friends-protect-the-crop

friends-protect-the-cropਫਸਲ ਦੀ ਰੱਖਿਆ ਕਰਦੇ ਹਨ ਮਿੱਤਰਕੀਟ

ਜਦੋਂ ਅਸੀਂ ਜੈਵਿਕ ਜਾਂ ਕੁਦਰਤੀ ਖੇਤੀ ਦੀ ਗੱਲ ਕਰਦੇ ਹਾਂ ਤਾਂ ਕਿਸਾਨਾਂ ਸਾਹਮਣੇ ਤਿੰਨ ਸਮੱਸਿਆਵਾਂ ਆਉਂਦੀਆਂ ਹਨ ਕੀਟ-ਪਤੰਗਾਂ ਦੀ ਰੋਕਥਾਮ ਕਿਵੇਂ ਹੋਵੇ, ਖਰਪਤਵਾਰ ਕਿਵੇਂ ਹਟਾਇਆ ਜਾਵੇ ਅਤੇ ਪੌਦਿਆਂ ਨੂੰ ਪੂਰਾ ਪੋਸ਼ਣ ਕਿਵੇਂ ਮਿਲੇ, ਕੀਟਨਾਸ਼ਕ ਦਾ ਜ਼ਿਆਦਾਤਰ ਇਸਤੇਮਾਲ ਕੀਟਾਂ ਲਈ ਹੁੰਦਾ ਹੈ, ਪਰ ਜੇਕਰ ਤੁਹਾਨੂੰ ਕੁਝ ਚੀਜ਼ਾਂ ਦੀ ਜਾਣਕਾਰੀ ਹੋਵੇ ਤਾਂ ਕੀਟਨਾਸ਼ਕ ਦੀ ਜ਼ਰੂਰਤ ਨਹੀਂ ਪਵੇਗੀ

ਇਸ ਵਿਸ਼ੇ ਨੂੰ ਲੈ ਕੇ ਕੀਟ ਮਾਹਿਰ ਮਾਨਵੀਰ ਰੇਢੂ (ਜੀਂਦ, ਹਰਿਆਣਾ) ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਕੀਟਾਂ ਦੀ ਦੁਨੀਆਂ ਬਾਰੇ ਜਾਗਰੂਕ ਕਰ ਰਹੇ ਹਨ ਉਹ ਕੀਟ ਸਾਖਰਤਾ ਮਿਸ਼ਨ ਸ਼ੁਰੂ ਕਰਨ ਵਾਲੇ ਡਾ. ਸੁਰਿੰਦਰ ਦਲਾਲ ਦੇ ਅਹਿਮ ਸਾਥੀ ਵੀ ਰਹੇ ਹਨ ਹਰਿਆਣਾ ਅਤੇ ਪੰਜਾਬ ‘ਚ ਉਨ੍ਹਾਂ ਨਾਲ ਜੁੜੇ ਸੈਂਕੜੇ ਕਿਸਾਨ ਬਿਨ੍ਹਾਂ ਕੀਟਾਂ ਨੂੰ ਮਾਰੇ ਖੇਤੀ ਕਰ ਰਹੇ ਹਨ

ਕਿਸਾਨ ਮਨਵੀਰ ਰੇਢੂ ਦੱਸਦੇ ਹਨ ਕਿ ਕੀਟ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਸ਼ਾਕਾਹਾਰੀ ਅਤੇ ਦੂਜਾ ਮਾਸਾਹਾਰੀ ਮਾਸਾਹਾਰੀ ਕੀਟ ਨੂੰ ਮਿੱਤਰ ਕੀਟ ਨਹੀਂ ਕਿਹਾ ਜਾ ਸਕਦਾ, ਪਰ ਸ਼ਾਕਾਹਾਰੀ ਕੀਟ ਪੌਦਿਆਂ ਦੀ ਜ਼ਰੂਰਤ ਦੇ ਹਿਸਾਬ ਨਾਲ ਆਉਂਦੇ ਹਨ ਹਾਂ, ਇੱਕ ਗੱਲ ਸਹੀ ਹੈ ਕਿ ਕੁਝ ਕੀਟਾਂ ਦੀ ਗਿਣਤੀ ਤੁਹਾਡੀ ਦੁਸ਼ਮਣ ਬਣ ਜਾਂਦੀ ਹੈ ਇਹ ਵੀ ਸੱਚ ਹੈ ਕਿ ਉਨ੍ਹਾਂ ਕੀਟਾਂ ਦੀ ਗਿਣਤੀ ਕਿਸਾਨਾਂ ਦੀ ਵਜ੍ਹਾ ਨਾਲ ਹੀ ਵਧਦੀ ਹੈ

ਕਿਸਾਨ ਜੇਕਰ ਕੀਟਨਾਸ਼ਕ ਦੀ ਵਰਤੋਂ ਨਾ ਕਰਨ ਤਾਂ ਕੀਟ ਦੀ ਗਿਣਤੀ ਓਨੀ ਹੀ ਰਹੇਗੀ, ਜਿੰਨੀ ਪੌਦਿਆਂ ਦੀ ਜ਼ਰੂਰਤ ਹੈ ਹਰਿਆਣਾ ‘ਚ ਕਪਾਹ ਦੀ ਫਸਲ ‘ਤੇ ਲਗਾਤਾਰ ਕੀਟਾਂ ਦਾ ਪ੍ਰਕੋਪ ਵਧਦਾ ਜਾ ਰਿਹਾ ਸੀ ਸਾਲ 2001 ‘ਚ ਅਮਰੀਕੀ ਸੁੰਡੀ ਤੋਂ ਫਸਲ ਨੂੰ ਬਚਾਉਣ ਲਈ ਕਿਸਾਨ ਇੱਕ-ਇੱਕ ਫਸਲ ‘ਚ 30-30 ਸਪਰੇਅ ਕਰ ਰਹੇ ਸਨ ਉਸੇ ਦੌਰਾਨ ਹਰਿਆਣਾ ‘ਚ ਖੇਤੀ ਵਿਕਾਸ ਅਧਿਕਾਰੀ ਰਹੇ ਡਾ. ਸੁਰਿੰਦਰ ਦਲਾਲ ਨੇ ਕੀਟਾਂ ‘ਤੇ ਸੋਧ ਸ਼ੁਰੂ ਕੀਤਾ ਸੀ ਅਤੇ ਕੀਟ ਸਾਖਰਤਾ ਮਿਸ਼ਨ ਦੀ ਸ਼ੁਰੂਆਤ ਕੀਤੀ

ਮਨਵੀਰ ਅਨੁਸਾਰ, ਕੀਟਾਂ ‘ਤੇ ਲੰਮੇ ਰਿਸਰਚ ਦੇ ਚੱਲਦਿਆਂ 43 ਤਰ੍ਹਾਂ ਦੇ ਸ਼ਾਕਾਹਾਰੀ ਅਤੇ 161 ਤਰ੍ਹਾਂ ਦੇ ਕੀਟਾਂ ਬਾਰੇ ‘ਜਾਣਕਾਰੀ ਮਿਲੀ ਹਰ ਕੀਟ ਦੀ ਇੱਕ ਵਜ੍ਹਾ ਹੈ ਸਮੇਂ ਅਨੁਸਾਰ ਉਹ ਪੌਦਿਆਂ ‘ਤੇ ਆ ਕੇ ਮੱਦਦ ਕਰਦਾ ਹੈ ਜਦੋਂ ਉਨ੍ਹਾਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਮਜ਼ਬੂਰੀ ‘ਚ ਉਨ੍ਹਾਂ ਪੌਦਿਆਂ ਦੇ ਹਿੱਸੇ ਦਾ ਭੋਜਣ ਕਰਨਾ ਪੈਂਦਾ ਹੈ ਅਤੇ ਉਹ ਸਾਡੇ ਨੁਕਸਾਨ ਦਾ ਕਾਰਨ ਬਣਦਾ ਹੈ

ਮਨਵੀਰ ਦੱਸਦੇ ਹਨ ਕਿ ਅਮਰੀਕੀ ਸੁੰਡੀ ਤੋਂ ਬਾਅਦ ਨੀਲੀ ਬਗ, ਜਿਸ ਨੂੰ ਭਸ਼ਮਾਸੁਰ ਕਿਹਾ ਜਾਂਦਾ ਹੈ, ਉਸ ਦਾ ਪ੍ਰਕੋਪ ਸ਼ੁਰੂ ਹੋਇਆ ਸਾਲ 2005 ਤੋਂ ਲੈ ਕੇ 2007 ਤੱਕ ਉਸ ਨੇ ਕਰੋੜਾਂ ਰੁਪਇਆਂ ਦਾ ਕਪਾਹ ਕੀਟਨਾਸ਼ਕ ਵਿਕਵਾਇਆ ਪਰ ਹੌਲੀ-ਹੌਲੀ ਉਹ ਕੀਟ ਪੂਰੇ ਹਰਿਆਣਾ ਤੋਂ ਗਾਇਬ ਹੋ ਗਿਆ ਹੈ ਮਨਵੀਰ ਮੁਤਾਬਕ ਇਸ ਤਰ੍ਹਾਂ ਕਿਸਾਨਾਂ ਨੇ ਸਫੈਦ ਮੱਖੀ, ਹਰਾ ਤਿੱਲਾ ਅਤੇ ਚੁਰਰਾ ਨਾਂਅ ਦੇ ਕੀਟ ‘ਤੇ ਕਪਾਹ ਅਤੇ ਹੋਪਰ ਨਾਂਅ ਦੇ ਝੋਨੇ ‘ਚ ਛਿੜਕਾਅ ਕਰਨਾ ਸ਼ੁਰੂ ਕੀਤਾ ਸਾਲ 2007 ਤੋਂ ਪਹਿਲਾਂ ਕਦੇ ਵੀ ਝੋਨੇ ਦੇ ਖੇਤ ‘ਚ ਕਿਸੇ ਵੀ ਕਿਸਾਨ ਨੇ ਹੋਪਰ ਲਈ ਛਿੜਕਾਅ ਨਹੀਂ ਕੀਤਾ ਸੀ

ਅਤੇ ਉਸੇ ਸਾਲ ਛਿੜਕਾਅ ਤੋਂ ਬਾਅਦ ਇਨ੍ਹਾਂ ਨੇ ਵੀ ਭਿਆਨਕ ਰੂਪ ਅਖਤਿਆਰ ਕਰ ਲਿਆ ਇਹ ਨਤੀਜਾ ਹੈ ਕਿ ਜਦੋਂ ਤੱਕ ਅਸੀਂ ਕੀਟ ਨੂੰ ਨਹੀਂ ਛੇੜਦੇ ਹਾਂ ਉਦੋਂ ਤੱਕ ਉਹ ਸਾਨੂੰ ਨੁਕਸਾਨ ਨਹੀਂ ਕਰਦਾ ਹੈ ਕੀਟਾਂ ਦੀ ਅਹਿਮੀਅਤ ਸਮਝਾਉਂਦੇ ਹੋਏ ਮਨਵੀਰ ਕਹਿੰਦੇ ਹਨ, ਕੀਟਾਂ ਤੋਂ ਬਿਨਾਂ ਕਪਾਹ ਨਹੀਂ ਹੋ ਸਕਦੀ ਹੈ ਅਮਰੀਕਨ ਸੁੰਡੀ ਦੇ ਪ੍ਰਕੋਪ ਤੋਂ ਬਾਅਦ ਅਸੀਂ ਲੋਕਾਂ ਨੇ ਵੀ ਖੂਬ ਛਿੜਕਾਅ ਕੀਤਾ ਸੀ, ਹਰ ਤੀਜੇ ਦਿਨ ਖੇਤਾਂ ‘ਚ ਜ਼ਹਿਰ ਪਾਇਆ, ਪਰ ਉਪਜ ਸਿਰਫ 60-65 ਕਿੱਲੋ ਦੀ ਸੀ

ਫਿਰ ਸਾਨੂੰ ਲੋਕਾਂ ਨੂੰ ਸਮਝ ਆਈ ਕਿ ਕੀਟਾਂ ਦਾ ਖੇਤ ‘ਚ ਹੋਣਾ ਜ਼ਰੂਰੀ ਹੈ ਤਾਂ ਕੀਟਨਾਸ਼ਕ ਬੰਦ ਕਰ ਦਿੱਤੇ ਜਿਸ ਤੋਂ ਬਾਅਦ ਉਤਪਾਦਨ ਵਧ ਗਿਆ ਕੀਟ ਅਤੇ ਫਸਲ ਦੇ ਵਿੱਚ ਦਾ ਚੱਕਰ ਸਮਝਾਉਂਦੇ ਹੋਏ ਮਨਵੀਰ ਦੱਸਦੇ ਹਨ ਕਿ ਕੀਟ ਨਹੀਂ ਹੋਣਗੇ ਤਾਂ ਪਰਾਗਣ ਕਿਵੇਂ ਹੋਵੇਗਾ ਉਪਜ ਵਧਣ ਦੀਆਂ ਦੋ-ਤਿੰਨ ਵਜ੍ਹਾ ਰਹੀਆਂ, ਪੋਲਿਊਨੇਸ਼ਨ ਵਧਾਉਣ ਵਾਲੇ ਕੀਟ ਸਾਡੇ ਖੇਤਾਂ ‘ਚ ਜ਼ਿਆਦਾ ਮਾਸਾਹਾਰੀ ਕੀਟਾਂ ਨੇ ਸ਼ਾਕਾਹਾਰੀ ਕੀਟਾਂ ਦੀ ਗਿਣਤੀ ਵਧਣ ਨਹੀਂ ਦਿੱਤੀ ਸਾਲ 2009 ‘ਚ ਡਾ. ਸੁਰਿੰਦਰ ਦਲਾਲ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਪਰ 2013 ‘ਚ ਉਨ੍ਹਾਂ ਦਾ ਸਵਰਗਵਾਸ ਹੋ ਗਿਆ

ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਪੂਰੇ ਹਰਿਆਣਾ ਅਤੇ ਪੰਜਾਬ ਦੇ ਹਰ ਜ਼ਿਲ੍ਹੇ ‘ਚ ਕਿਸਾਨਾਂ ਨੂੰ ਇਸ ਕੰਮ ਨਾਲ ਜੋੜ ਦਿੱਤਾ ਇੰਜ ਪਛਾਣੋ ਕੀਟਾਂ ਨੂੰ ਕਿਸਾਨਾਂ ਕੋਲ ਕੀਟਾਂ ਦੀ ਪਛਾਣ ਕਰਨ ਦਾ ਬਹੁਤ ਸਰਲ ਤਰੀਕਾ ਹੈ ਕੀਟਾਂ ਦਾ ਵਰਗੀਕਰਨ ਕਰੋ ਪਹਿਲਾ ਵਰਗੀਕਰਨ ਉਨ੍ਹਾਂ ਦੇ ਖਾਣ ਦੇ ਹਿਸਾਬ ਨਾਲ ਹੈ, ਜੋ ਸਾਗ ਖਾਂਦੇ ਹਨ ਉਨ੍ਹਾਂ ਨੂੰ ਸ਼ਾਕਾਹਾਰੀ ਕਿਹਾ ਅਤੇ ਜੋ ਸਿੱਧੇ-ਸਿੱਧੇ ਮਾਸ ਖਾਂਦੇ ਹੋਣ ਉਨ੍ਹਾਂ ਨੂੰ ਮਾਸਾਹਾਰੀ ਕਿਹਾ ਜਾਂਦਾ ਹੈ ਸ਼ਾਕਾਹਾਰੀ ‘ਚ ਵੀ ਚਾਰ ਵਰਗ ਹਨ, ਪਹਿਲਾਂ ਜੋ ਰਸਚੂਸਕ ਕੀਟ ਸਨ, ਦੂਜਾ ਪੱਤੇ ਖਾਣ ਵਾਲੇ ਕੀਟ, ਤੀਜਾ ਫੁੱਲ ਨੂੰ ਖਾਣ ਵਾਲੇ ਚੌਥਾ ਫਲਾਂ ਨੂੰ ਖਾਣ ਵਾਲੇ ਫਲਹਾਰੀ ਹੁੰਦੇ ਹਨ ਸ਼ਾਕਾਹਾਰੀ ਕੀਟਾਂ ‘ਚ 20 ਤਰ੍ਹਾਂ ਦੇ ਕੀਟ ਹੁੰਦੇ ਹਨ

ਇਹ ਵੀਹ ਕੀਟ ਕਿਸਾਨ ਨੂੰ ਯਾਦ ਨਹੀਂ ਹੁੰਦੇ ਹਨ, ਇਸ ਲਈ ਉਨ੍ਹਾਂ ਦੇ ਵੀ ਤਿੰਨ ਵਰਗ ਬਣਾ ਦਿੱਤੇ ਗਏ ਹਨ ਪਹਿਲੇ ਵਰਗ ‘ਚ ਮੇਜਰ ਕੀਟ ਲਏ ਜਿਸ ਤੋਂ ਦੁਨੀਆਂ ਡਰਦੀ ਹੈ ਸਭ ਤੋਂ ਜ਼ਿਆਦਾ ਜ਼ਹਿਰਾਂ ਦੀ ਵਰਤੋਂ ਇਨ੍ਹਾਂ ‘ਤੇ ਹੁੰਦੀ ਹੈ ਜਿਵੇਂ ਸਫੈਦ ਮੱਖੀ, ਹਰਾ ਤਿੱਲਾ ਅਤੇ ਚੁਰਰਾ ਪਹਿਲਾਂ ਇਹ ਤਿੰਨੋਂ ਮੇਜਰ ਕੀਟ ‘ਚ ਨਹੀਂ ਆਉਂਦੇ ਸਨ ਉਨ੍ਹਾਂ ਦੀ ਜਗ੍ਹਾ ‘ਤੇ ਅਮਰੀਕਨ ਸੁੰਡੀ ਹੋਇਆ ਕਰਦੀ ਸੀ ਇਸ ਤੋਂ ਬਾਅਦ ਆਉਂਦੇ ਹਨ ਆੱਲ ਗੋਲ- ਇਹ ਅਜਿਹੇ ਕੀਟ ਹੁੰਦੇ ਹਨ ਜਿਨ੍ਹਾਂ ਦੇ ਆਉਣ ਨਾ ਆਉਣ ਨਾਲ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਇਨ੍ਹਾਂ ਦੀ ਹਾਜ਼ਰੀ ਦਰਜ ਵੀ ਨਹੀਂ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਪ੍ਰਣਭਕਸ਼ੀ ਕੀਟ ਦਾ ਜੋ ਬਸ ਪੱਤੇ ਹੀ ਖਾਂਦੇ ਹਨ

ਪਰ ਜਦੋਂ ਤੁਸੀਂ ਇਸ ਬਾਰੇ ਪੜ੍ਹੋਗੇ ਤਾਂ ਤੁਹਾਨੂੰ ਇੱਕ ਅਜਿਹੀ ਜਾਣਕਾਰੀ ਮਿਲੇਗੀ ਕਿ ਇਨ੍ਹਾਂ ਕੀਟਾਂ ਨੇ ਫਸਲ ‘ਚ ਜਾਣ ਲਈ ਇੱਕ ਸਮਾਂ ਤੈਅ ਕੀਤਾ ਹੈ ਜੋ ਵਿਸ਼ੇਸ਼ ਤਰ੍ਹਾਂ ਦੇ ਕੀਟ ਹੁੰਦੇ ਹਨ ਉਹ ਪਹਿਲਾਂ ਆ ਜਾਣਗੇ ਤਾਂ ਬਾਅਦ ‘ਚ ਨਹੀਂ ਆਉਣਗੇ ਜੋ ਵਿੱਚ ਦੀ ਆਉਂਦੇ ਹਨ ਉਹ ਵੀ ਬਾਅਦ ‘ਚ ਨਹੀਂ ਆਉਣਗੇ ਜੋ ਬਾਅਦ ‘ਚ ਆਉਣਗੇ ਉਹ ਕਦੇ ਸ਼ੁਰੂ ‘ਚ ਨਹੀਂ ਆਉਣਗੇ

ਹਰ ਪੌਦੇ ਨੂੰ ਕੀਟ ਦੀ ਜ਼ਰੂਰਤ

ਮਨਵੀਰ ਦੱਸਦੇ ਹਨ ਕਿ ਪਹਿਲਾਂ ਆਏਗਾ ਸਲੇਟੀ ਗੋਲ ਜੋ ਬਸ ਪੱਤਿਆਂ ਦੇ ਕਿਨਾਰੇ ਨੂੰ ਖਾਏਗਾ ਉਸ ਤੋਂ ਬਾਅਦ ਪੱਤੇ ਦੇ ਅੰਦਰ ਇੱਕ ਸੁਰਾਖ ਕਰਨ ਵਾਲੇ ਕੀਟ ਆਉਣਗੇ ਇਨ੍ਹਾਂ ‘ਚ ਦੋ ਕੀਟ ਹੁੰਦੇ ਹਨ ਪਹਿਲਾਂ ਸੈਮੀ ਲੁਕਰ ਤਾਂ ਦੂਜੇ ਨੂੰ ਲੁਕਰ ਹੀ ਬੋਲਦੇ ਹਨ ਇਸ ਤੋਂ ਬਾਅਦ 4 ਤਰ੍ਹਾਂ ਦੇ ਟਿੱਡੇ ਜਿਸ ਨੂੰ ਗ੍ਰਾਸਹਾੱਪਰ ਬੋਲਦੇ ਹਨ ਇਹ ਵੀ ਪੱਤਿਆਂ ‘ਚ ਇੱਕ ਇੰਚ ਤੱਕ ਸੁਰਾਖ ਕਰਦੇ ਹਨ ਉਸ ਤੋਂ ਬਾਅਦ ਆਉਂਦਾ ਹੈ ਸੁਰੰਗੀ ਕੀੜਾ ਅਤੇ ਇੱਕ ਪੱਤਾ ਲਪੇਟ ਇਸ ਤੋਂ ਬਾਅਦ ਉਹ ਕੀਟ ਆਉਂਦੇ ਹਨ ਜੋ ਪੌਦਿਆਂ ਅਤੇ ਫਲਾਂ ਨੂੰ ਖੁਰਾਕ ਦੇਣ ਦੀ ਜ਼ਰੂਰਤ ਹੁੰਦੀ ਹੈ ਅਤੇ ਪੱਤਿਆਂ ਨੂੰ ਖੁਰਾਕ ਨਾ ਦੇਣੀ ਪਵੇ ਤਾਂ ਅਜਿਹੇ ਕੀਟਾਂ ਨੂੰ ਪੌਦਾ ਬੁਲਾਉਂਦਾ ਹੈ

ਜੋ ਪੱਤਿਆਂ ਨੂੰ ਛੱਲਣੀ ਬਣਾ ਦੇਣ ਜਿਸ ‘ਚ ਆਰਮੇ ਸੁੰਡੀ ਹੈ ਇਸ ‘ਚ ਦੋਵੇਂ ਵਾਲਾਂ ਵਾਲੀ, ਲਾਲ ਵਾਲਾਂ ਵਾਲੀ, ਕਾਲੇ ਵਾਲਾਂ ਵਾਲੀ ਅਤੇ ਇੱਕ ਤੰਬਾਕੂ ਸੁੰਡੀ ਹੈ ਹਰ ਪੌਦੇ ਨੂੰ ਹਰ ਕੀਟ ਦੀ ਜ਼ਰੂਰਤ ਹੁੰਦੀ ਹੈ ਕਿਸਾਨਾਂ ਨੂੰ ਕਪਾਹ ਦੀ ਖੇਤੀ ਕਰਨ ਲਈ ਕੀਟ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਕੀਟਾਂ ਦੀ ਜਾਣਕਾਰੀ ਲਈ ਕਪਾਹ ਇੱਕ ਬਿਹਤਰ ਫਸਲ ਹੈ

ਕਿਉਂਕਿ ਕਪਾਹ ਦੇ ਪੌਦਿਆਂ ਦੇ ਚਾਰੇ ਪਾਸੇ ਬੀਜਣ ਲਈ ਸਪੇਸ ਹੁੰਦਾ ਹੈ ਅਤੇ ਕਪਾਹ ਦੇ ਵੱਡੇ ਪੱਤੇ ਹੋਣ ਕਾਰਨ ਉਸ ‘ਚ ਸਮੇਂ-ਸਮੇਂ ‘ਤੇ ਕੀਟ ਆਉਂਦੇ ਰਹਿੰਦੇ ਹਨ ਕੀਟਾਂ ਦਾ ਸੁਭਾਅ ਜਾਣਨ ਤੋਂ ਬਾਅਦ ਦੂਜੀ ਫਸਲ ‘ਚ ਉਨ੍ਹਾਂ ਨੂੰ ਜਾਣਨ ਦੀ ਜ਼ਰੂਰਤ ਨਹੀਂ ਪੈਂਦੀ ਹੈ ਇਹ ਚੀਜ਼ ਸਮਝਣ ਲਈ ਹੁੰਦੀ ਹੈ ਕਿ ਇਹ ਕੀਟ ਇੱਥੇ ਜ਼ਰੂਰਤ ਤੋਂ ਜ਼ਿਆਦਾ ਆਇਆ ਤਾਂ ਕਿਉਂ? ਇਹ ਚੀਜ਼ਾਂ ਜੇਕਰ ਕਿਸਾਨ ਸਮਝਣਾ ਸ਼ੁਰੂ ਕਰ ਦੇਵੇ ਤਾਂ ਪੌਦੇ ‘ਤੇ ਕੀਟ ਜ਼ਰੂਰਤ ਤੋਂ ਜ਼ਿਆਦਾ ਨਹੀਂ ਆਉਣਗੇ ਅਤੇ ਕਿਸਾਨ ਦੀ ਫਸਲ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!