Achari Paneer

Achari Paneer: ਅਚਾਰੀ ਪਨੀਰ

Achari Paneer ਸਮੱਗਰੀ:

  • 200 ਗ੍ਰਾਮ ਪਨੀਰ (1/2 ਇੰਚ ਦੇ ਚੌਰਸ ਟੁਕੜਿਆਂ ’ਚ ਕੱਟਿਆ ਹੋਇਆ),
  • 1/8 ਟੀ ਸਪੂਨ ਮੇਥੀ,
  • 1/4 ਟੀ ਸਪੂਨ ਰਾਈ,
  • 1/2 ਟੀ ਸਪੂਨ ਸੌਂਫ,
  • 1/4 ਟੀ ਸਪੂਨ ਕਲੌਂਜੀ,
  • 1 ਟੀ ਸਪੂਨ ਜੀਰਾ,
  • 1 ਵੱਡਾ ਟਮਾਟਰ,
  • ਕੱਟੇ ਹੋਏ 4-5 ਕਾਜੂ,
  • ਇੱਕ ਚੂੰਢੀ ਹਿੰਗ,
  • 1 ਟੀ ਸਪੂਨ ਪੀਸਿਆ ਹੋਇਆ ਅਦਰਕ-ਹਰੀ ਮਿਰਚ,
  • 1 ਟੀ ਸਪੂਨ ਧਨੀਆ ਪਾਊਡਰ,
  • 1/4 ਟੀ ਸਪੂਨ ਹਲਦੀ ਪਾਊਡਰ,
  • 1/2 ਟੀ ਸਪੂਨ ਲਾਲ ਮਿਰਚ ਪਾਊਡਰ,
  • 3/4 ਕੱਪ ਫੈਂਟਿਆ ਹੋਇਆ ਦਹੀਂ,
  • 1/4 ਟੀ ਸਪੂਨ ਕਸੂਰੀ ਮੇਥੀ,
  • 2 ਟੇਬਲ ਸਪੂਨ ਤੇਲ,
  • ਨਮਕ ਸਵਾਦ ਅਨੁਸਾਰ,
  • 1 ਟੇਬਲ ਸਪੂਨ ਬਰੀਕ ਕੱਟਿਆ ਹੋਇਆ ਹਰਾ ਧਨੀਆ

Achari Paneer ਤਰੀਕਾ:

ਇੱਕ ਪਲੇਟ ’ਚ ਸਾਰੇ ਮਸਾਲੇ (ਮੇਥੀ, ਰਾਈ, ਸੌਂਫ, ਕਲੌਂਜੀ ਅਤੇ ਜੀਰਾ) ਲਓ ਜ਼ਿਆਦਾ ਮੇਥੀ ਨਾ ਪਾਓ, ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਬਜੀ ’ਚ ਕੌੜਾਪਣ ਆਵੇਗਾ

ਇੱਕ ਪੈਨ/ਕੜਾਹੀ ’ਚ ਉੱਪਰ ਦੱਸੇ ਹੋਏ ਸਾਰੇ ਮਸਾਲੇ ਪਾਓ ਅਤੇ ਉਨ੍ਹਾਂ ਨੂੰ ਮੀਡੀਅਮ ਸੇਕੇ ’ਤੇ ਇੱਕ ਮਿੰਟ ਲਈ ਜਾਂ ਚੰਗੀ ਖੁਸ਼ਬੂ ਆਉਣ ਤੱਕ ਭੁੰਨ੍ਹ ਲਓ ਭੁੰਨ੍ਹੇ ਹੋਏ ਮਸਾਲਿਆਂ ਨੂੰ ਥੋੜ੍ਹੀ ਦੇਰ ਠੰਢਾ ਹੋਣ ਦਿਓ

ਠੰਢਾ ਹੋਣ ਤੋਂ ਬਾਅਦ ਇਨ੍ਹਾਂ ਨੂੰ ਮਿਕਸਰ ਦੇ ਛੋਟੇ ਜ਼ਾਰ ’ਚ ਪਾਓ ਅਤੇ ਇਨ੍ਹਾਂ ਨੂੰ ਮੋਟਾ ਪੀਸ ਲਓ ਮਿਕਸਰ ਦੇ ਉਸ ਛੋਟੇ ਜਾਰ ’ਚ ਕੱਟਿਆ ਹੋਇਆ ਟਮਾਟਰ ਅਤੇ ਕਾਜੂ ਪਾਓ ਉਸ ਨੂੰ ਬਰੀਕ ਪਿਊਰੀ ਹੋਣ ਤੱਕ ਪੀਸ ਲਓ

ਇੱਕ ਪੈਨ ਜਾਂ ਕੜਾਹੀ ’ਚ ਮੱਧਮ ਸੇਕੇ ’ਤੇ ਤੇਲ ਗਰਮ ਕਰੋ ਉਸ ’ਚ ਹਿੰਗ ਅਤੇ ਅਦਰਕ-ਹਰੀ ਮਿਰਚ ਦੀ ਪੇਸਟ ਪਾਓ ਅਤੇ ਲਗਭਗ 30 ਸੈਕਿੰਡਾਂ ਲਈ ਭੁੰਨ੍ਹ ਲਓ ਉਸ ’ਚ ਟਮਾਟਰ ਦੀ ਪਿਊਰੀ ਪਾਓ

ਤੇਲ ਅਲੱਗ ਹੋਣ ਲੱਗੇ ਉਦੋਂ ਤੱਕ ਭੁੰਨੋ੍ਹ ਉਸ ’ਚ ਧਨੀਆ ਪਾਊਡਰ, ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਪਾਓ ਉਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਮਿੰਟ ਲਈ ਪਕਾਓ ਉਸ ’ਚ (ਸਟੈੱਪ-3 ’ਚ ਤਿਆਰ ਕੀਤਾ ਹੋਇਆ) ਮਸਾਲਿਆਂ ਦਾ ਪੀਸਿਆ ਹੋਇਆ ਪਾਊਡਰ ਪਾਓ ਉਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਮਿੰਟ ਲਈ ਪਕਾਓ

Also Read:  snacks: ਮੋਟਾ ਨਾ ਬਣਾ ਦੇਵੇ ਮਿਡਨਾਈਟ ਸਨੈਕਸ

ਸੇਕੇ ਨੂੰ ਹੌਲਾ ਕਰੋ ਅਤੇ ਉਸ ’ਚ ਫੈਂਟਿਆ ਹੋਇਆ ਦਹੀਂ ਪਾਓ ਉਸ ਨੂੰ ਚਮਚ ਨਾਲ ਹਿਲਾਉਂਦੇ ਹੋਏ ਇੱਕ ਮਿੰਟ ਲਈ ਪਕਾਓ ਉਸ ’ਚ ਪਨੀਰ ਦੇ ਟੁਕੜੇ, ਕਸੂਰੀ ਮੇਥੀ ਅਤੇ ਨਮਕ ਪਾਓ ਚੰਗੀ ਤਰ੍ਹਾਂ ਮਿਲਾਓ ਅਤੇ 2-3 ਮਿੰਟਾਂ ਲਈ ਪਕਾਓ ਗੈਸ ਬੰਦ ਕਰੋ

ਉਸ ’ਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾਓ ਤੇ ਚੰਗੀ ਤਰ੍ਹਾਂ ਮਿਲਾਓ ਅਚਾਰੀ ਪਨੀਰ ਪਰੋਸਣ ਲਈ ਤਿਆਰ ਹੈ ਇਸ ਨੂੰ ਰੋਟੀ ਜਾਂ ਪਰੌਂਠੇ ਨਾਲ ਗਰਮ ਪਰੋਸੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ