Chew and Eat: ਚਬਾ ਕੇ ਖਾਓ, ਦਿਮਾਗ ਦੀ ਤਾਕਤ ਵਧਾਓ
ਜਿਨ੍ਹਾਂ ਫੂਡ ਆਈਟਮਾਂ (ਖੁਰਾਕੀ ਪਦਾਰਥਾਂ) ਨੂੰ ਚਬਾਉਣ ’ਚ ਜ਼ਿਆਦਾ ਮਿਹਨਤ ਲੱਗਦੀ ਹੈ, ਉਹ ਦਿਮਾਗ ਦੀ ਕਾਰਜਪ੍ਰਣਾਲੀ (ਬਰੇਨ ਐਕਟੀਵਿਟੀ) ਨੂੰ ਵਧਾਉਂਦੇ ਹਨ ਨਿਊਰੋਲਾਜੀਕਲ ਅਤੇ ਨਿਊਟ੍ਰੀਸ਼ਨਲ ਰਿਸਰਚ ਵਿਚ ਇਹ ਪਾਇਆ ਗਿਆ ਹੈ ਸਰੀਰ ਦੀ ਊਰਜਾ ਨੂੰ ਬਣਾਈ ਰੱਖਣ ਲਈ ਹੈਲਦੀ ਫੂਡਸ ਖਾਣਾ ਜ਼ਰੂਰੀ ਹੈ, ਕਿਉਂਕਿ ਖਾਧੇ ਗਏ ਭੋਜਨ ਦਾ ਅਸਰ ਸਾਡੀ ਸਿਹਤ ’ਤੇ ਪੈਂਦਾ ਹੈ
ਇੰਟਰਨੈਸ਼ਨਲ ਡੈਂਟਲ ਜਰਨਲ ਅਨੁਸਾਰ ਭੋਜਨ ਨੂੰ ਚਬਾਉਣ ਦੀ ਮਿਹਨਤ ਦਿਮਾਗ ਨੂੰ ਐਕਟਿਵ ਬਣਾਉਣ ’ਚ ਵੀ ਮੱਦਦ ਕਰ ਸਕਦੀ ਹੈ ਉਹ ਦਿਮਾਗ ਦੇ ਉਨ੍ਹਾਂ ਹਿੱਸਿਆਂ ਨੂੰ ਐਕਟਿਵ ਕਰ ਦਿੰਦੇ ਹਨ, ਜੋ ਸੋਚਣ, ਯਾਦ ਰੱਖਣ, ਨਵੀਆਂ ਗੱਲਾਂ ਸਿੱਖਣ ਨਾਲ ਜੁੜੇ ਹਨ ਹਾਲਾਂਕਿ ਇਸ ਵਿਸ਼ੇ ’ਤੇ ਵਿਸਤ੍ਰਿਤ ਖੋਜ ਬਾਕੀ ਹੈ ਇਸ ਲਈ ਜੇਕਰ ਤੁਸੀਂ ਵੀ ਆਪਣੀ ਯਾਦਸ਼ਕਤੀ ਵਧਾਉਣਾ ਚਾਹੁੰਦੇ ਹੋ ਅਤੇ ਮਾਨਸਿਕ ਪ੍ਰਦਰਸ਼ਨ ਬਿਹਤਰ ਬਣਾਉਣਾ ਚਾਹੁੰਦੇ ਹੋ, ਤਾਂ ਚਬਾਉਣ ਵਾਲੇ ਖੁਰਾਕ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ
ਰਿਸਰਚ ’ਚ ਪਾਇਆ ਗਿਆ ਹੈ ਕਿ ਸਖ਼ਤ ਚੀਜ਼ਾਂ ਚਬਾਉਣ ਨਾਲ ਦਿਮਾਗ ਦਾ ਫਰੰਟ ਹਿੱਸਾ ਜ਼ਿਆਦਾ ਐਕਟਿਵ ਹੁੰਦਾ ਹੈ, ਜੋ ਫੋਕਸ ਵਧਾਉਣ ’ਚ ਮੱਦਦ ਕਰਦਾ ਹੈ ਇਸ ਦੇ ਨਾਲ ਹੀ ਯਾਦਸ਼ਕਤੀ ਨਾਲ ਜੁੜੇ ਕਾੱਡੇਟ ਨਿਊਕਲੀਅਸ ’ਚ ਵੀ ਗਤੀਵਿਧੀ ਵਧਦੀ ਹੈ ਇਹ ਪ੍ਰਕਿਰਿਆ ਨਿਊਰੋਨਲ ਐਕਟੀਵਿਟੀ ਨੂੰ ਵਧਾ ਕੇ ਮਾਨਸਿਕ ਪ੍ਰਦਰਸ਼ਨ ਅਤੇ ਸੋਚਣ-ਸਮਝਣ ਦੀ ਸਮਰੱਥਾ ਨੂੰ ਬਿਹਤਰ ਬਣਾ ਸਕਦੀ ਹੈ
Table of Contents
ਦਿਮਾਗ ਦੀ ਸ਼ਕਤੀ ਵਧਾਉਣ ਲਈ ਇਹ ਖਾਓ:
ਜੂਸ ਅਤੇ ਸਮੂਦੀ ਦੀ ਥਾਂ ਕੱਚੀ ਗਾਜਰ, ਸੇਬ, ਅਮਰੂਦ ਅਤੇ ਖੀਰੇ ਵਰਗੇ ਫਲ-ਸਬਜ਼ੀਆਂ ਖਾਓ ਸਨੈਕਸ ’ਚ ਬਾਦਾਮ, ਅਖਰੋਟ ਅਤੇ ਭੁੱਜੇ ਛੋਲੇ ਸ਼ਾਮਲ ਕਰੋ ਹਾਰਵਰਡ ਹੈਲਥ ਮੁਤਾਬਿਕ ਓਮੇਗਾ-3 ਯੁਕਤ ਖੁਰਾਕ, ਪਾਲਕ, ਬਰੋਕਲੀ ਵਰਗੀਆਂ ਹਰੀਆਂ ਸਬਜ਼ੀਆਂ ਅਤੇ ਚਾਹ-ਕੌਫੀ ਯਾਦਸ਼ਕਤੀ ਅਤੇ ਦਿਮਾਗ ਦੀ ਕਾਰਜ ਸਮਰੱਥਾ ਨੂੰ ਬਿਹਤਰ ਬਣਾਉਣ ’ਚ ਮੱਦਦ ਕਰ ਸਕਦੇ ਹਨ
ਗਟ ਹੈਲਥ ’ਚ ਲਾਭਕਾਰੀ:
ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਨਾਲ ਪਾਚਣ ਬਿਹਤਰ ਹੁੰਦਾ ਹੈ ਅਤੇ ਸਰੀਰ ਜ਼ਿਆਦਾ ਪੋਸ਼ਕ ਤੱਤਾਂ ਨੂੰ ਲੈ ਸਕਦਾ ਹੈ ਕਿਸੇ ਵੀ ਖੁਰਾਕੀ ਪਦਾਰਥ ਨੂੰ ਜ਼ਿਆਦਾ ਚਬਾਉਣ ਨਾਲ ਗੈਸ, ਪੇਟ ਫੁੱਲਣ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਘੱਟ ਹੋ ਸਕਦਾ ਹੈ ਨਾਲ ਹੀ ਅੰਤੜੀਆਂ ਦੇ ਚੰਗੇ ਬੈਕਟੀਰੀਆ ਵੀ ਬਿਹਤਰ ਤਰੀਕੇ ਨਾਲ ਕੰਮ ਕਰਦੇ ਹਨ, ਜਿਸ ਨਾਲ ਗਟ ਹੈਲਥ ਮਜ਼ਬੂਤ ਰਹਿੰਦੀ ਹੈ
ਖੂਨ ਦੇ ਸੰਚਾਰ ’ਚ ਸੁਧਾਰ:
ਜਦੋਂ ਤੁਸੀਂ ਸਖ਼ਤ ਖੁਰਾਕ ਪਦਾਰਥ (ਜਿਵੇਂ ਨਟਸ, ਕੱਚੀ ਗਾਜਰ ਜਾਂ ਸੇਬ) ਚਬਾਉਂਦੇ ਹੋ, ਤਾਂ ਤੁਹਾਡੇ ਜਬਾੜੇ ਦੀਆਂ ਮਾਸਪੇਸ਼ੀਆਂ ਜ਼ਿਆਦਾ ਕੰਮ ਕਰਦੀਆਂ ਹਨ ਇਸ ਨਾਲ ਦਿਮਾਗ ’ਚ ਖੂਨ ਦਾ ਪ੍ਰਵਾਹ ਤੇਜ਼ ਹੋ ਜਾਂਦਾ ਹੈ, ਜਿਸ ਨਾਲ ਕੋਸ਼ਿਕਾਵਾਂ ਨੂੰ ਜ਼ਿਆਦਾ ਆਕਸੀਜ਼ਨ ਅਤੇ ਪੋਸ਼ਣ ਮਿਲਦਾ ਹੈ
ਨਾੜਾਂ ਦਾ ਸਰਗਰਮ ਹੋਣਾ:
ਚਬਾਉਣਾ ਇੱਕ ਜਟਿਲ ਨਿਊਰੋਲਾਜੀਕਲ ਪ੍ਰਕਿਰਿਆ ਹੈ ਜਦੋਂ ਤੁਸੀਂ ਚਬਾਉਂਦੇ ਹੋ, ਤਾਂ ਦੰਦਾਂ ਅਤੇ ਜਬਾੜੇ ਦੇ ਸੰਵੇਦੀ ਰਿਸੈਪਟਰਸ ਨਾੜਾਂ ਦੇ ਜਰੀਏ ਦਿਮਾਗ ਦੇ ਉਸ ਹਿੱਸੇ ਨੂੰ ਸੰਕੇਤ ਭੇਜਦੇ ਹਨ ਜੋ ਯਾਦਸ਼ਕਤੀ, ਧਿਆਨ ਅਤੇ ਸਿੱਖਣ ਨਾਲ ਜੁੜੇ ਹੁੰਦੇ ਹਨ
ਤਣਾਅ ਤੋਂ ਰਾਹਤ:
ਖੋਜ ’ਚ ਪਾਇਆ ਗਿਆ ਹੈ ਕਿ ਸਖ਼ਤ ਚੀਜ਼ਾਂ ਨੂੰ ਚਬਾਉਣ ਨਾਲ ਦਿਮਾਗ ’ਚ ਗਲੂਟਾਥੀਏੇਨ ਦਾ ਪੱਧਰ ਵਧਦਾ ਹੈ, ਜੋ ਇੱਕ ਬਿਹਤਰੀਨ ਐਂਟੀਆਕਸੀਡੈਂਟ ਹੈ ਅਤੇ ਸੰਗਿਆਨਾਤਮਕ ਕੰਮਾਂ ਨੂੰ ਬਿਹਤਰ ਬਣਾਉਂਦਾ ਹੈ
ਜ਼ਿਆਦਾ ਖੰਡ ਵਿਗਾੜ ਸਕਦੀ ਹੈ ਮੈਂਟਲ ਹੈਲਥ
ਅਕਸਰ ਬਰਥਡੇ, ਵਿਆਹ ਜਾਂ ਹੋਰ ਕਿਸੇ ਸ਼ੁੱਭ ਕੰਮ ਦੌਰਾਨ ਮਿੱਠਾ ਖਾਣ ਦਾ ਰਿਵਾਜ਼ ਹੁੰਦਾ ਹੈ ਇਸ ਮਿੱਠੇ ’ਚ ਜ਼ਿਆਦਾਤਰ ਕੁਦਰਤੀ ਮਿੱਠੇ ਦੀ ਬਜਾਏ ਪ੍ਰੋਸੈੱਸਡ ਖੰਡ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਤੁਸੀਂ ਸੁਣਿਆ ਹੀ ਹੋਵੇਗਾ ਕਿ ਵਜ਼ਨ ਵਧਾਉਣ, ਡਾਇਬਿਟੀਜ਼ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਇਲਾਵਾ ਸਿਹਤਮੰਦ ਜ਼ਿੰਦਗੀ ਜਿਉਣ ਲਈ ਸਭ ਮਿੱਠਾ ਘੱਟ ਕਰਨ ਦੀ ਸਲਾਹ ਦਿੰਦੇ ਹਨ
ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਜ਼ਿਆਦਾ ਮਿੱਠਾ ਜਾਂ ਜ਼ਿਆਦਾ ਖੰਡ ਦਾ ਇਸਤੇਮਾਲ ਤੁਹਾਡੇ ਦਿਮਾਗ ਅਤੇ ਮਾਨਸਿਕ ਸਿਹਤ ’ਤੇ ਵੀ ਡੂੰਘਾ ਅਸਰ ਪਾਉਂਦਾ ਹੈ ਹਾਰਵਰਡ ਮੈਡੀਕਲ ਸਕੂਲ ਦੀ ਮੂਡ ਅਤੇ ਫੂਡ ਐਕਸਪਰਟ ਡਾ. ਉਮਾ ਨਾਇਡੂ ਅਨੁਸਾਰ, ਜ਼ਿਆਦਾ ਮਿੱਠਾ ਖਾਣ ਵਾਲੇ ਲੋਕਾਂ ’ਚ ਖੰਡ ਛੱਡਣ ’ਤੇ ਡਰੱਗਸ ਵਰਗੇ ‘ਵਿਡਰਾਲ ਸਿੰਡ੍ਰੋਮ’ ਦੇਖੇ ਜਾ ਰਹੇ ਹਨ ਨਾਲ ਹੀ ਜ਼ਿਆਦਾ ਮਿੱਠਾ ਖਾਣਾ ਜੰਕ ਫੂਡ ਵਰਗਾ ਹੀ ਹੈ ਇਹ ਮੂਡ ਸਵਿੰਗ, ਥਕਾਵਟ, ਚਿੰਤਾ ਅਤੇ ਡਿਪੈ੍ਰਸ਼ਨ ਨੂੰ ਵਾਧਾ ਦਿੰਦਾ ਹੈ
ਇਸ ਲਈ ਬਿਹਤਰ ਮਾਨਸਿਕ ਸਿਹਤ ਲਈ ਖੰਡ ’ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਅਨੁਸਾਰ ਜ਼ਿਆਦਾਤਰ ਅਮਰੀਕੀਆਂ ਨੂੰ ਆਪਣੇ ਰੂਟੀਨ ਦੇ ਕੈਲੋਰੀ ਦਾ ਲਗਭਗ 13 ਪ੍ਰਤੀਸ਼ਤ ਖੰਡ ਤੋਂ ਮਿਲਦਾ ਹੈ ਜਦਕਿ ਵਿਸ਼ਵ ਸਿਹਤ ਸੰਗਠਨ ਦੀ ਸਿਫਾਰਿਸ਼ ਹੈ ਕਿ ਰੂਟੀਨ ਦੀ ਕੈਲੋਰੀ ਦਾ ਸਿਰਫ 5 ਪ੍ਰਤੀਸਤ ਹੀ ਖੰਡ ਤੋਂ ਹੋਣਾ ਚਾਹੀਦਾ ਹੈ
































































