Experiences of Satsangis

Experiences of Satsangis: ਉਹ ਟਿੱਬਿਆਂ ’ਤੇ ਵੀ ਪਾਣੀ ਚੜ੍ਹਾ ਦਿੰਦਾ ਹੈ – ਸਤਿਸੰਗੀਆਂ ਦੇ ਅਨੁਭਵ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕੀਤੀ ਅਪਾਰ ਰਹਿਮਤ

ਪ੍ਰੇਮੀ ਬਲਦੇਵ ਸਿੰਘ ਇੰੋਸਾਂ ਪੁੱਤਰ ਸ੍ਰੀ ਹਰਦਮ ਸਿੰਘ ਪਿੰਡ ਮਲਕਾਣਾ ਕਲਾਂ ਜ਼ਿਲ੍ਹਾ ਸ੍ਰੀਗੰਗਾਨਰ ਤੋਂ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ਪਰਿਵਾਰ ’ਤੇ ਹੋਈਆਂ ਖਾਸ ਰਹਿਮਤਾਂ ਦਾ ਇਸ ਤਰ੍ਹਾਂ ਵਰਣਨ ਕਰਦੇ ਹਨ:

18 ਮਾਰਚ 1972 ਦੀ ਗੱਲ ਹੈ, ਉਸ ਦਿਨ ਪਿੰਡ 11 ਐੱਚ ਜ਼ਿਲ੍ਹਾ ਸ੍ਰੀ ਗੰਗਾਨਗਰ ’ਚ ਪੂਜਨੀਕ ਪਰਮਪਿਤਾ ਜੀ ਦਾ ਸਤਿਸੰਗ ਸੀ ਇਸ ਸਤਿਸੰਗ ’ਚ ਸਾਡਾ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੀ ਅਸੀਂ ਸਾਰੇ ਭਾਈਆਂ ਅਤੇ ਸਾਡੀ ਮਾਤਾ ਜੀ ਨੇ ਪੂਜਨੀਕ ਪਰਮਪਿਤਾ ਜੀ ਦਾ ਸਤਿਸੰਗ ਸੁਣ ਕੇ ਨਾਮ-ਸ਼ਬਦ ਲੈ ਲਿਆ ਸੀ

ਪਰ ਸਾਡੇ ਪਰਿਵਾਰ ਦੇ ਮੁਖੀਆ ਭਾਵ ਬਾਪੂ ਜੀ ਨੇ ਨਾਮ-ਸਬਦ ਨਹੀਂ ਲਿਆ ਅਤੇ ਉਲਟਾ ਪਰਿਵਾਰ ਦੇ ਮੈਬਰਾਂ ਵੱਲੋਂ ਨਾਮ ਸ਼ਬਦ ਲੈਣ ’ਤੇ ਬਹੁਤ ਨਾਰਾਜ਼ ਹੋਏ ਉਸ ਸਮੇਂ ਮੇਰੇ ਬਾਪੂ ਜੀ ਅਤੇ ਤਾਇਆ ਜੀ ਦਾ ਖੇਤੀ ਦਾ ਕੰਮ ਸਾਂਝਾ ਸੀ ਉਹ ਦੋਵੇਂ ਭਰਾ ਹੀ ਮਨਮੁਖੀ ਸਨ ਅਤੇ ਸ਼ਾਮ ਨੂੰ ਇਕੱਠੇ ਬੈਠ ਕੇ ਰੋਜ਼ਾਨਾ ਹੀ ਸ਼ਰਾਬ ਪੀਆ ਕਰਦੇ ਸਨ ਅਸੀਂ ਸਭ ਭਰਾਵਾਂ ਨੇ ਆਪਣੇ ਤਾਇਆ ਜੀ ਤੋਂ ਖੇਤੀ ਦਾ ਕੰਮ ਅਲੱਗ ਕਰ ਲਿਆ ਇਸ ਨਾਲ ਸਾਡੇ ਬਾਪੂ ਜੀ ਸਾਡੇ ਤੋਂ ਹੋਰ ਚਿੜ੍ਹ ਗਏ ਅਤੇ ਜ਼ਿਆਦਾ ਨਰਾਜ਼ ਹੋ ਗਏ ਉੱਧਰ ਤਾਇਆ ਜੀ ਵੀ ਨਾਰਾਜ਼ ਸਨ ਬਾਪੂ ਜੀ ਲੋਕਾਂ ਦੀਆਂ ਗੱਲਾਂ ’ਚ ਆ ਕੇ ਸਾਡੇ ਤੋਂ ਅਲੱਗ ਰਹਿਣ ਲੱਗੇ

ਕਿਉਂਕਿ ਪੂਜਨੀਕ ਪਿਤਾ ਜੀ ਨੇ ਸਤਿਸੰਗ ’ਚ ਫਰਮਾਇਆ ਕਿ ਅੱਗ ਲਾ ਕੇ ਡੱਬੂ ਕੁੱਤਾ ਕੰਧ ’ਤੇ ਉਨ੍ਹਾਂ ਲਈ ਤਾਂ ਤਮਾਸ਼ਾ ਬਣ ਗਿਆ ਸੀ ਉਹ ਹਰ ਗੱਲ ’ਤੇ ਸਾਡਾ ਵਿਰੋਧ ਹੀ ਕਰਿਆ ਕਰਦੇ ਸਨ ਹਾਲਾਂਕਿ ਅਸੀਂ ਬਾਪੂ ਜੀ ਨੂੰ ਬਹੁਤ ਸਾਰੀਆਂ ਮਿੰਨਤਾਂ ਵੀ ਕੀਤੀਆਂ ਪਰ ਉਹੀ ਗੱਲ ਕਿ ਕੋਈ ਨਾ ਮਾਨੂੰ ਇੱਕ ਵਾਰ ਤਾਂ ਉਨ੍ਹਾਂ ਨੇ ਸਾਡੇ ਖਿਲਾਫ਼ ਪੰਚਾਇਤ ਬੁਲਾ ਲਈ ਪਰ ਸਤਿਗੁਰੂ ਜੀ ਦੀ ਰਹਿਮਤ ਨਾਲ ਪੰਚਾਇਤ ਨੇ ਸਾਡਾ ਹੀ ਪੱਖ ਲਿਆ ਅਤੇ ਮੇਰੇ ਬਾਪੂ ਜੀ ਦਾ ਹੀ ਕਸੂਰ ਕੱਢਿਆ ਪੰਚਾਇਤ ਨੇ ਕਿਹਾ ਕਿ ਲੜਕਿਆਂ ਦਾ ਕੋਈ ਕਸੂਰ ਨਹੀਂ ਹੈ ਇਹ ਕੋਈ ਨਸ਼ਾ ਨਹੀਂ ਕਰਦੇ, ਕੋਈ ਬੁਰਾ ਕੰਮ ਨਹੀ ਕਰਦੇ ਅਤੇ ਖੇਤਾਂ ’ਚ ਮਿਹਨਤ ਕਰਦੇ ਹਨ

Also Read:  ਕੂਪਨ ਸਕੀਮ 2021-22 ਦੇਸ਼ ਦੇ ਖੁਸ਼ਕਿਸਮਤ ਜੇਤੂਆਂ ਦੀ ਸੂਚੀ | ਮਾਸਿਕ ਸੱਚੀ ਸ਼ਿਕਸ਼ਾ ਪੱਤ੍ਰਿਕਾ ਨੇ ਪਾਠਕਾਂ ’ਤੇ ਕੀਤੀ ਇਨਾਮਾਂ ਦੀ ਬੌਛਾੜ

ਇਹ ਤਾਂ ਆਰਾਮ ਵੀ ਨਹੀਂ ਕਰਦੇ ਅਜਿਹੇ ਨੇਕ ਬੱਚੇ ਤਾਂ ਘਰ-ਘਰ ’ਚ ਹੋਣੇ ਚਾਹੀਦੇ ਸਾਡੇ ਘਰ ’ਚ ਅਜਿਹੇ ਬੁਰੇ ਹਾਲਾਤ ਕਈ ਸਾਲਾਂ ਤੱਕ ਚੱਲਦੇ ਰਹੇ ਦੂਜੇ ਪਾਸੇ ਘਰ ਦੇ ਅਜਿਹੇ ਹਾਲਾਤਾਂ ਨੂੰ ਦੇਖਕੇ ਕੋਈ ਰਿਸਤਾ ਵੀ ਨਹੀਂ ਕਰ ਰਿਹਾ ਸੀ ਜਦੋਂ ਕੋਈ ਸਾਡੇ ਲਈ ਰਿਸ਼ਤਾ ਕਰਨ ਆਉਂਦਾ ਵੀ ਤਾਂ ਉਹ ਇਹੀ ਦੇਖਦਾ ਕਿ ਜ਼ਮੀਨ ਬਾਪ ਦੇ ਨਾਂਅ ਹੈ ਅਤੇ ਇਨ੍ਹਾਂ ਦਾ ਬਾਪੂ ਆਪਣੇ ਬੇਟਿਆਂ ਤੋਂ ਅਲੱਗ ਰਹਿੰਦਾ ਹੈ ਅਤੇ ਬੇੇਟਿਆਂ ਤੋਂ ਨਾਰਾਜ਼ ਵੀ ਹੈ ਇਸ ਲਈ, ਲੋਕ ਜਵਾਬ ਦੇ ਜਾਂਦੇ

ਪਰ ਸਾਡਾ ਸਾਰੇ ਭਰਾਵਾਂ ਅਤੇ ਮਾਂ ਦਾ ਆਪਣੇ ਮਾਲਕ ਸਤਿਗੁਰੂ ਪੂਜਨੀਕ ਪਰਮਪਿਤਾ ਦੇ ਪ੍ਰਤੀ ਦ੍ਰਿੜ੍ਹ ਵਿਸ਼ਵਾਸ਼ ਸੀ ਅਸੀਂ ਸਾਰੇ ਭਰਾ ਮਾਨਵਤਾ ਦੀ ਸੇਵਾ ਹਿੱਤ ਡੇਰਾ ਸੱਚਾ ਸੌਦਾ ’ਚ ਜਾਂਦੇ ਹੀ ਰਹਿੰਦੇ ਅਤੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਤਨ-ਮਨ ਨਾਲ ਜਿੰਨੀ ਹੋ ਸਕਦੀ ਵੱਧ ਤੋਂ ਵੱਧ ਸੇਵਾ ਕਰਦੇ ਪੂਜਨੀਕ ਗੁਰੂ ਜੀ ਦੇ ਵਚਨਾਂ ਅਨੁਸਾਰ ਘਰ ’ਚ ਵੀ ਖੂਬ ਮਿਹਨਤ ਕਰਦੇ ਅਤੇ ਦੂਜੇ ਪਾਸੇ ਜਦੋਂ ਵੀ ਦਰਬਾਰ ’ਚ ਸੇਵਾ ‘ਤੇ ਜਾਂਦੇ ਤਾਂ ਕਦੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਕਰਦੇ ਸਾਨੂੰ ਆਪਣੇ ਸਤਿਗੁਰੂ ਜੀ ’ਤੇ ਪੂਰਾ ਵਿਸ਼ਵਾਸ਼ ਸੀ ਅਤੇ ਇਹੀ ਸੋਚਦੇ ਕਿ ਜੋ ਹੋ ਰਿਹਾ ਹੈ ਉਹ ਠੀਕ ਹੀ ਹੋ ਰਿਹਾ ਹੈ ਹਮੇਸ਼ਾ ਸਤਿਗੁਰੂ ਜੀ ਦੀ ਰਜ਼ਾ ਹੀ ਮੰਨਦੇ ਇੱਕ ਵਾਰ ਮੇਰੀ ਮਾਤਾ ਜੀ ਵੱਲੋਂ ਕਿਸੇ ਪਰਿਵਾਰ ਨਾਲ ਸਾਡੇ ਰਿਸ਼ਤੇ ਦੇ ਸਬੰਧੀ ਗੱਲ ਹੋਈ ਤਾਂ ਉਹ ਪਰਿਵਾਰ ਮੇਰੇ ਛੋਟੇ ਦੋ ਭਰਾਵਾਂ ਨੂੰ ਰਿਸ਼ਤਾ ਕਰਨ ’ਤੇ ਸਹਿਮਤ ਸਨ

ਪਰ ਵੱਡਿਆਂ ਨੂੰ ਨਹੀਂ ਇਸ ਬਾਰੇ ’ਚ ਮੇਰੇ ਭਰਾ ਡੀਟੀ28 (ਜਗਦੇਵ ਸਿੰਘ) ਨੇ ਪੂਜਨੀਕ ਪਰਮਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਅਰਜ਼ ਕਰਕੇ ਸਾਰੀ ਗੱਲ ਦੱਸੀ ਸਰਵ ਸਮਰੱਥ ਸਤਿਗੁਰੂ ਪਰਮਪਿਤਾ ਜੀ ਨੇ ਫਰਮਾਇਆ -‘ਤੁਸੀਂ ਰਿਸ਼ਤੇ ਲੈ ਲਓ, ਮਾਲਕ ਚਾਹੇ ਤਾਂ ਟਿੱਬਿਆਂ ’ਤੇ ਵੀ ਪਾਣੀ ਚੜ੍ਹਾ ਦਿੰਦਾ ਹੈ’ ਮਾਲਕ ਸਤਿਗੁਰੂ ਦੇ ਬਚਨਾਂ ਅਨੁਸਾਰ ਦੋਵੇਂ ਛੋਟੇ ਭਰਾਵਾਂ ਦੇ ਰਿਸ਼ਤੇ ਦੀ ਗੱਲ ਪੱਕੀ ਹੋ ਗਈ ਹਾਲਾਂਕਿ ਹਾਲੇ ਵਿਆਹ ਫਾਈਨਲ ਨਹੀਂ ਹੋਇਆ ਸੀ ਇਸ ਦੌਰਾਨ ਸਾਨੂੰ ਦੋਵਂੇ ਭਰਾਵਾਂ ਨੂੰ ਵੀ ਅਲੱਗ-ਅਲੱਗ ਥਾਵਾਂ ਤੋਂ ਰਿਸ਼ਤੇ ਆ ਗਏ ਇਸ ਤਰ੍ਹਾਂ ਚਾਰੋਂ ਭਰਾਵਾਂ ਦੇ ਰਿਸ਼ਤੇ ਦੀ ਗੱਲ ਪੱਕੀ ਹੋ ਗਈ ਜਦਕਿ ਸਾਡੇ ਪੰਜਵੇਂ ਭਰਾ ਡੀਟੀ28 ਨੇ ਪਹਿਲਾਂ ਹੀ ਵਿਆਹ ਕਰਨ ਦਾ ਖਿਆਲ ਛੱਡ ਦਿੱਤਾ ਸੀ ਇਸ ਤਰ੍ਹਾਂ ਮਾਲਕ ਨੇ ਟਿੱਬਿਆਂ ’ਤੇ ਹੀ ਪਾਣੀ ਚੜ੍ਹਾ ਦਿੱਤਾ ਇੰਨਾ ਹੀ ਨਹੀਂ, ਕੁਝ ਸਮੇਂ ਬਾਅਦ ਮੇਰੇ ਬਾਪੂ ਜੀ ਨੇ ਵੀ ਨਾਮ-ਦਾਨ ਲੈ ਲਿਆ ਅਤੇ ਪਰਿਵਾਰ ਦੇ ਨਾਲ ਇਕੱਠੇ ਰਹਿਣ ਲੱਗੇ

Also Read:  ਇੱਸਰ ਆ, ਦਲੀਦਰ ਜਾ.... lohri

ਮੂੰਹ ’ਚ ਉਂਗਲੀਆਂ ਪੈ ਜਾਣਗੀਆਂ:

ਉਨ੍ਹੀਂ ਦਿਨੀਂ ਇੱਕ ਸਤਿਸੰਗ ਦੌਰਾਨ ਪੂਜਨੀਕ ਪਰਮਪਿਤਾ ਜੀ ਸਤਿਸੰਗ ਤੋਂ ਬਾਅਦ ਸੇਵਾਦਾਰਾਂ ਨੂੰ ਪ੍ਰਸਾਦ ਅਤੇ ਆਪਣੇ ਪਵਿੱਤਰ ਵਚਨਾਂ ਨਾਲ ਖੁਸ਼ੀਆਂ ਬਖ਼ਸ਼ ਰਹੇ ਸਨ ਪੂਜਨੀਕ ਪਿਤਾ ਜੀ ਨੇ ਸਾਡੇ ਪਰਿਵਾਰ ਦੀ ਉਦਾਹਰਨ ਦਿੰਦੇ ਹੋਏ ਫਰਮਾਇਆ-‘ਕਿਤੇ ਇੱਕ ਦਾ ਰਿਸ਼ਤਾ ਨਹੀਂ ਹੁੰਦਾ ਸੀ, ਕਿਤੇ ਚਾਰਾਂ ਦਾ ਹੋ ਗਿਆ ਲੋਕਾਂ ਦੇ ਮੂੰਹ ’ਚ ਉਂਗਲਾਂ ਪੈ ਜਾਣਗੀਆਂ’ 12 ਜੂਨ 1981 ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਦਰਬਾਰ ’ਚ ਪੂਜਨੀਕ ਪਰਮਪਿਤਾ ਜੀ ਦਾ ਸਤਿਸੰਗ ਸੀ ਉਸ ਸਤਿਸੰਗ ’ਤੇ ਪੂਜਨੀਕ ਪਰਮਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਸਾਡਾ ਚਾਰਾਂ ਭਰਾਵਾਂ ਦਾ ਦਿਲਜੋੜ ਮਾਲਾ ਪਹਿਨਾ ਕੇ ਇਕੱਠੇ ਹੀ ਵਿਆਹ ਹੋਇਆ

ਉਸ ਸਮੇਂ ਪਰਮਪਿਤਾ ਜੀ ਬਹੁਤ ਹੀ ਖੁਸ਼ ਹੋਏ ਅਤੇ ਫਰਮਾਇਆ-‘ਇੱਕ ਹੀ ਪਰਿਵਾਰ ਦੇ ਚਾਰ ਵਿਆਹ ਨਾ ਕਦੇ ਇਕੱਠੇ ਹੋਏ, ਨਾ ਹੋਣਗੇ’ ਉਸ ਦਿਨ ਅਸੀਂ ਬੱਸ ਲੈ ਕੇ ਮਲੋਟ ਦਰਬਾਰ ਆਏ ਹੋਏ ਸੀ ਅਤੇ ਜਦੋਂ ਵਾਪਸ ਆਪਣੇ ਪਿੰਡ ’ਚ ਗਏ ਤਾਂ ਸਾਡੇ ਚਾਰਾਂ ਭਰਾਵਾਂ ਦੀ ਡੋਲੀ (ਦੁਲਹਣਾਂ) ਵੀ ਨਾਲ ਸਨ ਜਦੋਂ ਸਾਨੂੰ ਬੱਸ ਤੋਂ ਉਤਾਰਿਆ ਗਿਆ ਤਾਂ ਪਿੰਡ ਦੇ ਲੋਕਾਂ ਦੀਆਂ ਮੂੰਹ ’ਚ ਉਂਗਲੀਆਂ ਪੈ ਗਈਆਂ ਇਹ ਤਾਂ ਖੁਦ ਸਤਿਗੁਰੂ ਜੀ ਦਾ ਹੀ ਵਚਨ ਸੀ ਲੋਕ ਦੇਖ ਰਹੇ ਸਨ ਕਿ ਕਿੱਥੇ ਤਾਂ ਇੱਕ ਨੂੰ ਵੀ ਰਿਸ਼ਤਾ ਨਹੀਂ ਹੋ ਰਿਹਾ ਸੀ

ਅਤੇ ਕਿੱਥੇ ਚਾਰੋਂ ਭਰਾ ਇਕੱਠੇ ਬਹੂਆਂ ਲੈ ਕੇ ਆ ਗਏ ਹਨ ਇਹ ਸਭ ਪੂਜਨੀਕ ਪਰਮਪਿਤਾ ਜੀ ਦੀ ਰਹਿਮਤ ਨਾਲ ਹੀ ਸੰਭਵ ਹੋਇਆ ਪੂਜਨੀਕ ਪਰਮਪਿਤਾ ਜੀ ਨੇ ਇਸ ਤਰ੍ਹਾਂ ਹੋਰ ਵੀ ਸਾਡੇ ’ਤੇ ਬਹੁਤ ਪਰਉਪਕਾਰ ਕੀਤੇ ਹਨ ਅਤੇ ਜਿਉਂ ਦੇ ਤਿਉਂ ਬਕਾਇਦਾ ਹੁਣ ਵੀ ਸਤਿਗੁਰੂ ਜੀ ਆਪਣੀਆਂ ਰਹਿਮਤਾਂ ਬਖ਼ਸ਼ ਰਹੇ ਹਨ ਅਸੀਂ ਤਾਂ ਆਪਣੇ ਪਿਆਰੇ ਸਤਿਗੁਰੂ ਜੀ ਨੂੰ ਬਸ ਧਨ-ਧਨ ਹੀ ਕਹਿ ਸਕਦੇ ਹਾਂ ਅਤੇ ਹਮੇਸ਼ਾ ਧੰਨ-ਧੰਨ ਹੀ ਕਹਿੰਦੇ ਰਹਾਂਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ