take care of the kids

ਬੱਚਿਆਂ ਨੂੰ ਸੰਵਾਰੋ ਸਲੀਕੇ ਨਾਲ

ਬੱਚੇ ਮਾਂ-ਬਾਪ ਦੀਆਂ ‘ਅੱਖਾਂ ਦੇ ਤਾਰੇ’ ਹੁੰਦੇ ਹਨ ਬੱਚਿਆਂ ਨਾਲ, ‘ਘਰ, ਘਰ ਲਗਦਾ ਹੈ’, ‘ਬੱਚੇ ਮਾਂ-ਬਾਪ ਦੇ ਕਲੇਜੇ ਦਾ ਟੁਕੜਾ ਹੁੰਦੇ ਹਨ ਇਹ ਸਭ ਕਹਾਵਤਾਂ ਬਹੁਤ ਸੱਚੀਆਂ ਹਨ

ਇਨ੍ਹਾਂ ’ਚ ਜ਼ਰਾ ਵੀ ਝੂਠ ਨਹੀਂ ਫਿਰ ਵੀ ਆਧੁਨਿਕ ਯੁੱਗ ’ਚ ਬੱਚੇ ਅਤੇ ਮਾਪਿਆਂ ’ਚ ਆਪਸੀ ਖਹਿਬਾਜ਼ੀ ਬਣੀ ਰਹਿੰਦੀ ਹੈ ਕਿਉਂਕਿ ਬੱਚੇ ਮਾਤਾ-ਪਿਤਾ ਦੀ ਗੱਲ ਦਾ ਅਨੁਸਰਣ ਨਾ ਕਰਕੇ ਜੋ ਆਸ-ਪਾਸ ਦੇਖਦੇ ਹਨ, ਉਸ ਨੂੰ ਜਲਦੀ ਸਿੱਖ ਲੈਂਦੇ ਹਨ ਇਸ ਲਈ ਮਾਂ-ਬਾਪ ਨੂੰ ਨਾਜ਼ੁਕ ਸਮਾਂ ਦੇਖਦੇ ਹੋਏ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਕਦਰ ਕਰਨੀ ਚਾਹੀਦੀ ਹੈ

ਬੱਚਿਆਂ ’ਤੇ ਆਪਣੇ ਵਿਚਾਰਾਂ ਨੂੰ ਨਹੀਂ ਥੋਪਣਾ ਚਾਹੀਦਾ, ਤਾਂ ਹੀ ਅਸੀਂ ਉਨ੍ਹਾਂ ’ਚ ਆਪਣੇ ਪ੍ਰਤੀ ਕੁਝ ਇੱਜ਼ਤ ਅਤੇ ਸਦਵਿਹਾਰ ਦੇਖ ਸਕਾਂਗੇ ਵੈਸੇ ਤਾਂ ਸ਼ੁਰੂ ਤੋਂ ਹੀ ਇਹੀ ਮੰਨਿਆ ਜਾਂਦਾ ਹੈ ਕਿ ਬੱਚੇ ਦੀ ਪਹਿਲੀ ਪੜ੍ਹਾਈ ਬੱਚੇ ਦਾ ਘਰ ਹੁੰਦਾ ਹੈ ਜੋ ਵਿਹਾਰ ਕੁਸ਼ਲਤਾ ਉਹ ਦੇਖਦਾ ਹੈ, ਉਹੀ ਗ੍ਰਹਿਣ ਕਰਦਾ ਹੈ ਜੇਕਰ ਕਦੇ ਕਮੀ ਰਹਿ ਜਾਏ ਤਾਂ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀਆਂ ਉਨ੍ਹਾਂ ਕਮੀਆਂ ਨੂੰ ਸਲੀਕੇ ਨਾਲ ਸੰਵਾਰਨ

Also Read :-

ਬੱਚਿਆਂ ਦੀ ਜਿਗਿਆਸਾ ਸ਼ਾਂਤ ਕਰਨਾ ਮਾਪਿਆਂ ਦਾ ਕੰਮ ਹੈ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਉਨ੍ਹਾਂ ਦੀ ਜਿਗਿਆਸਾ ਸ਼ਾਂਤ ਕਰੋ ਅਜਿਹੇ ’ਚ ਆਪਣਾ ਆਪਾ ਨਾ ਖੋਹ ਕੇ ਹੌਸਲਾ ਰੱਖੋ ਤੇ ਕਦੇ-ਕਦੇ ਅਜਿਹੇ ਹਾਲਾਤ ਆਉਂਦੇ ਹਨ ਜਦੋਂ ਸੰਤੁਸ਼ਟੀਪੂਰਵਕ ਉੱਤਰ ਨਹੀਂ ਦੇ ਪਾਉਂਦੇ ਤਾਂ ਪਿਆਰ ਨਾਲ ਉਸ ਨੂੰ ਸਮਝਾਓ ਕਿ ਤੁਹਾਨੂੰ ਓਨਾ ਹੀ ਗਿਆਨ ਹੈ ਬਚਪਨ ਤੋਂ ਹੀ ਬੱਚਿਆਂ ਨੂੰ ਸ਼ਿਸ਼ਟਾਚਾਰ ਸਿਖਾਓ ਜੋ ਉਮਰ ਭਰ ਉਨ੍ਹਾਂ ਦਾ ਸਾਥ ਦੇਵੇਗਾ

ਬੱਚਿਆਂ ਦੇ ਨਾਲ ਉਨ੍ਹਾਂ ਸ਼ਬਦਾਂ ਦੀ ਵਰਤੋਂ ਕਰੋ ਜਿਨ੍ਹਾਂ ਨੂੰ ਜੇਕਰ ਉਹ ਸਾਡੇ ਜਾਂ ਕਿਸੇ ਦੇ ਨਾਲ ਦੁਹਰਾਉਣ ਤਾਂ ਤੁਹਾਨੂੰ ਸ਼ਰਮਿੰਦਗੀ ਨਾ ਝੱਲਣੀ ਪਵੇ ਬੱਚਿਆਂ ’ਚ ਚੰਗੀਆਂ ਆਦਤਾਂ ਪਾਉਣ ’ਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਬੱਚਿਆਂ ਦੀ ਗਲਤੀ ’ਤੇ ਉਸ ਨੂੰ ਮਾਰੋ ਅਤੇ ਡਾਂਟੋ ਨਾ, ਪਹਿਲਾਂ ਪਿਆਰ ਨਾਲ ਉਸ ਨੂੰ ਸਮਝਾਓ ਨਾ ਮੰਨਣ ’ਤੇ ਥੋੜ੍ਹੀ ਸਖ਼ਤੀ ਦਿਖਾਓ ਤਾਂ ਕਿ ਬੱਚੇ ਦੇ ਜ਼ਹਿਨ ’ਚ ਇਹ ਗੱਲ ਬੈਠ ਜਾਏ ਕਿ ਜੋ ਮੈਂ ਕੀਤਾ, ਉਹ ਗਲਤ ਹੈ

ਬੱਚਿਆਂ ਨੂੰ ਅਜਿਹੇ ਉਪਨਾਮ ਨਾ ਦਿਓ ਜਿਸ ਨਾਲ ਬੱਚੇ ਚਿੜ੍ਹ ਕੇ ਜਿੱਦੀ ਬਣ ਜਾਣ ਅਤੇ ਉਨ੍ਹਾਂ ’ਤੇ ਡਾਂਟ, ਪਿਆਰ ਦਾ ਅਸਰ ਹੀ ਨਾ ਹੋਵੇ ਬੱਚਿਆਂ ਨੂੰ ਵਾਰ-ਵਾਰ ਬੇਵਕੂਫ, ਨਲਾਇਕ, ਤੂੰ ਤਾਂ ਕੁਝ ਕਰ ਹੀ ਨਹੀਂ ਸਕਦਾ, ਇੰਜ ਨਾ ਕਹੋ ਜੇਕਰ ਬੱਚਾ ਹੌਲੀ-ਹੌਲੀ ਕੰਮ ਕਰਦਾ ਹੈ ਜਾਂ ਸਿੱਖਣ ’ਚ ਸਲੋਅ ਹੈ ਤਾਂ ਉਸ ਨੂੰ ਵਾਰ-ਵਾਰ ਕੋਸ਼ਿਸ਼ ਕਰਕੇ ਅੱਗੇ ਵਧਾਉਣ ’ਚ ਉਤਸ਼ਾਹਿਤ ਕਰੋ

ਬੱਚਿਆਂ ਲਈ ਜੋ ਵੀ ਨਿਯਮ ਬਣਾਓ, ਉਨ੍ਹਾਂ ’ਤੇ ਸਖ਼ਤੀ ਨਾਲ ਪੇਸ਼ ਨਾ ਆਓ ਸੰਤੁਲਿਤ ਰਹੋ ਤਾਂ ਕਿ ਬੱਚੇ ਉਨ੍ਹਾਂ ਨਿਯਮਾਂ ’ਤੇ ਚੱਲਣ ’ਚ ਝਿਜਕਣ ਨਾ ਬੱਚਿਆਂ ਦੇ ਜਿੱਦ ਕਰਨ ਦੀ ਅਤੇ ਗੱਲ-ਗੱਲ ’ਤੇ ਚਿੜ੍ਹਨ ਦੀ ਆਦਤ ਨੂੰ ਬਦਲਣ ਦਾ ਯਤਨ ਕਰੋ

ਬੱਚਿਆਂ ਨਾਲ ਦਿਨ ਭਰ ’ਚ ਕੁਝ ਸਮਾਂ ਜ਼ਰੂਰ ਬਿਤਾਓ ਉਨ੍ਹਾਂ ਨਾਲ ਉਨ੍ਹਾਂ ਦੇ ਰੂਟੀਨ ’ਤੇ ਗੱਲ ਕਰੋ ਸਕੂਲ ’ਚ ਕੀ ਹੋਇਆ, ਹਫਤੇ ਦੇ ਅੰਤ ’ਚ ਉਨ੍ਹਾਂ ਨੂੰ ਘੁੰਮਾਉਣ ਲੈ ਜਾਓ ਤਾਂ ਕਿ ਘਰ ’ਚੋਂ ਬਾਹਰ ਦੇ ਵਾਤਾਵਰਨ ਦਾ ਮਜ਼ਾ ਲੈ ਸਕਣ ਕਦੇ-ਕਦੇ ਬੱਚਿਆਂ ਨੂੰ ਸ਼ਾੱਪਿੰਗ ’ਤੇ ਲੈ ਜਾਓ ਤਾਂ ਕਿ ਪਿਆਰ ਦਾ ਨਾਜ਼ੁਕ ਰਿਸ਼ਤਾ ਡੋਰ ਨਾਲ ਬੰਨਿ੍ਹਆ ਰਹੇ ਬੱਚੇ ਦੀਆਂ ਗਲਤ ਹਰਕਤਾਂ ਨੂੰ ਨਜ਼ਰਅੰਦਾਜ਼ ਨਾ ਕਰੋ ਉਨ੍ਹਾਂ ਨੂੰ ਪਿਆਰਪੂਰਵਕ ਸਮਝਾਓ ਬੱਚਿਆਂ ਨੂੰ ਹਰ ਹਾਲਤ ’ਚ ਪਿਆਰ ਦਿਓ, ਪਰ ਗਲਤੀਆਂ ਕਰਨ ’ਤੇ ਉਤਸ਼ਾਹਿਤ ਨਾ ਕਰੋ ਉਨ੍ਹਾਂ ਨੂੰ ਦੱਸੋ ਅਸੀਂ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਾਂ ਪਰ ਤੁਹਾਡੀਆਂ ਇਨ੍ਹਾਂ ਹਰਕਤਾਂ ਨੂੰ ਪਸੰਦ ਨਹੀਂ ਕਰਦੇ

ਬੱਚਿਆਂ ਸਾਹਮਣੇ ਮਾਪੇ ਵੀ ਸੰਯਮਿਤ ਰਹਿਣ ਨਾ ਤਾਂ ਬੁਰੇ ਸ਼ਬਦਾਂ ਦੀ ਵਰਤੋਂ ਕਰਨ, ਨਾ ਫਾਲਤੂ ਦੀ ਬਹਿਸ ਕਰਨ, ਨਾ ਹੀ ਬੱਚਿਆਂ ਦੇ ਸਾਹਮਣੇ ਝੂਠ ਦਾ ਸਹਾਰਾ ਲੈਣ ਇਹ ਸਭ ਗੱਲਾਂ ਬੱਚੇ ਜਲਦੀ ਗ੍ਰਹਿਣ ਕਰਦੇ ਹਨ ਅਤੇ ਉਨ੍ਹਾਂ ਨੂੰ ਸਮਝਾਉਣ ’ਤੇ ਉਹ ਸਾਡੇ ’ਤੇ ਹੀ ਵਾਰ ਕਰਦੇ ਹਨ ਕਿ ਫਲਾਂ ਸਮੇਂ ਤੁਸੀਂ ਅਜਿਹਾ ਕੀਤਾ ਸੀ ਬੱਚਿਆਂ ਨੂੰ ਪਿਆਰ ਨਾਲ ਛੋਟੇ-ਛੋਟੇ ਕੰਮ ’ਚ ਮੱਦਦ ਕਰਨ ਲਈ ਉਤਸ਼ਾਹਿਤ ਕਰੋ ਚੰਗੇ ਕੰਮ ਲਈ ਪ੍ਰਸ਼ੰਸਾ ਭਰੇ ਸ਼ਬਦਾਂ ’ਚ ਕੰਜੂਸੀ ਨਾ ਕਰੋ ਹਰ ਕੰਮ ਨੂੰ ਕਰਵਾਉਣ ਲਈ ਬੱਚਿਆਂ ਨੂੰ ਲਾਲਚ ਨਾ ਦਿਓ ਕਦੇ-ਕਦੇ ਖੇਡ ਤਮਾਸ਼ੇ ਦੇ ਰੂਪ ’ਚ ਤਾਂ ਠੀਕ ਹੈ

ਪਰ ਉਨ੍ਹਾਂ ਦੀ ਆਦਤ ਨਾ ਵਿਗਾੜੋ ਚੰਗੇ ਕੰਮਾਂ ਲਈ ਉਨ੍ਹਾਂ ਨੂੰ ਕੁਝ ਅੰਕ ਦਿਓ, ਗਲਤ ਕੰਮ ਲਈ ਅੰਕ ਕੱਟ ਲਓ ਮਹੀਨੇ ਦੇ ਅਖੀਰ ’ਚ ਉਨ੍ਹਾਂ ਨੂੰ ਦੱਸੋ ਕਿ ਉਹ ਕਿੱਥੇ ‘ਸਟੈਂਡ’ ਕਰਦੇ ਹਨ ਅਗਲੀ ਵਾਰ ਹੋਰ ਚੰਗਾ ਕਰਨ ਲਈ ਉਤਸ਼ਾਹਿਤ ਕਰੋ

ਕਦੇ-ਕਦੇ ਮਾਤਾ-ਪਿਤਾ ਤੋਂ ਕੁਝ ਗਲਤੀਆਂ ਹੋ ਜਾਣ ਤਾਂ ਬੱਚਿਆਂ ਨੂੰ ‘ਸਾੱਰੀ’ ਕਹਿਣ ਤੋਂ ਨਾ ਕਤਰਾਓ ਇਸ ਵਿਹਾਰ ਨੂੰ ਦੇਖ ਕੇ ਬੱਚੇ ਵੀ ਆਪਣੀ ਗਲਤੀਆਂ ਨੂੰ ਦੁਬਾਰਾ ਨਹੀਂ ਦੁਹਰਾਉਣਗੇ ਉਨ੍ਹਾਂ ਦੀਆਂ ਕਮੀਆਂ ਨੂੰ ਵਾਰ-ਵਾਰ ਉਜ਼ਾਗਰ ਨਾ ਕਰੋ ਮਾਤਾ-ਪਿਤਾ ਅਤੇ ਆਪਣੇ ਲਾਡਲੇ-ਲਾਡਲੀਆਂ ਦੇ ਰਿਸ਼ਤੇ ਦੀ ਗਰਿਮਾ ਨੂੰ ਬਣਾ ਕੇ ਰੱਖਣ ਉਨ੍ਹਾਂ ’ਤੇ ਹੁਕਮ ਨਾ ਚਲਾ ਕੇ ਉਨ੍ਹਾਂ ਦੇ ਸੁਰੱਖਿਅਕ ਅਤੇ ਮਾਰਗ-ਦਰਸ਼ਕ ਬਣ ਕੇ ਉਨ੍ਹਾਂ ਦਾ ਮਾਰਗਦਰਸ਼ਨ ਕਰੋ
ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!