optimistic

optimistic: ਜੀਵਨ ’ਚ ਸੁਖ ਪਾਉਣ ਲਈ ਆਸ਼ਾਵਾਦੀ ਬਣੋ

ਕਈ ਲੋਕ ਬਹੁਤ ਛੇਤੀ ਦੂਜਿਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਉਨ੍ਹਾਂ ਨੇ ਜ਼ਰਾ ਜਿਹੀ ਤਾਰੀਫ ਕਰ ਦਿੱਤੀ ਤਾਂ ਅਸਮਾਨ ’ਚ ਉੱਡਣ ਲੱਗੇ, ਕਮੀਆਂ ਗਿਣਾ ਦਿੱਤੀਆਂ ਤਾਂ ਇੱਕਦਮ ਹੀਣ ਭਾਵਨਾ ਪਾਲ ਬੈਠੇ, ਡਿਪ੍ਰੈੱਸ ਰਹਿਣ ਲੱਗੇ ਅਪਣੇ-ਆਪ ਨੂੰ ਭਲਾ ਤੁਹਾਡੇ ਤੋਂ ਵੱਧ ਕੌਣ ਜੱਜ ਕਰ ਸਕਦਾ ਹੈ ਤੁਸੀਂ ਆਪਣੇ ਸਭ ਤੋਂ ਸੱਚੇ ਅਤੇ ਚੰਗੇ ਦੋਸਤ ਹੋ

ਇਸ ਲਈ ਆਪਣੀ ਮੰਨੋ, ਦੂਜਿਆਂ ਦੀ ਛੱਡੋ ਉਨ੍ਹਾਂ ਦੀ ਰਾਏ ਨਿਰਪੱਖ ਹੋਵੇਗੀ, ਇਸ ਦੀ ਸੰਭਾਵਨਾ ਘੱਟ ਹੀ ਹੈ ਪਰ ਜੇਕਰ ਕੋਈ ਦੋਸਤ ਸਹੀ ਰਾਇ ਦਿੰਦਾ ਹੈ ਤਾਂ ਉਸ ਨੂੰ ਮੰਨਣ ’ਚ ਕੋਈ ਹਰਜ ਵੀ ਨਹੀਂ ਆਪਣੇ-ਆਪ ਨੂੰ ਤੋਲ ਸਕਣ ਦੀ ਸਮਝ ਤੁਹਾਨੂੰ ਥੋੜ੍ਹੀ ਮਿਹਨਤ ਕਰਨ ’ਤੇ ਆ ਸਕਦੀ ਹੈ ਉਸ ਲਈ ਇੰਟਲੈਕਚੁਅਲ ਗਰੂਮਿੰਗ ਦੀ ਜ਼ਰੂਰਤ ਹੈ

ਜੋ ਪੜ੍ਹਨ-ਲਿਖਣ ਅਤੇ ਗਿਆਨੀ ਲੋਕਾਂ ਦੀ ਸੋਹਬਤ ’ਚ ਰਹਿਣ, ਸਵੈ-ਪੜਚੋਲ, ਵਿਸ਼ੇਲਸ਼ਣਾਤਮਕ ਪਾਵਰ ਵਧਾਉਣ ਨਾਲ ਹੋ ਸਕਦੀ ਹੈ ਤੁਸੀਂ ਉਹੋ-ਜਿਹੇ ਹੀ ਹੁੰਦੇ ਹੋ ਜਿਵੇੇਂ ਤੁਸੀਂ ਸੋਚਦੇ ਹੋ ਇਸ ਕਥਨ ’ਚ ਡੂੰਘੀ ਸੱਚਾਈ ਹੈ ਸਮੇਂ-ਸਮੇਂ ’ਤੇ ਤੁਹਾਨੂੰ ਜਿੰਨੇ ਵੀ ਕੰਪਲੀਮੈਂਟ ਮਿਲੇ ਹਨ, ਉਨ੍ਹਾਂ ਨੂੰ ਕਦੇ-ਕਦੇ ਮਨ ਹੀ ਮਨ ਦੁਹਰਾਉਂਦੇ ਰਿਹਾ ਕਰੋ

Table of Contents

ਮਨੋਬਲ ਬਣਾਈ ਰੱਖੋ

ਦੂਜਿਆਂ ਦਾ ਮਨੋਬਲ ਵਧਾਉਣ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ ਕਈ ਵਾਰ ਤਾਂ ਖੁਦ ਮਾਪੇ ਹੀ ਅਣਜਾਣੇ ’ਚ ਔਲਾਦ ਦਾ ਮਨੋਬਲ ਤੋੜ ਕੇ ਰੱਖ ਦਿੰਦੇ ਹਨ ਹਰ ਸਮੇਂ ਦੀਆਂ ਝਿੜਕਾਂ ਅਤੇ ਸਖ਼ਤ ਅਲੋਚਨਾ ਬੱਚੇ ’ਚ ਹੀਣਤਾ ਦਾ ਅਹਿਸਾਸ ਭਰ ਦਿੰਦੀਆਂ ਹਨ ਅਕਸਰ ਸਾਡੇ ਸੋਚਣ ਦਾ ਤਰੀਕਾ ਸਾਡੇ ਮਾਹੌਲ ਤੋਂ ਪ੍ਰਭਾਵਿਤ ਹੁੰਦਾ ਹੈ ਸਾਡੇ ਵਿਕਾਸ ਦੀ ਪ੍ਰਕਿਰਿਆ ਸਾਡੀ ਸੋਚ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਪਰ ਇਸ ਦੇ ਨਕਾਰਾਤਮਕ ਪ੍ਰਭਾਵ ਤੋਂ ਵਿਅਕਤੀ ਨੂੰ ਮੁਕਤ ਕਰ ਸਕਣਾ ਐਨਾ ਔਖਾ ਨਹੀਂ ਹੈconfidens

Also Read:  ਦ੍ਰੌਪਦੀ ਮੁਰਮੂ ਜੀਵਨ ਦੇ ਸੰਘਰਸ਼ਾਂ ਅਤੇ ਉਪਲੱਬਧੀਆਂ ਨਾਲ ਜਿੱਤਿਆ ਦੇਸ਼ਵਾਸੀਆਂ ਦਾ ਦਿਲ

ਹਰ ਵਿਅਕਤੀ ਨੂੰ ਸਵੈ-ਪੜਚੋਲ ਕਰਨੀ ਆਉਣੀ ਚਾਹੀਦੀ ਹੈ ਕਿੰਨੇ ਵੀ ਰੁੱਝੇ ਕਿਉਂ ਨਾ ਰਹਿੰਦੇ ਹੋੋਵੋ, ਸਵੈ-ਪੜਚੋਲ ਲਈ ਸਮਾਂ ਠੀਕ ਉਸੇ ਤਰ੍ਹਾਂ ਕੱਢੋ ਜਿਵੇਂ ਖਾਣਾ ਖਾਣਾ ਲਈ ਕੱਢਦੇ ਹੋ ਇਹ ਵੀ ਜ਼ਿੰਦਗੀ ਦਾ ਹੀ ਅਹਿਮ ਹਿੱਸਾ ਹੈ ਆਪਣੇ-ਆਪ ਨੂੰ ਬਿਹਤਰ ਇਸ ਤਰ੍ਹਾਂ ਨਾਲ ਬਣਾਇਆ ਜਾ ਸਕਦਾ ਹੈ ਅੱਜ ਦੀ ਇੱਕ ਵੱਡੀ ਮਨੋਵਿਗਿਆਨਕ ਸਮੱਸਿਆ ਹੈ

ਬਹੁਤ ਉੱਚੇ ਸੁਫ਼ਨੇ ਅਤੇ ਇੱਛਾਵਾਂ ਪਾਲਣਾ ਤਰੱਕੀ ਲਈ ਇਹ ਜ਼ਰੂਰੀ ਹੈ ਪਰ ਉਦੋਂ ਨਹੀਂ ਜਦੋਂ ਤੁਹਾਨੂੰ ਲੱਗੇ ਕਿ ਇਸ ਕਸਤੂਰੀ ਦੇ ਪਿੱਛੇ ਤੁਹਾਡਾ ਸੁੱਖ-ਚੈਨ ਖ਼ਤਮ ਹੋ ਰਿਹਾ ਹੈ ਲੋਕ ਪੈਸੇ ਕਰਕੇ ਮਰਨ-ਮਾਰਨ ’ਤੇ ਉਤਾਰੂ ਹੋ ਜਾਂਦੇ ਹਨ ਪੈਸੇ ਤੋਂ ਇਲਾਵਾ ਨਾਂਅ ਪ੍ਰਸਿੱਧੀ ਅਤੇ ਸ਼ੋਹਰਤ ਦੀ ਲਾਲਸਾ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ ਕੀ ਜੀਵਨ ’ਚ ਇਹੀ ਗੱਲਾਂ ਮਾਇਨੇ ਰੱਖਦੀਆਂ ਹਨ?

ਸਿਖਰ ’ਤੇ ਵਿਅਕਤੀ ਬਹੁਤ ਇਕੱਲਾ ਰਹਿ ਜਾਂਦਾ ਹੈ ਉਹ ਸੁਖੀ ਵੀ ਹੋਵੇ, ਇਹ ਜ਼ਰੂਰੀ ਨਹੀਂ ਛੋਟੀਆਂ-ਛੋਟੀਆਂ ਸਫਲਤਾਵਾਂ ਨੂੰ ਡੂੰਘਾਈ ਨਾਲ ਮਹਿਸੂਸ ਕਰਨਾ ਆਉਣਾ ਚਾਹੀਦਾ ਬੱਸ ਅਜਿਹੇ ਵਿਅਕਤੀ ਦੇ ਜੀਵਨ ’ਚ ਖੁਸ਼ੀਆਂ ਦੇ ਢੇਰ ਲੱਗ ਜਾਂਦੇ ਹਨ ਨਿਰਾਸ਼ਾ ਉਸ ਦੇ ਨੇੜੇ ਨਹੀਂ ਆਉਂਦੀ

ਜੀਵਨ ਮੁਕਾਬਲਾ ਨਹੀਂ

ਇੱਥੇ ਨਾ ਕੋਈ ਜੱਜ ਹੈ, ਨਾ ਨੰਬਰ 1,2,3 ਤੁਸੀਂ ਜਿਉਣ ਦਾ ਮਜ਼ਾ ਲੈਣ ਯੋਗ ਹੋ ਕੀ ਇਹ ਘੱਟ ਹੈ ਰਹੀ ਗੱਲ ਕਰੀਅਰ ਦੀ, ਕਰੀਅਰ ਬਾਰੇ ਐਨਾ ਵੀ ਟੈਂਸ ਨਾ ਹੋ ਜਾਓ ਕਿ ਇਹੀ ਜੀਵਨ ਦਾ ਅੰਤ ਸਮਝ ਬੈਠੋ ਕਿਸੇ ਵੀ ਗੱਲ ਨੂੰ ਲੈ ਕੇ ਉਸ ਨੂੰ ਜੀਣ-ਮਰਨ ਦਾ ਸਵਾਲ ਨਾ ਬਣਾ ਲਓ ਇੱਥੇ ਨਿਕੰਮੇਪਣ ਦੀ ਵਕਾਲਤ ਨਹੀਂ ਕੀਤੀ ਜਾ ਰਹੀ ਹੈ ਮਿਹਨਤ ਜ਼ਰੂਰ ਕਰੋ ਮਿਹਨਤ ਰੰਗ ਲਿਆਉਂਦੀ ਹੀ ਹੈ, ਦੇਰ-ਸਵੇਰ ਸਹੀ ਟੀਚਾ ਹੀ ਜੀਵਨ ਨੂੰ ਸਾਰਥਿਕ ਬਣਾਉਂਦਾ ਹੈ

ਆਪਣੇ-ਆਪ ’ਤੇ ਵਿਸ਼ਵਾਸ ਰੱਖੋ ਆਪਣੇ ਗੁਣਾਂ ਨੂੰ ਪਹਿਚਾਣੋ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਨਾ ਲਓ ਪਰਿਪੱਕ ਸੋਚ ਹੋਵੇ ਤਾਂ ਬੁਰਾਈ ਤੋਂ ਵੀ ਪ੍ਰਭਾਵਿਤ ਨਾ ਹੋ ਕੇ ਸਕਾਰਾਤਮਕ ਰੂਪ ਨਾਲ ਪ੍ਰੇਰਨਾ ਲਈ ਜਾ ਸਕਦੀ ਹੈ ਸੰਸਾਰ ’ਚ ਜ਼ਿਆਦਾਤਰ ਮਹਾਨ ਸ਼ਖਸੀਅਤਾਂ ਨੂੰ ਆਪਣੇ ਜੀਵਨ ’ਚ ਮੁਸ਼ਕਿਲ ਹਾਲਾਤਾਂ ਨਾਲ ਲੜਨਾ ਪਿਆ ਹੈ ਉਨ੍ਹਾਂ ਨੇ ਨਿਰਾਸ਼ਾ ਨੂੰ ਕੋਲ ਆਉਣ ਨਹੀਂ ਦਿੱਤਾ ਮਜ਼ਬੂਤ ਹੋ ਕੇ ਅੱਗੇ ਵਧਦੇ ਰਹੇ ਅਤੇ ਜੋ ਚਾਹਿਆ, ਉਹ ਪਾਇਆ

Also Read:  Diet: ਡਾਈਟ ਠੀਕ ਤਾਂ ਸਿਹਤ ਠੀਕ

ਅਖੀਰ ’ਚ

ਆਸ਼ਾਵਾਦ ਦਾ ਸਕਾਰਾਤਮਕ ਅਸਰ ਤਨ ਅਤੇ ਮਨ ਦੋਵਾਂ ’ਤੇ ਪੈਂਦਾ ਹੈ ਮਨੋਵਿਗਿਆਨਕ ਕ੍ਰਿਸਟੋਫਰ ਪੀਟਰਸਨ ਨੇ ਇੱਕ ਅਧਿਐਨ ਤੋਂ ਪਤਾ ਲਾਇਆ ਹੈ ਕਿ ਜੋ ਲੋਕ (ਦੂਜੀ ਸਦੀ) ਅਰਲੀ ਟਵੰਟੀਜ਼ ’ਚ ਨਿਰਾਸ਼ਾ ਨਾਲ ਘਿਰੇ ਸਨ, ਉਹ ਚੌਥੇ-ਪੰਜਵੇਂ ਦਹਾਕੇ ਤੱਕ ਪਹੁੰਚਦੇ ਗੰਭੀਰ ਰੋਗਾਂ ਨਾਲ ਘਿਰ ਗਏ ਮੈਥਾਡਿਸਟ ਯੂਨੀਵਰਸਿਟੀ ਦੇ ਮਨੋਵਿਗਿਆਨਕ ਜੇਮਸ ਪੀਟਰਸਨ ਮੁਤਾਬਕ ਇਹ ਵੀ ਸੰਭਵ ਹੈ

ਕਿ ਨਿਰਾਸ਼ਾਵਾਦੀ ਆਪਣੀਆਂ ਬਿਮਾਰੀਆਂ ਦੇ ਪ੍ਰਤੀ ਉਦਾਸੀਨ ਹੋ ਜਾਂਦੇ ਹਨ ਅਤੇ ਸਭ ਕੁਝ ਕਿਸਮਤ ਦੇ ਭਰੋਸੇ ਛੱਡ ਇਲਾਜ ਹੀ ਨਹੀਂ ਕਰਵਾਉਂਦੇ ਹਨ ਇਹ ਜ਼ਿੰਦਗੀ ਨਾਲ ਧੋਖਾ ਹੋਵੇਗਾ ਜੀਵਨ ’ਚ ਸੁੱਖ ਪਾਉਣ ਦੀ ਇੱਛਾ ਹੈ ਤਾਂ ਆਸ਼ਾਵਾਦੀ ਤਾਂ ਬਣਨਾ ਹੀ ਹੋਵੇਗਾ ਕਿਉਂਕਿ ਉਮੀਦ ’ਚ ਸੁੱਖ ਲੁਕਿਆ ਹੈ ਉਮੀਦ ’ਚ ਹੀ ਜੀਵਨ ਤਰੰਗਾਂ ਹਨ -ਊਸ਼ਾ ਜੈਨ ਸ਼ੀਰੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ