ਕਰੋ ਖੁਦ ਨੂੰ ਡਿਟਾਕਸ detox-yourself
ਡਿਟਾਕਸ ਕਰਨਾ ਹੈਲਦੀ ਰਹਿਣ ਦਾ ਨਵਾਂ ਤਰੀਕਾ ਹੈ ਜ਼ਿਆਦਾਤਰ ਲੋਕ ਖਾਣ ਦੀ ਮਸਤੀ ‘ਚ ਭੁੱਲ ਜਾਂਦੇ ਹਨ ਕਿ ਇਨ੍ਹਾਂ ਸਭ ਦਾ ਸਾਡੇ ਸਰੀਰ, ਲੀਵਰ ਅਤੇ ਡਾਇਜੈਸਟਿਵ ਸਿਸਟਮ ‘ਤੇ ਕੀ ਪ੍ਰਭਾਵ ਪਵੇਗਾ ਜੋ ਲੋਕ ਸਿਹਤ ਪ੍ਰਤੀ ਜਾਗਰੂਕ ਹਨ, ਉਹ ਸ਼ੁਰੂ ਤੋਂ ਖਾਣ-ਪੀਣ ਦਾ ਧਿਆਨ ਰੱਖਦੇ ਹਨ ਜੇਕਰ ਕਦੇ ਉਨ੍ਹਾਂ ਦਾ ਨਿਯਮ ਸਥਿਤੀਵੱਸ ਟੁੱਟ ਜਾਵੇ ਤਾਂ ਆਪਣੇ ਆਪ ਨੂੰ ਡਿਟਾਕਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਹੋ ਡਿਟਾਕਸ ਕਰਨ ਲਈ ਕਿਸੇ ਸੈਂਟਰ ‘ਚ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਘਰ ਰਹਿ ਕੇ ਵੀ ਕਰ ਸਕਦੇ ਹੋ, ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ
ਵਰਤ ਰੱਖੋ
ਸਿਹਤ ਲਈ ਪ੍ਰਸਿੱਧ ਪੁਰਾਣਾ ਤਰੀਕਾ ਹੈ ਵਰਤ ਰੱਖਣਾ ਹਫ਼ਤੇ-ਦਸ ਦਿਨਾਂ ‘ਚ ਇੱਕ ਦਿਨ ਜੇਕਰ ਤੁਸੀਂ ਵਰਤ ਰੱਖ ਸਕਦੇ ਹੋ ਤਾਂ ਬਹੁਤ ਚੰਗਾ ਹੈ ਵਰਤ ਰੱਖਦੇ ਹੋਏ ਯਤਨ ਕਰੋ ਉਸ ਦਿਨ ਫਲ, ਸਲਾਦ, ਜੂਸ, ਲੱਸੀ ਆਦਿ ਹੀ ਲਓ ਜੇਕਰ ਉਸ ਦਿਨ ਤਲਿਆ ਹੋਇਆ ਖਾਣਾ ਇੱਕ ਸਮੇਂ ਖਾਂਦੇ ਹੋ ਤਾਂ ਲਾਭ ਨਹੀਂ ਮਿਲੇਗਾ ਦਿਨਭਰ ਤੁਸੀਂ ਫਲ, ਸਲਾਦ, ਜੂਸ, ਲੱਸੀ, ਨਿੰਬੂ, ਸ਼ਹਿਦ ਪਾਣੀ ‘ਤੇ ਹੋ ਤਾਂ ਸ਼ਾਮ 5-6 ਵਜੇ ਚਪਾਤੀ ਕਿਸੇ ਹਰੀ ਸਬਜ਼ੀ ਦੇ ਨਾਲ ਲੈ ਸਕਦੇ ਹੋ ਸਬਜ਼ੀ ‘ਚ ਤੇਲ ਦੀ ਮਾਤਰਾ ਬਹੁਤ ਹੀ ਘੱਟ ਹੋਵੇ ਅਤੇ ਮਸਾਲੇ ਨਾ ਪਾਏ ਹੋਣ ਤਾਂ ਵੀ ਠੀਕ ਰਹੇਗਾ ਇਹ ਡਿਟਾਕਸ ਦਾ ਪੁਰਾਣਾ ਅਜ਼ਮਾਇਆ ਨੁਸਖਾ ਹੈ
ਛੇਤੀ ਸੌਂਵੋ, ਛੇਤੀ ਉੱਠੋ
ਮੈਟਰੋ, ਰੇਟਰੋ ਸਿਟੀਜ਼ ਦਾ ਫੰਡਾ ਹੈ ਰਾਤ ਦੇਰ ਤੱਕ ਜਾਗਣਾ ਅਤੇ ਸਵੇਰੇ ਲੇਟ ਉੱਠਣਾ ਇਹ ਆਦਤ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਡਾਈਜੈਸਟਿਵ ਸਿਸਟਮ ਲਈ ਵੀ ਠੀਕ ਨਹੀਂ ਜੇਕਰ ਅਸੀਂ ਰਾਤ ਨੂੰ ਖਾਣਾ ਸੌਣ ਤੋਂ 3 ਘੰਟੇ ਪਹਿਲਾਂ ਖਾ ਲਈਏ ਤਾਂ ਸਾਡਾ ਖਾਣਾ ਪਚਣਾ ਸ਼ੁਰੂ ਹੋ ਜਾਂਦਾ ਹੈ ਅਤੇ ਰਾਤ ਨੂੰ ਨੀਂਦ ਵੀ ਚੰਗੀ ਆਉਂਦੀ ਹੈ, ਸਵੇਰੇ ਜਲਦੀ ਉੱਠਿਆ ਜਾਂਦਾ ਹੈ ਅਤੇ ਸਰੀਰ ਚੁਸਤ ਰਹਿੰਦਾ ਹੈ ਇਸ ਲਈ ਸਰੀਰ ਦੀ ਚੰਗੀ ਸਿਹਤ ਲਈ ਜਲਦੀ ਸੌਣਾ ਅਤੇ ਜਲਦੀ ਉੱਠਣਾ ਇੱਕ ਚੰਗਾ ਨਿਯਮ ਹੈ
ਹਰੀਆਂ ਸਬਜ਼ੀਆਂ ਦਾ ਸੇਵਨ
ਹਰੀਆਂ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਕਿਉਂਕਿ ਇਨ੍ਹਾਂ ‘ਚ ਫਾਈਬਰ, ਆਇਰਨ ਅਤੇ ਵਿਟਾਮਿਨ ਭਰਪੂਰ ਹੁੰਦੇ ਹਨ ਜੋ ਸਾਡਾ ਵਜ਼ਨ ਘੱਟ ਕਰਨ ‘ਚ ਸਾਡੀ ਮੱਦਦ ਕਰਦੇ ਹਨ ਹਰੀਆਂ ਸਬਜ਼ੀਆਂ ‘ਚ ਫਾਈਟੋਕੈਮੀਕਲ ਹੁੰਦੇ ਹਨ ਜੋ ਸਾਡੇ ਸਰੀਰ ਦੇ ਪਾਚਨ ਤੰਤਰ ਅਤੇ ਲੀਵਰ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ
ਪਾਣੀ ਦੀ ਕਮੀ ਨਾ ਹੋਣ ਦਿਓ
ਜੇਕਰ ਸਰੀਰ ‘ਚ ਇੱਕ ਵਾਰ ਵੀ ਕਿਸੇ ਕਾਰਨ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਆ ਜਾਵੇ ਤਾਂ ਸਰੀਰ ਤੋਂ ਕਿੰਨੇ ਹੀ ਪੌਸ਼ਟਿਕ ਤੱਤ ਘੱਟ ਹੋ ਜਾਂਦੇ ਹਨ ਅਤੇ ਚਮੜੀ ਦੀ ਚਮਕ ਘੱਟ ਹੁੰਦੀ ਹੈ ਦਿਨਭਰ ‘ਚ ਚਾਹੇ ਸਰਦੀ ਹੋਵੇ ਜਾਂ ਗਰਮੀ, 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ ਇਸ ਦੇ ਉਲਟ ਖੀਰਾ, ਟਮਾਟਰ, ਮੂਲੀ, ਤਰਬੂਜ਼, ਖਰਬੂਜ਼ਾ ਮੌਸਮ ਅਨੁਸਾਰ ਲੈਂਦੇ ਰਹੋ ਇਨ੍ਹਾਂ ‘ਚ ਪਾਣੀ ਤੋਂ ਉਲਟ ਕਈ ਵਿਟਾਮਿਨ ਹੁੰਦੇ ਹਨ ਜੋ ਸਰੀਰ ਦੀ ਸਫ਼ਾਈ ਕਰਨ ‘ਚ ਮੱਦਦ ਕਰਦੇ ਹਨ ਜਦੋਂ ਵੀ ਤੁਸੀਂ ਇਨ੍ਹਾਂ ਦਾ ਸੇਵਨ ਕਰੋ ਤਾਂ ਉਸ ਦਿਨ ਡੱਬਾ ਬੰਦ ਭੋਜਨ ਪਦਾਰਥ ਨਾ ਲਓ ਫਲੈਵਰਡ ਅਤੇ ਮੋਨੋਸੋਡੀਅਮ ਗਲੂਟਾਮੇਟ ਸਰੀਰ ਦੀ ਸਫਾਈ ਦੀ ਪ੍ਰਕਿਰਿਆ ‘ਚ ਅੜਿੱਕਾ ਪਾਉਂਦੇ ਹਨ ਇਨ੍ਹਾਂ ਤੋਂ ਬਚ ਕੇ ਰਹੋ
ਜੂਸ ਅਤੇ ਹਰਬਲ-ਟੀ ਲਓ
ਕੈਫੀਨ ਯੁਕਤ ਪੀਣ ਵਾਲੇ ਪਦਾਰਥ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਨ੍ਹਾਂ ਦੀ ਥਾਂ ‘ਤੇ ਤਾਜ਼ੇ ਫਲਾਂ ਤੇ ਸਬਜ਼ੀਆਂ ਦਾ ਰਸ ਬਿਨਾਂ ਛਾਣੇ ਪੀਓ ਇਸ ਨਾਲ ਸਰੀਰ ਨੂੰ ਵਿਟਾਮਿਨ ਦੇ ਨਾਲ ਰੇਸ਼ਾ ਵੀ ਮਿਲੇਗਾ ਰੇਸ਼ਾ ਪੇਟ ਦੀ ਸਫਾਈ ‘ਚ ਲਾਭਦਾਇਕ ਹੁੰਦਾ ਹੈ ਅਤੇ ਜੂਸ ਨਾਲ ਸਰੀਰ ਨੂੰ ਕਈ ਵਿਟਾਮਿਨ ਮਿਲਦੇ ਹਨ ਚਾਹ-ਕਾੱਫ਼ੀ ਦੀ ਥਾਂ ‘ਤੇ ਗ੍ਰੀਨ-ਟੀ ਲਓ ਇਹ ਸਰੀਰ ਨੂੰ ਡਿਟਾਕਿਸਫਾਈ ਕਰਨ ਦਾ ਕੰਮ ਕਰਦੇ ਹਨ ਗ੍ਰੀਨ-ਟੀ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ ਲੈ ਸਕਦੇ ਹੋ
ਮਾਲਸ਼ ਕਰਵਾਓ
ਜੇਕਰ ਤੁਸੀਂ ਸਰੀਰ ਸ਼ੁੱਧੀ ਵਾਲੀ ਖੁਰਾਕ ਲੈ ਰਹੇ ਹੋ ਤਾਂ ਇਸ ਦੇ ਨਾਲ ਤੇਲ ਦੀ ਮਾਲਸ਼ ਵੀ ਸਰੀਰ ‘ਤੇ ਕਰਵਾਓ ਦੁੱਗਣਾ ਲਾਭ ਮਿਲੇਗਾ ਮਾਲਸ਼ ਲਈ ਆਪਣੇ ਪਾਰਟਨਰ ਦੀ ਮੱਦਦ ਲਓ ਮਾਲਸ਼ ਤੁਸੀਂ ਆੱਲਿਵ, ਨਾਰੀਅਲ, ਲਵੈਂਡਰ ਤੇਲ ਨਾਲ ਕਰ ਸਕਦੇ ਹੋ ਸਿਰ ਦੀ, ਗਰਦਨ, ਹੱਥ-ਪੈਰ, ਮੋਢਿਆਂ ਦੀ ਮਾਲਸ਼ ਕਰੋ ਇਸ ਨਾਲ ਸਟਰੈਸ ਵੀ ਦੂਰ ਰਹੇਗਾ ਅਤੇ ਚੁਸਤੀ ਵੀ ਸਰੀਰ ‘ਚ ਵਧੇਗੀ ਇਸ ਤੋਂ ਬਾਅਦ ਗੁਣਗੁਣੇ ਪਾਣੀ ਨਾਲ ਇਸ਼ਨਾਨ ਕਰਨਾ ਨਾ ਭੁੱਲੋ
ਕਸਰਤ ਕਰੋ
ਕਸਰਤ ਵੀ ਡਿਟਾੱਕਸ ਕਰਨ ‘ਚ ਮੱਦਦ ਕਰਦਾ ਹੈ ਕਸਰਤ ਨਾਲ ਪਸੀਨਾ ਆਉਂਦਾ ਹੈ ਜਿਸ ਨਾਲ ਅੰਦਰੂਨੀ ਸ਼ੁੱਧੀ ਹੁੰਦੀ ਹੈ ਅਤੇ ਸਰੀਰ ‘ਚ ਆਕਸੀਜਨ ਦੀ ਮਾਤਰਾ ਵੀ ਜਿਆਦਾ ਅਬਜ਼ਰਬ ਹੁੰਦੀ ਹੈ ਕਸਰਤ ‘ਚ ਦੌੜਨਾ, ਜਾੱਗਿੰਗ, ਐਰੋਬਿਕਸ, ਜਿੰਮ ਜਾਣਾ, ਯੋਗ ਆਸਨ, ਪ੍ਰਾਣਯਾਮ ਕਰ ਸਕਦੇ ਹੋ ਯੋਗ ਆਸਨ ਅਤੇ ਪ੍ਰਾਣਾਯਾਮ ਕਰਨ ਤੋਂ ਬਾਅਦ ਤੁਸੀਂ ਖੁਦ ਨੂੰ ਤਰੋਤਾਜ਼ਾ ਮਹਿਸੂਸ ਕਰੋਂਗੇ
ਨੀਤੂ ਗੁਪਤਾ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.