Maha Rahmokaram Day

ਸਤਿਨਾਮ’ ਦੇ ਸਹਾਰੇ ਖੰਡ-ਬ੍ਰਹਿਮੰਡ ਹਨ ਸਾਰੇ 65ਵੇਂਪਵਿੱਤਰ ਗੁਰਗੱਦੀਨਸ਼ੀਨੀ ਦਿਵਸ ’ਤੇ ਵਿਸ਼ੇਸ਼ (ਪਵਿੱਤਰ ਐੱਮਐੱਸਜੀ ਮਹਾਂਰਹਿਮੋ ਕਰਮ ਦਿਵਸ) 28 ਫਰਵਰੀ ’ਤੇ ਵਿਸ਼ੇਸ਼

ਰੂਹਾਨੀ ਬਖਸ਼ਿਸ਼ ਦਾ ਹੋਣਾ ਅਧਿਆਤਮਿਕਤਾਵਾਦ ’ਚ ਆਪਣੇ-ਆਪ ’ਚ ਇੱਕ ਅਨੋਖਾ ਅਤੇ ਦੁਰਲੱਭ ਬਿਰਤਾਂਤ ਹੁੰਦਾ ਹੈ ਕੋਈ ਈਸ਼ਵਰੀ ਤਾਕਤ ਹੀ ਇਸ ਰੂਹਾਨੀ ਪਦਵੀਂ ਨੂੰ ਹਾਸਲ ਕਰਦੀ ਹੈ ਬੇਸ਼ੱਕ ਉਹ ਆਮ ਲੋਕਾਂ ਦੀ ਤਰ੍ਹਾਂ ਇਸ ਮ੍ਰਿਤਲੋਕ ’ਚ ਰਹਿ ਕੇ ਆਪਣਾ ਜੀਵਨ ਬਸਰ ਕਰਨ, ਪਰ ਉਸ ਰੂਹਾਨੀ ਤਾਕਤ ਦਾ ਭੇਦ ਦੁਨੀਆਂ ਨੂੰ ਸਹੀ ਸਮਾਂ ਆਉਣ ’ਤੇ ਪਤਾ ਚੱਲਦਾ ਹੈ ਅਤੇ ਇਸਦਾ ਰਹੱਸ ਜ਼ਾਹਿਰ ਕਰਨਾ ਹੋਰ ਹੀ ਮਹੱਤਵਪੂਰਨ ਹੈ ਜਿਸ ਤਰ੍ਹਾਂ ਇੱਕ ਜਗਦਾ ਦੀਪਕ ਹੀ ਦੂਜੇ ਦੀਵਿਆਂ ਨੂੰ ਜਗਾਉਂਦਾ ਹੈ, ਇਸੇ ਤਰ੍ਹਾਂ ਇੱਕ ਰੂਹਾਨੀ ਤਾਕਤ ਹੀ ਕਿਸੇ ਹੋਰ ਰੂਹਾਨੀ ਤਾਕਤ ਨੂੰ ਪ੍ਰਗਟ ਕਰ ਸਕਦੀ ਹੈ ਇਹ ਪਵਿੱਤਰ ਕਾਰਜ ਕੋਈ ਵੀ ਆਮ ਇਨਸਾਨ ਨਹੀਂ ਕਰ ਸਕਦਾ।

ਇੱਕ ਕਾਮਿਲ ਫਕੀਰ ਹੀ ਆਪਣੇ ਸਵਰੂਪ ਪਰਮਪਿਤਾ ਪਰਮਾਤਮਾ ਦੀ ਪ੍ਰਗਟ ਜੋਤ ਨੂੰ ਪਹਿਚਾਣ ਕੇ ਉਸਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕਰ ਸਕਦਾ ਹੈ ਅਤੇ ਦੂਜੇ ਪਾਸੇ ਪੂਰਨ ਮੁਰਸ਼ਿਦੇ-ਕਾਮਿਲ ਹੀ ਪੂਰੀ ਦੁਨੀਆਂ ਨੂੰ ਇਸ ਅਟੱਲ ਸੱਚਾਈ ਦੇ ਰੂਬਰੂ ਕਰਵਾ ਸਕਦਾ ਹੈ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਇਸ ਬਚਨ ਕਿ ‘ਆਪਕੋ ਜਿੰਦਾਰਾਮ ਕਾ ਲੀਡਰ ਬਨਾਏਂਗੇ, ਜੋ ਦੁਨੀਆ ਕੋ ਨਾਮ ਜਪਾਏਗਾ’ ਨੂੰ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ 28 ਫਰਵਰੀ 1960 ਨੂੰ ਸਪੱਸ਼ਟ ਕਰ ਦਿਖਾਇਆ
ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਦੁਨੀਆਂ ਦੇ ਸਾਹਮਣੇ  ਬਿਰਾਜਮਾਨ ਕਰਕੇ 28 ਫਰਵਰੀ ਦੇ ਇਸ ਦਿਨ ਨੂੰ ਇਤਿਹਾਸਕ ਬਣਾ ਦਿੱਤਾ।

paavan-maha-paropakaar-divas

ਦੁਨੀਆਂ ਨੂੰ ਦਰਸਾ ਦਿੱਤਾ ਕਿ ਡੇਰਾ ਸੱਚਾ ਸੌਦਾ ਦੀ ਰੂਹਾਨੀ ਤਾਕਤ ਦੁਨੀਆਂ ’ਚ ਰਾਮ ਨਾਮ ਦਾ ਡੰਕਾ ਵਜਾਏਗੀ ਅਤੇ ਹਰ ਕਿਸੇ ਨੂੰ ਅੰਦਰ ਵਾਲੇ ਜਿੰਦਾਰਾਮ ਦਾ ਨਾਮ ਜਪਾਏਗੀ ਡੇਰਾ ਸੱਚਾ ਸੌਦਾ ਅਤੇ ਸਾਰੀ ਸਾਧ-ਸੰਗਤ ’ਤੇ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ, ਅਪਾਰ ਬਖਸ਼ਿਸ਼ਾਂ ਹੋਈਆਂ ਜਿਸ ਨਾਲ ਇਹ ਦਿਨ ਸੁਨਹਿਰੀ ਹੋ ਗਿਆ ਇਸ ਸੁਨਹਿਰੀ ਦਿਵਸ ਦੀ ਮਹਾਨਤਾ ਨੂੰ ਚਾਰ ਚੰਨ ਲਗਾਉਂਦੇ ਹੋਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ 28 ਫਰਵਰੀ ਦੇ ਦਿਵਸ ਨੂੰ ਮਹਾਂ ਰਹਿਮੋਕਰਮ ਦਿਵਸ ਦੇ ਨਾਂਅ ਨਾਲ ਅਲੰਕਿਤ ਕੀਤਾ ਜੋ ਡੇਰਾ ਸੱਚਾ ਸੌਦਾ ’ਚ ਪਵਿੱਤਰ ਐੱਮਐੱਸਜੀ ਰੂਹਾਨੀ ਭੰਡਾਰੇ ਦੇ ਰੂਪ ’ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਅਸਲ ’ਚ ਸੰਤ-ਮਹਾਂਪੁਰਸ਼ ਜਦੋਂ ਕੋਈ ਅਜਿਹੀ ਰੂਹਾਨੀ ਖੇਡ ਰਚਦੇ ਹਨ ਤਾਂ ਉਹ ਕੋਈ ਮਾਮੂਲੀ ਨਹੀਂ ਹੁੰਦਾ, ਜਿਸਨੂੰ ਤੁਰਤ-ਫੁਰਤ ਕਰ ਦਿੱਤਾ ਜਾਵੇ ਇਸਦੇ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ, ਰੂਹਾਨੀ ਕਮਾਈ, ਦੂਰਦ੍ਰਿਸ਼ਟੀ ਅਤੇ ਅੰਤਰਯਾਤਰਾ ਦਾ ਇੱਕ ਵੱਡਾ ਉੱਦਮ ਹੁੰਦਾ ਹੈ ਜਾਂ ਇੰਝ ਕਹੋ ਕਿ ਜਦੋਂ ਉਸਦੀ ਅਨੰਤ ਰੂਹਾਨੀ ਤਾਕਤ ਆਪਣੇ ਸ਼ਿਖਰਾਂ ’ਤੇ ਹੁੰਦੀ ਹੈ ਅਤੇ ਉਸਦੀ ਮਸਤੀ ਦਾ ਨਿਖਾਰ ਰੂਹਾਂ ’ਤੇ ਨਿਖਰਣ ਵਾਲਾ ਹੁੰਦਾ ਹੈ ਤਾਂ ਅਜਿਹੇ ਰੂਹਾਨੀ ਖੇਡ ਸਮੇਂ-ਸਮੇਂ ’ਤੇ ਜਨਮ ਲੈਂਦੇ ਹਨ ਸੰਤ ਸਤਿਗੁਰੂ ਦੇ ਅਜਿਹੇ ਖੇਡ ਉਸ ਸਮੇਂ ਹਰ ਕਿਸੇ ਨੂੰ ਸਮਝ ਨਹੀਂ ਆਉਂਦੇ, ਪਰ ਇੱਕ ਸਮਾਂ ਆਉਂਦਾ ਹੈ ਜਦੋਂ ਇਸ ਰੂਹਾਨੀ ਰਾਜ਼ ਦਾ ਪਤਾ ਚੱਲਦਾ ਹੈ।

ਹਰ ਕੋਈ ਉਸਦਾ ਮੁਰੀਦ ਹੋ ਜਾਂਦਾ ਹੈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮਪਿਤਾ ਜੀ ਨੂੰ ਆਪਣਾ ਸਿਰਫ ਵਾਰਿਸ ਹੀ ਨਹੀਂ ਬਣਾਇਆ ਸਗੋਂ ‘ਸਤਿਨਾਮ’ ਦੇ ਡੂੰਘੇ ਭੇਦ ਨੂੰ ਵੀ ਦੱਸਆ ਜਿਸਨੂੰ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ ਕਿਸੇ ਨੂੰ ਪਤਾ ਨਹੀਂ ਸੀ ਕਿ ‘ਸਤਿਨਾਮ’ ਕਿਸ ਮਹਾਨ ਹਸਤੀ ਦਾ ਨਾਂਅ ਹੈ ਅਤੇ ਉਹ ‘ਸਤਿਨਾਮ’ ਕਿੱਥੇ ਹੈ ਅਤੇ ਉਸਦੇ ਨਾਲ ਸਾਡਾ ਕੀ ਸੰਬੰਧ ਹੈ ਜਦੋਂ ਉਸ ਹਸਤੀ ਬਾਰੇ ਪਤਾ ਹੀ ਨਹੀਂ ਸੀ, ਫਿਰ ਉਸਦੇ ਦਰਸ਼-ਦੀਦਾਰ ਕਿਵੇਂ ਸੰਭਵ ਹੋ ਸਕਦੇ ਸਨ ਪਰ ਸ਼ਹਿਨਸ਼ਾਹ ਮਸਤਾਨਾ ਜੀ ਨੇ ਉਸ ਇਲਾਹੀ ਤਾਕਤ ‘ਸਤਿਨਾਮ’ ਨੂੰ ਸਭ ਦੇ ਸਾਹਮਣੇ ਬਿਰਾਜਮਾਨ ਕੀਤਾ।

ਦੱਸਿਆ ਕਿ ‘ਵਰੀ! ਯੇ ਵੋ ਹੀ ‘ਸਤਿਨਾਮ’ ਹੈ ਜਿਸੇ ਜਪਤੇ-ਜਪਤੇ ਦੁਨੀਆਂ ਮਰ ਗਈ, ਲੇਕਿਨ ਕਿਸੀ ਨੇ ਆਜ ਤਕ ਦੇਖਾ ਹੈ? ਹਮ ਇਨਹੇ ਸਾਵਣ ਸ਼ਾਹ ਸਾਈਂ ਕੇ ਹੁਕਮ ਸੇ ਮਨਜੂਰ ਕਰਵਾ ਕਰ ਲਾਏਂ ਹੈਂ ਯੇ ਵੋ ਹੀ ‘ਸਤਿਨਾਮ’ ਹੈ ਜਿਨਕੇ ਸਹਾਰੇ ਖੰਡ-ਬ੍ਰਹਿਮੰਡ ਖੜੇ ਹੈ ਯੇ ਕੁੱਲ ਮਾਲਿਕ ਹੈ ਔਰ ਯੇ ਹੀ ਸਭ ਕੁਛ ਹੈ ਕੋਈ ਇਤਬਾਰ ਕਰੇ ਯਾਂ ਨਾ ਕਰੇ ਲੇਕਿਨ ਯੇ ਹੀ ਦੋਨੋਂ ਜਹਾਨੋਂ ਕੇ ਮਾਲਿਕ ਹੈਂ ਸਭ ਨੇ ਇਨਕੇ ਹੁਕਮ ਮੇਂ ਰਹਿਣਾ ਹੈ, ਅਬ ਇਨਕਾ ਹੁਕਮ ਹੀ ਚਲੇਗਾ’।

28 ਫਰਵਰੀ 1960 ਦਾ ਇਹ ਚਮਤਕਾਰਿਕ ਦ੍ਰਿਸ਼ਟਾਂਤ ਇੱਕ ਅਲੌਕਿਕ ਦਰਸ਼ਨ ਹੈ ਜਿਸਨੂੰ ਹਜ਼ਾਰਾਂ ਲੋਕਾਂ ਨੇ ਆਪਣੇ ਸਾਹਮਣੇ ਪੂਰਾ ਹੁੰਦੇ ਦੇਖਿਆ ਸ਼ਹਿਨਸ਼ਾਹ ਮਸਤਾਨਾ ਜੀ ਨੇ ਪਰਮਪਿਤਾ ਜੀ ਨੂੰ ਆਪਣੇ ਨਾਲ ਸਟੇਜ ’ਤੇ ਬਿਠਾਇਆ ਅਤੇ ਦੁਨੀਆਂ ਨੂੰ ਸਾਫ ਅਤੇ ਸਪੱਸ਼ਟ ਖੁਲਾਸਾ ਕਰਕੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਵਾਰਿਸ ਕਿਹੜੀ ਈਸ਼ਵਰੀ ਹਸਤੀ ਦੇ ਮਾਲਕ ਹਨ ਸ਼ਾਹ ਮਸਤਾਨਾ ਜੀ ਮਹਾਰਾਜ ਨੇ ‘ਸਤਿਨਾਮ’ ਦੇ ਗੂੜ ਰਹੱਸਾਂ ਤੋਂ ਦੁਨੀਆਂ ਨੂੰ ਜਾਣੂੰ ਕਰਵਾਇਆ ਖੰਡਾਂ-ਬ੍ਰਹਿਮੰਡਾਂ ਬਾਰੇ ਦੱਸਿਆ ਦੋਵੇਂ ਜਹਾਨਾਂ ਦੇ ਭੇਦ ਨੂੰ ਸਮਝਾਇਆ ਅਤੇ ਉਹ ਵੀ ਬੜੇ ਸਰਲ ਤੇ ਸਾਦੇ ਸਬਦਾਂ ’ਚ ਪਰ ਪੂਰੀ ਗੰਭੀਰਤਾ ਨਾਲ ਇਹ ਕਹਿੰਦੇ ਹੋਏ ਕਿ ਕੋਈ ਇਤਬਾਰ ਕਰੇ ਯਾਂ ਨਾ ਕਰੇ, ਯੇ ਵੋ ਹੀ ‘ਸਤਿਨਾਮ’ ਹੈਂ, ਜਿਨਹੇ ਜਪਤੇ-ਜਪਤੇ ਦੁਨੀਆਂ ਮਰ ਗਈ ਆਜ ਹਮਨੇ ਇਨਹੇ ਆਪ ਸਭਕੇ ਸਾਹਮਣੇ ਬਿਠਾ ਦੀਆ ਹੈ।

ਜੀਵਨ ਪ੍ਰਕਾਸ਼

ਈਸ਼ਵਰੀ ਤਾਕਤ ਜਦੋਂ ਧਰਤੀ ’ਤੇ ਜਨਮ ਲੈਂਦੀ ਹੈ ਤਾਂ ਉਹ ਕਾਲਖੰਡ, ਉਹ ਘੜੀ, ਉਹ ਜਗ੍ਹਾ ਅਲੌਕਿਕ ਪ੍ਰਕਾਸ਼ ਨਾਲ ਜਗਮਗਾ ਉੱਠਦੀ ਹੈ ਰੂਹਾਂ ਨਮਸਕਾਰ ਕਰਦੀਆਂ ਹਨ ਬਾਰੰਬਾਰ ਸੱਜਦਾ ਕਰਦੀਆਂ ਹਨ ਉਹ ਜਗ੍ਹਾ ਅਤੇ ਮਾਤਾ-ਪਿਤਾ ਦੇ ਸਭ ਰਿਣੀ ਹੋ ਜਾਂਦੇ ਹਨ, ਜਿਨ੍ਹਾਂ ਦੇ ਸਦਕਾ ਰੂਹਾਂ ਨੂੰ ਆਪਣੇ ਪਰਮਪਿਤਾ ਪਰਮਾਤਮਾ ਦੇ ਦਰਸ਼ਨ ਨਸੀਬ ਹੋ ਜਾਂਦੇ ਹਨ ਸੀਸ ਸੱਜਦੇ ’ਚ ਝੁੱਕ ਜਾਂਦੇ ਹਨ ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ (ਹਰਿਆਣਾ) ਦੇ ਰਹਿਣ ਵਾਲੇ ਸਨ। ਪੂਜਨੀਕ ਪਰਮ ਪਿਤਾ ਜੀ 25 ਜਨਵਰੀ 1919 ਨੂੰ ਪਾਵਨ ਅਵਤਾਰ ਧਾਰ ਕੇ ਸ੍ਰਿਸ਼ਟੀ ’ਤੇ ਪ੍ਰਗਟ ਹੋਏ ਪਰਮਪਿਤਾ ਜੀ ਦੇ ਆਦਰਯੋਗ ਮਾਤਾ ਜੀ ਦਾ ਨਾਂਅ ਪੂਜਨੀਕ ਆਸਕੌਰ ਜੀ ਅਤੇ ਆਦਰਯੋਗ ਪਿਤਾ ਜੀ ਦਾ ਨਾਂਅ ਸਰਦਾਰ ਵਰਿਆਮ ਸਿੰਘ ਜੀ ਸਿੱਧੂ ਸੀ।

ਉਹ ਇੱਕ ਬਹੁਤ ਵੱਡੇ ਜ਼ਿੰਮੀਦਾਰ ਸਨ ਅਤੇ ਆਪਣੇ ਖੇਤਰ ’ਚ ਜੈਲਦਾਰ ਦੇ ਤੌਰ ’ਤੇ ਜਾਣੇ ਜਾਂਦੇ ਸਨ ਪਰਮਪਿਤਾ ਜੀ ਉੱਚ ਘਰਾਣੇ ਦੀ ਇਕਲੌਤੀ ਸੰਤਾਨ ਸਨ ਅਤੇ ਆਦਰਯੋਗ ਮਾਤਾ-ਪਿਤਾ ਜੀ ਦੇ ਘਰ ਅਠਾਰਾਂ ਸਾਲ ਦੀ ਲੰਮੀ ਉਡੀਕ ਤੋਂ ਬਾਅਦ ਜਨਮ ਲਿਆ ਸੀ ਉੱਚ ਘਰਾਣਾ ਅਤੇ ਇਕਲੌਤੀ ਸੰਤਾਨ ਅਤੇ ਉਸ ਨੇ ਵੀ ਅਠਾਰਾਂ ਸਾਲ ਬਾਅਦ ਜਨਮ ਲਿਆ ਹੋਵੇ ਤਾਂ ਅਜਿਹੇ ਆਪਣੇ ਲਾਡਲੇ ਪ੍ਰਤੀ ਮਾਤਾ-ਪਿਤਾ ਦਾ ਜੋ ਅਪਾਰ ਸੰਨੇਹ ਉੱਮੜਦਾ ਹੈ, ਉਸਨੂੰ ਸ਼ਬਦਾਂ ’ਚ ਬੰਨ ਕੇ ਦੱਸ ਪਾਉਣਾ ਅਸੰਭਵ ਹੈ ਆਦਰਯੋਗ ਮਾਤਾ-ਪਿਤਾ ਜੀ ਨੇ ਆਪਣੇ ਲਾਡਲੇ ਦਾ ਨਾਂਅ ਸਰਦਾਰ ਹਰਬੰਸ ਸਿੰਘ ਰੱਖਿਆ ਪਰ ਬਾਅਦ ’ਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ‘ਹਰਬੰਸ’ ਤੋਂ ‘ਸਤਿਨਾਮ’ ਕਰ ਦਿੱਤਾ ਹਾਲਾਂਕਿ ਮਾਤਾ-ਪਿਤਾ ਦੇ ਰੱਖੇ।

ਉਸ ਪਹਿਲੇ ਨਾਂਅ ’ਚ ਹੀ ਪਰਮਪਿਤਾ ਜੀ ਨੇ ਆਪਣੇ ਈਸ਼ਵਰੀ ਸਵਰੂਪ ਹੋਣ ਦਾ ਉਨ੍ਹਾਂ ਨੂੰ ਆਭਾਸ ਕਰਵਾ ਦਿੱਤਾ ਅਤੇ ਉਸ ਰੂਹਾਨੀ ਖੁਸ਼ੀ ਨਾਲ ਉਨ੍ਹਾਂ ਨੂੰ ਮਾਲਾਮਾਲ ਕਰ ਦਿੱਤਾ, ਜੋ ਹਰ ਕਿਸੇ ਦੇ ਨਸੀਬ ’ਚ ਨਹੀਂ ਹੋ ਸਕਦੀ ਉਹ ਈਸ਼ਵਰੀ ਤਾਕਤ ਜਦੋਂ ਮਾਤਲੋਕ ’ਚ ਅਵਤਾਰ ਧਾਰਨ ਕਰਦੀ ਹੈ ਤਾਂ ਇੱਕ ਤੈਅ ਸਮੇਂ ਤੱਕ ਆਮ ਲੋਕਾਂ ਦੀ ਤਰ੍ਹਾਂ ਹੀ ਆਪਣਾ ਜੀਵਨ ਵਸਰ ਕਰਦੇ ਹਨ ਦੁਨੀਆਂ ਦੇ ਸਾਹਮਣੇ ਉਸਦੇ ਪ੍ਰਗਟੀਕਰਨ ਦਾ ਇੱਕ ਨਿਸ਼ਚਿਤ ਅਤੇ ਤੈਅ ਸਮਾਂ ਹੁੰਦਾ ਹੈ ਹਾਲਾਂਕਿ ਸੰਸਕਾਰੀ ਜੀਵਾਂ ਨੂੰ ਉਸ ਈਸ਼ਵਰੀ ਤਾਕਤ ਦਾ ਅਹਿਸਾਸ ਜ਼ਰੂਰ ਹੋ ਜਾਂਦਾ ਹੈ, ਬੇਸ਼ੱਕ ਉਹ ਦਿਖਣ ’ਚ ਆਮ ਇਨਸਾਨ ਦੀ ਤਰ੍ਹਾਂ ਹੀ ਲੱਗਦੇ ਹੋਣ ਕਿਉਂਕਿ ਉਨ੍ਹਾਂ ਦਾ ਹਰ ਕਰਮ ਉੱਚ ਦਰਜੇ ਦਾ ਹੁੰਦਾ ਹੈ।

ਜੋ ਇੱਕ ਮਿਸਾਲ ਅਤੇ ਪ੍ਰੇਰਨਾ ਸਾਬਿਤ ਹੋਣ ਲੱਗਦਾ ਹੈ ਉਸ ਤਾਕਤ ਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕਰਨਾ ਵੀ ਉਸੇ ਇਲਾਹੀ ਤਾਕਤ ਦੇ ਵੱਸ ’ਚ ਹੁੰਦਾ ਹੈ ਜੋ ਉਸਦਾ ਭੇਦੀ ਹੋਵੇ ਜਿਵੇਂ ਕੋਈ ਜੌਹਰੀ ਹੀ ਹੀਰੇ-ਲਾਲ ਦੇ ਬਾਰੇ ਸਾਨੂੰ ਦੱਸ ਸਕਦਾ ਹੈ, ਉਸੇ ਤਰ੍ਹਾਂ ਕਿਸੇ ਉੱਚ ਹਸਤੀ ਦਾ ਮਾਲਕ ਹੀ ਉਸ ਤਾਕਤ ਦੇ ਬਾਰੇ ਸਾਨੂੰ ਦੱਸ ਸਕਦਾ ਹੈ ਜਿਸਨੂੰ ਉਹ ਖੁਦ ਜਾਣਦਾ ਹੋਵੇ ਉਹ ਖੁਦ ਵੀ ਉਸੇ ਇਲਾਹੀ ਤਾਕਤ ਦਾ ਅੱਥਾਹ ਸਾਗਰ ਹੁੰਦਾ ਹੈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਖੁਦ ਇਲਾਹੀ ਤਾਕਤ, ਰੱਬੀ ਮੌਜ ਦੇ ਮਾਲਕ ਸਨ ਆਪਣੇ ਨੂਰਾਨੀ ਸਵਰੂਪ ਨੂੰ ਪਰਮਪਿਤਾ ਜੀ ਦੇ ਪ੍ਰਗਟ ਸਵਰੂਪ ’ਚ ਦੇਖ ਚੁੱਕੇ ਸਨ ਬਸ, ਇਹ ਆਪਣਾ ਸਵਰੂਪ ਦੁਨੀਆਂ ਨੂੰ ਦਿਖਾਉਣਾ ਬਾਕੀ ਸੀ ਸ਼ਹਿਨਸ਼ਾਹ ਜੀ ਨੇ ਆਪਣੇ ਉਸ ਨੂਰਾਨੀ ਸਵਰੂਪ ਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕਰਨ ਦਾ ਦਿਨ 28 ਫਰਵਰੀ ਹੀ ਚੁਣਿਆ ਉਨ੍ਹਾਂ ਨੇ ਆਪਣੇ ਨਿੱਜ ਸਵਰੂਪ ਨੂੰ ਸਿਰਫ ਪ੍ਰਗਟ ਹੀ ਨਹੀਂ ਕੀਤਾ ਸਗੋਂ ‘ਹਰਬੰਸ’ ਤੋਂ ‘ਸਤਿਨਾਮ’ ਰੂਪੀ ਇਲਾਹੀ ਤਾਕਤ ਨੂੰ ਪੂਰੇ ਸ਼ਾਨੋ-ਸ਼ੌਕਤ ਨਾਲ ਠੋਕ-ਵਜਾ ਕੇ ਦੁਨੀਆ ’ਤੇ ਜ਼ਾਹਿਰ ਕਰ ਦਿੱਤਾ।

ਆਪ ਸੇ ਕੋਈ ਕਾਮ ਲੇਨਾ ਹੈ

ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਮਿਤੀ 14 ਮਾਰਚ 1954 ਨੂੰ ਘੁਕਿਆਂਵਾਲੀ ਦਰਬਾਰ ’ਚ ਸਤਿਸੰਗ ਫਰਮਾਇਆ ਸਤਿਸੰਗ ਤੋਂ ਬਾਅਦ ਉਸੇ ਸਤਿਸੰਗ ਵਾਲੇ ਥੜੇ ’ਤੇ ਖੜ੍ਹੇ ਹੋ ਕੇ ਪੂਜਨੀਕ ਬੇਪਰਵਾਹ ਜੀ ਨੇ ਆਪ ਨੂੰ ਆਵਾਜ਼ ਲਗਾ ਕੇ ਅਤੇ ਬੁਲਾ ਕੇ ਫਰਮਾਇਆ ਕਿ ‘ਹਰਬੰਸ ਸਿੰਘ ਜੀ, ਆਜ ਆਪਕੋ ਭੀ ਨਾਮ ਲੇਨੇ ਕਾ ਹੁਕਮ ਹੁਆ ਹੈ ਆਪ ਅੰਦਰ ਜਾਕਰ ਹਮਾਰੇ ਮੂਢੇ ਕੇ ਪਾਸ ਬੈਠੋ, ਹਮ ਭੀ ਅਭੀ ਆਤੇ ਹੈਂ’ ਬੇਪਰਵਾਹੀ ਬਚਨਾਂ ਅਨੁਸਾਰ ਆਪ ਜੀ ਨੇ ਅੰਦਰ ਜਾ ਕੇ ਦੇਖਿਆ।

ਜਿੱਥੇ ਨਾਮ ਅਭਿਲਾਸ਼ੀ ਜੀਵ ਬੈਠੇ ਹੋਏ ਸਨ ਮੂਢੇ ਕੋਲ ਖਾਲੀ ਜਗ੍ਹਾ ਨਹੀਂ ਸੀ, ਤਾਂ ਆਪ ਜੀ ਉਨ੍ਹਾਂ ਨਾਮ ਲੈਣ ਵਾਲਿਆਂ ’ਚ ਪਿੱਛੇ ਹੀ ਬੈਠ ਗਏ ਪੂਜਨੀਕ ਬੇਪਰਵਾਹ ਜੀ ਜਦੋਂ ਅੰਦਰ ਕਮਰੇ ’ਚ ਆਏ ਤਾਂ ਆਪ ਜੀ ਨੂੰ ਬੁਲਾ ਕੇ ਆਪਣੇ ਮੂਢੇ ਕੋਲ ਬਿਠਾਇਆ ਅਤੇ ਬਚਨ ਫਰਮਾਏ, ‘ਆਪਕੋ ਇਸਲੀਏ ਪਾਸ ਬਿਠਾਕਰ ਨਾਮ ਦੇਤੇ ਹੈਂ ਕਿ ਆਪਸੇ ਕੋਈ ਕਾਮ ਲੈਨਾ ਹੈ ਆਪਕੋ ਜ਼ਿੰਦਾਰਾਮ ਕਾ ਲੀਡਰ ਬਨਾਏਂਗੇ, ਜੋ ਦੁਨੀਆਂ ਕੋ ਨਾਮ ਜਪਾਏਗਾ’ ਇਸ ਸਬੰਧੀ ਪੂਜਨੀਕ ਮੌਜੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਇੱਕ ਭਜਨ ਰਾਹੀਂ ਫਰਮਾਉਂਦੇ ਹਨ।

ਸ਼ਾਹ ਮਸਤਾਨਾ ਜੀ ਪੈੜ ਬਤਾਈ ਜੀ, ਇੱਥੋਂ ਲੰਘੀ ਮੌਜ ਇਲਾਹੀ ਜੀ,
ਪਰ ਕਿਸੇ ਦੇ ਸਮਝ ਨ ਆਈ ਜੀ, ਦੰਗ ਰਹਿ ਗਈ ਸਭ ਲੁਕਾਈ ਜੀ,
ਕਰ ਸਕਿਆ ਨਾ ਕੋਈ ਇਤਬਾਰ ਜੀਓ…
‘ਸ਼ਾਹ ਮਸਤਾਨਾ ਜੀ’ ਆਵਾਜ਼ ਲਗਾਈ ਜੀ,
ਪਾਸ ਮੂਢੇ ਕੇ ਬੈਠੋ ਭਾਈ ਜੀ
ਆਜ ਨਾਮ ਕੀ ਦਾਤ ਬਤਾਏਂਗੇ,
ਰੂਹਾਨੀਅਤ ਦਾ ਲੀਡਰ ਬਨਾਏਂਗੇ
ਘੁਕਿਆਂਵਾਲੀ ਹੋਏ ਜਾਹਿਰ ਜੀਓ…’’

ਇਸ ਤਰ੍ਹਾਂ ਪੂਜਨੀਕ ਬੇਪਰਵਾਹ ਜੀ ਆਪ ਜੀ ਨੂੰ ਘੂੰਕਿਆਂਵਾਲੀ ’ਚ 14 ਮਾਰਚ 1954 ਨੂੰ ਖੁਦ ਆਪਣੇ ਕੋਲ ਬਿਠਾ ਕੇ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਪੂਜਨੀਕ ਬੇਪਰਵਾਹ ਜੀ ਨੇ ਦੁਨੀਆਂ ਨੂੰ ਇੱਕ ਵਾਰ ਫਿਰ ਸਪੱਸ਼ਟ ਕਰਕੇ ਦੱਸ ਦਿੱਤਾ ਕਿ ਆਪ ਜੀ ਹੀ ਖੁਦ ਰੱਬੀ ਸਵਰੂਪ ਹਨ।

ਜ਼ਿੰਦਾਰਾਮ ਕਾ ਲੀਡਰ

ਰਾਜਸਥਾਨ ਦੇ ਪਿੰਡ ਕਿੱਕਰਾਂਵਾਲੀ ’ਚ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਫਰਮਾ ਰਹੇ ਸਨ ਇਸ ਸਤਿਸੰਗ ’ਤੇ ਪੂਜਨੀਕ ਪਰਮਪਿਤਾ ਜੀ ਵੀ ਆਪਣੇ ਸਾਥੀ ਸਰਦਾਰ ਮੱਖਣ ਸਿੰਘ (ਓੜ ਨਿਭਾ ਗਏ ਜੀਐੱਸਐੱਮ ਸੇਵਾਦਾਰ) ਨਾਲ ਗਏ ਹੋਏ ਸਨ ਕਿਉਂਕਿ ਪਰਮਪਿਤਾ ਜੀ ਨੂੰ ਬੇਸ਼ੱਕ ਨਾਮ (ਗੁਰੂਮੰਤਰ) ਬੇਪਰਵਾਹ ਜੀ ਨੇ ਕਾਫੀ ਸਮੇਂ ਬਾਅਦ ਦਿੱਤਾ ਸੀ, ਪਰ ਪਰਮਪਿਤਾ ਜੀ ਤਿੰਨ ਸਾਲ ਤੱਕ ਲਗਭਗ ਹਰ ਸਤਿਸੰਗ ’ਤੇ ਜਾਇਆ ਕਰਦੇ ਸਨ, ਸਫਰ ਭਾਵੇਂ ਕਿੰਨਾ ਵੀ ਕਿਉਂ ਨਾ ਹੋਵੇ ਅਤੇ ਸਾਧਨ ਵੀ ਕੋਈ ਹੋਵੇ ਨਾ ਹੋਵੇ ਜਦੋਂਕਿ ਪਿੰਡ ਸ੍ਰੀ ਜਲਾਲਆਣਾ ਸਾਹਿਬ ਤੋਂ ਕਿੱਕਰਾਂਵਾਲੀ ਜ਼ਿਲ੍ਹਾ ਹਨੂੰਮਾਨਗੜ੍ਹ ਕਾਫੀ ਦੂਰ ਹੈ ਅਤੇ ਉਸ ਸਮੇਂ ਊਠ ਅਤੇ ਬੈਲ-ਗੱਡੀਆਂ ਰਾਹੀਂ ਜਾਂ ਫਿਰ ਪੈਦਲ ਹੀ ਚੱਲ ਕੇ ਲੋਕ ਆਇਆ-ਜਾਇਆ ਕਰਦੇ ਸਨ ਪਰਮਪਿਤਾ ਜੀ ਨੂੰ ਦੇਖ ਕੇ ਬੇਪਰਵਾਹ ਜੀ ਬਹੁਤ ਖੁਸ਼ ਹੋਏ।

ਸਰਦੀ ਦਾ ਮੌਸਮ ਸੀ ਸ਼ਾਹ ਮਸਤਾਨਾ ਜੀ ਮਹਾਰਾਜ ਸਵੈਟਰ, ਜਰਸੀਆਂ, ਕੰਬਲ ਆਦਿ ਗਰਮ ਕੱਪੜੇ ਸੰਗਤ ’ਚ ਵੰਡ ਰਹੇ ਸਨ ਫਿਰ ਸ਼ਹਿਨਸ਼ਾਹ ਜੀ ਨੇ ਪਰਮਪਿਤਾ ਜੀ ਨੂੰ ਸਨਮਾਨ ਸਵਰੂਪ ਕੁਝ ਵੱਡਾ ਤੋਹਫਾ ਦੇਣ ਦਾ ਖਿਆਲ ਕੀਤਾ ਇਸ ਦੇ ਲਈ ਉਨ੍ਹਾਂ ਨੇ ਪਰਮਪਿਤਾ ਜੀ ਦੇ ਨਾਲ ਆਏ ਸਰਦਾਰ ਮੱਖਣ ਸਿੰਘ ਤੋਂ ਪੁੱਛਿਆ ਕਿ ਭਾਈ, ਜਬ ਸਿੱਖੋਂ ਮੇਂ ਕਿਸੀ ਕੋ ਲੀਡਰ ਬਨਾਤੇ ਹੈ ਤੋ ਉਸੇ ਕਿਆ ਭੇਂਟ ਕਰਤੇ ਹੈਂ? ਮੱਖਣ ਸਿੰਘ ਨੇ ਦੱਸਿਆ ਕਿ ਅਜਿਹੇ ਮੌਕਿਆਂ ’ਤੇ ਸਨਮਾਨ ਸਵਰੂਪ ਅਕਸਰ ਪਗੜੀ ਅਤੇ ਕਿਰਪਾਨ ਭੇਂਟ ਕੀਤੀ ਜਾਂਦੀ ਹੈ।

ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ  ਨੇ ਇੱਕ ਸੁੰਦਰ ਜਿਹੀ ਪਗੜੀ ਮੰਗਵਾਈ ਅਤੇ ਪਰਮਪਿਤਾ ਜੀ ਨੂੰ ਸਨਮਾਨ ਪੂਰਵਕ ਭੇਂਟ ਕਰਦੇ ਹੋਏ ਆਪਣੇ ਮੁਖਾਰਬਿੰਦ ਤੋਂ ਅਲੌਕਿਕ ਬਚਨ ਫਰਮਾਏ ਕਿ ‘ਆਪ ਕੋ ਰੂਹਾਨੀਅਤ ਕਾ ਲੀਡਰ ਬਨਾਏਂਗੇ, ਆਪ ਸੇ ਸਤਿਗੁਰ ਨੇ ਕੋਈ ਕਾਮ ਲੈਨਾ ਹੈ’ ਇਸ ਤਰ੍ਹਾਂ ਸ਼ਹਿਨਸ਼ਾਹ ਜੀ ਨੇ ਆਪ ਜੀ ਨੂੰ ਆਪਣਾ ਵਾਰਿਸ ਚੁਣ ਲਿਆ ਅਤੇ ਸਭ ਕੁਝ ਸਭ ਦੇ ਸਾਹਮਣੇ ਹੁੰਦੇ ਹੋਏ ਵੀ ਕੋਈ ਇਸ ਰਾਜ ਨੂੰ ਸਮਝ ਨਾ ਸਕਿਆ ਕਿ ਪਰਮਪਿਤਾ ਜੀ ਖੁਦ ਵਾਲੀ ਦੋ ਜਹਾਨ ਹਨ ਜੋ ਮਾਨਸ ਦੇ ਚੋਲੇ ’ਚ ਸਾਡੇ ਵਿਚਕਾਰ ਮੌਜ਼ੂਦ ਹਨ।

ਬੇਪਰਵਾਹੀ ਪ੍ਰੀਖਿਆਵਾਂ

ਆਪ ਜੀ ਜਦੋਂ ਤੋਂ ਆਪਣੇ ਸਤਿਗੁਰੂ, ਮੁਰਸ਼ਿਦ-ਏ-ਕਾਮਿਲ ਦੀ ਪਾਵਨ ਦ੍ਰਿਸ਼ਟੀ ’ਚ ਆਏ, ਉਸੇ ਦਿਨ ਤੋਂ ਹੀ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣਾ ਭਾਵੀ ਉੱਤਰਾਧਿਕਾਰੀ ਮੰਨ ਲਿਆ ਸੀ ਅਤੇ ਉਸੇ ਦਿਨ ਤੋਂ ਆਪ ਜੀ ਦੀ ਪ੍ਰੀਖਿਆ ’ਤੇ ਪ੍ਰੀਖਿਆ ਵੀ ਨਾਲ-ਨਾਲ ਲੈਂਦੇ ਰਹੇ ਇਨ੍ਹਾਂ ਰੂਹਾਨੀ ਪ੍ਰੀਖਿਆਵਾਂ ਦੇ ਚੱਲਦਿਆਂ ਪੂਜਨੀਕ ਬੇਪਰਵਾਹ ਜੀ ਇੱਕ ਵਾਰ ਸ੍ਰੀ ਜਲਾਲਆਣਾ ਸਾਹਿਬ ’ਚ ਪਧਾਰੇ ਅਤੇ 18 ਦਿਨ ਉੱਥੇ ਰਹੇ ਉਸ ਦੌਰਾਨ ਪੂਜਨੀਕ ਬੇਪਰਵਾਹ ਜੀ ਨੇ ਕਦੇ ਗਦਰਾਣਾ ਦਾ ਡੇਰਾ ਗਿਰਵਾ ਦਿੱਤਾ ਅਤੇ ਕਦੇ ਚੋਰਮਾਰ ਦਾ ਡੇਰਾ ਅਤੇ ਜਿਹੜੇ ਡੇਰਿਆਂ ਨੂੰ ਢਹਾਇਆ ਗਿਆ, ਉਨ੍ਹਾਂ ਦਾ ਸਾਰਾ ਮਲਬਾ ਇੱਟਾਂ, ਲੱਕੜ-ਬਾਲਾ, ਸ਼ਤੀਰ, ਗਾਰਡਰ, ਜੰਗਲੇ, ਦਰਵਾਜ਼ੇ ਆਦਿ ਸਭ ਸਮਾਨ ਸ੍ਰੀ ਜਲਾਲਆਣਾ ਸਾਹਿਬ ਡੇਰੇ ’ਚ ਲਿਆਉਣ ਦਾ ਹੁਕਮ ਫਰਮਾਇਆ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਦੀ ਡਿਊਟੀ ਢਾਹੇ ਗਏ ਗਦਰਾਣਾ ਡੇਰੇ ਦੇ ਮਲਬਾ ਢੋਣ ਦੀ ਲਗਾਈ ਸੀ ਇੱਧਰ ਹਾਲੇ ਮਲਬਾ ਆਦਿ ਸਮਾਨ ਢੋਇਆ ਜਾ ਰਿਹਾ ਸੀ।

ਆਪ ਜੀ ਹਾਲੇ ਗਦਰਾਣਾ ਡੇਰੇ ਦਾ ਸਮਾਨ ਚੁੱਕਵਾ ਰਹੇ ਸਨ, ਤਾਂ ਉੱਧਰ ਪੂਜਨੀਕ ਸਾਈਂ ਜੀ ਨੇ ਉੱਥੇ ਇਕੱਠਾ ਕੀਤਾ ਹੋਇਆ ਸਮਾਨ ਘੂੰਕਿਆਂਵਾਲੀ ਦੇ ਸੇਵਾਦਾਰਾਂ ਰਾਹੀਂ ਉੱਥੇ ਦਰਬਾਰ ’ਚ ਭਿਜਵਾ ਦਿੱਤਾ ਅਤੇ ਗਦਰਾਣਾ ਦੀ ਸਾਧ-ਸੰਗਤ ਦੀ ਪੁਰਜ਼ੋਰ ਬੇਨਤੀ ’ਤੇ ਉੱਥੇ ਡੇਰਾ ਫਿਰ ਤੋਂ ਬਣਾਉਣ ਦਾ ਆਦੇਸ਼ ਦੇ ਦਿੱਤਾ ਇੱਧਰ ਆਪ ਜੀ ਜਿੱਥੇ ਗਦਰਾਣਾ ਦੇ ਗਿਰਾਏ ਗਏ ਡੇਰੇ ਦਾ ਮਲਬਾ ਆਦਿ ਢੋਂਦੇ ਅਤੇ ਢੁਆਉਂਦੇ ਰਹੇ, ਤਾਂ ਉੱਧਰ ਸਾਈ ਜੀ ਨੇ ਆਪ ਵੱਲੋਂ ਲਿਆਂਦਾ ਗਿਆ ਸਮਾਨ ਘੂੰਕਿਆਂਵਾਲੀ ਦਰਬਾਰ ’ਚ ਭਿਜਵਾ ਦਿੱਤਾ ਇਹ ਖੁਦ ਕੁੱਲ ਮਾਲਕ ਪੂਜਨੀਕ ਬੇਪਰਵਾਹ ਜੀ ਦਾ ਅਲੌਕਿਕ ਖੇਡ ਸੀ ਅਤੇ ਜੋ ਕਿ ਅਸਲ ’ਚ ਆਪ ਜੀ ਦੀ ਪ੍ਰੀਖਿਆ ਸੀ।

ਪਰ ਆਪ ਜੀ ਤਾਂ ਪਹਿਲੇ ਦਿਨ ਤੋਂ ਹੀ ਆਪਣੇ ਆਪ ਨੂੰ ਪੂਰਨ ਤੌਰ ’ਤੇ ਆਪਣੇ ਪੂਜਨੀਕ ਮੁਰਸ਼ਿਦ-ਏ-ਕਾਮਿਲ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਸੌਂਪ ਚੁੱਕੇ ਸਨ ਆਪ ਜੀ ਨੇ ਆਪਣੇ ਸੱਚੇ ਰਹਿਬਰ ਜੀ ਦੇ ਹਰ ਹੁਕਮ ਨੂੰ ਸਤਿਬਚਨ ਕਹਿ ਕੇ ਮੰਨਿਆ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਜੀ ਨੇ ਹਰ ਤਰ੍ਹਾਂ ਨਾਲ ਆਪ ਜੀ ਨੂੰ ਆਪਣੇ ਯੋਗ ਪਾਇਆ ਅਤੇ ਇੱਕ ਦਿਨ ਸਾਧ-ਸੰਗਤ ਸੇਵਾਦਾਰਾਂ ’ਚ ਇਸਦਾ ਖੁਲਾਸਾ ਵੀ ਕੀਤਾ ਕਿ ‘ਅਸੀਂ ਸਰਦਾਰ ਹਰਬੰਸ ਸਿੰਘ ਜੀ ਕਾ ਇਮਤਿਹਾਨ ਲੀਆ, ਪਰ ਉਨਹੇ ਪਤਾ ਭੀ ਨਹੀਂ ਚਲਨੇ ਦੀਆ’।

ਇੱਕ ਹੋਰ ਸਖ਼ਤ ਇਮਤਿਹਾਨ:

ਫਿਰ ਇੱਕ ਦਿਨ ਆਪ ਜੀ ਨੂੰ ਆਪਣੇ ਹਵੇਲੀਨੁਮਾ ਮਕਾਨ ਨੂੰ ਤੋੜਨ ਅਤੇ ਉਸਦਾ ਮਲਬਾ ਅਤੇ ਸਾਰਾ ਸਮਾਨ ਡੇਰਾ ਸੱਚਾ ਸੌਦਾ ਦਰਬਾਰ ’ਚ ਲਿਆਉਣ ਦਾ ਬੇਪਰਵਾਹੀ ਹੁਕਮ ਹੋਇਆ ਦੁਨੀਆਂਦਾਰੀ ਦੀ ਨਜ਼ਰ ’ਚ ਤਾਂ ਉਨ੍ਹਾਂ ਲਈ ਇੱਕ ਬਹੁਤ ਸਖ਼ਤ ਪ੍ਰੀਖਿਆ ਸੀ, ਪਰ ਆਪ ਜੀ ਨੇ ਦੁਨੀਆਂ ਦੀ ਲੋਕ-ਲਾਜ਼ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ ਅਤੇ ਸ਼ਹਿਨਸ਼ਾਹੀ ਆਦੇਸ਼ ਅਨੁਸਾਰ ਆਪਣੇ ਖੁਦ-ਖੁਦਾ ਦੇ ਬਚਨਾਂ ’ਤੇ ਹੱਸਦੇ ਹੋਏ ਫੁੱਲ ਚੜਾਏ ਆਪਣੇ ਐਨੇ ਵੱਡੇ ਹਵੇਲੀਨੁਮਾ ਮਕਾਨ ਨੂੰ ਆਪ ਜੀ ਨੇ ਖੁਦ ਆਪਣੇ ਹੱਥਾਂ ਨਾਲ ਤੋੜ-ਸੁੱਟਿਆ ਇੱਟ-ਇੱਟ ਕਰ ਦਿੱਤੀ ਅਤੇ ਹਵੇਲੀ ਦਾ ਸਾਰਾ ਮਲਬਾ ਇੱਟ, ਗਾਰਡਰ, ਸ਼ਤੀਰ, ਲੱਕੜ-ਬਾਲਾ ਆਦਿ ਟਰੱਕਾਂ, ਟਰੈਕਟਰ-ਟਰਾਲੀਆਂ ’ਚ ਭਰ ਕੇ ਆਪਣੇ ਪਿਆਰੇ ਖੁਦਾ ਦੇ ਬਚਨ ਅਨੁਸਾਰ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਲਿਆ ਕੇ ਰੱਖ ਦਿੱਤਾ।

ਮਾਹਵਰੀ ਸਤਿਸੰਗ ਦਾ ਦਿਨ ਸੀ ਸ਼ਨਿੱਚਰਵਾਰ ਅੱਧੀ ਰਾਤ ਨੂੰ ਪੂਜਨੀਕ ਬੇਪਰਵਾਹ ਜੀ ਤੇਰਾਵਾਸ ਤੋਂ ਬਾਹਰ ਆਏ ਅਤੇ ਡੇਰੇ ’ਚ ਪਏ ਸਮਾਨ ਦੇ ਐਨੇ ਵੱਡੇ ਢੇਰ ਨੂੰ ਦੇਖ ਕੇ ਕੜਕ ਆਵਾਜ਼ ’ਚ ਆਦੇਸ਼ ਫਰਮਾਇਆ ਕਿ ‘ਯੇ ਕਿਸਕਾ ਸਮਾਨ ਹੈ, ਅਭੀ ਬਾਹਰ ਨਿਕਾਲੋ ਕੋਈ ਹਮਸੇ ਪੂਛੇ ਕਿ ਗਰੀਬ ਮਸਤਾਨਾ ਲੋਗੋਂ ਕੇ ਘਰ ਗਿਰਾਤਾ ਫਿਰਤਾ ਹੈ ਤੋ ਹਮ ਕਿਆ ਜਵਾਬ ਦੇਂਗੇ? ਅਤੇ ਆਪਣੇ ਸਮਾਨ ਦੀ ਖੁਦ ਰੱਖਵਾਲੀ ਕਰਨ ਦਾ ਵੀ ਆਦੇਸ਼ ਫਰਮਾਇਆ।

ਸਖ਼ਤ ਸਰਦੀ ਦਾ ਮੌਸਮ ਅਤੇ ਉੱਪਰ ਤੋਂ ਬੂੰਦਾਂਬਾਂਦੀ ਵੀ ਚੱਲ ਰਹੀ ਸੀ ਅਤੇ ਤੇਜ਼ ਚੱਲ ਰਹੀ ਸ਼ੀਤ ਲਹਿਰ ਨੇ ਵਾਤਾਵਰਨ ਨੂੰ ਹੋਰ ਵੀ ਸ਼ੀਤਮਈ ਬਣਾ ਦਿੱਤਾ ਸੀ ਐਨੀ ਜ਼ਬਰਦਸਤ ਠੰਢ ਕਿ ਹੱਥ-ਪੈਰ ਸੁੰਨ ਹੋ ਰਹੇ ਸਨ ਆਪ ਜੀ ਬਿਨਾ ਕੋਈ ਪ੍ਰਵਾਹ ਕੀਤੇ ਆਪਣੇ ਮੁੁਰਸ਼ਿਦ ਦੇ ਆਦੇਸ਼ ਅਨੁਸਾਰ ਖੁੱਲ੍ਹੇ ਆਸਮਾਨ ਦੇ ਹੇਠਾਂ ਬਾਹਰ ਸਮਾਨ ਦੇ ਕੋਲ ਬੈਠ ਕੇ ਬੇਪਰਵਾਹੀ ਅਲੌਕਿਕ ਅਨੰਦ ਨੂੰ ਮਾਣਦੇ ਰਹੇ ਅਤੇ ਪੂਰੀ ਰਾਤ ਇਸੇ ਤਰ੍ਹਾਂ ਲੰਘਾ ਦਿੱਤੀ ਸਵੇਰ ਹੁੰਦੇ ਹੀ ਬੇਪਰਵਾਹ ਜੀ ਦੇ ਹੁਕਮ ਨਾਲ ਸਾਰਾ ਸਮਾਨ ਆਈ ਹੋਈ ਸੰਗਤ ’ਚ ਵੰਡ ਕੇ ਆਪ ਜੀ ਬੇਪਰਵਾਹੀ ਪਾਕ-ਪਵਿੱਤਰ ਹਜ਼ੂਰੀ ’ਚ ਆ ਕੇ ਬੈਠ ਗਏ ਇਸ ਸਬੰਧੀ ਆਪ ਜੀ ਆਪਣੇ ਇੱਕ ਭਜਨ-ਸ਼ਬਦ ’ਚ ਵੀ ਫਰਮਾਉਂਦੇ ਹਨ-

ਪ੍ਰੇਮ ਵਾਲਾ ਰੋਗ ‘ਸ਼ਾਹ ਸਤਿਨਾਮ ਜੀ’ ਵੀ ਦੇਖਿਆ
ਆਪਣੀ ਕੁੱਲੀ ਨੂੰ ਹੱਥੀਂ, ਅੱਗ ਲਾ ਕੇ ਸੇਕਿਆ
ਕਰਤਾ ਹਵਾਲੇ ਵੈਦ (ਵੈਧ) ‘ਸ਼ਾਹ ਮਸਤਾਨ’ ਤੇ,
ਰੋਗ ਟੁੱਟ ਜਾਂਦੇ…

ਮੁਨਿਆਦੀ ਸੁਣਨਾ ਗੌਰ ਨਾਲ, ਫਿਰ ਗੱਲ ਕਰਨਾ ਕਿਸੇ ਹੋਰ ਨਾਲ

ਇਹ ਬੇਪਰਵਾਹੀ ਬਚਨ ਉਸ ਇਤਿਹਾਸਕ ਘਟਨਾ ਦੀ ਸ਼ੋਭਾ ਬਣੇ ਜਦੋਂ 28 ਫਰਵਰੀ 1960 ਨੂੰ ਪਰਮਪਿਤਾ ਜੀ ਨੂੰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣਾ ਜਾਨਾਸ਼ੀਣ ਬਣਾ ਲਿਆ ਅਤੇ ਫਿਰ ਇੱਕ ਸ਼ਾਹੀ ਜਲਸਾ ਪੂਰੇ ਸਰਸਾ ਸ਼ਹਿਰ ’ਚ ਕੱਢਿਆ ਗਿਆ ਸ਼ਹਿਨਸ਼ਾਹ ਮਸਤਾਨਾ ਜੀ ਨੇ ਡੰਕੇ ਦੀ ਚੋਟ ’ਤੇ ਸਭ ਦੇ ਸਾਹਮਣੇ ਪਰਮਪਿਤਾ ਜੀ ਨੂੰ ਆਪਣਾ ਵਾਰਿਸ ਬਣਾਇਆ ਅਤੇ ਉਸੇ ਖੇਡ ਨੂੰ ਪੂਰੀ ਦੁਨੀਆਂ ਦੇ ਸਾਹਮਣੇ ਰੱਖਣ ਲਈ ਇਹ ਸ਼ਾਹੀ ਜੁਲੂਸ ਸਜਾਇਆ ਗਿਆ ਸ਼ਾਹ ਮਸਤਾਨਾ ਜੀ ਨੇ ਸਭ ਨੂੰ ਇਸ ਜਲੂਸ ’ਚ ਜਾਣ ਦਾ ਹੁਕਮ ਦਿੱਤਾ ਅਤੇ ਫ਼ਰਮਾਇਆ ਕਿ ਸਭ ਨੇ ਜ਼ੋਰ ਸ਼ੋਰ ਨਾਲ ਇਹ ਕਹਿਣਾ ਹੈ।

ਕਿ ‘ਮੁਨਿਆਦੀ ਸੁਣੋ ਗੌਰ ਸੇ, ਫਿਰ ਬਾਤ ਕਰਨਾ ਕਿਸੀ ਔਰ ਸੇ’ ਤਾਂ ਕਿ ਲੋਕ ਇਸ ਸੱਚਾਈ ਤੋਂ ਵਾਕਿਫਕਾਰ ਹੋ ਸਕਣ ਪਰਮਪਿਤਾ ਜੀ ਨੂੰ ਸ਼ਾਹੀ ਲਿਬਾਸ ਅਤੇ ਨਵੇਂ-ਨਵੇਂ ਨੋਟਾਂ ਦੇ ਲੰਮੇ-ਲੰਮੇ ਹਾਰਾਂ ਨਾਲ ਸਜਾ ਕੇ ਇੱਕ ਖੁਲ੍ਹੀ ਜੀਪ ’ਚ ਭੇਜਿਆ ਗਿਆ ਲੋਕਾਂ ਨੂੰ ਆਪਣੇ ਉੱਤਰਾਧਿਕਾਰੀ ਬਾਰੇ ਦੱਸਣ ਲਈ ਸਮੇਂ ਦੇ ਅਨੁਸਾਰ ਜਿਹੋ-ਜਿਹਾ ਸਾਧਨ ਬਣਿਆ, ਉਸੇ ਅਨੁਸਾਰ ਹੀ ਸ਼ਹਿਨਸ਼ਾਹ ਮਸਤਾਨਾ ਜੀ ਨੇ ਖੂਬ ਢਿੰਢੋਰਾ ਵਜਵਾਇਆ ਤਾਂ ਕਿ ਕੋਈ ਸ਼ੰਕਾ ’ਚ ਨਾ ਰਹੇ ਮੌਜਿਜ਼ ਸੇਵਾਦਾਰਾਂ ਨੂੰ ਸਖ਼ਤ ਹਿਦਾਇਤ ਦਿੱਤੀ ਗਈ ਕਿ ਸਭ ਨੇ ਹਰ ਬਾਜ਼ਾਰ ਅਤੇ ਚੌਂਕ-ਚੌਰਾਹੇ ’ਤੇ ਜਾਣਾ ਹੈ ਅਤੇ ਇਸ ਗੱਲ ਨੂੰ ਜ਼ੋਰ-ਸ਼ੋਰ ਨਾਲ ਕਹਿਣਾ ਹੈ ਕਿ ਅਸੀਂ ਸ੍ਰੀ ਜਲਾਲਆਣਾ ਸਾਹਿਬ ਦੇ ਸਰਦਾਰ ਸਾਹਿਬ ਨੂੰ ਆਪਣਾ ਵਾਰਿਸ ਬਣਾ ਲਿਆ ਹੈ ਸਾਈਂ ਜੀ ਦੇ ਆਦੇਸ਼ ਅਨੁਸਾਰ ਪੂਰੀ ਸਾਧ-ਸੰਗਤ ਇਸ ਜੁਲੂਸ ਦਾ ਹਿੱਸਾ ਬਣੀ ਅਤੇ ਪੂਰਾ ਦਿਨ ਸਾਰੇ ਸ਼ਹਿਰ ’ਚ ਘੁੰਮ-ਘੁੰਮ ਕੇ ਇਲਾਹੀ ਹੁਕਮ ਦਾ ਡੰਕਾ ਵਜਾਇਆ।

ਸ਼ਾਮ ਨੂੰ ਜੁਲੂਸ ਦੀ ਵਾਪਸੀ ’ਤੇ ਪੂਜਨੀਕ ਬੇਪਰਵਾਹ ਜੀ ਨੇ ਖੁਦ ਡੇਰੇ ਦੇ ਬਾਹਰ ਮੇਨ ਗੇਟ ’ਤੇ ਆਪ ਜੀ ਦਾ ਸਵਾਗਤ ਕੀਤਾ ਪੂਜਨੀਕ ਬੇਪਰਵਾਹ ਜੀ ਨੇ ਮੌਜੂਦ ਸਾਧ-ਸੰਗਤ ’ਚ ਇਲਾਹੀ ਬਚਨ ਫਰਮਾਇਆ ਕਿ ‘ਆਜ ਸੇ ਸਰਦਾਰ ਹਰਬੰਸ ਸਿੰਘ ਕੋ ਆਤਮਾ ਸੇ ਪਰਮਾਤਮਾ, ਸਤਿਨਾਮ ਕੁੱਲ ਮਾਲਿਕ, ਅਪਨਾ ਰੂਪ ਬਨਾ ਦੀਆ ਹੈ ਅਸੀਂ ਇਨਹੇ ਅਪਨਾ ਰੂਪ ਬਨਾ ਲੀਆ ਹੈ ਯੇ ਵੋ ਹੀ ਸਤਿਨਾਮ ਹੈਂ ਜਿਸਕੇ ਸਹਾਰੇ ਯੇ ਸਭ ਖੰਡ-ਬ੍ਰਹਿਮੰਡ ਖੜੇ ਹੈਂ’।

ਉਪਰੰਤ ਪੂਜਨੀਕ ਬੇਪਰਵਾਹ ਜੀ ਨੇ ਜਲੂਸ ’ਚ ਸ਼ਾਮਲ ਹੋਈ ਸਾਰੀ  ਸਾਧ-ਸੰਗਤ ਨੂੰ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪ੍ਰਸ਼ਾਦ ਦਿੱਤਾ ਅਤੇ ਆਪ ਜੀ ਨੂੰ ਖੁਦ ਅਨਾਮੀ ਗੋਲ ਗੁਫਾ (ਤੇਰਾਵਾਸ) ’ਚ ਲੈ ਕੇ ਗਏ ਇਸ ਤੇਰਾਵਾਸ ’ਚ ਲਗਭਗ ਸਾਰਾ ਸਮਾਨ ਆਪ ਜੀ ਦੀ ਹਵੇਲੀ ਦਾ ਹੀ ਵਰਤੋਂ ਵਿੱਚ ਲਿਆਂਦਾ ਗਿਆ ਹੈ ਪੂਜਨੀਕ ਬੇਪਰਵਾਹ ਜੀ ਨੇ ਫਰਮਾਇਆ ਕਿ ‘ਯੇ ਤੀਨ ਮੰਜ਼ਿਲੀ ਗੋਲ ਗੁਫਾ (ਤੇਰਾਵਾਸ) ਸ਼ਾਹ ਸਤਿਨਾਮ ਸਿੰਘ ਜੀ ਕੋ ਇਨਕੀ ਜ਼ਬਰਦਸਤ ਕੁਰਬਾਨੀ ਕੇ ਬਦਲੇ ਇਨਾਮ ਮੇਂ ਦੀ ਗਈ ਹੈ, ਵਰਨਾ ਹਰ ਕੋਈ ਯਹਾਂ ਰਹਿਨੇ ਕਾ ਹੱਕਦਾਰ ਨਹੀਂ ਹੈ ਜਿਸ ਪ੍ਰਕਾਰ ਮਿਸਤਰੀ ਭਾਈਓਂ ਨੇ ਇਸ ਬਿਲਡਿੰਗ (ਤੇਰਾਵਾਸ) ਕੀ ਮਜ਼ਬੂਤੀ ਕੇ ਲੀਏ ਤੀਨ ਬੰਦ ਲਗਾਏ ਹੈਂ, ਇਸੀ ਤਰਹ ਹਮਨੇ ਭੀ ਸਤਿਨਾਮ ਸਿੰਘ ਪਰ ਏਕ-ਦੋ-ਤੀਨ ਬੰਦ ਲਗਾ ਦੀਏ ਹੈਂ ਨਾ ਯੇ ਹਿਲ ਸਕੇਂਗੇ ਔਰ ਨਾ ਹੀ ਕੋਈ ਇਨਹੇਂ ਹਿਲਾ ਸਕੇਗਾ’।

ਗੁਰਗੱਦੀ ਬਖਸ਼ਿਸ਼

ਇੱਧਰ ਸ਼ਹਿਨਸ਼ਾਹੀ ਸਟੇਜ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਪੂਜਨੀਕ ਬੇਪਰਵਾਹ ਜੀ ਨੇ ਆਪਣੇ ਸੇਵਾਦਾਰਾਂ ਨੂੰ ਆਪ ਜੀ ਨੂੰ ਤੇਰਾਵਾਸ ਤੋਂ ਬੁਲਾ ਕੇ ਲਿਆਉਣ ਦਾ ਹੁਕਮ ਦਿੱਤਾ ਇਲਾਹੀ ਹੁਕਮ ਪਾ ਕੇ ਇੱਕ-ਦੋ ਸੇਵਾਦਾਰ ਤੇਰਾਵਾਸ ਵੱਲ ਭੱਜੇ ਪੂਜਨੀਕ ਬੇਪਰਵਾਹ ਜੀ ਨੇ ਉਨ੍ਹਾਂ ਨੂੰ ਰੋਕਦੇ ਹੋਏ ਫਰਮਾਇਆ, ‘ਨਹੀਂ ਭਾਈ, ਐਸੇ ਨਹੀਂ! ਦਸ ਸੇਵਾਦਾਰ ਪੰਚਾਇਤ ਕੇ ਰੂਪ ਮੇਂ ਜਾਓ ਔਰ ਸਤਿਨਾਮ ਸਿੰਘ ਜੀ ਕੋ ਪੂਰਨ ਸਨਮਾਨ ਕੇ ਸਾਥ ਸਟੇਜ ਪਰ ਲੇਕਰ ਆਓ’। ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਸ਼ਾਹੀ ਸਟੇਜ ’ਤੇ ਆਪਣੇ ਨਾਲ ਬਿਰਾਜਮਾਨ ਕਰਕੇ ਸਾਧ-ਸੰਗਤ ’ਚ ਫਰਮਾਇਆ, ‘ਅਸੀਂ ਅਪਨੇ ਪਿਆਰੇ ਮੁਰਸ਼ਿਦ ਦਾਤਾ ਸਾਵਣ ਸ਼ਾਹ ਜੀ ਕੇ ਹੁਕਮ ਸੇ ਸਰਦਾਰ ਸਤਿਨਾਮ ਸਿੰਘ ਜੀ ਕੋ ਆਤਮਾ ਸੇ ਪਰਮਾਤਮਾ ਕਰ ਦੀਆ ਹੈ।

ਇਨਹੇਂ ਅਪਨਾ ਰੂਪ ਬਨਾਇਆ ਹੈ ਯੇ ਵੋ ਹੀ ਸਤਿਨਾਮ ਹੈਂ ਜਿਸੇ ਦੁਨੀਆਂ ਜਪਦੀ-ਜਪਦੀ ਮਰ ਗਈ ਅਸੀਂ ਇਨਹੇਂ ਸੱਚੇ ਦਾਤਾ ਸਾਵਣ ਸ਼ਾਹ ਸਾਈਂ ਕੇ ਹੁਕਮ ਸੇ ਅਰਸ਼ੋਂ ਸੇ ਲਾਕਰ ਤੁਮਹਾਰੇ ਸਾਮਨੇ ਬਿਠਾ ਦੀਆ ਹੈ ਜੋ ਇਨਕੇ ਪੀਠ ਪੀਛੇ ਭੀ ਦਰਸ਼ਨ ਕਰ ਲੇਗਾ, ਵੋ ਭੀ ਨਰਕੋਂ ਮੇਂ ਨਹੀਂ ਜਾਏਗਾ ਉਸਕਾ ਉੱਧਾਰ ਭੀ ਯੇ ਅਪਨੀ ਰਹਿਮਤ ਸੇ ਕਰੇਂਗੇ’ ਇਸ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ 28 ਫਰਵਰੀ 1960 ਨੂੰ ਗੁਰਗੱਦੀ ਸੌਂਪ ਕੇ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੇ ਪਾਤਸ਼ਾਹ ਬਿਰਾਜਮਾਨ ਕੀਤਾ ਅਤੇ ਡੇਰਾ ਸੱਚਾ ਸੌਦਾ ਅਤੇ ਆਪਣੇ ਸਾਰੇ ਅਧਿਕਾਰ ਵੀ ਉਸੇ ਦਿਨ ਆਪ ਜੀ ਨੂੰ ਸੌਂਪ ਦਿੱਤੇ ਪੂਜਨੀਕ ਬੇਪਰਵਾਹ ਸਾਈਂ ਜੀ ਖੁਦ ਵੀ ਲਗਭਗ ਦੋ ਮਹੀਨੇ ਸਾਖਸ਼ਾਤ ਬਾਡੀ ਰੂਪ ’ਚ ਬਿਰਾਜਮਾਨ ਰਹੇ।

ਅਬ ਜੋ ਭੀ ਕਰੇਂਗੇ, ਯੇ ਹੀ ਕਰੇਂਗੇ

ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਦੁਨੀਆ ਨੂੰ ਆਪਣੇ ਹਰ ਤੌਰ-ਤਰੀਕੇ ਨਾਲ ਸਮਝਾਇਆ ਅਤੇ ਪੱਕਾ ਕੀਤਾ ਕਿ ਸਤਿਨਾਮ ਸਿੰਘ ਜੀ ਹੀ ਸਾਡਾ ਰੂਪ ਹਨ ਇਨ੍ਹਾਂ ’ਤੇ ਸਾਡੇ ਤੋਂ ਵਧ ਕੇ ਵਿਸ਼ਵਾਸ ਕਰਨਾ ਅਤੇ ਸਾਡੇ ਤੋਂ ਜਿਆਦਾ ਪ੍ਰੇਮ ਕਰਨਾ ਹੈ ਪਰਮਪਿਤਾ ਜੀ ਨੂੰ ਆਪਣਾ ਜਾਨਾਸ਼ੀਨ ਬਣਾ ਕੇ ਸ਼ਹਿਨਸ਼ਾਹ ਜੀ ਆਪ ਜੀ ਨੂੰ ਆਪਣੇ ਨਾਲ ਸਟੇਜ ’ਤੇ ਬਿਠਾਉਂਦੇ ਅਤੇ ਜਦੋਂ ਵੀ ਕੋਈ ਕੁਝ ਅਰਜ ਕਰਦਾ ਤਾਂ ਇਹੀ ਕਹਿ ਦਿੰਦੇ ਕਿ, ‘ਅਬ ਜੋੋ ਕਰਨਾ ਹੈ, ਇਨਹੋਂ ਨੇ ਹੀ ਕਰਨਾ ਹੈ ਹਮਾਰਾ ਕਾਮ ਮੁੱਕ ਗਿਆ ਹਮ ਅਬ ਆਜ਼ਾਦ ਹੈ ਜਿਸਨੇ ਜੋ ਲੇਨਾ ਹੈ ਇਨਸੇ ਹੀ ਲੇਨਾ ਔਰ ਦਰਸ਼ਨ ਭੀ ‘ਸਤਿਨਾਮ’ ਜੀ ਕੇ ਹੀ ਕਰਨੇ ਹੈਂ’ ਸਾਈਂ ਜੀ ਨੇ ਕਈ ਵਾਰ ਸੇਵਾਦਾਰਾਂ ਨੂੰ ਵੀ ਫਰਮਾਇਆ ਕਿ ਹਮਨੇ ‘ਸਤਿਨਾਮ’ ਤੁਮਹੇ ਦੇ ਦੀਆ ਹੈ ਉਨਕੇ ਹੁਕਮ ਮੇਂ ਰਹਿਣਾ!

ਜੋ ਇਨਕੇ ਹੁਕਮ ਮੇਂ ਰਹੇਗਾ, ਮੇਵਾ ਖਾਏਗਾ ਜੋ ਨਹੀਂ ਮਾਨੇਗਾ, ਵੋ ਨਰਕੋਂ ਮੇਂ ਜਾਏਗਾ ਇਸਰਾਰ ਨੇ ਹਮੇਂ ਐਸਾ ਸੋਹਣਾ, ਸੁੰਦਰ ਨੌਜਵਾਨ ਦੀਆ ਐਸਾ ਪੂਰੇ ਹਿੰਦੁਸਤਾਨ ਮੇਂ ਨਹੀਂ ਹੈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਲਗਭਗ ਦੋ ਮਹੀਨੇ ਤੱਕ ਪਰਮਪਿਤਾ ਜੀ ਨਾਲ ਸਟੇਜ ’ਤੇ ਬਿਰਾਜਮਾਨ ਰਹੇ ਅਤੇ ਆਪਣੇ ਅਲੌਕਿਕ ਖੇਡ ਨੂੰ ਯਕੀਨੀ ਬਣਾਇਆ ਆਪਣਾ ਨੂਰੀ ਚੋਲਾ ਬਦਲਣ ਤੋਂ ਪਹਿਲਾਂ 16 ਅਪਰੈਲ ਨੂੰ ਸ਼ਾਹ ਮਸਤਾਨਾ ਜੀ ਮਹਾਰਾਜ ਦਿੱਲੀ ਗਏ ਉੱਥੇ ਪ੍ਰੇਮੀ ਸੂਦ ਸਾਹਿਬ ਦੇ ਘਰ ਚਰਨ ਟਿਕਾਏ ਉੱਥੇ ਇੱਕ ਹੋਰ ਸਰਧਾਲੂ ਰੱਖਾ ਰਾਮ ਦਰਸ਼ਨਾਂ ਲਈ ਆਇਆ ਅਤੇ ਸ਼ਹਿਨਸ਼ਾਹ ਜੀ ਨੂੰ ਅਰਜ ਕਰਨ ਲੱਗਿਆ ਕਿ ਆਪ ਜੀ ਮੇਰੇ ਘਰ ਵੀ ਚਰਨ ਟਿਕਾਓ ਅਤੇ ਲੰਗਰ-ਭੋਜਨ ਗ੍ਰਹਿਣ ਕਰੋ ਜੀ ਇਸ ’ਤੇ ਸ਼ਹਿਨਸ਼ਾਹ ਜੀ ਨੇ ਜਵਾਬ ਦਿੰਦਿਆਂ ਫਰਮਾਇਆ।

ਹਮ ਲੰਗਰ ਨਹੀਂ ਖਾਏਂਗੇ! ਲੰਗਰ ਖਿਲਾਨਾ ਹੈ ਤੋ ‘ਸਤਿਨਾਮ’ ਜੀ ਕੋ ਲੈ ਜਾਓ ਇਨਹੇਂ ਹੀ ਖਿਲਾਓ ਆਗੇ ਸੇ ਭੀ ਇਨਹੇ ਹੀ ਖਿਲਾਨਾ ਹੈ ਕੁਝ ਦੇਰ ਹੋਰ ਗੱਲਬਾਤ ਚੱਲੀ ਉਹ ਪ੍ਰੇਮੀ ਇਸ ਬਚਨ ਨੂੰ ਜਿਵੇਂ ਅਣਦੇਖਿਆ ਕਰਦੇ ਹੋਏ ਫਿਰ ਅਰਜ਼ ਕਰਨ ਲੱਗਿਆ, ਸਾਈਂ ਜੀ ਆਪ ਜੀ ਮੇਰੇ ਘਰ ਆਓ ਅਤੇ ਲੰਗਰ ਗ੍ਰਹਿਣ ਕਰੋ ਤਾਂ ਇਸ ’ਤੇ ਸ਼ਹਿਨਸ਼ਾਹ ਜੀ ਜੋਸ਼ ਨਾਲ ਬੋਲੇ, ਵਰੀ! ਜਬ ਤੁਮਹੇਂ ‘ਸਤਿਨਾਮ’ ਦੇ ਦੀਆ ਹੈ ਔਰ ਤੁਮਹਾਰੇ ਸਾਥ ਭੇਜ ਰਹੇ ਹੈਂ ਫਿਰ ਤੇਰੇ ਕੋ ਔਰ ਕਿਆ ਚਾਹੀਏ ਯੇ ਹੀ ਲੰਗਰ ਖਾਏਂਗੇ ਜੋ ਭੀ ਕਰਨਾ ਹੈ ਅਬ ਇਨਹੋ ਨੇ ਹੀ ਕਰਨਾ ਹੈ ਅਬ ਯੇ ਹੀ ਸਭ ਕੁਛ ਹੈਂ।

ਜਬ ਦੁਕਾਨ ਚਲੇਗੀ ਤੋ ਦੇਖਣਾ

ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਬਾਰੇ ਬੜੇ ਸਪੱਸ਼ਟ ਅਤੇ ਖੁੱਲ੍ਹੇ ਸ਼ਬਦਾਂ ’ਚ ਦੱਸਿਆ ਸੰਗਤ ਨੂੰ ਆਗਾਹ ਕੀਤਾ, ਕਿ ਸਰਦਾਰ ਸਤਿਨਾਮ ਸਿੰਘ ਜੀ ਹਮਾਰਾ ਹੀ ਸਵਰੂਪ ਹੈਂ, ਔਰ ਇਨਸੇ ਬੜ-ਚੜ ਕਰ ਪ੍ਰੇਮ ਕਰਨਾ ਇਨਕੇ ਹੁਕਮ ਕੋ ਮਾਨਣਾ ਔਰ ਸੇਵਾ ਕਾ ਮੇਵਾ ਖਾਣਾ ਸ਼ਾਹ ਮਸਤਾਨਾ  ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਦੇ ਬਾਰੇ ਵੀ ਬੜਾ ਠੋਕ-ਵਜਾ ਕੇ ਦੱਸਿਆ ਤਾਂ ਕਿ ਕਿਸੇ ਦੇ ਸਮਝਣ ’ਚ ਕੋਈ ਕੋਰ-ਕਸਰ ਨਾ ਰਹਿ ਜਾਵੇ ਇੱਕ ਵਾਰ ਇੱਕ ਸੇਵਾਦਾਰ ਦੇ ਮਨ ’ਚ ਸ਼ੰਕਾ ਹੋਈ ਕਿ ਪਤਾ ਨਹੀਂ ਡੇਰਾ ਸੱਚਾ ਸੌਦਾ ’ਚ ਅੱਗੇ ਭਵਿੱਖ ’ਚ ਕੀ ਹੋਵੇਗਾ?

ਸਹਿਨਸ਼ਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਪੰਡਾਲ ’ਚ ਘੁੰਮ ਰਹੇ ਸਨ ਉਸਨੇ ਸੋਚਿਆ ਕਿ ਆਪਣੀ ਇਸ ਸ਼ੰਕਾ ਬਾਰੇ ਗੱਲ ਕਰ ਲਵਾਂ ਉਸਨੇ ਅਰਜ ਕੀਤੀ ਕਿ ਸਾਈਂ ਜੀ, ਮਨ ’ਚ ਇੱਕ ਖਿਆਲ ਹੈ, ਪਰ ਡਰ ਲੱਗਦਾ ਹੈ ਕਿ ਆਪ ਜੀ ਨੂੰ ਕਹਾਂ ਜਾਂ ਨਾ ਸ਼ਹਿਨਸ਼ਾਹ ਜੀ ਨੇ ਉਸਦਾ ਨਾਂਅ ਲੈਂਦੇ ਹੋਏ ਕਿਹਾ, ਖੇਮਾ, ਕਿਆ ਬਾਤ ਹੈ ਜੋ ਕਹਿਣਾ ਚਾਹਤੇ ਹੋ ਖੁੱਲਕਰ  ਕਹੋ ਉਹ ਕਹਿਣ ਲੱਗਿਆ ਕਿ ਸਾਈਂ ਜੀ ਤੁਹਾਡੇ ਬਾਅਦ ਡੇਰਾ ਸੱਚਾ ਸੌਦਾ ’ਚ ਕੀ ਹੋਵੇਗਾ ਸ਼ਹਿਨਸ਼ਾਹ ਜੀ ਬੋਲੇ, ਖੇਮਾ, ਤੇਰੀ ਬਾਤ ਹਮਾਰੇ ਸਮਝ ਨਹੀਂ ਆਈ, ਫਿਰ ਸੇ ਕਹੋ, ਕਿਆ ਬਾਤ ਹੈ? ਉਹ ਫਿਰ ਤੋਂ ਬੋਲਿਆ ਕਿ ਸਾਈਂ ਜੀ, ਮੇਰਾ ਮਤਲਬ ਹੈ ਕਿ ਤੁਹਾਡੇ ਤੋਂ ਬਾਅਦ ਡੇਰਾ ਸੱਚਾ ਸੌਦਾ ਕਿਤੇ ਪੂਜਾ ਦੀ ਥਾਂ ਨਾ ਬਣ ਜਾਵੇ।

ਲੋਕ ਆਉਣ, ਮੱਥਾ ਟੇਕਣ ਅਤੇ ਆਪਣੀਆਂ ਮਨੋਕਾਮਨਾਵਾਂ ਲੈ ਕੇ ਚਲੇ ਜਾਣ ਐਨਾ ਸੁਣਦੇ ਹੀ ਸ਼ਹਿਨਸ਼ਾਹ ਜੀ ਕੜਕ ਆਵਾਜ਼ ’ਚ ਬੋਲੇ, ਖੇਮਾ, ਤੂ ਕਿਤਨੇ ਅਰਸ਼ੇ ਸੇ ਹਮਾਰੇ ਸਾਥ ਰਹਿ ਰਹਾ ਹੈ, ਤੇਰੇ ਪੱਲੇ ਕੱਖ ਨਾ ਪੜਾ! ਤੂਨੇ ਹਮੇਂ ਬੰਦਾ ਹੀ ਸਮਝਾ ਹੈ ਕਿਆ! ਫਿਰ ਸਮਝਾਇਆ ਕਿ, ਯੇ ਸੱਚਾ ਸੌਦਾ ਐਸੇ ਨਹੀਂ ਬਣਾ ਹੈ, ਯੇ ਕਿਸੀ ਬੰਦੇ ਨੇ ਨਹੀਂ ਬਣਾਇਆ ਯੇ ਹਮਾਰੇ ਖੁਦ-ਖੁਦਾ ਸਾਵਣ ਸ਼ਾਹ ਸਾਈਂ ਨਿਰੰਕਾਰ ਕੇ ਹੁਕਮ ਸੇ ਖੁਦ-ਖੁਦਾ ਨੇ ਆਪਣੇ ਹਾਥੋਂ ਸੇ ਬਣਾਇਆ ਹੈ ਯੇ ਯੁਗੋਂ-ਯੁਗੋਂ ਤੱਕ ਅਟੱਲ ਰਹੇਗਾ ਸਾਵਣ ਸ਼ਾਹ ਦਾਤਾ ਨੇ ਹਮੇ ਜੋ ਤਾਕਤ ਦੀ ਥੀ, ਉਸਕੋ ਏਕ ਬਾਲ ਜਿਤਨਾ ਭੀ ਹਮਨੇ ਖਰਚ ਨਹੀਂ ਕੀਆ।

ਵੋ ਇਲਾਹੀ ਖਜ਼ਾਨਾ ਜਿਉਂ ਕਾ ਤਿਉਂ ਦਬਾ ਪੜਾ ਹੈ ਹਮਾਰੇ ਬਾਦ ਸਵਾਈ ਤਾਕਤ ਚਲੇਗੀ ਔਰ ਸਭ ਕੋ ਮਸਤ ਕਰ ਦੇਗੀ ਅਭੀ ਤੋ ਸੱਚਾ ਸੌਦਾ ਕੀ ਦੁਕਾਨ ਖੁਲੀ ਹੈ ਜਬ ਇਸਮੇਂ ਸਮਾਨ ਡਲੇਗਾ ਦੇਖਣਾ! ਫਿਰ ਰਾਮ-ਨਾਮ ਕੀ ਦੁਕਾਨ ਕੈਸੇ ਚਲੇਗੀ ਪੂਰੀ ਦੁਨੀਆਂ ਮੇਂ ਸੱਚਾ ਸੌਦਾ ਕਾ ਨਾਮ ਗੂੰਜੇਗਾ ਕੋਨੇ-ਕੋਨੇ ਮੇਂ ਰਾਮ ਨਾਮ ਕਾ ਡੰਕਾ ਬਜੇਗਾ। ਪਰਮਪਿਤਾ ਜੀ ਦੇ ਬਾਰੇ ਬਚਨ ਕੀਤੇ ਕਿ ਯੇ ਜ਼ਿੰਦਾਰਾਮ ਕੇ ਲੀਡਰ ਹੈਂ ਔਰ ਕੁੱਲ ਮਾਲਿਕ ਹੈਂ ਜੋ ਦੁਨੀਆਂ ਕੋ ਨਾਮ ਜਪਾਏਂਗੇ ਇਸੇ ਤਰ੍ਹਾਂ ਤੀਜੀ ਬਾਡੀ ਬਾਰੇ ਬਚਨ ਕੀਤੇ ਕਿ ਵੋ ਸਵਾਈ ਸੇ ਸਵਾਈ ਤਾਕਤ ਵਾਲੀ ਤੂਫਾਨ ਮੇਲ ਤਾਕਤ ਹੋਗੀ ਵੋ ਇਤਨੀ ਬੜੀ ਰੂਹਾਨੀ ਤਾਕਤ ਹੋਗੀ।

ਕਿ ਪੂਰੀ ਦੁਨੀਆਂ ਮੇਂ ਸੱਚਾ ਸੌਦਾ ਰੂਹਾਨੀਅਤ ਕਾ ਵਿਸ਼ਾਲ ਕੇਂਦਰ ਹੋਗਾ ਅੱਜ ਉਨ੍ਹਾਂ ਬਚਨਾਂ ਸਦਕਾ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਸੱਚਾ ਸੌਦਾ ਰੂਹਾਨੀਅਤ ਅਤੇ ਇਨਸਾਨੀਅਤ ਦੇ ਸ਼ਿਖਰਾਂ ਨੂੰ ਛੂਹ ਰਿਹਾ ਹੈ ਪੂਰੀ ਦੁਨੀਆਂ ਡੇਰਾ ਸੱਚਾ ਸੌਦਾ ਦੇ ਪਵਿੱਤਰ ਆਦਰਸ਼ਾਂ ਪ੍ਰਤੀ ਨਤ-ਮਸਤਕ ਹੈ ਰੂਹਾਨੀਅਤ ਦਾ ਵਿਖਿਆਤ ਕੇਂਦਰ ਹੈ ਡੇਰਾ ਸੱਚਾ ਸੌਦਾ ਅਤੇ ਸਮਾਜ ਸੁਧਾਰ, ਮਾਨਵਤਾ ਭਲਾਈ ਦੀ ਜੋ ਲਹਿਰ ਪੂਜਨੀਕ ਗੁਰੂ ਜੀ ਨੇ ਚਲਾ ਰੱਖੀ ਹੈ, ਦੁਨੀਆ ’ਚ ਮਿਸਾਲ ਹੈ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ’ਚ ਲੱਖਾਂ ਲੋਕ ਜਦੋਂ ਸਮਾਜ ਭਲਾਈ ਕਾਰਜਾਂ ’ਚ ਉਮੜਦੇ ਹਨ ਤਾਂ ਦੁਨੀਆਂ ਦੰਗ ਰਹਿ ਜਾਂਦੀ ਹੈ ਇਹ ਸਤਿਗੁਰੂ ਮੌਲਾ ਦਾ ਰਹਿਮੋ-ਕਰਮ ਹੀ ਹੈ ਕਿ ਸਾਧ-ਸੰਗਤ ’ਚ ਅਜਿਹਾ ਜਜ਼ਬਾ ਹੈ ਕਿ ਕਿਸੇ ਦੀ ਜਾਨ ਬਚਾਉਣ ’ਚ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਸਤਿਗੁਰੂ ਦੇ ਅਜਿਹੇ ਰਹਿਮੋ-ਕਰਮ ’ਤੇ ਹਰ ਕੋਈ ਸਦਕੇ ਹੈ, ਬਲਿਹਾਰੇ ਹੈ।

ਡੇਰਾ ਸੱਚਾ ਸੌਦਾ ਬੁਲੰਦੀਆਂ ’ਤੇ

ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ਅੱਜ ਰੂਹਾਨੀਅਤ, ਸਮਾਜ ਅਤੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਪੂਰੇ ਵਿਸ਼ਵ ’ਚ ਪ੍ਰਸਿੱਧ ਹੈ ਆਪ ਜੀ ਵੱਲੋਂ ਦਿਖਾਏ ਸੱਚ ਦੇ ਮਾਰਗ ’ਤੇ ਚੱਲਦਿਆਂ ਕਰੋੜਾਂ (7 ਕਰੋੜ ਤੋਂ ਜ਼ਿਆਦਾ) ਲੋਕ ਨਸ਼ੇ, ਭ੍ਰਿਸ਼ਟਾਚਾਰ, ਵੇਸ਼ਿਆਵਿ੍ਰਤੀ, ਹਰਾਮਖੋਰੀ ਆਦਿ ਬੁਰਾਈਆਂ ਤਿਆਗ ਕੇ ਰਾਮਨਾਮ, ਪਰਮਪਿਤਾ ਪਰਮਾਤਮਾ ਦੀ ਭਗਤੀ ਨਾਲ ਜੁੜੇ ਹੋਏ ਹਨ ਘਰ-ਘਰ ’ਚ ਰਾਮ-ਨਾਮ ਦੀ ਚਰਚਾ ਹੈ, ਰਾਮ-ਨਾਮ ਦੀ ਗੰਗਾ ਵਹਿ ਰਹੀ ਹੈ ਅਤੇ ਉੱਥੇ ਹੀ ਦੀਨ-ਦੁਖੀਆਂ, ਜ਼ਰੂਰਤਮੰਦਾਂ ਨੂੰ ਮਾਨਵਤਾ ਦੇ ਨਾਤੇ ਸਾਧ-ਸੰਗਤ ਵੱਲੋਂ ਸਹਾਰਾ ਮਿਲ ਰਿਹਾ ਹੈ ਆਪ ਜੀ ਵੱਲੋਂ ਸਥਾਪਿਤ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਸਾਧ-ਸੰਗਤ ਪੂਰੇ ਵਿਸ਼ਵ ’ਚ ਮਾਨਵਤਾ ਭਲਾਈ ਦੇ ਕਾਰਜਾਂ ’ਚ ਦਿਨ-ਰਾਤ ਲੱਗੇ ਹੋਏ ਹਨ।

ਆਪ ਜੀ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਦੇ ਚੱਲਦੇ-ਫਿਰਦੇ ‘ਟ੍ਰਿਊ ਬਲੱਡ ਪੰਪ’ (ਖੂਨਦਾਨੀ ਸੇਵਾਦਾਰ) ਥੈਲੇਸੀਮੀਆ ਪੀੜਤਾਂ ਅਤੇ ਜ਼ਖਮੀਆਂ ਆਦਿ ਜ਼ਰੂਰਤਮੰਦਾਂ ਅਤੇ ਬਿਮਾਰਾਂ ਲਈ ਖੁਦ ਫਰਿਸ਼ਤਾ ਬਣ ਕੇ ਆਪਣਾ ਖੂਨਦਾਨ ਕਰਕੇ ਉਨ੍ਹਾਂ ਦੀ ਜਾਨ ਬਚਾਉਣ ਦੀ ਸਫਲ ਕੋਸ਼ਿਸ਼ ਕਰਦੇ ਹਨ ਸਤਿਗੁਰ ਦੀਆਂ ਅੱਖਾਂ ਦੇ ਤਾਰੇ ਇਹ ਸੇਵਾਦਾਰ ਪੀੜਤਾਂ ਦੀ ਮੱਦਦ ਕਰਕੇ ਆਪਣੇ ਆਪ ਨੂੰ ਧੰਨ ਪਾ ਰਹੇ ਹਨ ਕਿਤੇ ਘਰ ਤੋਂ ਵਿੱਛੜੇ ਮੰਦਬੁੱਧੀਆਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੂੰ ਆਪਣਿਆਂ ਨਾਲ ਮਿਲਾਇਆ ਜਾ ਰਿਹਾ ਹੈ, ਕਿਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਪੂਰੇ ਦੇ ਪੂਰੇ ਘਰ ਬਣਾ ਕੇ ਦਿੱਤੇ ਜਾ ਰਹੇ ਹਨ ਡੇਰਾ ਸੱਚਾ ਸੌਦਾ ਦੇ ਇਹ ਸੇਵਾਦਾਰ ਪੂਜਨੀਕ ਗੁਰੂ ਜੀ ਦੀ ਪਾਕ-ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਅੱਨਾਥ-ਬੇਸਹਾਰਾ ਬਜੁਰਗਾਂ ਅਤੇ ਬੱਚਿਆਂ (ਮਾਤ੍ਰ-ਪਿਤ੍ਰ ਸੇਵਾ) ਦੀ ਤਨ-ਮਨ-ਧਨ ਨਾਲ ਸੇਵਾ ਕਰ ਰਹੇ ਹਨ।

ਉਨ੍ਹਾਂ ਨੂੰ ਖਾਣ-ਪੀਣ ਦਾ ਸਮਾਨ ਦੇ ਕੇ ਉਨ੍ਹਾਂ ਦਾ ਸਹਾਰਾ ਸਿੱਧ ਹੋ ਰਹੇ ਹਨ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 167 ਕਾਰਜ ਸਾਧ-ਸੰਗਤ ਦਿਨ-ਰਾਤ ਕਰ ਰਹੀ ਹੈ ਪੂਜਨੀਕ ਗੁਰੂ ਜੀ ਵੱਲੋਂ ਨਸ਼ਿਆਂ ਖਿਲਾਫ ਜੋ ‘ਡੈਪਥ ਕੈਂਪੇਨ’ ਚਲਾਈ ਗਈ ਹੈ, ਅੱਜ ਦੇਸ਼ ਵਿਦੇਸ਼ ਦੇ ਲੱਖਾਂ ਨੌਜਵਾਨ ਰਾਮ-ਨਾਮ ਨਾਲ ਜੁੜ ਕੇ ਨਸ਼ੇ ਅਤੇ ਬੁਰਾਈਆਂ ਛੱਡ ਕੇ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਸਮਾਜ ਦਾ ਸਹਾਰਾ ਬਣ ਰਹੇ ਹਨ ਪੂਜਨੀਕ ਗੁਰੂ ਜੀ ਦੀ ਇਹ ਪਵਿੱਤਰ ਮੁਹਿੰਮ ਵੀ ਘਰ-ਘਰ ਤੱਕ, ਹਰ ਪਿੰਡ, ਸ਼ਹਿਰ ’ਚ ਪਹੁੰਚ ਰਹੀ ਹੈ ਦੇਸ਼ ਦਾ ਬੁੱਧੀਜੀਵੀ ਵਰਗ ਇਸ ਮੁਹਿੰਮ ਦੀ ਦਿਲੋਂ ਸ਼ਲਾਘਾ ਕਰ ਰਿਹਾ ਹੈ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗ-ਦਰਸ਼ਨ ’ਚ ਡੇਰਾ ਸੱਚਾ ਸੌਦਾ ਦੀਨ-ਦੁਖੀਆਂ ਦੇ ਲਈ ਫਰਿਸ਼ਤਾ ਸਾਬਤ ਹੋ ਰਿਹਾ ਹੈ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!