Relationships

Relationships…ਫਿਰ ਵੀ ਰਿਸ਼ਤਿਆਂ ਦੀ ਡੋਰ ਫੜੀ ਰੱਖੋ

ਲੜ-ਝਗੜ ਕੇ ਮੂੰਹ ਫੁਲਾ ਕੇ ਅੱਡ-ਅੱਡ ਹੋ ਕੇ ਬੈਠ ਜਾਣਾ ਅਤੇ ਆਪਣੇ-ਆਪਣੇ ਰਸਤੇ ਤੁਰ ਪੈਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਸਮੱਸਿਆ ਦਾ ਹੱਲ ਆਪਸ ’ਚ ਮਿਲ-ਬੈਠ ਕੇ ਕੀਤਾ ਜਾਂਦਾ ਹੈ, ਭਾਵ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ ਕਿ ਗੱਲਬਾਤ ਦਾ ਰਸਤਾ ਬੰਦ ਨਾ ਹੋਵੇ ਗੱਲਬਾਤ ਅਕਸਰ ਕਿਸੇ ਰਿਸ਼ਤੇ ’ਚ ਤਣਾਅ, ਨਰਾਜ਼ਗੀ ਅਤੇ ਮੱਤਭੇਦ ਕਾਰਨ ਬੰਦ ਹੁੰਦੀ ਹੈ ਇਸ ਨੂੰ ਖ਼ਤਮ ਕਰਨ ਲਈ ਸਾਹਮਣੇ ਵਾਲੇ ਦੀ ਪਸੰਦ ਦੀਆਂ ਗੱਲਾਂ ’ਚ ਰੁਚੀ ਲੈਣਾ, ਜਾਂ ਸ਼ਾਂਤ ਮਾਹੌਲ ’ਚ ਸਿੱਧੀ ਗੱਲਬਾਤ ਸ਼ੁਰੂ ਕਰਨ ਵਰਗੇ ਤਰੀਕੇ ਅਪਣਾਏ ਜਾ ਸਕਦੇ ਹਨ

ਜੇਕਰ ਸੰਭਵ ਹੋਵੇ ਤਾਂ ਸਾਹਮਣੇ ਵਾਲੇ ਵਿਅਕਤੀ ਤੋਂ ਸਿੱਧਾ ਪੁੱਛਣਾ ਚਾਹੀਦਾ ਹੈ ਕਿ ਕੀ ਹੋਇਆ ਹੈ? ਅਤੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ ਕਦੇ-ਕਦੇ ‘ਓਹ ਠੀਕ ਹੈ’ ਵਰਗੀ ਸੰਖੇਪ ਪ੍ਰਤੀਕਿਰਿਆ ਗੱਲਬਾਤ ਨੂੰ ਬੰਦ ਕਰਨ ਦਾ ਸੰਕੇਤ ਦੇ ਸਕਦੀ ਹੈ ਜੋ ਅਸਲ ’ਚ ਕਦੇ-ਕਦੇ ਅਸ਼ਿਸ਼ਟ ਲੱਗ ਸਕਦਾ ਹੈ ਗੱਲਬਾਤ ਬੰਦ ਹੋਣ ’ਤੇ ਉਸ ਨੂੰ ਫਿਰ ਤੋਂ ਸ਼ੁਰੂ ਕਰਨਾ ਜਾਂ ਉਸ ਨੂੰ ਖ਼ਤਮ ਕਰਨਾ ਮਨੁੱਖ ਦੀ ਸਥਿਤੀ ਅਤੇ ਸਾਹਮਣੇ ਵਾਲੇ ਵਿਅਕਤੀ ਨਾਲ ਉਸਦੇ ਸਬੰਧ ’ਤੇ ਨਿਰਭਰ ਕਰਦਾ ਹੈ ਜਦੋਂ ਪਰਿਵਾਰ ’ਚ ਕੋਈ ਮੈਂਬਰ ਗੱਲਬਾਤ ਬੰਦ ਕਰ ਦਿੰਦਾ ਹੈ ਤਾਂ ਇਹ ਤਣਾਅਪੂਰਨ ਹੋ ਸਕਦਾ ਹੈ ਹੌਂਸਲੇ ਨਾਲ ਉਸ ਨੂੰ ਸੁਲਝਾਇਆ ਜਾ ਸਕਦਾ ਹੈ

ਰਿਸ਼ਤਿਆਂ ’ਚ ਕਿੰਨੀ ਵੀ ਕੁੜੱਤਣ ਕਿਉਂ ਨਾ ਆ ਜਾਵੇ, ਉਨ੍ਹਾਂ ਤੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ ਦੇਰ-ਸਵੇਰ ਉਨ੍ਹਾਂ ਨੂੰ ਸੁਧਾਰਨਾ ਹੀ ਪੈਂਦਾ ਹੈ ਜਦੋਂ ਸਭ ਕੁਝ ਵਿਗੜ ਜਾਂਦਾ ਹੈ ਉਦੋਂ ਉਨ੍ਹਾਂ ਨੂੰ ਜੋੜਨ ’ਤੇ ਇੱਕ ਗੰਢ ਜਿਹੀ ਪੈ ਜਾਂਦੀ ਹੈ ਬਾਅਦ ’ਚ ਇਹੀ ਕਹਿ ਕੇ ਉਸ ਨੂੰ ਭੁੱਲਣਾ ਪੈਂਦਾ ਹੈ ਕਿ ‘ਪੁਰਾਣੀਆਂ ਗੱਲਾਂ ’ਤੇ ਮਿੱਟੀ ਪਾਓ ਅਤੇ ਉਨ੍ਹਾਂ ਨੂੰ ਭੁੱਲ ਜਾਓ’ ਵੱਡੇ-ਬਜ਼ੁਰਗ ਗਲਤ ਨਹੀਂ ਕਹਿੰਦੇ ਮਿਲ-ਜੁਲ ਕੇ, ਇੱਕ ਹੋ ਕੇ ਰਹਿਣ ਦੀ ਤਾਕਤ ਤੋਂ ਅਸੀਂ ਸਭ ਜਾਣੂ ਹਾਂ Relationships famliy

Also Read:  ਹੁਣ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਰਹੇਗੀ -ਸਤਿਸੰਗੀਆਂ ਦੇ ਅਨੁਭਵ

ਸਮਾਜ ’ਚ, ਆਪਣੇ ਆਂਢ-ਗੁਆਂਢ ’ਚ, ਆਪਣੇ ਕਾਰਜ ਖੇਤਰ ’ਚ ਅਰਥਾਤ ਹਰ ਥਾਂ ਕਦੇ-ਕਦਾਈਂ ਮਨ-ਮੁਟਾਅ ਹੋ ਜਾਂਦੇ ਹਨ ਹਰ ਵਿਅਕਤੀ ਦੇ ਵਿਚਾਰ, ਉਸ ਦੀ ਸੋਚ, ਉਸ ਦੇ ਕੰਮ ਕਰਨ ਦਾ ਤਰੀਕਾ ਸਭ ਅਲੱਗ-ਅਲੱਗ ਹੁੰਦੇ ਹਨ ਇਸ ਲਈ ਅਜਿਹਾ ਹੋਣਾ ਸੁਭਾਵਿਕ ਹੁੰਦਾ ਹੈ, ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਇਸ ਦਾ ਇਹ ਅਰਥ ਕਦੇ ਨਹੀਂ ਹੋ ਸਕਦਾ ਕਿ ਉਦੋਂ ਉਸ ਵਿਅਕਤੀ ਨਾਲ ਅਸੀਂ ਦੁਸ਼ਮਣੀ ਮੁੱਲ ਲੈ ਬੈਠੀਏ ਸਮਾਂ ਬੀਤਦੇ ਸਾਡੀ ਇਹ ਕੁੜੱਤਣ ਪੀੜ੍ਹੀ-ਦਰ-ਪੀੜ੍ਹੀ ਦੀ ਦੁਸ਼ਮਣੀ ਬਣ ਜਾਵੇ, ਜਿਸ ਦਾ ਅੰਤ ਦੁਖਦਾਈ ਜ਼ਿਆਦਾ ਹੁੰਦਾ ਹੈ ਇਸ ਨਾਲ ਕਿਸੇ ਦਾ ਹਿੱਤ ਨਹੀਂ ਸਾਧਿਆ ਜਾ ਸਕਦਾ ਹੈ

ਅਕਸਰ ਵਿਹਾਰ ’ਚ ਅਸੀਂ ਦੇਖਦੇ ਹਾਂ ਦੋ ਜਣੇ ਜਾਂ ਸਮੂਹਾਂ ’ਚ ਵੀ ਜੇਕਰ ਕਦੇ ਝਗੜੇ ਦੀ ਸਥਿਤੀ ਬਣਦੀ ਹੈ ਅਤੇ ਥਾਣਾ-ਪੁਲਿਸ ਅਤੇ ਕੋਰਟ-ਕਚਹਿਰੀ ਜਾਣ ਦੀ ਨੌਬਤ ਆ ਜਾਂਦੀ ਹੈ ਉਦੋਂ ਵੀ ਆਖ਼ਰ ਸਮਝੌਤਾ ਹੀ ਕਰਨਾ ਪੈਂਦਾ ਹੈ ਦੋਵਾਂ ਪੱਖਾਂ ਨੂੰ ਹੈਂਡ ਸ਼ੇਕ ਕਰਕੇ ਹੀ ਮੁਕਤੀ ਮਿਲਦੀ ਹੈ ਆਪਣੇ ਘਰ ’ਚ ਬੱਚਿਆਂ ਦੇ ਝਗੜੇ ਹੁੰਦੇ ਹੀ ਰਹਿੰਦੇ ਹਨ ਉਦੋਂ ਅਸੀਂ ਉਨ੍ਹਾਂ ਨੂੰ ਗਲੇ ਮਿਲਵਾ ਕੇ ਇੱਕ-ਦੂਜੇ ਤੋਂ ਸੌਰੀ ਕਹਾ ਦਿੰਦੇ ਹਾਂ ਭਾਵ ਕਿ ਉਨ੍ਹਾਂ ’ਚ ਸਮਝੌਤਾ ਹੋ ਜਾਂਦਾ ਹੈ ਅਤੇ ਬੱਚਿਆਂ ਦੇ ਨਾਲ-ਨਾਲ ਅਸੀਂ ਵੀ ਖੁਸ਼ ਹੋ ਜਾਂਦੇ

ਹਾਂ ਉਨ੍ਹਾਂ ਨੂੰ ਅਸੀਂ ਇਹੀ ਸਿੱਖਿਆ ਦਿੰਦੇ ਹਾਂ ਕਿ ਲੜਾਈ ਨਾ ਕਰੋ, ਪਿਆਰ ਨਾਲ ਰਹੋ, ਗਲਤੀ ਹੋ ਜਾਣ ’ਤੇ ਮੁਆਫੀ ਮੰਗ ਲਓ ਅਤੇ ਮਿਲ ਕੇ ਰਹੋ ਬੱਚਿਆਂ ਨੂੰ ਅਸੀਂ ਸਿੱਖਿਆ ਦੇ ਦਿੰਦੇ ਹਾਂ ਅਤੇ ਉਨ੍ਹਾਂ ਦਾ ਕੋਮਲ ਮਨ ਸਾਡੇ ਪ੍ਰਤੀ ਸਨਮਾਨ ਕਾਰਨ ਉਸ ਨੂੰ ਮੰਨ ਲੈਂਦਾ ਹੈ ਜਦੋਂ ਸਾਡੀ ਵੱਡਿਆਂ ਦੀ ਵਾਰੀ ਆਉਂਦੀ ਹੈ ਤਾਂ ਸਾਡਾ ਹੰਕਾਰ ਵਿਚਾਲੇ ਆ ਜਾਂਦਾ ਹੈ ਅਸੀਂ ਦੂਜਿਆਂ ਨੂੰ ਦਿੱਤੀ ਹੋਈ ਆਪਣੀ ਹੀ ਸਿੱਖਿਆ ਨੂੰ ਭੁੱਲ ਕੇ ਅੱਖੜ ਜਾਂ ਜਿੱਦੀ ਬਣ ਜਾਂਦੇ ਹਾਂ ਬੱਚੇ ਜੇਕਰ ਸਾਡੀ ਗੱਲ ਨੂੰ ਅਣਸੁਣੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਝਿੜਕ ਕੇ, ਅਸੀਂ ਆਪਣੀ ਗੱਲ ਮਨਵਾਉਂਦੇ ਹਾਂ ਉਨ੍ਹਾਂ ਸਾਹਮਣੇ ਖੁਦ ਕੀ ਉਦਾਹਰਨ ਰੱਖਦੇ ਹਾਂ?

Also Read:  ਇਸ ਚੀਂ-ਚੀਂ ਨੂੰ ਰੱਖਣਾ ਹੈ ਸਲਾਮਤ World-sparrow-day

ਘਰ-ਪਰਿਵਾਰ ’ਚ ਹੋਣ ਵਾਲੇ ਝਗੜੇ ਅਕਸਰ ਗਲਤਫਹਿਮੀ ਅਤੇ ਗਲਤ ਫੈਸਲਿਆਂ ਕਾਰਨ ਹੁੰਦੇ ਹਨ ਜਿਸ ਤਰ੍ਹਾਂ ਨਹੁੰਆਂ ਤੋਂ ਮਾਸ ਨੂੰ ਕਦੇ ਵੱਖ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਭੈਣ-ਭਰਾਵਾਂ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ ਸਿਆਣੇ ਕਹਿੰਦੇ ਹਨ ‘ਆਪਣਾ ਮਾਰੇਗਾ ਵੀ ਤਾਂ ਛਾਵੇਂ ਸੁੱਟੇਗਾ’ ਰਿਸ਼ਤਿਆਂ ਦੇ ਧਾਗਿਆਂ ਨੂੰ ਮਜ਼ਬੂਤੀ ਨਾਲ ਫੜੀ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਤੋੜਨਾ ਨਹੀਂ ਚਾਹੀਦਾ ਫਿਰ ਜਦੋਂ ਜੋੜਨ ਦਾ ਸਮਾਂ ਆਉਂਦਾ ਹੈ ਤਾਂ ਮਨ ’ਚ ਇੱਕ ਚੀਸ ਰਹਿ ਜਾਂਦੀ ਹੈ ਕਦੇ-ਕਦੇ ਇਹ ਅਹਿਸਾਸ ਹੋ ਜਾਂਦਾ ਹੈ

ਕਿ ਬਿਨਾਂ ਕਿਸੇ ਦੀ ਖਾਸ ਗਲਤੀ ਦੇ ਐਨੇ ਸਮੇਂ ਤੱਕ ਅਸੀਂ ਇੱਕ-ਦੂਜੇ ਨੂੰ ਦੋਸ਼ੀ ਮੰਨ ਕੇ ਕੋਸਦੇ ਰਹੇ ਅਸੀਂ ਰਾਜਨੀਤਿਕ ਕੂਟਨੀਤੀ ’ਤੇ ਨਜ਼ਰ ਮਾਰੀਏ ਤਾਂ ਦੇਖਦੇ ਹਾਂ ਕਿ ਜੰਗ ਤੋਂ ਬਾਅਦ ਵੀ ਦੋ ਦੇਸ਼ਾਂ ਨੂੰ ਆਖਰ ਸਮਝੌਤਾ ਹੀ ਕਰਨਾ ਪੈਂਦਾ ਹੈ ਉੱਥੇ ਦੁਸ਼ਮਣੀ ਤੋਂ ਬਾਅਦ ਵੀ ਗੱਲਬਾਤ ਬੰਦ ਨਹੀਂ ਕੀਤੀ ਜਾਂਦੀ

ਆਪਣਾ ਵਿਹਾਰ ਅਜਿਹਾ ਰੱਖਣਾ ਚਾਹੀਦਾ ਹੈ ਕਿ ਉਸ ਨਾਲ ਕਿਸੇ ਦਾ ਅਹਿੱਤ ਨਾ ਹੋਵੇ ਗੱਲਬਾਤ ਦਾ ਰਸਤਾ ਹਮੇਸ਼ਾ ਖੁੱਲ੍ਹਾ ਰਹਿਣਾ ਚਾਹੀਦਾ ਹੈ ਆਪਣੀ ਜਿੱਦ ਨੂੰ ਤਿਆਗ ਕੇ ਅਤੇ ਮਿਲ-ਬੈਠ ਕੇ ਸਦਾ ਹੀ ਸਕਾਰਾਤਮਕ ਸਮਝੌਤੇ ਹੁੰਦੇ ਹਨ ਉਨ੍ਹਾਂ ਦਾ ਮਾਣ ਰੱਖਣ ਨਾਲ ਸਭ ਨੂੰ ਖੁਸ਼ੀ ਹੁੰਦੀ ਹੈ ਜੋ ਅਨਮੋਲ ਹੁੰਦੀ ਹੈ ਆਪਣਿਆਂ ਦਾ ਸਾਥ ਬੜੀ ਹੀ ਖੁਸ਼ਕਿਸਮਤੀ ਨਾਲ ਮਿਲਦਾ ਹੈ ਇਸ ਖੁਸ਼ਕਿਸਮਤੀ ਨੂੰ ਬਦਕਿਸਮਤੀ ’ਚ ਬਦਲਣ ਤੋਂ ਸਭ ਨੂੰ ਬਚਣਾ ਚਾਹੀਦਾ ਹੈ -ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ