Salary

Salary: ਸੁਚੱਜਾ ਹੋਵੇ ਖਰਚ ਤਾਂ ਹੀ ਸੈਲਰੀ ਨਾਲ ਹੋਵੇਗਾ ਸੰਤੋਖ

ਨੌਕਰੀਪੇਸ਼ਾ ਲੋਕਾਂ ਲਈ ਮਹੀਨੇ ਦਾ ਆਖਰੀ ਹਫਤਾ ਹਰ ਵਾਰ ਨਵੀਆਂ ਚੁਣੌਤੀਆਂ ਲੈ ਕੇ ਆਉਂਦਾ ਹੈ, ਅਜਿਹੇ ’ਚ ਹੌਂਸਲਾ ਇਹੀ ਹੁੰਦਾ ਹੈ ਕਿ ਬੱਸ ਹੁਣ ਤਾਂ ਕੁਝ ਦਿਨ ਦੀ ਗੱਲ ਹੈ ਸੈਲਰੀ ਆਉਂਦੇ ਹੀ ਸਭ ਦਾ ਹਿਸਾਬ ਕਰ ਦੇਵਾਂਗਾ ਪਰ ਇਹ ਜੱਦੋ-ਜ਼ਹਿਦ ਹਰ ਮਹੀਨੇ ਇੰਜ ਹੀ ਚੱਲਦੀ ਰਹਿੰਦੀ ਹੈ ਗੱਲ ਘੱਟ ਸੈਲਰੀ ਜਾਂ 60 ਤੋਂ ਇੱਕ ਲੱਖ ਰੁਪਏ ਤੱਕ ਆਮਦਨ ਪਾਉਣ ਵਾਲਿਆਂ ਤੱਕ ਹੀ ਸੀਮਤ ਨਹੀਂ ਹੈ,

ਕਿਉਂਕਿ ਜਿੰਨੀ ਵੱਡੀ ਸੈਲਰੀ ਓਨੇ ਵੱਡੇ ਖਰਚੇ ਲਗਭਗ ਹਰ ਤਨਖਾਹੀਆ ਇਸ ਦੌਰ ’ਚੋਂ ਲੰਘਦਾ ਹੈ ਇਸ ਦੀ ਵੱਡੀ ਵਜ੍ਹਾ ਹੈ ਜ਼ਿਆਦਾ ਖਰਚ ਅਤੇ ਵਿੱਤੀ ਅਨੁਸ਼ਾਸ਼ਨ ਦੀ ਕਮੀ ਆਰਥਿਕ ਤੌਰ ’ਤੇ ਨਾਸਮਝੀ ਤੁਹਾਨੂੰ ਤਣਾਅ ਅਤੇ ਚਿੰਤਾ ’ਚ ਪਾ ਸਕਦੀ ਹੈ ਅਕਸਰ ਅਸੀਂ ਬਿਨਾਂ ਯੋਜਨਾ ਬਣਾਏ ਖਰਚ ਕਰਦੇ ਹਾਂ ਛੋਟੇ-ਛੋਟੇ ਖਰਚ, ਸੁਵਿਧਾ ਦੇ ਨਾਂਅ ’ਤੇ ਹੋਣ ਵਾਲਾ ਖਰਚ, ਬੇਲੋੜੀ ਖਰੀਦਦਾਰੀ ਅਤੇ ਬੱਚਤ ਨੂੰ ਟਾਲਣ ਦੀ ਆਦਤ ਪੂਰੇ ਬਜ਼ਟ ਦਾ ਸੰਤੁਲਨ ਵਿਗਾੜ ਦਿੰਦੀ ਹੈSalary home loan

ਕੁਝ ਆਸਾਨ ਟਿਪਸ ਅਪਣਾ ਕੇ ਇਸ ਸਥਿਤੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ

Table of Contents

ਤਨਖਾਹ ਮਿਲਦੇ ਹੀ ਪਲਾਨ ਬਣਾਓ

ਜ਼ਿਆਦਾਤਰ ਲੋਕ ਇਹ ਤੈਅ ਨਹੀਂ ਕਰ ਪਾਉਂਦੇ ਕਿ ਉਨ੍ਹਾਂ ਦੀ ਆਮਦਨ ਦਾ ਕਿੰਨਾ ਹਿੱਸਾ ਕਿੱਥੇ ਖਰਚ ਹੋਣਾ ਚਾਹੀਦਾ ਹੈ ਹਰ ਮਹੀਨੇ ਕੁਝ ਖਰਚ ਨਿਸ਼ਚਿਤ ਹੁੰਦੇ ਹਨ, ਜਿਵੇਂ ਮਕਾਨ ਦਾ ਕਿਰਾਇਆ, ਰਾਸ਼ਨ, ਵਾਹਨ ਖਰਚ, ਬਿਜਲੀ-ਪਾਣੀ ਆਦਿ ਇਨ੍ਹਾਂ ਜ਼ਰੂਰੀ ਖਰਚਿਆਂ ਲਈ ਪਹਿਲਾਂ ਤੋਂ ਰਕਮ ਤੈਅ ਕਰ ਲੈਣ ਨਾਲ ਬੇਲੋੜੇ ਖਰਚਿਆਂ ’ਤੇ ਕੰਟਰੋਲ ਸੌਖਾ ਹੋ ਜਾਂਦਾ ਹੈ ਕਈ ਲੋਕ ਮਹੀਨੇ ਦੀ ਸ਼ੁਰੂਆਤ ’ਚ ਹੀ ਪੂਰੇ ਖਰਚੇ ਸ਼ੁਰੂ ਕਰ ਦਿੰਦੇ ਹਨ ਨਤੀਜਾ ਇਹ ਨਿੱਕਲਦਾ ਹੈ ਕਿ ਆਖਰੀ ਦਿਨਾਂ ’ਚ ਆਰਥਿਕ ਦਬਾਅ ਵਧਣ ਲੱਗਦਾ ਹੈ ਜ਼ਰੂਰੀ ਖਰਚ ਤੋਂ ਬਾਅਦ ਬਾਕੀ ਰਕਮ ਨੂੰ ਪੂਰੇ ਮਹੀਨੇ ਦੇ ਹਿਸਾਬ ਨਾਲ ਅਲੱਗ-ਅਲੱਗ ਹਿੱਸਿਆਂ ’ਚ ਵੰਡੋ, ਤਾਂ ਪੂਰੇ ਮਹੀਨੇ ਦਾ ਇੱਕ ਪਲਾਨ ਤਿਆਰ ਹੋ ਜਾਵੇਗਾ ਜਿਸ ਨਾਲ ਸੈਲਰੀ ਦੇ ਰੂਪ ’ਚ ਆਏ ਪੈਸੇ ਦੀ ਪੂਰੀ ਤਰ੍ਹਾਂ ਸੁਚੱਜੀ ਵਰਤੋਂ ਹੋ ਸਕੇਗੀ

Also Read:  Free Time: ਖਾਲੀ ਸਮੇਂ ’ਚ ਕੁਝ ਹੋ ਜਾਵੇ

ਪਹਿਲਾਂ ਬੱਚਤ ਦੀ ਸੋਚੋ, ਫਿਰ ਕਰੋ ਖਰਚ

ਅਸੀਂ ਅਕਸਰ ਇਹ ਸੋਚਦੇ ਹਾਂ ਕਿ ਮਹੀਨੇ ਦੇ ਆਖਰ ’ਚ ਜੋ ਬਚੇਗਾ, ਉਸ ਨੂੰ ਸੇਵਿੰਗ ਅਕਾਊਂਟ ਦੇ ਤੌਰ ’ਤੇ ਜਮ੍ਹਾ ਕਰ ਲਵਾਂਗੇ ਪਰ ਅਜਿਹਾ ਹੋ ਨਹੀਂ ਸਕਦਾ ਕਿਉਂਕਿ ਉਦੋਂ ਤੱਕ ਪੈਸਾ ਹੱਥੋਂ ਨਿੱਕਲ ਚੁੱਕਾ ਹੁੰਦਾ ਹੈ ਇਸ ਵਿਸ਼ੇ ’ਚ ਬਿਹਤਰ ਟਿਪਸ ਇਹ ਹੈ ਕਿ ਸੈਲਰੀ ਆਉਂਦੇ ਹੀ ਉਸ ਦਾ ਕੁਝ ਹਿੱਸਾ ਭਾਵ 30 ਪ੍ਰਤੀਸ਼ਤ ਤੱਕ ਰਕਮ ਬੱਚਤ ਦੇ ਤੌਰ ’ਤੇ ਅਲੱਗ ਕਰ ਦਿੱਤੀ ਜਾਵੇ ਇਹੀ ਬੱਚਤ ਤੁਹਾਡੇ ਭਵਿੱਖ ’ਚ ਆਰਥਿਕ ਸੁਰੱਖਿਆ ਦੀ ਗਰੰਟੀ ਬਣ ਸਕਦੀ ਹੈ

ਖਰਾਬ ਦੌਰ ’ਚ ਸਹਾਇਕ ਬਣ ਸਕਦਾ ਹੈ ਇਹ ਫੰਡ

ਜੀਵਨ ’ਚ ਉਤਾਰ-ਚੜ੍ਹਾਅ ਆਉਣਾ ਕੁਦਰਤ ਦਾ ਆਮ ਨਿਯਮ ਹੈ ਇਸ ਲਈ ਜੀਵਨ ’ਚ ਆਉਣ ਵਾਲੀਆਂ ਪੇ੍ਰਸ਼ਾਨੀਆਂ ਨੂੰ ਲੈ ਕੇ ਵੀ ਤੁਹਾਡੇ ਕੋਲ ਇੱਕ ਖਾਸ ਪਲਾਨ ਹੋਣਾ ਚਾਹੀਦਾ ਹੈ ਬਿਮਾਰੀ ਜਾਂ ਨੌਕਰੀ ’ਚ ਬਦਲਾਅ ਵਰਗੇ ਹਾਲਾਤ ਕਈ ਵਾਰ ਅਜਿਹਾ ਆਰਥਿਕ ਦਬਾਅ ਵਧਾ ਦਿੰਦੇ ਹਨ ਜਿਸ ਲਈ ਤੁਸੀਂ ਕਦੇ ਤਿਆਰੀ ਹੀ ਨਹੀਂ ਕੀਤੀ ਹੁੰਦੀ ਕੋਰੋਨਾ ਕਾਲ ’ਚ ਇਸ ਸਥਿਤੀ ਨੂੰ ਜਿਆਦਾਤਰ ਲੋਕਾਂ ਨੇ ਮਹਿਸੂਸ ਵੀ ਕੀਤਾ ਹੋਵੇਗਾ ਅਜਿਹੇ ’ਚ ਜ਼ਰੂਰੀ ਹੈ ਕਿ ਕੁਝ ਮਹੀਨਿਆਂ ਦੇ ਖਰਚ ਦੇ ਬਰਾਬਰ ਇੱਕ ਐਮਰਜੈਂਸੀ ਫੰਡ ਸੁਰੱਖਿਅਤ ਹੋਵੇ, ਜਿਸ ਨਾਲ ਤੁਹਾਨੂੰ ਮਾਨਸਿਕ ਸੰਤੁਸ਼ਟੀ ਵੀ ਮਿਲੇਗੀ ਅਤੇ ਆਰਥਿਕ ਸੁਰੱਖਿਆ ਵੀ

ਬੱਚਤ ਦੇ ਨਾਲ ਨਿਵੇਸ਼ ਵੀ ਕਰੋ

ਜੀਵਨ ’ਚ ਪੈਸਾ ਬਚਾਉਣਾ ਹੀ ਇੱਕ ਉਦੇਸ਼ ਨਹੀਂ ਹੋਣਾ ਚਾਹੀਦਾ, ਸਗੋਂ ਪੈਸੇ ਨੂੰ ਨਿਵੇਸ਼ ਕਰਨ ਦੀ ਆਦਤ ਵੀ ਵਿਕਸਤ ਕਰਨੀ ਚਾਹੀਦੀ ਹੈ ਸਮੇਂ ਦੇ ਨਾਲ ਚੱਲਣਾ ਇਨਸਾਨ ਲਈ ਲਾਜ਼ਮੀ ਹੈ ਜੇਕਰ ਪੈਸੇ ਨੂੰ ਸਹੀ ਦਿਸ਼ਾ ’ਚ ਨਿਵੇਸ਼ ਕੀਤਾ ਜਾਵੇ ਤਾਂ ਭਵਿੱਖ ’ਚ ਫੰਡ ਇਕੱਠਾ ਕਰਨ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ

ਬੇਲੋੜੇ ਖਰਚਿਆਂ ’ਤੇ ਕਰੋ ਕੰਟਰੋਲ

ਡਿਜ਼ੀਟਲ ਸੁਵਿਧਾਵਾਂ ਦੇ ਚੱਲਦਿਆਂ ਅੱਜ-ਕੱਲ੍ਹ ਆਨਲਾਈਨ ਪੇਮੈਂਟ ਦਾ ਟਰੈਂਡ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਇਸ ਪ੍ਰਕਿਰਿਆ ’ਚ ਬੈਲੇਂਸ ਨੂੰ ਸਹੀ ਰੱਖਣਾ ਆਪਣੇ-ਆਪ ’ਚ ਵੱਡੀ ਚੁਣੌਤੀ ਹੈ ਇਸ ਲਈ ਘਰ ਦੇ ਛੋਟੇ-ਛੋਟੇ ਖਰਚੇ ਲਈ ਸੰਭਵ ਹੋਵੇ ਤਾਂ ਨਗਦੀ ਆਪਣੇ ਕੋਲ ਰੱਖੋ ਹਰ ਹਫਤੇ ਇੱਕ ਤੈਅ ਨਗਦ ਰਕਮ ’ਚ ਕੰਮ ਚਲਾਉਣ ਦੀ ਕੋਸ਼ਿਸ਼ ਕਰੋ

Also Read:  Home Decor Plants: ਘਰ ਦੇ ਕੋਨਿਆਂ ਦੀ ਖੂਬਸੂਰਤੀ ਵਧਾਉਣਗੇ ਹੋਮ ਡੇਕੋਰ ਪਲਾਂਟ

ਇਸ ਨਾਲ ਤੁਸੀਂ ਸੋਚ-ਸਮਝ ਕੇ ਖਰਚ ਕਰੋਗੇ ਦੂਜੇ ਪਾਸੇ ਹਰ 15 ਦਿਨਾਂ ’ਚ ਇਸ ਖਰਚ ਦਾ ਹਿਸਾਬ ਜ਼ਰੂਰ ਚੈੱਕ ਕਰੋ ਤਾਂ ਕਿ ਸਮੇਂ ਸਿਰ ਬਜਟ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ ਵਾਰ-ਵਾਰ ਆਨਲਾਈਨ ਸਾਮਾਨ ਮੰਗਾਉਣ ਵਰਗੀਆਂ ਆਦਤਾਂ ’ਤੇ ਕੰਟਰੋਲ ਕਰੋ ਜ਼ਰੂਰੀ ਖਰਚ, ਰੋਜ਼ਾਨਾ ਦੇ ਖਰਚ ਤੇ ਬੱਚਤ ਲਈ ਅਲੱਗ-ਅਲੱਗ ਖਾਤੇ ਦੀ ਸੁਵਿਧਾ ਜੇਕਰ ਸੰਭਵ ਹੈ ਤਾਂ ਜ਼ਰੂਰ ਮੈਨੇਜ਼ ਕਰੋ ਜਿਸ ਨਾਲ ਬਜਟ ਸਹੀ ਰੱਖਣ ’ਚ ਮੱਦਦ ਮਿਲੇਗੀ

ਸੁੱਖ-ਸੁਵਿਧਾ ਦੀਆਂ ਚੀਜ਼ਾਂ ਖਰੀਦਣ ਤੋਂ ਪਹਿਲਾਂ ਕੁਝ ਸਮਾਂ ਉਨ੍ਹਾਂ ਦੀ ਭਵਿੱਖ ’ਚ ਵਰਤੋਂ ਅਤੇ ਆਉਣ ਵਾਲੇ ਖਰਚ ’ਤੇ ਘਰ ਦੇ ਹੋਰ ਮੈਂਬਰਾਂ ਨਾਲ ਚਰਚਾ ਜ਼ਰੂਰ ਕਰੋ ਕਈ ਵਾਰ ਬਿਨਾਂ ਵਰਤੋਂ ਦੇ ਚੀਜ਼ ਖਰੀਦਣਾ ਵੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ ਦੂਜੇ ਪਾਸੇ ਹਰ ਮਹੀਨੇ ਆਉਣ ਵਾਲੇ ਐਕਸਟਰਾ ਖਰਚ ਨੂੰ ਵੀ ਜ਼ਰੂਰ ਨੋਟ ਕਰੋ ਜਿਵੇਂ ਬਾਜ਼ਾਰ ’ਚ ਵਧਦੀ ਮਹਿੰਗਾਈ ਦੇ ਚੱਲਦਿਆਂ ਫਲ-ਸਬਜ਼ੀਆਂ ਖਰੀਦਣਾ, ਹੋਟਲ ਆਦਿ ’ਚ ਖਾਣਾ, ਯਾਤਰਾ, ਮੈਡੀਕਲ ਖਰਚ ਜਾਂ ਕਿਸੇ ਲਈ ਬਰਥਡੇ ਆਦਿ ਗਿਫਟ ਖਰੀਦਣਾ ਆਦਿ ਕਈ ਵਾਰ ਇਹ ਖਰਚ  ਬਜ਼ਟ ਤੋਂ ਬਾਹਰ ਚਲੇ ਜਾਂਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ