new-knitting-trends in punjabi

ਬੁਣਾਈ ਦੇ ਨਵੇਂ ਟ੍ਰੈਂਡ ਨੀਟਿੰਗ ਦਾ ਮੌਸਮ ਫਿਰ ਤੋਂ ਵਾਪਸ ਆਇਆ ਹੈ ਅਤੇ ਇਸ ਵਾਰ ਆਪਣੇ ਨਾਲ ਬੁਣਾਈ ਦੇ ਨਵੇਂ ਟ੍ਰੈਂਡ ਵੀ ਨਾਲ ਲਿਆਇਆ ਹੈ ਪਰ ਬੁਣਾਈ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਕੁਝ ਬੁਨਿਆਦੀ ਗੱਲਾਂ ਦੀ ਜਾਣਕਾਰੀ ਨਾ ਹੋਵੇ ਤਾਂ ਕਿਤੋਂ ਬੁਣਾਈ ’ਚ ਸਫਾਈ ਨਹੀਂ ਆਉਂਦੀ ਤਾਂ ਕਿਤੇ ਕਿਨਾਰਾ ਸੁੰਗੜ ਜਾਂਦਾ ਹੈ

ਅਜਿਹਾ ਨਾ ਹੋਵੇ, ਇਸ ਤੋਂ ਬਚਣ ਲਈ ਜੇਕਰ ਤੁਸੀਂ ਬੁਣਾਈ ਦੀਆਂ ਬੁਨਿਆਦੀ ਤਕਨੀਕੀ ਗੱਲਾਂ ਜਾਣ ਲਵੋਗੇ ਤਾਂ ਜੋ ਵੀ ਬੁਣੋਗੇ, ਜਿਸ ਡਿਜਾਇਨ ’ਚ ਬੁਣੋਗੇ ਉਸ ’ਚ ਸਫਾਈ ਆਏਗੀ ਅਤੇ ਉਹ ਵਧੀਆ ਬਣੇਗਾ

Also Read :-

ਉੱਨ ਦੀਆਂ ਕਿਸਮਾਂ:

  • ਜਾਨਵਰਾਂ ਦੇ ਵਾਲਾਂ ਤੋਂ ਬਣਨ ਵਾਲੀ ਉੱਨ ਪਿਓਰ ਵੂਲ, ਅੰਗੋਰਾ, ਮੋਹਾਰ, ਸਿਲਕ ਅਲਪਾਕਾ
  • ਮੈਨ ਮੇਡ ਵੂਲ੍ਹ: ਨਾਈਲੋਨ ਅਤੇ ਏਕ੍ਰੀਲਿਕ ਉੱਨ ਕਈ ਫਾਈਬਰਸਾਂ ਨਾਲ ਬਣਦੀ ਹੈ
  • ਉੱਨ ’ਚ ਇੱਕ ਸਿੰਗਲ ਧਾਗੇ ਨੂੰ ਪਲਾਈ ਕਹਿੰਦੇ ਹਨ ਅਤੇ ਕਈ ਪਲਾਈਆਂ ਨੂੰ ਆਪਸ ’ਚ ਟਵਿੱਸਟ ਕਰਕੇ ਧਾਗਾ ਬਣਦਾ ਹੈ ਧਾਗਾ ਜਿੰਨਾ ਮੋਟਾ ਬਣਾਉਣਾ ਹੁੰਦਾ ਹੈ, ਓਨੀ ਹੀ ਪਲਾਈ ਦੀ ਵਰਤੋਂ ਹੁੰਦੀ ਹੈ

ਉੱਨ ਖਰੀਦਦੇ ਸਮੇਂ:

ਹਮੇਸ਼ਾ ਚੰਗੀ ਕੰਪਨੀ ਦੀ ਉੱਨ ਖਰੀਦੋ ਉੱਨ ਹਮੇਸ਼ਾ ਦਿਨ ’ਚ ਖਰੀਦੋ ਅਤੇ ਸ਼ੇਡ ਕਾਰਡ ਦੇਖਕੇ ਰੰਗ ਦੀ ਚੋਣ ਕਰੋ ਰੰਗਾਂ ਦੀ ਵਿਸ਼ਾਲ ਰੇਂਜ ਬਾਜ਼ਾਰ ’ਚ ਮੌਜ਼ੂਦ ਹੈ ਬੱਚਿਆਂ ਲਈ ਨਰਮ ਮੁਲਾਇਮ ਬੇਬੀ ਵੂਲ੍ਹ ਖਰੀਦੋ ਤਾਂ ਕਿ ਚਮੜੀ ਨੂੰ ਨੁਕਸਾਨ ਨਾ ਹੋਵੇ ਉੱਨ ਜ਼ਿਆਦਾ ਹੀ ਖਰੀਦੋ ਤਾਂ ਕਿ ਸਵੈਟਰ ਬੁਣਦੇ ਸਮੇਂ ਉਹ ਘੱਟ ਨਾ ਰਹੇ ਉੱਨ ਘੱਟ ਰਹਿਣ ’ਤੇ ਦੁਬਾਰਾ ਖਰੀਦਣ ’ਤੇ ਰੰਗ ’ਚ ਫਰਕ ਆ ਸਕਦਾ ਹੈ ਸਵੈਟਰ ਬਣਾਉਣ ਲਈ ਹਮੇਸ਼ਾ ਚੰਗੀ ਕੰਪਨੀ ਦੀ ਸਿਲਾਈ ਲਓ ਮੋਟੀ ਉੱਨ ਲਈ ਮੋਟੀ ਸਿਲਾਈ ਅਤੇ ਪਤਲੀ ਉੱਨ ਲਈ ਪਤਲੀ ਸਿਲਾਈ ਦੀ ਵਰਤੋਂ ਕਰੋ

ਬਾਰਡਰ ਤੇ ਡਿਜ਼ਾਇਨ:

  • ਦੋ ਪਲਾਈ ਮਹੀਨ ਉੱਨ, 12 ਨੰਬਰ ਦੀ ਸਿਲਾਈ, 11 ਨੰਬਰ ਦੀ ਸਿਲਾਈ
  • 3 ਪਲਾਈ ਦਰਮਿਆਨੀ, 11 ਨੰਬਰ ਦੀ ਸਿਲਾਈ, 10 ਨੰਬਰ ਦੀ ਸਿਲਾਈ
  • 4 ਪਲਾਈ ਆਮ, 10 ਨੰਬਰ ਦੀ ਸਿਲਾਈ, 9 ਜਾਂ 8 ਨੰਬਰ ਦੀ ਸਿਲਾਈ
  • 6 ਪਲਾਈ ਮੋਟੀ ਜਾਂ ਡਬਲ ਨਿੱਟ, 6 ਜਾਂ 7 ਨੰਬਰ ਦੀ ਸਿਲਾਈ

ਬੁਣਾਈ ਕਰਨ ਤੋਂ ਪਹਿਲਾਂ:

ਬੁਣਾਈ ਕਰਨ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜਿਸ ਦੇ ਲਈ ਸਵੈਟਰ ਬੁਣਨਾ ਹੈ, ਉਸ ਦੀ ਉਮਰ, ਪਸੰਦ ਅਤੇ ਰੰਗ ਦਾ ਖਿਆਲ ਰੱਖ ਕੇ ਹੀ ਉੱਨ ਖਰੀਦੋ ਜੇਕਰ ਸਵੈਟਰ ਬਣਾਉਂਦੇ ਸਮੇਂ ਸਹੀ ਸਿਲਾਈ ਦੀ ਵਰਤੋਂ ਨਹੀਂ ਕਰੋਂਗੇ ਤਾਂ ਸਵੈਟਰ ਵਧੀਆ ਨਹੀਂ ਬਣੇਗਾ ਜਦੋਂ ਵੀ ਦੋ ਰੰਗਾਂ ਦੀ ਉੱਨ ਦੀ ਵਰਤੋਂ ਕਰੋ, ਉਨ੍ਹਾਂ ਦੀ ਮੋਟਾਈ ਅਤੇ ਕਿਸਮ ਇੱਕ ਸਮਾਨ ਹੋਣੀ ਚਾਹੀਦੀ ਹੈ ਜਦੋਂ ਤੁੁਸੀਂ ਇਕੱਠੇ ਕਈ ਰੰਗਾਂ ਦੀ ਉੱਨ ਦੀ ਵਰਤੋਂ ਕਰੋ, ਤਾਂ ਬੁਣਾਈ ਢਿੱਲੇ ਹੱਥਾਂ ਨਾਲ ਕਰੋ ਜਦੋਂ ਵੀ ਤੁਸੀਂ ਹਲਕੇ ਰੰਗ, ਜਿਵੇਂ ਸਫੈਦ, ਕਰੀਮ ਜਾਂ ਕਿਸੇ ਵੀ ਉੱਨ ਦੀ ਵਰਤੋਂ ਕਰੋ, ਹੱਥਾਂ ’ਚ ਟੈਲਕਮ ਪਾਊਡਰ ਜ਼ਰੂਰ ਲਾ ਲਓ ਸਵੈਟਰ ਹਮੇਸ਼ਾ ਇੱਕ ਹੀ ਵਿਅਕਤੀ ਵੱਲੋਂ ਬੁਣਿਆ ਜਾਣਾ ਚਾਹੀਦਾ ਹੈ

ਕਿਉਂਕਿ ਹਰ ਕਿਸੇ ਦੀ ਬੁਣਾਈ ’ਚ ਫਰਕ ਹੁੰਦਾ ਹੈ ਜਦੋਂ ਵੀ ਬੁਣਾਈ ਕਰੋ ਕਦੇ ਵੀ ਅੱਧੀ ਸਿਲਾਈ ’ਤੇ ਫੰਦੇ ਨਾ ਛੱਡੋ, ਨਹੀਂ ਤਾਂ ਬੁਣਾਈ ’ਚ ਮੋਰੇ ਰਹਿ ਜਾਂਦੇ ਹਨ ਹਮੇਸ਼ਾ ਸਿਲਾਈ ਪੂਰੀ ਕਰਕੇ ਛੱਡੋ ਜੇਕਰ ਕੋਈ ਫੰਦਾ ਡਿੱਗ ਗਿਆ ਹੈ ਤਾਂ ਕਰਾੱਸ ਹੁੱਕ ਦੀ ਵਰਤੋਂ ਕਰੋ ਫੰਦਾ ਹਮੇਸ਼ਾ ਡਬਲ ਉੱਨ ਨਾਲ ਹੀ ਪਾਓ ਹਰ ਸਿਲਾਈ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾ ਫੰਦਾ ਬਿਨਾਂ ਬੁਣੇ ਉਤਾਰੋ ਇਸ ਤਰ੍ਹਾਂ ਸਵੈਟਰ ਦੇ ਦੋਵੇਂ ਪਾਸੇ ਇੱਕ ਜਾਲੀ ਜਿਹੀ ਬਣ ਜਾਏਗੀ, ਜਿਸ ਨਾਲ ਸਵੈਟਰ ਬੁਣਨ ’ਚ ਆਸਾਨੀ ਹੋਵੇਗੀ

ਲ ਸਵੈਟਰ ਬਣਾਉਂਦੇ ਸਮੇਂ ਗੰਢ ਹਮੇਸ਼ਾ ਕਿਨਾਰੇ ’ਤੇ ਲਗਾਓ ਇਸ ਨਾਲ ਸਵੈਟਰ ਪਿੱਛੋਂ ਸਾਫ ਰਹੇਗਾ ਸਵੈਟਰ ਨੂੰ ਇੱਕ ਫੰਦਾ ਸਿੱਧਾ, ਇੱਕ ਫੰਦਾ ਉਲਟਾ ਬੁਣਦੇ ਹੋਏ ਬੰਦ ਕਰੋ ਸਵੈਟਰ ਦੀ ਸਿਲਾਈ ਹਮੇਸ਼ਾ ਇਕਹਿਰੀ ਉੱਨ ਨਾਲ ਕਰੋ ਆਪਣੇ ਹੱਥ ਦੇ ਖਿਚਾਅ ਨੂੰ ਜਾਂਚ ਲਓ ਉਸੇ ਹਿਸਾਬ ਨਾਲ ਸਿਲਾਈ ਦੀ ਵਰਤੋਂ ਕਰੋ

ਸਹੀ ਡਿਜ਼ਾਇਨ ਦੀ ਚੋਣ:

ਡਿਜ਼ਾਇਨ ਦੀ ਚੋਣ ਵਿਅਕਤੀ ਦੀ ਉਮਰ ਨੂੰ ਦੇਖਦੇ ਹੋਏ ਕਰੋ ਬੱਚਿਆਂ ਲਈ ਅਤੇ ਵੱਡਿਆਂ ਲਈ ਡਿਜ਼ਾਇਨ ਵੱਖ-ਵੱਖ ਹੁੰਦੇ ਹਨ ਬਹੁਤ ਪੁਰਾਣੇ ਡਿਜਾਇਨ ਦਾ ਸਵੈਟਰ ਨਾ ਬਣਾ ਕੇ ਨਵੇਂ ਡਿਜਾਇਨ ਦੀ ਤਲਾਸ਼ ਕਰੋ ਥੋੜ੍ਹੀ ਜਿਹੀ ਸੂਝ-ਬੂਝ ਅਤੇ ਮਿਹਨਤ ਨਾਲ ਤੁਸੀਂ ਨਵੇਂ ਅਤੇ ਲੇਟੈਸਟ ਸਵੈਟਰ ਬਣਾ ਸਕਦੇ ਹੋ ਤੁਸੀਂ ਕੇਬਲ, ਕਢਾਈ ਗ੍ਰਾਫ਼ ਦਾ ਡਿਜਾਇਨ, ਬੀਡਸ, ਸੀਕਵੈਂਸ, ਮੋਟਿਫ ਲਗਾ ਕੇ ਡਿਜ਼ਾਇਨ ਨੂੰ ਨਵੇਂ ਤਰੀਕੇ ਨਾਲ ਸਜਾ ਸਕਦੇ ਹੋ ਬਸ ਇੱਕ ਗੱਲ ਦਾ ਧਿਆਨ ਰੱਖੋ ਬੱਚਿਆਂ ਦੇ ਸਵੈਟਰ ਹਮੇਸ਼ਾ ਬਲਦ, ਜਾਨਵਰ ਵਾਲੇ ਡਿਜਾਇਨ, ਕੇਬਲ ਜਾਂ ਗ੍ਰਾਫ ਤੋਂ ਬਣਾ ਕੇ ਉਨ੍ਹਾਂ ਨੂੰ ਆਕਰਸ਼ਕ ਰੂਪ ਦਿਓ ਅਤੇ ਵੱਡਿਆਂ ਦੇ ਸਵੈਟਰ ’ਚ ਬਹੁਤ ਜ਼ਿਆਦਾ ਜਾਲ ਵਾਲੇ ਡਿਜ਼ਾਇਨ ਪਾਉਣ ਤੋਂ ਬਚੋ

ਗਲਾ ਬਣਾਉਣ ਲਈ:

ਸਵੈਟਰ ਬਣਾ ਕੇ ਗਲਾ ਬਣਾਉਣ ਲਈ ਇੱਕ ਪਾਸੇ ਦਾ ਮੋਢਾ ਸਿਲਕੇ ਦੂਸਰੇ ਪਾਸੇ ਦਾ ਫੰਦਾ ਧਾਗੇ ’ਚ ਪਾ ਲਓ ਸਿਲਾਈ ’ਤੇ ਗਲਾ ਬਣਾ ਕੇ ਪਹਿਲਾਂ ਗਲੇ ਦੀ ਪੱਟੀ ਨੂੰ ਸਿਲਕੇ ਇਨ੍ਹਾਂ ਫੰਦਿਆਂ ਨੂੰ ਆਪਸ ’ਚ ਜੋੜ ਲਓ ‘ਵੀ’ ਗਲੇ ਨੂੰ ਦੋ ਸਿਲਾਈਆਂ ’ਤੇ ਬਣਾਉਣ ਲਈ ‘ਵੀ’ ਸ਼ੇਪ ਦੇਣ ਲਈ ਸਿੱਧੇ ਪਾਸੇ ਨੂੰ ਤਿੰਨ ਫੰਦਿਆਂ ਦਾ 1 ਕਰਦੇ ਹਨ ਵੈਸੇ ਹੀ ਉਲਟੇ ਪਾਸੇ ਤੋਂ ਵੀ 3 ਫੰਦਿਆਂ ਦਾ 1 ਕਰੋ ਇਸ ਨਾਲ ਗਲੇ ’ਚ ਸਫਾਈ ਰਹੇਗੀ ਛੋਟੇ ਬੱਚਿਆਂ ਲਈ ਗੋਲ ਗਲੇ ਦੇ ਅਤੇ ਸਾਹਮਣੇ ਤੋਂ ਖੁੱਲ੍ਹੇ ਸਵੈਟਰ ਬਣਾਓ,

ਜਿਸ ਨਾਲ ਬੱਚਿਆਂ ਨੂੰ ਪਹਿਨਣ ’ਚ ਆਸਾਨੀ ਹੋਵੇ ਬੱਚਿਆਂ ਲਈ ਬੋਟ ਨੈੱਕ, ਵੀ ਨੈੱਕ, ਕੈਮਲ ਨੈੱਕ ਸਹੀ ਲਗਦੇ ਹਨ ਵੱਡੀ ਉਮਰ ਵਾਲਿਆਂ ਲਈ ਗੋਲ ਜਾਂ ਵੀ ਨੈੱਕ ਬਣਾਓ ਸੂਟ ਦੇ ਹੇਠਾਂ ਪਹਿਨੇ ਜਾਣ ਵਾਲੇ ਸਵੈਟਰ ‘ਵੀ’ ਨੈੱਕ ਦੇ ਬਣਾਓ ਮਹਿਲਾਵਾਂ ਲਈ ਗੋਲ ਗਲੇ ਵਾਲੇ ਜਾਂ ਸਾਹਮਣੇ ਤੋਂ ਖੁੱਲ੍ਹੇ ਸਵੈਟਰ ਸੁਵਿਧਾਜਨਕ ਹੁੰਦੇ ਹਨ ਜਿਨ੍ਹਾਂ ਦੀ ਗਰਦਨ ਲੰਬੀ ਹੋਵੇ, ਉਨ੍ਹਾਂ ’ਤੇ ਪੋਲੋਨੈੱਕ (ਹਾਈਜੈਕ) ਵਧੀਆ ਲਗਦੀ ਹੈ

ਸਵੈਟਰ ਦੀ ਸਿਲਾਈ:

ਸਿਲਾਈ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜਦੋਂ ਵੀ ਸਿਲਾਈ ਕਰੋ ਸਵੈਟਰ ਦੇ ਦੋਵੇਂ ਪੱਲਿਆਂ ਨੂੰ ਫੜ ਕੇ ਬਖੀਆ ਸਿਲਾਈ ਨਾਲ ਸਿਓਂ ਲਓ ਸਵੈਟਰ ਦੇ ਦੋਵੇਂ ਪੱਲਿਆਂ ਨੂੰ ਆਹਮਣੇ ਸਾਹਮਣੇ ਕਰਕੇ ਸੂਈ ਨਾਲ ਦੋਵੇਂ ਸਾਈਡਾਂ ਦਾ 1-1 ਫੰਦਾ ਚੁੱਕਦੇ ਹੋਏ ਜੋੜਦੇ ਚੱਲੇ ਜਾਓ ਜਦੋਂ ਵੀ ਸਵੈਟਰ ਬਣਾਓ ਉਸ ਦੀ ਉੱਨ ਸੰਭਾਲ ਕੇ ਰੱਖ ਲਓ ਤਾਂ ਕਿ ਸਵੈਟਰ ਦੀ ਸਿਲਾਈ ਖੁੱਲ੍ਹਣ ’ਤੇ ਫਿਰ ਤੋਂ ਸਿਓਣ ਦੇ ਕੰਮ ਆ ਸਕੇ ਇਨ੍ਹਾਂ ਗੱਲਾਂ ਨੂੰ ਜਾਣ ਕੇ ਸਵੈਟਰ ਦੀ ਬੁਨਾਈ ਦੀਆਂ ਬੁਨਿਆਦੀ ਗੱਲਾਂ ਤੋਂ ਜਾਣੂ ਹੋ ਗਏ ਹੋਵੋਂਗੇ ਹੁਣ ਤੁਸੀਂ ਜੋ ਵੀ ਸਵੈਟਰ ਬਣਾਓਗੇ, ਤਾਰੀਫ ਜ਼ਰੂਰ ਪਾਓਗੇ, ਤਾਂ ਫਿਰ ਦੇਰ ਕਿਸ ਗੱਲ ਦੀ, ਝਟਪਟ ਸ਼ੁਰੂ ਹੋ ਜਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!