law of karma

ਕਰਮਫਲ ਦਾ ਵਿਧਾਨ

ਬੁਰੇ ਕਰਮ ਜਿਵੇਂ ਵੀ ਚਾਹੇ ਉਹ ਕਰਮ ਮਨੁੱਖ ਕਰ ਸਕਦਾ ਹੈ ਜਦੋਂ ਉਨ੍ਹਾਂ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ ਤਾਂ ਉਸ ਦੀ ਇੱਛਾ ਨਹੀਂ ਪੁੱਛੀ ਜਾਂਦੀ ਉਹ ਫਲ ਤਾਂ ਉਸਨੂੰ ਹਰ ਹਾਲਤ ’ਚ ਭੋਗਣਾ ਪੈਂਦਾ ਹੈ ਚਾਹੇ ਉਹ ਹੱਸੇ ਜਾਂ ਰੋਏ ਉਸ ਨੂੰ ਉੱਥੋਂ ਕੋਈ ਛੋਟ ਨਹੀਂ ਮਿਲਦੀ ਇਨ੍ਹਾਂ ਕਰਮਾਂ ਦੀ ਸਮਾਪਤੀ ਉਸ ਨੂੰ ਭੋਗਣ ’ਤੇ ਹੀ ਹੁੰਦੀ ਹੈ

ਕਰਮਫਲ ਦਾ ਵਿਧਾਨ ਕੀ ਹੈ? ਉਹ ਕਿਸ ਤਰ੍ਹਾਂ ਤੈਅ ਕੀਤਾ ਜਾਂਦਾ ਹੈ? ਇਹ ਇੱਕ ਅਣਸੁਲਝਿਆ ਰਹੱਸ ਹੈ ਇਸ ਅਬੁੱਝ ਪਹੇਲੀ ਨੂੰ ਸਾਡੇ ਰਿਸ਼ੀ-ਮੁੰਨੀ ਹੱਲ ਕਰਨ ਦਾ ਸਦਾ ਹੀ ਯਤਨ ਕਰਦੇ ਰਹੇ ਹਨ ਗ੍ਰੰਥਾਂ ’ਚ ਇਸ ਵਿਸ਼ੇ ’ਤੇ ਬਹੁਤ ਕੁਝ ਲਿਖਿਆ ਗਿਆ ਹੈ ਅਤੇ ਸਮਝਾਇਆ ਗਿਆ ਹੈ ਫਿਰ ਵੀ ਇਸ ਵਿਸ਼ੇ ’ਚ ਸਭ ਲੋਕਾਂ ਦੀ ਜਿਗਿਆਸਾ ਸਦਾ ਬਣੀ ਰਹਿੰਦੀ ਹੈ ਇਸ ਨੂੰ ਸਮਝ ਪਾਉਣਾ ਸਾਡੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਜਦੋਂ ਵੀ ਮੌਕਾ ਮਿਲਦਾ ਹੈ, ਇਸ ਵਿਸ਼ੇ ’ਤੇ ਚਰਚਾ ਸ਼ੁਰੂ ਹੋਣ ਲੱਗਦੀ ਹੈ ਉਸ ਨਾਲ ਕੀ ਸਿੱਟਾ ਨਿਕਲ ਪਾਉਂਦਾ ਹੈ? ਇਹ ਜਾਣਨਾ ਸਭ ਲਈ ਅਤਿ ਜ਼ਰੂਰੀ ਹੋ ਜਾਂਦਾ ਹੈ ਇੱਕ ਪ੍ਰਸਿੱਧ ਦ੍ਰਿਸ਼ਟਾਂਤ ਦੀ ਅੱਜ ਚਰਚਾ ਕਰਦੇ ਹਾਂ ਜਿਸ ’ਚ ਸ੍ਰੀ ਹਰੀ ਅਤੇ ਨਾਰਦ ਜੀ ਦੇ ਸੰਵਾਦ ਦੇ ਜ਼ਰੀਏ ਕਰਮਫਲ ਦੇ ਅਣਸੁਲਝੇ ਸਿਧਾਂਤ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ

Also Read :-

ਭਗਵਾਨ ਸ੍ਰੀ ਹਰੀ ਨੇ ਨਾਰਦ ਜੀ ਤੋਂ ਕੁਸ਼ਲ ਮੰਗਲ ਪੁੱਛਦੇ ਹੋਏ ਕਿਹਾ ਕਿ ਤੁਸੀਂ ਪੂਰੇ ਬ੍ਰਹਿਮੰਡ ’ਚ ਜਾਂਦੇੇ ਰਹਿੰਦੇ ਹੋ, ਕੋਈ ਅਜਿਹੀ ਘਟਨਾ ਦੱਸੋ ਜਿਸ ਨੇ ਤੁਹਾਨੂੰ ਅਸਮੰਜਸ ’ਚ ਪਾ ਦਿੱਤਾ ਹੋਵੇ ਨਾਰਦ ਜੀ ਨੇ ਉੱਤਰ ਦਿੰਦੇ ਹੋਏ ਕਿਹਾ ਕਿ ‘ਪ੍ਰਭੂ! ਹੁਣ ਮੈਂ ਇੱਕ ਜੰਗਲ ਤੋਂ ਆ ਰਿਹਾ ਹਾਂ, ਉੱਥੇ ਇੱਕ ਗਾਂ ਦਲਦਲ ’ਚ ਫਸੀ ਹੋਈ ਸੀ ਉਸ ਨੂੰ ਬਚਾਉਣ ਵਾਲਾ ਉੱਥੇ ਕੋਈ ਨਹੀਂ ਸੀ ਉਦੋਂ ਇੱਕ ਚੋਰ ਉਸ ਰਸਤੇ ਤੋਂ ਲੰਘਿਆ ਉਹ ਗਾਂ ਨੂੰ ਫਸਿਆ ਹੋਇਆ ਦੇਖ ਕੇ ਵੀ ਨਹੀਂ ਰੁਕਿਆ ਉਲਟਾ ਉਸ ’ਤੇ ਹੀ ਪੈਰ ਰੱਖ ਕੇ ਦਲਦਲ ਨੂੰ ਲੰਘ ਕੇ ਚਲਾ ਗਿਆ ਅੱਗੇ ਜਾ ਕੇ ਉਸ ਨੂੰ ਸੋਨੇ ਦੀਆਂ ਮੋਹਰਾਂ ਨਾਲ ਭਰੀ ਇੱਕ ਥੈਲੀ ਮਿਲ ਗਈ ਥੋੜ੍ਹੀ ਦੇਰ ਬਾਅਦ ਉੱਥੇ ਇੱਕ ਬਜ਼ੁਰਗ ਸਾਧੂ ਲੰਘਿਆ ਉਸ ਨੇ ਗਾਂ ਨੂੰ ਬਚਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਆਪਣਾ ਪੂਰਾ ਜ਼ੋਰ ਲਾ ਕੇ ਉਸ ਨੇ ਗਾਂ ਨੂੰ ਤਾਂ ਬਚਾ ਲਿਆ ਮੈਂ ਦੇਖਿਆ ਕਿ ਉਸ ਗਾਂ ਨੂੰ ਦਲਦਲ ’ਚੋਂ ਕੱਢਣ ਤੋਂ ਬਾਅਦ ਉਹ ਸਾਧੂ ਅੱਗੇ ਜਾ ਕੇ ਇੱਕ ਗੱਡੇ ’ਚ ਡਿੱਗ ਗਿਆ ਅਤੇੇ ਉਸ ਨੂੰ ਸੱਟ ਲੱਗ ਗਈ ਭਗਵਾਨ ਤੁਸੀਂ ਹੀ ਦੱਸੋ ਭਲਾ ਇਹ ਕਿਹੜਾ ਨਿਆਂ ਹੈ?

ਭਗਵਾਨ ਮੁਸਕਰਾਏ, ਫਿਰ ਬੋਲੇ ‘ਨਾਰਦ! ਇਹ ਬਿਲਕੁਲ ਹੀ ਸਹੀ ਹੋਇਆ ਜੋ ਚੋਰ ਗਾਂ ਦੇ ਉੱਪਰ ਪੈਰ ਰੱਖ ਕੇ ਭੱਜਿਆ ਸੀ, ਉਸ ਦੀ ਕਿਸਮਤ ਨਾਲ ਉਸ ਨੂੰ ਇੱਕ ਖਜ਼ਾਨਾ ਮਿਲਣਾ ਸੀ ਉਸ ਦੇ ਇਸ ਅਪਰਾਧ ਕਾਰਨ ਉਸ ਨੂੰ ਸਿਰਫ਼ ਕੁਝ ਮੋਹਰਾਂ ਹੀ ਮਿਲ ਸਕੀਆਂ ਦੂਜੇ ਪਾਸੇ ਉਸ ਸਾਧੂ ਨੂੰ ਗੱਡੇ ’ਚ ਇਸ ਲਈ ਡਿੱਗਣਾ ਪਿਆ ਕਿਉਂਕਿ ਉਸ ਦੀ ਕਿਸਮਤ ’ਚ ਮੌਤ ਲਿਖੀ ਸੀ ਗਾਂ ਨੂੰ ਬਚਾਉਣ ਦੇ ਪੁੰਨ ਦੇ ਕਾਰਨ ਉਸ ਦੇ ਪੁੰਨ ਵਧ ਗਏ ਅਤੇ ਉਸ ਦੀ ਮੌਤ ਇੱਕ ਛੋਟੀ ਜਿਹੀ ਸੱਟ ’ਚ ਬਦਲ ਗਈ’

ਇਸ ਲਈ ਕਹਿੰਦੇ ਹਨ ਕਿ ਇਨਸਾਨ ਦੇ ਕਰਮਾਂ ਨਾਲ ਹੀ ਉਸ ਦੀ ਕਿਸਮਤ ਤੈਅ ਹੁੰਦੀ ਹੈ ਹੁਣ ਨਾਰਦ ਜੀ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਸੀ ਅਤੇ ਉਹ ਸੰਤੁਸ਼ਟ ਹੋ ਗਏ ਇਹ ਕਹਾਣੀ ਸਾਨੂੰ ਕਰਮਫਲ ਦੇ ਵਿਧਾਨ ਨੂੰ ਸਮਝਾ ਰਹੀ ਹੈ ਇਸ ਦੇ ਅਨੁਸਾਰ ਜੈਸੇੇ ਕਰਮ ਮਨੁੱਖ ਕਰਦਾ ਹੈ, ਉਸ ਨੂੰ ਵੈਸਾ ਹੀ ਫਲ ਮਿਲਦਾ ਹੈ ਕਰਮ ਕਰਨ ’ਚ ਮਨੁੱਖ ਅਜ਼ਾਦ ਹੈ ਪਰ ਉਸ ਦੇ ਫਲ ਦਾ ਭੋਗ ਕਰਨ ’ਚ ਉਹ ਅਜ਼ਾਦ ਨਹੀਂ ਹੈ ਜੋ ਸ਼ੁੱਭ-ਸ਼ੁੱਭ ਕਰਮ ਮਨੁੱਖ ਆਪਣੇ ਜੀਵਨ ’ਚ ਕਰਦਾ ਹੈ, ਉਨ੍ਹਾਂ ਨੂੰ ਮਿਲਾ ਕੇ ਹੀ ਉਸ ਦੀ ਕਿਸਮਤ ਬਣਦੀ ਹੈ ਉਸ ਦੇ ਅਨੁਸਾਰ ਉਸ ਨੂੰ ਅਗਲਾ ਜਨਮ ਮਿਲਦਾ ਹੈ ਅਤੇ ਉਸ ਜਨਮ ’ਚ ਕਦੋਂ ਸੁੱਖ-ਦੁੱਖ ਉਸ ਨੂੰ ਸਹਿਨ ਕਰਨਾ ਪਵੇਗਾ, ਇਸ ਦਾ ਵੀ ਨਿਰਧਾਰਨ ਹੁੰਦਾ ਹੈ

ਬੁਰੇ ਕਰਮ ਜਿਵੇਂ ਵੀ ਚਾਹੇ ਉਹ ਕਰਮ ਮਨੁੱਖ ਕਰ ਸਕਦਾ ਹੈ ਜਦੋਂ ਉਨ੍ਹਾਂ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ ਤਾਂ ਉਸ ਦੀ ਇੱਛਾ ਨਹੀਂ ਪੁੱਛੀ ਜਾਂਦੀ ਉਹ ਫਲ ਤਾਂ ਉਸਨੂੰ ਹਰ ਹਾਲਤ ’ਚ ਭੋਗਣਾ ਪੈਂਦਾ ਹੈ ਚਾਹੇ ਉਹ ਹੱਸੇ ਜਾਂ ਰੋਏ ਉਸ ਨੂੰ ਉੱਥੋਂ ਕੋਈ ਛੋਟ ਨਹੀਂ ਮਿਲਦੀ ਇਨ੍ਹਾਂ ਕਰਮਾਂ ਦੀ ਸਮਾਪਤੀ ਉਸ ਨੂੰ ਭੋਗਣ ’ਤੇ ਹੀ ਹੁੰਦੀ ਹੈ ਭਾਵ ਸ਼ੁੱਭ ਕਰਮਾਂ ਦਾ ਫਲ ਮਨੁੱਖ ਲਈ ਸਦਾ ਸੁੱਖਦਾਇਕ ਹੁੰਦਾ ਹੈ ਇਸ ਦੇ ਉਲਟ ਉਸ ਦੇ ਬੁਰੇ ਕਰਮਾਂ ਦਾ ਫਲ ਉਸ ਲਈ ਹਮੇਸ਼ਾ ਦੁੱਖਦਾਇਕ ਹੁੰਦਾ ਹੈ
ਇਹੀ ਕਾਰਨ ਹੈ ਕਿ ਸਾਡੇ ਸਾਰੇ ਸ਼ਾਸਤਰ ਅਤੇ ਮਨੀਸ਼ੀ ਸਦਾ ਸਾਨੂੰ ਚੰਗੇ ਕਰਮਾਂ ਨੂੰ ਕਰਨ ਲਈ ਪ੍ਰੇਰਿਤ ਕਰਦੇ ਹਨ
ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!