Punjab

Punjab: ਪੰਜਾਬ ਦੀ ਸ਼ਾਨ ਬਣਿਆ ਇਹ ਪਿੰਡ ਬੱਲੋ ’ਚ ਧੀਆਂ ਦਾ ਸਨਮਾਨ ਬੱਲੇ-ਬੱਲੇ

ਜੀਆਈਆਈ ਦੇ Çਲੰਗ ਅਨੁਪਾਤ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਭਾਰਤ ’ਚ ਪਿਛਲੇ ਪੰਜ ਸਾਲਾਂ ’ਚ ਕਾਫੀ ਤਰੱਕੀ ਦਰਜ ਹੋਈ ਹੈ ਗਲੋਬਲ ਇਨੋਵੇਸ਼ਨ ਇੰਡੈਕਸ (ਜੀਆਈਆਈ) ਦੇ ਜਾਰੀ ਅੰਕੜਿਆਂ ਮੁਤਾਬਕ ਸਾਲ 2021 ’ਚ ਭਾਰਤ 0.490 ਸਕੋਰ ਦੇ ਨਾਲ 191 ਦੇਸ਼ਾਂ ’ਚੋਂ 122ਵੇਂ ਸਥਾਨ ’ਤੇ ਸੀ ਪਰ ਸਾਲ 2025 ਦੇ ਸੂਚਕ ਅੰਕ ’ਚ 14 ਰੈਂਕਾਂ ਦਾ ਸੁਧਾਰ ਕਰਦਿਆਂ

ਭਾਰਤ ਹੁਣ 108ਵੇਂ ਸਥਾਨ ’ਤੇ ਹੈ, ਜਿਸ ਦਾ ਜੀਆਈਆਈ ਸਕੋਰ 0.437 ਹੈ, ਜੋ ਲਿੰਗਕ ਸਮਾਨਤਾ ’ਚ ਸੁਧਾਰ ਨੂੰ ਦਰਸਾਉਂਦਾ ਹੈ ਹਾਲਾਂਕਿ ਕੁਝ ਸੂਬਿਆਂ ’ਚ ਜ਼ਿਲ੍ਹਾ ਪੱਧਰ ’ਤੇ Çਲੰਗ ਅਨੁਪਾਤ ਦਾ ਗ੍ਰਾਫ ਕਿਤੇ-ਕਿਤੇ ਸੰਤੋਖਜਨਕ ਨਹੀਂ ਹੈ, ਪਰ ਪੂਰੇ ਦੇਸ਼ ਦੇ ਨਜ਼ਰੀਏ ਨਾਲ ਭਾਰਤ ਇਸ ਮਾਮਲੇ ’ਚ ਸਨਮਾਨਜਨਕ ਸਥਿਤੀ ’ਚ ਹੈ

ਗੁਰੂਆਂ-ਪੀਰਾਂ-ਫਕੀਰਾਂ ਦੀ ਧਰਤੀ ਪੰਜਾਬ ਵੀ ਧੀਆਂ ਦੇ ਪ੍ਰਤੀ ਸੋਚ ’ਚ ਹਾਲੇ ਓਨਾ ਬਦਲਾਅ ਨਹੀਂ ਲਿਆ ਸਕਿਆ ਹੈ ਜਿੰਨਾ ਇਸ ਜ਼ਮਾਨੇ ’ਚ ਬਦਲਾਅ ਹੋਣਾ ਜ਼ਰੂਰੀ ਸੀ ਧੀਆਂ ਨੂੰ ਕੁੱਖ ’ਚ ਮਾਰਨ ਦਾ ਡੰਗ ਅੱਜ ਵੀ ਇਹ ਸੂਬਾ ਝੱਲ ਰਿਹਾ ਹੈ ਪਰ ਅਜਿਹੀ ਸਥਿਤੀ ’ਚ ਵੀ ਬਹੁਤ ਸਾਰੇ ਪਿੰਡ ਅਜਿਹੇ ਵੀ ਹਨ ਜੋ ਧੀਆਂ ਦੇ ਮਾਣ-ਸਨਮਾਨ ’ਚ ਇੱਕ ਅਲੱਗ ਪਹਿਚਾਣ ਬਣਾਏ ਹੋਏ ਹਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲੋ ਨੇ Çਲੰਗ ਅਨੁਪਾਤ ਸੁਧਾਰ ਲਈ ਜੋ ਯਤਨ ਕੀਤਾ ਹੈ, ਉਹ ਸਮਾਜ ਲਈ ਪ੍ਰੇਰਣਾਦਾਇਕ ਹੈPunjab 1

ਪਿੰਡ ਬੱਲੋ ਦੀ ਸਰਪੰਚ ਅਮਰਜੀਤ ਕੌਰ ਨੇ ਪਿੰਡ ’ਚ ਔਰਤਾਂ ਨੂੰ ਹਰ ਮੌਕੇ ’ਤੇ ਪੁਰਸ਼ਾਂ ਦੇ ਬਰਾਬਰ ਅਧਿਕਾਰ ਦਿਵਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ ਇੱਥੋਂ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਵੀ ਇਸ ਕੰਮ ’ਚ ਖਾਸ ਸਹਿਯੋਗ ਕਰ ਰਹੀ ਹੈ ਪਿੰਡ ’ਚ ਲੋਹੜੀ ਦੇ ਤਿਉਹਾਰ ’ਤੇ ਨਵਜੰਮੀਆਂ ਧੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਮਾਵਾਂ ਨੂੰ ਵੀ ਖਾਸ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ ਸਰਪੰਚ ਵੱਲੋਂ ਇਸ ਪਹਿਲ ਨੂੰ ਯਾਦਗਾਰ ਬਣਾਉਣ ਲਈ ਨਵਜੰਮੀਆਂ ਧੀਆਂ ਨੂੰ ਲੋਹੜੀ ਦੇ ਮੌਕੇ ’ਤੇ ਚਾਂਦੀ ਦੇ ਕੰਗਣ ਪਹਿਨਾ ਕੇ ਸਨਮਾਨਿਤ ਕੀਤਾ ਤਾਂ ਇਸ ਦੀ ਪੂਰੇ ਪੰਜਾਬ ’ਚ ਖੂਬ ਸ਼ਲਾਘਾ ਹੋਈ ਕਹਿੰਦੇ ਹਨ

Also Read:  ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ Statue of Unity

ਕਿ ਜਿਸ ਘਰ ’ਚ ਮਾਂ-ਭੈਣ-ਧੀ ਦੀ ਇੱਜ਼ਤ ਹੁੰਦੀ ਹੈ ਉਹ ਘਰ ਖੂਬ ਤਰੱਕੀ ਕਰਦਾ ਹੈ ਕੁਝ ਇਸੇ ਤਰ੍ਹਾਂ ਹੀ ਪਿੰਡ ਬੱਲੋ ਦੀ ਪੰਚਾਇਤ ਅਤੇ ਗੁਰਬਚਨ ਸਿੰਘ ਸੇਵਾ ਸੁਸਾਇਟੀ ਪੇਂਡੂ ਪੱੱਧਰ ’ਤੇ ਵਿਕਾਸ ਦੇ ਕੰਮਾਂ ਦੇ ਨਾਲ-ਨਾਲ ਧੀਆਂ ਦੇ ਮਾਣ-ਸਨਮਾਨ ਨੂੰ ਖਾਸ ਤਵੱਜੋ ਦੇ ਰਹੀ ਹੈ ਇਸ ਪਿੰਡ ਦੀ ਇੱਕ ਹੋਰ ਖਾਸੀਅਤ ਵੀ ਹੈ ਕਿ ਇੱਥੇ ਨਵਜੰਮੀਆਂ ਬੱਚੀਆਂ ਨੂੰ ਹੀ ਮਾਣ-ਸਨਮਾਨ ਨਹੀਂ ਦਿੱਤਾ ਜਾਂਦਾ ਸਗੋਂ ਪਿੰਡ ਦੀ ਸੱਸ-ਨੂੰਹ ਨੂੰ ਵੀ ਖਾਸ ਤੌਰ ’ਤੇ ਸਨਮਾਨਿਤ ਕਰਨ ਲਈ ਨਵੀਂ ਮੁਹਿੰਮ ਚਲਾਈ ਹੈ

ਪਿੰਡ ’ਚ ‘ਬੈਸਟ ਸੱਸ’ ਦਾ ਐਵਾਰਡ ਸ਼ੁਰੂ ਕੀਤਾ ਗਿਆ ਹੈ ਇਸ ਐਵਾਰਡ ਨੂੰ ਪ੍ਰਾਪਤ ਕਰਨ ਲਈ ਹਰ ਸੱਸ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਸੱਸ-ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਵਾਂਗ ਨਿਭਾਉਂਦੀ ਹੈ ਇਹ ਐਵਾਰਡ ਸ਼ੁਰੂ ਕਰਨ ਦਾ ਮੁੱਖ ਉਦੇਸ਼ ਜਿੱਥੇ ਸਮਾਜ ’ਚ ਔਰਤਾਂ ਦੇ ਯੋਗਦਾਨ ਦੀ ਸ਼ਲਾਘਾ ਕਰਨਾ ਹੈ, ਉੱਥੇ ਹੀ ਪਰਿਵਾਰਕ ਰਿਸ਼ਤਿਆਂ ਦੀ ਸਾਂਝ ਨੂੰ ਮਜ਼ਬੂਤ ਕਰਨਾ ਹੈ
-ਸੁਖਜੀਤ ਸਿੰਘ ਮਾਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ