Kasauli

Kasauli: ਕਸੌਲੀ ਨਿਹਾਰੋ ਕੁਦਰਤੀ ਸੁੰਦਰਤਾ ਦੇ ਨਜ਼ਾਰੇ

ਚਾਰੇ ਪਾਸੇ ਹਰਿਆਲੀ ਅਤੇ ਉੱਚਾਈ ਤੋਂ ਦਿਖਣ ਵਾਲੇ ਪਹਾੜ ਕਿਸੇ ਦਾ ਵੀ ਮਨ ਮੋਹ ਲੈਂਦੇ ਹਨ ਸੰਘਣੇ ਜੰਗਲਾਂ ਦਰਮਿਆਨ ਸੱਜੀਆਂ ਵਾਦੀਆਂ, ਪਹਾੜਾਂ ਦੇ ਉੱਪਰ ਤੈਰਦੇ ਬੱਦਲ ਅਤੇ ਦੂਰ-ਦੂਰ ਤੱਕ ਨਜ਼ਰ ਆਉਣ ਵਾਲੀਆਂ ਪਗਡੰਡੀਆਂ ਜੋ ਇਸ ਜਗ੍ਹਾ ਨੂੰ ਬੇਹੱਦ ਸੁੰਦਰ ਬਣਾਉਂਦੀਆਂ ਹਨ

ਕੁਝ ਅਜਿਹਾ ਹੀ ਹੈ ਹਿਮਾਚਲ ਪ੍ਰਦੇਸ਼ ਦਾ ਕਸੌਲੀ ਹਿਮਾਚਲ ਦੇ ਸੋਲਨ ਜ਼ਿਲ੍ਹੇ ’ਚ ਸਥਿਤ ਕਸੌਲੀ ਇੱਕ ਬੇਹੱਦ ਹੀ ਖੂਬਸੂਰਤ ਸ਼ਹਿਰ ਹੈ, ਜਿੱਥੇ ਤੁਸੀਂ ਮਨ ਨੂੰ ਮੋਹਣ ਵਾਲੇ ਕੁਝ ਬਿਹਤਰੀਨ ਅਨੁਭਵ ਕਰ ਸਕਦੇ ਹੋ ਕੁਦਰਤ ਦੀ ਗੋਦ ’ਚ ਝੂਲਦੇ ਹੋਏ

ਸੂਰਜ ਛਿਪਣ ਦਾ ਇੱਕ ਸੁੰਦਰ ਨਜ਼ਾਰਾ ਦੇਖਣਾ, ਇੱਕ ਪ੍ਰਸਿੱਧ ਮੰਦਿਰ ਤੱਕ ਪਹੁੰਚਣ ਲਈ ਸੈਂਕੜੇ ਪੌੜੀਆਂ ’ਤੇ ਚੜ੍ਹਨ ਵਰਗੀਆਂ ਕੁਝ ਚੀਜ਼ਾਂ ਬਾਰੇ ਸੋਚ ਕੇ ਹੀ ਮਨ ਝੂਮ ਉੱਠਦਾ ਹੈ ਜੇਕਰ ਤੁਸੀਂ ਕਸੌਲੀ ਘੁੰਮਣ ਜਾ ਰਹੇ ਹੋ ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਮੰਨੋਰੰਜਨ ਕਰ ਸਕਦੇ ਹੋ

ਕਸੌਲੀ ’ਚ ਘੁੰਮਦੇ ਹੋਏ ਤੁਹਾਨੂੰ ਅਜਿਹਾ ਲੱਗੇਗਾ ਕਿ ਤੁਸੀਂ ਕਿਸੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਹਿੱਲ ਸਟੇਸ਼ਨ ’ਚ ਘੁੰਮ ਰਹੇ ਹੋ ਇਸ ਦੀ ਵਜ੍ਹਾ ਇਹ ਹੈ ਕਿ ਕਸੌਲੀ ਹਿੱਲ ਸਟੇਸ਼ਨ ਬ੍ਰਿਟਿਸ਼ ਕਾਲ ਦੌਰਾਨ ਵਿਕਸਤ ਹੋਇਆ ਸੀ ਇਸ ਜਗ੍ਹਾ ਦੇ ਕਈ ਢਾਂਚੇ ਤੁਹਾਨੂੰ ਉਸ ਸਮੇਂ ਦੇ ਦੇਖਣ ਨੂੰ ਮਿਲ ਜਾਣਗੇ 1857 ਦੀ ਕ੍ਰਾਂਤੀ ’ਚ ਇੱਥੋਂ ਦੇ ਲੋਕਾਂ ਨੇ ਗੋਰਖਾ ਲੋਕਾਂ ਦਾ ਸਾਥ ਦਿੱਤਾ ਸੀ ਕਸੌਲੀ ’ਚ ਘੁੰਮਦੇ ਹੋਏ ਤੁਸੀਂ ਇਸ ਇਤਿਹਾਸ ਨਾਲ ਰੂਬਰੂ ਹੋਵੋਗੇKasauli 1

ਤਾਂ ਆਓ! ਜਾਣਦੇ ਹਾਂ ਕਸੌਲੀ ਦੇ ਪ੍ਰਸਿੱਧ ਵੇਖਣਯੋਗ ਸਥਾਨਾਂ ਬਾਰੇ:

ਮੰਕੀ ਪੁਆਇੰਟ:

ਮੰਕੀ ਪੁਆਇੰਟ ਤੋਂ ਤੁਸੀਂ ਕਸੌਲੀ ’ਚ ਘੁੰਮਣ ਦੀ ਸ਼ੁਰੂਆਤ ਕਰ ਸਕਦੇ ਹੋ ਮੰਕੀ ਪੁਆਇੰਟ ਕਸੌਲੀ ਦੀਆਂ ਸਭ ਤੋਂ ਉੱਚੀਆਂ ਥਾਵਾਂ ’ਚੋਂ ਇੱਕ ਹੈ ਇੱਥੇ ਤੁਹਾਨੂੰ ਕਸੌਲੀ ਦਾ ਬੇਹੱਦ ਖੂਬਸੂਰਤ ਅਤੇ ਪਿਆਰਾ ਨਜ਼ਾਰਾ ਦੇਖਣ ਨੂੰ ਮਿਲੇਗਾ ਇਸ ਜਗ੍ਹਾ ਤੋਂ ਬਰਫ ਨਾਲ ਢੱਕੀਆਂ ਹੋਈਆਂ ਚੋਟੀਆਂ ਵੀ ਦਿਖਾਈ ਦਿੰਦੀਆਂ ਹਨ ਪੌਰਾਣਿਕ ਕਥਾ ਅਨੁਸਾਰ, ਸੰਜੀਵਨੀ ਬੂਟੀ ਦੀ ਭਾਲ ਦੌਰਾਨ ਹਨੂੰਮਾਨ ਜੀ ਇੱਥੇ ਰੁਕੇ ਸਨ ਜਿੱਥੇ ਉਨ੍ਹਾਂ ਨੇ ਆਪਣਾ ਪੈਰ ਰੱਖਿਆ, ਉਸ ਨੂੰ ਹੀ ਮੰਕੀ ਪੁਆਇੰਟ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ

Also Read:  ‘ਮਾਤਾ-ਪਿਤਾ ਸੇਵਾ’ ਮੁਹਿੰਮ ਬਜ਼ੁਰਗਾਂ ਦੀਆਂ ਦੁਆਵਾਂ ਸਾਡੇ ਨਾਲ ਰਹਿਣ -ਸੰਪਾਦਕੀ

ਗਿਲਬਰਟ ਟਰੇਲ:

ਜੇਕਰ ਤੁਸੀਂ ਸ਼ਹਿਰ ਦੇ ਭੀੜ-ਭੜੱਕੇ ਤੋਂ ਦੂਰ ਕਿਸੇ ਸ਼ਾਂਤ ਜਗ੍ਹਾ ’ਤੇ ਜਾਣਾ ਪਸੰਦ ਕਰਦੇ ਹੋ ਤਾਂ ਕਸੌਲੀ ’ਚ ਤੁਸੀਂ ਗਿਲਬਰਟ ਟਰੇਲ ਕਰ ਸਕਦੇ ਹੋ ਲਗਭਗ 1.5 ਕਿਲੋਮੀਟਰ ਦਾ ਇਹ ਟਰੇਲ ਤੁਹਾਨੂੰ ਕੁਦਰਤ ਦੇ ਨੇੜੇ ਲੈ ਜਾਵੇਗਾ ਇੱਥੋਂ ਤੁਹਾਨੂੰ ਪਹਾੜਾਂ ਦੇ ਬੇਹੱਦ ਸੁੰਦਰ ਨਜ਼ਾਰੇ ਦੇਖਣ ਨੂੰ ਮਿਲਣਗੇ ਦੇਵਦਾਰ ਦੇ ਸੰਘਣੇ ਜੰਗਲ ’ਚੋਂ ਲੰਘਦੇ ਇਸ ਟਰੇਲ ’ਚ ਤੁਹਾਨੂੰ ਸ਼ਾਂਤ ਵਾਤਾਵਰਨ ਦੀ ਖੂਬਸੂਰਤੀ ਦਾ ਅਹਿਸਾਸ ਹੋਵੇਗਾ

ਕਰਾਈਸਟ ਚਰਚ:

ਕਸੌਲੀ ਦੇ ਮਾਲ ਰੋਡ ਕੋਲ ਕਰਾਈਸਟ ਚਰਚ ਸ਼ਹਿਰ ਦਾ ਇੱਕ ਇਤਿਹਾਸਕ ਸਥਾਨ ਹੈ ਕ੍ਰਾਈਸਟ ਚਰਚ ਨੂੰ ਅੰਗਰੇਜ਼ਾਂ ਨੇ ਬਣਵਾਇਆ ਸੀ ਅਤੇ ਇਹ ਕਸੌਲੀ ਦਾ ਹੀ ਨਹੀਂ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਪੁਰਾਣਾ ਚਰਚ ਹੈ ਨਿਓ-ਗੋਥਿਕ ਸ਼ੈਲੀ ਦੇ ਇਸ ਚਰਚ ਦਾ ਨਿਰਮਾਣ 1853 ’ਚ ਹੋਇਆ ਸੀ ਇਸ ਚਰਚ ਦੀ ਦਿੱਖ ਦੇਖਦੇ ਹੀ ਬਣਦੀ ਹੈ ਕੱਚ ਨਾਲ ਬਣੀਆਂ ਖਿੜਕੀਆਂ ਇਸ ਚਰਚ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦੀਆਂ ਹਨ ਇੱਥੇ ਤੁਹਾਨੂੰ ਸ਼ਾਂਤੀ ਅਤੇ ਸਕੂਨ ਦਾ ਅਹਿਸਾਸ ਹੋਵੇਗਾ

ਸਨਸੈੱਟ ਪੁਆਇੰਟ:

ਪਹਾੜਾਂ ’ਚ ਸੂਰਜ ਨਿੱਕਲਣ ਅਤੇ ਸੂਰਜ ਛਿਪਣ ਦੇ ਨਜ਼ਾਰੇ ਦੇਖਣ ਲਾਇਕ ਹੁੰਦੇ ਹਨ ਅਜਿਹਾ ਨਜ਼ਾਰਾ ਕਿਸੇ ਨੂੰ ਵੀ ਮੰਤਰਮੁਗਧ ਕਰ ਦਿੰਦਾ ਹੈ ਕਸੌਲੀ ’ਚ ਵੀ ਇੱਕ ਸਨਸੈੱਟ ਪੁਆਇੰਟ ਹੈ ਜਿੱਥੇ ਤੁਹਾਨੂੰ ਸੂਰਜ ਛਿਪਣ ਦਾ ਬੇਹੱਦ ਸੁੰਦਰ ਅਤੇ ਮਨਮੋਹਣਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਦੇਵਦਾਰ ਦੇ ਸੰਘਣੇ ਜੰਗਲਾਂ ’ਤੇ ਜਦੋਂ ਸੂਰਜ ਦੀ ਲਾਲੀ ਪੈਂਦੀ ਹੈ ਤਾਂ ਜੰਗਲ ਵੀ ਸੁੰਦਰ ਲੱਗਣ ਲੱਗਦਾ ਹੈ ਇੱਥੇ ਸ਼ਾਮ ਦੇ ਸਮੇਂ ਤੁਹਾਨੂੰ ਸਥਾਨਕ ਲੋਕ ਅਤੇ ਸੈਲਾਨੀ ਵੱਡੀ ਗਿਣਤੀ ’ਚ ਮਿਲਣਗੇ ਕਸੌਲੀ ਜਾਓ ਤਾਂ ਸਨਸੈੱਟ ਪੁਆਇੰਟ ਜ਼ਰੂਰ ਜਾਓ

ਗੋਰਖਾ ਕਿਲ੍ਹਾ:

ਇੱਥੇ ਇੱਕ ਗੋਰਖਾ ਕਿਲ੍ਹਾ ਹੈ ਜਿਸ ਨੂੰ ਗੋਰਖ਼ਿਆਂ ਦੀ ਹਿੰਮਤ ਅਤੇ ਬਹਾਦਰੀ ਲਈ ਜਾਣਿਆ ਜਾਂਦਾ ਹੈ ਇਸ ਕਿਲ੍ਹੇ ਦਾ ਨਿਰਮਾਣ 1900 ’ਚ ਹੋਇਆ ਸੀ ਗੋਰਖਾ ਸੈਨਾ ਦੇ ਮੁਖੀ ਅਮਰ ਸਿੰਘ ਥਾਪਾ ਨੇ ਕਿਲੇ੍ਹ ਦੇ ਨਿਰਮਾਣ ਦਾ ਕੰਮ ਸੰਭਾਲਿਆ ਸੀ ਇਸ ਕਿਲੇ੍ਹ ਨੂੰ ਅੰਗਰੇਜ਼ਾਂ ਨਾਲ ਯੁੱਧ ਲੜਨ ਲਈ ਬਣਵਾਇਆ ਗਿਆ ਸੀ ਅੱਜ ਵੀ ਇਸ ਕਿਲ੍ਹੇ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ ਜੇਕਰ ਤੁਹਾਡੀ ਇਤਿਹਾਸ ’ਚ ਥੋੜ੍ਹੀ ਵੀ ਦਿਲਚਸਪੀ ਹੈ ਤਾਂ ਗੋਰਖਾ ਕਿਲ੍ਹਾ ਜ਼ਰੂਰ ਜਾਓKasauli

Also Read:  ਨੋਟ ਅਤੇ ਸਿੱਕੇ ਵੀ ਫੈਲਾਉਂਦੇ ਹਨ ਪ੍ਰਦੂਸ਼ਣ

ਮਾਲ ਰੋਡ ਅਤੇ ਮੇਜ਼ਰ ਧਿਆਨ ਚੰਦ ਚੌਂਕ:

ਕਸੌਲੀ ਦਾ ਮਾਲ ਰੋਡ ਜ਼ਿਆਦਾ ਵੱਡਾ ਤਾਂ ਨਹੀਂ ਹੈ, ਪਰ ਤੁਹਾਨੂੰ ਇੱਥੇ ਬਹੁਤ ਸਾਰੀਆਂ ਖਾਣ-ਪੀਣ ਦੀਆਂ ਦੁਕਾਨਾਂ, ਕੱਪੜੇ ਤੇ ਹੋਰ ਦੁਕਾਨਾਂ ਮਿਲ ਜਾਣਗੀਆਂ, ਇੱਥੋਂ ਤੁਸੀਂ ਆਪਣੀ ਟਰਿੱਪ ਨੂੰ ਯਾਦਗਾਰ ਬਣਾਉਣ ਲਈ ਸਾਮਾਨ ਖਰੀਦ ਸਕਦੇ ਹੋ ਮਾਲ ਰੋਡ ਦੇ ਬਿਲਕੁਲ ਸਾਹਮਣੇ ਮੇਜ਼ਰ ਧਿਆਨ ਚੰਦ ਚੌਂਕ ਹੈ, ਜੋ ਕਿ ਭਾਰਤੀ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਯਾਦ ’ਚ ਬਣਿਆ ਹੈ ਅਤੇ ਇੱਥੇ ਉਨ੍ਹਾਂ ਦੀ ਇੱਕ ਵੱਡੀ ਮੂਰਤੀ ਬਣੀ ਹੈ

ਜੰਗੇਸ਼ੂ ਝਰਨਾ:

ਕਸੌਲੀ ਅਤੇ ਉਸ ਦੇ ਆਸ-ਪਾਸ ਮੁੱਖ ਤੌਰ ’ਤੇ ਜੰਗੇਸ਼ੂ ਝਰਨਾ ਅਤੇ ਪੈਰਾਡਾਈਜ਼ ਵੈਲੀ ਸਥਿਤ ਹਨ ਇਹ ਕਸੌਲੀ ਸ਼ਹਿਰ ਤੋਂ ਲਗਭਗ 12 ਤੋਂ 15 ਕਿਲੋਮੀਟਰ ਦੀ ਦੂਰੀ ’ਤੇ ਓਲਡ ਕਸੌਲੀ ਰੋਡ ’ਤੇ ਕੋਟਬੇਜ਼ਾ ’ਚ ਸਥਿਤ ਹੈ ਇਹ ਸਥਾਨ ਸੰਘਣੇ ਜੰਗਲਾਂ ਨਾਲ ਘਿਰਿਆ ਹੈ ਅਤੇ ਚੰਡੀਗੜ੍ਹ ਤੋਂ ਸਿਰਫ 45 ਕਿਲੋਮੀਟਰ (ਡੇਢ ਘੰਟੇ ਦਾ ਸਫਰ) ਦੂਰ ਹੈ ਇਹ ਇੱਕ ਛੁਪਿਆ ਹੋਇਆ ਕੁਦਰਤੀ ਸਵਰਗ ਹੈ, ਜਿੱਥੇ ਤੁਸੀਂ ਸ਼ਾਂਤ ਵਾਤਾਵਰਨ ਅਤੇ ਵਗਦੇ ਹੋਏ ਪਾਣੀ ਦਾ ਅਨੰਦ ਲੈ ਸਕਦੇ ਹੋ

ਪੈਰਾਡਾਈਜ਼ ਵੈਲੀ:

ਜੰਗੇਸ਼ੂ ਕੋਲ ਹੀ ਸਥਿਤ ਇਹ ਜਗ੍ਹਾ ਆਪਣੇ ਕੁਦਰਤੀ ਸਵੀਮਿੰਗ ਪੂਲ, ਝਰਨੇ ਅਤੇ ਪਰਿਵਾਰ ਦੇ ਅਨੁਕੂਲ ਮਾਹੌਲ ਲਈ ਜਾਣੀ ਜਾਂਦੀ ਹੈ ਇੱਥੇ ਐਂਟਰੀ ਫੀਸ ਲਗਭਗ 200 ਰੁਪਏ ਹੈ

ਮਾਸ਼ੋਬਰਾ ਝਰਨਾ:

ਕਸੌਲੀ ਤੋਂ ਲਗਭਗ 17 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ, ਇਹ ਵੀ ਇੱਕ ਛੋਟਾ ਅਤੇ ਸਕੂਨ ਦੇਣ ਵਾਲਾ ਕੁਦਰਤੀ ਝਰਨਾ ਹੈ

ਕਿਵੇਂ ਪਹੁੰਚੀਏ:

  • ਹਵਾਈ ਮਾਰਗ: ਜੇਕਰ ਤੁਸੀਂ ਫਲਾਈਟ ਰਾਹੀਂ ਕਸੌਲੀ ਪਹੁੰਚਣਾ ਚਾਹੁੰਦੇ ਹੋ ਤਾਂ ਸਭ ਤੋਂ ਨੇੜਲਾ ਏਅਰਪੋਰਟ ਚੰਡੀਗੜ੍ਹ ’ਚ ਹੈ ਉੱਥੋਂ ਕਸੌਲੀ 70 ਕਿਲੋਮੀਟਰ ਦੂਰੀ ’ਤੇ ਹੈ ਚੰਡੀਗੜ੍ਹ ਤੋਂ ਤੁਹਾਨੂੰ ਕਸੌਲੀ ਲਈ ਬੱਸ ਅਤੇ ਟੈਕਸੀ ਆਰਾਮ ਨਾਲ ਮਿਲ ਜਾਵੇਗੀ
  • ਰੇਲ ਮਾਰਗ: ਕਸੌਲੀ ਸ਼ਹਿਰ ’ਚ ਕੋਈ ਰੇਲਵੇ ਸਟੇਸ਼ਨ ਨਹੀਂ ਹੈ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਕਾਲਕਾ ਜੀ ਹੈ ਜੋ ਕਸੌਲੀ ਤੋਂ 40 ਕਿਲੋਮੀਟਰ ਦੀ ਦੂਰੀ ’ਤੇ ਹੈ ਤੁਹਾਨੂੰ ਕਾਲਕਾ ਜੀ ’ਚ ਕਸੌਲੀ ਲਈ ਟੈਕਸੀ ਆਰਾਮ ਨਾਲ ਮਿਲ ਜਾਵੇਗੀ
  • ਸੜਕ ਮਾਰਗ: ਕਸੌਲੀ ਪਹੁੰਚਣ ਦਾ ਸਭ ਤੋਂ ਵਧੀਆ ਜ਼ਰੀਆ ਸੜਕ ਮਾਰਗ ਹੈ ਤੁਸੀਂ ਬੱਸ ’ਤੇ ਦਿੱਲੀ, ਸੋਲਨ ਅਤੇ ਸ਼ਿਮਲਾ ਤੋਂ ਕਸੌਲੀ ਪਹੁੰਚ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਖੁਦ ਦੀ ਗੱਡੀ ਰਾਹੀਂ ਕਸੌਲੀ ਜਾਣਾ ਚਾਹੁੰਦੇ ਹੋ ਤਾਂ ਉਸ ’ਚ ਵੀ ਕੋਈ ਦਿੱਕਤ ਨਹੀਂ ਹੋਵੇਗੀ ਕਸੌਲੀ ਦਾ ਸਫਰ ਕਰਨ ’ਚ ਤੁਹਾਨੂੰ ਬਹੁਤ ਮਜ਼ਾ ਆਵੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ