Avoid the pressure

Avoid the pressure: ਲੋਕ ਕੀ ਕਹਿਣਗੇ, ਇਸ ਦੇ ਪ੍ਰੈਸ਼ਰ ਤੋਂ ਬਚੋ

ਆਪਣੇ ਆਸ-ਪਾਸ ਨਜ਼ਰ ਮਾਰੀਏ ਤਾਂ ਸਾਨੂੰ ਅਜਿਹੇ ਲੋਕਾਂ ਦਾ ਇੱਕ ਵੱਡਾ ਅੰਕੜਾ ਮਿਲ ਜਾਵੇਗਾ ਜੋ ਬੇਲੋੜੇ ਤੌਰ ’ਤੇ ਲੋਕਾਂ ਦੀਆਂ ਗੱਲਾਂ ਦਾ ਡਰ ਆਪਣੇ ਜ਼ਿਹਨ ’ਚ ਵਸਾਈ ਰੱਖਦੇ ਹਨ ਇਸੇ ਡਰ ਦੀ ਵਜ੍ਹਾ ਨਾਲ ਉਹ ਅੱਗੇ ਨਹੀਂ ਵਧ ਸਕਦੇ ਆਪਣੇ ਦਿਮਾਗ ’ਚ ਉਹ ਇਸ ਤਰ੍ਹਾਂ ਇਨ੍ਹਾਂ ਗੱਲਾਂ ਨੂੰ ਬਿਠਾ ਲੈਂਦੇ ਹਨ ਜਿਵੇਂ ਕਿ ਕੋਈ ਉਨ੍ਹਾਂ ਦਾ ਰਾਹ ਰੋਕੀ ਖੜ੍ਹਾ ਹੋਵੇ ਕੁਝ ਨਵਾਂ ਸਿੱਖਣਾ ਹੋਵੇ, ਕੁਝ ਹਟ ਕੇ ਕਰਨਾ ਹੋਵੇ, ਕਈ ਤਾਂ ਇਸੇ ਕਾਰਨ ਨਹੀਂ ਕਰ ਸਕਦੇ ਕਿ ਲੋਕ ਕੀ ਕਹਿਣਗੇ ਸਾਡੇ ਗੁਆਂਢ ’ਚ ਰਹਿਣ ਵਾਲੀ ਯੋਗਿਤਾ ਨੂੰ ਹੀ ਲੈ ਲਓ

ਉਹ ਇੱਕ ਘਰੇਲੂ ਔਰਤ ਹੈ ਬੱਚੇ ਨੇੜੇ ਦੇ ਹੀ ਸਕੂਲ ’ਚ ਪੜ੍ਹਨ ਜਾਂਦੇ ਹਨ ਉਸ ਦਾ ਦਿਲ ਕਰਦਾ ਹੈ ਕਿ ਉਹ ਸਕੂਟੀ ਸਿੱਖ ਲਵੇ ਤਾਂ ਕਿ ਬੱਚਿਆਂ ਨੂੰ ਸਕੂਲ ਛੱਡਣਾ ਸੌਖਾ ਹੋ ਜਾਵੇ ਅਤੇ ਛੋਟੇ-ਮੋਟੇ ਕੰਮ ਵੀ ਖੁਦ ਹੀ ਕਰ ਲਿਆ ਕਰੇ ਉਸ ਦੀਆਂ ਸਹੇਲੀਆਂ ਸਭ ਕੁਝ ਆਪਣੇ-ਆਪ ਕਰ ਰਹੀਆਂ ਸਨ ਉਨ੍ਹਾਂ ਨੂੰ ਦੇਖ ਕੇ ਉਸ ਦਾ ਵੀ ਬੜਾ ਦਿਲ ਕਰਦਾ ਸੀ ਕਿ ਉਹ ਵੀ ਸਕੂਟੀ ਸਿੱਖ ਲਵੇ ਪਰ ਲੋਕ ਕੀ ਕਹਿਣਗੇ, ਮੈਂ ਕਿਵੇਂ ਸਿੱਖਾਂਗੀ, ਮੈਨੂੰ ਕੌਣ ਸਿਖਾਏਗਾ ਆਦਿ ਗੱਲਾਂ ਨਾਲ ਉਸ ਦਾ ਮਨ ਘਿਰਿਆ ਰਹਿੰਦਾ ਉਸ ਨੂੰ ਸਹੇਲੀਆਂ ਵੀ ਕਹਿ ਚੁੱਕੀਆਂ ਸਨ ਪਰ ਅੰਦਰ ਦੀ ਝਿਜਕ ਕਾਰਨ ਉਹ ਚਾਹੁੰਦੀ ਹੋਈ ਵੀ ਇਹ ਨਹੀਂ ਕਰ ਪਾ ਰਹੀ ਸੀ ਮੰਨੋ ਉਹ ਇੱਕ ਦੁਵਿਧਾ ’ਚ ਜੀ ਰਹੀ ਸੀ

ਆਖਰ ਇੱਕ ਦਿਨ ਉਸ ਦੇ ਪਤੀ ਨੇ ਉਸ ਦੀ ਕਾਊਂਸਲਿੰਗ ਕੀਤੀ ਉਸ ਨੂੰ ਸਮਝਾਇਆ ਬੱਚਿਆਂ ਨੇ ਵੀ ਪੂਰਾ ਹੌਂਸਲਾ ਦਿੱਤਾ ਸਭ ਨੇ ਆਪਣਾ ਪੂਰਾ ਜ਼ੋਰ ਲਾਇਆ ਤਾਂ ਉਹ ਸਕੂਟੀ ਸਿੱਖਣ ਨੂੰ ਤਿਆਰ ਹੋ ਗਈ ਬੜੀ ਮੁਸ਼ਕਿਲ ਨਾਲ ਉਸਨੇ ਆਪਣੇ ਅੰਦਰ ਦੀ ਉਸ ਝਿਜਕ ਨੂੰ ਹਟਾਇਆ ਜੋ ਉਸ ਲਈ ਰੁਕਾਵਟ ਬਣੀ ਹੋਈ ਸੀ ਉਸ ਨੇ ਆਪਣੇ ਮਨ ਨੂੰ ਮਜ਼ਬੂਤ ਬਣਾਇਆ ਹੌਲੀ-ਹੌਲੀ ਸਕੂਟੀ ਨੂੰ ਚਲਾਉਣਾ ਸ਼ੁਰੂ ਕੀਤਾ ਅਤੇ ਅੱਠ-ਦਸ ਦਿਨਾਂ ’ਚ ਉਹ ਸਕੂਟੀ ਚਲਾਉਣੀ ਸਿੱਖ ਗਈ ਹੁਣ ਦੋ ਸਾਲ ਹੋ ਗਏPeople

ਉਹ ਆਪਣੇ ਬੱਚਿਆਂ ਨੂੰ ਖੁਦ ਸਕੂਲ ਛੱਡ ਆਉਂਦੀ ਹੈ ਅਤੇ ਲੈ ਆਉਂਦੀ ਹੈ ਬਾਜ਼ਾਰੋਂ ਵੀ ਜਦੋਂ ਚਾਹੇ ਆਪਣਾ ਸਾਮਾਨ ਲੈ ਆਉਂਦੀ ਹੈ ਹੁਣ ਸੋਚੋ ਯੋਗਿਤਾ ਜੋ ਆਪਣੇ ਮਨ ਦੇ ਡਰ ਕਾਰਨ ਨਹੀਂ ਕਰ ਪਾ ਰਹੀ ਸੀ, ਹੁਣ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ ਉਸ ਨੇ ਬੇਵਜ੍ਹਾ ਲੋਕਾਂ ਦਾ ਡਰ ਮਨ ’ਚ ਬਿਠਾ ਰੱਖਿਆ ਸੀ ਇਸੇ ਡਰ ਨਾਲ ਉਹ ਯੋਗ ਹੁੰਦੇ ਹੋਏ ਵੀ ਅਯੋਗ ਬਣੀ ਹੋਈ ਸੀ

ਦੁਨੀਆ ਦੀਆਂ ਗੱਲਾਂ ਦਾ ਕੀ

ਅਸਲ ’ਚ ਲੋਕਾਂ ਨੂੰ ਕਿਸੇ ਨਾਲ ਕੀ ਲੈਣਾ-ਦੇਣਾ ਕੋਈ ਕੁਝ ਵੀ ਕਰੇ, ਕਿਸੇ ਨੂੰ ਉਸ ਨਾਲ ਕੋਈ ਵਾਸਤਾ ਨਹੀਂ ਹੁੰਦਾ ਇਹ ਵਿਅਕਤੀ ਖੁਦ ਹੀ ਮਨਘੜਤ ਚੀਜ਼ਾਂ ਨੂੰ ਪੈਦਾ ਕਰ ਲੈਂਦਾ ਹੈ, ਜਿਸ ਦਾ ਖਮਿਆਜ਼ਾ ਵੀ ਉਹ ਭੁਗਤਦਾ ਰਹਿੰਦਾ ਹੈ ਬਾਕੀ ਲੋਕਾਂ ਦਾ ਕੀ ਕਹਿਣਾ ਦੁਨੀਆਂ ਦਾ ਕੰਮ ਹੀ ਕਹਿੰਦੇ ਰਹਿਣਾ ਹੈ ਜਿਸਨੇ ਜੋ ਕਹਿਣਾ ਹੈ ਕਹਿੰਦਾ ਰਹੇ ਕਹਿਣ ਵਾਲਾ ਕਹਿੰਦਾ ਰਹਿੰਦਾ ਹੈ ਅਤੇ ਇਸ ਤੋਂ ਬੇਖ਼ਬਰ ਹੋ ਕੇ ਕਰਨ ਵਾਲਾ ਆਪਣਾ ਕੰਮ ਕਰਦਾ ਹੈ ਅਤੇ ਅੱਗੇ ਵਧਦਾ ਜਾਂਦਾ ਹੈ

Also Read:  Furniture: ਫਰਨੀਚਰ ਦੀ ਦੇਖਭਾਲ ਕਿਵੇਂ ਕਰੀਏ

ਅਸੀਂ ਜੋ ਸੁਫਨੇ ਦੇਖਦੇ ਹਾਂ, ਉਨ੍ਹਾਂ ਦੇ ਨਾਲ ਜਿਉਣਾ ਚਾਹੀਦਾ ਹੈ ਉਨ੍ਹਾਂ ਸੁਫਨਿਆਂ ਨੂੰ ਦੁਨੀਆਂ ਨੂੰ ਦੇਖ ਕੇ ਦਬਾਓ ਨਾ ਸਗੋਂ ਉਨ੍ਹਾਂ ਨਾਲ ਅੱਗੇ ਵਧੋ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਕਰ ਸਕਦਾ ਹਾਂ ਮੈਂ ਇਸ ਨੂੰ ਦੂਜਿਆਂ ਤੋਂ ਵਧ ਕੇ ਕਰ ਸਕਦਾ ਹਾਂ ਇਸ ਨੂੰ ਬੱਸ ਮਨ ’ਚ ਸੋਚਦੇ ਹੋਏ ਇੰਜ ਹੀ ਸਮਾਂ ਨਾ ਬਤੀਤ ਕਰੋ ਸਗੋਂ ਬਿਹਤਰ ਇਹੀ ਹੈ ਕਿ ਇਸ ਨੂੰ ਕਰ ਲਓ ਲੰਘਿਆ ਹੋਇਆ ਸਮਾਂ ਫਿਰ ਹੱਥ ਨਹੀਂ ਆਉਂਦਾ ਦੁਨੀਆਂ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ ਜੋ ਸਮਾਜ ਲਈ, ਆਪਣੇ ਲਈ ਚੰਗਾ ਲੱਗੇ ਉਸ ਨੂੰ ਕਰਨ ਤੋਂ ਝਿਜਕੋ ਨਾ ਉਸ ਨੂੰ ਨਿਹਸੰਕੋਚ ਕਰ ਲਓ ਆਪਣੇ ਮਨ ਨੂੰ ਮਜ਼ਬੂਤ ਬਣਾਓ ਅਤੇ ਇੱਕ ਜਿੱਦ ਨਾਲ ਆਪਣੇ ਕੰਮ ਨੂੰ ਕਰ ਲਓ ਲੋਕਾਂ ਵੱਲ ਧਿਆਨ ਨਾ ਦਿਓ ਤੁਸੀਂ ਜਦੋਂ ਸਫਲ ਹੋਵੋਗੇ ਤਾਂ ਲੋਕ ਤੁਹਾਨੂੰ ਸਨਮਾਨ ਦੀ ਨਜ਼ਰ ਨਾਲ ਦੇਖਣਗੇ

ਜੈੱਨ-ਜੀ ’ਚ ਵਧ ਰਿਹਾ ਡਰ

ਅੱਜ ਦੀ ਪੀੜ੍ਹੀ ਬਾਰੇ ਇੱਕ ਰਿਪੋਰਟ ’ਚ ਸਾਹਮਣੇ ਆਇਆ ਕਿ ਇਸ ਜਨਰੇਸ਼ਨ ਦੇ ਲੋਕ ਬੜੇ ਡਰੇ ਰਹਿੰਦੇ ਹਨ ਕਈ ਤਰ੍ਹਾਂ ਦੇ ਡਰ ’ਚ ਉਹ ਘਿਰੇ ਰਹਿੰਦੇ ਹਨ ਉਹ ਆਪਣੇ-ਆਪ ਨੂੰ ਜੱਜ ਕੀਤੇ ਜਾਣ ਤੋਂ ਬਚਦੇ ਹਨ ਉਨ੍ਹਾਂ ਨੂੰ ਇਹੀ ਡਰ ਰਹਿੰਦਾ ਹੈ ਕਿ ਕੋਈ ਉਨ੍ਹਾਂ ਨੂੰ ਜੱਜ ਕਰੇਗਾ ਤਾਂ ਉਨ੍ਹਾਂ ਬਾਰੇ ਪਤਾ ਨਹੀਂ ਕੀ ਸੋਚੇਗਾ ਇਹ Çਲੰਕਡਇਨ ਰਾਹੀਂ ਕੀਤਾ ਗਿਆ ਇੱਕ ਸਰਵੇ ਹੈ ਜੋ ਜੈੱਨ-ਜੀ ਨੂੰ ਲੈ ਕੇ ਕੀਤਾ ਗਿਆ ਸੀ ਲਿੰਕਡਇਨ ਰਾਹੀਂ ਅਲੱਗ-ਅਲੱਗ ਦੇਸ਼ਾਂ ’ਚ 18050 ਕੰਮਕਾਜੀ ਲੋਕਾਂ ਵਿਚਕਾਰ ਇਹ ਸਰਵੇ ਕੀਤਾ ਗਿਆ ਇਸ ਵਿੱਚ ਇਹੀ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਜੈੱਨ-ਜੀ ਜੋ (14-29 ਦੀ ਉਮਰ) ਸੋਸ਼ਲ ਮੀਡੀਆ ’ਤੇ ਜ਼ਿਆਦਾ ਸਮਾਂ ਗੁਜ਼ਾਰਦੇ ਹਨ ਪਰ ਉਹ ਸਾਹਮਣੇ ਆਉਣ ਤੋਂ ਬਚਦੇ ਹਨ ਉਹ ਆਪਣੇ ਕਰੀਅਰ ਨੂੰ ਲੈ ਕੇ ਵੀ ਡਰੇ ਰਹਿੰਦੇ ਹਨ

Also Read:  People: ਲੋਕ ਕੀ ਕਹਿਣਗੇ?

ਸਰਵੇਖਣ ਦੇ ਮੁੱਖ ਨਤੀਜੇ

44% ਨੂੰ ਡਰ ਰਹਿੰਦਾ ਹੈ ਕਿ ਲੋਕ ਉਨ੍ਹਾਂ ਨੂੰ ਗਲਤ ਸਮਝਣਗੇ

37% ਪਹਿਲੀ ਇੰਟਰਵਿਊ ਜਾਂ ਨੌਕਰੀ ਮਿਲ ਜਾਣ ’ਤੇ ਗੱਲਬਾਤ ਨਕਲੀ ਜਿਹੀ ਨਾ ਲੱਗੇ, ਇਹ ਡਰ ਸਤਾਉਂਦਾ ਹੈ

83% ਆਪਣੇ ਪ੍ਰੋਫੈਸ਼ਨਲ ਕਰੀਅਰ ਲਈ ਵੱਡਿਆਂ ਨਾਲ ਗੱਲਬਾਤ ਕਰਨ ਤੋਂ ਬਚਦੇ ਹਨ

ਰਿਪੋਰਟ ਅਨੁਸਾਰ ਜੈੱਨ ਐਕਸ (46-61 ਦੀ ਉਮਰ) ਜੈੱਨ-ਜੀ ਤੋਂ ਵਧੀਆ ਸਥਿਤੀ ’ਚ ਹੈ ਉਹ ਖੁਲ੍ਹ ਕੇ ਗੱਲ ਕਰਨ ਨੂੰ ਤਿਆਰ ਰਹਿੰਦੇ ਹਨ ਮਿਲੇਨੀਅਲਸ (30-45 ਦੀ ਉਮਰ) ਤੇ ਜੈੱਨ ਐਕਸ ਦੀ ਗੱਲ ਕੁਝ ਹੋਰ ਹੈ

ਬੱਸ, ਜੈੱਨ-ਜੀ ਨੂੰ ਵੀ ਇਹੀ ਡਰ ਹੈ ਕਿ ਉਨ੍ਹਾਂ ਨੂੰ ਜੱਜ ਨਾ ਕੀਤਾ ਜਾਵੇ ਕਿ ਉਹ ਯੋਗ ਹਨ ਜਾਂ ਨਹੀਂ ਇਸ ਮਾਮਲੇ ’ਚ ਜੈੱਨ ਐਕਸ (46-61 ਦੀ ਉਮਰ) ਉਨ੍ਹਾਂ ਤੋਂ ਬਿਹਤਰ ਸਥਿਤੀ ’ਚ ਹੈ ਉਹ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਰਹਿੰਦੇ ਹਨ ਮਿਲੇਨੀਅਲਸ (30-45 ਦੀ ਉਮਰ) ਅਤੇ ਜੈੱਨ ਐਕਸ ਦੀ ਗੱਲ ਕੁਝ ਹੋਰ ਹੈ ਰਿਪੋੋਰਟ ਅਨੁਸਾਰ ਜੈੱਨ-ਜੀ ਨੂੰ ਕਰੀਅਰ ਲਈ ਪ੍ਰੋਫੈਸ਼ਨਲ ਲੋਕਾਂ ਨਾਲ ਨੈੱਟਵਰਕ ਬਣਾਉਣ ’ਚ ਝਿਜਕ ਰਹਿੰਦੀ ਹੈ ਉਨ੍ਹਾਂ ਨੂੰ ਆਪਣੇ ਬੌਸ ਜਾਂ ਸੀਨੀਅਰ ਦੇ ਸਾਹਮਣੇ ਜਾਣ ’ਚ ਦਿੱਕਤ ਮਹਿਸੂਸ ਹੁੰਦੀ ਹੈ

ਇਸ ਦਾ ਸਿੱਧਾ ਜਿਹਾ ਅਰਥ ਹੈ ਕਿ ਆਪਣੇ ਮੌਕੇ ਨੂੰ ਗੁਆ ਬੈਠਣਾ ਉਹ ਪਹਿਲਾਂ ਹੀ ਇਸ ਧਾਰਨਾ ਨਾਲ ਘਿਰੇ ਰਹਿੰਦੇ ਹਨ ਕਿ ਪਤਾ ਨਹੀਂ ਉਨ੍ਹਾਂ ਨੂੰ ਸੁਣਿਆ ਜਾਵੇਗਾ ਜਾਂ ਨਹੀਂ ਉਹ ਆਪਣੀ ਯੋਗਤਾ ਨੂੰ ਸਹੀ ਤਰ੍ਹਾਂ ਪਛਾਣ ਵੀ ਨਹੀਂ ਪਾ ਰਹੇ ਆਪਣੇ ਨੈੱਟਵਰਕ ਅਤੇ ਕੰਮਕਾਜੀ ਲੋਕਾਂ ਵਿਚਕਾਰ ਦਾਇਰਾ ਨਹੀਂ ਵਧਾ ਰਹੇ ਜਿਸ ਨਾਲ ਉਹ ਕਾਬਲ ਹੁੰਦੇ ਹੋਏ ਵੀ ਪਿੱਛੇ ਰਹਿ ਜਾਂਦੇ ਹਨ

ਸਿੰਗਾਪੁਰ, ਅਸਟਰੇਲੀਆ, ਇਟਲੀ, ਬ੍ਰਾਜੀਲ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਅਮਰੀਕਾ ਆਦਿ ਦੇਸ਼ਾਂ ’ਚ ਹੋਏ ਇਸ ਸਰਵੇ ਨੇ ਇਸ ਨੌਜਵਾਨ ਪੀੜ੍ਹੀ ਦੇ ਮਨ ’ਚ ਬੈਠੇ ਇਸ ਡਰ ਕਿ ‘ਲੋਕ ਕੀ ਕਹਿਣਗੇ’ ਨੂੰ ਉਜ਼ਾਗਰ ਕੀਤਾ ਹੈ ਮਾਹਿਰ ਦੱਸਦੇ ਹਨ ਕਿ ਇਹ ਪੀੜ੍ਹੀ ਚੰਗੀ ਸਲਾਹ, ਨਵੇਂ ਕਨੈਕਸ਼ਨ ਤੇ ਵੱਡੇ ਮੌਕਿਆਂ ਤੋਂ ਖੁਦ ਹੀ ਦੂਰ ਹੋ ਜਾਂਦੀ ਹੈ ਜਦਕਿ ਸਕਰੀਨ ’ਤੇ 24 ਘੰਟੇ ਮੌਜੂਦ ਰਹਿਣਾ ਇਸ ਜਨਰੇਸ਼ਨ ਦੀ ਪਹਿਚਾਣ ਹੈ

ਲੋਕਾਂ ਦੀਆਂ ਗੱਲਾਂ ਤੋਂ ਡਰੋ ਨਾ ਮਨ ’ਚ ਜੋ ਵਹਿਮ ਹੈ ਉਸ ਨੂੰ ਕੱਢ ਦਿਓ ਅਤੇ ਚੰਗੇ ਕੰਮਾਂ ਲਈ ਅੱਗੇ ਵਧੋ ਕੋਈ ਕੀ ਕਹਿੰਦਾ ਹੈ, ਸੋਚੋ ਨਾ ਲੋਕ ਤਾਂ ਕਿਸੇ ਨੂੰ ਨਹੀਂ ਛੱਡਦੇ ਕੋਈ ਚੰਗੇ ਕੱਪੜੇ ਪਹਿਨ ਲੈਂਦਾ ਹੈ ਤਾਂ ਵੀ ਨਹੀਂ ਛੱਡਦੇ ਜੇਕਰ ਉਹ ਪਾਟੇ-ਪੁਰਾਣੇ ਕੱਪੜਿਆਂ ’ਚ ਹੈ ਤਾਂ ਵੀ ਨਹੀਂ ਛੱਡਦੇ ਇਸ ਲਈ ਦੁਨੀਆਂ ਦੀਆਂ ਗੱਲਾਂ ’ਤੇ ਨਾ ਜਾਓ ਪ੍ਰਭੂ ਦਾ ਨਾਮ ਲੈਂਦੇ ਰਹੋ ਅਤੇ ਆਪਣੇ ਮਾਰਗ ’ਤੇ ਮਸਤੀ ਨਾਲ ਚੱਲਦੇ ਰਹੋ
-ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ