Night Eating: ਨਾਈਟ ਈਟਿੰਗ ਸਿੰਡ੍ਰੋਮਨੂੰ ਸਮਝੋ -ਰਾਤ ਨੂੰ ਵਾਰ-ਵਾਰ ਭੁੱਖ ਲੱਗਣਾ ਸਿਰਫ ਆਦਤ ਨਹੀਂ, ਹੋ ਸਕਦਾ ਹੈ ਇੱਕ ਮੈਡੀਕਲ ਕੰਡੀਸ਼ਨ!
ਭੁੱਖ ਲੱਗਣਾ ਅਤੇ ਖਾਣਾ ਦੋਵੇਂ ਹੀ ਸਾਡੀ ਸਿਹਤ ਲਈ ਲਾਭਕਾਰੀ ਹੁੰਦੇ ਹਨ, ਕਿਉਂਕਿ ਭੋਜਨ ਨਾਲ ਹੀ ਸਰੀਰ ਨੂੰ ਕੰਮ ਕਰਨ ਦੀ ਊਰਜਾ ਮਿਲਦੀ ਹੈ, ਪਰ ਜੇਕਰ ਰਾਤ ਨੂੰ ਤੁਸੀਂ ਵਾਰ-ਵਾਰ ਭੁੱਖ ਕਾਰਨ ਨੀਂਦ ’ਚੋਂ ਜਾਗ ਜਾਂਦੇ ਹੋ, ਤਾਂ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਰਾਤ ਨੂੰ ਖਾਣ ਦੀ ਆਦਤ ਨੂੰ ਵਿਗਿਆਨ ਦੀ ਭਾਸ਼ਾ ’ਚ ਨਾਈਟ ਈਟਿੰਗ ਸਿੰਡ੍ਰੋਮ ਕਿਹਾ ਜਾਂਦਾ ਹੈ, ਇਹ ਅਜਿਹੀ ਸਥਿਤੀ ਹੈ ਜਿਸ ਵਿੱਚ ਦਿਨ ’ਚ ਓਵਰਈਟਿੰਗ ਕਰਨ ’ਤੇ ਕੰਟਰੋਲ ਕਰ ਲਿਆ ਜਾਂਦਾ ਹੈ, ਪਰ ਰਾਤ ਨੂੰ ਭੁੱਖ ਐਨੀ ਤੇਜ਼ ਲੱਗਦੀ ਹੈ ਕਿ ਬਿਨਾਂ ਖਾਧੇ ਰਿਹਾ ਨਹੀਂ ਜਾ ਸਕਦਾ ਹੈ, ਇਹੀ ਕਾਰਨ ਹੈ ਕਿ ਕੁਝ ਲੋਕ ਰਾਤ ਦੇ ਖਾਣੇ ’ਤੇ ਕੰਟਰੋਲ ਨਹੀਂ ਰੱਖ ਸਕਦੇ। ਮਾਹਿਰਾਂ ਅਨੁਸਾਰ, ਰਾਤ ਜਾਂ ਸਵੇਰੇ ਭੁੱਖ ਲੱਗਣ ਦੇ ਪਿੱਛੇ ਅਕਸਰ ਖਾਣ-ਪੀਣ ਦੀਆਂ ਆਦਤਾਂ, ਨੀਂਦ ਦੀ ਕਮੀ ਜਾਂ ਜੀਵਨਸ਼ੈਲੀ ਨਾਲ ਜੁੜੇ ਕਾਰਨ ਹੁੰਦੇ ਹਨ। ਹਾਲਾਂਕਿ, ਕੁਝ ਮਾਮਲਿਆਂ ’ਚ ਦਵਾਈਆਂ ਦਾ ਅਸਰ ਜਾਂ ਕੋਈ ਸਿਹਤ ਸਮੱਸਿਆ ਵੀ ਇਸ ਦੀ ਵਜ੍ਹਾ ਹੋ ਸਕਦੀ ਹੈ।
Table of Contents
ਆਓ! ਜਾਣਦੇ ਹਾਂ ਰਾਤ ਨੂੰ ਭੁੱਖ ਲੱਗਣ ਦੇ ਕੀ-ਕੀ ਕਾਰਨ ਹੋ ਸਕਦੇ ਹਨ:-
- ਸੌਣ ਤੋਂ ਪਹਿਲਾਂ ਜ਼ਿਆਦਾ ਖਾਣਾ ਸਰੀਰ ਦੀ ਸਰਕੇਡੀਅਨ ਰਿਦਮ ਅਤੇ ਭੁੱਖ ਕੰਟਰੋਲ ਕਰਨ ਵਾਲੇ ਹਾਰਮੋਨਾਂ ਨੂੰ ਵਿਗਾੜ ਸਕਦਾ ਹੈ। ਜ਼ਿਆਦਾ ਖੰਡ ਜਾਂ ਸਟਾਰਚ ਲੈਣ ਨਾਲ ਬਲੱਡ ਸ਼ੂਗਰ ਵਧਦੀ ਹੈ ਅਤੇ ਫਿਰ ਤੇਜ਼ੀ ਨਾਲ ਡਿੱਗਦੀ ਹੈ, ਜਿਸ ਨਾਲ ਵਾਰ-ਵਾਰ ਭੁੱਖ ਲੱਗ ਸਕਦੀ ਹੈ।
- ਕੁਝ ਦਵਾਈਆਂ ਦੇ ਸਾਈਡ ਇਫੈਕਟ ਦੇ ਰੂਪ ’ਚ ਭੁੱਖ ਵਧ ਸਕਦੀ ਹੈ ਇਨ੍ਹਾਂ ’ਚ ਸਟੇਰਾਇਡ, ਡਿਪਰੈਸ਼ਨ, ਐਲਰਜੀ, ਡਾਇਬਿਟੀਜ਼, ਮਾਨਸਿਕ ਸਿਹਤ ਨਾਲ ਜੁੜੀਆਂ ਕੁਝ ਦਵਾਈਆਂ ਸ਼ਾਮਲ ਹਨ। ਜੇਕਰ ਕਿਸੇ ਦਵਾਈ ਦੇ ਸੇਵਨ ਤੋਂ ਬਾਅਦ ਇਹ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਨੂੰ ਮਿਲੋ
- ਗਰਭ ਅਵਸਥਾ ਦੌਰਾਨ ਭੁੱਖ ਵਧਣਾ ਆਮ ਗੱਲ ਹੈ। ਹਾਲਾਂਕਿ, ਕੁਝ ਮਾਮਲਿਆਂ ’ਚ ਇਹ ਗਰਭ ਅਵਸਥਾ ਸ਼ੂਗਰ (ਗੇਸਟੇਸ਼ਨਲ ਡਾਇਬਿਟੀਜ਼) ਦਾ ਸੰਕੇਤ ਵੀ ਹੋ ਸਕਦਾ ਹੈ ਇਸ ਲਈ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਡਿਨਰ ਕਰਨਾ ਚਾਹੀਦਾ ਹੈ ਅਤੇ ਖਾਲੀ ਪੇਟ ਨਹੀਂ ਸੌਣਾ ਚਾਹੀਦਾ
- ਜੇਕਰ ਕੋਈ ਦਿਨ ’ਚ ਵਾਰ-ਵਾਰ ਉੱਠ ਕੇ ਖਾਵੇ ਜਾਂ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਕੈਲੋਰੀ ਲੈਂਦਾ ਹੈ, ਤਾਂ ਇਹ ਨਾਈਟ ਈਟਿੰਗ ਸਿੰਡ੍ਰੋਮ ਦਾ ਸੰਕੇਤ ਹੋ ਸਕਦਾ ਹੈ। ਇਸ ਸਥਿਤੀ ਵਿੱਚ ਰਾਤ ਨੂੰ ਖਾਣ ਦੀ ਇੱਛਾ ਹੁੰਦੀ ਹੈ, ਸਵੇਰੇ ਭੁੱਖ ਘੱਟ ਲੱਗਦੀ ਹੈ ਤੇ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ
- ਮੋਟਾਪਾ, ਹਾਈਪਰਥਾਇਰਾਇਡਿਜ਼ਮ ਅਤੇ ਡਾਇਬਿਟੀਜ਼ ਵਰਗੀਆਂ ਸਥਿਤੀਆਂ ਭੁੱਖ ਨੂੰ ਵਧਾ ਸਕਦੀਆਂ ਹਨ ਡਾਇਬਿਟੀਜ਼ ’ਚ ਸਰੀਰ ਸ਼ੂਗਰ ਦੀ ਸਹੀ ਵਰਤੋਂ ਨਹੀਂ ਕਰ ਸਕਦਾ, ਜਦਕਿ ਹਾਈਪਰਥਾਇਰਾਇਡਿਜ਼ਮ ’ਚ ਜ਼ਿਆਦਾ ਹਾਰਮੋਨ ਬਣਨ ਨਾਲ ਭੁੱਖ ਵਧ ਜਾਂਦੀ ਹੈ ਸਹੀ ਇਲਾਜ ਨਾਲ ਇਹ ਸਮੱਸਿਆ ਘੱਟ ਹੋ ਸਕਦੀ ਹੈ
- ਲਗਾਤਾਰ ਤਣਾਅ ਜਾਂ ਚਿੰਤਾ ਦਾ ਅਸਰ ਤੁਹਾਡੀਆਂ ਖਾਣ ਦੀਆਂ ਆਦਤਾਂ ’ਤੇ ਵੀ ਪੈ ਸਕਦਾ ਹੈ ਕੁਝ ਲੋਕਾਂ ’ਚ ਤਣਾਅ ਦੌਰਾਨ ਰਾਤ ਨੂੰ ਖਾਣ ਦੀ ਇੱਛਾ ਵਧ ਜਾਂਦੀ ਹੈ ਜੇਕਰ ਤੁਸੀਂ ਅਕਸਰ ਤਣਾਅ ’ਚ ਰਹਿੰਦੇ ਹੋ ਅਤੇ ਇਸੇ ਵਜ੍ਹਾ ਨਾਲ ਰਾਤ ਨੂੰ ਵਾਰ-ਵਾਰ ਖਾਣਾ ਖਾਂਦੇ ਹੋ, ਤਾਂ ਆਪਣੇ ਰੂਟੀਨ ਅਤੇ ਤਣਾਅ ਦੇ ਪੱਧਰ ’ਤੇ ਧਿਆਨ ਦੇਣਾ ਜ਼ਰੂਰੀ ਹੈ
- ਦੇਰ ਰਾਤ ਤੱਕ ਜਾਗਣਾ, ਰੋਜ਼ ਅਲੱਗ-ਅਲੱਗ ਸਮੇਂ ’ਤੇ ਸੌਣਾ ਜਾਂ ਲੋੜੀਂਦੀ ਨੀਂਦ ਨਾ ਲੈਣਾ ਵੀ ਤੁਹਾਡੀ ਭੁੱਖ ਅਤੇ ਖਾਣ ਦੀ ਆਦਤ ਨੂੰ ਪ੍ਰਭਾਵਿਤ ਕਰ ਸਕਦਾ ਹੈ -ਵਿਵੇਕ ਸਿੰਘ
ਰਾਤ ਦੀ ਭੁੱਖ ਤੋਂ ਬਚੋ:
- ਦਿਨ ’ਚ ਭੋਜਨ ਛੱਡਣ ਤੋਂ ਬਚੋ ਅਤੇ ਆਪਣੇ ਖਾਣੇ ’ਚ ਪ੍ਰੋਟੀਨ, ਫਾਈਬਰ, ਸਬਜ਼ੀਆਂ, ਫਲ ਅਤੇ ਦੂਜੇ ਜ਼ਰੂਰੀ ਪੋਸ਼ਕ ਤੱਤਾਂ ਨੂੰ ਸ਼ਾਮਲ ਕਰੋ
- ਰਾਤ ਦਾ ਖਾਣਾ ਬਹੁਤ ਘੱਟ ਮਾਤਰਾ ’ਚ ਲੈਣ ਨਾਲ ਕੁਝ ਲੋਕਾਂ ਨੂੰ ਸੌਣ ਤੋਂ ਬਾਅਦ ਜਲਦੀ ਭੁੱਖ ਲੱਗ ਸਕਦੀ ਹੈ, ਇਸ ਲਈ ਆਪਣੀ ਲੋੜ ਦੇ ਅਨੁਸਾਰ ਸੰਤੁਲਿਤ ਭੋਜਨ ਕਰੋ
- ਸੌਣ ਅਤੇ ਜਾਗਣ ਦਾ ਸਮਾਂ ਨਿਯਮਤ ਰੱਖਣ ਦੀ ਕੋਸ਼ਿਸ਼ ਕਰੋ
- ਦੇਰ ਰਾਤ ਤੱਕ ਮੋਬਾਇਲ ਚਲਾਉਣ ਜਾਂ ਜਾਗਣ ਦੀ ਆਦਤ ਨੂੰ ਘੱਟ ਕਰੋ
- ਤਣਾਅ ਘੱਟ ਕਰਨ ਲਈ ਦਿਨ ’ਚ ਹਲਕੀ ਕਸਰਤ, ਯੋਗ, ਧਿਆਨ ਜਾਂ ਆਪਣੀ ਪਸੰਦ ਦੀਆਂ ਆਰਾਮਦਾਇਕ ਗਤੀਵਿਧੀਆਂ ਨੂੰ ਰੂਟੀਨ ’ਚ ਸ਼ਾਮਲ ਕੀਤਾ ਜਾ ਸਕਦਾ ਹੈ































































