Story

Story: ਮਾਤ ਮਨੈ ਮਰਵਾਈਏ ਨਾ ਥਾਰੀ ਸ਼ਾਨ ਦੇਖਣਾ ਚਾਹੁੰ ਸੂੰ…

‘ਮਾਤ ਮਨੈ ਮਰਵਾਈਏ ਨਾ ਥਾਰੀ ਸ਼ਾਨ ਦੇਖਣਾ ਚਾਹੁੰ ਸੂੰ…
ਗਰਭ ਤੈ ਬਾਹਰ ਲਿਕੜ ਕੈ ਹਿੰਦੁਸਤਾਨ ਦੇਖਣਾ ਚਾਹੁੰ ਸੂੰ…’

ਹਰਿਆਣਵੀ ਫਿਲਮ ਅੱਠਵਾਂ ਬਚਨ ਦੇ ਇਸ ਗੀਤ ’ਚ ਗਰਭ ’ਚ ਪਲ ਰਹੀ ਬੱਚੀ ਆਪਣੀ ਮਾਂ ਨੂੰ ਇਹ ਪੁਕਾਰ ਰਹੀ ਹੈ ਕਿ ਉਸ ਨੇ ਜਨਮ ਲੈਣਾ ਹੈ ਇਹ ਧਰਤੀ ਦੇਖਣੀ ਹੈ ਉਸ ਨੂੰ ਮਰਵਾਇਆ ਨਾ ਜਾਵੇ ਇੱਕ ਗੀਤ ਦੇ ਜ਼ਰੀਏ ਇਹ ਭਾਵੁਕ ਅਪੀਲ ਹਰ ਕਿਸੇ ਨੂੰ ਭਾਵੁਕ ਕਰ ਦਿੰਦੀ ਹੈ ਇਹੀ ਭਾਵੁਕਤਾ ਹਰ ਵਿਅਕਤੀ ਦੇ ਮਨ ’ਚ ਹੋਵੇਗੀ ਤਾਂ ਨਾ ਧੀਆਂ ਦਾ ਕੁੱਖ ’ਚ ਕਤਲ ਹੋਵੇਗਾ ਅਤੇ ਨਾ ਹੀ ਸਮਾਜ ’ਚ ਧੀਆਂ ਦਾ ਸਨਮਾਨ ਘਟੇਗਾ 21ਵੀਂ ਸਦੀ ’ਚ ਅਸੀਂ ਜੀਅ ਰਹੇ ਹਾਂ, ਅਜਿਹੇ ’ਚ ਸਾਨੂੰ ਇਸ ਭੇਦ ਤੋਂ ਉੱਪਰ ਉੱਠ ਕੇ ਪੁੱਤਾਂ-ਧੀਆਂ ਨੂੰ ਜਨਮ ਦੇ ਕੇ ਸੌ ਪ੍ਰਤੀਸ਼ਤ ਬਰਾਬਰੀ ਦਾ ਦਰਜ਼ਾ ਦੇਣਾ ਹੋਵੇਗਾ

20 ਸਤੰਬਰ 1994 ਨੂੰ ਭਰੂਣ ਦੇ Çਲੰਗ ਨਿਰਧਾਰਨ ਲਈ ਜਣੇਪੇ  ਤੋਂ ਪਹਿਲਾਂ ਹੱਲ ਤਕਨੀਕਾਂ ਦੀ ਵਰਤੋਂ ਕਰਕੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਦੇ ਉਦੇਸ਼ ਨਾਲ ਪੀਸੀ-ਪੀਐੱਨਡੀਟੀ ਐਕਟ ਲਾਗੂ ਕੀਤਾ ਗਿਆ ਸੀ ਇਸ ਦਾ ਉਦੇਸ਼ ਕੰਨਿਆ ਭਰੂਣ ਹੱਤਿਆ ’ਤੇ ਰੋਕ ਲਾਉਣਾ ਹੈ ਇਸ ’ਚ ਕੋਈ ਦੋਰਾਇ ਨਹੀਂ ਕਿ ਸਰਕਾਰ ਤੇ ਨਿੱਜੀ ਪੱਧਰ ’ਤੇ ਕੰਨਿਆ ਭਰੂਣ ਹੱਤਿਆ ਰੋਕਣ ਲਈ ਹਮੇਸ਼ਾ ਚੰਗੇ ਯਤਨ ਹੁੰਦੇ ਰਹੇ ਹਨ ਹਰਿਆਣਾ ਸਿਹਤ ਵਿਭਾਗ ਦੀਆਂ ਟੀਮਾਂ ਤਾਂ ਦੂਜੇ ਸੂਬਿਆਂ ’ਚ ਜਾ ਕੇ ਵੀ ਕੰਨਿਆ ਭਰੂਣ ਹੱਤਿਆ ਦੇ ਉਦੇਸ਼ ਨਾਲ ਨਜਾਇਜ਼ ਤੌਰ ’ਤੇ ਚੱਲ ਰਹੇ ਹਸਪਤਾਲਾਂ, ਅਲਟ੍ਰਾਸਾਊਂਡ ਯੂਨਿਟ ਦਾ ਪਰਦਾਫਾਸ਼ ਕਰਦੀਆਂ ਹਨ ਇਸ ਦੇ ਬਾਵਜੂਦ ਧੀਆਂ ਦੇ ਕੁੱਖ ’ਚ ਮਰਵਾਉਣ ਦੇ ਘਿਨੌਣੇ ਅਪਰਾਧਾਂ ’ਚ ਸਰਗਰਮ ਰਹਿੰਦੇ ਹਨ

ਲੰਗ ਅਨੁਪਾਤ ਨੂੰ ਲੈ ਕੇ ਕਈ ਸੰਸਥਾਵਾਂ ਕੰਮ ਕਰ ਰਹੀਆਂ ਹਨ ਗੁਰੂਗ੍ਰਾਮ, ਦਿੱਲੀ-ਐੱਨਸੀਆਰ ਖੇਤਰ ’ਚ ਕੰਮ ਕਰਨ ਵਾਲੀ ਸੰਸਥਾ ਸਮਾਈਲ ਫਾਊਂਡੇਸ਼ਨ ਜਿੱਥੇ ਕੰਨਿਆ ਭਰੂਣ ਹੱਤਿਆ, ਬਾਲ ਵਿਆਹ ਵਰਗੀਆਂ ਪ੍ਰਥਾਵਾਂ ਖਿਲਾਫ ਜਾਗਰੂਕਤਾ ਅਭਿਆਨ ਚਲਾਉਂਦੀ ਹੈ ਸਹੇਲੀ ਨੈੱਟਵਰਕ ਸੰਸਥਾ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਜਰੀਏ ਜਿਲ੍ਹੇ ’ਚ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਨੂੰ ਅੱਗੇ ਵਧਾ ਕੇ ਸਨਮਾਨ ਅਤੇ ਜਗਾਰੂਕਤਾ ਨੂੰ ਵਾਧਾ ਦੇਣ ਦਾ ਕੰਮ ਕਰਦੀ ਹੈ

Also Read:  MSG Dera Sacha Sauda: ਸਾਈਂ ਜੀ ਦੀਆਂ ਰਹਿਮਤਾਂ ਦਾ ਅਦਭੁੱਤ ਨਮੂਨਾ | ਮਹਿਮਦਪੁਰ ਰੋਹੀ ਦਾ ਡੇਰਾ ਸੱਚਾ ਸੌਦਾ ਅਮਰਪੁਰ ਧਾਮ

ਇਸ ’ਚ ਕੋਈ ਦੋਰਾਇ ਨਹੀਂ ਕਿ ਹਰਿਆਣਾ ਦਾ ਸਿਹਤ ਵਿਭਾਗ ਪੀਐੱਨਡੀਟੀ ਐਕਟ ’ਤੇ ਸਖ਼ਤੀ ਨਾਲ ਕੰਮ ਕਰ ਰਿਹਾ ਹੈ, ਹਮੇਸ਼ਾ ਮੁਸ਼ਤੈਦ ਰਹਿੰਦਾ ਹੈ ਸੂਬੇ ’ਚ ਸਿਹਤ ਵਿਭਾਗ ਵੱਲੋਂ 1200 ਤੋਂ ਵੱਧ ਕੇਸ ਦਰਜ ਕਰਵਾਏ ਜਾ ਚੁੱਕੇ ਹਨ ਇਸ ’ਚ ਹੁਣ ਤੱਕ ਗੱਲ ਆਉਂਦੀ ਹੈ ਆਮ ਲੋਕਾਂ ਦੀ ਉਨ੍ਹਾਂ ਨੂੰ ਆਪਣੀ ਮਾਨਸਿਕਤਾ ’ਚ ਬਦਲਾਅ ਲਿਆਉਣਾ ਹੋਵੇਗਾ ਇਕੱਲੇ ਸਰਕਾਰ ਤੋਂ ਕੁਝ ਨਹੀਂ ਹੋਵੇਗਾ, ਸਾਨੂੰ ਸਭ ਨੂੰ ਇਸ ਬੁਰਾਈ ਦੀ ਸਮਾਪਤੀ ’ਚ ਇਕੱਠੇ ਹੋਣਾ ਹੋਵੇਗਾ

ਉਂਜ ਤਾਂ ਹਰਿਆਣਾ ’ਚ ਪਿਛਲੇ ਕੁਝ ਸਾਲਾਂ ’ਚ Çਲੰਗ ਅਨੁਪਾਤ ਦੀ ਸਥਿਤੀ ਕਾਫੀ ਬਿਹਤਰ ਹੁੰਦੀ ਹੈ, ਪਰ ਇਸ ਸਾਲ ਭਾਵ 2026 ਦੀ ਸ਼ੁਰੂਆਤ ਦੇ ਚਾਰ ਮਹੀਨਿਆਂ ’ਚ ਅੰਕੜੇ ਚਿੰਤਾਜਨਕ ਰਹੇ ਇਸ ਸਾਲ ’ਚ ਸ਼ੁਰੂ ਦੇ ਚਾਰ ਮਹੀਨਿਆਂ ’ਚ 22 ਜ਼ਿਲ੍ਹਿਆਂ ’ਚੋਂ 14 ਜ਼ਿਲ੍ਹਿਆਂ ’ਚ Çਲੰਗ ਅਨੁਪਾਤ ਦੇ ਅਕੜੇ 900 ਤੋਂ ਹੇਠਾਂ ਰਹੇ ਚਰਖੀ ਦਾਦਰੀ ਜ਼ਿਲ੍ਹੇ ’ਚ ਸਭ ਤੋਂ ਘੱਟ Çਲੰਗ ਅਨੁਪਾਤ ਦਰਜ ਕੀਤਾ ਗਿਆ ਉੱਥੇ 1000 ਲੜਕਿਆਂ ਦੇ ਮੁਕਾਬਲੇ 768 ਲੜਕੀਆਂ ਪਾਈਆਂ ਗਈਆਂ

ਇਸ ਜ਼ਿਲ੍ਹੇ ’ਚ 1691 ਬੱਚਿਆਂ ਦਾ ਜਨਮ ਹੋਇਆ, ਜਿਨ੍ਹਾਂ ’ਚੋਂ 957 ਲੜਕੇ ਅਤੇ 734 ਲੜਕੀਆਂ ਸਨ ਸੂਬੇ ਦੀ ਗੱਲ ਕਰੀਏ ਤਾਂ ਜਨਵਰੀ 2026 ਤੋਂ ਲੈ ਕੇ ਅਪਰੈਲ 2026 ਤੱਕ ਜਨਮ ਦੇ ਸਮੇਂ Çਲੰਗ ਅਨੁਪਾਤ 105 ਰਿਹਾ ਭਾਵ 1,000 ਲੜਕਿਆਂ ’ਤੇ 895 ਲੜਕੀਆਂ ਦਾ ਹੀ ਜਨਮ ਹੋਇਆ
-ਸੰਜੈ ਕੁਮਾਰ ਮਹਿਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ