agri tech kam paise mein accha business

ਘੱਟ ਖਰਚ ’ਚ ਚੰਗਾ ਕਾਰੋਬਾਰ ਐਗਰੀ-ਟੈੱਕ agri tech kam paise mein accha business

ਭਾਰਤ ਸਰਕਾਰ ਦੇ ‘ਮੇਕ ਇਨ ਇੰਡੀਆ’ ਕੰਨਸੈਪਟ ਤੋਂ ਤਾਂ ਭਲੀ-ਭਾਂਤੀ ਜਾਣੂੰ ਹੋ ਅਤੇ ਇਸ ਕੰਨਸੈਪਟ ਤਹਿਤ ਹੀ ਅੱਜ-ਕੱਲ੍ਹ ਭਾਰਤ ਦੇ ਨੌਜਵਾਨਾਂ ਲਈ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਕਹੀ ਜਾਣ ਵਾਲੀ ਭਾਰਤੀ ਖੇਤੀ ’ਚ ਨਵੀਂ ਤਕਨੀਕ ਦੇ ਇਸਤੇਮਾਲ ਤੋਂ ਆਪਣਾ ਸਟਾਰਟਅੱਪ ਸ਼ੁਰੂ ਕਰਨ ਦੇ ਬਿਹਤਰੀਨ ਮੌਕੇ ਮੌਜ਼ੂਦ ਹੈ ਜ਼ਰੂਰਤ ਹੈ

ਤਾਂ ਬਸ ਭਾਰਤੀ ਖੇਤੀ ਸਿਸਟਮ ਦੀਆਂ ਜ਼ਰੂਰਤਾਵਾਂ ਅਨੁਸਾਰ ਭਾਰਤੀ ਖੇਤੀ ਮਾਰਕਿਟ ਦੀ ਸਟੱਡੀ ਕਰਕੇ ਆਪਣਾ ਖਾਸ ਸਟਾਰਟਅੱਪ ਪ੍ਰੋਜੈਕਟ ਤਿਆਰ ਕਰਨ ਦੀ ਤੁਹਾਨੂੰ ਇਹ ਜਾਣ ਕੇ ਵੀ ਕਾਫ਼ੀ ਖੁਸ਼ੀ ਹੋਵੇਗੀ ਕਿ ਭਾਰਤ ਸਰਕਾਰ ਭਾਰਤ ਦੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਜਾਂ ਸਟਾਰਟਅੱਪ ਖੋਲ੍ਹਣ ਲਈ ਲੋਨ ਵੀ ਉਪਲੱਬਧ ਕਰਵਾਉਂਦੀ ਹੈ ਤਾਂਕਿ ਧਨ ਦੀ ਕਮੀ ਕਿਸੇ ਸਟਾਰਟਅੱਪ ਖੋਲ੍ਹਣ ਦੀ ਦਿਸ਼ਾ ’ਚ ਰਾਹ ਦਾ ਰੋੜਾ ਨਾ ਬਣ ਜਾਵੇ

ਭਾਰਤ ’ਚ ਇਸ ਸਮੇਂ ਐਗਰੀ-ਟੈੱਕ ਸੈਕਟਰ ’ਚ 450 ਤੋਂ ਜ਼ਿਆਦਾ ਸਟਾਰਟਅੱਪ ਆਪਣਾ ਕਾਰੋਬਾਰ ਕਰ ਰਹੇ ਹਨ ਅਤੇ ਜੂਨ 2019 ਤੱਕ ਇਸ ਸੈਕਟਰ ’ਚ ਕਰੀਬਨ 250 ਮਿਲੀਅਨ ਫੰਡਿੰਗ ਕੀਤੀ ਗਈ ਹੈ ਜੋ ਪਿਛਲੇ ਸਾਲ ਤੋਂ ਬਹੁਤ ਜ਼ਿਆਦਾ ਹੈ ਇਸ ਸਮੇਂ ਭਾਰਤ ਦੇ ਲਗਭਗ 30 ਐਗਰੀ-ਟੈੱਕ ਸਟਾਰਟਅੱਪ ਆਪਣੇ ਕਾਰੋਬਾਰ ਜ਼ਰੀਏ ਵਿਸ਼ਵ ’ਚ ਆਪਣੀ ਪਹਿਚਾਣ ਬਣ ਚੁੱਕੇ ਹਨ ਅਤੇ ਪਿਛਲੇ ਕੁਝ ਸਾਲਾਂ ’ਚ ਕੁਝ ਗਲੋਬਲ ਐਗਰੀ-ਟੈੱਕ ਕੰਪਨੀਆਂ ਨੇ ਵੀ ਭਾਰਤ ਦਾ ਰੁਖ ਕੀਤਾ ਹੈ

ਤੁਹਾਡੇ ਲਈ ਇਹ ਜਾਣਕਾਰੀ ਵੀ ਫਾਇਦੇਮੰਦ ਰਹੇਗੀ ਕਿ ਭਾਰਤ ’ਚ 50 ਫੀਸਦੀ ਤੋਂ ਜ਼ਿਆਦਾ ਐਗਰੀ-ਟੈੱਕ ਸਟਾਰਟਅੱਪ ਫਾਰਮਰਜ਼ ਅਤੇ ਰਿਟੇਲਰਜ਼/ਹੋਲਸੈਲਰਜ਼ ਜਾਂ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਲਈ ਸਪਲਾਈ ਚੈਨ ਦਾ ਕੰਮ ਕਰਦੇ ਹਨ ਤੁਸੀਂ ਵੀ ਜੇਕਰ ਭਾਰਤੀ ਖੇਤੀ ਅਤੇ ਟੈਕਨਾਲੋਜੀ ਦੀ ਫੀਲਡ ’ਚ ਦਿਲਚਸਪੀ ਰੱਖਦੇ ਹੋ ਤਾਂ ਐਗਰੀ-ਟੈੱਕ ਦੀ ਫੀਲਡ ’ਚ ਆਪਣਾ ਸਟਾਰਟਅੱਪ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਇਸ ਆਰਟੀਕਲ ’ਚ ਤੁਹਾਡੇ ਲਈ ਭਾਰਤ ਦੇ ਕੁਝ ਸਫ਼ਲ ਸਟਾਰਟਅੱਪ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ

ਐਗਰੀ-ਟੈੱਕ ਦਾ ਬਿਓਰਾ

ਸਾਡੇ ਮਨ ’ਚ ਬਹੁਤ ਵਾਰ ਐਗਰੀ-ਟੈੱਕ ਨੂੰ ਲੈ ਕੇ ਥੋੜ੍ਹਾ ਕਨਫਿਊਜ਼ਨ ਹੋ ਸਕਦਾ ਹੈ ਦਰਅਸਲ ਐਗਰੀ-ਟੈੱਕ ’ਚ ਦੋ ਸ਼ਬਦ ਐਗਰੀਕਲਚਰ+ਟੈਕਨਾਲੋਜੀ ਇਕੱਠੇ ਆਉਂਦੇ ਹਨ ਭਾਵ ਜਦੋਂ ਅਸੀਂ ਖੇਤੀ ਦੇ ਫੀਲਡ ’ਚ ਮਾਡਰਨ ਟੈਕਨਾਲੋਜੀ ਦਾ ਇਸਤੇਮਾਲ ਕਰਦੇ ਹਾਂ ਤਾਂ ਐਗਰੀ-ਟੈੱਕ ਦਾ ਇੱਕ ਬਿਹਤਰੀਨ ਉਦਾਹਰਨ ਸਾਨੂੰ ਨਜ਼ਰ ਆਉਂਦਾ ਹੈ ਉਂਜ ਤਾਂ ਪਿਛਲੇ ਕਈ ਸਾਲ ਪਹਿਲਾਂ ਤੋਂ ਭਾਰਤੀ ਖੇਤੀ ’ਚ ਟ੍ਰੈਕਟਰ ਅਤੇ ਇਰੀਗੇਸ਼ਨ ਇਕੱਵਊਪਮੈਂਟਸ ਦਾ ਇਸਤੇਮਾਲ ਹੋ ਰਿਹਾ ਹੈ

ਪਰ ਪਿਛਲੇ ਕੁਝ ਸਾਲਾਂ ਤੋਂ ਤਾਂ ਐਗਰੀ-ਟੈੱਕ ਦੇ ਜ਼ਿਆਦਾ ਇਸਤੇਮਾਲ ਨੇ ਤਾਂ ਮੰਨੋ ਭਾਰਤੀ ਖੇਤੀ ਦੇ ਸਾਰੇ ਫੀਲਡਾਂ ’ਚ ਕ੍ਰਾਂਤੀ ਲਿਆ ਦਿੱਤੀ ਹੈ ਅੱਜ-ਕੱਲ੍ਹ ਭਾਰਤ ਦੇ ਕਿਸਾਨ ਵੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਜਾਣਕਾਰੀ, ਟੈਕਨੀਕਲ ਹੈਲਪ ਅਤੇ ਖੇਤੀ ਲੋਨ ਹਾਸਲ ਕਰਕੇ ਹਰ ਸਾਲ ਜਿਆਦਾ ਫਸਲ ਉਗਾ ਰਹੇ ਹਨ ਆਸਾਨ ਸ਼ਬਦਾਂ ’ਚ, ਜਦੋਂ ਵੱਖ-ਵੱਖ ਕਿਸਮ ਦੀ ਟੈਕਨਾਲੋਜੀ ਅਤੇ ਮਸ਼ੀਨਾਂ ਦਾ ਇਸਤੇਮਾਲ ਖੇਤੀ ਸੈਕਟਰ ਦੇ ਸਾਰੇ ਤਰ੍ਹਾਂ ਦੇ ਕੰਮ ਪੂਰੇ ਕਰਨ ਲਈ ਕੀਤੇ ਜਾਂਦੇ ਹਨ, ਤਾਂ ਇਹ ਫੀਚਰ ਅਸਲ ’ਚ ਐਗਰੀ-ਟੈੱਕ ਦਾ ਹੀ ਸਮੁਚਿਤ ਉਪਯੋਗ ਦਰਸਾਉਂਦਾ ਹੈ

ਨਵੀਂ ਸੋਚ ਨਾਲ ਬਦਲਦੇ ਹਾਲਾਤ

ਇਨੋਵੇਸ਼ਨ ਦੇ ਚੱਲਦਿਆਂ ਇਹ ਖੇਤਰ ਬਦਲਾਅ ਦੇ ਦੌਰ ’ਚ ਹੈ ਸਰਕਾਰ ਵੱਲੋਂ ਫੂਡ ਪ੍ਰੋਸੈਸਿੰਗ ਸੈਕਟਰ ’ਚ ਧਿਆਨ ਦਿੱਤੇ ਜਾਣ ਨਾਲ ਕਿਸਾਨਾਂ ਦੀ ਖੇਤੀ ਉੱਪਜ ਦੀ ਮੰਗ ਸੰਗਠਿਤ ਖੇਤਰਾਂ ’ਚ ਵਧੀ ਹੈ ਮੈਗਾ ਫੂਡ ਪਾਰਕ ਦੀ ਮਨਜ਼ੂਰੀ ਦਿੱਤੇ ਜਾਣ ਨਾਲ ਖੇਤੀ ਖੇਤਰ ਮਜ਼ਬੂਤ ਹੋਇਆ ਹੈ ਜਿਵੇਂ-ਜਿਵੇਂ ਸਥਾਨਕ ਕਿਸਾਨ ਐਗਰੀ-ਟੈੱਕ ਸਟਾਰਟਅੱਪ ਦੇ ਬਿਹਤਰ ਹੱਲ ਦੇ ਨਾਲ ਜੁੜੇ ਹਨ, ਉਵੇਂ-ਉਵੇਂ ਬਿਜ਼ਨੈੱਸ ਦੇ ਤਮਾਮ ਫਾਰਮੈਟਾਂ ਨੂੰ ਵਾਧਾ ਮਿਲਿਆ ਹੈ ਇਸ ਨਾਲ ਬਾਜ਼ਾਰ ’ਤੇ ਬਿਹਤਰ ਪਕੜ ਬਣੀ ਹੈ, ਤਕਨੀਕ ਦਾ ਤੇਜ਼ੀ ਨਾਲ ਉਪਯੋਗ ਵਧਿਆ ਹੈ

ਪੜ੍ਹਾਈ ਦੇ ਮੌਕੇ

ਖੇਤੀ ਵਪਾਰ ’ਚ ਵੱਖ-ਵੱਖ ਪੱਧਰ ’ਤੇ ਮੌਕੇ ਹਨ ਭਾਵ ਫਾਈਨੈਂਸ, ਤਕਨੀਕ ਤੇ ਗੈਰ-ਤਕਨੀਕੀ ਖੇਤਰਾਂ ਦੇ ਇਛੁੱਕ ਨੌਜਵਾਨਾਂ ਲਈ ਮੌਕੇ ਬਣ ਸਕਦੇ ਹਨ ਹਾਲਾਂਕਿ ਖੇਤੀ ਦੇ ਵਿਸ਼ੇਸ਼ ਅਧਿਐਨ ਨਾਲ ਇਸ ਖੇਤਰ ਨੂੰ ਕਰੀਬ ਤੋਂ ਜਾਣਨ ਦਾ ਮੌਕਾ ਮਿਲਦਾ ਹੈ ਅਤੇ ਦਖਲ ਹੋਣਾ ਆਸਾਨ ਹੁੰਦਾ ਹੈ ਇਸ ’ਚ ਮੱਦਦ ਕਰਨ ਲਈ ਕਈ ਸਥਾਨਾਂ ’ਚ ਐਗਰੀ ਬਿਜ਼ਨੈੱਸ ਵਿਸ਼ੇ ’ਤੇ ਪੋਸਟ ਗ੍ਰੈਜ਼ੂਏਸ਼ਨ ਕੋਰਸ ਕਰਾਏ ਜਾਂਦੇ ਹਨ ਕੋਰਸ ਦੌਰਾਨ ਐਗਰੋ ਇੰਡਸਟਰੀ ’ਚ ਇੰਟਰਨਸ਼ਿਪ ਕਰਨ ਦੇ ਮੌਕੇ ਮਿਲਦੇ ਹਨ ਅਤੇ ਕੈਂਪਸ ਪਲੇਸਮੈਂਟ ਦੀ ਸੁਵਿਧਾ ਵੀ

ਪ੍ਰਮੁੱਖ ਸੰਸਥਾਨ

  • ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ, ਉੱਤਰ ਪ੍ਰਦੇਸ਼
  • ਚੰਦਰਸ਼ੇਖਰ ਆਜ਼ਾਦ ਯੂਨੀਵਰਸਿਟੀ ਆਫ਼ ਖੇਤੀ ਸਾਇੰਸ ਐਂਡ ਟੈਕਨਾਲੋਜੀ, ਉੱਤਰ ਪ੍ਰਦੇਸ਼
  • ਗੋਵਿੰਦ ਬਲੱਭ ਪੰਤ ਯੂਨੀਵਰਸਿਟੀ ਆਫ਼ ਖੇਤੀ ਐਂਡ ਟੈਕਨੋਲਾੱਜੀ, ਪੰਤਨਗਰ, ਉੱਤਰਾਖੰਡ
  • ਰਾਜਿੰਦਰ ਖੇਤੀ ਯੂਨੀਵਰਸਿਟੀ, ਪੂਸਾ, ਬਿਹਾਰ
  • ਲ ਆਈਸੀਏਆਰ-ਨੈਸ਼ਨਲ ਅਕੈਡਮੀ ਆਫ਼ ਖੇਤੀ ਰਿਸਰਚ ਮੈਨੇਜ਼ਮੈਂਟ (ਨਾਰਮ), ਹੈਦਰਾਬਾਦ

ਕੀ ਹਨ ਸਮਰੱਥਾਵਾਂ:

  •  ਖੇਤੀ ਅਤੇ ਵੱਖ-ਵੱਖ ਤਿਆਰ ਫੂਡ ਪ੍ਰੋਡਕਟਸ ’ਚ ਦਿਲਚਸਪੀ
  • ਪੇਂਡੂ ਇਲਾਕਿਆਂ ’ਚ ਸਥਾਪਿਤ ਪ੍ਰੋਸੈਸਿੰਗ ਯੂਨਿਟਸ ’ਚ ਕੰਮ ਕਰਨ ਦੀ ਇੱਛਾ
  • ਕੌਮਾਂਤਰੀ ਬਾਜ਼ਾਰ ’ਚ ਐਗਰੋ ਪ੍ਰੋਡਕਟਾਂ ਦੀ ਮੰਗ ਅਤੇ ਪੂਰਤੀ ’ਤੇ ਨਜ਼ਰ
  • ਕੰਨਟ੍ਰੈਕਟ ਖੇਤੀ ਲਈ ਵੱਡੇ ਕਿਸਾਨਾਂ ਨੂੰ ਸਮਝਾਉਣ ਦੀ ਕਾਬਲੀਅਤ
  • ਤਰਕ ਸੰਗਤ ਸੋਚ ਅਤੇ ਅਗਵਾਈ ਦੀ ਸਮਰੱਥਾ
  • ਸੰਵਾਦ ਕੌਸ਼ਲ
  • ਸੰਤੋਖਵਾਨ ਵਿਅਕਤੀ ਅਤੇ ਟੀਮਵਰਕ ’ਚ ਆਸਥਾ

ਨਵੇਂ ਸਟਾਰਟਅੱਪ ਨਾਲ ਖੁੱਲ੍ਹ ਰਹੇ ਸਫਲਤਾ ਦੇ ਰਸਤੇ

agri tech kam paise mein accha business
ਵਧ ਰਿਹਾ ਹੈ ਜੈਵਿਕ ਖੇਤੀ ਦਾ ਚਲਨ

ਨੌਜਵਾਨ ਵਿਗਿਆਨਕ ਸਮਰੱਥ ਜੈਨ ਨੇ ਵਿਦੇਸ਼ ਦੀ ਸ਼ਾਨਦਾਰ ਨੌਕਰੀ ਛੱਡ ਕੇ ‘ਵੈਦਿਕ ਵਾਟਿਕਾ’ ਸਟਾਰਟਅੱਪ ਸ਼ੁਰੂ ਕੀਤਾ ਉਹ ਨੈਨੋ ਟੈਕਨਾਲੋਜੀ ’ਚ ਪੋਸਟ ਗ੍ਰੈਜੂਏਟ ਹੈ, ਪਰ ਖੇਤੀ-ਕਿਸਾਨੀ ’ਚ ਰੁਚੀ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੇ ਆਪਣੀਆਂ ਸੋਧ-ਰੁਚੀਆਂ ਨੂੰ ਜੈਵਿਕ ਖੇਤੀ ਵੱਲ ਮੋੜਿਆ ਛੱਤੀਸਗੜ੍ਹ ’ਚ ਜਸ਼ਪੁਰ ਨਗਰ ਸਥਿਤ ਆਪਣੀ ਜੱਦੀ ਜ਼ਮੀਨ ’ਤੇ ਉਪਲੱਬਧ ਸੰਸਾਧਨਾਂ ਤੋਂ ਹੀ ਸ਼ਾਨਦਾਰ ਫਸਲ ਉਗਾ ਕੇ ਦਿਖਾਈ, ਤਾਂ ਕਿ ਸਥਾਨਕ ਕਿਸਾਨਾਂ ਦਾ ਸ਼ਹਿਰਾਂ ਵੱਲ ਪਲਾਇਨ ਰੁਕੇ ਅਤੇ ਜੈਵਿਕ ਦਾ ਰੁਝਾਨ ਕਿਸਾਨਾਂ ’ਚ ਵਧੇ ਹੁਣ ਜੈਵਿਕ ਉਤਪਾਦਾਂ ਦਾ ਇੱਕ ਵੱਡਾ ਬਾਜ਼ਾਰ ਹੈ

ਛੋਟੇ ਕਿਸਾਨਾਂ ਦੀ ਵਧਾਈ ਆਮਦਨੀ

ਚਾਰਟਰਡ ਅਕਾਊਟੈਂਟ ਸੱਤਿਆ ਰਘੂ ਪੀਡਬਲਿਊਸੀ ’ਚ ਸ਼ਾਨਦਾਰ ਨੌਕਰੀ ਦੇ ਬਾਵਜ਼ੂਦ ਖੁਸ਼ ਨਹੀਂ ਸਨ ਸਾਲ 2015 ’ਚ ਆਪਣੇ ਸਾਥੀਆਂ ਸੋਮਿਆ, ਆਯੂਸ਼ ਅਤੇ ਕੌਸ਼ਿਕ ਦੇ ਨਾਲ ਮਿਲ ਕੇ ਸਟਾਰਟਅੱਪ ‘ਖੇਤੀ’ ਸ਼ੁਰੂ ਕੀਤੀ, ਜੋ ਦੇਸ਼ ਦੇ ਛੋਟੇ ਕਿਸਾਨਾਂ ਨੂੰ ਆਪਣੇ ਪ੍ਰੋਡਕਟ ‘ਗ੍ਰੀਨਹਾਊਸ-ਇਨ-ਏ-ਬਾਕਸ’ ਜ਼ਰੀਏ ਬਿਹਤਰ ਉੱਪਜ ਪਾਉਣ ’ਚ ਮੱਦਦ ਕਰ ਰਿਹਾ ਹੈ ਉਨ੍ਹਾਂ ਦਾ ਇਹ ਪ੍ਰੋਡਕਟ ਪਾਣੀ ਦੀ ਬੱਚਤ ਦੇ ਨਾਲ ਵਾਤਾਵਰਨ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਇਸ ਤਰ੍ਹਾਂ ਕਿਸਾਨਾਂ ਨੂੰ ਵਾਤਾਵਰਨ ਬਦਲਾਅ ਦੇ ਅਸਰ ਤੋਂ ਆਪਣੀ ਖੇਤੀ ਨੂੰ ਬੇਅਸਰ ਰੱਖਣਾ ਸਿਖਾ ਰਹੇ ਹਨ

ਕਈ ਪੜਾਅ ’ਤੇ ਹੈ ਕੰਮ

ਵਿਸ਼ਵਜੀਤ ਸਿੰਨ੍ਹਾ ਨੇ ਆਪਣੇ ਸਟਾਰਟਅੱਪ ‘ਆਕਸੇਨ ਫਾਰਮ ਸਲਿਊਸ਼ਨ’ ਨਾਲ ਖੇਤੀ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਉਸ ਕਿਸਾਨਾਂ ਨੂੰ ਜ਼ਮੀਨ ਤਿਆਰ ਕਰਨ, ਫਸਲ ਉਗਾਉਣ ਅਤੇ ਦੂਜਰੇ ਪ੍ਰਬੰਧਨ ਨੂੰ ਦੇਖਣ ਲਈ ਉੱਨਤ ਯੰਤਰ ਕਿਰਾਏ ’ਤੇ ਦਿੰਦੇ ਹਨ ਇਸ ਨਾਲ ਮਜ਼ਦੂਰੀ ਦਾ ਖਰਚ ਘੱਟ ਕਰਨ ’ਚ ਕਈ ਕਿਸਾਨਾਂ ਨੂੰ ਕਾਫ਼ੀ ਮੱਦਦ ਮਿਲੀ ਹੈ

ਨਾਲ ਹੀ ਉਨ੍ਹਾਂ ਨੇ ਤਕਨੀਕ ਤੋਂ ਯੁਕਤ ਅਜਿਹੀ ਸਪਲਾਈ ਚੈਨ ਵਿਕਸਤ ਕੀਤੀ ਹੈ, ਜਿਸ ਨਾਲ ਕਿਸਾਨਾਂ ਦੇ ਤਾਜ਼ੇ ਫਲ ਅਤੇ ਸਬਜ਼ੀਆਂ ਸ਼ਹਿਰੀ ਖੁਦਰਾ ਵਪਾਰੀਆਂ ਤੱਕ ਸਿੱਧੇ ਪਹੁੰਚਾਈ ਜਾ ਰਹੀ ਹੈ ਦੇਸ਼ ਦੇ ਕਈ ਸੂਬਿਆਂ ’ਚ ਉਨ੍ਹਾਂ ਦੀਆਂ ਇਹ ਸੇਵਾਵਾਂ ਉਪਲੱਬਧ ਹਨ ਇਸ ਤਰ੍ਹਾਂ ਉਨ੍ਹਾਂ ਦੇ ਸਟਾਰਟਅੱਪ ਨੇ ਕਿਸਾਨਾਂ ਦੇ ਇਸ ਪਹਿਲੂ ’ਤੇ ਕੰਮ ਕਰਨ ਦੀ ਜ਼ਰੂਰਤ ਵੱਲ ਧਿਆਨ ਦਿਵਾਇਆ ਹੈ

ਭਾਰਤ ਦੇ ਪ੍ਰਮੁੱਖ ਐਗਰੀ-ਟੈੱਕ ਸਟਾਰਟਅੱਪ

ਭਾਰਤੀ ਖੇਤੀ ਦੀਆਂ ਵੱਖ-ਵੱਖ ਫੀਲਡਾਂ ’ਚ ਰੁਚੀ ਰੱਖਣ ਵਾਲੇ ਭਾਰਤ ਦੇ ਨੌਜਵਾਨਾਂ ਲਈ ਦੇਸ਼ ਦੇ ਕੁਝ ਪ੍ਰਮੁੱਖ ਸਟਾਰਟਅੱਪ ਦੀ ਇੱਕ ਲਿਸਟ ਪੇਸ਼ ਹੈ:

  • ਨਿੰਜਾਕਾਰਟ: ਫਲਾਂ ਅਤੇ ਸਬਜ਼ੀਆਂ ਲਈ ਸਾਲ 2015 ’ਚ ਬੰਗਲੂੁਰੁ, ਭਾਰਤ ਸਥਾਪਿਤ ਇਹ ਇੱਕ ਆੱਨ-ਲਾਈਨ ਬੀ2ਬੀ ਪਲੇਟਫਾਰਮ ਹੈ
  • ਐਗਰੋਸਟਾਰ: ਸਾਲ 2010 ’ਚ ਪੂਨੇ, ਮਹਾਂਰਾਸ਼ਟਰ ’ਚ ਸਥਾਪਿਤ ਐਗਰੀ ਇਨਪੁਟਸ ਅਤੇ ਫਰਟੀਲਾਈਜ਼ਰਸ, ਸੀਡਜ਼, ਮੈਨਯੋਰਸ ਅਤੇ ਫਾਰਮ ਇਕਵਿਊਪਮੈਂਟਸ ਸਪਲਾਈ ਕਰਦਾ ਹੈ
  • ਕ੍ਰੋਫਾਰਮ: ਸਾਲ 2010 ’ਚ ਦਿੱਲੀ ’ਚ ਸਥਾਪਿਤ ਇਹ ਕੰਪਨੀ ਕਿਸਾਨਾਂ ਤੋਂ ਤਾਜ਼ੇ ਫਲ ਅਤੇ ਸਬਜ਼ੀਆਂ ਖਰੀਦ ਕੇ ਆੱਨ-ਲਾਈਨ ਅਤੇ ਆੱਫ-ਲਾਈਨ ਜ਼ਰੀਏ ਫਲਾਂ ਅਤੇ ਸਬਜ਼ੀਆਂ ਦੇ ਵਪਾਰੀਆਂ ਨੂੰ ਸਪਲਾਈ ਕਰਦੀ ਹੈ ਇਹ ਕੰਪਨੀ ਇਸ ਸਮੇਂ 100 ਤੋਂ ਜ਼ਿਆਦਾ ਛੋਟੇ ਅਤੇ ਵੱਡੇ ਵਪਾਰੀਆਂ ਨੂੰ ਫਰੈੱਸ਼ ਫਰੂਟ ਐਂਡ ਵੈਜ਼ੀਟੇਬਲ ਸਪਲਾਈ ਕਰ ਰਹੇ ਹਨ
  • ਗ੍ਰਾਮੋਫੋਨ: ਸਾਲ 2016 ’ਚ ਇੰਦੌਰ ’ਚ ਸਥਾਪਿਤ ਇਹ ਕੰਪਨੀ ਇੱਕ ਮੋਬਾਇਲ ਐਪ ਬੇਸਡ ਵੈਨਚਰ ਹੈ ਜੋ ਕਿਸਾਨਾਂ ਨੂੰ ਸਾਰੀਆਂ ਜ਼ਰੂਰੀ ਸੂਚਨਾਵਾਂ ਅਤੇ ਫਾਰਮ ਇਨਪੁਟ ਪ੍ਰੋਡਕਟਾਂ ਦੀ ਚੰਗੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਇਸ ਨਾਲ ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ ਮਿਲਣ ਦੇ ਨਾਲ ਹੀ ਆਪਣੀ ਫਸਲ ਦੇ ਲੇਟੈਸਟ ਮਾਰਕਿਟ ਰੇਟਾਂ ਦਾ ਪਤਾ ਚੱਲਣ ਦੇ ਨਾਲ ਆਪਣੀ ਫਸਲ ਲਈ ਜ਼ਰੂਰੀ ਸਲਾਹ ਵੀ ਮਿਲ ਜਾਂਦੀ ਹੈ
  • ਫਰੈੱਸ਼ ਟੂ ਹੋਮ: ਸਾਲ 2012 ’ਚ ਬੰਗਲੁਰੂ, ਭਾਰਤ ’ਚ ਸਥਾਪਿਤ ਇਹ ਕੰਪਨੀ ਸੀ ਫੂਡਜ਼ ਆੱਨ-ਲਾਈਨ ਸਪਲਾਈ ਕਰਦੀ ਹੈ ਉਹ ਕੂਲ ਫੂਡਜ਼ ਐਂਡ ਪ੍ਰੋਡਕਟ: ਸਾਲ 2015 ’ਚ ਚੇਨੱਈ, ਤਮਿਲਨਾਡੂ ’ਚ ਸਥਾਪਿਤ ਇਹ ਕੰਪਨੀ ਕਈ ਕਿਸਮ ਦੇ ਖੇਤੀ ਕਮੋਡਿਟੀਜ਼ ਜਿਵੇਂ ਫਲ ਅਤੇ ਸਬਜ਼ੀਆਂ ਹੋਟਲਾਂ, ਰੇਸਟੋਰੈਂਟਾਂ ਅਤੇ ਰਿਟੇਲਰਾਂ ਨੂੰ ਸਪਲਾਈ ਕਰਦੀ ਹੈ ਇਹ ਕੰਪਨੀ ਤਕਰੀਬਨ 150 ਟਨ ਫਲ ਅਤੇ ਸਬਜ਼ੀਆਂ ਦਾ ਰੋਜ਼ਾਨਾ ਕਾਰੋਬਾਰ ਕਰਦੀ ਹੈ
  • ਜੰਬੋਟੇਲ: ਸਾਲ 2015 ’ਚ ਬੰਗਲੁਰੂ, ਭਾਰਤ ’ਚ ਸਥਾਪਿਤ ਇਹ ਕੰਪਨੀ ਆੱਨ-ਲਾਈਨ ਬੀ2ਬੀ ਪਲੇਟਫਾਰਮ ਕੰਪਨੀ ਹੈ ਜੋ ਹੋਲਸੈਲਰਾਂ ਅਤੇ ਰਿਟੇਲਰਾਂ ਨੂੰ ਫਲ, ਸਬਜੀਆਂ ਅਤੇ ਗ੍ਰੋਸਰੀਜ਼ ਸਪਲਾਈ ਕਰਦੀ ਹੈ
  • ਕ੍ਰੋਪਿਨ: ਸਾਲ 2010 ’ਚ ਬੰਗਲੁਰੂ, ਭਾਰਤ ’ਚ ਸਥਾਪਿਤ ਇਹ ਕੰਪਨੀ ਖੇਤੀ ਸੈਕਟਰ ਲਈ ਫਾਰਮ ਮੈਨੇਜਮੈਂਟ ਅਤੇ ਸਮਾਰਟਰਿਸਕ ਜ਼ਰੀਏ ਫਾਰਮਿੰਗ ਕੰਪਨੀਆਂ, ਐਗਰੀ-ਇਨਪੁਟ ਕੰਪਨੀਆਂ, ਕਰਾੱਪ ਇੰਸ਼ੋਰੈਂਸ ਪ੍ਰੋਵਾਈਡਰਾਂ ਆਦਿ ਦੇ ਨਾਲ ਸੂਬੇ ਅਤੇ ਕੇਂਦਰ ਸਰਕਾਰ ਦੇ ਖੇਤੀ ਨਾਲ ਜੁੜੇ ਵੱਖ-ਵੱਖ ਵਿਭਾਗਾਂ ਨੂੰ ਸਾਰੀ ਜ਼ਰੂਰੀ ਐਡਵਾਈਸੈੱਸ ਅਤੇ ਸਲਿਊਸ਼ਨਜ ਉਪਲੱਬਧ ਕਰਵਾਉਂਦੀ ਹੈ
  • ਫਾਰਮ ਬੀ: ਸਾਲ 2009 ’ਚ ਪੂਨੇ, ਮਹਾਂਰਾਸ਼ਟਰ ’ਚ ਸਥਾਪਿਤ ਇਹ ਕੰਪਨੀ ਇੱਕ ਆੱਨ-ਲਾਈਨ ਪਲੇਟਫਾਰਮ ਹੈ ਜੋ ਖੇਤੀ ਸਲਿਊਸ਼ਨਜ ਨਾਲ ਸੰਬੰਧਿਤ ਡਾਟਾ ਉਪਲਬੱਧ ਕਰਵਾਉਂਦਾ ਹੈ ਜਿਵੇਂ ਕਿ ਵੇਦਰ ਡਾਟਾ, ਫੂਡ ਆਈਟਮਾਂ ਦੇ ਪ੍ਰਾਈਸਜ਼ ਅਤੇ ਕਰਾਪ ਪ੍ਰੋਡਕਸ਼ਨ ਨਾਲ ਸੰਬੰਧਿਤ ਡਾਟਾ
  • ਬੰਬੇ ਹੈਮਪ ਕੰਪਨੀ: ਇਹ ਕੰਪਨੀ ਸਾਲ 2013 ਨੂੰ ਮੁੰਬਈ, ਮਹਾਂਰਾਸ਼ਟਰ ’ਚ ਸ਼ੁਰੂ ਕੀਤੀ ਗਈ ਸੀ ਇਹ ਸਟਾਰਟਅੱਪ ਕੰਪਨੀ ਕੈਨਾਬਿਸ ’ਤੇ ਮੈਡੀਕਲ ਰਿਸਰਚ ਕਰਕੇ ਉਸ ਦੇ ਮੈਡੀਸ਼ੀਨਲ ਬੈਨੀਫਿਟ ਪਤਾ ਲਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਕੰਮ ਕਰ ਰਹੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!