Experience of Satsangis

Experience of Satsangis: …ਅਤੇ ਰੇਲਗੱਡੀ ਚੱਲ ਪਈ -ਸਤਿਸੰਗੀਆਂ ਦੇ ਅਨੁਭਵ: ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਸ੍ਰੀ ਬਾਲ ਮੁਕੰਦ ਨਰੂਲਾ ਮੋਹਤਾ ਮਾਰਕਿਟ ਸਰਸਾ (ਹਰਿਆਣਾ) ਤੋਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਲੌਕਿਕ ਕਰਿਸ਼ਮੇ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-

ਮੇਰਾ ਜੱਦੀ ਪਿੰਡ ਸੁਚਾਨ, ਸਰਸਾ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ ’ਤੇ ਹੈ ਸੰਨ 1958 ਦੀ ਗੱਲ ਹੈ ਕਿ ਇਸ ਇਲਾਕੇ ਦੀ ਸਾਧ-ਸੰਗਤ ਦੀ ਪੁਕਾਰ ’ਤੇ ਸੱਚੇ ਪਾਤਸ਼ਾਹ ਜੀ ਨੇ ਦੂਜੀ ਵਾਰ ਸਤਿਸੰਗ ਕਰਕੇ ਇਸ ਪਿੰਡ ਨੂੰ ਹੋਰ ਪਵਿੱਤਰ ਕਰ ਦਿੱਤਾ ਪਹਿਲੀ ਵਾਰ ਸੰਨ 1954 ’ਚ ਨਾਲ ਲੱਗਦੇ ਪਿੰਡਾਂ ਕੰਵਰਪੁਰਾ, ਕਸੁੰਭੀ, ਸੁਚਾਨ ਮੰਡੀ, ਕੋਟਲੀ, ਢਾਣੀ ਵਰਿਆਮ ਸਿੰਘ ’ਚ ਦਿਆਲੂ ਸਤਿਗੁਰੂ ਜੀ ਨੇ ਸਤਿਸੰਗ ਫ਼ਰਮਾਏ ਸਨ ਕਈ ਜੀਵਾਂ ਨੂੰ ਆਪਣੀ ਨਜ਼ਰ ਮਿਹਰ ਨਾਲ ਭਵਸਾਗਰ ਤੋਂ ਪਾਰ ਲਾਇਆ

ਸੰਨ 1958 ’ਚ ਦੁਬਾਰਾ ਫਿਰ ਇਨ੍ਹਾਂ ਪਿੰਡਾਂ ’ਚ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਤਿਸੰਗ ਫ਼ਰਮਾਏ ਕਈ ਜੀਵਾਂ ਦੀਆਂ ਬੁਰਾਈਆਂ ਛੁਡਵਾ ਕੇ ਉਨ੍ਹਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ ਅਤੇ ਰਾਮ-ਨਾਮ ਨਾਲ ਜੋੜਿਆ ਪੂਜਨੀਕ ਬੇਪਰਵਾਹ ਜੀ ਨੇ ਪਿੰਡਾਂ ’ਚ ਖੂਬ ਮਸਤੀ ਛੱਡੀ ਅਤੇ ਇਸ ਤਰ੍ਹਾਂ ਸਾਧ-ਸੰਗਤ ਨੂੰ ਬੇਅੰਤ ਖੁਸ਼ੀਆਂ ਵੰਡੀਆਂ ਉਸ ਸਮੇਂ ਆਉਣ-ਜਾਣ ਦੇ ਸਾਧਨ ਬਹੁਤ ਹੀ ਘੱਟ ਹੋਇਆ ਕਰਦੇ ਸਨ ਕੱਚੀਆਂ ਪਗਡੰਡੀਆਂ ਅਤੇ ਉੱਚੇ-ਨੀਵੇਂ ਕੱਚੇ ਰਸਤੇ ਸਨ ਲੋਕ ਪੈਦਲ ਜਾਂ ਊਠਾਂ ਆਦਿ ’ਤੇ ਹੀ ਆਇਆ-ਜਾਇਆ ਕਰਦੇ ਸਨ ਸ਼ਹਿਨਸ਼ਾਹ ਜੀ ਨੇ ਮੌਕੇ ਦੇ ਅਨੁਸਾਰ ਜਿਹੋ-ਜਿਹਾ ਸਾਧਨ ਮਿਲਿਆ ਜਾਂ ਪੈਦਲ ਹੀ ਪਹੁੰਚ ਕੇ ਸੰਗਤ ਨੂੰ ਨਿਹਾਲ ਕੀਤਾ

ਅਤੇ ਉਨ੍ਹਾਂ ਦਾ ਨਸੀਬ ਬਣਾਇਆ ਸਾਰੇ ਨਿਰਧਾਰਤ ਪਿੰਡਾਂ ’ਚ ਸਤਿਸੰਗ ਫ਼ਰਮਾ ਕੇ ਬੇਪਰਵਾਹ ਜੀ ਸਰਸਾ ਵਾਪਸ ਆਉਣ ਲਈ ਸੁਚਾਨ ਪਿੰਡ ਦੇ ਰੇਲਵੇ ਸਟੇਸ਼ਨ ਵੱਲ ਆ ਰਹੇ ਸਨ ਸਤਿਗੁਰੂ ਜੀ ਨਾਲ ਕਾਫੀ ਸਾਧ-ਸੰਗਤ ਸੀ ਜਿਨ੍ਹਾਂ ’ਚੋਂ ਕੁਝ ਨੇ ਸਰਸਾ ਵਾਪਸ ਆਉਣਾ ਸੀ ਅਤੇ ਕੁਝ ਸ਼ਹਿਨਸ਼ਾਹ ਜੀ ਦੇ ਸਵਾਗਤ ’ਚ ਉਨ੍ਹਾਂ ਨੂੰ ਵਿਦਾ ਕਰਨ ਲਈ ਆਏ ਸਨ ਪ੍ਰੀਤਮ ਪਿਆਰੇ ਦੀ ਨਜ਼ਰ ਮਿਹਰ ਨਾਲ ਸਾਰੇ ਪ੍ਰੇਮੀ ਖੁਸ਼ੀ ਨਾਲ ਨੱਚ ਰਹੇ ਸਨ ਬੇਪਰਵਾਹ ਜੀ ਦੇ ਨਾਲ-ਨਾਲ ਪੈਦਲ ਹੀ ਨੱਚਦੇ-ਗਾਉਂਦੇ ਖੁਸ਼ੀ ਨਾਲ ਝੂਮਦੇ ਹੋਏ

Also Read:  Matar Chaat ਮਟਰ ਚਾਟ ਸਪੈਸ਼ਲ -ਰੈਸਿਪੀ

ਰੇਲਵੇ ਸਟੇਸ਼ਨ ਦੇ ਨੇੜੇ ਬਾਹਰ ਗਰਾਊਂਡ ’ਚ ਪਹੁੰਚ ਗਏ ਰੇਲਗੱਡੀ ਆਉਣ ’ਚ ਹਾਲੇ ਕੁਝ ਸਮਾਂ ਬਾਕੀ ਸੀ ਦੂਜੇ ਪਾਸੇ ਗਰਾਊਂਡ ’ਚ ਹੀ ਸੱਚੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ ਢੋਲ ਵੱਜਣ ਲੱਗਾ ਪ੍ਰੇਮੀ ਪ੍ਰੇਮ ’ਚ ਮਸਤ ਹੋ ਕੇ ਜ਼ੋਰਾਂ-ਸ਼ੋਰਾਂ ਨਾਲ ਨੱਚਣ ਲੱਗੇ ਕੁੱਲ ਮਾਲਕ ਜੀ ਖੁਸ਼ੀਆਂ ਲੁਟਾਉਣ ਲੱਗੇ ਵਾਤਾਵਰਨ ਮਸਤੋਮਸਤ ਹੋ ਗਿਆ ਸਾਧ-ਸੰਗਤ ਸਭ ਕੁਝ ਭੁੱਲ ਕੇ ਦੁਨੀਆਂ ਤੋਂ ਬੇਖ਼ਬਰ ਸੀ ਇੰਨੇ ’ਚ ਰੇਲਗੱਡੀ ਠੀਕ ਸਮੇਂ ’ਤੇ ਰੇਲਵੇ ਸਟੇਸ਼ਨ ’ਤੇ ਪਹੁੰਚੀ ਦੋ-ਤਿੰਨ ਮਿੰਟ ਰੁਕੀ ਫਿਰ ਰੁਟੀਨ ਅਨੁਸਾਰ ਸੀਟੀ ਵੱਜਣ ’ਤੇ ਅਤੇ ਝੰਡੀ ਹਿੱਲਣ ’ਤੇ ਰੇਲਗੱਡੀ ਚੱਲ ਪਈ ਪਰ ਇੱਥੇ ਇੱਕ ਅਨੋਖੀ ਘਟਨਾ ਵਾਪਰੀ ਜਿਵੇਂ ਹੀ ਗਾਰਡ ਨੇ ਹਰੀ ਝੰਡੀ ਦਿਖਾ ਕੇ ਗੱਡੀ ਚੱਲਣ ਦਾ ਇਸ਼ਾਰਾ ਕੀਤਾ,

ਤਾਂ ਇਕੱਲਾ ਇੰਜਣ ਹੀ ਚੱਲ ਪਿਆ ਗੱਡੀ ਦੇ ਸਾਰੇ ਡੱਬੇ ਉੱਥੇ ਹੀ ਰੁਕੇ ਰਹੇ ਕਿਉਂਕਿ ਡੱਬਿਆਂ ਤੇ ਇੰਜਣ ਦਾ ਜੋੜ ਖੁੱਲ੍ਹ ਗਿਆ ਸੀ ਰੇਲਵੇ ਦੇ ਸਾਰੇ ਕਰਮਚਾਰੀ ਹੈਰਾਨ ਰਹਿ ਗਏ ਕਿ ਇਹ ਜੋੜ ਕਿਵੇਂ ਖੁੱਲ੍ਹ ਗਿਆ? ਅਜਿਹਾ ਆਪਣੇ-ਆਪ ਤਾਂ ਹੋ ਹੀ ਨਹੀਂ ਸਕਦਾ? ਸਾਰੇ ਰੇਲਵੇ ਕਰਮਚਾਰੀ ਤੇ ਉੱਥੇ ਮੌਜ਼ੂਦ ਲੋਕ ਇਸ ਦੀ ਚਰਚਾ ਕਰ ਰਹੇ ਸਨ ਕਿ ਇਹ ਆਪਣੇ-ਆਪ ਕਿਵੇਂ ਹੋ ਗਿਆ? ਡਰਾਈਵਰ ਕਹਿਣ ਲੱਗਾ ਕਿ ਹੁਣ ਜੋੜ ਠੀਕ ਕਰਕੇ ਲਾ ਲਵਾਂਗੇ ਫਿਰ ਨਹੀਂ ਖੁੱਲ੍ਹੇਗਾ

ਰੇਲਵੇ ਕਰਮਚਾਰੀਆਂ ਨੇ ਜੋੜ ਲਾ ਕੇ ਪੂਰੀ ਤਸੱਲੀ ਕਰਕੇ ਰੇਲ ਦੇ ਇੰਜਣ ਨੂੰ ਚਲਾਇਆ ਜਦੋਂ ਇੰਜਣ ਚੱਲਿਆ ਤਾਂ ਜੋੜ ਫਿਰ ਖੁੱਲ੍ਹ ਗਿਆ ਕਿਸੇ ਦੀ ਸਮਝ ’ਚ ਨਹੀਂ ਆਇਆ ਕਿ ਜੋੜ ਕਿਉਂ ਤੇ ਕਿਸ ਲਈ ਖੁੱਲ੍ਹ ਰਿਹਾ ਹੈ? ਸਾਰੇ ਇਸ ਗੱਲ ’ਤੇ ਬਹੁਤ ਜ਼ਿਆਦਾ ਹੈਰਾਨ ਸਨ ਕਿ ਅਜਿਹਾ ਕਿਉਂ ਹੋ ਰਿਹਾ ਹੈ? ਉਨ੍ਹਾਂ ਦੇ ਕੁਝ ਸਮਝ ਨਹੀਂ ਆ ਰਿਹਾ ਸੀ ਉੱਧਰ ਸ਼ਹਿਨਸ਼ਾਹ ਜੀ ਆਪਣੇ ਮਸਤ ਫਕੀਰੀ ਆਲਮ ’ਚ ਖੁਸ਼ੀਆਂ ਵਰਸਾ ਰਹੇ ਸਨ ਗੱਡੀ ਰੁਕਣ ਦੀ ਖਬਰ ਸੰਗਤ ਤੱਕ ਵੀ ਪਹੁੰਚ ਚੁੱਕੀ ਸੀ ਪਰ ਕਿਸੇ ਨੇ ਸ਼ਹਿਨਸ਼ਾਹ ਜੀ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਰੱਬੀ ਮੌਜ਼ ਦੇ ਸਾਹਮਣੇ ਕਿਸੇ ਦੀ ਹਿੰਮਤ ਨਾ ਹੋਈ ਬੇਪਰਵਾਹੀ ਮੌਜ ਆਪਣੇ ਨੂਰਾਨੀ ਅੰਦਾਜ਼ ’ਚ ਨੂਰੋ-ਨੂਰ ਸੀ ਦੂਜੇ ਪਾਸੇ ਰੇਲਵੇ ਕਰਮਚਾਰੀ ਗੱਡੀ ਨਾ ਚੱਲਣ ਕਰਕੇ ਪੂਰੇ ਪ੍ਰੇਸ਼ਾਨ ਹੋ ਚੁੱਕੇ ਸਨ

Also Read:  ਰੂਰਲ ਮੈਨੇਜਮੈਂਟ: ਪੇਂਡੂ ਖੇਤਰਾਂ ਨੂੰ ਰਫ਼ਤਾਰ ਦੇਣ ਵਾਲਾ ਪੇਸ਼ਾ

ਫਿਰ ਇੱਕ ਭਲੇਮਾਣਸ ਨੇ ਉਨ੍ਹਾਂ ਨੂੰ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਕਾਮਿਲ ਫਕੀਰ ਬੈਠਾ ਹੈ ਉਨ੍ਹਾਂ ਨਾਲ ਸੰਗਤ ਵੀ ਹੈ ਉਨ੍ਹਾਂ ਸਾਰਿਆਂ ਨੇ ਇਸੇ ਗੱਡੀ ’ਤੇ ਸਰਸਾ ਜਾਣਾ ਹੈ ਉਹ ਫਕੀਰ ਆਪਣੇ-ਆਪ ’ਚ ਮਸਤ ਹੈ ਢੋਲ ਵੱਜ ਰਿਹਾ ਹੈ ਤੇ ਸੰਗਤ ਨੱਚ ਰਹੀ ਹੈ ਫਿਰ ਤੁਰੰਤ ਰੇਲਵੇ ਦੇ ਸਾਰੇ ਕਰਮਚਾਰੀ ਇਕੱਠੇ ਹੋ ਕੇ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਆਏ ਅਤੇ ਬੇਨਤੀ ਕੀਤੀ, ‘ਬਾਬਾ ਜੀ! ਗੱਡੀ ’ਚ ਬੈਠੇ ਜੀ’ ਉਨ੍ਹਾਂ ਦੀ ਪੁਕਾਰ ਸੁਣ ਕੇ ਦਾਤਾ ਜੀ ਤੁਰੰਤ ਉਸ ਰੇਲਗੱਡੀ ’ਚ ਚੜ੍ਹ ਗਏ ਉਨ੍ਹਾਂ ਨਾਲ ਹੀ ਸਰਸਾ ਜਾਣ ਵਾਲੀ ਸੰਗਤ ਵੀ ਚੜ੍ਹ ਗਈ ਜਿਵੇਂ ਹੀ ਸ਼ਹਿਨਸ਼ਾਹ ਜੀ ਰੇਲਗੱਡੀ ’ਤੇ ਸਵਾਰ ਹੋਏ,

ਉਹ ਗੱਡੀ ਜਿਸ ਨੂੰ ਚਲਾਉਣ ’ਚ ਕਰਮਚਾਰੀਆਂ ਦੇ ਹੱਥ ਖੜ੍ਹੇ ਹੋ ਗਏ ਸਨ, ਤੁਰੰਤ ਚੱਲ ਪਈ ਇਹ ਦੇਖ ਕੇ ਰੇਲਵੇ ਸਟਾਫ ਵੀ ਹੈਰਾਨ ਰਹਿ ਗਿਆ ਸਭ ਸ਼ਹਿਨਸ਼ਾਹ ਜੀ ਦੇ ਇਸ ਕੌਤਕ ਨਾਲ ਨਿਹਾਲ ਹੋ ਗਏ ਪੂਰਾ ਸਟਾਫ ਵੀ ਸ਼ਹਿਨਸ਼ਾਹ ਜੀ ਦੇ ਰੱਬੀ ਜਲਾਲ ਦੇ ਸਾਹਮਣੇ ਨਤਮਸਤਕ ਹੋ ਗਿਆ ਰੇਲਗੱਡੀ ’ਚ ਸਵਾਰ ਸਾਰੀਆਂ ਸਵਾਰੀਆਂ ’ਚ ਵੀ ਇਸ ਚਮਤਕਾਰ ਦੀ ਚਰਚਾ ਹੋਣ ਲੱਗੀ ਇਸ ਸਾਖੀ ਤੋਂ ਸਪੱਸ਼ਟ ਹੈ ਕਿ ਸਤਿਗੁਰੂ ਸਰਵਸਮਰੱਥ ਹੁੰਦਾ ਹੈ, ਉਹ ਜੋ ਚਾਹੇ ਕਰ ਸਕਦਾ ਹੈ
ਨੋਟ: ਸ੍ਰੀ ਬਾਲ ਮੁਕੰਦ ਇੰਸਾਂ ਹੁਣ ਸੱਚਖੰਡਵਾਸੀ ਹੋ ਗਏ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ