ਕਰੋ ਸੈਰ ਬੱਦਲਾਂ ਦੀ ਮੇਘਾਲਿਆ ’ਚ
1972 ’ਚ ਅਸਮ ਤੋਂ ਵੱਖ ਹੋ ਕੇ ਭਾਰਤ ਦੇ 21ਵੇਂ ਸੂਬੇ ਦੇ ਰੂਪ ’ਚ ਨਕਸ਼ੇ ’ਤੇ ਉੱਭਰਿਆ, ਅਦਭੁੱਤ ਮੇਘਾਲਿਆ ਭਾਵ ਬੱਦਲਾਂ ਦਾ ਘਰ ਆਕਾਸ਼ ’ਚ ਬੱਦਲਾਂ ਦੇ ਝੁੰਡ, ਧਰਤੀ ’ਤੇ ਚੰਚਲ ਝਰਨੇ, ਸ਼ਾਂਤ ਝੀਲਾਂ ਅਤੇ ਉਨ੍ਹਾਂ ’ਚ ਆਪਣਾ ਪ੍ਰਤੀਬਿੰਬ ਨਿਹਾਰਦੀ ਹਰਿਆਲੀ,

ਇਨ੍ਹਾਂ ਸਭ ਦੇ ਵਿੱਚ ਤੁਹਾਡੀ ਮੌਜ਼ੂਦਗੀ ਤੁਹਾਨੂੰ ਮੌਕਾ ਦੇਵੇਗੀ ਕਿ ਤੁਸੀਂ ਆਪਣੀ ਕਿਸਮਤ ’ਤੇ ਮਾਣ ਕਰ ਸਕੋ ਇਹ ਸੂਬਾ ਗਾਰੋ, ਖਾਸੀ ਅਤ ਜਯੰਤੀਆਂ ਵਰਗੀ ਪ੍ਰਾਚੀਨ ਪਹਾੜੀ ਜਨਜਾਤੀਆਂ ਦਾ ਮੂਲ ਨਿਵਾਸ ਸਥਾਨ ਹੈ

Also Read :-

ਇਨ੍ਹਾਂ ਲੋਕਾਂ ਨੂੰ ਭਾਰਤ ਦਾ ਪ੍ਰਾਚੀਨਤਮ ਨਿਵਾਸੀ ਮੰਨਿਆ ਜਾਂਦਾ ਹੈ

ਸ਼ਿਲਾਂਗ:

ਸ਼ਿਲਾਂਗ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਸ ਨੂੰ ਪੈਦਲ ਘੁੰਮ ਕੇ ਦੇਖਿਆ ਜਾ ਸਕਦਾ ਹੈ ਆਪਣੀ ਸੁਵਿਧਾ ਅਨੁਸਾਰ ਸਿਟੀ ਬੱਸ ਜਾਂ ਦਿਨਭਰ ਲਈ ਆਟੋ ਜਾਂ ਟੈਕਸੀ ਕਿਰਾਏ ’ਤੇ ਲੈ ਕੇ ਵੀ ਘੁੰਮਿਆ ਜਾ ਸਕਦਾ ਹੈ ਸਿਲਾਂਗ ਨੂੰ ਪੂਰਬ ਦਾ ਸਕਾੱਟਲੈਂਡ ਕਿਹਾ ਜਾਂਦਾ ਹੈ ਇੱਥੋਂ ਦੀ ਵਾਸਤੂਕਲਾ ਅਤੇ ਖਾਣ-ਪੀਣ ’ਚ ਵੀ ਬ੍ਰਿਟਿਸ਼ ਝਲਕ ਨਜ਼ਰ ਆਉਂਦੀ ਹੈ ਇਹ ਸ਼ਹਿਰ ’ਚ ਕੁਦਰਤੀ ਸੁੰਦਰਤਾ ਦਾ ਸ਼ੋਭਾ ਮਾਣ ਵਧਾਉਂਦਾ ਹੈ ਸਿਲਾਂਗ ਪੀਕ, ਲੇਡੀ ਹੈਦਰੀ ਪਾਰਕ, ਕੈਲਾਂਗ ਰਾੱਕ, ਵਾਈਸ ਝੀਲ, ਮਿੱਠਾ ਝਰਨਾ, ਹਾਥੀ ਝਰਨਾ ਇੱਥੋਂ ਦੇ ਮੁੱਖ ਸੈਲਾਨੀ ਸਥਾਨ ਹਨ

ਚੇਰਾਪੂੰਜੀ:

ਚੇਰਾਪੂੰਜੀ ਭਾਰਤ ਦੇ ਉੱਤਰ-ਪੂਰਬੀ ਸੂਬੇ ਮੇਘਾਲਿਆ ਦਾ ਇੱਕ ਸ਼ਹਿਰ ਹੈ ਇਹ ਸ਼ਿਲਾਂਗ ਤੋਂ 60 ਕਿੱਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਇਹ ਸਥਾਨ ਦੁਨੀਆਂਭਰ ’ਚ ਮਸ਼ਹੂਰ ਹੈ ਸਰਕਾਰ ਨੇ ਇਸ ਦਾ ਨਾਂਅ ਚੇਰਾਪੂੰਜੀ ਤੋਂ ਬਦਲ ਕੇ ਸੋਹਰਾ ਰੱਖ ਦਿੱਤਾ ਹੈ ਅਸਲ ’ਚ ਸਥਾਨਕ ਲੋਕ ਇਸ ਨੂੰ ਸੋਹਰਾ ਨਾਂਅ ਨਾਲ ਹੀ ਜਾਣਦੇ ਹਨ ਇਹ ਸਥਾਨ ਦੁਨੀਆਂਭਰ ’ਚ ਸਭ ਤੋਂ ਵੱਧ ਬਾਰਸ਼ ਲਈ ਜਾਣਿਆ ਜਾਂਦਾ ਹੈ ਇਸ ਦੇ ਨਜ਼ਦੀਕ ਹੀ ਨੋਹਕਾਲੀਕਾਈ ਝਰਨਾ ਹੈ, ਜਿਸ ਨੂੰ ਸੈਲਾਨੀ ਜ਼ਰੂਰ ਦੇਖਣ ਜਾਂਦੇ ਹਨ ਇੱਥੇ ਕਈ ਗੁਫਾਵਾਂ ਵੀ ਹਨ, ਜਿਨ੍ਹਾਂ ’ਚ ਕੁਝ ਕਈ ਕਿੱਲੋਮੀਟਰ ਲੰਬੀਆਂ ਹਨ ਚੇਰਾਪੂੰਜੀ ਬੰਗਲਾਦੇਸ਼ ਹੱਦ ਦੇ ਕਾਫੀ ਕਰੀਬ ਹੈ, ਇਸ ਲਈ ਇੱਥੋਂ ਬੰਗਲਾਦੇਸ਼ ਨੂੰ ਵੀ ਦੇਖਿਆ ਜਾ ਸਕਦਾ ਹੈ

ਸੀਜੂ ਗੁਫਾ:

ਮੇਘਾਲਿਆ ਦੀ ਸੀਜੂ ਗੁਫਾ, ਭਾਰਤ ਦੀ ਪਹਿਲੀ ਚੂਨਾ ਪੱਥਰ ਵਾਲੀ ਕੁਦਰਤੀ ਗੁਫਾ ਹੈ ਇਹ ਗੁਫਾ ਦੋ ਪਹਾੜੀਆਂ ਦੇ ਸਿਖ਼ਰ ਨੂੰ ਇੱਕ ਰੱਸੀ ਅਤੇ ਤਾਰ ਦੇ ਬਰਿੱਜ ਜ਼ਰੀਏ ਜੋੜਦੀ ਹੈ ਇਸ ਪੁਲ ਦੀ ਅਸਥਿਰਤਾ ਤੁਹਾਨੂੰ ਐਨਾ ਡਰਾਏਗੀ ਕਿ ਤੁਹਾਨੂੰ ਲੱਗੇਗਾ ਕਿ ਤੁਸੀਂ ਪੁਲ ਤੋਂ ਹੇਠਾਂ ਡਿੱਗ ਜਾਓਗੇ

ਮੋਸਮਾਈ ਝਰਨਾ:

ਇਸ ਝਰਨੇ ਤੋਂ ਦੋ ਹਜ਼ਾਰ ਫੁੱਟ ਦੀ ਉੱਚਾਈ ਤੋਂ ਡਿੱਗਦਾ ਹੋਇਆ ਪਾਣੀ ਦੇਖ ਕੇ ਮਨ ਪ੍ਰਸੰਨ ਹੋ ਉੱਠਦਾ ਹੈ ਐਨਾ ਹੀ ਨਹੀਂ, ਕਰੀਬ 1.5 ਕਿਮੀ ਦੂਰੀ ’ਤੇ ਮੋਸਮਾਈ ਗੁਫਾ ਵੀ ਬਹੁਤ ਜ਼ਿਆਦਾ ਸੁੰਦਰ ਹੈ ਇਹ ਗੁਫਾਵਾਂ ਮਨੁੱਖੀ ਨਿਰਮਤ ਨਹੀਂ ਹਨ ਇਨ੍ਹਾਂ ਗੁਫਾਵਾਂ ਦੀ ਇੱਕ ਵਿਸ਼ੇਸ਼ਤਾ ਹੈ ਗੁਫਾ ’ਚ ਜਾਲ ਰਿਸਦਾ ਰਹਿੰਦਾ ਹੈ ਇਨ੍ਹਾਂ ਗੁਫਾਵਾਂ ਦੇ ਅੰਦਰ ਸੰਘਣੇ ਅੰਧਕਾਰ ਦਾ ਸਮਰਾਜ ਸਥਾਪਿਤ ਹੈ ਇਹ ਗੁਫ਼ਾ ਨਾਹਸਿੰਘਧਿਆਂਗ ਝਰਨਿਆਂ ਕੋਲ ਹੈ ਮੋਸਮਾਈ ਗੁਫਾ ਜਾਣ ਦਾ ਰਸਤਾ ਚੇਰਾਪੂੰਜੀ ਕੋਲ ਸਥਿਤ ਮੋਸਮਾਈ ਪਿੰਡ ਤੋਂ ਹੈ ਗੁਫ਼ਾ ਮਾੱਸਮਈ ਪਿੰਡ ਦੇ ਬੇਹੱਦ ਕਰੀਬ ਹੈ ਗੁਫ਼ਾ ਦਾ ਪ੍ਰਵੇਸ਼ ਖੜ੍ਹੀ ਚੜ੍ਹਾਈ ਵਾਲਾ ਅਤੇ ਬੇਹੱਦ ਭੀੜਾ ਹੈ

ਮਫਲੰਗ:

ਇਹ ਸ਼ਿਲਾਂਗ ਤੋਂ 24 ਕਿਮੀ. ਦੀ ਦੂਰੀ ’ਤੇ ਸਥਿਤ ਹੈ, ਇਹ ਏਸ਼ੀਆ ਦੇ ਸਭ ਤੋਂ ਸਾਫ਼ ਪਿੰਡ ਹਨ, ਇੱਥੋਂ ਦਾ ਕੁਦਰਤੀ ਦ੍ਰਿਸ਼ ਜ਼ਿਆਦਾ ਮਨਮੋਹਕ ਹੈ ਕੁਦਰਤ ਦੇ ਅਨੁਪਮ ਦ੍ਰਿਸ਼ਾਂ ਤੋਂ ਪਰਿਪੂਰਨ ਇਸ ਸਥਾਨ ’ਤੇ ਸੈਲਾਨੀਆਂ ਨੂੰ ਸਵਰਗ ਦਾ ਅਨੁਭਵ ਹ ੁੰਦਾ ਹੈ ਇਹ ਸਥਾਨ ਸੈਲਾਨੀਆਂ ਲਈ ਆਕਰਸ਼ਣ ਦਾ ਮੁੱਖ ਕੇਂਦਰ ਹੈ

ਮਾਵਸਿਨਰਾਮ:

ਮਾਵਸਿਨਰਾਮ ਗੁਫ਼ਾ ਆਪਣੇ ਆਪ ’ਚ ਖਾਸ ਹੈ ਇਹੀ ਵਸ਼ਿਸ਼ਟਤਾ ਇਸ ਦੀ ਪਹਿਚਾਣ ਹੈ ਮਾਵਸਿਨਰਾਮ ਦੀ ਗੁਫਾ ਦੇ ਚੱਲਦੇ ਮੇਘਾਲਿਆ ਦਾ ਇਹ ਪਿੰਡ ਭਾਰਤ ਦੇ ਨਾਲ-ਨਾਲ ਦੁਨੀਆਂਭਰ ’ਚ ਪ੍ਰਸਿੱਧ ਹੈ ਮੇਘਾਲਿਆ ਦੇ ਖੂਬਸੂਰਤ ਨਜ਼ਾਰਿਆਂ ’ਚੋਂ ਇੱਕ ਹੈ ਮਾਵਸਿਨਰਾਮ, ਜੋ ਸ਼ਿਲਾਂਗ ਤੋਂ 56 ਕਿਮੀ ਦੀ ਦੂਰੀ ’ਤੇ ਸਥਿਤ ਹੈ ਇਸ ਦੀ ਗੁਫਾ ਮਾਵਸਿਨਰਾਮ ਪਿੰਡ ਤੋਂ ਕਰੀਬ ਇੱਕ ਕਿਮੀ. ਉੱਤਰ ’ਚ ਹੈ ਇਹ ਗੁਫਾ ਸਟਲੈਗਮਾਈਟ ਭਾਵ ਚੂਨੇ ਦੇ ਪੱਥਰਾਂ ਨਾਲ ਬਣੀਆਂ ਵੱਡੀਆਂ-ਵੱਡੀਆਂ ਚੋਟੀਆਂ ਦੇ ਲਈ ਮਸ਼ਹੂਰ ਹੈ ਇਨ੍ਹਾਂ ਦੀ ਉੱਚਾਈ 25.30 ਫੁੱਟ ਤੱਕ ਹੈ ਇਹ ਚੋਟੀਆਂ ਸ਼ਿਵÇਲੰਗ ਵਾਂਗ ਦਿਖਦੀਆਂ ਹਨ ਇਸ ਗੁਫ਼ਾ ਦਾ ਦੂਜਾ ਨਾਂਅ ਮਾਵੇਯਮਬੁਇਨ ਵੀ ਹੈ

ਕ੍ਰੇਮ ਡੈਮ ਗੁਫ਼ਾ:

ਕ੍ਰੇਮ ਡੈਮ ਗੁਫਾ ਮੇਘਾਲਿਆ ਦਾ ਅਜਿਹਾ ਸ਼ਾਨਦਾਰ ਸਥਾਨ ਹੈ, ਜਿੱਥੇ ਕੁਦਰਤ ਆਪਣੇ ਭਾਵੁਕ ਸਵਰੂਪ ’ਚ ਦਰਸ਼ਨ ਦਿੰਦੀ ਹੈ ਕ੍ਰੈਮ ਡੈਮ ਪੂਰੇ ਭਾਰਤੀ ਮਹਾਂਦੀਪ ਦੀ ਸਭ ਤੋਂ ਵੱਡੀ ਗੁਫਾ ਹੋਵੇਗੀ, ਜੋ ਬਲੂਆ ਪੱਥਰਾਂ ਨਾਲ ਬਣੀ ਹੈ ਇਹ ਆਪਣੇ ਵਿਸ਼ਾਲ ਆਕਾਰ ਅਤੇ ਬੇਮਿਸਾਲ ਖੂਬਸੂਰਤੀ ਦੀ ਵਜ੍ਹਾ ਨਾਲ ਵੱਡੀ ਗਿਣਤੀ ’ਚ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀ ਹੈ ਕ੍ਰੈਮ ਡੈਮ ਦੀ ਲੰਬਾਈ ਲਗਭਗ 1297 ਮੀਟਰ ਹੈ ਅਜਿਹਾ ਪੱਥਰ ਜੋ ਰੇਤ ਦੇ ਬਾਰੀਕ ਕਣਾਂ ਤੋਂ ਮਿਲ ਕੇ ਬਣਿਆ ਹੋਵੇ, ਬਲੂਆ ਪੱਥਰ ਕਹਾਉਂਦਾ ਹੈ ਇਹ ਤਲਛਟੀ ਚਟਾਨ ਵੀ ਕਹਾਉਂਦਾ ਹੈ ਇਸ ’ਚ ਜ਼ਿਆਦਾਤਰ ਹਿੱਸਾ ਸਫਟਿਕ ਜਾਂ ਧਰਤੀ ਦੀ ਸਤ੍ਹਾ ’ਤੇ ਪਾਏ ਜਾਣ ਵਾਲੇ ਤੱਤਾਂ ਦਾ ਹੀ ਹੁੰਦਾ ਹੈ

ਕ੍ਰੈਮ ਲੈਸ਼ਿੰਗ:

ਕ੍ਰੈਮ ਲੈਸ਼ਿੰਗ, ਮੇਘਾਲਿਆ ਦੀਆਂ ਉਨ੍ਹਾਂ ਹਜ਼ਾਰ ਖੂਬਸੂਰਤ ਗੁਫਾਵਾਂ ’ਚੋਂ ਇੱਕ ਹੈ, ਜੋ ਉਸ ਦੇ ਦਿਲ ’ਚ ਪਾਲ੍ਹਣੇ ਵਾਂਗ ਝੂਲਦੀ ਹੈ ਕ੍ਰੈਮ ਲੈਸ਼ਿੰਗ ਸੂਬੇ ਦੇ ਇੱਕ ਹੋਰ ਸੈਲਾਨੀ ਸਥਾਨ ਜੋਵਾਈ ਤੋਂ 37 ਕਿਮੀ. ਦੀ ਦੂਰੀ ’ਤੇ ਹੈ ਬੇਹੱਦ ਸ਼ਾਂਤ ਜਗ੍ਹਾ ਹੈ ਜ ੇਕਰ ਤੁਹਾਡੇ ਦਿਲ ’ਚ ਗੁਫਾਵਾਂ ਲਈ ਵੀ ਜਗ੍ਹਾ ਹੈ ਤਾਂ ਮੇਘਾਲਿਆ ਤੁਹਾਡੀ ਪਹਿਲੀ ਪਸੰਦ ਸਾਬਤ ਹੋ ਸਕਦੀ ਹੈ, ਜੋ ਤੁਹਾਨੂੰ ਹਰ ਪਲ ਰੋਮਾਂਚਿਤ ਕਰ ਸਕਦੀ ਹੈ ਮੇਘਾਲਿਆ ਵੈਸੇ ਤਾਂ ਗੁੁਫਾਵਾਂ ਲਈ ਹੀ ਮਸ਼ਹੂਰ ਹੈ ਪਰ ਕ੍ਰੈਮ ਲੈਸ਼ਿੰਗ ਦੀ ਵਿਸ਼ੇਸ਼ਤਾ ਇਸ ਦਾ ਵਿਸ਼ਾਲਕਾਇ ਹੋਣਾ ਹੈ, ਜੋ ਇਸ ਨੂੰ ਦੂਜਿਆਂ ਤੋਂ ਵੱਖ ਕਰਦਾ ਹੈ 50 ਮੀਟਰ ਦੀ ਚੌੜਾਈ ’ਚ ਫੈਲੀ ਇਸ ਗੁਫਾ ਦੀ ਉੱਚਾਈ 40 ਮੀਟਰ ਹੈ ਇਹੀ ਅੰਕੜੇ ਮੇਘਾਲਿਆ ਆਉਣ ਵਾਲੇ ਹਰ ਸੈਲਾਨੀ ਨੂੰ ਆਪਣੇ ਵੱਲ ਖਿੱਚਦੇ ਹਨ

ਨਾਰਤਿਆਂਗ:

ਜਯੰਤੀਆ ਹਿਲਸ ਜ਼ਿਲ੍ਹਾ ਮੇਘਾਲਿਆ ਟੂਰਿਜ਼ਮ ਦਾ ਵੱਡਾ ਕੇਂਦਰ ਹੈ, ਜਿੱਥੇ ਇੱਕ ਤੋਂ ਇੱਕ ਅਦਭੁੱਤ ਗੁਫਾਵਾਂ ਕੰਦਰਾਵਾਂ ਅਤੇ ਐਡਵੈਂਚਰ ਸਪੋਰਟਸ ਦੇ ਸਥਾਨ ਹਨ ਇਹ ਛੁੱਟੀ ਮਨਾਉਣ ਲਈ ਆਸ-ਪਾਸ ਦੇ ਲੋਕਾਂ ਦੀ ਪਹਿਲੀ ਪਸੰਦ ਹੈ ਹਾਲਾਂਕਿ ਐਡਵੈਂਚਰ ਕਰਨ ਵਾਲਿਆਂ ਨੂੰ ਇੱਥੇ ਸਾਵਧਾਨੀ ਰੱਖਣ ਦੀ ਜ਼ਰੂਰਤ ਵੀ ਹੁੰਦੀ ਹੈ ਨਾਰਤਿਆਂਗ, ਅਜਿਹੀ ਜਗ੍ਹਾ ਹੈ ਜੋ ਪੂਰੇ ਮੇਘਾਲਿਆ ਦੇ ਦਿਲ ’ਚ ਵਸਦਾ ਹੈ ਇਹ ਸਿਰਫ਼ ਸੈਲਾਨੀ ਸਥਾਨ ਦੇ ਤੌਰ ’ਤੇ ਨਹੀਂ ਸਗੋਂ ਇਤਿਹਾਸਕ ਅਤੇ ਪੌਰਾਣਕ ਲਿਹਾਜ਼ ਨਾਲ ਵੀ ਮਹੱਤਵਪੂਰਨ ਹੈ

ਨੋਕਰੇਕ ਚੋਟੀ:

ਨੋਕਰੇਕ ਗਾਰੋ ਹਿਲਜ਼ ਪਰ ਤੂਰਾ ਖੇਤਰ ਦੀ ਸਭ ਤੋਂ ਉੱਚੀ ਚੋਟੀ ਹੈ ਇਹ ਪੱਛਮੀ ਗਾਰੋ ਹਿਲਸ ਜ਼ਿਲ੍ਹੇ ’ਚ ਆਉਂਦੀ ਹੈ ਤੂਰਾ ਰੇਂਜ਼ ਇਸ ਪਹਾੜ ਦੀ ਮੁੱਖ ਆਕਰਸ਼ਣਾ ’ਚੋਂ ਇੱਕ ਹੈ ਇਸ ਦੀ ਲੰਬਾਈ 50 ਕਿੱਲੋਮੀਟਰ ਦੇ ਕਰੀਬ ਹੈ ਇਹ ਪੂਰਬ ਤੋਂ ਪੱਛਮੀ ਦਿਸ਼ਾ ’ਚ ਸੀਜੂ ਤੋਂ ਤੂਰਾ ਤੱਕ ਫੈਲਿਆ ਹੋਇਆ ਹੈ ਤੂਰਾ ਦੀਆਂ ਪਹਾੜੀਆਂ ਹਾਲੇ ਨੋਕਰੇਕ ਨੈਸ਼ਨਲ ਪਾਰਕ ਦੇ ਪ੍ਰਬੰਧਨ ਤਹਿਤ ਆਉਂਦੀ ਹੈ ਨੋਕਰੇਕ ਦੀ ਚੋਟੀ ਅਤੇ ਇਸ ਦਾ ਬੇਸ ਤੂਰਾ ਦੇ ਦੱਖਣੀ ਪੂਰਬ ’ਚ 13 ਕਿਲੋਮੀਟਰ ਖੇਤਰ ’ਚ ਫੈਲਿਆ ਹੋਇਆ ਹੈ

ਐਲੀਫੇਂਟ ਫਾੱਲਸ:

ਐਲੀਫੇਂਟ ਫਾੱਲਸ ਬਹੁਤ ਹੀ ਵੱਡਾ ਝਰਨਾ ਹੈ ਜਿਸ ਦੀ ਆਵਾਜ਼ ਬਹੁਤ ਦੂਰ ਤੋਂ ਸੁਣੀ ਜਾ ਸਕਦੀ ਹੈ ਪਹਾੜੀ ਤੋਂ ਬਹੁਤ ਹੇਠਾਂ ਉੱਤਰ ਕੇ ਇਹ ਮਨਮੋਹਕ ਦ੍ਰਿਸ਼ ਦੇਖਿਆ ਜਾ ਸਕਦਾ ਹੈ ਫੋਟੋਗ੍ਰਾਫੀ ਲਈ ਇਹ ਸਰਵੋਤਮ ਝਰਨਾ ਕਿਹਾ ਜਾ ਸਕਦਾ ਹੈ ਕਿਉਂਕਿ ਇਸ ’ਚ ਝਰਨੇ ਕੋਲ ਜਾਇਆ ਜਾ ਸਕਦਾ ਹੈ ਜੁਲਾਈ ਦਾ ਸਮਾਂ ਮੇਘਾਲਿਆ ’ਚ ਤਿਉਹਾਰਾਂ ਦਾ ਸਮਾਂ ਹੁੰਦਾ ਹੈ ਚਾਰ ਦਿਨਾਂ ਤੱਕ ਚੱਲਣ ਵਾਲਾ ਕਿਸਾਨਾਂ ਦਾ ਤਿਉਹਾਰ ਹੈ ਵੈਟਡੀਨਕਲਾਮੂ ਇਸ ’ਚ ਪਰੰਪਰਿਕ ਨਾਚ ਸੰਗੀਤ ਦੇ ਨਾਲ-ਨਾਲ ਬਲਦਾਂ ਦੀ ਲੜਾਈ ਦਾ ਮਜ਼ਾ ਲੈ ਸਕਦੇ ਹੋ ਜ਼ਿਆਦਾ ਵਰਖਾ ਵਾਲੇ ਦਿਨਾਂ ਨੂੰ ਛੱਡ ਕੇ ਹਰ ਮੌਸਮ ’ਚ ਇੱਥੇ ਆਇਆ ਜਾ ਸਕਦਾ ਹੈ ਇੱਥੋਂ ਦਾ ਜਾੜ੍ਹਾ ਕੁਝ ਜ਼ਿਆਦਾ ਠੰਡਾ ਅਤੇ ਗਰਮੀਆਂ ਸੁਹਾਵਣੀਆਂ ਹੁੰਦੀਆਂ ਹਨ ਯਕੀਨਨ ਹੀ ਇਹ ਛੋਟਾ ਜਿਹਾ ਸੂਬਾ ਗਰਮੀ ਤੋਂ ਵੱਡੀ ਰਾਹਤ ਦਿਵਾ ਸਕਦਾ ਹੈ

ਬ੍ਰਿਟਿਸ਼ ਰਾਜ ਦੌਰਾਨ ਸਕਾਟਲੈਂਡ ਆੱਫ਼ ਈਸਟ ਕਿਹਾ ਜਾਣ ਵਾਲਾ ਸ਼ਹਿਰ ਸ਼ਿਲਾਂਗ ਮੇਘਾਲਿਆ ਦੀ ਰਾਜਧਾਨੀ ਹੈ ਖਾਸੀ ਪਹਾੜੀਆਂ ’ਚ, ਸਮੁੰਦਰ ਤਲ ਤੋਂ ਲਗਭਗ 1500 ਮੀ. ਦੀ ਉੱਚਾਈ ’ਤੇ ਵਸੇ ਇਸ ਸ਼ਹਿਰ ਦਾ ਨਾਂਅ ਇੱਕ ਜਨਜਾਤੀ ਦੇਵਤਾ ਸ਼ੁਲਾਗ ਦੇ ਨਾਂਅ ’ਤੇ ਪਿਆ ਹੈ ਪਿਆਰ ਨਾਲ ਮਿੰਨੀ ਲੰਦਨ ਕਹੇ ਜਾਣ ਵਾਲੇ ਸ਼ਹਿਰ ਦੇ ਚੱਪੇ-ਚੱਪੇ ’ਤੇ ਅੰਗਰੇਜ਼ੀ ਪ੍ਰਭਾਵ ਦੇ ਨਿਸ਼ਾਨ ਖੋਜੇ ਜਾ ਸਕਦੇ ਹਨ ਜੇਕਰ ਤੁਸੀਂ ਵੀ ਮੇਘਾਲਿਆ ਸੈਲਾਨੀ ਸਥਾਨ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਇੱਥੇ ਘੁੰਮਣ ਬਾਰੇ ਸੋਚ ਰਹੇ ਹੋ, ਤਾਂ ਅੱਜ ਤੁਹਾਨੂੰ ਇੱਥੋਂ ਦੇ ਸ਼ਾਨਦਾਰ ਸਥਾਨਾਂ ਦੀ ਜਾਣਕਾਰੀ ਦੇਵਾਂਗੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!