eat leafy green vegetables stay healthy

ਪੱਤੇਦਾਰ ਹਰੀਆਂ ਸਬਜ਼ੀਆਂ ਖਾਓ, ਸਿਹਤਮੰਦ ਰਹੋ

ਪੱਤੇਦਾਰ ਹਰੀਆਂ ਸਬਜੀਆਂ ਮਹੱਤਵਪੂਰਨ ਖਣਿਜ ਅਤੇ ਵਿਟਾਮਿਨਾਂ ਦਾ ਭਰਪੂਰ ਭੰਡਾਰ ਹੈ ਆਇਰਨ, ਕੈਲਸ਼ੀਅਮ, ਵਿਟਾਮਿਨ ‘ਏ’, ‘ਬੀ’, ‘ਸੀ’ ਸਾਰੀਆਂ ਪੱਤੇਦਾਰ ਸਬਜ਼ੀਆਂ ਨੂੰ ਖਾਣ ਨਾਲ ਪ੍ਰਾਪਤ ਹੁੰਦਾ ਹੈ ਸਾਡੇ ਸਰੀਰ ਨੂੰ ਇਨ੍ਹਾਂ ਪੱਤੇਦਾਰ ਸਬਜ਼ੀਆਂ ਦੀ ਜ਼ਰੂਰਤ ਹੁੰਦੀ ਹੈ ਸਬਜ਼ੀਆਂ ਨੂੰ ਜੇਕਰ ਅਨਾਜ ਅਤੇ ਦਾਲ ’ਚ ਮਿਲਾ ਕੇ ਇਸਤੇਮਾਲ ਕੀਤਾ ਜਾਵੇ ਤਾਂ ਭੋਜਨ ’ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ

ਪੱਤੇਦਾਰ ਹਰੀਆਂ ਸਬਜ਼ੀਆਂ ਅੱਖਾਂ ਲਈ ਬਹੁਤ ਲਾਭਦਾਇਕ ਹਨ ਸਰੀਰ ’ਚ ਵਿਟਾਮਿਨ ‘ਏ’ ਦੀ ਕਮੀ ਦੇ ਕਾਰਨ ਅੱਖਾਂ ਗੋਲਕ ਦੀ ਨਾਰਮਲ ਨਮੀ ਅਤੇ ਸਫੈਦੀ ਲੁਪਤ ਹੋ ਜਾਂਦੀ ਹੈ ਅਤੇ ਉਹ ਸ਼ੁਸ਼ਕ ਅਤੇ ਸੁੰਗੜ ਜਾਂਦੀਆਂ ਹਨ ਘੱਟ ਪ੍ਰਕਾਸ਼ ’ਚ ਦਿਖਾਈ ਨਹੀਂ ਦਿੰਦਾ ਇਹ ਵਿਟਾਮਿਨ-ਏ ਦੀ ਕਮੀ ਦੀ ਸ਼ੁਰੂ ਵਾਲੀ ਅਵਸਥਾ ਹੈ ਜੇਕਰ ਸਮੇਂ ’ਤੇ ਇਸ ਦਾ ਧਿਆਨ ਨਾ ਦਿੱਤੇ ਜਾਵੇ ਤਾਂ ਅੱਖਾਂ ਲਾਲ ਅਤੇ ਅੱਖਾਂ ਦਾ ਅਗਲਾ ਹਿੱਸਾ ਫਟ ਸਕਦਾ ਹੈ ਜਿਸ ਨਾਲ ਅੰਨ੍ਹਾਪਣ ਆ ਸਕਦਾ ਹੈ ਇਸ ਲਈ ਭਗਵਾਨ ਨੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਦੇ ਕੇ ਸਾਨੂੰ ਸੁਰੱਖਿਆ ਦਿੰਦੀ ਹੈ

Also Read :-

ਪੱਤੇਦਾਰ ਹਰੀਆਂ ਸਬਜੀਆਂ ’ਚ ਕੈਰੋਟਿਨ ਨਾਮਕ ਇੱਕ ਪਦਾਰਥ ਹੁੰਦਾ ਹੈ ਇਸ ਕੈਰੋਟਿਨ ਨੂੰ ਖਾਣ ਤੋਂ ਬਾਅਦ ਸਾਡੇ ਸਰੀਰ ’ਚ ਜਾ ਕੇ ਉਹ ਵਿਟਾਮਿਨ ‘ਏ’ ’ਚ ਬਦਲ ਜਾਂਦਾ ਹੈ ਅਤੇ ਅੱਖਾਂ ਨੂੰ ਸੁਰੱਖਿਆ ਦਿੰਦਾ ਹੈ ਪੱਤੇਦਾਰ ਸਬਜ਼ੀਆਂ ਸਾਡੇ ਖੂਨ ਨੂੰ ਸਿਹਤਮੰਦ ਬਣਾਉਣ ਲਈ ਸਰੀਰ ਨੂੰ ਆਇਰਨ ਵੀ ਦਿੰਦੀ ਹੈ ਜੇਕਰ ਸਾਨੂੰ ਆਪਣੇ ਭੋਜਨ ’ਚ ਪੌਸ਼ਟਿਕ ਤੱਤ ਵਿਸ਼ੇਸ਼ ਕਰਕੇ ਆਇਰਨ ਪ੍ਰਾਪਤ ਮਾਤਰਾ ’ਚ ਨਹੀਂ ਮਿਲਦੀ ਤਾਂ ਸਾਨੂੰ ਅਨੀਮੀਆ ਹੋ ਸਕਦਾ ਹੈ ਇਹ ਅਜਿਹੀ ਸਥਿਤੀ ਹੈ ਜਿਸ ’ਚ ਖੂਨ ਦੇ ਲਾਲ ਰੰਜਕ ਜਿਨ੍ਹਾਂ ਨੂੰ ਹੀਮੋਗਲੋਬਿਨ ਕਹਿੰਦੇ ਹਨ, ਘੱਟ ਹੋ ਜਾਂਦੇ ਹਨ ਕਿਸੇ ਵੀ ਉਮਰ ਵਰਗ ’ਚ ਵਿਅਕਤੀ ਅਨੀਮੀਆ ਦਾ ਸ਼ਿਕਾਰ ਹੋ ਸਕਦਾ ਹੈ

ਅਨੀਮੀਆ ’ਚ ਵਿਅਕਤੀ ਦੀ ਕਾਰਜ ਸ਼ਕਤੀ ’ਚ ਕਮੀ ਹੋ ਜਾਂਦੀ ਹੈ ਉਹ ਚਿੜਚਿੜਾ ਹੋ ਜਾਂਦਾ ਹੈ ਜਲਦ ਥਕਾਣ, ਭੁੱਖ ਖ਼ਤਮ ਹੋਣਾ, ਥੋੜ੍ਹੀ ਮਿਹਨਤ ਕਰਨ ਨਾਲ ਸਾਹ ਫੁੱਲਣਾ, ਚੱਕਰ ਆਉਣਾ ਆਦਿ ਅਨੀਮੀਆ ਦੇ ਕੁਝ ਆਮ ਲੱਛਣ ਹਨ ਪੱਤੇਦਾਰ ਹਰੀਆਂ ਸਬਜ਼ੀਆਂ ’ਚ ਆਇਰਨ ਭਰਪੂਰ ਮਾਤਰਾ ’ਚ ਹੁੰਦੀ ਹੈ ਅਤੇ ਰੋਜ਼ਾਨਾ ਦੇ ਆਹਾਰ ’ਚ 50 ਗ੍ਰਾਮ ਲਗਭਗ ਅਜਿਹੀਆਂ ਸਬਜ਼ੀਆਂ ਦਾ ਇਸਤੇਮਾਲ ਕਰਨ ਨਾਲ ਸਰੀਰ ’ਚ ਲੋਂੜੀਦੇ ਰੂਪ ਨਾਲ ਆਇਰਨ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ ਜ਼ਿਆਦਾ ਮਹਿੰਗੇ ਫਲਾਂ ਦੀ ਤੁਲਨਾ ’ਚ ਪੱਤੇਦਾਰ ਹਰੀਆਂ ਸਬਜ਼ੀਆਂ ’ਚ ਆਇਰਨ ਦੇ ਨਾਲ-ਨਾਲ ਵਿਟਾਮਿਨਾਂ ਦਾ ਵੀ ਬਹੁਤ ਯੋਗਦਾਨ ਹੈ

ਪੱਤੇਦਾਰ ਹਰੀਆਂ ਸਬਜ਼ੀਆਂ ਸਰੀਰ ਦੇ ਵਿਕਾਸ ਅਤੇ ਸਿਹਤ ਨੂੰ ਬਣਾਏ ਰੱਖਣ ਲਈ ਜ਼ਰੂਰੀ ਹੈ ਇਹ ਬਹੁਤ ਸਾਰੇ ਪੌਸ਼ਟਿਕ ਤੱਤਾਂ ਦਾ ਸਸਤਾ ਸਰੋਤ ਹੈ ਇਨ੍ਹਾਂ ਨੂੰ ਤੁਸੀਂ ਆਪਣੇ ਘਰਾਂ ’ਚ ਗਮਲਿਆਂ ਅਤੇ ਵਿਹੜੇ ’ਚ ਵੀ ਉਗਾ ਸਕਦੇ ਹੋ ਹਰ ਰੋਜ਼ ਪੱਤੇਦਾਰ ਸਬਜ਼ੀਆਂ ਨਾਲ ਤਿਆਰ ਕੀਤਾ ਗਿਆ ਘੱਟ ਤੋਂ ਘੱਟ ਇੱਕ ਵਿਅੰਜਨ ਜ਼ਰੂਰ ਖਾਓ

ਵਿਅੰਜਨ ਇਸ ਤਰ੍ਹਾਂ ਤਿਆਰ ਕਰੋ

  • ਚਪਾਤੀ, ਮਿੱਸੀ ਰੋਟੀ, ਪਰਾਂਠਾ ਆਦਿ ਤਿਆਰ ਕਰਨ ਲਈ ਆਟੇ ’ਚ ਪੱਤੇਦਾਰ ਸਬਜ਼ੀਆਂ ਕੱਟ ਕੇ ਮਿਲਾਓ
  • ਪੱਤੇਦਾਰ ਸਬਜ਼ੀਆਂ ’ਚ ਥੋੜ੍ਹਾ ਪਾਣੀ ਪਾ ਕੇ ਥੋੜ੍ਹੀ ਦੇਰ ਤੱਕ ਉਬਾਲੋ ਅਤੇ ਇਨ੍ਹਾਂ ਨੂੰ ਪੂਰੀਆਂ ਦੇ ਆਟੇ ’ਚ ਗੁੰਨ੍ਹ ਕੇ ਤਲੋ ਅਤੇ ਪਰਾਂਠੇ ਵੀ ਬਣਾ ਸਕਦੇ ਹੋ
  • ਖਿਚੜੀ, ਚੌਲ ਅਤੇ ਉਪਮਾ ’ਚ ਹਰੀਆਂ ਸਬਜ਼ੀਆਂ ਦੀ ਵਰਤੋਂ ਕਰੋ
  • ਸਾਰੀਆਂ ਪੱਤੇਦਾਰ ਸਬਜ਼ੀਆਂ ਨੂੰ ਮਿਲਾ ਕੇ ਇੱਕ ਨਵੀਂ ਸਬਜ਼ੀ ਤਿਆਰ ਕਰੋ
  • ਗਾਜਰ, ਮੂਲੀ, ਸ਼ਲਗਮ, ਚੁਕੰਦਰ ਨੂੰ ਪੱਤਿਆਂ ਸਮੇਤ ਭੁਜੀਆ ਤਿਆਰ ਕਰੋ
  • ਗਾਜਰ ਅਤੇ ਮੂਲੀ ਦਾ ਪਾਣੀ ਆਟੇ ’ਚ ਗੁੰਨ੍ਹੋ, ਸੁੱਟੋ ਨਾ ਜਦੋਂ ਤਾਜ਼ਾ ਪੱਤੇਦਾਰ ਸਬਜ਼ੀਆਂ ਉਪਲੱਬਧ ਨਾ ਹੋਣ ਤਾਂ ਇਨ੍ਹਾਂ ਨੂੰ ਧੋ ਕੇ ਫਿਰ ਕੱਟ ਕੇ ਧੁੱਪ ’ਚ ਚੰਗੀ ਤਰ੍ਹਾਂ ਸੁਕਾ ਲਓ ਅਤੇ ਬੰਦ ਡੱਬੇ ’ਚ ਰੱਖ ਲਓ ਜਦੋਂ ਤਾਜ਼ਾ ਸਬਜ਼ੀਆਂ ਦਾ ਮੌਸਮ ਨਾ ਹੋਵੇ ਤਾਂ ਤੁਸੀਂ ਇਨ੍ਹਾਂ ਨੂੰ ਪਕਾ ਸਕਦੇ ਹੋ
  • ਹਰੀਆਂ ਸਬਜ਼ੀਆਂ ਨੂੰ ਖਾ ਕੇ ਤੁਸੀਂ ਆਪਣੇ ਸਰੀਰ ਨੂੰ ਰੋਗ ਤੋਂ ਮੁਕਤ ਕਰ ਸਕਦੇ ਹੋ ਇਹ ਸਸਤੀਆਂ ਹੋਣ ਦੇ ਨਾਲ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਇਨ੍ਹਾਂ ਨੂੰ ਕੱਚਾ ਵੀ ਖਾ ਸਕਦੇ ਹੋ ਗਾਜਰ, ਮੂਲੀ ਨੂੰ ਲੂਣ ਲਾ ਕੇ ਸਲਾਦ ਦੇ ਰੂਪ ’ਚ ਵੀ ਤੁਸੀਂ ਖਾ ਸਕਦੇ ਹੋ
    ਅੰਜਲੀ ਰੂਪਰੇਲਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!