ਪੈਰ ਕੱਟੇ, ਪਰ ਜਿੰਦਗੀ ਨੂੰ ਫਿਰ ਪਟੜੀ ‘ਤੇ ਲੈ ਆਏ ਅਮਰ ਸਿੰਘ
‘ਜ਼ਿੰਦਗੀ ਮੇਂ ਹਮਾਰੀ ਅਗਰ ਦੁਸ਼ਵਾਰੀਆਂ ਨਾ ਹੋਤੀ ਤੋ ਲੋਗੋਂ ਕੋ ਹਮਪੇਂ ਯੂ ਹੈਰਾਨੀਆਂ ਨਾ ਹੋਤੀ’ ਇਹ ਗੱਲ ਉਸ ਇਨਸਾਨ ‘ਤੇ ਸਟੀਕ ਬੈਠਦੀ ਹੈ, ਜਿਸ ਨੇ ਇੱਕ ਟ੍ਰੇਨ ਹਾਦਸੇ ‘ਚ ਆਪਣੇ ਦੋਨੋਂ ਪੈਰ ਗਵਾ ਦਿੱਤੇ ਏਨੀ ਜ਼ਿਆਦਾ ਸਰੀਰਕ ਕਠਿਨਾਈ ਤੋਂ ਬਾਅਦ ਵੀ ਉਸ ਨੇ ਜੀਵਨ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਅੱਜ ਉਹ ਬਿਨਾਂ ਪੈਰਾਂ ਦੇ ਨਾ ਸਿਰਫ਼ ਸਰੀਰ ਦਾ ਬਿਹਤਰ ਸੰਤੁਲਨ ਬਣਾ ਕੇ ਰੱਖਦਾ ਹੈ, ਸਗੋਂ ਜੀਵਨ ਦਾ ਵੀ ਉਸ ਨੇ ਅਜਿਹਾ ਸੰਤੁਲਨ ਬਣਾਇਆ ਕਿ ਹਰ ਕੋਈ ਉਨ੍ਹਾਂ ਦੇ ਜਜ਼ਬੇ ਨੂੰ ਸੈਲਊਟ ਕਰਦਾ ਨਜ਼ਰ ਆਉਂਦਾ ਹੈ
ਗੁਰੂਗ੍ਰਾਮ ਜ਼ਿਲ੍ਹੇ ਦੇ ਬਲਾਕ ਫਰੂਖਨਗਰ ਦੇ ਪਿੰਡ ਪਾਤਲੀ-ਹਾਜ਼ੀਪੁਰ ਦੇ ਰਹਿਣ ਵਾਲੇ 43 ਸਾਲ ਦੇ ਅਮਰ ਸਿੰਘ ਉਰਫ ਕਾਲੂ ਪੁੱਤਰ ਧਰਮਪਾਲ ਲੋਹਚਬ ਉਨ੍ਹਾਂ ਲੋਕਾਂ ਸਾਹਮਣੇ ਵੱਡਾ ਉਦਾਹਰਨ ਹਨ, ਜੋ ਕਿ ਜੀਵਨ ‘ਚ ਕੁਝ ਕਮੀਆਂ ਦੀ ਵਜ੍ਹਾ ਨਾਲ ਨਿਰਾਸ਼ਾ ਨਾਲ ਘਿਰ ਜਾਂਦਾ ਹੈ ਲੋਕ ਕਈ ਵਾਰ ਤਾਂ ਏਨੇ ਤਣਾਅ ‘ਚ ਚਲੇ ਜਾਂਦੇ ਹਨ ਕਿ ਆਤਮਹੱਤਿਆ ਵਰਗੇ ਕਦਮ ਉਠਾਉਣ ਦੀ ਨੌਬਤ ਤੱਕ ਪਹੁੰਚ ਜਾਂਦੇ ਹਨ ਪਰ ਅਮਰ ਸਿੰਘ ਨੇ ਸਭ ਤਰ੍ਹਾਂ ਦੀਆਂ ਨਿਰਾਸ਼ਾਵਾਂ, ਸਰੀਰਕ ਕਠਿਨਾਈਆਂ ‘ਚ ਖੁਦ ਨੂੰ ਖੜ੍ਹਾ ਕੀਤਾ ਬੇਸ਼ੱਕ ਉਨ੍ਹਾਂ ਨੇ ਟ੍ਰੇਨ ਹਾਦਸੇ ‘ਚ ਆਪਣੇ ਦੋਵੇਂ ਪੈਰ ਖੋਹ ਦਿੱਤੇ ਦੇਖਣ ‘ਚ ਉਨ੍ਹਾਂ ਦਾ ਕੱਦ ਛੋਟਾ ਹੋ ਗਿਆ, ਪਰ ਆਪਣੇ ਆਪ ਨੂੰ ਸਮਾਜ ‘ਚ ਸਥਾਪਿਤ ਕਰਕੇ ਉਨ੍ਹਾਂ ਨੇ ਆਪਣੇ ਕੱਦ ਨੂੰ ਲੋਕਾਂ ਦੀ ਨਜ਼ਰ ‘ਚ ਵੱਡਾ ਵੀ ਕਰ ਲਿਆ ਹੈ ਅਮਰ ਸਿੰਘ ਦੱਸਦੇ ਹਨ ਕਿ ਮਨ ਤੋਂ ਅਪੰਗ ਰੂਪੀ ਕਵੱਚ ਨੂੰ ਉਤਾਰ ਕੇ ਜਿਉਣਾ ਹੀ ਜੀਵਨ ‘ਤੇ ਜਿੱਤ ਹੈ
ਜੀਵਨ ਦੀ ਜੱਦੋ-ਜਹਿਦ ‘ਚ ਹੀ ਮਿਲੀ ਦਿਵਿਆਂਗਤਾ
ਅਮਰ ਸਿੰਘ ਦੀ ਜੀਵਨ ਦੀ ਜੱਦੋ-ਜਹਿਦ ‘ਚ ਹੀ ਦਿਵਿਆਂਗਤਾ ਮਿਲੀ ਹੈ ਅਤੀਤ ਦੇ ਝਰੋਖੇ ‘ਚ ਝਾਕ ਕੇ ਅਮਰ ਸਿੰਘ ਦੱਸਦੇ ਹਨ ਕਿ ਅਗਸਤ 2013 ‘ਚ ਉਹ ਆਪਣੇ ਖੇਤਾਂ ‘ਚੋਂ ਗੇਂਦੇ ਦੇ ਫੁੱਲਾਂ ਦੀ ਗੱਠ ਲੈ ਕੇ ਦਿੱਲੀ ਦੀ ਖਾਰੀ ਬਾਵਲੀ ਸਥਿਤ ਫੂਲ ਮੰਡੀ ‘ਚ ਜਾ ਰਿਹਾ ਸੀ ਟ੍ਰੇਨ ‘ਚ ਜ਼ਿਆਦਾ ਭੀੜ ਹੋਣ ਕਾਰਨ ਉਹ ਫੁੱਲਾਂ ਦੀਆਂ ਗੱਠਾਂ ਨੂੰ ਸ਼ਾਹਬਾਦ ਰੇਲਵੇ ਸਟੇਸ਼ਨ ਦਿੱਲੀ ਤੋਂ ਦੂਜੀ ਟ੍ਰੇਨ ‘ਚ ਰੱਖ ਰਿਹਾ ਸੀ ਉਸੇ ਦੌਰਾਨ ਉਸ ਦਾ ਪੈਰ ਤਿਲ੍ਹਕ ਗਿਆ ਅਤੇ ਟ੍ਰੇਨ ਦੇ ਹੇਠਾਂ ਆ ਕੇ ਉਸ ਦੇ ਪੈਰ ਕੱਟੇ ਗਏ ਕਈ ਮਹੀਨਿਆਂ ਦੇ ਇਲਾਜ ਤੋਂ ਬਾਅਦ ਜਦੋਂ ਘਰ ਪਹੁੰਚਿਆ ਤਾਂ ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋ ਚੁੱਕੀ ਸੀ
ਦੋ ਬੇਟੇ, ਦੋ ਬੇਟੀਆਂ ਤੇ ਉਸ ਦੀ ਪਤਨੀ ਘਰ ਨੂੰ ਜਿਵੇਂ-ਤਿਵੇਂ ਚਲਾ ਰਹੇ ਸਨ ਇਹ ਉਧੇੜਬੁਨ ਉਨ੍ਹਾਂ ਨੂੰ ਸਤਾਉਣ ਲੱਗੀ ਕਿ ਆਖਰ ਉਹ ਕਿਉਂ ਬੇਟੇ, ਬੇਟੀਆਂ ਤੇ ਪਤਨੀ ‘ਤੇ ਬੋਝ ਬਣ ਕੇ ਰਹੇ ਜਿੰਦਗੀ ਨੇ ਉਨ੍ਹਾਂ ਨੂੰ ਬਹੁਤ ਦਰਦ ਅਤੇ ਦੁੱਖ ਤਾਂ ਦਿੱਤਾ, ਪਰ ਹਿੰਮਤ ਵੀ ਨਾਲ ਦਿੱਤੀ ਬੇਸ਼ੱਕ ਅਮਰ ਸਿੰਘ ਦੇ ਮਨ ‘ਚ ਪਰਿਵਾਰ ‘ਤੇ ਬੋਝ ਬਣਨ ਵਰਗੀ ਗੱਲ ਆ ਰਹੀ ਸੀ, ਪਰ ਪਰਿਵਾਰ ਨੇ ਕਦੇ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਨ੍ਹਾਂ ਦੀ ਸਰੀਰਕ ਅਸਮਰੱਥਾ ਦੀ ਵਜ੍ਹਾ ਨਾਲ ਪਰਿਵਾਰ ਨੂੰ ਪ੍ਰੇਸ਼ਾਨੀ ਹੈ ਸਮਾਂ ਬੀਤਦਾ ਗਿਆ, ਅਮਰ ਸਿੰਘ ਜੀਵਨ ਨੂੰ ਫਿਰ ਤੋਂ ਪਟੜੀ ‘ਤੇ ਲਿਆਉਣ ਦੇ ਮਨ ‘ਚ ਵਿਚਾਰ ਲਿਆਉਂਦਾ ਰਿਹਾ ਜਦੋਂ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਉਨ੍ਹਾਂ ਨੇ ਕੰਮ ਕਰਨ ਦੀ ਸੋਚੀ
ਕੱਟੇ ਪੈਰਾਂ ਦੇ ਹੇਠਾਂ ਕੱਪੜਾ ਤੇ ਬੋਰੀ ਬੰਨ੍ਹ ਕੇ ਚੱਲਦਾ ਹੈ ਅਮਰ
ਉਹ ਸਿਰਫ਼ ਤੀਜੀ ਜਮਾਤ ਤੱਕ ਹੀ ਪੜ੍ਹਿਆ ਹੈ ਉਸ ਦੇ ਤਿੰਨ ਭਰਾ ਹਨ ਉਸ ਦੇ ਪਿਤਾ ਕੋਲ ਕਰੀਬ 6 ਏਕੜ ਜ਼ਮੀਨ ਹੈ ਦੋਵੇਂ ਪੈਰ ਗਵਾ ਦੇਣ ਤੋਂ ਬਾਅਦ ਵੀ ਉਹ ਆਪਣੇ ਪਰਿਵਾਰ ਦਾ ਭਾਰ ਉਠਾਉਣ ‘ਚ ਆਪਣੇ ਆਪ ਨੂੰ ਸਮਰੱਥ ਸਮਝਦਾ ਹੈ ਅਪੰਗਤਾ ਨੂੰ ਮਾਤ ਦਿੰਦੇ ਹੋਏ ਅਮਰ ਸਿੰਘ ਪਿਛਲੇ ਸੱਤ ਸਾਲਾਂ ਤੋਂ ਆਪਣੇ ਗੋਡਿਆਂ ਦੇ ਹੇਠਾਂ ਕੱਟੇ ਹੋਏ ਦੋਨੋਂ ਪੈਰਾਂ ‘ਚ ਬੋਰੀ, ਪੁਰਾਣੇ ਕੱਪੜੇ ਅਤੇ ਪੋਲੀਥੀਨ ਆਦਿ ਬੰਨ ੍ਹਕੇ ਆਪਣੀ ਪਤਨੀ ਨਾਲ ਮਿਲ ਕੇ ਖੇਤੀ, ਪਸ਼ੂ ਪਾਲਣ ਆਦਿ ਕੰਮਾਂ ‘ਚ ਸਾਥ ਦਿੰਦਾ ਹੈ
ਉਹ ਏਕੜ ਆਪਣੇ ਹਿੱਸੇ ਤੇ ਭਰਾਵਾਂ ਦੇ ਹਿੱਸੇ ਦੀ ਕਰੀਬ 4 ਏਕੜ ਜ਼ਮੀਨ ‘ਤੇ ਖੇਤੀ ਕਰਦਾ ਹੈ ਹਰ ਰੁੱਤ ਦੇ ਹਿਸਾਬ ਨਾਲ ਅਮਰ ਸਿੰਘ ਫਸਲਾਂ ਦੀ ਬਿਜਾਈ ਕਰਦਾ ਹੈ ਨਾਲ ਹੀ ਛੋਟੇ-ਵੱਡੇ 22 ਪਸ਼ੂਆਂ ਨੂੰ ਵੀ ਪਾਲ ਰਿਹਾ ਹੈ ਖੇਤੀ ਅਤੇ ਪਸ਼ੂ-ਪਾਲਣ ਤੋਂ ਅਮਰ ਸਿੰਘ ਇਸ ਮਹਿੰਗਾਈ ਦੇ ਦੌਰ ‘ਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਅਮਰ ਸਿੰਘ ਦੀ ਸੰਘਰਸ਼ ਭਰੀ ਦਾਸਤਾਨ ਖੇਤਰ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸੰਜੈ ਕੁਮਾਰ ਮਹਿਰਾ ਹੌਂਸਲਾ:
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.