲੋ ਤਾਂ ਕਿ ਸੰਕਰਮਣ ਲੋਕਾਂ ਦੇ ਸੰਪਰਕ ’ਚ ਆਉਣ ਤੋਂ ਬਚਿਆ ਜਾ ਸਕੇ

ਮਾਸਕ ਦਾ ਇਸਤੇਮਾਲ ਕਰੋ:

ਜੇਕਰ ਤੁਸੀਂ ਕਿਸੇ ਅਜਿਹੇ ਮਾਸਕ ਦਾ ਇਸਤੇਮਾਲ ਕਰਦੇ ਹੋ ਜੋ ਇੱਕਦਮ ਸਾਧਾਰਨ ਹੈ ਅਤੇ ਜਿਸ ਨੂੰ ਤੁਸੀਂ ਸੁਪਰ ਮਾਰਕਿਟ ਤੋਂ ਖਰੀਦਿਆ ਸੀ, ਤਾਂ ਉਹ ਤੁਹਾਡੇ ਲਈ ਮੱਦਦਗਾਰ ਨਹੀਂ ਹੋਵੇਗਾ ਹਾਲਾਂਕਿ ਜੇਕਰ ਸਾਹਮਣੇ ਤੋਂ ਪੀੜਤ ਵਿਅਕਤੀ ਛਿੱਕ ਦਿੰਦਾ ਹੈ ਤਾਂ ਉਸ ਸਥਿਤੀ ’ਚ ਇਹ ਜ਼ਰੂਰ ਕੁਝ ਮੱਦਦਗਾਰ ਸਾਬਤ ਹੋ ਸਕਦਾ ਹੈ
ਜ਼ਰੂਰੀ ਇਹ ਹੈ ਕਿ ਤੁਸੀਂ ਐੱਨ-95 ਮਾਸਕ ਦਾ ਇਸਤੇਮਾਲ ਕਰੋਂ ਇਸ ਤੋਂ ਇਲਾਵਾ ਮਾਰਕਿਟ ’ਚ ਹੋਰ ਵੀ ਚੰਗੇ ਮਾਸਕ ਉਪਲੱਬਧ ਹਨ ਨਾਲ ਹੀ ਘਰ ’ਚ ਬਣੇ ਕੱਪੜੇ ਦੇ ਮਾਸਕ ਵੀ ਇਸਤੇਮਾਲ ਕੀਤੇ ਜਾ ਸਕਦੇ ਹਨ

ਮਾਨਸਿਕ ਸਿਹਤ ਨੂੰ ਵੀ ਬਿਹਤਰ ਬਣਾਓ:

ਇਸ ਗੱਲ ’ਚ ਬਿਲਕੁਲ ਵੀ ਸ਼ੱਕ ਨਹੀਂ ਹੈ ਕਿ ਮਹਾਂਮਾਰੀ ਦੇ ਇਸ ਦੌਰ ’ਚ ਮਾਨਸਿਕ ਤਣਾਅ ਹੋ ਸਕਦਾ ਹੈ ਜਿਵੇਂ ਤੁਹਾਨੂੰ ਬੇਚੈਨੀ ਮਹਿਸੂਸ ਹੋ ਰਹੀ ਹੋਵੇ, ਤੁਸੀਂ ਤਣਾਅ ਮਹਿਸੂਸ ਕਰ ਰਹੇ ਹੋਵੋਂ, ਪਰੇਸ਼ਾਨ ਹੋ ਰਹੇ ਹੋਵੋਂ, ਦੁਖੀ ਹੋਵੋਂ, ਇਕੱਲਾ ਮਹਿਸੂਸ ਕਰ ਰਹੇ ਹੋਂ, ਇਸ ਦੇ ਲਈ ਬ੍ਰਿਟਿਸ਼ ਨੈਸ਼ਨਲ ਹੈਲਥ ਸਰਵਿਸ ਦੇ ਦਸ ਟਿਪਸ ਦਿੱਤੇ ਹਨ, ਜਿਸ ਨਾਲ ਤੁਸੀਂ ਆਪਣੀ ਮਾਨਸਿਕ ਸਥਿਤੀ ਨੂੰ ਬਿਹਤਰ ਬਣਾ ਕੇ ਰੱਖ ਸਕਦੇ ਹੋ

  • ਆਪਣੇ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਨਾਲ ਫੋਨ, ਵੀਡੀਓ ਕਾਲ ਜਾਂ ਫਿਰ ਸੋਸ਼ਲ ਮੀਡੀਆ ਜ਼ਰੀਏ ਸੰਪਰਕ ਬਣਾਓ
  • ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਰਹੋ, ਜਿਸ ਨਾਲ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੋਵੇ
  • ਦੂਜੇ ਲੋਕਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ
  • ਆਪਣੇ ਨਵੇਂ ਰੁਝੇਵੇਂ ਨੂੰ ਵਿਹਾਰਕ ਤਰੀਕੇ ਨਾਲ ਪਲਾਨ ਕਰੋ
  • ਆਪਣੇ ਸਰੀਰ ਦਾ ਧਿਆਨ ਰੱਖੋ ਰੈਗੂਲਰ ਕਸਰਤ ਤੇ ਖਾਣ-ਪਾਣ ਦਾ ਧਿਆਨ ਰੱਖੋ
  • ਤੁਸੀਂ ਜਿੱਥੋਂ ਵੀ ਜਾਣਕਾਰੀਆਂ ਲੈ ਰਹੇ ਹੋ ਉਹ ਕ੍ਰੈਡਿਬਲ ਸੋਰਸ ਹੋਵੇ ਤੇ ਇਸ ਮਹਾਂਮਾਰੀ ਬਾਰੇ ਬਹੁਤ ਜ਼ਿਆਦਾ ਨਾ ਪੜ੍ਹੋ
  • ਆਪਣੇ ਵਿਹਾਰ ਨੂੰ ਆਪਣੇ ਕੰਟਰੋਲ ’ਚ ਰੱਖੋ
  • ਆਪਣੇ ਮਨੋਰੰਜਨ ਦਾ ਵੀ ਪੂਰੀ ਧਿਆਨ ਰੱਖੋ
  • ਵਰਤਮਾਨ ’ਤੇ ਫੋਕਸ ਕਰੋ ਤੇ ਇਹ ਯਾਦ ਰੱਖੋ ਕਿ ਇਹ ਸਮਾਂ ਸਦਾ ਰਹਿਣ ਵਾਲਾ ਨਹੀਂ ਹੈ
  • ਆਪਣੀ ਨੀਂਦ ਸੌਂਵੋ, ਨੀਂਦ ਘੱਟ ਨਾ ਲਵੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!