midnight-snacks-should-not-make-you-fat

ਮੋਟਾ ਨਾ ਬਣਾ ਦੇਵੇ ਮਿਡਨਾਈਟ ਸਨੈਕਸ midnight-snacks-should-not-make-you-fat

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੇਰ ਰਾਤ ਖਾਣਾ, ਘੁੰਮਣਾ, ਸੌਣਾ ਬੇਹੱਦ ਪਸੰਦ ਹੈ ਇਹ ਦੇਰ ਰਾਤ ਤੱਕ ਟੀਵੀ, ਕੰਪਿਊਟਰ, ਮੋਬਾਇਲ ‘ਤੇ ਕੁਝ ਨਾ ਕੁਝ ਕਰਦੇ ਰਹਿੰਦੇ ਹਨ ਚਾਹੇ ਡਿਨਰ ਖਾਧਾ ਵੀ ਹੋਵੇ ਪਰ ਜਾਗਦੇ ਹੋਏ ਕੁਝ ਘੰਟਿਆਂ ਬਾਅਦ ਕੁਝ ਖਾਣ ਦਾ ਮਨ ਕਰ ਆਉਂਦਾ ਹੈ ਫਿਰ ਉਹ ਤਲਾਸ਼ਦੇ ਹਨ ਫਰਿੱਜ਼ ‘ਚ ਨਮਕੀਨ, ਬਿਸਕੁਟ, ਮੈਗੀ, ਪਾਸਤਾ, ਕੇਕ, ਪੇਸਟਰੀ, ਚਿਪਸ, ਵੈਫਰਜ਼, ਸੈਂਡਵਿਚ ਕਿ ਕੁਝ ਵੀ ਉਨ੍ਹਾਂ ਨੂੰ ਮਿਲ ਜਾਵੇ

ਇਹ ਰਾਤ ਨੂੰ ਖਾਧੇ ਹੋਏ ਸਨੈਕਸ ਪੇਟ ਭਰਨ ਦੇ ਨਾਲ ਮੋਟਾਪਾ ਵੀ ਦਿੰਦੇ ਹਨ ਜਿਸ ਦਾ ਪਤਾ ਕੁਝ ਸਮੇਂ ਬਾਅਦ ਲੱਗਦਾ ਹੈ ਇਸੇ ਨੂੰ ਕਹਿੰਦੇ ਹਨ ਮਿਡਨਾਈਟ ਸਨੈਕਸ ਜੋ ਅੱਜ ਦੀ ਨੌਜਵਾਨ ਪੀੜ੍ਹੀ ਦੀ ਆਦਤ ‘ਚ ਸ਼ੁਮਾਰ ਹੁੰਦਾ ਜਾ ਰਿਹਾ ਹੈ ਇਸ ਆਦਤ ਦੇ ਨੁਕਸਾਨ ਹੀ ਨੁਕਸਾਨ ਹੈ ਕਦੇ-ਕਦੇ ਮਿਡਨਾਈਟ ਸਨੈਕਸ ਲੈਣਾ ਠੀਕ ਹੈ ਪਰ ਉਸ ਨੂੰ ਆਦਤ ਬਣਾਉਣਾ ਬਿਲਕੁਲ ਗਲਤ ਹੈ

ਵੇਟ ਵਧਾਉਣ ‘ਚ ਮੱਦਦਗਾਰ

ਮਿਡਨਾਈਟ ਸਨੈਕਸ ਦਾ ਸਭ ਤੋਂ ਵੱਡਾ ਨੁਕਸਾਨ ਹੈ ਵਜ਼ਨ ਵਧਣਾ ਦੇਰ ਰਾਤ ‘ਚ ਖਾਧੇ ਸਨੈਕਸ ਸਿੱਧੇ-ਸਿੱਧੇ ਕੈਲਰੀਜ਼ ‘ਚ ਬਦਲ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੈਣ ਤੋਂ ਬਾਅਦ ਕੋਈ ਸਰੀਰਕ ਮਿਹਨਤ ਤਾਂ ਹੁੰਦੀ ਨਹੀਂ ਇਸ ਤਰ੍ਹਾਂ ਖਾਧਾ-ਪੀਤਾ ਸਿੱਧੇ ਫੈਟ ‘ਚ ਬਦਲ ਜਾਂਦਾ ਹੈ, ਇਸ ਲਈ ਮਿਡਨਾਈਟ ਸਨੈਕਸ ਤੋਂ ਬਚੋ ਜੇਕਰ ਮਜ਼ਬੂਰੀਵੱਸ਼ ਕੁਝ ਲੈਣਾ ਵੀ ਪੈਂਦਾ ਹੈ, ਵਿਸ਼ੇਸ਼ ਕਰਕੇ ਸਮਾਰੋਹਾਂ ‘ਚ ਤਾਂ ਅਜਿਹੇ ‘ਚ ਘਰ ਅੰਦਰ 10 ਮਿੰਟ ਤੱਕ ਟਹਿਲ ਲਓ

ਦੰਦਾਂ ਲਈ ਵੀ ਠੀਕ ਨਹੀਂ

ਦੰਦਾਂ ਦੇ ਡਾਕਟਰਾਂ ਅਨੁਸਾਰ ਵੀ ਮਿਡਨਾਈਟ ਸਨੈਕਸ ਦੰਦਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਮਿਡਨਾਈਟ ਸਨੈਕਸ ਲੈਣ ਤੋਂ ਬਾਅਦ ਜ਼ਿਆਦਾਤਰ ਲੋਕ ਦੰਦਾਂ ‘ਚ ਬੁਰੱਸ਼ ਨਹੀਂ ਕਰਦੇ ਖਾ ਕੇ ਸਿੱਧਾ ਸੌਂ ਜਾਂਦੇ ਹਨ ਇਸ ਲਈ ਖਾਧ ਪਦਾਰਥਾਂ ਦੇ ਕੁਝ ਕਣ ਦੰਦਾਂ ‘ਚ ਚਿਪਕ ਕੇ ਰਹਿ ਜਾਂਦੇ ਹਨ ਜਿਨ੍ਹਾਂ ‘ਚ ਬੈਕਟੀਰੀਆ ਪੈਦਾ ਹੋਣ ਲੱਗਦੇ ਹਨ ਖਾਸ ਕਰਕੇ ਮਿੱਠਾ ਖਾਣ ਤੋਂ ਬਾਅਦ ਤਾਂ ਇਨ੍ਹਾਂ ਤੋਂ ਬਚਣਾ ਨਾ-ਮੁਮਕਿਨ ਹੈ ਇਸ ਨਾਲ ਦੰਦਾਂ ‘ਚ ਕੈਵਿਟੀਜ਼ ਹੋ ਜਾਂਦੀ ਹੈ

ਪਾਚਣ-ਪ੍ਰਣਾਲੀ ‘ਚ ਵੀ ਹੁੰਦੀ ਹੈ ਮੁਸ਼ਕਲ

ਮਿਡਨਾਈਟ ਸਨੈਕਸ ਖਾਂਦੇ ਸਮੇਂ ਤਾਂ ਬਹੁਤ ਮਜ਼ਾ ਆਉਂਦਾ ਹੈ ਪਰ ਇਨ੍ਹਾਂ ਨਾਲ ਸਾਡਾ ਪਾਚਣ-ਤੰਤਰ ਪ੍ਰਭਾਵਿਤ ਹੁੰਦਾ ਹੈ ਖਾਧੇ ਹੋਏ ਨੂੰ ਪਚਾਉਣ ‘ਚ ਕਾਫ਼ੀ ਸਮਾਂ ਲੱਗਦਾ ਹੈ ਅੱਧੀ ਰਾਤ ‘ਚ ਏਨਾ ਸਮਾਂ ਨਹੀਂ ਹੁੰਦਾ ਕਿਉਂਕਿ ਅਸੀਂ ਸੌਂ ਜਾਂਦੇ ਹਾਂ ਇਸ ਲਈ ਮਿਡਨਾਈਟ ਸਨੈਕਸ ਤੋਂ ਬਚਣਾ ਹੀ ਬਿਹਤਰ ਹੈ

ਰੱਖੋ ਧਿਆਨ

  • ਰਾਤ ਨੂੰ ਭੁੱਖ ਲੱਗਣ ‘ਤੇ ਫਲ ਖਾਓ ਜੰਕ ਫੂਡ ਤੇ ਹੈਵੀ ਫੂਡ ਨਾ ਖਾਓ ਫਲਾਂ ਨਾਲ ਤੁਹਾਨੂੰੇ ਕਈ ਵਿਟਾਮਿਨ ਅਤੇ ਮਿਨਰਲ ਵੀ ਮਿਲਣਗੇ ਅਤੇ ਪਚਣਗੇ ਵੀ ਜਲਦੀ
  • ਦਿਨਭਰ ‘ਚ ਛੋਟੇ-ਛੋਟੇ ਪੰਜ ਮੀਲ ਲਓ ਤਿੰਨ ਮੀਲ ਲੈਣ ਵਾਲਿਆਂ ਦਾ ਭੋਜਨ ਅੰਤਰਾਲ ਵਧ ਜਾਂਦਾ ਹੈ ਸੁਭਾਵਿਕ ਹੈ ਭੁੱਖ ਲੱਗਣ ਲੱਗਦੀ ਹੈ
  • ਦੇਰ ਰਾਤ ਤੱਕ ਜਾਗਣ ਦੀ ਆਦਤ ਨਾ ਪਾਓ ਕਿਉਂਕਿ ਦੇਰ ਰਾਤ ਤੱਕ ਜਾਗਣ ਨਾਲ ਭੁੱਖ ਲੱਗਣਾ ਸੁਭਾਵਿਕ ਹੈ ਸਮੇਂ ‘ਤੇ ਸੋਣਾ ਅਤੇ ਉੱਠਣ ਦੀ ਆਦਤ ਪਾਓ
  • ਰਾਤ ਨੂੰ ਕੁਝ ਵੀ ਖਾਓ, ਸੌਣ ਤੋਂ ਪਹਿਲਾਂ ਬੁਰੱਸ਼ ਜ਼ਰੂਰ ਕਰੋ
  • ਲੇਟ ਖਾਣ ਤੋਂ ਬਾਅਦ ਘਰ ‘ਚ ਹੀ ਜ਼ਰੂਰ ਟਹਿਲੋ
    -ਨੀਤੂ ਗੁਪਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!