ਮਸਾਲੇਦਾਰ ਪਾਸਤਾ

Also Read :-

ਸਮੱਗਰੀ

  • ਦੋ ਕੱਪ ਪਾਸਤਾ ਤੁਸੀਂ ਚਾਹੇ ਤਾਂ ਮੈਕਰੋਨੀ ਵੀ ਲੈ ਸਕਦੇ ਹੋ ਨਾਲ ਹੀ ਦੋ ਟਮਾਟਰ,
  • ਇੱਕ ਗੰਢਾ,
  • ਇੱਕ ਚਮਚ ਮੋਜਰੇਲਾ ਚੀਜ਼,
  • ਕੁੱਟੀ ਹੋਈ ਲਾਲ ਮਿਰਚ,
  • ਅਦਰਕ,
  • ਹਰੀ ਮਿਰਚ,
  • ਕੇਚਪ,
  • ਇੱਕ ਚਮਚ,
  • ਹਰਾ ਧਨੀਆ ਬਾਰੀਕ ਕੱਟਿਆ ਹੋਇਆ,
  • ਤੇਲ ਲੂਣ ਸਵਾਦ ਅਨੁਸਾਰ

ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਪਾਸਤੇ ਨੂੰ ਉੱਬਾਲ ਲਓ ਇਸ ਨੂੰ ਪਕਾਉਣ ਲਈ ਕਿਸੇ ਬਰਤਨ ’ਚ ਪਾਣੀ ਗਰਮ ਕਰੋ ਇਸ ਪਾਣੀ ’ਚ ਥੋੜ੍ਹਾ ਜਿਹਾ ਤੇਲ ਮਿਲਾ ਦਿਓ ਜਿਸ ਨਾਲ ਕਿ ਪੱਕਣ ਤੋਂ ਬਾਅਦ ਪਾਸਤਾ ਇੱਕ ਦੂਜੇ ਨਾਲ ਚਿਪਕੇ ਨਾ ਅਤੇ ਆਸਾਨੀ ਨਾਲ ਬਣ ਜਾਏ ਪਾਣੀ ਜਦੋਂ ਉੱਬਲਣ ਲੱਗੇ ਤਾਂ ਇਸ ’ਚ ਪਾਸਤੇ ਨੂੰ ਪਾ ਕੇ ਪਕਾਓ ਜਦੋਂ ਪਾਸਤਾ ਪੱਕ ਜਾਏ ਤਾਂ ਇਸ ਨੂੰ ਕਿਸੇ ਛਾਨਣੀ ’ਚ ਛਾਨ ਕੇ ਕੱਢ ਲਓ ਠੰਡੇ ਪਾਣੀ ਨਾਲ ਪਾਸਤੇ ਨੂੰ ਧੋ ਲਓ ਜਿਸ ਨਾਲ ਕਿ ਇਹ ਓਵਰਕੁੱਕ ਨਾ ਹੋ ਜਾਏ ਹੁਣ

ਗੰਢਾ, ਅਦਰਕ, ਹਰੀ ਮਿਰਚ, ਟਮਾਟਰ ਨੂੰ ਪਾ ਕੇ ਗਰਾਇੰਡ ਕਰ ਲਓ ਕਿਸੇ ਕੜਾਹੀ ’ਚ ਤੇਲ ਪਾਓ ਅਤੇ ਗਰਮ ਕਰੋ ਜਦੋਂ ਤੇਲ ਗਰਮ ਹੋ ਜਾਏ ਤਾਂ ਉਸ ’ਚ ਗੰਢੇ ਅਤੇ ਟਮਾਟਰ ਦੇ ਨਾਲ ਮਿਰਚ ਅਦਰਕ ਦਾ ਪੇਸਟ ਪਾਓ ਪੇਸਟ ਨੂੰ ਚੰਗੀ ਤਰ੍ਹਾਂ ਭੁੰਨੋ ਜਦੋਂ ਇਹ ਤੇਲ ਛੱਡਣ ਲੱਗੇ ਤਾਂ ਇਸ ਪੇਸਟ ’ਚ ਮੋਓਨੀਜ਼, ਕੇਚੱਪ, ਲਾਲ ਮਿਰਚ ਪਾ ਕੇ ਚਲਾਓ ਕੜਛੀ ਨਾਲ ਇਸ ਨੂੰ ਕਰੀਬ ਦੋ ਤੋਂ ਤਿੰਨ ਮਿੰਟਾਂ ਤੱਕ ਭੁੰਨੋ ਸਾਰੇ ਮਸਾਲੇ ਭੁੰਨਣ ਤੋਂ ਬਾਅਦ ਇਸ ’ਚ ਪੱਕਿਆ ਹੋਇਆ ਪਾਸਤਾ ਪਾਓ ਚੰਗੀ ਤਰ੍ਹਾਂ ਚਲਾ ਕੇ ਮਿਕਸ ਕਰੋ ਬਸ ਸਭ ਤੋਂ ਆਖਰ ’ਚ ਚਿੱਲੀ ਫਲੈਕਸ ਅਤੇ ਹਰਾ ਧਨੀਆ ਕੱਟ ਕੇ ਗਰਮਾ-ਗਰਮ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ