Investing Money

ਬੱਚੇ ਨੂੰ ਪੈਸੇ ਜੋੜਨ ਦੀ ਆਦਤ ਸਿੱਖਣਾ ਜ਼ਰੂਰੀ ਹੁੰਦਾ ਹੈ ਪਰ ਨਾਲ ਹੀ ਇੱਕ ਕੰਮ ਹੋਰ ਜ਼ਰੂਰੀ ਹੁੰਦਾ ਹੈ ਇਹ ਕੰਮ ਹੁੰਦਾ ਹੈ, ਉਨ੍ਹਾਂ ਨੂੰ ਦੱਸਣਾ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਇਸ ਤੋਂ ਬਿਨਾਂ ਜ਼ਿੰਦਗੀ ’ਚ ਦਿੱਕਤਾਂ ਹੋਣਗੀਆਂ ਪਰ ਜ਼ਿੰਦਗੀ ਇਨ੍ਹਾਂ ਪੈਸਿਆਂ ਨਾਲ ਪੂਰੀ ਨਹੀਂ ਹੁੰਦੀ ਸਗੋਂ ਪਰਿਵਾਰ ਨਾਲ, ਯੋਗਤਾ ਅਤੇ ਚੰਗੇ ਇਨਸਾਨ ਬਣ ਕੇ ਵਧੀਆ ਜ਼ਿੰਦਗੀ ਕੱਟੀ ਜਾ ਸਕਦੀ ਹੈ ਪੈਸਾ ਸਭ ਕੁਝ ਨਹੀਂ ਹੁੰਦਾ ਅਤੇ ਇਹ ਗੱਲ ਉਸ ਨੂੰ ਸਮਝਾਉਣ ਲਈ ਤੁਹਾਨੂੰ ਕੁਝ ਕਦਮ ਅੱਗੇ ਵਧਾਉਣੇ ਹੋਣਗੇ ਹੋ ਸਕਦਾ ਹੈ ਤੁਹਾਨੂੰ ਖੁਦ ਦਾ ਉਦਾਹਰਨ ਵੀ ਉਨ੍ਹਾਂ ਸਾਹਮਣੇ ਰੱਖਣਾ ਪਵੇ ਤੁਹਾਨੂੰ ਕੀ-ਕੀ ਕਰਨਾ ਹੋਵੇਗਾ, ਜਾਣ ਲਓ:-

ਪੈਸਾ ਨਹੀਂ ਹੈ ਸਭ ਕੁਝ: | Investing Money

ਬੱਚਾ ਤੁਹਾਨੂੰ ਅਕਸਰ ਸਾਮਾਨ ਖਰੀਦਦੇ ਜਾਂ ਫਿਰ ਉਨ੍ਹਾਂ ਲਈ ਖਿਡੌਣੇ ਖਰੀਦਦੇ ਦੇਖਦਾ ਹੋਵੇਗਾ ਉਹ ਇਹ ਗੱਲ ਸਮਝਦਾ ਹੋਵੇਗਾ ਕਿ ਹਰ ਚੀਜ਼ ਪੈਸੇ ਨਾਲ ਮਿਲ ਜਾਂਦੀ ਹੈ ਜਦਕਿ ਇਹ ਸੱਚ ਬਿਲਕੁਲ ਨਹੀਂ ਹੈ ਤੁਹਾਡਾ ਉਨ੍ਹਾਂ ਲਈ ਪਿਆਰ ਅਨਮੋਲ ਹੈ ਉਨ੍ਹਾਂ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਹੈ ਅਜਿਹੀਆਂ ਹੀ ਕਈ ਹੋਰ ਚੀਜ਼ਾਂ ਹਨ, ਜਿਨ੍ਹਾਂ ਨੂੰ ਪੈਸੇ ਨਾਲ ਨਹੀਂ ਤੋਲਿਆ ਜਾ ਸਕਦਾ ਹੈ ਆਪਣੇ ਬੱਚਿਆਂ ਨੂੰ ਇਹ ਗੱਲ ਸਮਝਾਉਣ ਲਈ ਉਨ੍ਹਾਂ ਨੂੰ ਆਪਣੇ ਪਿਆਰ ਦੀ ਉਦਾਹਰਨ ਤਿਓ ਯਕੀਨਨ ਉਹ ਜ਼ਰੂਰ ਸਮਝਣਗੇ।

ਪੈਸੇ ਨਾਲ ਪਿਆਰ ਨਹੀਂ | Investing Money

ਹੁਣ ਤੁਹਾਨੂੰ ਸਮਝਾਉਣਾ ਹੋਵੇਗਾ ਕਿ ਦੇਖੋ ਮੰਮਾ ਦਾ ਪਿਆਰ ਤੁਹਾਨੂੰ ਪੈਸਿਆਂ ਨਾਲ ਨਹੀਂ ਮਿਲ ਸਕਦਾ ਉਵੇਂ ਹੀ ਤੁਹਾਨੂੰ ਬਹੁਤ ਸਾਰੇ ਲੋਕ ਅਜਿਹੇ ਮਿਲਣਗੇ, ਜਿਨ੍ਹਾਂ ਦਾ ਪਿਆਰ ਤੁਹਾਡੇ ਲਈ ਜ਼ਰੂਰੀ ਹੋਵੇਗਾ ਤੁਸੀਂ ਪੈਸਿਆਂ ਨਾਲ ਪਿਆਰ ਨਹੀਂ ਖਰੀਦ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਸਿਰਫ ਅਤੇ ਸਿਰਫ ਬਦਲੇ ’ਚ ਪਿਆਰ ਹੀ ਦੇਣਾ ਹੋਵੇਗਾ ਪਿਆਰ ਲਈ ਖੁਦ ਨੂੰ ਵਧੀਆ ਇਨਸਾਨ ਬਣਾਉਣਾ ਹੋਵੇਗਾ ਨਾ ਕਿ ਅਮੀਰ ਇਨਸਾਨ। (Investing Money)

ਜ਼ਮੀਨੀ ਐਕਟੀਵਿਟੀ:

ਬੱਚਿਆਂ ਨੂੰ ਤੁਸੀਂ ਅਕਸਰ ਮਾੱਲ ਲੈ ਜਾਂਦੇ ਹੋਵੋਗੇ ਉਨ੍ਹਾਂ ਨੂੰ ਜ਼ਰੂਰ ਉੱਥੇ ਅਨੰਦ ਆਉਂਦਾ ਹੋਵੇਗਾ ਉਹ ਖਾਂਦੇ-ਪੀਂਦੇ ਹੋਣਗੇ ਫਿਰ ਖੇਡਦੇ ਵੀ ਹੋਣਗੇ ਬਿਲਕੁਲ ਅਲਟ੍ਰਾ ਮਾਡਰਨ ਸਟਾਈਲ ’ਚ ਉਹ ਗੇਮ ਖੇਡਦੇ ਹਨ ਇਨ੍ਹਾਂ ਸਭ ’ਚ ਤੁਸੀਂ ਖੂਬ ਖਰਚਾ ਕਰਦੇ ਹੋ ਬੱਚਾ ਦੇਖਦਾ ਤੇ ਸਮਝਦਾ ਹੈ ਕਿ ਉਨ੍ਹਾਂ ਦੀਆਂ ਖੁਸ਼ੀਆਂ ਪੈਸਿਆਂ ਨਾਲ ਖਰੀਦੀਆਂ ਜਾ ਸਕਦੀਆਂ ਹਨ ਪਰ ਇੱਥੇ ਹੀ ਇੱਕ ਦਿਨ ਅਚਾਨਕ ਮਾਲ ਵਾਲੀ ਟਰਿੱਪ ਦੀ ਥਾਂ ਉਨ੍ਹਾਂ ਨੂੰ ਨਾਲ ਵਾਲੇ ਪਾਰਕ ਲੈ ਜਾਓ ਉਨ੍ਹਾਂ ਨਾਲ ਖੇਡੋ, ਮਸਤੀ ਕਰੋ ਉਨ੍ਹਾਂ ਨੂੰ ਪੂਰੀ ਟਰਿੱਪ ’ਚ ਸਿਰਫ ਆਈਸਕ੍ਰੀਮ ਖੁਆ ਦਿਓ ਦੇਖੋਗੇ ਕਿ ਉਨ੍ਹਾਂ ਨੂੰ ਮਜ਼ਾ ਖੂਬ ਆਵੇਗਾ ਉਹ ਵੀ ਬਿਨਾਂ ਜ਼ਿਆਦਾ ਪੈਸੇ ਖਰਚ ਕੀਤੇ ਉਨ੍ਹਾਂ ਨੂੰ ਗੱਲਾਂ-ਗੱਲਾਂ ’ਚ ਦੱਸ ਦਿਓ ਕਿ ਦੇਖੋ ਪਿਛਲੀ ਵਾਰ 1000 ਰੁਪਏ ਮਾੱਲ ’ਚ ਖਰਚ ਹੋਏ ਸਨ ਪਰ ਇਸ ਵਾਰ ਪਾਰਕ ’ਚ 100 ਰੁਪਏ ’ਚ ਹੀ ਕੰਮ ਹੋ ਗਿਆ ਉਹ ਫੀਲ ਕਰ ਸਕਣਗੇ ਕਿ ਖੁਸ਼ ਰਹਿਣ ਲਈ ਆਪਣਿਆਂ ਦਾ ਸਾਥ ਚਾਹੀਦਾ ਹੁੰਦੈ ਨਾ ਕਿ ਜ਼ਿਆਦਾ ਪੈਸਾ।

ਸ਼ੌਂਕ ਨੂੰ ਸਮਾਂ ਦਿਓ: | Investing Money

ਬੱਚੇ ਨੂੰ ਜਿਸ ਵੀ ਚੀਜ਼ ਦਾ ਸ਼ੌਂਕ ਹੋਵੇ ਉਸ ਨੂੰ ਉਸ ਕੰਮ ’ਚ ਸਮਾਂ ਲਾਉਣ ਦਾ ਸੁਝਾਅ ਦਿੰਦੇ ਰਹੋ ਇਹ ਸੁਝਾਅ ਉਦੋਂ ਹੋਰ ਵਧਾ ਦਿਓ ਜਦੋਂ-ਜਦੋਂ ਉਹ ਬਾਹਰ ਦੀਆਂ ਚੀਜ਼ਾਂ ਕੁਝ ਜ਼ਿਆਦਾ ਹੀ ਖਾਣ ਦੀ ਗੱਲ ਕਹਿਣ ਜਦੋਂ ਉਹ ਬਾਹਰ ਚੱਲਣ ਦੀ ਜਿੱਦ ਕਰਨ ਉਨ੍ਹਾਂ ਨੂੰ ਭਲੇ ਹੀ ਡਾਂਟ ਕੇ ਕਹਿਣਾ ਪਵੇ ਉਨ੍ਹਾਂ ਨੂੰ ਕਹਿ ਜਰੂਰ ਦਿਓ ਕਿ ਆਪਣੀ ਹਾੱਬੀ ’ਤੇ ਧਿਆਨ ਦਿਓ ਉਨ੍ਹਾਂ ਨੂੰ ਉਸ ’ਚ ਐਨਾ ਵਿਅਸਤ ਕਰ ਦਿਓ ਕਿ ਉਹ ਪੈਸੇ ਨਾਲ ਜੁੜੀਆਂ ਆਪਣੀਆਂ ਚਾਹਤਾਂ ਨੂੰ ਭੁੱਲ ਹੀ ਜਾਣ ਇੱਕ ਸਮਾਂ ਆਵੇਗਾ ਜਦੋਂ ਉਹ ਆਪਣੇ ਸ਼ੌਂਕ ਨੂੰ ਹੀ ਪਹਿਲ ਦੇਣਗੇ, ਉਨ੍ਹਾਂ ਨੂੰ ਪੈਸੇ ਖਰਚ ਕਰਕੇ ਮਿਲਣ ਵਾਲੀ ਖੁਸ਼ੀ ਯਾਦ ਵੀ ਨਹੀਂ ਰਹੇਗੀ ਕਹਿ ਸਕਦੇ ਹਾਂ ਹਾੱਬੀ ਵੀ ਉਸਨੂੰ ਇਹ ਦੱਸ ਦੇਵੇਗੀ ਕਿ ਪੈਸਾ ਹੀ ਸਭ ਕੁਝ ਨਹੀਂ ਹੈ, ਹੁਨਰ ਵੀ ਬਹੁਤ ਸੰਤੁਸ਼ਟੀ ਦਿੰਦਾ ਹੈ।

ਜਿਹੋ-ਜਿਹੇ ਤੁਸੀਂ, ਉਹੋ-ਜਿਹਾ ਬੱਚਾ: | Investing Money

ਬੱਚੇ ਨੂੰ ਪੈਸੇ ਦੇ ਅੱਗੇ ਜ਼ਿੰਦਗੀ ਦਾ ਸਵਾਦ ਚਖਾਉਣ ਤੋਂ ਪਹਿਲਾਂ ਖੁਦ ਇਹ ਗੱਲ ਵੀ ਮੰਨ ਲਓ ਇਹ ਤੁਹਾਨੂੰ ਕਰਨਾ ਹੀ ਪਵੇਗਾ ਕਿਉਂਕਿ ਬੱਚੇ ਕਿਤੇ ਨਾ ਕਿਤੇ ਤੁਹਾਡੀ ਬਾਡੀ ਲੈਂਗੁਏਜ਼ ਤੋਂ ਸਿੱਖਦੇ ਹਨ ਇਸ ਲਈ ਤੁਸੀਂ ਪਹਿਲਾਂ ਖੁਦ ’ਚ ਸੁਧਾਰ ਕਰੋ ਜਿਵੇਂ ਖੁਦ ਤੋਂ ਸਵਾਲ ਪੁੱਛੋ ਕਿ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਕਾਰ, ਘਰ, ਬੈਂਕ ਬੈਲੰਸ ਤੁਹਾਡੇ ਲਈ ਬਾਕੀ ਸਭ ਚੀਜਾਂ ਤੋਂ ਜ਼ਿਆਦਾ ਜ਼ਰੂਰੀ ਹੈ ਜੇਕਰ ਹਾਂ, ਤਾਂ ਤੁਸੀਂ ਜੋ ਗੱਲ ਬੱਚਿਆਂ ਨੂੰ ਸਮਝਾਉਣਾ ਚਾਹੁੰਦੇ ਹੋ। (Investing Money)

ਉਹ ਪਹਿਲਾਂ ਖੁਦ ਸਮਝ ਲਓ ਮੰਨ ਲਓ ਕਿ ਪੈਸਾ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਨਹੀਂ ਦੇ ਸਕੇਗਾ ਇਸ ਲਈ ਤੁਹਾਨੂੰ ਬੱਚੇ ਤੋਂ ਪਹਿਲਾਂ ਖੁਦ ’ਤੇ ਕੰਮ ਕਰਨਾ ਹੋਵੇਗਾ ਬੱਚਿਆਂ ਨੂੰ ਜੋ ਕਹਾਣੀਆਂ ਪੜ੍ਹਨ ਲਈ ਕਹੋ, ਜਿਨ੍ਹਾਂ ’ਚ ਮੁੱਖ ਕਿਰਦਾਰ ਸੰਘਰਸ਼ ਤੇ ਮਿਹਨਤ ਨਾਲ ਸਫਲ ਹੁੰਦਾ ਹੈ ਅਜਿਹੀਆਂ ਫਿਰਮਾਂ ਵੀ ਦਿਖਾ ਸਕਦੇ ਹੋ ਜਿੱਥੇ ਹੀਰੋ ਗਰੀਬ ਹੋਣ ਤੋਂ ਬਾਅਦ ਵੀ ਖੁਸ਼ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਉਹ ਦੂਜਿਆਂ ਨੂੰ ਵੀ ਖੁਸ਼ ਰੱਖਦਾ ਹੈ ਤੇ ਖੁਦ ਵੀ ਮੁਸਕਰਾਉਂਦਾ ਰਹਿੰਦਾ ਹੈ ਬੱਚੇ ਅਜਿਹੇ ਹੀਰੋ ਨੂੰ ਦੇਖ ਕੇ ਵੀ ਸਮਝਣਗੇ ਕਿ ਜ਼ਿੰਦਗੀ ਪੈਸੇ ਨਾਲ ਨਹੀਂ ਚੱਲਦੀ ਹੈ ਵਧੀਆ ਜ਼ਿੰਦਗੀ ਲਈ ਇਸ ਤੋਂ ਵੀ ਅੱਗੇ ਦੀ ਗੱਲ ਸੋਚਣੀ, ਸਮਝਣੀ ਪੈਂਦੀ ਹੈ। (Investing Money)

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!