teach daughters self defense tricks

Self Defemce  ਬੇਟੀਆਂ ਨੂੰ ਵੀ ਹੈ ਆਤਮ ਰੱਖਿਆ ਦਾ ਅਧਿਕਾਰ teach daughters self defense tricks
ਸਮਾਜ ’ਚ ਅੱਜ ਵੀ Çਲੰਗ ਅਸਮਾਨਤਾ ਦਾ ਦੁਸ਼ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਹੈ ਬੇਸ਼ੱਕ ਬੇਟੀਆਂ ਅੱਜ ਆਪਣੀ ਸਮਰੱਥਾ ਅਤੇ ਕੌਸ਼ਲ ਦੇ ਬਲਬੂਤੇ ਆਸਮਾਨ ’ਚ ਨਵੀਆਂ ਉੱਚਾਈਆਂ ਛੂ ਰਹੀ ਹੈ, ਪਰ ਲੜਕੀਆਂ ਤੇ ਮਹਿਲਾਵਾਂ ਦੇ ਨਾਲ ਹੋਣ ਵਾਲੀ ਹਿੰਸਾ,

ਛੇੜਖਾਣੀ ਅਤੇ ਬੁਰਾ ਵਰਤਾਓ ਸਾਲਾਂ ਤੋਂ ਇਸ ਸਮਾਜ ਦਾ ਕੌੜਾ ਸੱਚ ਬਣੇ ਹੋਏ ਹਨ ਅਤੇ ਬਦਕਿਸਮਤੀ ਨਾਲ ਅੱਜ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕੁਝ ਦਿਨ ਪਹਿਲਾਂ ‘ਮੀ ਟੂ ਮੂਵਮੈਂਟ’ ਨੇ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸ ਮੂਵਮੈਂਟ ਤੋਂ ਪਤਾ ਚੱਲਿਆ ਕਿ,

ਨਾ ਸਿਰਫ਼ ਆਮ ਤੇ ਗਰੀਬ ਲੜਕੀਆਂ ਨੂੰ ਛੇੜਖਾਣੀ, ਯੋਨ ਹਿੰਸਾ, ਹੀਨਭਾਵਨਾ ਆਦਿ ਤੋਂ ਲੰਘਣਾ ਪੈਂਦਾ ਹੈ, ਸਗੋਂ ਇਸ ਨਾਲ ਦੁਨੀਆਂ ਦੀਆਂ ਮਸ਼ਹੂਰ ਅਤੇ ਸ਼ਕਤੀਸ਼ਾਲੀ ਔਰਤਾਂ ਤੱਕ ਸੁਰੱਖਿਅਤ ਨਹੀਂ ਰਹਿ ਸਕੀਆਂ ਹਨ ਸਭ ਨੂੰ ਕਿਸੇ ਨਾ ਕਿਸੇ ਮੋੜ ’ਤੇ ਕਿਸੇ ਤਰ੍ਹਾਂ ਦੀਆਂ ਹਿੰਸਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ’ਚ ਯੋਨ ਪੀੜਤ ਅਤੇ ਸਰੀਰਕ ਹਿੰਸਾ ਕਾਫੀ ਆਮ ਹੈ ਇਸ ਸਥਿਤੀ ਤੋਂ ਨਿਕਲਣ ਲਈ ਬਾਲਿਕਾਵਾਂ ਅਤੇ ਮਹਿਲਾਵਾਂ ਲਈ ਸੈਲਫ ਡਿਫੈਂਸ ਜ਼ਰੂਰੀ ਹੋ ਜਾਂਦਾ ਹੈ ਜੋ ਲੜਕੀਆਂ ਖੁਦ ਨੂੰ ਸੁਰੱਖਿਆ ਦੇ ਮੱਦੇਨਜ਼ਰ ਏਨਾ ਸੰਬਲ ਬਣਾ ਲੈਣਗੀਆਂ ਕਿ ਸਮਾਜ ’ਚ ਬੁਰੇ ਵਰਤਾਓ ਦਾ ਮੂੰਹ ਤੋੜ ਜਵਾਬ ਦੇਣਾ ਆ ਜਾਵੇ ਤਾਂ ਮਾਪਿਆਂ ਦੇ ਮਨ ਤੋਂ ਵਸਿਆ ਉਹ ਸੰਕੋਚ ਵੀ ਖ਼ਤਮ ਹੋ ਜਾਏਗਾ ਜੋ ਉਨ੍ਹਾਂ ਨੇ ਬੇਟੀਆਂ ਨੂੰ ਲੈ ਕੇ ਪਾਲਿਆ ਹੋਇਆ ਹੈ

ਔਰਤਾਂ ਲਈ ਸੈਲਫ ਡਿਫੈਂਸ ਕਿਵੇਂ ਮੱਦਦਗਾਰ ਹੋਵੇਗਾ?

Self Defenceਪਤਾ ਨਹੀਂ ਕਿੰਨੀਆਂ ਲੜਕੀਆਂ ਅਤੇ ਔਰਤਾਂ ਨੂੰ ਰਸਤੇ, ਬੱਸ, ਆਫਿਸ ’ਚ ਗੰਦੇ ਕੁਮੈਂਟਾਂ, ਈਵ ਟੀਜ਼ਿੰਗ, ਸਰੀਰਕ ਹਿੰਸਾ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜ਼ਿਆਦਾਤਰ ਮਾਮਲਿਆਂ ’ਚ ਉਹ ਅਜਿਹਾ ਕਰਨ ਵਾਲੇ ਦੋਸ਼ੀਆਂ ਦਾ ਮੁਕਾਬਲਾ ਕਰਨ ਦੀ ਬਜਾਇ ਬਚ ਕੇ ਚੱਲਣਾ ਜਾਂ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਪਰ,

ਸੈਲਫ ਡਿਫੈਂਸ ਦੀ ਮੱਦਦ ਨਾਲ ਨਾ ਸਿਰਫ਼ ਲੜਕੀਆਂ ਅਤੇ ਔਰਤਾਂ ਨੂੰ ਮੁਕਾਬਲਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਸਗੋਂ ਇਸ ਦੇ ਨਾਲ ਉਨ੍ਹਾਂ ਨੂੰ ਆਤਮ ਰੱਖਿਆ ਕਰਨ ਦੇ ਅਜਿਹੇ ਤਰੀਕੇ ਸਿਖਾਏ ਜਾ ਸਕਦੇ ਹਨ, ਜਿਸ ਨਾਲ ਕੋਈ ਵੀ ਦੋਸ਼ੀ ਕਿਸੇ ਹੋਰ ਦੇ ਨਾਲ ਬਦਤਮੀਜ਼ੀ ਜਾਂ ਛੇੜਛਾੜ ਕਰਨ ਤੋਂ ਪਹਿਲਾਂ ਕਈ ਵਾਰ ਸੋਚੇਗਾ

ਆਤਮਰੱਖਿਆ ਸਿਖਾ ਰਹੀ ਸਰਕਾਰ

ਦੇਸ਼ ’ਚ ਔਰਤਾਂ ਖਿਲਾਫ਼ ਹੋਣ ਵਾਲੇ ਅਪਰਾਧਾਂ ਦੇ ਵਧਦੇ ਹੋਏ ਮਾਮਲੇ ਦੇਖ ਕੇ ਸਰਕਾਰ ਨੇ ਔਰਤਾਂ ਲਈ ਸੈਲਫ ਡਿਫੈਂਸ ਟ੍ਰੇਨਿੰਗ ਰੱਖਿਆ ਦੀ ਸ਼ੁਰੂਆਤ ਕੀਤੀ ਇਸ ’ਚ ਸਾਰੇ ਸਰਕਾਰੀ ਸਕੂਲਾਂ ਤੇ ਹੋਰ ਸਕੂਲਾਂ ’ਚ ਛੇਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੀਆਂ ਲੜਕੀਆਂ ਨੂੰ ਸੈਲਫ ਡਿਫੈਂਸ ਤਕਨੀਕ ਸਿਖਾਈ ਜਾ ਰਹੀ ਹੈ ਜਿਸ ਨਾਲ ਉਹ ਆਪਣੀ ਵਿਅਕਤੀਗਤ ਚੀਜ਼ਾਂ, ਜਿਵੇਂ ਚਾਬੀ ਦਾ ਗੁੱਛਾ, ਦੁਪੱਟਾ, ਸਟਾੱਲ, ਮਫਲਰ, ਬੈਗ, ਪੈਨ-ਪੈਨਸਲ ਆਦਿ ਨੂੰ ਆਪਣਾ ਹਥਿਆਰ ਬਣਾ ਕੇ ਆਤਮਰੱਖਿਆ ਕਰ ਸਕਦੀਆਂ ਹਨ

ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੇ ਛੇੜਖਾਣੀ ਦਾ ਮੂੰਹ-ਤੋੜ ਜਵਾਬ ਦੇ ਸਕਦੀਆਂ ਹਨ ਰਾਜ ਸਰਕਾਰਾਂ ਵੀ ਇਸ ਤਰ੍ਹਾਂ ਕਈ ਪ੍ਰੋਗਰਾਮ ਕਰਵਾਉਂਦੀਆਂ ਰਹਿੰਦੀਆਂ ਹਨ, ਜਿਵੇਂ-ਓੜੀਸਾ ਦੀ 2013 ’ਚ ਆਈ ਇੱਕ ਰਿਪੋਰਟ ਮੁਤਾਬਕ, ਔਰਤਾਂ ਤੇ ਲੜਕੀਆਂ ਨੂੰ ਮਜ਼ਬੂਤ ਕਰਨ, ਕਿਸੇ ਵੀ ਤਰ੍ਹਾਂ ਦੀ ਸਰੀਰਕ ਹਿੰਸਾ ਤੋਂ ਆਤਮਰੱਖਿਆ ਕਰਨ ਦਾ ਤਰੀਕਾ ਸਿਖਾਉਣ ਅਤੇ ਉਨ੍ਹਾਂ ’ਚ ਆਤਮਨਿਰਭਰਤਾ ਤੇ ਸਮਾਜ ’ਚ ਆਪਣੀ ਪਹਿਚਾਣ ਖੁਦ ਬਣਾਉਣ ਦਾ ਸਾਹਸ ਵਧਾਉਣ ਲਈ ਇੱਕ ਯੂੁਥ ਪਾਲਿਸੀ ਬਣਾਈ ਗਈ ਸੀ

ਔਰਤਾਂ ਲਈ ਸੈਲਫ ਡਿਫੈਂਸ ਦੇ ਟਿਪਸ

Self Defenceਜੇਕਰ ਕਿਸੇ ਔਰਤ ਜਾਂ ਲੜਕੀ ਲਈ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਸਰੀਰਕ ਹਿੰਸਾ ਦਾ ਕਾਰਨ ਬਣ ਰਿਹਾ ਹੈ, ਤਾਂ ਉਹ ਇਨ੍ਹਾਂ ਆਸਨ, ਪਰ ਖ਼ਤਰਨਾਕ ਟਿਪਸ ਦੀ ਮੱਦਦ ਨਾਲ ਉਸ ਨੂੰ ਮੂੰਹਤੋੜ ਜਵਾਬ ਦੇ ਕੇ ਆਤਮ ਰੱਖਿਆ ਕਰ ਸਕਦੀ ਹੈ ਆਓ, ਇਨ੍ਹਾਂ ਮੱਦਦਗਾਰ ਟਿਪਸਾਂ ਬਾਰੇ ਜਾਣਦੇ ਹਾਂ

1. ਗ੍ਰੋਇਨ ਕਿੱਕ:

ਜੇਕਰ ਕਿਸੇ ਔਰਤ ’ਤੇ ਕੋਈ ਵਿਅਕਤੀ ਸਾਹਮਣੇ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਗ੍ਰੋਇਨ ਕਿੱਕ ਉਸ ਨੂੰ ਧਰਾਸ਼ਾਈ ਕਰਨ ਲਈ ਕਾਫੀ ਹੈ ਇਸ ਨਾਲ ਨਾ ਸਿਰਫ਼ ਤੁਸੀਂ ਉਸ ਦੇ ਹਮਲੇ ਤੋਂ ਬਚ ਸਕੋਗੇ, ਸਗੋਂ ਉੱਥੋਂ ਦੂਰ ਵੀ ਜਾ ਸਕੋਗੇ ਕਿਉਂਕਿ, ਇਸ ਤਕਨੀਕ ਨਾਲ ਉਹ ਕੁਝ ਸੈਕਿੰਡ ਤਾਂ ਉੱਠ ਨਹੀਂ ਸਕੇਗਾ ਆਤਮਰੱਖਿਆ ਲਈ ਇਸ ਟਿੱਪਸ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਖੁਦ ਨੂੰ ਜਿੰਨਾ ਹੋ ਸਕੇ, ਸਥਿਰ ਕਰ ਲਓ ਹੁਣ ਜੋ ਪੈਰ ਤੁਹਾਡਾ ਡੋਮੀਨੈਂਟ ਹੈ,

ਉਸ ਦੇ ਗੋਡੇ ਨੂੰ ਉੱਪਰ ਵੱਲ ਉਠਾਓ ਅਤੇ ਤੇਜ਼ੀ ਨਾਲ ਆਪਣੇ ਪੈਰ ਨੂੰ ਅੱਗੇ ਫੈਲਾਉਂਦੇ ਹੋਏ ਸਾਹਮਣੇ ਵਾਲੇ ਵਿਅਕਤੀ ਦੇ ਗ੍ਰੋਇਨ ਏਰੀਆ ’ਤੇ ਮਾਰੋ ਗ੍ਰੋਇਨ ਏਰੀਆ ਪੇਟ ਅਤੇ ਲੱਤਾਂ ਦੇ ਵਿੱਚ ਦਾ ਹਿੱਸਾ ਹੁੰਦਾ ਹੈ ਧਿਆਨ ਰੱਖੋ, ਵਿਅਕਤੀ ਤੁਹਾਡੇ ਪੈਰ ਦੇ ਰਡਾਰ ’ਚ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਪੈਰ ਦੀ ਗਤੀ ਤੇਜ਼ ਹੋਣੀ ਚਾਹੀਦੀ ਹੈ

2. ਔਰਤਾਂ ਲਈ ਸੈਲਫ ਡਿਫੈਂਸ ਟਿਪ-ਐਲਬੋ ਹਿੱਟ:

Self Defenceਜੇਕਰ ਕੋਈ ਹਮਲਾਵਰ ਪਿੱਛੇ ਤੋਂ ਆ ਕੇ ਤੁਹਾਨੂੰ ਦਬੋਚ ਲੈਂਦਾ ਹੈ, ਤਾਂ ਤੁਸੀਂ ਉਸ ਦੀ ਪਕੜ ਤੋਂ ਐਲਬੋ ਹਿੱਟ ਦੀ ਮੱਦਦ ਨਾਲ ਨਿਕਲ ਸਕਦੇ ਹੋ ਇਹ ਟਿੱਪ ਸਾਹਮਣੇ ਵਾਲੇ ਨੂੰ ਬਹੁਤ ਦਰਦ ਦੇ ਸਕਦੀ ਹੈ, ਇਸ ਦਾ ਲਗਾਤਾਰ ਅਭਿਆਸ ਇਸ ਨੂੰ ਹੋਰ ਵੀ ਘਾਤਕ ਬਣਾ ਸਕਦਾ ਹੈ ਇਸ ਨੂੰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪੈਰਾਂ ਅਤੇ ਧੜ ਨੂੰ ਸਥਿਰ ਤੇ ਮਜ਼ਬੂਤ ਕਰਨਾ ਹੋਵੇਗਾ

ਇਸ ਤੋਂ ਬਾਅਦ ਥੋੜ੍ਹਾ ਜਿਹਾ ਅੱਗੇ ਵੱਲ ਕਮਰ ਝੁਕਾਓ ਅਤੇ ਘੁੰਮ ਕੇ ਆਪਣੀ ਕੂਹਣੀ ਨਾਲ ਪਿੱਛੇ ਖੜ੍ਹੇ ਹਮਲਾਵਰ ਦੇ ਮੂੰਹ, ਗਲੇ ਜਾਂ ਠੋਡੀ ’ਤੇ ਹਮਲਾ ਕਰੋ ਇਸ ਨਾਲ ਉਸ ਦੀ ਪਕੜ ਢਿੱਲੀ ਹੋਵੇਗੀ ਅਤੇ ਉਸ ਤੋਂ ਬਾਅਦ ਉਸ ਦੇ ਪੇਟ ’ਚ ਕੂਹਣੀ ਮਾਰੋ, ਇਸ ਨਾਲ ਉਹ ਜ਼ਮੀਨ ’ਤੇ ਡਿੱਗ ਪਵੇਗਾ

3. ਫਿੰਗਸ ਸਵੋਰਡ:

ਇਹ ਟਿੱਪ ਉਸ ਖ਼ਤਰਨਾਕ ਸਥਿਤੀ ’ਚ ਕਾਫ਼ੀ ਮੱਦਦਗਾਰ ਸਾਬਤ ਹੁੰਦਾ ਹੈ, ਜਦੋਂ ਕੋਈ ਹਮਲਾਵਰ ਤੁਹਾਨੂੰ ਕਿਸੇ ਕੋਨੇ ’ਚ ਦਬੋਚ ਲੈਂਦਾ ਹੈ ਅਤੇ ਤੁਹਾਡੇ ਕੋਲ ਭੱਜਣ ਜਾਂ ਬਚਣ ਲਈ ਕੋਈ ਰਸਤਾ ਨਹੀਂ ਬਚਦਾ ਪਰ, ਤੁਹਾਨੂੰ ਭੱਜਣ ਜਾਂ ਬਚਣ ਦੀ ਕੀ ਜ਼ਰੂਰਤ ਹੈ, ਜਦੋਂ ਤੁਸੀਂ ਉਸ ਨੂੰ ਉਸ ਦੀ ਭਾਸ਼ਾ ’ਚ ਹੀ ਜਵਾਬ ਦੇ ਸਕਦੇ ਹੋ

ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਸਿੱਧਾ ਅਤੇ ਬੈਲਸਟੈਂਡ ਕਰੋ ਹੁਣ ਆਪਣੀ ਇੰਡੈਕਸ ਤੇ ਮਿਡਲ ਫਿੰਗਰ ਨਾਲ ਸਾਹਮਣੇ ਵਾਲੇ ਵਿਅਕਤੀ ਦੀਆਂ ਅੱਖਾਂ ’ਚ ਸਿੱਧਾ ਮਾਰੋ ਜਾਂ ਫਿਰ ਉਸ ਦੀ ਕਾਲਰਬੋਨ ਦੇ ਵਿਚਕਾਰ ਜਿੱਥੇ ਦੋਵੇਂ ਮੋਢਿਆਂ ਦੀ ਹੱਡੀ ਮਿਲਦੀ ਹੈ, ਉੱਥੇ ਮਾਰੋ ਇਸ ਨਾਲ ਉਹ ਅਸਥਿਰ ਹੋ ਜਾਏਗਾ ਅਤੇ ਫਿਰ ਉਸ ਦੀਆਂ ਪੱਸਲੀਆਂ ਜਾਂ ਗ੍ਰੋਇਨ ਏਰੀਆ ’ਚ ਤੇਜ਼ ਅਤੇ ਜ਼ੋਰਦਾਰ ਮੁੱਕਾ ਮਾਰੋ

ਆਤਮਰੱਖਿਆ: ਹੱਥ ਕਿਵੇਂ ਛੁਡਾਈਏ

Self Defenceਜੇਕਰ ਕੋਈ ਵਿਅਕਤੀ ਤੁਹਾਡਾ ਇੱਕ ਹੱਥ ਫੜ ਲੈਂਦਾ ਹੈ ਅਤੇ ਖਿੱਚਣ ਜਾਂ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਸੀਂ ਇਸ ਤਕਨੀਕ ਨਾਲ ਆਸਾਨੀ ਨਾਲ ਉਸ ਤੋਂ ਆਪਣਾ ਹੱਥ ਛੁਡਾ ਸਕਦੇ ਹੋ

ਇਸ ਦੇ ਲਈ ਤੁਸੀਂ ਆਪਣੇ ਸਰੀਰ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰੋ ਅਤੇ ਪੂਰਾ ਸੰਤੁਲਨ ਆਪਣੇ ਪੈਰਾਂ ’ਤੇ ਰੱਖੋ ਹੁਣ ਆਪਣੇ ਹੱਥ ਦੀਆਂ ਉਂਗਲਾਂ ਨੂੰ ਕਲਾਈ ਵੱਲ ਮੋੜੋ ਅਤੇ ਫਿਰ ਝਟਕੇ ਨਾਲ ਆਪਣੀਆਂ ਉਂਗਲਾਂ ਨੂੰ ਸਿੱਧਾ ਕਰਦੇ ਹੋਏ ਆਪਣੇ ਹੱਥ ਨੂੰ ਖਿੱਚੋ ਇਸ ਨਾਲ ਉਸ ਦੀ ਪਕੜ ਢਿੱਲੀ ਹੋ ਜਾਏਗੀ ਅਤੇ ਇਸ ਹਮਲਾਵਰ ਜਵਾਬ ਤੋਂ ਬਾਅਦ ਉਹ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਕਈ ਵਾਰ ਸੋਚੇਗਾ

ਬੋਨਸ ਸੈਲਫ ਡਿਫੈਂਸ ਟਿਪਸ

Self Defenceਧਿਆਨ ਰੱਖੋ ਉੱਪਰ ਦੱਸੀਆਂ ਗਈਆਂ ਤਕਨੀਕਾਂ ਕਾਫੀ ਸਮਾਨ ਹਨ ਅਤੇ ਆਤਮਰੱਖਿਆ ਲਈ ਇਨ੍ਹਾਂ ਦਾ ਇਸਤੇਮਾਲ ਕੋਈ ਵੀ ਆਸਾਨੀ ਨਾਲ ਕਰ ਸਕਦਾ ਹੈ ਇਸ ਤੋਂ ਐਡਵਾਂਸ ਆਤਮਰੱਖਿਆ ਦੇ ਟਿਪਸ ਸਿੱਖਣ ਲਈ ਤੁਸੀਂ ਕੋਈ ਕਲਾਸ ਵੀ ਜੁਵਾਇਨ ਕਰ ਸਕਦੇ ਹੋ ਪਰ, ਇਨ੍ਹਾਂ ਤਰੀਕਿਆਂ ਨੂੰ ਹੀ ਪ੍ਰਭਾਵਸ਼ਾਲੀ ਬਣਾਉਣ ਲਈ ਤੁਸੀਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ

ਡੇਰਾ ਸੱਚਾ ਸੌਦਾ ਵੀ ਬੇਟੀਆਂ ਨੂੰ ਸਿਖਾ ਰਿਹਾ ਆਤਮਰੱਖਿਆ ਦਾ ਗੁਰ

ਡੇਰਾ ਸੱਚਾ ਸੌਦਾ ਨੇ ਹਮੇਸ਼ਾ ਹੀ ਬੇਟੀਆਂ ਨੂੰ ਬੇਟਿਆਂ ਦੇ ਸਮਾਨ ਅਧਿਕਾਰ ਦੀ ਪੈਰ੍ਹਵੀ ਕੀਤੀ ਹੈ ਇਹੀ ਵਜ੍ਹਾ ਹੈ ਕਿ ਬੇਟੀਆਂ ਨੂੰ ਆਤਮਰੱਖਿਆ ਦੇ ਯੋਗ ਬਣਾਉਣ ਲਈ ਬਕਾਇਦਾ ਪ੍ਰੀਖਣ ਕੈਂਪ ਵੀ ਸਮੇਂ-ਸਮੇਂ ’ਤੇ ਚਲਾਏ ਜਾਂਦੇ ਰਹੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਿਸ਼ਾ-ਨਿਰਦੇਸ਼ਾਂ ’ਚ ਲੜਕੀਆਂ ਲਈ ਆਤਮਰੱਖਿਆ ਦੀ ਸਿੱਖਿਆ ਦੇਣ ਲਈ ਕੈਂਪ ਲਾਏ ਜਾਂਦੇ ਹਨ,

ਜਿਸ ’ਚ ਲੜਕੀਆਂ ਨੂੰ ਅਚਾਨਕ ਆਉਣ ਵਾਲੀਆਂ ਪ੍ਰੇਸ਼ਾਨੀਆਂ ਨਾਲ ਨਜਿੱਠਣ ਦੇ ਗੁਰ ਸਿਖਾਏ ਜਾਂਦੇ ਹਨ ਬੇਟੀਆਂ ਨੂੰ ਕਰਾਟੇ ਜਿਹੇ ਇਵੈਂਟ ਸਿਖਾ ਕੇ ਏਨਾ ਯੋਗ ਬਣਾਇਆ ਜਾਂਦਾ ਹੈ ਕਿ ਉਹ ਕਿਸੇ ਵੀ ਹਾਲਾਤ ’ਚ ਮੂੰਹ ਤੋੜ ਜਵਾਬ ਦੇ ਸਕਣ

ਕੀ ਕਹਿੰਦੇ ਹਨ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ

ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਵਿਨੈ ਕੁਮਾਰ ਗਰਗ ਦਾ ਕਹਿਣਾ ਹੈ ਕਿ ਆਈਪੀਸੀ ਦੀ ਧਾਰਾ 96 ਤੋਂ ਲੈ ਕੇ 106 ਤੱਕ ਰਾਈਟ ਟੂ ਸੈਲਫ ਡਿਫੈਂਸ ਦੀ ਤਜਵੀਜ਼ ਹੈ ਇਸ ਤਹਿਤ ਹਰ ਵਿਅਕਤੀ ਆਪਣੀ ਸੁਰੱਖਿਆ, ਆਪਣੀ ਪਤਨੀ ਦੀ ਸੁਰੱਖਿਆ, ਆਪਣੇ ਬੱਚਿਆਂ ਦੀ ਸੁਰੱਖਿਆ, ਆਪਣੇ ਕਰੀਬੀਆਂ ਅਤੇ ਆਪਣੀ ਸੰਪੱਤੀ ਦੀ ਸੁਰੱਖਿਆ ਕਰ ਸਕਦਾ ਹੈ ਕੁਝ ਹਾਲਾਤਾਂ ’ਚ ਜੇਕਰ ਆਤਮਰੱਖਿਆ ’ਚ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਰਾਈਟ ਟੂ ਸੈਲਫ ਡਿਫੈਂਸ ਤਹਿਤ ਰਿਆਇਤ ਮਿਲ ਸਕਦੀ ਹੈ

ਨਾਲ ਹੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਐਗਜੀਕਿਊਟਿਵ ਕਮੇਟੀ ਦੇ ਮੈਂਬਰ ਵਿਨੈ ਕੁਮਾਰ ਗਰਗ ਦਾ ਕਹਿਣਾ ਹੈ ਕਿ ਆਤਮਰੱਖਿਆ ਦਾ ਅਧਿਕਾਰ ਭਾਰਤੀ ਸੰਵਿਧਾਨ ਦੀ ਧਾਰਾ 21 ’ਚ ਮਿਲੇ ਜੀਵਨ ਦੇ ਅਧਿਕਾਰ ਤਹਿਤ ਆਉਂਦਾ ਹੈ ਇਹ ਸਿਰਫ਼ ਕਾਨੂੰਨੀ ਅਧਿਕਾਰ ਹੀ ਨਹੀਂ ਸਗੋਂ ਹਰ ਵਿਅਕਤੀ ਦਾ ਮੌਲਿਕ ਅਧਿਕਾਰ ਹੈ ਤੁਸੀਂ ਰਾਈਟ ਟੂ ਸੈਲਫ ਡਿਫੈਂਸ ਭਾਵ ਆਤਮਰੱਖਿਆ ਦੇ ਅਧਿਕਾਰ ਤਹਿਤ ਸਾਹਮਣੇ ਵਾਲੇ ਨੂੰ ਓਨੀ ਹੀ ਸੱਟ ਜਾਂ ਨੁਕਸਾਨ ਪਹੁੰਚਾ ਸਕਦੇ ਹੋ, ਜਿੰਨੀ ਉਹ ਤੁਹਾਨੂੰ ਪਹੁੰਚਾਉਣਾ ਚਾਹੁੰਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!