Makarasana: ਤਣਾਅ ਘਟਾਓ, ਪਾਚਣ ਸੁਧਾਰੋ ਮਕਰ ਆਸਣ
ਅੱਜ ਦੀ ਤੇਜ਼ ਭੱਜ-ਦੌੜ ਵਾਲੀ ਜ਼ਿੰਦਗੀ ’ਚ ਮਾਨਸਿਕ ਤਣਾਅ, ਕਮਰ ਦਰਦ ਅਤੇ ਪਾਚਣ ਸਬੰਧੀ ਸਮੱਸਿਆਵਾਂ ਆਮ ਹੋ ਗਈਆਂ ਹਨ ਅਜਿਹੇ ’ਚ ਯੋਗ ਇੱਕ ਅਜਿਹਾ ਜ਼ਰੀਆ ਹੈ ਜੋ ਨਾ ਸਿਰਫ ਸਰੀਰ ਨੂੰ ਸਕੂਨ ਦਿੰਦਾ ਹੈ ਸਗੋਂ ਮਨ ਨੂੰ ਵੀ ਸਥਿਰਤਾ ਪ੍ਰਦਾਨ ਕਰਦਾ ਹੈ ਯੋਗ ਦੀ ਇਸੇ ਲੜੀ ਵਿੱਚ ਇੱਕ ਮਹੱਤਵਪੂਰਨ ਅਤੇ ਸੌਖਾ ਯੋਗ-ਆਸਣ ਹੈ ਮਕਰ ਆਸਣ, ਜੋ ਨਾਂਅ ’ਚ ਜਿੰਨਾ ਸ਼ਾਂਤ ਪ੍ਰਤੀਤ ਹੁੰਦਾ ਹੈ, ਓਨਾ ਹੀ ਸਰੀਰ ਦੇ ਅੰਦਰੋਂ ਡੂੰਘਾਈ ਨਾਲ ਰਾਹਤ ਦੇਣ ਵਾਲਾ ਹੈ
Table of Contents
ਮਗਰਮੱਛ ਵਾਂਗ ਆਰਾਮਦਾਇਕ:
ਮਕਰ ਆਸਣ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ ਮਕਰ ਭਾਵ ਮਗਰਮੱਛ ਅਤੇ ਆਸਣ ਭਾਵ ਸਥਿਤੀ ਜਾਂ ਮੁਦਰਾ ਇਹ ਆਸਣ ਕਰਦੇ ਸਮੇਂ ਸਰੀਰ ਦੀ ਬਣਾਵਟ ਮਗਰਮੱਛ ਵਰਗੀ ਪ੍ਰਤੀਤ ਹੁੰਦੀ ਹੈ, ਜੋ ਪਾਣੀ ’ਚ ਸਥਿਰਤਾ ਨਾਲ ਲੇਟਿਆ ਹੁੰਦਾ ਹੈ ਇਹੀ ਕਾਰਨ ਹੈ ਕਿ ਇਸ ਨੂੰ ਆਰਾਮ ਦੀ ਮੁਦਰਾ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ
ਕਮਰ ਅਤੇ ਰੀੜ੍ਹ ਨੂੰ ਦੇਵੇ ਮਜ਼ਬੂਤੀ:
ਮਕਰ ਆਸਣ ਖਾਸ ਤੌਰ ’ਤੇ ਪਿੱਠ, ਕਮਰ ਅਤੇ ਰੀੜ੍ਹ ਦੀ ਹੱਡੀ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ ਆਯੂਸ਼ ਮੰਤਰਾਲੇ ਅਨੁਸਾਰ, ਇਹ ਆਸਣ ਕਮਰ ਦੀਆਂ ਮਾਸਪੇਸ਼ੀਆਂ ਨੂੰ ਰਾਹਤ ਦਿੰਦਾ ਹੈ ਅਤੇ ਸਲਿੱਪ ਡਿਸਕ ਜਾਂ ਸਾਈਟਿਕਾ ਵਰਗੀਆਂ ਸਮੱਸਿਆਵਾਂ ’ਚ ਰਾਹਤ ਪਹੁੰਚਾਉਂਦਾ ਹੈ ਇਸ ਨਾਲ ਰੀੜ੍ਹ ਦੀ ਹੱਡੀ ’ਚ ਲਚਕੀਲਾਪਣ ਵਧਦਾ ਹੈ ਅਤੇ ਕਮਰ ਦਾ ਅਕੜਾਅਪਨ ਦੂਰ ਹੁੰਦਾ ਹੈ ਆਫ਼ਿਸ ਵਿਚ ਬੈਠਣ ਵਾਲਿਆਂ ਜਾਂ ਮਿਹਨਤੀ ਲੋਕਾਂ ਲਈ ਇਹ ਇੱਕ ਵਰਦਾਨ ਸਾਬਤ ਹੋ ਸਕਦਾ ਹੈ
ਤਣਾਅ ਅਤੇ ਚਿੰਤਾ ਤੋਂ ਰਾਹਤ:
ਮਕਰ ਆਸਣ ਸਿਰਫ ਸਰੀਰਕ ਹੀ ਨਹੀਂ, ਮਾਨਸਿਕ ਸਿਹਤ ਲਈ ਵੀ ਬਹੁਤ ਲਾਹੇਵੰਦ ਹੈ ਇਸ ਮੁਦਰਾ ’ਚ ਸਰੀਰ ਨੂੰ ਆਰਾਮ ਮਿਲਦਾ ਹੈ, ਜਿਸ ਨਾਲ ਦਿਮਾਗ ਦੀਆਂ ਨਾੜੀਆਂ ਨੂੰ ਸ਼ਾਂਤੀ ਮਿਲਦੀ ਹੈ ਨਿਯਮਤ ਅਭਿਆਸ ਨਾਲ ਮਨ ਸ਼ਾਂਤ ਹੁੰਦਾ ਹੈ, ਚਿੰਤਾ ਘੱਟ ਹੁੰਦੀ ਹੈ ਅਤੇ ਇਕਾਗਰਤਾ ’ਚ ਸੁਧਾਰ ਆਉਂਦਾ ਹੈ ਆਯੂਸ਼ ਮੰਤਰਾਲਾ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਇਹ ਆਸਣ ਮਾਨਸਿਕ ਸੰਤੁਲਨ ਬਣਾਈ ਰੱਖਣ ’ਚ ਮੱਦਦ ਕਰਦਾ ਹੈ
ਪਾਚਣ ਸ਼ਕਤੀ ਨੂੰ ਕਰਦਾ ਹੈ ਬਿਹਤਰ:
ਜੋ ਲੋਕ ਗੈਸ, ਅਪੱਚ ਜਾਂ ਕਬਜ਼ ਤੋਂ ਪੇ੍ਰਸ਼ਾਨ ਰਹਿੰਦੇ ਹਨ, ਉਨ੍ਹਾਂ ਲਈ ਮਕਰ ਆਸਣ ਬੇਹੱਦ ਲਾਭਕਾਰੀ ਹੈ ਇਸ ਆਸਣ ’ਚ ਪੇਟ ਦੇ ਭਾਰ ਲੇਟਣ ਨਾਲ ਪੇਟ ’ਤੇ ਹਲਕਾ ਦਬਾਅ ਪੈਂਦਾ ਹੈ, ਜਿਸ ਨਾਲ ਪਾਚਣ ਅੰਗ ਐਕਟਿਵ ਹੁੰਦੇ ਹਨ ਨਾਲ ਹੀ, ਲੰਮੇ ਅਤੇ ਹੌਲੇ ਸਾਹ ਲੈਣ ਨਾਲ ਸਰੀਰ ’ਚ ਆਕਸੀਜ਼ਨ ਦਾ ਪ੍ਰਵਾਹ ਵਧਦਾ ਹੈ, ਜਿਸ ਨਾਲ ਪਾਚਣ ਕਿਰਿਆ ’ਚ ਸੁਧਾਰ ਹੁੰਦਾ ਹੈ ਇਹ ਆਸਣ ਪੇਟ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਅਤੇ ਭੋਜਨ ਪਚਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ
ਮਕਰ ਆਸਣ ਕਿਵੇਂ ਕਰੀਏ
- ਇੱਕ ਪੱਧਰੀ ਥਾਂ ’ਤੇ ਯੋਗਾ ਮੈਟ ਵਿਛਾਓ
- ਪੇਟ ਦੇ ਭਾਰ ਲੇਟ ਜਾਓ ਅਤੇ ਪੈਰਾਂ ਨੂੰ ਥੋੜ੍ਹਾ ਫੈਲਾ ਕੇ ਪੰਜੇ ਬਾਹਰ ਵੱਲ ਰੱਖੋ
- ਸਿਰ ਨੂੰ ਆਪਣੇ ਹੱਥਾਂ ’ਤੇ ਆਰਾਮ ਨਾਲ ਟਿਕਾਓ ਖੱਬੇ ਜਾਂ ਸੱਜੇ ਵੱਲ ਮੋੜ ਸਕਦੇ ਹੋ
- ਅੱਖਾਂ ਬੰਦ ਕਰੋ, ਸਰੀਰ ਨੂੰ ਢਿੱਲਾ ਛੱਡ ਦਿਓ ਅਤੇ ਨੋਰਮਲ ਹੌਲੇ ਸਾਹ ਲਓ
- ਤਿੰਨ ਤੋਂ ਪੰਜ ਮਿੰਟਾਂ ਤੱਕ ਇਸੇ ਸਥਿਤੀ ’ਚ ਰਹੋ
































































