ਨਿਊਡਲਜ਼ ਪਾਸਤਾ

Noodles Pasta in Punjabi ਸਮੱਗਰੀ:-

  • 150 ਗ੍ਰਾਮ ਪਾਸਤਾ,
  • 100 ਗ੍ਰਾਮ ਨਿਊਡਲਜ਼,
  • 1 ਕੱਪ ਪਾਣੀ,
  • ਇੱਕ ਗੰਢਾ,
  • 1 ਟੀ ਸਪੂਨ ਚੀਜ਼,
  • 1 ਟੀ ਸਪੂਨ ਲਾਲ ਮਿਰਚ,
  • 1 ਟੀ ਸਪੂਨ ਸਿਰਕਾ,
  • 1 ਟੀ ਸਪੂਨ ਕਾਲੀ ਮਿਰਚ,
  • 1 ਟੀ ਸਪੂਨ ਮੱਖਣ,
  • ਲੂਣ ਸਵਾਦ ਅਨੁਸਾਰ

Also Read :-

Noodles Pasta in Punjabi ਬਣਾਉਣ ਦਾ ਤਰੀਕਾ:-

ਸਭ ਤੋਂ ਪਹਿਲਾਂ ਇੱਕ ਬਰਤਨ ’ਚ ਪਾਣੀ ਲਓ ਤੇ ਉਸ ਨੂੰ ਉੱਬਲਣ ਲਈ ਗੈਸ ’ਤੇ ਰੱਖ ਦਿਓ ਜਦੋਂ ਪਾਣੀ ’ਚ ਉਬਾਲ ਆ ਜਾਵੇ ਤਾਂ ਉਸ ’ਚ ਨਿਊਡਲਜ਼ ਪਾ ਦਿਓ ਕੁਝ ਦੇਰ ਬਾਅਦ ਨਿਊਡਲਜ਼ ਨਰਮ ਹੋਣ ਲੱਗਣਗੇ ਗੈਸ ਨੂੰ ਬੰਦ ਕਰ ਦਿਓ ਤੇ ਨਿਊਡਲਜ਼ ਨੂੰ ਕੱਢ ਕੇ ਛਾਨਣੀ ’ਤੇ ਰੱਖ ਦਿਓ, ਤਾਂ ਕਿ ਉਸ ’ਚੋਂ ਪਾਣੀ ਨਿਕਲ ਜਾਵੇ ਹੁਣ ਬਰਤਨ ’ਚ ਫਿਰ ਤੋਂ ਪਾਣੀ ਗਰਮ ਕਰੋ ਤੇ ਉਸ ’ਚ ਪਾਸਤਾ ਪਾਓ ਪਾਸਤੇ ਨੂੰ ਲਗਾਤਾਰ ਕੜਛੀ ਦੀ ਮੱਦਦ ਨਾਲ ਚਲਾਉਂਦੇ ਰਹੋ ਕੁਝ ਦੇਰ ਬਾਅਦ ਪਾਸਤਾ ਨਰਮ ਹੋ ਜਾਵੇਗਾ,

ਫਿਰ ਗੈਸ ਨੂੰ ਬੰਦ ਕਰ ਦਿਓ ਤੇ ਛਾਨਣੀ ਤੋਂ ਪਾਸਤੇ ਨੂੰ ਛਾਣ ਕੇ ਰੱਖ ਲਓ ਹੁਣ ਇੱਕ ਪੈਨ ’ਚ ਮੱਖਣ ਪਾ ਕੇ ਗਰਮ ਕਰੋ ਉਸ ’ਚ ਬਾਰੀਕ ਕੱਟਿਆ ਹੋਇਆ ਗੰਢਾ ਪਾਓ ਤੇ ਉਸ ਨੂੰ ਹੌਲੇ ਸੇਕੇ ’ਤੇ ਭੁੰਨੋ ਗੰਢਾ ਭੁੰਨਣ ਤੋਂ ਬਾਅਦ ਉਸ ’ਚ ਚੀਜ਼ ਵੀ ਪਾ ਦਿਓ ਨਾਲ ਹੀ ਲਾਲ ਮਿਰਚ ਤੇ ਕਾਲੀ ਮਿਰਚ ਪਾ ਕੇ ਮਿਕਸ ਕਰੋ ਏਨਾ ਕਰਨ ਤੋਂ ਬਾਅਦ ਉਸ ’ਚ ਨਿਊਡਲਜ਼ ਤੇ ਪਾਸਤਾ ਪਾਓ ਤੇ ਚੰਗੀ ਤਰ੍ਹਾਂ ਮਿਲਾਓ

ਇਸ ਮਿਸ਼ਰਨ ’ਚ ਲੂਣ ਵੀ ਪਾ ਦਿਓ ਜਦੋਂ ਮਿਸ਼ਰਨ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਸ ’ਚ ਸਿਰਕਾ ਪਾਓ ਤੇ ਮਿਲਾ ਦਿਓ ਇਸ ਮਿਸ਼ਰਨ ਨੂੰ 2 ਮਿੰਟ ਪੱਕਣ ਲਈ ਛੱਡ ਦਿਓ ਕੁਝ ਦੇਰ ਬਾਅਦ ਤੁਹਾਡਾ ਸਵਾਦਿਸ਼ਟ ਤੇ ਲਾਜਵਾਬ ਨਿਊਡਲਜ਼ ਪਾਸਤਾ ਬਣ ਕੇ ਤਿਆਰ ਹੈ ਇਸ ਨੂੰ ਪਲੇਟ ’ਚ ਕੱਢੋ ਤੇ ਸਾਰਿਆਂ ਨੂੰ ਲਾਜਵਾਬ ਪਾਸਤਾ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!