government scheme for farmers central government schemes dairy entrepreneurship development plan deds

ਡੇਅਰੀ ਉੱਦਮਿਤਾ ਵਿਕਾਸ ਯੋਜਨਾ -ਸਰਕਾਰੀ ਯੋਜਨਾ ਦਸ ਹਜ਼ਾਰ ਰੁਪਏ ’ਚ ਸ਼ੁਰੂ ਕਰੋ ਕੰਮ, ਹਰ ਮਹੀਨੇ ’ਚ ਹੋਵੇਗੀ ਚੰਗੀ ਆਮਦਨ
ਦੇਸ਼ ’ਚ ਦੁਧਾਰੂ ਪਸ਼ੂਆਂ ਤੋਂ ਰੁਜ਼ਗਾਰ ਦੀ ਲਗਾਤਾਰ ਵਧਦੀਆਂ ਸੰਭਾਵਨਾਵਾਂ ’ਚ ਕੇਂਦਰ ਸਰਕਾਰ ਨੇ ਡੇਅਰੀ ਉੱਦਮਿਤਾ ਵਿਕਾਸ ਯੋਜਨਾ (ਡੀਈਡੀਐੱਸ) ਸ਼ੁਰੂ ਕੀਤੀ ਹੈ ਜੇਕਰ ਤੁਸੀਂ ਵੀ ਮਿਲਕ ਡੇਅਰੀ ਖੋਲ੍ਹ ਕੇ ਆਪਣੀ ਸੁਵਿਧਾ ਦੇ ਹਿਸਾਬ ਨਾਲ ਕੰਮ ਕਰਨਾ ਅਤੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਡੀਈਡੀਐੱਸ ਤੁਹਾਡੇ ਵਰਗੇ ਲੋਕਾਂ ਲਈ ਹੀ ਹੈ

ਭਾਰਤ ’ਚ ਡੇਅਰੀ ਬਿਜਨੈੱਸ ਦੀਆਂ ਵਧਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸਾਲ 2018-19 ’ਚ ਡੇਅਰੀ ਉੱਦਮਿਤਾ ਵਿਕਾਸ ਯੋਜਨਾ (ਡੀਈਡੀਐੱਸ) ਲਈ 323 ਕਰੋੜ ਰੁਪਏ ਦਾ ਬਜ਼ਟ ਰੱਖਿਆ ਹੈ ਇਸ ਰਕਮ ਨਾਲ ਸਰਕਾਰ ਡੇਅਰੀ ਖੋਲ੍ਹਣ ਵਾਲੇ ਲੋਕਾਂ ਨੂੰ 25-33 ਫੀਸਦੀ ਸਬਸਿਡੀ ਦਿੰਦੀ ਹੈ ਜੇਕਰ ਤੁਸੀਂ ਵੀ ਡੇਅਰੀ ਬਿਜ਼ਨੈੱਸ ਦੀ ਸੁਰੂਆਤ ਕਰਨਾ ਚਾਹੁੰਦੇ ਹੋ

ਤਾਂ ਸਰਕਾਰ ਦੀ ਡੀਈਡੀਐੱਸ ਯੋਜਨਾ ਦਾ ਲਾਭ ਲੈ ਸਕਦੇ ਹੋ ਜੇਕਰ ਤੁਸੀਂ 10 ਦੁਧਾਰੂ ਪਸ਼ੂਆਂ ਦੀ ਡੇਅਰੀ ਖੋਲ੍ਹਦੇ ਹੋ ਤਾਂ ਤੁਹਾਡੇ ਪ੍ਰੋਜੈਕਟ ਦੀ ਲਾਗਤ ਕਰੀਬ ਸੱਤ ਲੱਖ ਰੁਪਏ ਤੱਕ ਆਉਂਦੀ ਹੈ ਕੇਂਦਰ ਸਰਕਾਰ ਦੀ ਖੇਤੀ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਡੀਈਡੀਐੱਸ ਯੋਜਨਾ ’ਚ ਤੁਹਾਨੂੰ ਲਗਭਗ 1.75 ਲੱਖ ਰੁਪਏ ਦੀ ਸਬਸਿਡੀ ਮਿਲੇਗੀ ਡੇਅਰੀ ਫਾਰਮਿੰਗ ਯੋਜਨਾ 2021 ਤਹਿਤ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਲੋਕਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ

ਇਸ ਯੋਜਨਾ ਅਧੀਨ ਦੇਸ਼ ’ਚ ਦੁੱਧ ਦੇ ਉਤਪਾਦਨ ਲਈ ਡੇਅਰੀ ਫਾਰਮ ਦੀ ਸਥਾਪਨਾ ਨੂੰ ਵਾਧਾ ਦਿੱਤਾ ਜਾਵੇਗਾ ਦੁੱਧ ਉਤਪਾਦਨ ਤੋਂ ਲੈ ਕੇ ਗਾਵਾਂ ਜਾਂ ਮੱਝਾਂ ਦੀ ਦੇਖ-ਰੇਖ, ਗਾਵਾਂ ਦੀ ਰੱਖਿਆ ਲਈ, ਘਿਓ ਨਿਰਮਾਣ ਆਦਿ ਸਭ ਕੁਝ ਮਸ਼ੀਨ ਆਧਾਰਿਤ ਹੋਵੇਗਾ ਦੇਸ਼ ਦੇ ਜੋ ਇਛੁੱਕ ਲਾਭਕਾਰੀ ਇਸ ਨਾਬਾਰਡ ਯੋਜਨਾ 2021 ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਯੋਜਨਾ ਅਧੀਨ ਬਿਨੈ ਕਰਨਾ ਹੋਵੇਗਾ

ਯੋਜਨਾ ਦੇ ਮੁੱਖ ਉਦੇਸ਼:

ਡੇਅਰੀ ਉੱਦਮਿਤਾ ਵਿਕਾਸ ਯੋਜਨਾ ਦਾ ਮੁੱਖ ਉਦੇਸ਼ ਸਾਫ਼ ਦੁੱਧ ਉਤਪਾਦਨ ਲਈ ਨਵੇਂ ਆਧੁਨਿਕ ਡੇਅਰੀ ਫਾਰਮਾਂ ਦੀ ਸਥਾਪਨਾ ਨੂੰ ਵਾਧਾ ਦੇਣਾ ਹੈ ਇਸ ਤੋਂ ਇਲਾਵਾ ਵੱਛਾ ਪਾਲਣ ਨੂੰ ਉਤਸ਼ਾਹਿਤ ਕਰਨਾ, ਵਪਾਰਕ ਪੈਮਾਨੇ ’ਤੇ ਦੁੱਧ ਨੂੰ ਸੰਭਾਲਣ ਲਈ ਗੁਣਵੱਤਾ ਅਤੇ ਪਰੰਪਰਿਕ ਤਕਨੀਕ ’ਚ ਸੁਧਾਰ ਕਰਨਾ, ਅਸੰਗਠਿਤ ਖੇਤਰ ’ਚ ਸੰਰਚਨਾਤਮਕ ਬਦਲਾਅ ਲਿਆਉਣ ਲਈ ਤਾਂ ਕਿ ਪੇਂਡੂ ਪੱਧਰ ’ਤੇ ਹੀ ਸ਼ੁਰੂਆਤੀ ਪੱਧਰ ’ਤੇ ਦੁੱਧ ਨੂੰ ਪ੍ਰੋਸੈੱਸ ਕੀਤਾ ਜਾ ਸਕੇ ਅਤੇ ਸਵੈਰੁਜ਼ਗਾਰ ਪੈਦਾ ਕਰਨਾ ਅਤੇ ਮੁੱਖ ਤੌਰ ’ਤੇ ਅਸੰਗਠਿਤ ਖੇਤਰ ਲਈ ਬੁਨਿਆਦੀ ਢਾਂਚਾ ਦੇਣ ਵਰਗੇ ਹੋਰ ਉਦੇਸ਼ਾਂ ਦੀ ਪੂਰਤੀ ਲਈ ਇਸ ਯੋਜਨਾ ਨੂੰ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ

ਕਿੰਨਾ ਲੋਨ ਮਿਲੇਗਾ ਅਤੇ ਸਬਸਿਡੀ?

ਕੇਂਦਰ ਸਰਕਾਰ ਡੇਅਰੀ ਉੱਦਮਿਤਾ ਵਿਕਾਸ ਯੋਜਨਾ ਜ਼ਰੀਏ ਨਾਲ ਡੇਅਰੀ ਖੋਲ੍ਹਣ ਜਾਂ ਆਧੁਨਿਕ ਕਰਨ ਲਈ ਸੱਤ ਲੱਖ ਰੁਪਏ ਦਾ ਲੋਨ ਨਾਬਾਰਡ ਦੀ ਮੱਦਦ ਲਈ ਦੇਵੇਗਾ ਇਸ ਲੋਨ ’ਚ ਆਮ ਵਰਗ ਨੂੰ 25 ਪ੍ਰਤੀਸ਼ਤ, ਐੱਸਸੀ/ਐੱਸਟੀ ਵਰਗ ਨੂੰ 33 ਪ੍ਰਤੀਸ਼ਤ ਸਬਸਿਡੀ ਦੇ ਤੌਰ ’ਤੇ ਮਿਲੇਗੀ ਅਨੁਸੂਚਿਤ ਜਾਤੀ/ਜਨਜਾਤੀ ਦੇ ਲੋਕਾਂ ਨੂੰ 33 ਪ੍ਰਤੀਸ਼ਤ ਸਬਸਿਡੀ ਮਿਲ ਸਕਦੀ ਹੈ ਇਸ ਯੋਜਨਾ ਤਹਿਤ 10 ਦੁਧਾਰੂ ਪਸ਼ੂਆਂ ’ਤੇ ਪ੍ਰੋਜੈਕਟ ਦੀ ਲਾਗਤ ਕਰੀਬ 7 ਲੱਖ ਰੁਪਏ ਤੱਕ ਆਉਂਦੀ ਹੈ

ਇਸ ਯੋਜਨਾ ’ਚ ਇੱਕ ਪਸ਼ੂ ਲਈ ਕੇਂਦਰ ਸਰਕਾਰ 17,750 ਰੁਪਏ ਦੀ ਸਬਸਿਡੀ ਦਿੰਦੀ ਹੈ ਅਨੁਸੂਚਿਤ ਜਾਤੀ/ਜਨਜਾਤੀ ਵਰਗ ਦੇ ਲੋਕਾਂ ਲਈ ਇਹ ਸਬਸਿਡੀ ਰਕਮ 23,300 ਰੁਪਏ ਪ੍ਰਤੀ ਪਸ਼ੂ ਹੋ ਜਾਂਦੀ ਹੈ ਅਖੀਰ ਇੱਕ ਆਮ ਜਾਤੀ ਦੇ ਵਿਅਕਤੀ ਦੇ 10 ਦੁਧਾਰੂ ਪਸ਼ੂਆਂ ਦੀ ਡੇਅਰੀ ਖੋਲ੍ਹਣ ’ਤੇ 1.77 ਲੱਖ ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ

ਯੋਜਨਾ ਲਈ ਯੋਗ ਲਾਭਕਾਰੀ:

  • ਡੇਅਰੀ ਉੱਦਮਿਤਾ ਵਿਕਾਸ ਯੋਜਨਾ ’ਚ ਕਿਸਾਨ, ਵਿਅਕਤੀਗਤ ਉੱਦਮੀ ਅਤੇ ਅਸੰਗਠਿਤ ਅਤੇ ਸੰਗਠਿਤ ਖੇਤਰ ਦੇ ਸਮੂਹ, ਸੰਗਠਿਤ ਖੇਤਰ ਦੀ ਖੁਦ ਮੱਦਦ ਸਮੂਹ, ਡੇਅਰੀ ਸਹਿਕਾਰੀ ਸੰਮਤੀਆਂ, ਦੁੱਧ ਸੰਘ, ਪੰਚਾਇਤੀ ਰਾਜ ਸੰਸਥਾਵਾਂ ਆਦਿ ਪਾਤਰ ਹਨ
  • ਪਰਿਵਾਰ ਨੂੰ ਛੱਡ ਕੇ ਹੋਰ ਸਾਰੇ ਘਟਕ ਸਿਰਫ਼ ਇੱਕ ਵਾਰ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ ਪਰਿਵਾਰ ਦੀ ਸਥਿਤੀ ’ਚ ਇੱਕ ਤੋਂ ਜ਼ਿਆਦਾ ਮੈਂਬਰਾਂ ਨੂੰ ਇਸ ਯੋਜਨਾ ਤਹਿਤ ਮੱਦਦ ਦਿੱਤੀ ਜਾ ਸਕਦੀ ਹੈ, ਪਰ ਉਹ ਵੱਖ-ਵੱਖ ਸਥਾਨਾਂ ’ਤੇ ਵੱਖ-ਵੱਖ ਬੁਨਿਆਦੀ ਢਾਂਚੇ ਨਾਲ ਵੱਖ-ਵੱਖ ਇਕਾਈਆਂ ਦੀ ਸਥਾਪਨਾ ਕਰਨ ਅਜਿਹੇ ’ਚ ਦੋ ਖੇਤਾਂ ਦੀਆਂ ਹੱਦਾਂ ਦੇ ਵਿੱਚ ਦੀ ਦੂਰੀ ਘੱਟ ਤੋਂ ਘੱਟ 500 ਮੀਟਰ ਹੋਣੀ ਚਾਹੀਦੀ ਹੈ
  • ਯੋਜਨਾ ’ਚ ਕਲਸਟਰ ਮੋਡ ’ਚ ਚੱਲ ਰਹੇ ਪ੍ਰੋਜੈਕਟ ਨੂੰ ਪਹਿਲ ਮਿਲਦੀ ਹੈ ਇਸ ’ਚ ਐੱਸਐੱਚਜੀ, ਸਹਿਕਾਰੀ ਸੰਮਤੀਆਂ ਅਤੇ ਨਿਰਮਾਤਾ ਕੰਪਨੀਆਂ ’ਚ ਡੇਅਰੀ ਫਾਰਮਰਜ਼/ਮਹਿਲਾਵਾਂ ਸ਼ਾਮਲ ਹਨ ਕਲਸਟਰ ’ਚ ਉਤਪਾਦਿਤ ਦੁੱਧ ਦੀ ਪ੍ਰੋਸੈਸਿੰਗ, ਮੁੱਲ ਸੰਵਰਧਨ ਅਤੇ ਮਾਰਕਟਿੰਗ ਦੀ ਸੁਵਿਧਾਵਾਂ ਸ਼ਾਮਲ ਹਨ
  • ਸੁੱਕੇ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਦੇ ਨਾਲ-ਨਾਲ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਮਹਿਲਾ ਲਾਭਪਾਤਰ, ਭੂਮੀਹੀਣ/ਲਘੂ/ਸੀਮਾਂਤ ਅਤੇ ਬੀਪੀਐੱਲ ਸ਼੍ਰੇਣੀ ਦੇ ਕਿਸਾਨਾਂ ਨੂੰ ਪਹਿਲ

ਕਰਾੱਸਬ੍ਰੀਡ ਗਾਂ-ਮੱਝ ਰੱਖਣਾ ਜ਼ਰੂਰੀ

ਇਹ ਸਬਸਿਡੀ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਜ਼ਰੀਏ ਦਿੱਤੀ ਜਾਂਦੀ ਹੈ ਖੇਤੀ ਮੰਤਰਾਲੇ ਵੱਲੋਂ ਜਾਰੀ ਸਰਕੁਲਰ ਮੁਤਾਬਕ, ਜੇਕਰ ਇੱਕ ਛੋਟੀ ਡੇਅਰੀ ਖੋਲ੍ਹਣਾ ਚਾਹੁੰਦੇ ਹੋ ਤਾਂ ਉਸ ’ਚ ਤੁਹਾਨੂੰ ਕਰਾੱਸਬ੍ਰੀਡ ਗਾਂ-ਮੱਝ (ਔਸਤ ਤੋਂ ਜ਼ਿਆਦਾ ਦੁੱਧ ਦੇਣ ਵਾਲੀ) ਜਿਵੇਂ ਸਾਹੀਵਾਲ, ਲਾਲ ਸਿੰਧੀ, ਗਿਰ, ਰਾਠੀ ਜਾਂ ਮੱਝ ਰੱਖਣੀ ਹੋਵੇਗੀ ਤੁਸੀਂ ਇਸ ਯੋਜਨਾ ਤਹਿਤ ਖੋਲ੍ਹੀ ਗਈ ਡੇਅਰੀ ’ਚ 10 ਦੁਧਾਰੂ ਪਸ਼ੂ ਰੱਖ ਸਕਦੇ ਹੋ

ਦੋ ਦੁਧਾਰੂ ਪਸ਼ੂਆਂ ਦੀ ਯੂਨਿਟ ਵੀ ਸ਼ਾਮਲ

ਡੇਅਰੀ ਉੱਦਮਿਤਾ ਵਿਕਾਸ ਯੋਜਨਾ ਤਹਿਤ ਦੋ ਦੁਧਾਰੂ ਪਸ਼ੂ ਤੋਂ ਵੀ ਡੇਅਰੀ ਯੂਨਿਟ ਸ਼ੁਰੂ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਘੱਟ ਪੂੰਜੀ ਨਾਲ ਡੇਅਰੀ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਹ ਬਦਲ ਮੌਜ਼ੂਦ ਹੈ 2 ਦੁਧਾਰੂ ਪਸ਼ੂ ਵਾਲੀ ਡੇਅਰੀ ਯੂਨਿਟ ਲਈ 35 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਮਿਲ ਸਕਦੀ ਹੈ ਐੱਸਸੀ/ਐੱਸਟੀ ਵਰਗ ਦੇ ਵਿਅਕਤੀ ਨੂੰ ਦੋ ਪਸ਼ੂਆਂ ਵਾਲੀ ਡੇਅਰੀ ’ਤੇ 46,600 ਰੁਪਏ ਦੀ ਸਬਸਿਡੀ ਦੀ ਤਜਵੀਜ਼ ਹੈ

ਲੋਨ ਲੈਣ ਦੀ ਪੂਰੀ ਪ੍ਰਕਿਰਿਆ:

  • ਸਭ ਤੋਂ ਪਹਿਲਾਂ ਨਾਬਾਰਡ ਆਫ਼ਿਸ ’ਚ ਸੰਪਰਕ ਕਰੋ ਨਾਬਾਰਡ ਦੀ ਵੈੱਬਸਾਈਟ ਵੁੁਾੀਂ://ਗ਼ਫਬਫਮਿ.ਲ਼ਲਿ ’ਤੇ ਯੋਜਨਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ
  • ਬਿਨੈਕਾਰ ਕਿਸੇ ਬੈਂਕ ਦਾ ਡਿਫਾਲਟਰ ਨਹੀਂ ਹੋਣਾ ਚਾਹੀਦਾ
  • ਬੈਂਕ ਤੋਂ ਲੋਨ ਪ੍ਰਾਪਤ ਕਰਨ ਲਈ ਕਿਸਾਨ ਆਪਣੇ ਨਜ਼ਦੀਕ ਦੇ ਵਪਾਰਕ ਬੈਂਕ, ਖੇਤਰੀ ਗ੍ਰਾਮੀਣ ਬੈਂਕ ਅਤੇ ਕੋਆੱਪਰੇਟਿਵ ਬੈਂਕ ਨੂੰ ਪਸ਼ੂਆਂ ਦੀ ਖਰੀਦ ਲਈ ਪ੍ਰਾਰਥਨਾ ਪੱਤਰ ਨਾਲ ਬਿਨੈ ਕਰ ਸਕਦੇ ਹਨ ਇਹ ਬਿਨੈ ਪੱਤਰ ਵੀ ਸਾਰੇ ਬੈਂਕਾਂ ’ਚ ਉਪਲੱਬਧ ਹੁੰਦੇ ਹਨ
  • ਵੱਡੇ ਪੈਮਾਨੇ ’ਤੇ ਦੁੱਧ ਉਤਪਾਦਨ ਲਈ ਡੇਅਰੀ ਫਾਰਮ ਦੀ ਸਥਾਪਨਾ ਲਈ ਇੱਕ ਪ੍ਰੋਜੈਕਟ ਰਿਪੋਰਟ ਦੇਣੀ ਹੁੰਦੀ ਹੈ ਸੰਸਥਾ ਵੱਲੋਂ ਦਿੱਤੇ ਜਾਣ ਵਾਲੇ ਵਿੱਤੀ ਸਹਿਯੋਗ ’ਚ ਪਸ਼ੂਆਂ ਦੀ ਖਰੀਦ ਆਦਿ ਸ਼ਾਮਲ ਹੈ ਸ਼ੁਰੂਆਤੀ ਇੱਕ-ਦੋ ਮਹੀਨਿਆਂ ਲਈ ਪਸ਼ੂਆਂ ਦੇ ਚਾਰੇ ਦੇ ਪ੍ਰਬੰਧ ਲਈ ਲੱਗਣ ਵਾਲੀ ਰਕਮ ਨੂੰ ਟਰਮ ਲੋਨ ਦੇ ਰੂਪ ’ਚ ਦਿੱਤਾ ਜਾਂਦਾ ਹੈ ਟਰਮ ਲੋਨ ’ਚ ਜ਼ਮੀਨ ਦੇ ਵਿਕਾਸ ਘੇਰਾਬੰਦੀ, ਭੰਡਾਰ, ਪੰਪਸੈੱਟ ਲਾਉਣ, ਦੁੱਧ ਦੇ ਪ੍ਰੋਸੈਸਿੰਗ ਦੀਆਂ ਸੁਵਿਧਾਵਾਂ, ਗੋਦਾਮ, ਟਰਾਂਸਪੋਰਟ ਸੁਵਿਧਾ ਆਦਿ ਲਈ ਵੀ ਲੋਨ ਦੇਣ ਦੇ ਵਿਸ਼ੇ ’ਚ ਬੈਂਕ ਵਿਚਾਰ ਕਰਦਾ ਹੈ ਜ਼ਮੀਨ ਖਰੀਦਣ ਲਈ ਲੋਨ ਨਹੀਂ ਦਿੱਤਾ ਜਾਂਦਾ ਹੈ
  • ਇਸ ਯੋਜਨਾ ’ਚ ਇੱਕ ਪ੍ਰੋਜੈਕਟ ਰਿਪੋਰਟ ਦਾ ਨਿਰਮਾਣ ਕੀਤਾ ਜਾਂਦਾ ਹੈ ਇਹ ਪ੍ਰੋਜੈਕਟ ਰਿਪੋਰਟ ਰਾਜ ਪਸ਼ੂਪਾਲਣ ਵਿਭਾਗ, ਜ਼ਿਲ੍ਹਾ ਗ੍ਰਾਮੀਣ ਵਿਕਾਸ ਅਭੀਕਰਣ, ਡੇਅਰੀ ਕੋ-ਆੱਪਰੇਟਿਵ ਸੁਸਾਇਟੀ ਅਤੇ ਡੇਅਰੀ ਫਾਰਮਰਜ਼ ਦੇ ਫੈਡਰੇਸ਼ਨ ’ਚ ਸਥਾਨਕ ਪੱਧਰ ’ਤੇ ਨਿਯੁਕਤ ਤਕਨੀਕੀ ਵਿਅਕਤੀ ਦੀ ਮੱਦਦ ਨਾਲ ਤਿਆਰ ਕੀਤੀ ਜਾਂਦੀ ਹੈ
  • ਲਾਭਕਾਰੀ ਨੂੰ ਸੂਬੇ ਦੀ ਖੇਤੀ ਯੂਨੀਵਰਸਿਟੀ ’ਚ ਡੇਅਰੀ ਦੇ ਪ੍ਰੀਖਣ ਲਈ ਵੀ ਭੇਜਿਆ ਜਾਂਦਾ ਹੈ ਯੋਜਨਾ ’ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ
  • ਇਸ ’ਚ ਜ਼ਮੀਨ ਦਾ ਬਿਓਰਾ, ਪਾਣੀ ਅਤੇ ਚਾਰਾਗਾਹ ਦੀ ਵਿਵਸਥਾ, ਡਾਕਟਰੀ ਸੁਵਿਧਾ, ਬਾਜਾਰ ਪ੍ਰੀਖਣ ਅਤੇ ਕਿਸਾਨ ਦਾ ਅਨੁਭਵ ਅਤੇ ਸੂਬਾ ਸਰਕਾਰ ਅਤੇ ਡੇਅਰੀ ਫੈਡਰੇਸ਼ਨ ਦੀ ਮੱਦਦ ਦੇ ਵਿਸ਼ੇ ’ਚ ਜਾਣਕਾਰੀ ਦਿੱਤੀ ਜਾਣੀ ਜ਼ਰੂਰੀ ਹੈ
  • ਖਰੀਦ ਕੀਤੇ ਜਾਣ ਵਾਲੇ ਪਸ਼ੂ ਦੀ ਨਸਲ ਦੀ ਜਾਣਕਾਰੀ, ਪਸ਼ੂਆਂ ਦੀ ਗਿਣਤੀ ਅਤੇ ਦੂਸਰੀ ਸਬੰਧਿਤ ਜਾਣਕਾਰੀ ਮੁਹੱਈਆ ਕਰਾਉਣਾ ਹੁੰਦਾ ਹੈ ਇਸ ਯੋਜਨਾ ਨੂੰ ਬੈਂਕ ਦੇ ਬੈਂਕ ਅਹੁਦਾਕਾਰੀ ਵਿਸ਼ਲੇਸ਼ਣ ਕਰਦੇ ਹਨ ਅਤੇ ਯੋਜਨਾ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ

ਜ਼ਰੂਰੀ ਦਸਤਾਵੇਜ਼:

ਜਾਇਦਾਦ ਦੇ ਕਾਗਜ਼, ਪਹਿਚਾਣ ਪੱਤਰ, ਅਡਰੈੱਸ ਪਰੂਫ, ਸਿਵਲ ਰਿਪੋਰਟ, ਜਾਤੀ ਪ੍ਰਮਾਣ ਪੱਤਰ, ਇਨਕਮ ਟੈਕਸ ਰਿਟਰਨ, ਪ੍ਰੋਜੈਕਟ ਰਿਪੋਰਟ, ਕੇਵਾਈਸੀ

ਹੋਰ ਵਪਾਰਾਂ ’ਤੇ ਉਪਲੱਬਧ ਹੈ ਸਬਸਿਡੀ:


ਡੇਅਰੀ ਉੱਦਮਿਤਾ ਵਿਕਾਸ ਯੋਜਨਾ ਭਾਰਤ ਸਰਕਾਰ ਦੀ ਯੋਜਨਾ ਹੈ ਇਸ ਤਹਿਤ ਡੇਅਰੀ ਅਤੇ ਇਸ ਨਾਲ ਜੁੜੇ ਦੂਜੇ ਵਪਾਰਾਂ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ

ਦੁੱਧ ਉਤਪਾਦ:

ਦੁੱਧ ਉਤਪਾਦ (ਮਿਲਕ ਪ੍ਰੋਡਕਟ) ਬਣਾਉਣ ਦੀ ਯੂਨਿਟ ਸ਼ੁਰੂ ਕਰਨ ਲਈ ਵੀ ਸਬਸਿਡੀ ਦਿੱਤੀ ਜਾਂਦੀ ਹੈ ਤੁਸੀਂ ਦੁੱਧ ਉਤਪਾਦ ਦੀ ਪ੍ਰੋਸੈਸਿੰਗ ਲਈ ਉਪਕਰਨ ਖਰੀਦ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਦੀ ਮਸ਼ੀਨ ਖਰੀਦਦੇ ਹੋ ਅਤੇ ਉਸ ਦੀ ਕੀਮਤ 13.20 ਲੱਖ ਰੁਪਏ ਆਉਂਦੀ ਹੈ ਤਾਂ ਤੁਹਾਨੂੰ ਇਸ ’ਤੇ 25 ਫੀਸਦੀ (3.30 ਲੱਖ ਰੁਪਏ) ਦੀ ਕੈਪੀਟਲ ਸਬਸਿਡੀ ਮਿਲ ਸਕਦੀ ਹੈ ਜੇਕਰ ਤੁਸੀਂ ਐੱਸਸੀ/ਐੱਸਟੀ ਕੈਟੇਗਰੀ ’ਤੇ ਆਉਂਦੇ ਹੋ ਤਾਂ ਤੁਹਾਨੂੰ ਇਸ ਦੇ ਲਈ 4.40 ਲੱਖ ਰੁਪਏ ਦੀ ਸਬਸਿਡੀ ਮਿਲ ਸਕਦੀ ਹੈ

ਮਿਲਕ ਕੋਲਡ ਸਟੋਰੇਜ਼:

ਯੋਜਨਾ ’ਚ ਤੁਸੀਂ ਮਿਲਕ ਕੋਲਡ ਸਟੋਰੇਜ਼ ਵੀ ਬਣਾ ਸਕਦੇ ਹੋ ਇਸ ਦੇ ਤਹਿਤ ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦ ਦੀ ਸੁਰੱਖਿਆ ਲਈ ਕੋਲਡ ਸਟੋਰੇਜ਼ ਯੂਨਿਟ ਸ਼ੁਰੂ ਕਰ ਸਕਦੇ ਹੋ ਇਸ ਤਰ੍ਹਾਂ ਦਾ ਕੋਲਡ ਸਟੋਰੇਜ਼ ਬਣਾਉਣ ’ਚ ਜੇਕਰ ਤੁਹਾਡੀ ਲਾਗਤ 33 ਲੱਖ ਰੁਪਏ ਆਉਂਦੀ ਹੈ ਤਾਂ ਇਸ ਦੇ ਲਈ ਸਰਕਾਰ ਆਮ ਵਰਗ ਦੇ ਬਿਨੈ ਨੂੰ 8.25 ਲੱਖ ਰੁਪਏ ਅਤੇ ਐੱਸਸੀ/ਐੱਸਟੀ ਵਰਗ ਦੇ ਲੋਕਾਂ ਨੂੰ 11 ਲੱਖ ਰੁਪਏ ਤੱਕ ਦੀ ਸਬਸਿਡੀ ਮਿਲ ਸਕਦੀ ਹੈ

ਹੋਰ:

ਡੇਅਰੀ ਉੱਦਮਿਤਾ ਵਿਕਾਸ ਯੋਜਨਾ ਤਹਿਤ ਰਾਸ਼ਟਰੀ ਖੇਤੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਵੱਲੋਂ ਪਸ਼ੂ ਖਰੀਦਣ, ਵੱਛਾ ਪਾਲਣ, ਵਰਮੀ-ਕੰਪੋਸਟ, ਡੇਅਰੀ ਪਾਰਲਰ, ਦੁੱਧ ਠੰਡਾ ਅਤੇ ਹੋਰ ਕੰਮਾਂ ਲਈ ਲਘੂ ਅਤੇ ਸੀਮਾਂਤ ਕਿਸਾਨਾਂ ਸਮੇਤ ਸਮੂਹਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਡੇਅਰੀ ਉੱਦਮਿਤਾ ਵਿਕਾਸ ਯੋਜਨਾ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਸ Çਲੰਕ ’ਤੇ ਕਲਿੱਕ ਕਰ ਸਕਦੇ ਹੋ

https://nabard.org/CircularPage.aspx?cid=504&id=2984

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!