avoid corona vaccine myths

ਕੋਰੋਨਾ ਵੈਕਸੀਨ ਮਿਥਕਾਂ ਤੋਂ ਬਚੋ

‘‘ਘੱਟ ਸਮੇਂ ’ਚ ਬਣੀ ਵੈਕਸੀਨ, ਪਰ ਸੁਰੱਖਿਅਤ ਹੈ, ਕੋਈ ਇਫੈਕਟ ਨਹੀਂ ਹੈ’’
-ਡਾ. ਚਾਰੂ ਗੋਇਲ ਸਚਦੇਵਾ, ਐੱਡਓਡੀ ਅਤੇ ਕੰਸਲਟੈਂਟ, ਇੰਟਰਨਲ ਮੈਡੀਸਨ, ਮਨੀਪਾਲ ਹਸਪਤਾਲ, ਨਵੀਂ ਦਿੱਲੀ

ਭਾਰਤ ’ਚ 16 ਜਨਵਰੀ ਤੋਂ ਕੋਰੋਨਾ ਖਿਲਾਫ਼ ਵੈਕਸੀਨੇਸ਼ਨ ਦਾ ਮਹਾਂਅਭਿਆਨ ਸ਼ੁਰੂ ਹੋਇਆ ਜਿਵੇਂ-ਜਿਵੇਂ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਰਹੀ ਹੈ, ਸਾਰਿਆਂ ਦੇ ਮਨ ’ਚ ਸਵਾਲ ਹੈ ਕਿ ਆਖਰ ਇਹ ਵੈਕਸੀਨ ਉਨ੍ਹਾਂ ਨੂੰ ਕਦੋਂ ਤੱਕ ਸੁਰੱਖਿਆ ਦੇੇਵੇਗੀ? ਕੀ ਇਹ ਵੈਕਸੀਨ ਨਵੇਂ-ਨਵੇਂ ਤਰ੍ਹਾਂ ਦੇ ਕੋਰੋਨਾ ਭਾਵ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟਾਂ ਖਿਲਾਫ਼ ਕਾਰਗਰ ਹੋਵੇਗੀ? ਦੁਨੀਆਂ ਦੇ ਸਾਇੰਟਿਸਟ ਇਨ੍ਹਾਂ ਦੇ ਜਵਾਬ ਜਾਣਨ ’ਚ ਜੁਟੇ ਹਨ

ਐਕਸਪਰਟਾਂ ਦਾ ਮੰਨਣਾ ਹੈ ਕਿ ਭਵਿੱਖ ’ਚ ਅਜਿਹਾ ਵੈਰੀਐਂਟ ਵੀ ਆ ਸਕਦਾ ਹੈ ਜੋ ਮੌਜ਼ੂਦਾ ਵੈਕਸੀਨਜ਼ ਦੇ ਅਸਰ ਨੂੰ ਕਾਫ਼ੀ ਕਮਜ਼ੋਰ ਕਰ ਦੇਵੇ ਕੋ-ਵਿਨ ਪੋਰਟਲ ਅਨੁਸਾਰ 14 ਜੂਨ ਤੱਕ ਕੁੱਲ 25 ਕਰੋੋੜ 14 ਲੱਖ ਤੋਂ ਜ਼ਿਆਦਾ ਲੋਕ ਵੈਕਸੀਨ ਲਗਵਾ ਚੁੱਕੇ ਸਨ ਇਸ ’ਚ 20 ਕਰੋੜ 44 ਲੱਖ ਲੋਕਾਂ ਨੂੰ ਪਹਿਲੀ ਡੋਜ਼ ਅਤੇ 4 ਕਰੋੜ 70 ਲੱਖ ਲੋਕਾਂ ਨੂੰ ਦੂਜੀ ਡੋਜ਼ ਲੱਗ ਚੁੱਕੀ ਸੀ ਇਨ੍ਹਾਂ ’ਚ 11 ਕਰੋੜ 3 ਲੱਖ ਪੁਰਸ਼ ਹਨ, 9 ਕਰੋੜ 40 ਲੱਖ ਔਰਤਾਂ ਹਨ ਪਰ ਬੱਚਿਆਂ ਲਈ ਵੈਕਸੀਨੇਸ਼ਨ ਸ਼ੁਰੂ ਨਹੀਂ ਹੋਈ ਹੈ ਹਾਲਾਂਕਿ ਟ੍ਰਾਇਲ ਜਾਰੀ ਹੈ ਸਵਾਲ ਉੱਠ ਰਹੇ ਹਨ ਕਿ ਕੀ ਹੁਣ ਬੱਚਿਆਂ ਨੂੰ ਵੈਕਸੀਨ ਲਾਈ ਜਾਣੀ ਚਾਹੀਦੀ ਹੈ ਜਾਂ ਇਹ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਮਾਪੇ ਇਸ ਨੂੰ ਲੈ ਕੇ ਕਨਫਿਊਜ਼ ਹਨ ਅਜਿਹੇ ’ਚ ਇਹ ਜ਼ਰੂਰੀ ਹੋ ਗਿਆ ਹੈ ਕਿ ਵੈਕਸੀਨੇਸ਼ਨ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਜਾਣ

avoid corona vaccine myths
ਭਾਰਤ ’ਚ ਕਿਵੇਂ ਹੁੰਦਾ ਹੈ ਬੱਚਿਆਂ ’ਤੇ ਕੋਰੋਨਾ ਵੈਕਸੀਨ ਦਾ ਟ੍ਰਾਇਲ?

ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਭਾਵ ਡੀਸੀਜੀਆਈ ਨੇ ਵੈਕਸੀਨ ਨੂੰ ਬੱਚਿਆਂ ’ਤੇ ਟ੍ਰਾਇਲ ਕਰਨ ਦੀ ਮਨਜ਼ੂਰੀ ਦਿੱਤੀ ਹੈ ਇਸ ’ਚ ਦੋ ਸਾਲ ਤੋਂ 18 ਸਾਲ ਦੇ ਬੱਚੇ ਸ਼ਾਮਲ ਹੋਣਗੇ ਟ੍ਰਾਇਲ ’ਚ 2 ਤੋਂ 18 ਸਾਲ ਦੇ 515 ਬੱਚੇ ਹਿੱਸੇਦਾਰੀ ਲੈਣਗੇ ਬੱਚਿਆਂ ’ਚ ਵੈਕਸੀਨੇਸ਼ਨ ਨੂੰ ਦੋ ਪੜਾਆਂ ’ਚ ਵੰਡਿਆ ਗਿਆ ਹੈ ਪਹਿਲੇ ਪੜਾਅ ’ਚ ਬੱਚਿਆਂ ਨੂੰ ਵੱਖ-ਵੱਖ ਡੋਜ਼ ਦਿੱਤਾ ਜਾਏਗਾ ਇਸ ਦੇ 28 ਦਿਨ ਬਾਅਦ ਦੂਜਾ ਡੋਜ਼ ਦਿੱਤਾ ਜਾਏਗਾ ਵੈਕਸੀਨੇਸ਼ਨ ਤੋਂ ਬਾਅਦ ਬੱਚਿਆਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾਏਗੀ ਇਹ ਹੂ-ਬ-ਹੂ ਨੌਜਵਾਨਾਂ ’ਤੇ ਕੀਤੇ ਜਾ ਰਹੇ ਟ੍ਰਾਇਲ ਵਾਂਗ ਹੀ ਹੈ, ਪਰ ਇਸ ’ਚ ਵੈਕਸੀਨੇਸ਼ਨ ਦਾ ਦੂਜਾ ਹਿੱਸਾ ਅਹਿਮ ਹੋ ਜਾਂਦਾ ਹੈ ਬੱਚਿਆਂ ਦੀ ਸੁਪਰਵਿਜ਼ਨ ਅਤੇ ਐਕਸਟਰਾ ਕੇਅਰ ਕਰਨੀ ਪੈਂਦੀ ਹੈ ਹਰ ਬੱਚੇ ਦਾ ਆਪਣਾ ਇਮਿਊਨ ਸਿਸਟਮ ਹੁੰਦਾ ਹੈ, ਅਜਿਹੇ ’ਚ ਕੋਈ ਡਰੱਗ ਬੱਚਿਆਂ ’ਤੇ ਕਿਵੇਂ ਰਿਐਕਟ ਕਰ ਰਹੀ ਹੈ, ਉਸ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਇਸ ਲਈ ਬੱਚਿਆਂ ਦੀ ਸਿਹਤ ਦੀ ਘੱਟ ਤੋਂ ਘੱਟ 6 ਤੋਂ 8 ਮਹੀਨੇ ਨਿਗਰਾਨੀ ਕੀਤੀ ਜਾਏਗੀ ਇਸ ਤੋਂ ਬਾਅਦ ਹੀ ਟ੍ਰਾਇਲ ਨੂੰ ਪੂਰਾ ਮੰਨਿਆ ਜਾਏਗਾ

ਅਮਰੀਕਾ ਨੇ ਆਪਣੀ 38 ਪ੍ਰਤੀਸ਼ਤ ਨੌਜਵਾਨ ਆਬਾਦੀ ਨੂੰ ਵੈਕਸੀਨੈੱਟ ਕਰਨ ਤੋਂ ਬਾਅਦ ਮਾਸਕ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਹੈ ਬ੍ਰਿਟੇਨ 75 ਪ੍ਰਤੀਸ਼ਤ ਨੌਜਵਾਨ ਆਬਾਦੀ ਨੂੰ ਘੱਟ ਤੋਂ ਘੱਟ ਇੱਕ ਡੋਜ਼ ਲਾ ਚੁੱਕਿਆ ਹੈ ਦੂਜੇ ਪਾਸੇ ਇਜ਼ਰਾਇਲ ਨੇ ਤਾਂ ਆਪਣੀ 60 ਪ੍ਰਤੀਸ਼ਤ ਨੌਜਵਾਨ ਆਬਾਦੀ ਨੂੰ ਪੂਰੀ ਤਰ੍ਹਾਂ ਵੈਕਸੀਨੈੱਟ ਕਰ ਲਿਆ ਹੈ ਇਨ੍ਹਾਂ ਦੇਸ਼ਾਂ ’ਚ ਹੌਲੀ-ਹੌਲੀ ਹਾਲਾਤ ਪਹਿਲਾਂ ਵਰਗੇ ਹੋ ਰਹੇ ਹਨ ਜਾਂ ਹੋ ਚੁੱਕੇ ਹਨ ਇਸ ਦੇ ਮੁਕਾਬਲੇ ਭਾਰਤ ’ਚ 13 ਪ੍ਰਤੀਸ਼ਤ ਆਬਾਦੀ ਨੂੰ ਘੱਟ ਤੋਂ ਘੱਟ ਇੱਕ ਡੋਜ਼ ਲੱਗ ਚੁੱਕੀ ਹੈ

ਇਹ ਗੱਲਾਂ ਇਸ ਲਈ ਕਿ ਭਾਰਤ ’ਚ ਵੈਕਸੀਨੇਸ਼ਨ ਦੀ ਰਫ਼ਤਾਰ ਘੱਟ ਹੈ ਵੈਕਸੀਨ ਡੋਜ਼ ਦੀ ਉਪਲੱਬਧਤਾ ਇੱਕ ਸਮੱਸਿਆ ਹੈ, ਜਿਨ੍ਹਾਂ ਦਾ ਹੱਲ ਸਰਕਾਰਾਂ ਕੱਢ ਰਹੀਆਂ ਹਨ ਪਰ ਕਈ ਭ੍ਰਾਂਤੀਆਂ ਅਤੇ ਮਿਥਕ ਵੀ ਹਨ ਜੋ ਲੋਕਾਂ ਨੂੰ ਵੈਕਸੀਨ ਉਪਲੱਬਧ ਹੋਣ ਤੋਂ ਬਾਅਦ ਵੀ ਉਸ ਤੋਂ ਦੂਰ ਰੱਖੇ ਹੋਏ ਹੈ ਦੁਨੀਆਂਭਰ ਦੇ ਮਾਹਿਰ ਕਹਿ ਰਹੇ ਹਨ ਕਿ ਕੋਰੋਨਾ ਵਾਇਰਸ ਖਿਲਾਫ਼ ਕੋਈ ਸ਼ਰਤੀਆ ਇਲਾਜ ਨਹੀਂ ਹੈ ਲੱਛਣਾ ਦੇ ਆਧਾਰ ’ਤੇ ਇਲਾਜ ਕੀਤਾ ਜਾ ਰਿਹਾ ਹੈ ਅਤੇ ਭਾਰਤ ਨੇ ਦੂਜੀ ਲਹਿਰ ’ਚ 1.5 ਲੱਖ ਤੋਂ ਜ਼ਿਆਦਾ ਮੌਤਾਂ ਅਧਿਕਾਰਕ ਤੌਰ ’ਤੇ ਦੇਖੀਆਂ ਹਨ ਇਸ ਨੂੰ ਦੇਖਦੇ ਹੋਏ ਵੈਕਸੀਨੇਸ਼ਨ ਹੀ ਇੱਕੋ-ਇੱਕ ਉਮੀਦ ਦੀ ਕਿਰਨ ਹੈ ਵੈਕਸੀਨ ਸਰੀਰ ਨੂੰ ਵਾਇਰਸ ਨੂੰ ਪਹਿਚਾਨਣ ਅਤੇ ਉਸ ਦੇ ਖਿਲਾਫ਼ ਐਂਟੀਬਾੱਡੀ ਬਣਾਉਣ ’ਚ ਮੱਦਦ ਕਰਦੀ ਹੈ ਬੇਹੱਦ ਜ਼ਰੂਰੀ ਹੈ ਕਿ ਜਦੋਂ ਵੀ ਉਪਲੱਬਧ ਹੋਵੇ, ਵੈਕਸੀਨ ਦੀ ਡੋਜ਼ ਜ਼ਰੂਰ ਲਓ ਵੈਕਸੀਨੇਸ਼ਨ ਨਾਲ ਜੁੜੇ ਕੁਝ ਮਿਥਕ ਅਤੇ ਸ਼ੱਕ ਹਨ ਜੋ ਲੋਕਾਂ ਨੂੰ ਵੈਕਸੀਨ ਲਾਉਣ ਤੋਂ ਰੋਕ ਰਹੇ ਹਨ ਅਸੀਂ ਅਜਿਹੇ ਹੀ ਮਿਥਕਾਂ ਨਾਲ ਜੁੜੀ ਸੱਚਾਈ ਨੂੰ ਤੁਹਾਡੇ ਸਾਹਮਣੇ ਮਾਹਿਰ ਡਾਕਟਰ ਜ਼ਰੀਏ ਸਾਂਝਾ ਕਰ ਰਹੇ ਅਤੇ ਉਨ੍ਹਾਂ ਲੋਕਾਂ ਨਾਲ ਸ਼ੇਅਰ ਕਰੋ ਜੋ ਕਿਸੇ ਮਿਥਕ ਜਾਂ ਸ਼ੱਕ ਦੀ ਵਜ੍ਹਾ ਨਾਲ ਵੈਕਸੀਨ ਤੋਂ ਦੂਰੀ ਬਣਾ ਰਹੇ ਹਨ

ਮਿਥਕ1:

ਵੈਕਸੀਨ ਬਹੁਤ ਘੱਟ ਸਮੇਂ ’ਚ ਬਣੀ ਹੈ ਇਸ ਵਜ੍ਹਾ ਨਾਲ ਇਹ ਸੁਰੱਖਿਅਤ ਨਹੀਂ ਹੈ

ਹਕੀਕਤ:

ਇਹ ਗੱਲ ਸੱਚ ਹੈ ਕਿ ਵੈਕਸੀਨ ਇੱਕ ਸਾਲ ਤੋਂ ਵੀ ਘੱਟ ਸਮੇਂ ’ਚ ਵਿਕਸਤ ਹੋਈ ਹੈ ਇਸ ਤੋਂ ਪਹਿਲਾਂ ਮਮਸ ਦੀ ਵੈਕਸੀਨ ਚਾਰ ਸਾਲ ’ਚ ਤਿਆਰ ਹੋਈ ਸੀ ਅਤੇ ਉਹ ਸਭ ਤੋਂ ਘੱਟ ਸਮੇਂ ’ਚ ਵਿਕਸਤ ਵੈਕਸੀਨ ਸੀ ਇਹ ਦੇਖੋ ਤਾਂ ਕੋਵਿਡ-19 ਵੈਕਸੀਨ ਤਾਂ ਰਿਕਾਰਡ ਟਾਈਮ ’ਚ ਵਿਕਸਤ ਹੋਈ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਵੈਕਸੀਨ ਸੁਰੱਖਿਅਤ ਨਹੀਂ ਹੈ ਕਿਸੇ ਵੀ ਵੈਕਸੀਨ ਨੂੰ ਅਪਰੂਵਲ ਦੇਣ ’ਚ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਹੋਇਆ ਹੈ ਹਾਂ, ਪ੍ਰੋਸੈੱਸ ਜ਼ਰੂਰ ਫਾਸਟ-ਟਰੈਕ ਰਿਹਾ ਹੈ ਪਰ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਹੈ ਵਿਗਿਆਨਕਾਂ ਨੇ 24 ਘੰਟੇ ਕੰਮ ਕਰਕੇ ਤੈਅ ਕੀਤਾ ਹੈ ਕਿ ਇਹ ਵੈਕਸੀਨ ਸਭ ਲਈ ਸੁਰੱਖਿਅਤ ਰਹੇ ਦਰਅਸਲ, ਡਬਲਿਯੂਐੱਚਓ ਤੋਂ ਲੈ ਕੇ ਹਰ ਦੇਸ਼ ਦੇ ਰੈਗੂਲੇਟਰ ਨੇ ਸਖ਼ਤ ਰੈਗੂਲੇਸ਼ਨ ਦਾ ਪਾਲਣ ਕੀਤਾ ਹੈ ਲੈਬੋਰੇਟਰੀ ’ਚ ਇਨ੍ਹਾਂ ਵੈਕਸੀਨਾਂ ਨੂੰ ਜਾਂਚਿਆ ਗਿਆ ਫਿਰ ਇਨਸਾਨਾਂ ’ਤੇ ਉਸ ਦੇ ਟ੍ਰਾਇਲ ਹੋਏ ਉਸ ’ਚ ਮਿਲੇ ਨਤੀਜਿਆਂ ਦੇ ਆਧਾਰ ’ਤੇ ਉਨ੍ਹਾਂ ਦੀ ਇਫੈਕਟਿਵਨੈੱਸ ਤੈਅ ਹੋਈ ਹੈ ਇਹ ਕਹਿਣਾ ਪੂਰੀ ਤਰ੍ਹਾਂ ਗਲਤ ਹੈ ਕਿ ਵੈਕਸੀਨ ਅਸੁਰੱਖਿਅਤ ਹੈ ਰੈਗੂਲੇਟਰਾਂ ਨੇ ਸੁਰੱਖਿਆ ਅਤੇ ਐਫੇਕੇਸੀ ਵਰਗੇ ਪਹਿਲੂਆਂ ’ਤੇ ਡੇਟਾ ਸਟੱਡੀ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਅਪਰੂਵਲ ਦਿੱਤਾ ਹੈ

ਮਿਥਕ2:

ਵੈਕਸੀਨ ਦੇ ਗੰਭੀਰ ਸਾਇਡ-ਇਫੈਕਟ ਹਨ

ਹਕੀਕਤ:

ਇਹ ਸੱਚ ਨਹੀਂ ਹੈ ਭਾਰਤ ਦੀ ਹੀ ਗੱਲ ਕਰੀਏ ਤਾਂ ਐਡਵਰਜ਼ ਇਵੈਂਟ ਸਿਰਫ਼ 0.013 ਪ੍ਰਤੀਸ਼ਤ ਰਹੇ ਹਨ ਭਾਵ ਦਸ ਲੱਖ ’ਚ ਸਿਰਫ਼ 130 ਲੋਕਾਂ ’ਚ ਸਾਇਡ-ਇਫੈਕਟ ਦੇਖਣ ਨੂੰ ਮਿਲੇ ਹਨ ਭਾਵ ਨਾ ਦੇ ਬਰਾਬਰ ਇੰਜੈਕਸ਼ਨ ਲਾਉਣ ਵਾਲੀ ਜਗ੍ਹਾ ’ਤੇ ਦਰਦ, ਸੋਜ਼, ਬੁਖਾਰ ਵਰਗੇ ਸਾਇਡ-ਇਫੈਕਟ ਜ਼ਰੂਰ ਹੋ ਸਕਦੇ ਹਨ ਇਹ ਲੱਛਣ ਇੱਕ ਤੋਂ ਦੋ ਦਿਨ ’ਚ ਖੁਦ-ਬ-ਖੁਦ ਠੀਕ ਵੀ ਹੋ ਜਾਂਦੇ ਹਨ ਇਸ ਵਜ੍ਹਾ ਨਾਲ ਵੈਕਸੀਨ ਤੋਂ ਮਿਲਣ ਵਾਲੇ ਫਾਇਦਿਆਂ ਦੇ ਮੁਕਾਬਲੇ ਸਾਇਡ-ਇਫੈਕਟ ਕੁਝ ਵੀ ਨਹੀਂ ਹਨ ਇਸ ਨੂੰ ਲੈ ਕੇ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ

ਮਿਥਕ3:

ਵੈਕਸੀਨ ਦੀ ਵਜ੍ਹਾ ਨਾਲ ਵਿਕਸਤ ਹੋਣ ਵਾਲੀ ਇਮਿਊਨਿਟੀ ਸ਼ਰਾਬ ਪੀਣ ਨਾਲ ਕਮਜ਼ੋਰ ਹੁੰਦੀ ਹੈ

ਹਕੀਕਤ:

ਇਹ ਸਰਾਸਰ ਗਲਤ ਦਾਅਵਾ ਹੈ ਵੈਕਸੀਨ ਅਤੇ ਸ਼ਰਾਬ ਦਾ ਕੋਈ ਲੈਣਾ-ਦੇਣਾ ਨਹੀਂ ਹੈ ਜੋ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ, ਉਨ੍ਹਾਂ ਦੇ ਸਰੀਰ ’ਚ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਲੀਵਰ, ਦਿਲ ਦੇ ਰੋਗ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਅਜਿਹੇ ’ਚ ਡਾਕਟਰ ਇਸ ਤੋਂ ਬਚਣ ਦੀ ਸਲਾਹ ਦੇ ਰਹੇ ਹਨ ਸ਼ਰਾਬ ਅਤੇ ਵੈਕਸੀਨ ਨੂੰ ਲੈ ਕੇ ਵਿਵਾਦ ਰੂਸ ਤੋਂ ਸ਼ੁਰੂ ਹੋਇਆ ਸੀ ਉੱਥੋਂ ਦੇ ਆਗੂਆਂ ਨੇ ਕਿਹਾ ਸੀ ਕਿ ਵੈਕਸੀਨ ਲੈਣ ਵਾਲਿਆਂ ਨੂੰ ਘੱਟ ਤੋਂ ਘੱਟ ਦੋ-ਤਿੰਨ ਮਹੀਨੇ ਸ਼ਰਾਬ ਨਹੀਂ ਪੀਣੀ ਹੈ ਇਸ ਤੋਂ ਬਾਅਦ ਕਈ ਲੋਕਾਂ ਨੇ ਵੈਕਸੀਨ ਨੂੰ ਲੈ ਕੇ ਹਿਚਕ ਦਿਖਾਈ ਜਾਂਚ ਤੋਂ ਕੁਝ ਵੀ ਸਾਬਤ ਨਹੀਂ ਹੋਇਆ ਹੈ

ਮਿਥਕ5:

ਜਿਹੜੀਆਂ ਔਰਤਾਂ ਦੇ ਪੀਰੀਅਡ ਚੱਲ ਰਹੇ ਹਨ, ਉਨ੍ਹਾਂ ਦੀ ਇਮਿਊਨਿਟੀ ਨੂੰ ਵੈਕਸੀਨ ਕਮਜ਼ੋਰ ਕਰਦੀ ਹੈ

ਹਕੀਕਤ:

ਇਹ ਸਰਾਸਰ ਗਲਤ ਹੈ ਔਰਤਾਂ ਦੇ ਪੀਰੀਅਡਾਂ ਦਾ ਵੈਕਸੀਨ ਹੀ ਇਫੈਕਟਵੈਨਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪ੍ਰੈਗਨੇਟ ਔਰਤਾਂ ਨੂੰ ਵੀ ਵੈਕਸੀਨ ਲੱਗ ਰਹੀ ਹੈ ਅਜਿਹੇ ’ਚ ਇਹ ਭ੍ਰਮ ਹੈ ਕਿ ਪੀਰੀਅਡਾਂ ’ਚ ਵੈਕਸੀਨ ਡੋਜ਼ ਲੈਣ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ

ਮਿਥਕ6:

ਜੇਕਰ ਕਿਸੇ ਨੂੰ ਕੋਵਿਡ-19 ਇੰਫੈਕਸ਼ਨ ਹੋ ਚੁੱਕਿਆ ਹੈ ਤਾਂ ਉਸ ਨੂੰ ਵੈਕਸੀਨ ਲਗਵਾਉਣ ਦੀ ਜ਼ਰੂਰ ਨਹੀਂ ਹੈ

ਹਕੀਕਤ:

ਐਂਟੀਬਾਡੀ ਵਿਕਸਤ ਕਰਨ ਦੇ ਦੋ ਤਰੀਕੇ ਹਨ- ਕੋਵਿਡ-19 ਇੰਫੈਕਸ਼ਨ ਅਤੇ ਵੈਕਸੀਨ ਜਿਨ੍ਹਾਂ ਨੂੰ ਇੰਫੈਕਸ਼ਨ ਹੋਇਆ ਹੈ, ਉਨ੍ਹਾਂ ਦੇ ਸਰੀਰ ’ਚ ਐਂਟੀਬਾਡੀ ਬਣੀ ਹੋਵੇਗੀ ਪਰ ਇਹ ਕਿੰਨੇ ਦਿਨ ਟਿਕੇਗੀ, ਹਰ ਵਿਅਕਤੀ ’ਤੇ ਨਿਰਭਰ ਕਰਦਾ ਹੈ ਪਰ ਰੀਇਨਫੈਕਸ਼ਨ ਦਾ ਖ਼ਤਰਾ ਵੀ ਹੈ ਇਸ ਵਜ੍ਹਾ ਨਾਲ ਭਾਰਤ ਸਰਕਾਰ ਨੇ ਸਲਾਹ ਦਿੱਤੀ ਹੈ ਕਿ ਇੰਫੈਕਸ਼ਨ ਹੋਣ ਦੇ ਤਿੰਨ ਮਹੀਨੇ ਬਾਅਦ ਵੈਕਸੀਨ ਦਾ ਡੋਜ਼ ਲਿਆ ਜਾ ਸਕਦਾ ਹੈ ਸਰਕਾਰ ਨੇ ਬਜ਼ੁਰਗਾਂ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਪ੍ਰਾਇਓਰਿਟੀ ਗਰੁੱਪ ’ਚ ਰੱਖਿਆ ਸੀ,

ਜਿਨ੍ਹਾਂ ਨੂੰ ਡਾਈਬਿਟੀਜ਼, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹਨ ਕੋਰੋਨਾ ਤੋਂ ਇਨ੍ਹਾਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ ਹੈ, ਇਸ ਵਜ੍ਹਾ ਨਾਲ ਇਨ੍ਹਾਂ ਨੂੰ ਵੈਕਸੀਨ ਲਗਵਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਰਕਾਰ ਨੇ ਬਜ਼ੁਰਗਾਂ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਪ੍ਰਾਇਓਰਿਟੀ ਗਰੁੱਪ ’ਚ ਰੱਖਿਆ ਸੀ, ਜਿਨ੍ਹਾਂ ਨੂੰ ਡਾਈਬਿਟੀਜ਼, ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹਨ ਕੋਰੋਨਾ ਤੋਂ ਇਨ੍ਹਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ, ਇਸ ਵਜ੍ਹਾ ਨਾਲ ਇਨ੍ਹਾਂ ਨੂੰ ਵੈਕਸੀਨ ਲਗਵਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ

ਮਿਥਕ7:

ਡਾਈਬਿਟੀਜ਼, ਹਾਈ ਬਲੱਡ ਪ੍ਰੈਸ਼ਰ, ਹਾਰਟ ਡਿਜੀਜ਼, ਕੈਂਸਰ ਤੋਂ ਪੀੜਤ ਲੋਕ ਵੈਕਸੀਨ ਲੱਗਣ ਤੋਂ ਬਾਅਦ ਕਮਜ਼ੋਰ ਹੋ ਸਕਦੇ ਹਨ

ਹਕੀਕਤ:

ਇਹ ਇੱਕ ਅਜਿਹਾ ਗਰੁੱਪ ਹੈ, ਜਿਸ ਨੂੰ ਭਾਰਤ ਸਰਕਾਰ ਨੇ ਪ੍ਰਾਇਓਰਿਟੀ ਗਰੁੱਪ ’ਚ ਰੱਖ ਕੇ ਵੈਕਸੀਨੈੱਟ ਕੀਤਾ ਸੀ ਇਨ੍ਹਾਂ ਲੋਕਾਂ ਨੂੰ ਇੰਫੈਕਸ਼ਨ ਹੋਣ ’ਤੇ ਗੰਭੀਰ ਲੱਛਣ ਹੋਣ ਦੀ ਡਰ ਵਧ ਜਾਂਦਾ ਹੈ ਇਸ ਵਜ੍ਹਾ ਤੋਂ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਸੰਵੇਦਨਸ਼ੀਲ ਗਰੁੱਪ ਨੂੰ ਜਦੋਂ ਵੀ ਉਪਲੱਬਧ ਹੋਵੇ ਕੋਵਿਡ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ ਇਹ ਉਨ੍ਹਾਂ ਨੂੰ ਇੰਫੈਕਸ਼ਨ ਦੇ ਗੰਭੀਰ ਲੱਛਣਾ ਤੋਂ ਸੁਰੱਖਿਅਤ ਰੱਖੇਗੀ

ਮਿਥਕ8:

ਕੋਵਿਡ ਵੈਕਸੀਨ ਵੈਰੀਐਂਟ ’ਤੇ ਇਫੈਕਟਿਵ ਨਹੀਂ ਹੈ

ਹਕੀਕਤ:

ਇਹ ਸੱਚ ਨਹੀਂ ਹੈ ਵੈਰੀਐਂਟ ’ਤੇ ਵੀ ਵੈਕਸੀਨ ਇਫੈਕਟਿਵ ਹੈ ਪਬਲਿਕ ਹੈਲਥ ਇੰਗਲੈਂਡ ਦੀ ਇੱਕ ਸਟੱਡੀ ਮੁਤਾਬਕ ਕੋਵੀਸ਼ੀਲਡ ਅਤੇ ਫਾਈਜ਼ਰ ਵੈਕਸੀਨ ਦੇ ਦੋਵੇਂ ਡੋਜ਼ ਲੱਗੇ ਹਨ ਤਾਂ ਉਹ ਵੈਰੀਐਂਟਾਂ ਤੋਂ ਬਚਾਉਣ ’ਚ ਕਾਫ਼ੀ ਹੱਦ ਤੱਕ ਸਫ਼ਲ ਰਹੇ ਹਨ ਕੋਵੈਕਸੀਨ ਦੇ ਸੰਬੰੰਧ ’ਚ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯੂਕੇ, ਬ੍ਰਾਜੀਲ ਅਤੇ ਦੱਖਣ ਅਫਰੀਕੀ ਵੈਰੀਐਂਟ ਦੇ ਨਾਲ ਹੀ ਭਾਰਤ ’ਚ ਮਿਲੇ ਡਬਲ ਮਿਊਟੈਂਟ ਸਟ੍ਰੇਨ ਤੋਂ ਪ੍ਰੋਟੈਕਸ਼ਨ ਦਿੰਦੀ ਹੈ

ਮਿਥਕ9:

ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਔਰਤਾਂ ਨੂੰ ਵੈਕਸੀਨ ਨਹੀਂ ਲੱਗਣੀ ਚਾਹੀਦੀ ਕਿਉਂਕਿ ਇਹ ਉਨ੍ਹਾਂ ਦੀ ਇਮਿਊਨਿਟੀ ਨੂੰ ਕਮਜ਼ੋਰ ਕਰ ਸਕਦੀ ਹੈ ਨਾਲ ਹੀ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ

ਹਕੀਕਤ:

ਸ਼ੁਰੂਆਤ ’ਚ ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਔਰਤਾਂ ਨੂੰ ਵੈਕਸੀਨੇਸ਼ਨ ਤੋਂ ਬਾਹਰ ਰੱਖਿਆ ਗਿਆ ਸੀ ਪਰ ਸਟੱਡੀ ਤੋਂ ਬਾਅਦ ਇਹ ਸਾਬਤ ਹੋ ਚੁੱਕਿਆ ਹੈ ਕਿ ਵੈਕਸੀਨ ਉਨ੍ਹਾਂ ਦੇ ਅਤੇ ਨਵਜਾਤ ਬੱਚਿਆਂ ਲਈ ਸੁਰੱਖਿਅਤ ਹੈ ਡਿਲੀਵਰੀ ਤੋਂ ਤੁਰੰਤ ਬਾਅਦ ਵੈਕਸੀਨ ਲਗਵਾਉਣ ਨਾਲ ਨਾ ਸਿਰਫ਼ ਮਾਂ ਸੁਰੱਖਿਅਤ ਹੁੰਦੀ ਹੈ ਸਗੋਂ ਉਸ ਦਾ ਦੁੱਧ ਪੀ ਕੇ ਐਂਟੀਬਾਡੀ ਬੱਚੇ ਤੱਕ ਵੀ ਪਹੁੰਚਦੀ ਹੈ ਇਹ ਬੱਚਿਆਂ ਨੂੰ ਵੀ ਕੋਵਿਡ ਇੰਫੈਕਸ਼ਨ ਤੋਂ ਪ੍ਰੋਟੈਕਸ਼ਨ ਦਿੰਦੀ ਹੈ

ਮਿਥਕ10:

ਐੱਮਆਰਐੱਨਏ ਵੈਕਸੀਨ ਤੁਹਾਡੇ ਸਰੀਰ ’ਚ ਕੋਸ਼ਿਕਾਵਾਂ ’ਚ ਮੌਜ਼ੂਦ ਡੀਐੱਨਏ ਨੂੰ ਅਲਰਟ ਕਰਦੇ ਹਨ ਇਹ ਜੈਨੇਟਿਕ ਕੋਡ ’ਚ ਬਦਲਾਅ ਕਰਦੇ ਹਨ

ਹਕੀਕਤ:

ਇਹ ਦਾਅਵਾ ਪੂਰੀ ਤਰ੍ਹਾਂ ਗਲਤ ਹੈ ਐੱਮਆਰਐੱਨਏ ਵੈਕਸੀਨ ਕੋਸ਼ਿਕਾ ’ਚ ਜਾਂਦੀ ਹੈ ਨਿਊਕਲੀਅਸ ’ਚ ਜਾ ਕੇ ਡੀਐੱਨਏ ’ਚ ਬਦਲਾਅ ਨਹੀਂ ਕਰਦੀ ਵੈਕਸੀਨ ਤੋਂ ਦਿੱਤਾ ਗਿਆ ਡੋਜ਼ ਸਪਾਇਕ ਪ੍ਰੋਟੀਨ ਵਾਂਗ ਵਰਤਾਅ ਕਰਦਾ ਹੈ ਅਤੇ ਸਰੀਰ ਵਾਇਰਸ ਖਿਲਾਫ਼ ਐਂਟੀਬਾੱਡੀ ਬਣਾਉਂਦਾ ਹੈ ਇਸ ਸਮੇਂ ਫਾਈਜ਼ਰ ਅਤੇ ਮਾਡਰਨਾਂ ਦੀ ਐੱਮਆਰਐੱਨਏ ਵੈਕਸੀਨ ਦੀ ਇੰਫੈਕਟੀਵਨੈੱਸ ਹੋਰ ਵੈਕਸੀਨਾਂ ਦੇ ਮੁਕਾਬਲੇ ਵਧੀਆ ਪਾਈ ਗਈ ਹੈ ਅਮਰੀਕਾ ਸਮੇਤ ਪੂਰੀ ਦੁਨੀਆਂਭਰ ’ਚ ਐੱਮਆਰਐੱਨਏ ਵੈਕਸੀਨ ਦਾ ਇਸਤੇਮਾਲ ਹੋ ਰਿਹਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!