do not complicate childrens disputes but resolve them

ਬੱਚਿਆਂ ਦੇ ਝਗੜੇ ਨੂੰ ਉਲਝਾਓ ਨਾ, ਸਗੋਂ ਸੁਲਝਾਓ
ਬੱਚੇ ਘਰ ਦੀ ਰੌਣਕ ਹੁੰਦੇ ਹਨ, ਪਰ ਜਦੋਂ ਬੱਚੇ ਆਪਸ ’ਚ ਝਗੜਾ ਕਰਦੇ ਰਹਿਣ ਤਾਂ ਕਿਹੋ ਜਿਹਾ ਅਨੁਭਵ ਹੁੰਦਾ ਹੈ? ਪੂਰੇ ਘਰ ’ਚ ਅਸ਼ਾਂਤੀ ਪੈਦਾ ਹੋ ਜਾਂਦੀ ਹੈ ਬਜ਼ੁਰਗ ਵੀ ਬੱਚਿਆਂ ਦੇ ਝਗੜਿਆਂ ’ਚ ਦਖਲ ਦੇ ਕੇ ਝਗੜਨ ਲਗਦੇ ਹਨ

ਇਨ੍ਹਾਂ ਗੱਲਾਂ ਨੂੰ ਉਹੀ ਇਨਸਾਨ ਸਮਝ ਸਕਦਾ ਹੈ ਜਿਨ੍ਹਾਂ ਦੇ ਘਰ ’ਚ ਇੱਕ ਤੋਂ ਜਿਆਦਾ ਬੱਚੇ ਹਨ ਇਮਿਤਹਾਨ ਤਾਂ ਉਦੋਂ ਵਧ ਜਾਂਦਾ ਹੈ ਜਦੋਂ ਬੱਚੇ ਝਗੜੇ-ਮਾਰਕੁੱਟ ਅਤੇ ਵਾਲਾਂ ਦੀ ਖਿੱਚਾ-ਖਿਚਾਈ ’ਤੇ ਪਹੁੰਚ ਜਾਂਦੇ ਹਨ ਅਜਿਹੇ ’ਚ ਤਾਂ ਵੱਡਿਆਂ ਨੂੰ ਵੀ ਸਮਝ ਨਹੀਂ ਆਉਂਦੀ ਕਿ ਕੀ ਕਰਨ ਇਸ ਲਈ ਉਹ ਬੱਚਿਆਂ ਨੂੰ ਇੱਕ-ਦੂਸਰੇ ਨਾਲ ਗੱਲ ਨਾ ਕਰਨ ਦੀ ਸਲਾਹ ਦੇ ਦਿੰਦੇ ਹਨ

ਪਰ ਇਸ ਸਲਾਹ ਨਾਲ ਬੱਚਿਆਂ ’ਚ ਸਮੱਸਿਆ ਸੁਲਝਨ ਦੀ ਬਜਾਇ ਹੋਰ ਉੱਲਝ ਜਾਂਦੀ ਹੈ ਅਤੇ ਜਦੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ’ਚ ਗੱਲ ਸ਼ੁਰੂ ਹੁੰਦੀ ਹੈ ਤਾਂ ਉਹ ਝਗੜੇ ਤੋਂ ਹੀ ਸ਼ੁਰੂ ਹੁੰਦੀ ਹੈ ਹਰ ਕੋਈ ਚਾਹੁੰਦਾ ਹੈ ਕਿ ਬੱਚੇ ਆਪਸ ’ਚ ਮਿਲ ਕੇ ਰਹਿਣ ਇੱਕ-ਦੂਸਰੇ ਦਾ ਸਹਿਯੋਗ ਕਰਨ ਪਰ ਸ਼ਾਇਦ ਹੀ ਅਜਿਹਾ ਕਿਸੇ ਘਰ ’ਚ ਹੋ ਪਾਉਂਦਾ ਹੋਵੇ ਅਕਸਰ ਕਈ ਵਾਰ ਦੇਖਿਆ ਜਾਂਦਾ ਹੈ

Also Read :-

ਕਿ ਜਿੱਥੇ ਮਾਪੇ ਬੱਚਿਆਂ ਨੂੰ ਦੋਸਤਾਂ ਵਾਂਗ ਮਿਲ ਕੇ ਰਹਿਣ ਦੀ ਸਿੱਖਿਆਂ ਦਿੰਦੇ ਹਨ ਉੱਥੇ ਬੱਚੇ ਹੋਰ ਜ਼ਿਆਦਾ ਇੱਕ-ਦੂਸਰੇ ਨਾਲ ਝਗੜਨ ਲੱਗਦੇ ਹਨ ਅਜਿਹੇ ’ਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ ਉਹ ਇੱਕ-ਦੂਸਰੇ ਨੂੰ ਭਰਾ-ਭੈਣ ਅਤੇ ਸਭ ਤੋਂ ਚੰਗੇ ਦੋਸਤ ਦੀ ਤਰ੍ਹਾਂ ਦੇਖਣ ਨਾ ਕਿ ਦੁਸ਼ਮਣ ਦੀ ਤਰ੍ਹਾਂ?

ਆਓ ਜਾਣਦੇ ਹਾਂ:

ਕਿਉਂ ਲੜ ਰਹੇ ਹਨ ਆਪਸ ’ਚ ਭੈਣ-ਭਰਾ?

ਸਾਈਕੋਲਾੱਜ਼ੀ ਅਨੁਸਾਰ ਝਗੜੇ ਦਰਮਿਆਨ ਇੱਕ ਹੱਦ ਤੱਕ ਕੀਤੀ ਗਈ ਲੜਾਈ ਸਹੀ ਹੁੰਦੀ ਹੈ ਪਰ ਜੇਕਰ ਉਹ ਰੋਜ਼ ਹਰ ਗੱਲ ’ਤੇ ਲੜਦੇ ਹਨ ਅਤੇ ਸ਼ਾਇਦ ਹੀ ਕਦੇ ਇੱਕ-ਦੂਸਰੇ ਨਾਲ ਗੱਲ ਕਰਦੇ ਹੋਣ ਤਾਂ ਤੁਹਾਨੂੰ ਦਖਲ ਦੇ ਕੇ ਉਨ੍ਹਾਂ ਦੀ ਲੜਾਈ ਦੀ ਵਜ੍ਹਾ ਜਾਣਨ ਦੀ ਜ਼ਰੂਰਤ ਹੈ

ਕਿਉਂ ਜ਼ਰੂਰੀ ਹੈ ਆਪਸ ’ਚ ਲੜਨਾ:

ਪਹਿਲਾਂ ਤਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਆਪਸ ’ਚ ਲੜਨਾ ਕਿਉਂ ਜ਼ਰੂਰਤਮੰਦ ਹੈ ਦਰਅਸਲ, ਆਪਸ ਦੀ ਲੜਾਈ ਸਮਾਜ ’ਚ ਰਹਿਣ ਦੇ ਲਿਹਾਜ਼ ਨਾਲ ਉਨ੍ਹਾਂ ਨੂੰ ਮਾਨਸਿਕ ਰੂਪ ਨਾਲ ਤਿਆਰ ਕਰਦੀ ਹੈ ਬਚਪਨ ’ਚ ਇੱਕ-ਦੂਜੇ ਨਾਲ ਲੜਦੇ-ਲੜਦੇ ਵੱਡੇ ਹੋਣ ’ਤੇ ਇੱਕ-ਦੂਸਰੇ ਲਈ ਲੜਨ ਲੱਗਦੇ ਹਨ ਤਾਂ ਤੁਸੀਂ ਇਸ ਨੂੰ ਹੈਲਦੀ ਫਾਈਟ ਕਰ ਸਕਦੇ ਹੋ ਇਸ ਹੈਲਦੀ ਫਾਈਟ ਦੇ ਕਈ ਸਾਰੇ ਫਾਇਦੇ ਹਨ ਜਿਨ੍ਹਾਂ ’ਚੋਂ ਇਹ ਬੇਸਿਕਸ ਹੈ: ਬੱਚਿਆਂ ਨੂੰ ਲੜਦੇ ਦੇਖਣਾ ਕਿਸੇ ਨੂੰ ਵੀ ਪਸੰਦ ਨਹੀਂ ਹੈ ਪਰ ਬੱਚਿਆਂ ਦੇ ਆਪਸ ’ਚ ਲੜਨ ਦੇ ਫਾਇਦੇ ਵੀ ਕਈ ਹਨ

  • ਲੜਾਈ ’ਚ ਹੀ ਬੱਚੇ ਸਮੱਸਿਆਵਾਂ ਨੂੰ ਸੁਲਝਾਉਣਾ ਸਿੱਖਦੇ ਹਨ
  • ਲੜਾਈ ਤੋਂ ਬਾਅਦ ਜਦੋਂ ਇੱਕ-ਦੂਸਰੇ ਨਾਲ ਗੱਲ ਕਰਨਾ ਸ਼ੁਰੂ ਕਰਦੇ ਹਨ ਤਾਂ ਉਹ ਸਮਝੌਤਾ ਕਰਨਾ ਅਤੇ ਐਡਜਸਟ ਕਰਨਾ ਸਿੱਖ ਰਹੇ ਹੁੰਦੇ ਹਨ
  • ਸਮਾਜ ’ਚ ਰਹਿਣ ਲਈ ਮਾਨਸਿਕ ਰੂਪ ਨਾਲ ਤਿਆਰ ਹੋ ਰਹੇ ਹੁੰਦੇ ਹਨ
  • ਭਾਵਨਾਵਾਂ ਨੂੰ ਕਾਬੂ ’ਚ ਕਰਨਾ ਸਿੱਖਦੇ ਹੋ

ਇਨ੍ਹਾਂ ਹਾਲਾਤਾਂ ’ਚ ਦਿਓ ਧਿਆਨ:

ਜੇਕਰ ਬੱਚੇ ਰੋਜ਼ਾਨਾ ਝਗੜਾ ਕਰਦੇ ਹਨ ਅਤੇ ਇੱਕ-ਦੂਸਰੇ ਨਾਲ ਕਦੇ ਗੱਲ ਨਹੀਂ ਕਰਦੇ ਤਾਂ ਤੁਹਾਨੂੰ ਸਮਝਾਉਣ ਦੀ ਜ਼ਰੂਰਤ ਹੈ ਕਿਉਂਕਿ ਅਤਿ ਹਰ ਚੀਜ਼ ਦੀ ਖਰਾਬ ਹੁੰਦੀ ਹੈ ਵੈਸੇ ਵੀ ਝਗੜਾ ਕਰਨਾ ਸਹੀ ਹੈ ਪਰ ਗੱਲ ਨਾ ਕਰਨਾ ਗਲਤ ਹੈ ਕਿਉਂਕਿ ਗੱਲ ਨਹੀਂ ਹੋਵੇਗੀ ਤਾਂ ਲੜਾਈ ਦੀ ਸਮੱਸਿਆ ਕਿਵੇਂ ਪਤਾ ਚੱਲੇਗੀ ਇਸ ਨਾਲ ਲੜਾਈ ਵਧਦੀ ਹੀ ਜਾਏਗੀ

ਕਾਰਨ ਕਿਤੇ ਤੁਸੀਂ ਤਾਂ ਨਹੀਂ:

ਸਭ ਤੋਂ ਪਹਿਲਾਂ ਆਪਣੇ ਬੱਚਿਆਂ ਵਿੱਚ ਲੜਾਈ ਦਾ ਕਾਰਨ ਤਲਾਸ਼ੋ ਕਈ ਵਾਰ ਅਜਿਹਾ ਹੁੰਦਾ ਹੈ ਕਿ ਮਾਪਿਆਂ ਦੇ ਕਾਰਨ ਹੀ ਬੱਚੇ ਆਪਸ ’ਚ ਲੜਦੇ ਹਨ ਦਰਅਸਲ ਕਈ ਵਾਰ ਵੱਡਿਆਂ ਨੂੰ ਪਤਾ ਵੀ ਨਹੀਂ ਚਲਦਾ ਹੈ ਅਤੇ ਉਹ ਇੱਕ ਬੱਚੇ ਦੀ ਤੁਲਨਾ ’ਚ ਦੂਸਰੇ ਬੱਚੇ ਨੂੰ ਜ਼ਿਆਦਾ ਪਿਆਰ ਕਰਨ ਲਗਦੇ ਹਨ ਦੂਸਰੇ ਬੱਚੇ ਨੂੰ ਮਿਲਣ ਵਾਲਾ ਵੱਡਿਆਂ ਦਾ ਪਿਆਰ ਪਹਿਲਾਂ ਬੱਚੇ ਲਈ ਲੜਾਈ ਦਾ ਕਾਰਨ ਬਣ ਜਾਂਦਾ ਹੈ ਅਜਿਹਾ ਕਿਸੇ ਵੀ ਕਾਰਨ ਤੋਂ ਹੋ ਸਕਦਾ ਹੈ ਹੋ ਸਕਦਾ ਹੈ ਕਿ ਦੂਸਰਾ ਪੜ੍ਹਨ ’ਚ ਤੇਜ਼ ਹੋਵੇ

ਜਾਂ ਪਹਿਲਾ ਕਿਸੇ ਕੰਮ ’ਚ ਜਾਂ ਖੇਡ ’ਚ ਵਧੀਆ ਹੋਵੇ ਅਜਿਹੇ ’ਚ ਮਾਂ-ਬਾਪ ਤੇਜ਼ ਬੱਚੇ ’ਤੇ ਜ਼ਿਆਦਾ ਧਿਆਨ ਦੇਣ ਲੱਗਦੇ ਹਨ ਅਤੇ ਉਸ ਦੀ ਤਾਰੀਫ ਕਰਨ ਲੱਗਦੇ ਹਨ ਇਸ ਸਥਿਤੀ ’ਚ ਦੂਸਰਾ ਬੱਚਾ ਮਾਂ-ਬਾਪ ਤੋਂ ਨਾ ਮਿਲਣ ਵਾਲੀ ਤਾਰੀਫ ਦਾ ਕਾਰਨ ਆਪਣੇ ਭਰਾ ਜਾਂ ਭੈਣ ਨੂੰ ਸਮਝਣ ਲਗਦਾ ਹੈ ਅਤੇ ਉਸ ਦੇ ਉੱਪਰ ਗੁੱਸਾ ਕਰਨ ਲਗਦਾ ਹੈ ਅਤੇ ਫਿਰ ਇੱਥੋਂ ਸ਼ੁਰੂ ਹੋ ਜਾਂਦਾ ਹੈ ਝਗੜਾ ਜੇਕਰ ਤੁਹਾਡੇ ਬੱਚੇ ਵੀ ਆਪਸ ’ਚ ਬਹੁਤ ਜ਼ਿਆਦਾ ਲੜਦੇ ਹਨ ਤਾਂ ਤੁਹਾਨੂੰ ਸੋਚਣ ਦੀ ਜ਼ਰੂਰਤ ਹੈ ਅਤੇ

ਇਨ੍ਹਾਂ ਪੰਜ ਟਿਪਸਾਂ ਨੂੰ ਅਪਣਾਉਣ ਦੀ ਜ਼ਰੂਰਤ ਹੈ

ਪਹਿਲਾ ਤਰੀਕਾ:

ਸਾਰੇ ਬੱਚਿਆਂ ਦੀ ਤਾਰੀਫ ਕਰੋ ਅਤੇ ਲੋਂੜੀਦਾ ਸਮਾਂ ਦਿਓ
ਜ਼ਰੂਰੀ ਨਹੀਂ ਕਿ ਹਰ ਬੱਚਾ ਪੜ੍ਹਾਈ ’ਚ ਚੰਗਾ ਹੋਵੇ ਹਰ ਇਨਸਾਨ ਦੀ ਆਪਣੀ ਅਲੱਗ ਵਿਸ਼ੇਸ਼ਤਾ ਹੁੰਦੀ ਹੈ ਹੁਣ ਤੁਸੀਂ ਮੱਛੀ ਨੂੰ ਇਸ ਲਈ ਨਾਪਸੰਦ ਨਹੀਂ ਕਰ ਸਕਦੇ ਕਿ ਉਹ ਉੱਡ ਨਹੀਂ ਸਕਦੀ ਉਹ ਤੈਰਨਾ ਜਾਣਦੀ ਹੈ ਅਤੇ ਇਸ ਦੇ ਲਈ ਤੁਹਾਨੂੰ ਮੱਛੀ ਦੀ ਤਾਰੀਫ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਤੁਹਾਡੇ ਸਾਰੇ ਬੱਚੇ ਇੱਕ ਵਰਗੇ ਨਹੀਂ ਹੋ ਸਕਦੇ ਸਾਰੇ ਬੱਚਿਆਂ ਦੀ ਆਪਣੀ ਖਾਸੀਅਤ ਹੁੰਦੀ ਹੈ ਅਜਿਹੇ ’ਚ ਉਨ੍ਹਾਂ ਦੀ ਸਪੈਸ਼ਲਿਟੀ ਨੂੰ ਸਮਝਣਾ ਤੁਹਾਡੀ ਜ਼ਿੰਮੇਵਾਰੀ ਹੈ ਨਾ ਕਿ ਇੱਕ ਦੇ ਉੱਪਰ ਦੂਸਰੇ ਨੂੰ ਤਵੱਜੋ ਦੇਣ ਦੀ ਕਿਉਂਕਿ ਬੱਚੇ ਅਕਸਰ ਵੱਡਿਆਂ ਦੀ ਅਟੈਂਸ਼ਨ ਪਾਉਣ ਲਈ ਲੜਦੇ ਹਨ ਬਾਕੀ ਤਾਂ ਉਨ੍ਹਾਂ ਨੂੰ ਦੁਨੀਆਂ ਤੋਂ ਕੋਈ ਫਰਕ ਨਹੀਂ ਪੈਂਦਾ ਸਾਰੇ ਬੱਚਿਆਂ ਨੂੰ ਬਰਾਬਰ ਪਿਆਰ ਕਰੋ, ਬੱਚੇ ਵੀ ਇੱਕ-ਦੂਸਰੇ ਨੂੰ ਬਰਾਬਰ ਪਿਆਰ ਕਰਨਗੇ ਇਸ ਤਰ੍ਹਾਂ ਉਮਰ ’ਚ ਛੋਟੇ-ਵੱਡੇ ਹੋਣ ਦੇ ਬਾਵਜ਼ੂਦ ਉਹ ਬਰਾਬਰੀ ਦਾ ਪਾਠ ਵੀ ਸਿੱਖ ਜਾਣਗੇ

ਦੂਜਾ ਤਰੀਕਾ:

ਸਮੱਸਿਆ ਨੂੰ ਸੁਲਝਾਓ ਕਈ ਵਾਰ ਵੱਡੇ ਬਿਨ੍ਹਾਂ ਪੂਰੀ ਗੱਲ ਜਾਣੇ ਇੱਕ ਬੱਚੇ ਨੂੰ ਡਾਂਟਣ ਲਗਦੇ ਹਨ ਅਜਿਹਾ ਨਾ ਕਰੋ ਸਭ ਤੋਂ ਪਹਿਲਾਂ ਝਗੜੇ ਦੀ ਜੜ੍ਹ ’ਤੇ ਜਾਓ ਅਤੇ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ ਹੁਣ ਜਿਵੇਂ ਕਿ ਕਈ ਵਾਰ ਬੱਚੇ ਚਾਕਲੇਟ ਨੂੰ ਲੈ ਕੇ ਲੜਦੇ ਹਨ ਅਜਿਹੇ ’ਚ ਤੁਸੀਂ ਬੱਚਿਆਂ ਨੂੰ ਬਰਾਬਰ-ਬਰਾਬਰ ਵੰਡ ਕੇ ਝਗੜੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹੋ ਪਰ ਕੀ ਕਰੋਂਗੇ ਜਦੋਂ ਇੱਕ ਨੇ ਪਹਿਲਾਂ ਹੀ ਪੂਰੀ ਚਾੱਕਲੇਟ ਖਾ ਲਈ ਹੋਵੇ? ਅਜਿਹੇ ’ਚ ਤੁਸੀਂ ਪਹਿਲੇ ਨੂੰ ਸਮਝਾਓਗੇ

ਕਿ ਚੀਜ਼ਾਂ ਹਮੇਸ਼ਾ ਆਪਸ ’ਚ ਬਰਾਬਰ-ਬਰਾਬਰ ਵੰਡਣੀਆਂ ਚਾਹੀਦੀਆਂ ਹਨ ਕਿਉਂਕਿ ਸ਼ੇਅਰਿੰਗ ਇਜ਼ ਆਲਵੇਜ਼ ਕੇਅਰਿੰਗ- ਮਤਲਬ ਵੰਡਣਾ ਹੀ ਅਸਲ ਜ਼ਿੰਦਗੀ ਅਤੇ ਪਿਆਰ ਹੈ ਪਰ ਉਦੋਂ ਕੀ ਕਰੋਂਗੇ ਜਦੋਂ ਚੀਜ਼ ਵੰਡੀ ਨਾ ਜਾ ਸਕੇ? ਅਜਿਹੇ ’ਚ ਕਿਸੇ ਇੱਕ ਨੂੰ ਵਾਰੀ-ਵਾਰੀ ਨਾਲ ਦੇਣ ਦੀ ਬਜਾਇ ਉਨ੍ਹਾਂ ਨੂੰ ਸਾਫ ਤੌਰ ’ਤੇ ਕਹਿ ਦਿਓ ਕਿ ਜਿਸ ਵੀ ਚੀਜ਼ ਲਈ ਤੁਸੀਂ ਆਪਸ ’ਚ ਲੜੋਂਗੇ ਉਹ ਕਿਸੇ ਨੂੰ ਵੀ ਕਦੇ ਵੀ ਨਹੀਂ ਮਿਲੇਗੀ ਅਜਿਹੇ ’ਚ ਉਹ ਆਪਸ ’ਚ ਸਹਿਯੋਗ ਕਰਨਾ ਸਿੱਖ ਜਾਣਗੇ

ਤੀਜਾ ਤਰੀਕਾ:

ਸਕ੍ਰੀਨ ਟਾਈਮ ਘੱਟ ਕਰੋ ਇਸ ਉਪਾਅ ਨੂੰ ਅੱਜ ਦੀ ਸ਼ਹਿਰੀ ਲਾਈਫ ’ਚ ਹਰ ਕਿਸੇ ਨੂੰ ਅਪਣਾਉਣ ਦੀ ਜ਼ਰੂਰਤ ਹੈ ਬੱਚਿਆਂ ਨੂੰ ਬਹਿਲਾਉਣ ਲਈ ਇੱਕ ਸਾਲ ਦੀ ਉਮਰ ਤੋਂ ਹੀ ਬੱਚਿਆਂ ਦੇ ਹੱਥ ’ਚ ਪੇਰੈਂਟਸ ਨੇ ਮੋਬਾਇਲ ਅਤੇ ਲੈਪਟਾਪ ਫੜਾਉਣਾ ਸ਼ੁਰੂ ਕਰ ਦਿੱਤਾ ਹੈ ਅਜਿਹੇ ’ਚ ਬੱਚੇ ਇੱਕ-ਦੂਸਰੇ ਨਾਲ ਘੱਟ ਗੱਲ ਕਰਦੇ ਹਨ ਅਤੇ ਝਗੜਨ ਜ਼ਿਆਦਾ ਲਗਦੇ ਹਨ ਇਸ ਝਗੜੇ ਨੂੰ ਬੰਦ ਕਰਵਾਉਣ ਲਈ ਬੱਚਿਆਂ ਨੂੰ ਬਾਹਰ ਪਲੇਅ ਗਰਾਊਂਡ ’ਚ ਖੇਡਣ ਲਈ ਭੇਜੋ ਜਿੰਨਾ ਗੈਜੇਟਸ ਤੋਂ ਦੂਰ ਅਤੇ ਕੁਦਰਤ ਦੇ ਨਜ਼ਦੀਕ ਰਹਿਣਗੇ ਓਨਾ ਉਹ ਆਪਸ ’ਚ ਇੱਕ-ਦੂਸਰੇ ਦੀ ਅਹਿਮੀਅਤ ਸਮਝਣਗੇ ਵੈਸੇ ਵੀ ਆਊਟਡੋਰ ਐਕਟੀਵਿਟੀਜ਼ ’ਚ ਹਿੱਸਾ ਲੈਣ ਨਾਲ ਬਾਂਡਿੰਗ ਮਜ਼ਬੂਤ ਹੀ ਹੁੰਦੀ ਹੈ ਤਾਂ ਇਨ੍ਹਾਂ ਉਪਾਆਂ ਨੂੰ ਅਪਣਾਓ ਅਤੇ ਆਪਣੇ ਬੱਚਿਆਂ ਨੂੰ ਇੱਕ-ਦੂਸਰੇ ਦਾ ਦੁਸ਼ਮਣ ਦੀ ਜਗ੍ਹਾ ਦੋਸਤ ਬਣਾਓ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!