Children's story

Children’s story: ਬਾਲ ਕਹਾਣੀ: ਵਿਸ਼ਵਾਸਘਾਤ ਦਾ ਫ਼ਲ

ਸ਼ਿਆਮੂ ਗਿੱਦੜ ਨਦੀ ਦੇ ਕਿਨਾਰੇ-ਕਿਨਾਰੇ ਟਹਿਲ ਰਿਹਾ ਸੀ ਉਸਨੂੰ ਬੜੇ ਜ਼ੋਰ ਦੀ ਭੁੱਖ ਲੱਗ ਰਹੀ ਸੀ ਉਹ ਖਾਣੇ ਦੀ ਭਾਲ ’ਚ ਜੁਟਿਆ ਹੋਇਆ ਸੀ ਘੁੰਮਦੇ ਹੋਏ ਉਸ ਨੂੰ ਦਾਤਾਦੀਨ ਦੇ ਖਰਬੂਜਿਆਂ ਦੀਆਂ ਕਿਆਰੀਆਂ ਦਿਖਾਈ ਦੇ ਗਈਆਂ ਕਿੰਨੇ ਵੱਡੇ ਖੇਤਰ ’ਚ ਵੇਲਾਂ ਫੈਲੀਆਂ ਹੋਈਆਂ ਸਨ ਪੀਲੇ-ਹਰੇ, ਮੋਟੇ, ਗੋਲ, ਮਿੱਠੇ ਖਰਬੂਜ਼ੇ ਚਾਰੇ ਪਾਸੇ ਲੱਗੇ ਹੋਏ ਸਨ

ਉਨ੍ਹਾਂ ਦੀ ਮਿੱਠੀ ਖੁਸ਼ਬੂ ਸ਼ਿਆਮੂ ਦੇ ਨੱਕ ’ਚ ਪਹੁੰਚੀ ਤਾਂ ਉਸ ਦੇ ਮੂੰਹ ’ਚ ਪਾਣੀ ਭਰ ਗਿਆ ਉਸਨੇ ਖਰਬੂਜੇ ਖਾਣ ਦਾ ਫੈਸਲਾ ਕਰ ਲਿਆ ਪਰ ਉਸਦੇ ਸਾਹਮਣੇ ਇੱਕ ਭਿਆਨਕ ਸਮੱਸਿਆ ਸੀ ਕਿ ਖਰਬੂਜ਼ਿਆਂ ਦੇ ਖੇਤ ਤੱਕ ਕਿਵੇਂ ਪਹੁੰਚੇ? ਵਿੱਚ ਦੀ ਨਦੀ ਸੀ ਇਸ ਪਾਰ ਉਹ ਅਤੇ ਉਸ ਪਾਰ ਖਰਬੂਜੇ ਵਿੱਚ ਦੀ ਡੂੰਘੀ ਨਦੀ ਅਤੇ ਉਸ ਨੂੰ ਤੈਰਨਾ ਆਉਂਦਾ ਨਹੀਂ ਸੀ

ਸ਼ਿਆਮੂ ਇੱਕ ਦਰਖੱਤ ਦੇ ਹੇਠਾਂ ਬੈਠ ਗਿਆ ਉਹ ਨਦੀ ਪਾਰ ਕਰਨ ਦੀ ਤਰਕੀਬ ਸੋਚਣ ਲੱਗਾ ਕੁਝ ਹੀ ਦੇਰ ’ਚ ਉਸਨੇ ਇੱਕ ਯੋਜਨਾ ਬਣਾ ਲਈ ਉਹ ਉੱਠਿਆ ਅਤੇ ਭੱਜਦਾ ਹੋਇਆ ਆਪਣੇ ਦੋਸਤ ਲੰਬੂ ਊਠ ਕੋਲ ਪਹੁੰਚਿਆ ਅਤੇ ਬੋਲਿਆ, ‘ਲੰਬੂ ਭਰਾ, ਚੱਲੋ ਮੇਰੇ ਨਾਲ ਅੱਜ ਮੈਂ ਤੁਹਾਨੂੰ ਖੂਬ ਮਿੱਠੇ-ਮਿੱਠੇ ਰਸੀਲੇ ਖਰਬੂਜਿਆਂ ਦੀ ਦਾਵਤ ਦੇਵਾਂਗਾ’ ‘ਕੀ ਕੋਈ ਖਾਸ ਗੱਲ ਹੈ, ਦੋਸਤ?’’ ਊਠ ਨੇ ਕਿਹਾ

ਸਿਆਮੂ ਬੋਲਿਆ, ‘ਓ, ਯਾਰ ਦੋਸਤ ਨਾਲ ਖਾਣ ’ਚ ਜੋ ਮਜ਼ਾ ਆਉਂਦਾ ਹੈ, ਉਹ ਇਕੱਲੇ ’ਚ ਕਿੱਥੇ?’ ਲੰਬੂ ਜੀ ਖੁਸ਼ ਹੋ ਗਏ ਦੋਵੇਂ ਦੋਸਤ ਨਦੀ ਦੇ ਕਿਨਾਰੇ ਪਹੁੰਚੇ ਲੰਬੂ ਨੇ ਸ਼ਿਆਮੂ ਨੂੰ ਪਿੱਠ ’ਤੇ ਬਿਠਾਇਆ ਅਤੇ ਲੰਮੇ-ਲੰਮੇ ਕਦਮ ਤੁਰਕੇ ਕੇ ਨਦੀ ਪਾਰ ਕਰ ਲਈ ਅਸਲ ’ਚ ਸ਼ਿਆਮੂ ਨੇ ਲੰਬੂ ਦੀ ਪਿੱਠ ’ਤੇ ਸਵਾਰ ਹੋ ਕੇ ਨਦੀ ਪਾਰ ਕਰਨ ਲਈ ਹੀ ਲੰਬੂ ਨੂੰ ਖਰਬੂਜ਼ੇ ਖਾਣ ਦਾ ਸੱਦਾ ਦਿੱਤਾ ਸੀ

ਉਸ ਪਾਰ ਪਹੁੰਚਦੇ ਹੀ ਸ਼ਿਆਮੂ ਲੰਬੂ ਦੀ ਪਿੱਠ ਤੋਂ ਕੁੱਦਿਆ ਅਤੇ ਖਰਬੂਜ਼ਿਆਂ ਦੇ ਖੇਤ ’ਚ ਵੜ ਗਿਆ ਫਿਰ ਉਹ ਝਟਪਟ ਖਰਬੂਜੇ ਖਾਣ ਲੱਗਾ ਲੰਬੂ ਨੇ ਆਪਣੀਆਂ ਗਿੱਲੀਆਂ ਲੱਤਾਂ ਨੂੰ ਛਿੜਕਿਆ ਅਤੇ ਫਿਰ ਆਰਾਮ ਨਾਲ ਖਰਬੂਜ਼ੇ ਖਾਣ ’ਚ ਜੁਟ ਗਿਆ ਸ਼ਿਆਮੂ ਦਾ ਢਿੱਡ ਬਹੁਤ ਛੋਟਾ ਸੀ ਜਿੱਥੇ ਦੋ-ਚਾਰ ਖਰਬੂਜ਼ੇ ਅੰਦਰ ਗਏ, ਉਹ ਭਰ ਗਿਆ ਸ਼ਿਆਮੂ ਨੇ ਡੱਕਾਰ ਮਾਰਿਆ ਪੈਰ ਨਾਲ ਮੂੰਹ ਨੂੰ ਪੂੰਝਿਆ ਫਿਰ ਉਹ ਲੰਬੂ ਕੋਲ ਆ ਕੇ ਬੋਲਿਆ, ‘ਚੱਲੋ, ਲੰਬੂ ਯਾਰ’ ਲੰਬੂ ਨੇ ਕਿਹਾ, ‘ਹਾਲੇ ਤਾਂ ਮੈਂ ਖਾਣਾ ਸ਼ੁਰੂ ਕੀਤਾ ਹੈ ਐਨੀ ਛੇਤੀ ਕੀ ਹੈ?’ ਸ਼ਿਆਮੂ ਬੋਲਿਆ, ‘ਮੇਰਾ ਢਿੱਡ ਤਾਂ ਭਰ ਗਿਆ ਹੈ’ ‘ਲੰਬੂ ਨੇ ਕਿਹਾ, ‘ਪਰ ਮੇਰਾ ਤਾਂ ਹਾਲੇ ਖਾਲੀ ਹੈ’

Also Read:  ਸਕੂਲ ਦਾ ਜ਼ਰੂਰੀ ਅੰਗ ਗਣਿਤ ਪ੍ਰਯੋਗਸ਼ਾਲਾ

‘ਯਾਰ, ਢਿੱਡ ਭਰ ਖਾਣਾ ਖਾ ਕੇ ਮੇਰਾ ਮਨ ਗਾਣਾ ਗਾਉਣ ਨੂੰ ਕਰ ਰਿਹਾ ਹੈ,’ ਕਹਿ ਕੇ ਸ਼ਿਆਮੂ ਨੇ ਆਪਣਾ ਮੂੰਹ ਉੱਪਰ ਚੁੱਕ ਲਿਆ ਜਿਵੇਂ ਹੀ ਉਹ ਗਾਣਾ ਗਾਉਣ ਲੱਗਾ, ਲੰਬੂ ਘਬਰਾ ਕੇ ਬੋਲਿਆ, ‘ਅਜਿਹਾ ਗਜ਼ਬ ਨਾ ਕਰੀਂ, ਸ਼ਿਆਮੂ ਜੇਕਰ ਤੁਸੀਂ ਗਾਣਾ ਗਾਇਆ ਤਾਂ ਦਾਤਾਦੀਨ ਆ ਜਾਵੇਗਾ ਅਤੇ ਸਾਡੀ ਦੋਵਾਂ ਦੀ ਡੰਡੇ ਨਾਲ ਉਹ ਖਾਤਰਦਾਰੀ ਕਰੇਗਾ ਕਿ ਨਾਨੀ ਯਾਦ ਆ ਜਾਵੇਗੀ’

‘ਯਾਰ, ਲੰਬੂ, ਮੈਂ ਕੀ ਕਰਾਂ? ਮੈਂ ਤਾਂ ਆਦਤ ਤੋਂ ਮਜ਼ਬੂਰ ਹਾਂ’, ਕਹਿ ਕੇ ਸ਼ਿਆਮੂ ਨੇ ਹੂਆ… ਹੂਆ… ਹੂਆ ਦਾ ਬੇਸੁਰਾ ਰਾਗ ਛੇੜ ਦਿੱਤਾ ਦਾਤਾਦੀਨ ਨੇ ਗਿੱਦੜ ਦੀ ਆਵਾਜ਼ ਸੁਣੀ ਤਾਂ ਉਸ ਦੀ ਨੀਂਦ ਖੁੱਲ੍ਹ ਗਈ ਉਹ ਆਪਣੀ ਝੋਂਪੜੀ ’ਚੋਂ ਬਾਹਰ ਆਇਆ ਉਸਨੇ ਆਪਣਾ ਡੰਡਾ ਚੁੱਕਿਆ ਅਤੇ ਚਾਰੇ ਪਾਸੇ ਦੇਖਿਆ

ਸ਼ਿਆਮੂ ਗਿੱਦੜ ਤਾਂ ਖਿਸਕ ਕੇ ਨਦੀ ਕਿਨਾਰੇ ਪਹੁੰਚ ਗਿਆ ਸੀ ਉਸਨੂੰ ਗਿੱਦੜ ਤਾਂ ਨਹੀਂ, ਹਾਂ, ਲੰਬੂ ਊਠ ਦਿਖਾਈ ਦੇਣ ਲੱਗਾ ਦਾਤਾਦੀਨ ਡੰਡਾ ਲੈ ਕੇ ਲੰਬੂ ਵੱਲ ਤੇਜ਼ੀ ਨਾਲ ਭੱਜਿਆ ਲੰਬੂ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦਾਤਾਦੀਨ ਦੇ ਦੋ-ਤਿੰਨ ਡੰਡੇ ਉਸ ਦੀ ਪਿੱਠ ’ਤੇ ਪੈ ਹੀ ਗਏ ਉਸ ਦੀ ਪਿੱਠ ’ਚ ਦਰਦ ਹੋ ਰਿਹਾ ਸੀ ਉਹ ਕੁਰਲਾਉਂਦਾ ਹੋਇਆ ਨਦੀ ਦੇ ਕਿਨਾਰੇ ਪਹੁੰਚਿਆ ਤਾਂ ਦੇਖਿਆ ਗਿੱਦੜ ਮਜ਼ੇ ਨਾਲ ਰੇਤ ’ਚ ਲੇਟਿਆ ਹੋਇਆ ਹੈ ਇੱਕ ਤਾਂ ਢਿੱਡ ਨਹੀਂ ਭਰਿਆ, ਉੱਪਰੋਂ ਪਿੱਠ ’ਤੇ ਮਾਰ

ਲੰਬੂ ਨੂੰ ਸ਼ਿਆਮੂ ਦੇ ਸਵਾਰਥ ’ਤੇ ਗੁੱਸਾ ਆ ਰਿਹਾ ਸੀ ਉਸ ਦੀ ਸਮਝ ’ਚ ਆ ਚੁੱਕਾ ਸੀ ਕਿ ਸ਼ਿਆਮੂ ਅਸਲੀ ਦੋਸਤ ਨਹੀਂ ਹੈ ਉਸਨੇ ਸ਼ਿਆਮੂ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ ਲੰਬੂ ਹੇਠਾਂ ਬੈਠ ਗਿਆ ਸ਼ਿਆਮੂ ਉਸ ਦੀ ਪਿੱਠ ’ਤੇ ਸਵਾਰ ਹੋ ਗਿਆ ਲੰਬੂ ਨਦੀ ਪਾਰ ਕਰਨ ਲੱਗਾ ਮੱਲਧਾਰ ’ਚ ਪਹੁੰਚ ਕੇ ਉਹ ਬੋਲਿਆ, ‘ਸ਼ਿਆਮੂ ਖਰਬੂਜ਼ੇ ਖਾ ਕੇ ਮੈਨੂੰ ਨਦੀ ’ਚ ਨਹਾਉਣਾ ਬੜਾ ਵਧੀਆ ਲੱਗਦਾ ਹੈ’

Also Read:  ਖੁਸ਼ੀਆਂ ਦਾ ਤਿਉਹਾਰ ਦੀਵਾਲੀ

ਇਹ ਕਹਿ ਕੇ ਉਹ ਥੋੜ੍ਹਾ ਝੁਕਿਆ ਤਾਂ ਸ਼ਿਆਮੂ ਦੀ ਜਾਨ ਨਿੱਕਲ ਗਈ ਉਹ ਘਬਰਾ ਕੇ ਬੋਲਿਆ, ‘ਦੋਸਤ, ਅਜਿਹਾ ਨਾ ਕਰਨਾ ਨਹੀਂ ਤਾਂ ਮੈਂ ਤਾਂ ਡੁੱਬ ਜਾਵਾਂਗਾ’ ‘ਦੋਸਤ, ਸ਼ਿਆਮੂ, ਮੈਂ ਕੀ ਕਰਾਂ? ਮੈਂ ਤਾਂ ਆਪਣੀ ਆਦਤ ਤੋਂ ਮਜ਼ਬੂਰ ਹਾਂ’, ਇਹ ਕਹਿ ਕੇ ਲੰਬੂ ਨੇ ਇੱਕ ਚੁੱਭੀ ਮਾਰੀ ਤਾਂ ਸ਼ਿਆਮੂ ਪਾਣੀ ’ਚ ਗੋਤੇ ਖਾਣ ਲੱਗਾ

‘ਬਚਾਓ…ਬਚਾਓ… ਮੈਂ ਡੁੱਬ ਰਿਹਾ ਹਾਂ’, ਸ਼ਿਆਮੂ ਦੀਆਂ ਚੀਕਾਂ ਸੁਣ ਕੇ ਲੰਬੂ ਹੱਸਿਆ ਅਤੇ ਬੋਲਿਆ, ‘ਕੀ ਗੱਲ ਹੈ?’ ਸ਼ਿਆਮੂ ਨੇ ਕਿਹਾ, ‘ਤੁਹਾਡੀ ਆਦਤ ਕਰਕੇ ਮੇਰੀ ਜਾਨ ਨੂੰ ਖਤਰਾ ਹੋ ਗਿਆ ਹੈ’ ਲੰਬੂ ਬੋਲਿਆ, ‘ਸ਼ਿਆਮੂ, ਤੂੰ ਉਸ ਸਮੇਂ ਇਹ ਨਹੀਂ ਸੋਚਿਆ ਸੀ ਕਿ ਤੇਰੇ ਗਾਣੇ ਦੀ ਆਦਤ ਕਾਰਨ ਸਾਥੀ ਦੀ ਜਾਨ ਖਤਰੇ ’ਚ ਪੈ ਸਕਦੀ ਹੈ’ ਸ਼ਿਆਮੂ ਗਿੜਗਿੜਾਇਆ, ਮੇਰੇ ਤੋਂ ਗਲਤੀ ਹੋ ਗਈ, ਦੋਸਤ ਹੁਣ ਮੈਂ ਅਜਿਹਾ ਕਦੇ ਨਹੀਂ ਕਰਾਂਗਾ’

ਲੰਬੂ ਸਿੱਧਾ ਹੋ ਕੇ ਖੜ੍ਹਾ ਹੋ ਗਿਆ ਸ਼ਿਆਮੂ ਪਾਣੀ ਤੋਂ ਉੱਪਰ ਆ ਗਿਆ ਤਾਂ ਉਸਦੀ ਜਾਨ ’ਚ ਜਾਨ ਆਈ ਲੰਬੂ ਬੋਲਿਆ, ‘ਮੈਂ ਤੈਨੂੰ ਡੁਬਾਉਣਾ ਨਹੀਂ ਚਾਹੁੰਦਾ ਸੀ ਮੈਂ ਤਾਂ ਤੈਨੂੰ ਧਮਕਾ ਕੇ ਤੇਰੇ ਤੋਂ ਇਹ ਵਾਅਦਾ ਕਰਾਉਣਾ ਚਾਹੁੰਦਾ ਸੀ ਕਿ ਦੋਸਤਾਂ ਨਾਲ ਕਦੇ ਵਿਸ਼ਵਾਸ਼ਘਾਤ ਨਹੀਂ ਕਰਨਾ ਚਾਹੀਦਾ ‘ਮੈਂ ਸਮਝ ਗਿਆ, ਦੋਸਤ ਹੁਣ ਅਜਿਹੀ ਗਲਤੀ ਕਦੇ ਨਹੀਂ ਕਰਾਂਗਾ,’ ਗਿੱਦੜ ਨੇ ਜਵਾਬ ਦਿੱਤਾ -ਨਰਿੰਦਰ ਦੇਵਾਂਗਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ