Kargil Vijay Diwas

Kargil Vijay Diwas: ਭਾਰਤ ਦੇ ਵੀਰਾਂ ਦੀ ਕਹਾਣੀ -ਕਾਰਗਿਲ ਵਿਜੈ ਦਿਵਸ

26 ਜੁਲਾਈ ਨੂੰ ਦੇਸ਼ ਕਾਰਗਿਲ ਵਿਜੈ ਦਿਵਸ ਦੀ 26ਵੀਂ ਵਰ੍ਹੇਂਗੰਢ ਮਨਾ ਰਿਹਾ ਹੈ ਇਹ ਦਿਨ ਭਾਰਤੀ ਫੌਜ ਦੇ ਅਦੁੱਤੀ ਪਰਾਕ੍ਰਮ ਅਤੇ ਬਲਿਦਾਨ ਦੀ ਯਾਦ ਦਿਵਾਉਂਦਾ ਹੈ 1999 ’ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜੀ ਗਈ ਕਾਰਗਿਲ ਜੰਗ ’ਚ ਭਾਰਤੀ ਫੌਜ ਨੇ ਆਪਰੇਸ਼ਨ ਵਿਜੈ ਦੇ ਤਹਿਤ ਪਹਾੜੀ ਖੇਤਰਾਂ ’ਤੇ ਕਬਜ਼ਾ ਜਮਾਈ ਬੈਠੇ ਪਾਕਿਸਤਾਨੀ ਫੌਜੀਆਂ ਅਤੇ ਅੱਤਵਾਦੀਆਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ ਇਹ ਲੜਾਈ ਲਗਭਗ 60 ਦਿਨ ਚੱਲੀ ਅਤੇ ਅਖੀਰ 26 ਜੁਲਾਈ ਨੂੰ ਭਾਰਤ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ

ਇਸ ਜਿੱਤ ਲਈ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪਈ 527 ਤੋਂ ਵੱਧ ਫੌਜੀ ਸ਼ਹੀਦ ਹੋਏ ਅਤੇ ਸੈਂਕੜੇ ਜ਼ਖਮੀ ਹੋਏ ਲਗਭਗ 453 ਨਾਗਰਿਕਾਂ ਦੀ ਵੀ ਜਾਨ ਗਈ ਪਰ ਇਨ੍ਹਾਂ ਬਲਿਦਾਨਾਂ ਨੇ ਦੇਸ਼ ਦੀਆਂ ਹੱਦਾਂ ਦੀ ਰੱਖਿਆ ਕੀਤੀ ਅਤੇ ਭਾਰਤ ਦੀ ਖੁਦਮੁਖਤਿਆਰੀ ਨੂੰ ਬਰਕਰਾਰ ਰੱਖਿਆ

ਕਾਰਗਿਲ ਜੰਗ, 1971 ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲੀ ਵਾਰ ਸਿੱਧੀ ਫੌਜ ਜੰਗ ਸੀ ਇਹ ਜੰਗ ਭਾਰਤੀ ਹੱਦ ’ਚ ਪਾਕਿਸਤਾਨੀ ਫੌਜੀਆਂ ਅਤੇ ਅੱਤਵਾਦੀਆਂ ਦੀ ਗੁਪਤ ਘੁਸਪੈਠ ਤੋਂ ਸ਼ੁਰੂ ਹੋਈ ਜੰਗ ਬਹੁਤ ਉੱਚਾਈ ਵਾਲੇ ਇਲਾਕਿਆਂ ’ਚ ਲੜੀ ਗਈ, ਜਿੱਥੇ ਕੁਝ ਚੌਂਕੀਆਂ 18 ਹਜ਼ਾਰ ਫੁੱਟ ਤੋਂ ਵੱਧ ਉੱਚਾਈ ’ਤੇ ਸਨ ਇਨ੍ਹਾਂ ਹਾਲਾਤਾਂ ’ਚ ਵੀ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਨੇ ਅਦਭੁੱਤ ਹਿੰਮਤ ਦਿਖਾਈ 3 ਮਈ 1999 ਨੂੰ ਸਥਾਨਕ ਚਰਵਾਹਿਆਂ ਵੱਲੋਂ ਪਾਕਿਸਤਾਨੀ ਘੁਸਪੈਠ ਦੀ ਸੂਚਨਾ ਮਿਲੀ

ਇਸ ਤੋਂ ਕੁਝ ਹੀ ਦਿਨਾਂ ਬਾਅਦ 5 ਮਈ ਨੂੰ ਪਾਕਿ ਫੌਜੀਆਂ ਨੇ ਭਾਰਤੀ ਜਵਾਨਾਂ ’ਤੇ ਹਮਲਾ ਕੀਤਾ ਇਸ ਤੋਂ ਬਾਅਦ 10 ਮਈ ਨੂੰ ਆਪਰੇਸ਼ਨ ਵਿਜੈ ਦੀ ਸ਼ੁਰੂਆਤ ਹੋਈ ਅਤੇ 26 ਮਈ ਨੂੰ ਭਾਰਤੀ ਹਵਾਈ ਫੌਜ ਨੇ ਹਵਾਈ ਹਮਲਾ ਕਰਕੇ ਜੰਗ ਦਾ ਵਿਸਥਾਰ ਕੀਤਾ 27 ਮਈ ਨੂੰ ਇੱਕ ਮਿਗ-27 ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇੱਕ ਪਾਇਲਟ ਬੰਦੀ ਬਣਾ ਲਿਆ ਗਿਆ

Also Read:  Aatmiiyata: ਆਪਣਾਪਣ ਕਿਸਦੇ ਨਾਲ

ਭਾਰਤੀ ਫੌਜ ਨੇ ਰਣਨੀਤਿਕ ਚੋਟੀਆਂ ਜਿਵੇਂ ਟੋਲੋÇਲੰਗ, ਟਾਈਗਰ ਹਿੱਲ ਅਤੇ ਪੁਆਇੰਟ 4875 ਨੂੰ ਫਿਰ ਤੋਂ ਆਪਣੇ ਕੰਟਰੋਲ ’ਚ ਲਿਆ 20 ਜੂਨ ਨੂੰ ਟਾਈਗਰ ਹਿੱਲ ਦੇ ਆਸ-ਪਾਸ ਦੇ ਪੁਆਇੰਟ 5060 ਅਤੇ 5100 ’ਤੇ ਕਬਜ਼ਾ ਕਰਕੇ ਭਾਰਤੀ ਫੌਜ ਨੇ ਜੰਗ ਦੀ ਦਿਸ਼ਾ ਬਦਲ ਦਿੱਤੀ ਕੌਮਾਂਤਰੀ ਦਬਾਅ ਦਰਮਿਆਨ ਅਮਰੀਕਾ ਨੇ ਪਾਕਿਸਤਾਨ ’ਤੇ ਫੌਜੀਆਂ ਨੂੰ ਹਟਾਉਣ ਦਾ ਦਬਾਅ ਬਣਾਇਆ ਅਤੇ 11 ਜੁਲਾਈ ਨੂੰ ਪਾਕਿ ਫੌਜ ਪਿੱਛੇ ਹਟਣ ਲੱਗੀ 26 ਜੁਲਾਈ ਨੂੰ ਭਾਰਤ ਨੇ ਅਪਰੇਸ਼ਨ ਵਿਜੈ ਦੀ ਪੂਰਨ ਸਫਲਤਾ ਦਾ ਐਲਾਨ ਕੀਤਾ

ਇਸ ਜੰਗ ’ਚ ਕਈ ਫੌਜੀ ਕੌਮੀ ਹੀਰੋ ਦੇ ਰੂਪ ’ਚ ਉੱਭਰੇ ਕੈਪਟਨ ਵਿਕਰਮ ਬੱਤਰਾ ਦੀ ‘ਯੇ ਦਿਲ ਮਾਂਗੇ ਮੋਰ’ ਵਾਲੀ ਦਹਾੜ ਅੱਜ ਵੀ ਨੌਜਵਾਨਾਂ ’ਚ ਜੋਸ਼ ਭਰ ਦਿੰਦੀ ਹੈ ਗ੍ਰੇਨੇਡੀਅਰ ਯੋਗਿੰਦਰ ਸਿੰਘ ਯਾਦਵ, ਲੈਫਟੀਨੈਂਟ ਮਨੋਜ ਪਾਂਡੇ, ਲੈਫਟੀਨੈਂਟ ਬਲਵਾਨ ਸਿੰਘ ਅਤੇ ਕੈਪਟਨ ਐਨ. ਕੇਂਗੁਰੁਸੇ ਵਰਗੇ ਬਹਾਦਰਾਂ ਨੇ ਆਪਣੀਆਂ ਜਾਨਾਂ ਦੇ ਕੇ ਦੇਸ਼ ਦੀ ਰੱਖਿਆ ਕੀਤੀ ਇਨ੍ਹਾਂ ’ਚੋਂ ਕਈਆਂ ਨੂੰ ਪਰਮਵੀਰ ਚੱਕਰ ਅਤੇ ਮਹਾਂਵੀਰ ਚੱਕਰ ਵਰਗੇ ਸਰਵਉੱਚ ਫੌਜੀ ਸਨਮਾਨ ਮਰਨ ਉਪਰੰਤ ਦਿੱਤੇ ਗਏ

ਕਾਰਗਿਲ ਵਿਜੈ ਦਿਵਸ ਸਿਰਫ ਇੱਕ ਫੌਜੀ ਜਿੱਤ ਦਾ ਤਿਉਹਾਰ ਨਹੀਂ ਹੈ, ਇਹ ਉਸ ਅਦਭੁੱਤ ਹਿੰਮਤ ਅਤੇ ਨਿਸ਼ਚਾ ਦੀ ਯਾਦ ਹੈ ਜੋ ਹਰ ਭਾਰਤੀ ਫੌਜੀ ਆਪਣੇ ਫਰਜ਼ ਲਈ ਲੈ ਕੇ ਚੱਲਦਾ ਹੈ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੀ ਆਜ਼ਾਦੀ, ਸਾਡੀ ਸ਼ਾਂਤੀ ਅਤੇ ਸਾਡੀਆਂ ਹੱਦਾਂ ਜਿਹੜੇ ਮੋਢਿਆਂ ’ਤੇ ਟਿਕੀਆਂ ਹਨ, ਉਨ੍ਹਾਂ ਨੂੰ ਸਾਡਾ ਸੱਚਾ ਨਮਨ ਮਿਲਣਾ ਚਾਹੀਦਾ ਹੈ

ਅੱਜ ਜਦੋਂ ਅਸੀਂ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ, ਸਾਨੂੰ ਇਨ੍ਹਾਂ ਵੀਰਾਂ ਦੇ ਬਲਿਦਾਨ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹਰ ਵਿਅਕਤੀ ਦਾ ਇਹ ਫਰਜ਼ ਹੈ ਕਿ ਉਹ ਦੇਸ਼ਭਗਤੀ, ਫਰਜ਼ ਪ੍ਰਤੀ ਨਿਸ਼ਚਾ ਅਤੇ ਕੌਮੀ ਏਕਤਾ ਦੇ ਇਨ੍ਹਾਂ ਸੰਦੇਸ਼ਾਂ ਨੂੰ ਅੱਗੇ ਵਧਾਵੇ ਕਾਰਗਿਲ ਵਿਜੈ ਦਿਵਸ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਭਾਰਤ ਦਾ ਹਰੇਕ ਵਿਅਕਤੀ ਇੱਕ ਸੱਚਾ ਸਿਪਾਹੀ ਬਣ ਕੇ ਦੇਸ਼ ਲਈ ਸਮਰਪਿਤ ਰਹੇ -ਯੋਗੇਸ਼ ਕੁਮਾਰ ਗੋਇਲ

Also Read:  ਸਰਦੀਆਂ ’ਚ ਜ਼ਰੂਰ ਖਾਓ ਮੱਕੀ ਦਾ ਆਟਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ