Editorial

Editorial: ਭਗਤੀ ਮਾਰਗ ’ਚ ਦੇਸ਼ ਪ੍ਰੇਮ ਦੀ ਲਲਕ -ਸੰਪਾਦਕੀ

ਆਪਣੇ ਦੇਸ਼ ਦੇ ਪ੍ਰਤੀ ਜੋ ਮਰ ਮਿਟਣ ਦਾ ਜ਼ਜ਼ਬਾ ਰੱਖਦਾ ਹੈ ਉਹੀ ਦੇਸ਼ ਪ੍ਰੇਮੀ ਹੈ ਉਸ ਦੇ ਲਈ ਦੇਸ਼ ਦੀ ਆਨ-ਬਾਨ-ਸ਼ਾਨ ਸਭ ਤੋਂ ਉੱਤਮ ਹੁੰਦੀ ਹੈ ਜਿਸ ਤਰ੍ਹਾਂ ਇੱਕ ਫੌਜੀ ਆਪਣੇ ਦੇਸ਼ ਲਈ ਜਿਉਂਦਾ ਹੈ, ਜਾਗਦਾ ਹੈ ਮੁਸ਼ਕਿਲ ਹਾਲਾਤਾਂ ਦੀ ਪਰਵਾਹ ਨਾ ਕਰਦਿਆਂ ਉਹ ਦੇਸ਼ ਦੀ ਰਾਖੀ ਕਰਦਾ ਹੈ ਅਤੇ ਦੇਸ਼ ਲਈ ਆਪਣੀ ਜਾਨ ਵਾਰ ਦਿੰਦਾ ਹੈ ਅਜਿਹਾ ਉੱਚਕੋਟੀ ਦਾ ਦੇਸ਼ ਪ੍ਰੇਮ ਹਰ ਦੇਸ਼ਵਾਸੀ ਆਪਣੇ ਮਨ ’ਚ ਰੱਖੇ ਹਰ ਨਾਗਰਿਕ, ਦੇਸ਼ਵਾਸੀ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ

ਅਤੇ ਫਿਰ ਹੀ ਦੇਸ਼ ਦੀ ਖੁਦਮੁਖਤਿਆਰੀ ਚਿਰ ਸਥਾਈ ਬਣੀ ਰਹਿ ਸਕਦੀ ਹੈ ਵਰਤਮਾਨ ਦਾ ਦੌਰ ਜਿਹੋ-ਜਿਹੇ ਹਾਲਾਤ ਬਿਆਨ ਕਰ ਰਿਹਾ ਹੈ ਅਜਿਹੇ ’ਚ ਦੇਸ਼ ਪ੍ਰੇਮ ਦੀ ਮਸ਼ਾਲ ਨੂੰ ਜਗਦੇ ਰੱਖਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਦੇਸ਼ ਪ੍ਰੇਮ ਦੀ ਭਾਵਨਾ ਨੂੰ ਬਲ ਮਿਲੇ, ਆਉਣ ਵਾਲੀਆਂ ਪੀੜ੍ਹੀਆਂ ’ਚ ਇਸ ਨੂੰ ਮਜ਼ਬੂਤੀ ਮਿਲੇ ਇਸ ਦੀ ਬਹੁਤ ਲੋੜ ਹੈ ਇਹ ਨਿਹਚਾ ਦਾ ਭਾਵ, ਸ਼ੁਕਰਗੁਜ਼ਾਰੀ ਦਾ ਭਾਵ ਸਾਡੇ ਮਨ ’ਚ ਸਦਾ ਵਗਦਾ ਰਹੇ, ਇਹੀ ਕਾਮਨਾ ਹਰ ਇੱਕ ਦੇ ਮਨ ’ਚ ਵੱਸਦੀ ਰਹੇ ਸਾਡੇ ਪੂਰਵਜ਼ਾਂ ਨੇ ਰਾਸ਼ਟਰ ਪ੍ਰੇਮ ਦਾ ਜੋ ਬੀਜ ਬੀਜਿਆ ਉਸ ਨੂੰ ਸਾਡੇ ਵੀਰ ਸਪੂਤਾਂ ਨੇ, ਕ੍ਰਾਂਤੀਕਾਰੀਆਂ ਨੇ ਆਪਣੇ ਖੂਨ ਨਾਲ ਸਿੰਜਿਆ ਹੈ ਇਹ ਉਨ੍ਹਾਂ ਦੀ ਬਹਾਦਰੀ ਹੈ

ਕਿ ਦੇਸ਼ ਨੂੰ ਆਜ਼ਾਦ ਕਰਵਾਇਆ ਦੇਸ਼ ਪ੍ਰੇਮ ਦੇ ਬਲ ’ਤੇ ਹੀ ਉਨ੍ਹਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਦਿੱਤਾ ਅਤੇ ਆਪਣੀ ਹਕੂਮਤ ਕਾਇਮ ਕੀਤੀ ਆਪਣੀ ਸਰਜ਼ਮੀਨ ਨੂੰ ਆਪਣੇ ਹੱਥਾਂ ਨਾਲ ਸਵਾਰਿਆ, ਸਜਾਇਆ ਤੇ ਦੁਨੀਆਂ ’ਚ ਆਪਣਾ ਲੋਹਾ ਮਨਵਾਇਆ ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਮਨ ’ਚ ਦੇਸ਼ ਪੇ੍ਰਮ ਦੀ ਭਾਵਨਾ ਜਾਗ ਉੱਠੇ ਅੱਜ ਅਸੀਂ ਆਜ਼ਾਦੀ ਦਾ ਜੋ ਉਤਸਵ ਮਨਾ ਰਹੇ ਹਾਂ ਇਹ ਦੇਸ਼ ਪੇ੍ਰਮ ਦੀ ਧਾਰਨਾ ਹੀ ਤਾਂ ਹੈ ਜਿਸ ਨੇ ਹਰ ਮਨ ’ਚ ਖੂਬ ਰੰਗ ਜਮਾ ਰੱਖੇ ਹਨ ਪੂਰਾ ਦੇਸ਼ ਇਸ ਦੇ ਰੰਗ ’ਚ ਰੰਗਿਆ ਹੋਇਆ ਹੈ ਫਿਜ਼ਾ ’ਚ ਦੇਸ਼ ਪ੍ਰੇਮ ਦੀ ਮਿਠਾਸ ਘੂਲ ਰਹੀ ਹੈ ਹਰ ਘਰ ’ਚ ਦੇਸ਼ ਪ੍ਰੇਮ ਦੀ ਗੰਗਾ ਵਗ ਰਹੀ ਹੈ ਹਰ ਮਨ ’ਚ ਇਸ ਦੀ ਲੋਅ ਚਮਕ ਰਹੀ ਹੈ

Also Read:  Teeth Care: ਗਲਤੀ ਨਾ ਕਰੋ ਦੰਦਾਂ ਦੀ ਦੇਖਭਾਲ 'ਚ

ਪਰ ਜਦੋਂ ਇੱਕ ਸੰਤ ਦੇਸ਼ ਪ੍ਰੇਮ ਦੀ ਇਸ ਲੋਅ ਨੂੰ ਆਪਣੀ ਤਵਜੋਂ ਪ੍ਰਦਾਨ ਕਰ ਦਿੰਦਾ ਹੈ ਤਾਂ ਇਸ ਦਾ ਜਲਵਾ ਸਿਰ ਚੜ੍ਹ ਕੇ ਬੋਲਦਾ ਹੈ ਡੇਰਾ ਸੱਚਾ ਸੌਦਾ ’ਚ ਇਸ ਨਜ਼ਾਰੇ ਦੀ ਝਲਕ ਹਰ ਕਿਸੇ ਨੂੰ ਸਕੂਨ ਨਾਲ ਭਰ ਦਿੰਦੀ ਹੈ ਕਿਉਂਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੇਸ਼ ਪ੍ਰੇਮ ਦੀ ਜੋ ਮਿਸਾਲ ਪੇਸ਼ ਕੀਤੀ ਹੈ ਉਹ ਆਪਣੇ-ਆਪ ’ਚ ਅਦਭੁੱਤ ਹੈ ਪੂਜਨੀਕ ਗੁਰੂ ਜੀ ਦਾ ਦੇਸ਼ ਪ੍ਰੇਮ ਦਾ ਜੋ ਜ਼ਜ਼ਬਾ ਹੈੈ, ਦੇਖਦੇ ਹੀ ਬਣਦਾ ਹੈ ਇਹ ਪੂਰੇ ਦੇਸ਼ ਲਈ ਇੱਕ ਨੇਮਤ ਹੈ ਆਪਣੇ ਇਸ ਜ਼ਜ਼ਬੇ ਨੂੰ ਪੂਜਨੀਕ ਗੁਰੂ ਜੀ ਨੇ ਦੇਸ਼ਵਾਸੀਆਂ ’ਚ, ਆਪਣੇ ਕਰੋੜਾਂ ਸ਼ਰਧਾਲੂਆਂ ’ਚ ਭਰ ਦਿੱਤਾ ਹੈ

ਪੂਜਨੀਕ ਗੁਰੂ ਜੀ ਦਾ ਅਨੁਸਰਨ ਕਰਦਿਆਂ ਅੱਜ ਕਰੋੜਾਂ ਦੇਸ਼ਵਾਸੀ ਇੱਕ ਸੂਝਵਾਨ ਨਾਗਰਿਕ ਅਤੇ ਸੱਚੇ ਦੇਸ਼ ਪੇ੍ਰਮੀ ਹੋਣ ਦਾ ਮਾਣ ਹਾਸਲ ਕਰ ਰਹੇ ਹਨ ਇੱਕ ਸੱਚਾ ਦੇਸ਼ ਪ੍ਰੇਮੀ ਆਪਣੇ ਦੇਸ਼ ਦੀ ਮਾਣ-ਮਰਿਆਦਾ ਨੂੰ ਘਟ ਨਹੀਂ ਹੋਣ ਦਿੰਦਾ ਉਹ ਆਪਣੇ ਦੇਸ਼ ਦੀ ਸੇਵਾ ’ਚ ਡਟ ਕੇ ਲੱਗਾ ਰਹਿੰਦਾ ਹੈ ਇਸੇ ਤਰ੍ਹਾਂ ਪੂਜਨੀਕ ਗੁਰੂ ਜੀ ਦੇਸ਼ ਅਤੇ ਸਮਾਜ ਦੀ ਸੇਵਾ ’ਚ ਡਟੇ ਹੋਏ ਹਨ ਅਜ਼ਾਦ ਹੋਣ ਦੇ ਬਾਵਜੂਦ ਵੀ ਅੱਜ ਸਾਡਾ ਦੇਸ਼ ਨਸ਼ਿਆਂ ਦਾ ਪੂਰੀ ਤਰ੍ਹਾਂ ਗੁਲਾਮ ਹੈ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਦਾ ਬੀੜਾ ਚੁੱਕ ਰੱਖਿਆ ਹੈ ਨਸ਼ਾ ਛੁਡਾਊ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਦਿਨ-ਰਾਤ ਨਸ਼ੇ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ’ਚ ਲੱਗੇ ਹੋਏ ਹਨ

ਪੂਜਨੀਕ ਗੁਰੂ ਜੀ ਖੁਦ ਵੀ ਦੇਸ਼ਹਿੱਤ ’ਚ ਲੱਗੇ ਰਹਿੰਦੇ ਹਨ ਅਤੇ ਆਪਣੇ ਸ਼ਰਧਾਲੂਆਂ ਨੂੰ ਵੀ ਇਹੀ ਉਪਦੇਸ਼ ਕਰਦੇ ਹਨ ਉਨ੍ਹਾਂ ਦੇ ਪਵਿੱਤਰ ਮਾਰਗਦਰਸ਼ਨ ’ਚ ਹੀ ਸ਼ਰਧਾਲੂ ਲੋਕਾਂ ਦਾ ਨਸ਼ਾ ਛਡਵਾਉਂਦੇ ਹਨ ਦੇਸ਼ਹਿੱਤ ’ਚ ਬੂਟੇ ਲਾਉਂਦੇ ਹਨ ਕਿਤੇ ਲੋੜਵੰਦਾਂ ਨੂੰ ਖਾਣਾ ਖਵਾਉਂਦੇ ਹਨ, ਇਲਾਜ ਕਰਵਾਉਂਦੇ ਹਨ ਕਿਤੇ ਬੇਘਰਾਂ ਨੂੰ ਮਕਾਨ ਬਣਾ ਕੇ ਦਿੰਦੇ ਹਨ ਖੂਨਦਾਨ ਕਰਨ ’ਚ ਤਾਂ ਉਨ੍ਹਾਂ ਦਾ ਪੂਰੀ ਦੁਨੀਆਂ ’ਚ ਹੀ ਕੋਈ ਸਾਨੀ ਨਹੀਂ ਹੈ ਪੂਰਾ ਦੇਸ਼ ਇਸ ਗੱਲ ਨੂੰ ਭਲੀ-ਭਾਂਤ ਜਾਣਦਾ ਹੈ ਕਿਤੇ ਅੱਗ ਲੱਗਣ ਦੀ ਘਟਨਾ ਹੋਵੇ ਜਾਂ ਕੋਈ ਆਫਤ ਆ ਜਾਵੇ ਤਾਂ ਇਹ ਦੇਸ਼ ਪ੍ਰੇਮੀ ਭੱਜ ਪੈਂਦੇ ਹਨ ਆਪਣਾ ਫਰਜ਼ ਨਿਭਾਉਣ ਲਈ ਲਗਭਗ ਹਰ ਪਿੰਡ-ਸ਼ਹਿਰ ’ਚ ਅਜਿਹੀਆਂ ਉਦਾਹਰਨਾਂ ਹਰ ਰੋਜ਼ ਦੇਖੀਆਂ ਜਾਂਦੀਆਂ ਹਨ ਕਿਤੇ ਵੀ, ਕਿਸੇ ਨੂੰ, ਕਿਵੇਂ ਦੀ ਵੀ ਲੋੜ ਪਵੇ ਇਹ ਦੇਸ਼ ਪ੍ਰੇਮੀ ਉੱਥੇ ਤੁਰੰਤ ਪਹੁੰਚ ਜਾਂਦੇ ਹਨ

Also Read:  Yoga: ਯੋਗ ਕਦੋਂ, ਕਿੱਥੇ ਅਤੇ ਕਿਵੇਂ ਕਰੀਏ

ਇਹ ਦੇਸ਼ ਪ੍ਰੇਮ ਹੀ ਤਾਂ ਹੈ ਜੋ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ ਉਨ੍ਹਾਂ ਨੂੰ ਪੂਜਨੀਕ ਗੁਰੂ ਜੀ ਨੇ ਦੇਸ਼ ਪ੍ਰੇਮ ਦੀ ਅਜਿਹੀ ਭਾਵਨਾ ਨਾਲ ਰੰਗ ਦਿੱਤਾ ਹੈ ਜਿਸ ਦਾ ਨੂਰਾਨੀ ਰੰਗ ਕਦੇ ਉੱਤਰਨ ਵਾਲਾ ਨਹੀਂ ਹੈ ਆਪਣੇ ਗੁਰੂ ਤੋਂ ਦੇਸ਼ ਪਿਆਰ ਦਾ ਜੋ ਪਾਠ ਉਨ੍ਹਾਂ ਨੇ ਪੜਿ੍ਹਆ ਹੈ ਉਹ ਅੱਵਲ ਹੈ ਪੂਜਨੀਕ ਗੁਰੂ ਜੀ ਨੇ ਦੇਸ਼ ਪੇ੍ਰਮ ਦੇ ਆਪਣੇ ਫਰਜ਼ ਨੂੰ ਜਿਸ ਤਵੱਜੋ ਨਾਲ ਨਿਖਾਰਿਆ ਹੈ ਉਹ ਕਹਿਣ-ਸੁਣਨ ਤੋਂ ਪਰੇ ਹੈ ਉਨ੍ਹਾਂ ਦੇ ਪਵਿੱਤਰ ਜੀਵਨ ਦੀ ਹਰ ਪਾਠਸ਼ਾਲਾ ’ਚ ਦੇਸ਼ ਪ੍ਰੇਮ ਦੀ ਅਨੋਖੀ ਪ੍ਰੇਰਨਾ ਹੈ ਪੂਜਨੀਕ ਗੁਰੂ ਜੀ ਬਹੁਮੁਖੀ ਪ੍ਰਤਿਭਾ ਦੇ ਮਾਲਕ ਹਨ

ਭਾਵੇਂ ਅਸੀਂ ਲੇਖਨ ਦੀ, ਗੀਤ ਦੀ ਜਾਂ ਫਿਲਮਾਂ ਦੀ ਗੱਲ ਕਰੀਏ, ਪੂਜਨੀਕ ਗੁਰੂ ਜੀ ਨੇ ਹਰ ਅੰਦਾਜ਼ ’ਚ ਆਪਣੀ ਮਹਾਨ ਪ੍ਰਤਿਭਾਵਾਂ ਦਾ ਜਾਦੂਈ ਅਸਰ ਵਿਖਾਇਆ ਹੈ ਆਪਣੀਆਂ ਫਿਲਮਾਂ ਰਾਹੀਂ ਪੂਜਨੀਕ ਗੁਰੂ ਜੀ ਨੇ ਅਦਭੁੱਤ ਮਿਸਾਲ ਪੇਸ਼ ਕਰਕੇ ਬੱਚੇ-ਬੱਚੇ ਨੂੰ ਦੇਸ਼ ਭਗਤੀ ਦੀ ਲਲਕ ਲਾ ਦਿੱਤੀ ਹੈ ਪੂਜਨੀਕ ਗੁਰੂ ਜੀ ਵੱਲੋਂ ਬਣਾਇਆ ਅਤੇ ਗਾਇਆ ਗਿਆ ਗਾਣਾ ‘ਜੀਏਂਗੇ ਮਰੇਂਗੇ, ਮਰ ਮਿਟੇਂਗੇ ਦੇਸ਼ ਕੇ ਲੀਏ’ ਤਨ-ਮਨ ’ਚ ਦੇਸ਼ ਪ੍ਰੇਮ ਦੀ ਚਿੰਗਾਰੀ ਪੈਦਾ ਕਰ ਦੇਣ ਵਾਲਾ ਹੈ ਸੱਚੇ ਅਰਥਾਂ ’ਚ ਸੰਤ-ਸਤਿਗੁਰੂ ਤੋਂ ਵਧ ਕੇ ਕੋਈ ਦੇਸ਼ ਪ੍ਰੇਮੀ ਨਹੀਂ ਹੋ ਸਕਦਾ ਕਿਉਂਕਿ ਦੇਸ਼ ਲਈ ਉਹ ਜੋ ਕੁਝ ਕਰ ਜਾਂਦੇ ਹਨ, ਉਸ ਨੂੰ ਕਰਨਾ ਕਿਸੇ ਹੋਰ ਦੇ ਵੱਸ ਦੀ ਗੱਲ ਨਹੀਂ ਹੋ ਸਕਦੀ ਉਨ੍ਹਾਂ ਜੇਹਾ ਕੋਈ ਦੇਸ਼ ਭਗਤ ਅਤੇ ਸਮਾਜ ਸੁਧਾਰਕ ਹੋ ਹੀ ਨਹੀਂ ਸਕਦਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ