Trekking in Goa: ਗੋਆ ’ਚ ਟਰੈਕਿੰਗ ਬਹਾਦਰ ਲੋਕਾਂ ਲਈ ਸ਼ਾਨਦਾਰ ਮਨੋਰੰਜਨ ਦਾ ਸਥਾਨ
ਜਦੋਂ ਦੋਸਤਾਂ ਨਾਲ ਖੂਬ ਮਸਤੀ ਕਰਨੀ ਹੋਵੇ ਜਾਂ ਫਿਰ ਨਾਈਟਲਾਈਫ ਨੂੰ ਇੰਜੁਆਏ ਕਰਨਾ ਹੋਵੇ ਤਾਂ ਲੋਕ ਗੋਆ ਘੁੰਮਣ ਜਾਣਾ ਕਾਫੀ ਪਸੰਦ ਕਰਦੇ ਹਨ ਇਹ ਦੇਸ਼ ਦਾ ਸਭ ਤੋਂ ਛੋਟਾ ਸੂਬਾ ਹੈ, ਪਰ ਫਿਰ ਵੀ ਦੇਸ਼-ਵਿਦੇਸ਼ ਤੋਂ ਟੂਰਿਸਟ ਇੱਥੇ ਘੁੰਮਣ ਲਈ ਆਉਂਦੇ ਹਨ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਗੋਆ ’ਚ ਟੂਰਿਸਟ ਟਰੈਕਿੰਗ ਦਾ ਲੁਤਫ ਲੈ ਸਕਦੇ ਹਾਂ ਜੀ ਹਾਂ, ਗੋਆ ਦੇ ਨੇੜੇ ਕੁਝ ਬਿਹਤਰੀਨ ਥਾਵਾਂ ਹਨ, ਜਿਨ੍ਹਾਂ ਨੂੰ ਟਰੈਕਿੰਗ ਲਈ ਕਾਫੀ ਵਧੀਆ ਮੰਨਿਆ ਜਾਂਦਾ ਹੈ
Table of Contents
ਦੁੱਧਸਾਗਰ ਫਾਲਸ ਟਰੈਕ:
ਜੇਕਰ ਤੁਸੀਂ ਗੋਆ ’ਚ ਟਰੈਕਿੰਗ ਕਰਨ ਦਾ ਮਨ ਬਣਾ ਰਹੇ ਹੋ ਤਾਂ ਅਜਿਹੇ ’ਚ ਦੁੱਧਸਾਗਰ ਫਾਲਸ ਟਰੈਕ ਨੂੰ ਚੁਣ ਸਕਦੇ ਹੋ ਦੁੱਧਸਾਗਰ ਟਰੈਕ 14 ਕਿਲੋਮੀਟਰ ਲੰਮਾ ਟਰੈਕ ਹੈ, ਜਿਸ ’ਚ ਸੰਘਣੇ ਜੰਗਲ ਅਤੇ ਰੇਲਵੇ ਟਰੈਕ ਤੋਂ ਲੰਘਦੇ ਹੋਏ ਲਗਭਗ 6-7 ਘੰਟੇ ਲੱਗਦੇ ਹਨ ਇਹ ਭਾਰਤ ਦਾ ਪੰਜਵਾਂ ਸਭ ਤੋਂ ਉੱਚਾ ਵਾਟਰਫਾਲ ਹੈ ਜਦੋਂਕਿ ਇਹ ਗੋਆ ਦੇ ਸਭ ਤੋਂ ਉੱਚੇ ਵਾਟਰਫਾਲ ’ਚੋਂ ਇੱਕ ਹੈ, ਜਿਸ ਦੀ ਉੱਚਾਈ 310 ਮੀਟਰ ਹੈ ਪੱਛਮੀ ਘਾਟ ’ਚ ਸਥਿਤ ਵਾਟਰਫਾਲ ਦਾ ਸ਼ਾਨਦਾਰ ਪ੍ਰਵਾਹ ਮਾਨਸੂਨ ਦੇ ਮੌਸਮ ’ਚ ਆਪਣੇ ਸਭ ਤੋਂ ਵਧੀਆ ਰੂਪ ’ਚ ਹੁੰਦਾ ਹੈ
ਨੇਤ੍ਰਾਵਲੀ ਵਾਈਲਡਲਾਈਫ ਸੈਂਚੁਰੀ:
ਨੇਤ੍ਰਾਵਲੀ ਵਾਈਲਡਲਾਈਫ ਸੈਂਚੁਰੀ ਦੀ ਦੂਰੀ ਪਣਜੀ ਤੋਂ ਲਗਭਗ 65 ਕਿਲੋਮੀਟਰ ਹੈ ਇਹ ਮੁੱਖ ਤੌਰ ’ਤੇ ਆਪਣੀਆਂ ਬਨਸਪਤੀਆਂ ਅਤੇ ਜੀਵਾਂ ਲਈ ਜਾਣੀ ਜਾਂਦੀ ਹੈ ਪਰ ਇੱਥੇ ਕਈ ਟਰੈਕਿੰਗ ਰੂਟ ਵੀ ਹਨ, ਜਿਨ੍ਹਾਂ ਨੂੰ ਇੱਕ ਬਿਗਨਰ ਵੀ ਐਕਸਪਲੋਰ ਕਰ ਸਕਦਾ ਹੈ ਇੱਥੋਂ ਦਾ ਮੁੱਖ ਆਕਰਸ਼ਣ ਸਾਵਰੀ ਵਾਟਰਫਾਲ ਹੈ, ਜੋ ਮੁਕਾਬਲਤਨ ਜ਼ਿਆਦਾ ਸੌਖਾ ਟਰੈਕ ਹੈ
ਵਾਘੇਰੀ ਹਿਲਸ:
ਵਾਘੇਰੀ ਹਿਲਸ ਵਾਲਪੋਈ ਦੇ ਕੋਲ ਅਤੇ ਪਣਜੀ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ’ਤੇ ਹੈ ਇੱਥੇ ਟਰੈਕਿੰਗ ਕਰਦੇ ਹੋਏ ਤੁਹਾਨੂੰ ਆਸ-ਪਾਸ ਦੀਆਂ ਪਹਾੜੀਆਂ ਅਤੇ ਜੰਗਲਾਂ ਦਾ ਮਨਮੋਹਕ ਨਜ਼ਾਰਾ ਦੇਖਣ ਦਾ ਮੌਕਾ ਮਿਲਦਾ ਹੈ ਹਾਲਾਂਕਿ, ਜੇਕਰ ਤੁਸੀਂ ਪਹਿਲੀ ਵਾਰ ਘੁੰਮਣ ਜਾ ਰਹੇ ਹੋ ਤਾਂ ਤੁਹਾਡੇ ਲਈ ਟਰੈਕਿੰਗ ਕਰਨਾ ਥੋੜ੍ਹਾ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਇੱਥੇ ਆਮ ਤੌਰ ’ਤੇ ਘੱਟ ਲੋਕ ਹੀ ਆਉਂਦੇ ਹਨ, ਜਿਸ ਕਾਰਨ ਇਹ ਕੁਦਰਤ ਪ੍ਰੇਮੀਆਂ ਲਈ ਇੱਕ ਸ਼ਾਂਤ ਜਗ੍ਹਾ ਬਣ ਜਾਂਦੀ ਹੈ
ਅਰਾਮਬੋਲ ਟਰੈਕ:
ਗੋਆ ਦੇ ਸਭ ਤੋਂ ਉੱਤਰੀ ਹਿੱਸੇ ਕੇਰੀ ’ਚ ਸਥਿਤ ਇਹ ਟਰੈਕ ਬੇਹੱਦ ਹੀ ਖੂਬਸੂਰਤ ਹੈ ਇਸ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹਨ, ਇਸ ਲਈ ਇੱਥੇ ਤੁਹਾਨੂੰ ਬਹੁਤ ਘੱਟ ਭੀੜ ਮਿਲੇਗੀ ਤੁਸੀਂ ਕੇਰੀ ਤੋਂ ਅਰਾਮਬੋਲ ਬੀਚ ਅਤੇ ਪਾਲੀਮ ਹਿੱਲ ਤੱਕ ਟਰੈਕ ਕਰ ਸਕਦੇ ਹੋ ਜਦੋਂ ਤੁਸੀਂ ਇਸ ਟਰੈਕ ’ਤੇ ਹੋਵੋਗੇ, ਤਾਂ ਤੁਸੀਂ ਅਰਬ ਸਾਗਰ ਦੇ ਕੰਢੇ ਦੀ ਸੁੰਦਰਤਾ ਨੂੰ ਬੇਹੱਦ ਨੇੜਿਓਂ ਦੇਖ ਸਕਦੇ ਹੋ ਕਿਉਂਕਿ ਗੋਆ ਦੇ ਇਸ ਖੇਤਰ ’ਚ ਬਹੁਤ ਜ਼ਿਆਦਾ ਵਿਕਾਸ ਨਹੀਂ ਹੋਇਆ ਹੈ, ਇਸ ਲਈ ਤੁਸੀਂ ਕੁਦਰਤ ਦੇ ਜੰਗਲਾਂ ਦਾ ਉਸਦੇ ਅਸਲ ਰੂਪ ’ਚ ਅਨੰਦ ਮਾਣ ਸਕਦੇ ਹੋ ਇਸ ਟਰੈਕ ਦੀ ਲੰਬਾਈ ਪੰਜ ਕਿਲੋੋਮੀਟਰ ਹੈ ਅਤੇ ਹਰ ਕੋਈ ਅਸਾਨੀ ਨਾਲ ਇੱਥੇ ਟਰੈਕਿੰਗ ਕਰ ਸਕਦਾ ਹੈ
ਸੋਂਸੋਗੋਰ ਟਰੈਕ:
ਦੁੁੱਧਸਾਗਰ ਝਰਨੇ ਤੋਂ ਬਾਅਦ ਸੋਂਸੋਗੋਰ ਟਰੈਕ, ਗੋਆ ’ਚ ਟਰੈਕਿੰਗ ਲਈ ਬਹੁਤ ਜ਼ਿਆਦਾ ਪਾਪੁਲਰ ਹੈ ਇੱਥੇ ਸ਼ਹਿਰ ਦੇ ਭੀੜ-ਭੜੱਕੇ ਤੋਂ ਦੂਰ ਖੁਦ ਨੂੰ ਬੱਦਲਾਂ ਅਤੇ ਪਹਾੜਾਂ ਨਾਲ ਘਿਰਿਆ ਹੋਇਆ ਮਹਿਸੂਸ ਕਰੋਗੇ ਇਸ ਟਰੈਕ ਦੀ ਲੰਬਾਈ ਲਗਭਗ 15 ਕਿੱਲੋਮੀਟਰ ਹੈ ਅਤੇ ਇਹ ਇੱਕ ਸੌਖਾ ਟਰੈਕ ਹੈ
ਟਰੈਕਿੰਗ ਕਰਦੇ ਸਮੇਂ ਵਰਤੋ ਸਾਵਧਾਨੀਆਂ
- ਪਹਾੜਾਂ ’ਤੇ ਚੜ੍ਹਨ ਅਤੇ ਉੱਤਰਨ ਦੌਰਾਨ ਕਈ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਕ ਵਾਰ ਚੜ੍ਹਾਈ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਪੂਰਾ ਕਰਨ ਦਾ ਅਨੰਦ ਹੀ ਕੁਝ ਹੋਰ ਹੁੰਦਾ ਹੈ ਚੜ੍ਹਾਈ ਦੌਰਾਨ ਬਾਡੀ ਨੂੰ ਬੈਲੈਂਸਡ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਇਸ ਲਈ ਤੁਹਾਡੇ ਕੋਲ ਪਾਣੀ ਦੇ ਲਗਭਗ ਚਾਰ ਤੋਂ ਪੰਜ ਸਟਾਕ ਹੋਣੇ ਚਾਹੀਦੇ
- ਪਾਣੀ ਬਾੱਡੀ ਨੂੰ ਡੀਹਾਈਡ੍ਰੇਸ਼ਨ ਤੋਂ ਬਚਾ ਕੇ ਰੱਖਦਾ ਹੈ ਹਰੇਕ 20 ਮਿੰਟ ਤੋਂ ਬਾਅਦ ਪਾਣੀ ਦੀ ਕੁਝ ਮਾਤਰਾ ਲੈਂਦੇ ਰਹੋ ਤਾਂ ਕਿ ਸਰੀਰ ’ਚ ਪਾਣੀ ਦਾ ਬੈੈਲੈਂਸ ਬਣਿਆ ਰਹੇ ਧਿਆਨ ਰੱਖੋ ਇਕੱਠਾ ਜ਼ਿਆਦਾ ਪਾਣੀ ਨਾ ਪੀਓ
- ਫਿਲਮਾਂ ’ਚ ਟਰੈਕਿੰਗ ਦੌਰਾਨ ਕੰਪੀਟੀਸ਼ਨ ਦਿਖਾਏ ਜਾਂਦੇ ਹਨ ਪਰ ਅਸਲ ’ਚ ਅਜਿਹੀਆਂ ਚੀਜ਼ਾਂ ਕਰਨ ਤੋਂ ਬਚੋ ਬਹੁਤ ਹੀ ਧਿਆਨ ਨਾਲ ਅਤੇ ਆਰਾਮ ਨਾਲ ਚੜ੍ਹਾਈ ਕਰੋ ਬਹੁਤ ਜ਼ਿਆਦਾ ਤੇਜ਼ੀ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀ ਹੈ ਐਕਸਪਰਟ ਵੀ ਅਜਿਹੀਆਂ ਚੀਜ਼ਾਂ ਕਰਨ ਲਈ ਮਨ੍ਹਾ ਕਰਦੇ ਹਨ
- ਆਪਣੇ ਬਾੱਡੀ ਸਟੇਮਿਨਾ ਅਨੁਸਾਰ ਹੀ ਚੜ੍ਹਾਈ ਦੀ ਰਫ਼ਤਾਰ ਨੂੰ ਘਟਾਓ-ਵਧਾਓ, ਨਾ ਕਿ ਦੂਜੇ ਵਿਅਕਤੀ ਨੂੰ ਦੇਖ ਕੇ ਅਜਿਹਾ ਕਰਕੇ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ
- ਦਿਨ ਦੀ ਸ਼ੁਰੂਆਤ ਨਾਸ਼ਤੇ ਨਾਲ ਕਰਨਾ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ ਅਜਿਹੀਆਂ ਗੱਲਾਂ ਤੁਸੀਂ ਕਈ ਵਾਰ ਸੁਣੀਆਂ ਅਤੇ ਪੜ੍ਹੀਆਂ ਹੋਣਗੀਆਂ ਟਰੈਕਿੰਗ ਦੇ ਸਮੇਂ ਵੀ ਨਾਸ਼ਤਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਕਿਉਂਕਿ ਬਾੱਡੀ ’ਚ ਐਨਰਜ਼ੀ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ ਇਹ ਤੁਹਾਨੂੰ ਟਰੈਕਿੰਗ ਦੌਰਾਨ ਲੱਗਣ ਵਾਲੀ ਭੁੱਖ ਤੋਂ ਬਚਾਏਗਾ ਨਾਸ਼ਤੇ ’ਚ ਜ਼ਿਆਦਾ ਚਾਹ ਜਾਂ ਕੌਫੀ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ


































































