Cervical Pain

Cervical Pain: ਸਰਵਾਈਕਲ ਤੋਂ ਰਾਹਤ ਲਈ ਘਰੇਲੂ ਤਰੀਕੇ
ਅੱਜ-ਕੱਲ੍ਹ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ’ਚ ਸਰਵਾਈਕਲ ਦਾ ਦਰਦ ਇੱਕ ਆਮ ਸਮੱਸਿਆ ਬਣ ਗਈ ਹੈ ਲੰਮੇ ਸਮੇਂ ਤੱਕ ਕੰਪਿਊਟਰ ’ਤੇ ਕੰਮ ਕਰਨਾ, ਸਮਾਰਟਫੋਨ ਦਾ ਜ਼ਿਆਦਾ ਇਸਤੇਮਾਲ ਅਤੇ ਗਲਤ ਮੁਦਰਾ ’ਚ ਬੈਠਣਾ ਇਸ ਦੇ ਮੁੱਖ ਕਾਰਨ ਹਨ ਪਰ ਘਬਰਾਓ ਨਾ, ਕੁਝ ਸੌਖੇ ਜਿਹੇ ਘਰੇਲੂ ਤਰੀਕਿਆਂ ਅਤੇ ਕਸਰਤ ਨਾਲ ਤੁਸੀਂ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ

ਸਰਵਾਈਕਲ ਦਾ ਦਰਦ ਕੀ ਹੈ?

ਸਰਵਾਈਕਲ ਦਰਦ ਗਰਦਨ ਅਤੇ ਮੋਢਿਆਂ ’ਚ ਹੋਣ ਵਾਲਾ ਦਰਦ ਹੈ ਇਹ ਗਰਦਨ ਦੀਆਂ ਹੱਡੀਆਂ, ਮਾਸਪੇਸ਼ੀਆਂ, ਨਾੜੀਆਂ ਜਾਂ ਡਿਸਕ ’ਚ ਸਮੱਸਿਆ ਦਾ ਕਾਰਨ ਹੋ ਸਕਦਾ ਹੈ

ਸਰਵਾਈਕਲ ਦਰਦ ਦੇ ਲੱਛਣ:

ਗਰਦਨ ’ਚ ਦਰਦ, ਮੋਢਿਆਂ ’ਚ ਦਰਦ, ਸਿਰਦਰਦ, ਚੱਕਰ ਆਉਣਾ, ਹੱਥਾਂ ’ਚ ਸੁੰਨਾਪਣ ਜਾਂ ਝਰਨਾਹਟ, ਗਤੀਵਿਧੀਆਂ ’ਚ ਔਖਿਆਈCervical

ਬੈੱਡ ’ਤੇ ਸਿੱਧਾ ਲੇਟ ਕੇ ਆਪਣੀ ਗਰਦਨ ਨੂੰ ਛਾਤੀ ਤੱਕ ਹੇਠਾਂ ਲਟਕਾਓ ਅਜਿਹਾ ਕੁਝ ਦੇਰ ਕਰਨ ਤੋਂ ਬਾਅਦ ਸਿੱਧੇ ਹੋ ਜਾਓ ਦੁਬਾਰਾ ਫਿਰ ਅਜਿਹਾ ਹੀ ਕਰੋ ਤਿੰਨ-ਚਾਰ ਵਾਰ ਰੋਜ਼ਾਨਾ ਅਜਿਹਾ ਕਰਨ ਨਾਲ ਸਰਵਾਈਕਲ ਨਹੀਂ ਹੁੰਦਾ -ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ

ਰਾਹਤ ਲਈ ਘਰੇਲੂ ਤਰੀਕੇ

  • ਲ ਦਰਦ ਵਾਲੇ ਹਿੱਸੇ ’ਤੇ ਵਾਰੀ-ਵਾਰੀ ਨਾਲ ਗਰਮ-ਠੰਢਾ ਸੇਕ ਕਰਨ ਨਾਲ ਆਰਾਮ ਮਿਲਦਾ ਹੈ
  • ਦਰਦ ਵਧਣ ’ਤੇ ਕੁਝ ਦੇਰ ਲਈ ਆਰਾਮ ਕਰੋ ਇੱਕ ਆਰਾਮਦਾਇਕ ਮੁਦਰਾ ’ਚ ਬੈਠੋ ਜਾਂ ਲੇਟੋ
  • ਗਰਦਨ ਲਈ ਖਾਸ ਤੌਰ ’ਤੇ ਬਣਾਏ ਗਏ ਯੋਗ ਆਸਣ ਅਤੇ ਕਸਰਤ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਦਰਦ ਘੱਟ ਕਰਦੇ ਹਨ
  • ਬੈਠਣ ਜਾਂ ਖੜ੍ਹੇ ਹੋਣ ਦਾ ਸਹੀ ਤਰੀਕਾ ਅਪਣਾਓ ਮੋਢਿਆਂ ਨੂੰ ਸਿੱਧਾ ਰੱਖੋ ਅਤੇ ਗਰਦਨ ਨੂੰ ਅੱਗੇ ਵੱਲ ਝੁਕਾਓ
  • ਤਣਾਅ ਸਰਵਾਈਕਲ ਦਾ ਦਰਦ ਵਧਾ ਸਕਦਾ ਹੈ ਯੋਗ, ਧਿਆਨ ਜਾਂ ਹੋਰ ਤਣਾਅ ਘੱਟ ਕਰਨ ਵਾਲੀਆਂ ਗਤੀਵਿਧੀਆਂ ਕਰੋ
  • ਹਲਕੀ ਮਾਲਿਸ਼ ਨਾਲ ਮਾਸਪੇਸ਼ੀਆਂ ’ਚ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ ਅਤੇ ਦਰਦ ’ਚ ਆਰਾਮ ਮਿਲਦਾ ਹੈ
  • ਇੱਕ ਅਜਿਹਾ ਸਿਰ੍ਹਾਣਾ ਚੁਣੋ ਜੋ ਤੁਹਾਡੀ ਗਰਦਨ ਨੂੰ ਸਹੀ ਸਥਿਤੀ ’ਚ ਰੱਖੇ
Also Read:  ਮੌਜਪੁਰ ਧਾਮ ’ਚ ਉੱਗੇ ਡੇਢ-ਡੇਢ ਕਿੱਲੋ ਦੇ ਆਲੂ

ਸਰਵਾਈਕਲ ਤੋਂ ਰਾਹਤ ਲਈ ਸੌਖੀ ਅਤੇ ਪ੍ਰਭਾਵਸ਼ਾਲੀ ਕਸਰਤ

  • ਚਿਨ ਟਕਸ: ਠੋਡੀ ਨੂੰ ਹੌਲੀ-ਹੌਲੀ ਆਪਣੀ ਛਾਤੀ ਵੱਲ ਲੈ ਜਾਓ ਅਤੇ ਫਿਰ ਵਾਪਸ ਉੱਪਰ ਚੁੱਕੋ
  • ਧੌਣ ਝੁਕਾਉਣਾ: ਧੌਣ ਨੂੰ ਅੱਗੇ ਵੱਲ ਝੁਕਾਓ, ਠੋਡੀ ਨੂੰ ਛਾਤੀ ਨਾਲ ਲਾਓ
  • ਧੌਣ ਨੂੰ ਘੁਮਾਉਣਾ: ਧੌਣ ਨੂੰ ਹੌਲੀ-ਹੌਲੀ ਸੱਜੇ ਤੋਂ ਖੱਬੇ, ਫਿਰ ਖੱਬੇ ਤੋਂ ਸੱਜੇ ਘੁਮਾਓ
  • ਧੌਣ ਪਿੱਛੇ ਲਿਜਾਣਾ: ਧੌਣ ਨੂੰ ਹੌਲੀ-ਹੌਲੀ ਪਿੱਛੇ ਵੱਲ ਲਿਜਾਓ ਅਤੇ ਉੱਪਰ ਦੇਖੋ

ਸਿੱਧੇ ਖੜ੍ਹੇ ਹੋ ਕੇ ਆਪਣੇ ਦੋਵਾਂ ਹੱਥਾਂ ਨੂੰ ਉੱਪਰ 90 ਡਿਗਰੀ ’ਤੇ ਲਿਜਾ ਕੇ ਫੜੋ ਧੌਣ ਨੂੰ ਪਿੱਛੇ ਵੱਲ ਲਿਜਾਓ ਅਤੇ ਉੱਪਰ ਜੁੜੇ (ਫੜੇ) ਹੱਥਾਂ ਨੂੰ ਸਿੱਧਾ (90 ਡਿਗਰੀ) ਦੇਖੋ

ਸਰਵਾਈਕਲ ਦਾ ਦਰਦ ਇੱਕ ਆਮ ਸਮੱਸਿਆ ਹੈ, ਪਰ ਇਸ ਨੂੰ ਘਰੇਲੂ ਤਰੀਕਿਆਂ ਅਤੇ ਕਸਰਤਾਂ ਨਾਲ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਦਰਦ ਲਗਾਤਾਰ ਰਹਿੰਦਾ ਹੈ ਤਾਂ ਡਾਕਟਰ ਤੋਂ ਸਲਾਹ ਲੈਣੀ ਜ਼ਰੂਰੀ ਹੈ -ਰਾਜਿੰਦਰ ਸਾਹੂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ