Speaker: ਮੋਟੀਵੇਸ਼ਨਲ ਸਪੀਕਰ ਬਣ ਕੇ ਸਵਾਰੋ ਕਰੀਅਰ
ਜੇਕਰ ਤੁਸੀਂ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਪ੍ਰੇਰਿਤ ਕਰ ਸਕਦੇ ਹੋ ਤਾਂ ਮੋਟੀਵੇਸ਼ਨਲ ਸਪੀਕਰ ਬਣਨ ਦੀ ਦਿਸ਼ਾ ’ਚ ਕਦਮ ਵਧਾਓ ਇਹ ਨਾ ਸਿਰਫ ਇੱਕ ਮਜ਼ੇਦਾਰ ਕਰੀਅਰ ਹੈ, ਸਗੋਂ ਦੂਜੇ ਨੂੰ ਪ੍ਰੇਰਿਤ ਕਰਨਾ ਵੀ ਘੱਟ ਚੁਣੌਤੀਪੂਰਨ ਨਹੀਂ ਹੈ
ਇਸ ਪੇਸ਼ੇ ਦੀਆਂ ਕਈ ਖੂੂਬੀਆਂ ’ਚੋਂ ਇੱਕ ਇਹ ਹੈ ਕਿ ਇਸ ’ਚ ਇੱਕ ਜਗ੍ਹਾ ਬੈਠ ਕੇ ਕੰਮ ਕਰਨ ਦੀ ਬੰਦਿਸ਼ ਨਹੀਂ ਹੈ, ਦੂਜੇ ਪਾਸੇ ਕੀਤੀ ਗਈ ਮਿਹਨਤ ਦਾ ਰਿਟਰਨ ਵੀ ਆਕਰਸ਼ਕ ਹੁੰਦਾ ਹੈ ਇੱਥੇ ਨਾ ਸਿਰਫ ਲੋਕਾਂ ਵਿਚਕਾਰ ਆਪਣੀ ਪਹਿਚਾਣ ਬਣਦੀ ਹੈ, ਸਗੋਂ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਤੁਹਾਨੂੰ ਹੋਰ ਉਮੀਦ ਭਰੀਆਂ ਨਜ਼ਰਾਂ ਨਾਲ ਵੀ ਦੇਖਦੇ ਹਨ
Table of Contents
ਮੋਟੀਵੇਸ਼ਨਲ ਸਪੀਕਰ ਦੀ ਲੋੜ ਕਿਉਂ?
10-15 ਸਾਲ ਪਹਿਲਾਂ ਮੋਟੀਵੇਸ਼ਨਲ ਸਪੀਕਰ ਨਾਂਅ ਦੀ ਚੀਜ਼ ਨਹੀਂ ਸੀ ਇਸ ਦਰਮਿਆਨ ਅਜਿਹਾ ਕੀ ਹੋਇਆ ਕਿ ਜਿਹੜੇ ਲੋਕਾਂ ਨੇ ਇਸ ਨੂੰ ਕਰੀਅਰ ਬਣਾਇਆ, ਉਹ ਇੱਕ ਦਿਨ ’ਚ ਹੀ ਲੱਖਾਂ ਕਮਾਉਣ ਲੱਗੇ? ਵਜ੍ਹਾ ਹੈ ਸਟਰੈੱਸ ਹੁਣ ਲੋਕਾਂ ਦੀ ਜ਼ਿੰਦਗੀ ’ਚ ਤਣਾਅ ਵਧ ਗਿਆ ਹੈ ਕੰਮ ਕਰਨ ਦੇ ਘੰਟੇ ਵਧ ਗਏ ਹਨ ਪੈਸੇ ਕਮਾਉਣ ਦੀ ਹੋੜ ਲੱਗੀ ਹੈ ਅਸੀਂ ਟੈਕਨੀਕ ਨੂੰ ਐਨਾ ਵੱਡਾ ਬਣਾ ਦਿੱਤਾ ਹੈ ਕਿ ਲੋਕ ਜ਼ਿੰਦਾਦਿਲੀ ਭੁੱਲ ਗਏ ਹਨ
ਕੰਮ:
ਮੋਟੀਵੇਸ਼ਨਲ ਸਪੀਕਰ ਕੁਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਇਸ ਤੋਂ ਬਾਅਦ ਹੀ ਉਹ ਉਨ੍ਹਾਂ ਨੂੰ ਪ੍ਰੇਰਿਤ ਕਰਨ ਦੀ ਸ਼ੁਰੂਆਤ ਕਰਦੇ ਹਨ ਇਸ ਲਈ ਤੁਹਾਨੂੰ ਜ਼ਿਆਦਾ ਹੋਮਵਰਕ ਦੀ ਲੋੜ ਪੈਂਦੀ ਹੈ
ਪ੍ਰੇਰਿਤ ਕਰਦੇ ਹੋਏ ਮਹਾਨ ਲੋਕਾਂ ਦੀਆਂ ਗੱਲਾਂ ਦੇ ਉਦਾਹਰਨ ਦੇ ਨਾਲ ਕਹੀ ਹੋਈ ਗੱਲ ਨੂੰ ਸਮਝਾਉਣਾ ਸੌਖਾ ਹੁੰਦਾ ਹੈ ਕਿਵੇਂ ਉਨ੍ਹਾਂ ਲੋਕਾਂ ਨੇ ਜ਼ੀਰੋ ਤੋੋਂ ਸ਼ੁਰੂ ਕਰਕੇ ਵੱਡੀਆਂ-ਵੱਡੀਆਂ ਉਪਲੱਬਧੀਆਂ ਪ੍ਰਾਪਤ ਕੀਤੀਆਂ ਭਾਵ ਤੁਹਾਡੀਆਂ ਗੱਲਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਲੋਕ ਉਨ੍ਹਾਂ ਨਾਲ ਖੁਦ ਨੂੰ ਜੋੜ ਸਕਣ, ਉਨ੍ਹਾਂ ਤੋਂ ਪ੍ਰੇਰਿਤ ਹੋ ਸਕਣ, ਆਪਣੇੇ ਲਈ ਟੀਚਾ ਤੈਅ ਕਰ ਸਕਣ, ਖੁਦ ’ਚ ਬਦਲਾਅ ਲਿਆ ਸਕਣ, ਆਪਣੀਆਂ ਸਮੱਸਿਆਵਾਂ ਹੱਲ ਕਰ ਸਕਣ ਅਤੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਵਧ ਸਕਣ ਤੁਹਾਡੀ ਸਫ਼ਲਤਾ ਜਾਂ ਅਸਫਲਤਾ ਉਸ ਆੱਡੀਅੰਸ ’ਤੇ ਨਿਰਭਰ ਕਰਦੀ ਹੈ,
ਜਿਸ ਨੂੰ ਤੁਸੀਂ ਪ੍ਰੇਰਿਤ ਕਰ ਰਹੇ ਹੋ ਜੇਕਰ ਤੁਸੀਂ ਲੋਕਾਂ ’ਚ ਗੱਲਾਂ ਨਾਲ ਜੋਸ਼ ਭਰ ਦਿੰਦੇ ਹੋ ਤਾਂ ਯਕੀਨ ਮੰਨੋ ਤੁਹਾਨੂੰ ਸਫਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਗੱਲਾਂ ਕਰਨ ਲਈ ਤੁਹਾਡੇ ਕੋਲ ਜਾਣਕਾਰੀ ਦਾ ਖ਼ਜ਼ਾਨਾ ਹੋਣਾ ਚਾਹੀਦਾ ਹੈ ਇਸ ਲਈ ਤੁਹਾਨੂੰ ਸਮਾਜ, ਸਥਾਨ ਅਤੇ ਦੇਸ਼-ਪ੍ਰਦੇਸ਼ ਦੇ ਲੋਕਾਂ ਦੇ ਕਲਚਰ, ਲਾਈਫ ਸਟਾਈਲ ਆਦਿ ਬਾਰੇ ਜਾਣਕਾਰੀ ਰੱਖਣੀ ਹੋਵੇਗੀ
ਕੋਰਸ:
ਕੁਝ ਮੈਨੇਜਮੈਂਟ ਸਕੂਲਾਂ ’ਚ ਸਪੀਕਿੰਗ ਪਾਵਰ ’ਤੇ ਕੰਮ ਕਰਵਾਇਆ ਜਾਂਦਾ ਹੈ ਇਸ ਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਮੋਟੀਵੇਸ਼ਨਲ ਸਪੀਕਰ ਬਣਨ ਲਈ ਮੈਨੇਜ਼ਮੈਂਟ ਕੋਰਸ ਕਰੋ ਹੀ ਇਸ ਕਰੀਅਰ ਦੀ ਲੋੜ ਨੂੰ ਧਿਆਨ ’ਚ ਰੱਖਦਿਆਂ ਮਜ਼ਬੂਤ ਇੱਛਾਸ਼ਕਤੀ ਅਤੇ ਪਾਜ਼ੀਟਿਵ ਸੋਚ ਬਣਾਓ ਇਹ ਅਜਿਹਾ ਫੀਲਡ ਹੈ, ਜਿਸ ’ਚ ਤੁਸੀਂ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਸਕਦੇ ਹੋ ਇਸ ਲਈ ਤੁਸੀਂ ਆਪਣੀ ਤਿਆਰੀ ਦੇ ਰੂਪ ’ਚ ਜਿੰਨੇ ਜ਼ਿਆਦਾ ਖੇਤਰਾਂ ਬਾਰੇ ਸੰਭਵ ਹੋਵੇ, ਆਪਣੀ ਜਾਣਕਾਰੀ ਵਧਾਓ ਤਾਂ ਤੁਸੀਂ ਉਨ੍ਹਾਂ ਲੋਕਾਂ ਨੂੰ ਅੱਗੇ ਵਧਣ, ਪੈਸੇ ਕਮਾਉਣ ਅਤੇ ਨੈਤਿਕ ਰੂਪ ਨਾਲ ਮਜ਼ਬੂਤ ਹੋਣ ਲਈ ਪ੍ਰੇਰਿਤ ਕਰ ਸਕੋਗੇ
ਮੋਟੀਵੇਸ਼ਨਲ ਸਪੀਕਰ ’ਚ ਸਕਿੱਲ:
ਲਿਖਣ ਅਤੇ ਬੋਲਣ ਦਾ ਅਭਿਆਸ: ਇਸ ਨੂੰ ਕਰੀਅਰ ਦੇ ਰੂਪ ’ਚ ਅਪਨਾਉਣ ਤੋਂ ਪਹਿਲਾਂ ਜਾਣੋ ਕਿ ਕੀ ਤੁਹਾਡੇ ’ਚ ਲਿਖਣ ਦੀ ਸਮਰੱਥਾ ਹੈ? ਜੇਕਰ ਨਹੀਂ ਤਾਂ ਅਭਿਆਸ ਕਰੋ ਸਿਰਫ ਲਿਖਣ ਦੀ ਹੀ ਨਹੀਂ, ਸਗੋਂ ਕੁਝ ਅਜਿਹਾ ਲਿਖਣ ਦੀ ਤਾਕਤ ਕਿ ਤੁਹਾਡੀ ਕਲਮ ਲੋਕਾਂ ’ਤੇ ਛਾਪ ਛੱਡ ਸਕੇ ਅਤੇ ਇਸ ਨੂੰ ਤੁਸੀਂ ਅਭਿਆਸ ਨਾਲ ਹੀ ਹਾਸਲ ਕਰ ਸਕਦੇ ਹੋ ਲਿਖਣ ਨਾਲ ਤੁਸੀਂ ਆਪਣੇ ਵਿਚਾਰਾਂ ਨੂੰ ਲੜੀਬੱਧ ਕਰਨਾ ਸਿੱਖਦੇ ਹੋ ਅਤੇ ਨਾਲ ਹੀ ਲਿਖਣ ਨਾਲ ਸੋਚਣ ਦੀ ਸਮਰੱਥਾ ਵੀ ਵਿਕਸਤ ਹੁੰਦੀ ਹੈ
ਅੱਜ ਬਹੁਤ ਸਾਰੀਆਂ ਅਜਿਹੀਆਂ ਵੈੱਬਸਾਈਟਾਂ ਹਨ, ਜੋ ਤੁਹਾਨੂੰ ਇਸ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਦਿੰਦੀਆਂ ਹਨ ਇਨ੍ਹਾਂ ਦੀ ਮੱਦਦ ਨਾਲ ਪ੍ਰਭਾਵਸ਼ਾਲੀ ਸਪੀਚ ਦਾ ਲਗਾਤਾਰ ਅਭਿਆਸ ਕਰੋ ਜੇਕਰ ਤੁਸੀਂ ਇਸ ’ਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਣੇ ਰਸਤੇ ’ਤੇ ਵਧਣਾ ਸਿੱਖ ਚੁੱਕੇ ਹੋਵੋਗੇ
ਗੱਲਾਂ ’ਚ ਨਵਾਂਪਣ ਹੋਵੇ:
ਧਿਆਨ ਰਹੇ, ਤੁਹਾਡੀਆਂ ਗੱਲਾਂ ’ਚ ਨਵਾਂਪਣ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਲੋਕ ਤੁਹਾਨੂੰ ਸੁਣਨਗੇ ਮੋਟੀਵੇਸ਼ਨਲ ਸਪੀਕਰ ’ਚ ਉਤਸ਼ਾਹ, ਭਰੋਸੇਯੋਗਤਾ, ਆਤਮਵਿਸ਼ਵਾਾਸ ਵਰਗੇ ਗੁਣ ਭਰੇ ਹੋਏ ਹੋਣੇ ਚਾਹੀਦੇ ਹਨ ਸਟੇਜ਼ ’ਤੇ ਜਾਂ ਕਿਤੇ ਭੀੜ ’ਚ ਨਵੇਂ ਸਪੀਕਰ ਦਾ ਕੁਝ ਨਰਵਸ ਹੋਣਾ ਆਮ ਗੱਲ ਹੈ ਅਭਿਆਸ ਨਾਲ ਹੀ ਤੁਸੀਂ ਇਸ ਡਰ ਨੂੰ ਦੂਰ ਭਜਾ ਸਕਦੇ ਹੋ ਅਤੇ ਇਸ ਕਲਾ ’ਚ ਨਿਪੁੰਨ ਵੀ ਹੋ ਸਕਦੇ ਹੋ ਦੇਸ਼ ’ਚ ਬਹੁਤ ਸਾਰੇ ਅਜਿਹੇ ਸੰਸਥਾਨ ਹਨ, ਜੋ ਸਪੀਕਿੰਗ ਸਕਿੱਲ ਡਿਵੈਲਪਮੈਂਟ ’ਤੇ ਕੰਮ ਕਰਦੇ ਹਨ ਤੁਸੀਂ ਇਨ੍ਹਾਂ ਦੀ ਮੱਦਦ ਲੈ ਸਕਦੇ ਹੋ
ਜਾਣਕਾਰੀ ਵਧਾਓ:
ਨਾਲੇਜ ਬਹੁਤ ਜ਼ਰੂਰੀ ਹੈ ਇਸ ਲਈ ਫਿਲਾਸਪੀ ਤੋਂ ਲੈ ਕੇ ਲਿਟਰੇਚਰ ਤੱਕ ਹਰ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਕਰੰਟ ਅਫੇਅਰਜ਼ ਤੋਂ ਵੀ ਖੁਦ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ ਕਈ ਵਾਰ ਬੇਮਤਲਬ ਦੇ ਸਵਾਲ ਵੀ ਕੀਤੇ ਜਾਂਦੇ ਹਨ ਉਨ੍ਹਾਂ ਦਾ ਜਵਾਬ ਦੇਣ ਲਈ ਨਾਲੇਜ ਅਤੇ ਕਾਂਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ
ਸ਼ਬਦਾਂ ਦਾ ਹੋਵੇੇ ਭੰਡਾਰ:
ਮੋਟੀਵੇਸ਼ਨਲ ਸਪੀਕਰ ਦਾ ਇੱਕੋ-ਇੱਕ ਮਕਸਦ ਲੋਕਾਂ ਨੂੰ ਨਵੀਆਂ ਸੰਭਾਵਨਾਵਾਂ ਅਤੇ ਟੀਚਿਆਂ ਪ੍ਰਤੀ ਆਕਰਸ਼ਿਤ ਕਰਨਾ ਅਤੇ ਉਸ ਨੂੰ ਪੂਰਾ ਕਰਨ ਲਈ ਉਨ੍ਹਾਂ ’ਚ ਊਰਜਾ ਭਰਨਾ ਹੈ ਸਫਲ ਸਪੀਕਰ ਇਹ ਜਾਣਦਾ ਹੈ ਕਿ ਉਸ ਦੀ ਸਪੀਚ ਕਿਹੋ-ਜਿਹੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਜੇਕਰ ਲੋਕ ਸਪੀਚ ’ਚ ਰੁਚੀ ਨਹੀਂ ਦਰਸਾ ਰਹੇ ਹਨ ਤਾਂ ਇਸ ਦਾ ਮਤਲਬ ਉਨ੍ਹਾਂ ਨੂੰ ਤੁਹਾਡੇ ਸ਼ਬਦਾਂ ’ਤੇ ਭਰੋਸਾ ਨਹੀਂ ਹੈ ਐਕਸਪਰਟ ਲੋਕ ਆਪਣੀ ਸਪੀਚ ਦੀ ਸ਼ੁਰੂਆਤ ਹੀ ਅਜਿਹੇ ਸ਼ਬਦਾਂ ਨਾਲ ਕਰਦੇ ਹਨ
ਕਿ ਸਰੋਤੇ ਉਨ੍ਹਾਂ ਨੂੰ ਨੱਕਾਰ ਨਾ ਸਕਣ, ਕਿਉਂਕਿ ਸਫਲਤਾ ਸਰੋਤਿਆਂ ਦੇ ਫੀਡਬੈਕ ’ਤੇ ਅਧਾਰਿਤ ਹੈ ਮੋਟੀਵੇਸ਼ਨਲ ਸਪੀਕਰ ਬਣਨ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਇੱਕ ਸਮਾਜਿਕ ਵਿਅਕਤੀ ਹੋਵੋ ਫੀਲਡ ’ਚ ਸਹੀ ਦਿਸ਼ਾ-ਨਿਰਦੇਸ਼ ਅਤੇ ਸਿਖਲਾਈ ਵੀ ਤੁਹਾਨੂੰ ਕਾਫੀ ਹੱਦ ਤੱਕ ਸਫਲ ਬਣਾ ਸਕਦੇ ਹਨ
































































