ਯੋਗ ਤੋਂ ਪੂਰਾ ਲਾਭ ਲਓ

ਅੱਜ-ਕੱਲ੍ਹ ਯੋਗ ਦੇ ਚਰਚੇ ਦੇਸ਼ ’ਚ ਤਾਂ ਹਨ ਹੀ, ਬਾਹਰ ਵੀ ਯੋਗ ਨੇ ਆਪਣੇ ਪੈਰ ਚੰਗੀ ਤਰ੍ਹਾਂ ਪਸਾਰ ਲਏ ਹਨ ਲੋਕਾਂ ’ਚ ਸਿਹਤ ਪ੍ਰਤੀ ਜਾਗਰੂਕਤਾ ਨੇ ਯੋਗ ਦੇ ਸਥਾਨ ਨੂੰ ਕਾਫੀ ਉੱਚਾ ਕਰ ਦਿੱਤਾ ਹੈ ਹਫੜਾ-ਦਫੜੀ ਵਾਲੇ ਜੀਵਨ ’ਚ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਵੀ ਹੈ ਪਰ ਯੋਗ ਨੂੰ ਵੀ ਬਿਨਾਂ ਨਿਰਦੇਸ਼ ਦੇ ਕਰਨਾ ਠੀਕ ਨਹੀਂ ਹੈ ਜੇਕਰ ਯੋਗ ਦੇ ਆਸਨਾ ਦਾ ਅਭਿਆਸ ਸਹੀ ਤਰੀਕੇ ਨਾਲ ਨਹੀਂ ਕੀਤਾ ਜਾਏਗਾ ਤਾਂ ਲਾਭ ਦੀ ਥਾਂ ’ਤੇ ਹਾਨੀ ਹੋ ਸਕਦੀ ਹੈ

Also Read :-

ਯੋਗ ਆਸਨ ਕਰਨ ਤੋਂ ਪਹਿਲਾਂ ਕੁਝ ਗੱਲਾਂ ’ਤੇ ਧਿਆਨ ਦੇਣਾ ਜ਼ਰੂਰੀ ਹੈ

ਰੱਖੋ ਜਾਣਕਾਰੀ ਆਸਨਾਂ ਦੀ:-

ਜ਼ਿਆਦਾਤਰ ਆਸਨਾਂ ’ਚ ਅੱਗੇ ਜਾਂ ਪਿੱਛੇ ਝੁਕਣਾ ਪੈਂਦਾ ਹੈ ਸਾਰੇ ਆਸਨ ਸਾਰਿਆਂ ਲਈ ਠੀਕ ਨਹੀਂ ਹੁੰਦੇ, ਜਿਵੇਂ ਜਿਨ੍ਹਾਂ ਨੂੰ ਪਿੱਠ ਜਾਂ ਰੀੜ੍ਹ ਦੀ ਹੱਡੀ ਦੀ ਕੋਈ ਸਮੱਸਿਆ ਹੋਵੇ, ਉਨ੍ਹਾਂ ਨੂੰ ਅੱਗੇ ਨਹੀਂ ਝੁਕਣਾ ਚਾਹੀਦਾ ਤਕਲੀਫ ਵਧ ਸਕਦੀ ਹੈ ਇਸ ਲਈ ਆਪਣੀਆਂ ਸਮੱਸਿਆਵਾਂ ਨੂੰ ਜਾਣੋ, ਫਿਰ ਉਸੇ ਅਨੁਸਾਰ ਆਸਨਾਂ ਦੀ ਪੂਰੀ ਜਾਣਕਾਰੀ ਲਓ

ਸਿੱਧਾ ਬੈਠ ਕੇ ਕਰੋ ਅਭਿਆਸ:-

ਜੋ ਆਸਨ ਬੈਠ ਕੇ ਕਰਨੇ ਹਨ ਜਾਂ ਖੜ੍ਹੇ ਹੋ ਕੇ, ਉਨ੍ਹਾਂ ’ਚ ਕਮਰ ਦਾ ਸਿੱਧਾ ਰਹਿਣਾ ਅਤਿ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਪੋਸਚਰ ਵਿਗੜ ਸਕਦਾ ਹੈ, ਰੀੜ੍ਹ ਦੀ ਹੱਡੀ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਸਿੱਧੇ ਨਾ ਬੈਠਣ ਅਤੇ ਖੜ੍ਹੇ ਹੋਣ ਨਾਲ ਸਾਹ ਲੈਣ ਦੀ ਸਮਰੱਥਾ ’ਚ ਕਮੀ ਆ ਸਕਦੀ ਹੈ ਜੇਕਰ ਸਾਹ ਲੈਣ ’ਚ ਕਮੀ ਆ ਜਾਏ ਤਾਂ ਬੇਚੈਨੀ ਹੋ ਸਕਦੀ ਹੈ ਅਤੇ ਊਰਜਾ ’ਚ ਕਮੀ ਆ ਸਕਦੀ ਹੈ

ਆਸਨਾਂ ਦਰਮਿਆਨ ਆਰਾਮ ਜ਼ਰੂਰੀ:-

ਜਿਵੇਂ ਕਸਰਤ ਤੋਂ ਬਾਅਦ ਸਰੀਰ ਨੂੰ ਆਰਾਮ ਦੇਣਾ ਜਰੂਰੀ ਹੁੰਦਾ ਹੈ ਉਸੇ ਤਰ੍ਹਾਂ ਇੱਕ ਆਸਨ ਤੋਂ ਦੂਜੇ ਆਸਨ ਦਰਮਿਆਨ ਥੋੜ੍ਹਾ ਆਰਾਮ ਦੇੇਣਾ ਜ਼ਰੂਰੀ ਹੁੰਦਾ ਹੈ ਜਿਸ ਨਾਲ ਮਾਸਪੇਸ਼ੀਆਂ ਨਾਰਮਲ ਸਥਿਤੀ ’ਚ ਆ ਸਕਣ ਆਰਾਮ ਲਈ ਸਵ ਆਸਨ ਜਾਂ ਬਾਲ ਆਸਨ ’ਚ ਆਰਾਮ ਕਰੋ

ਆਸਨਾਂ ਨੂੰ ਆਪਣੀ ਸਮਰੱਥਾ ਅਤੇ ਆਰਾਮ ਨਾਲ ਕਰੋ:-

ਆਸਨ ਕਰਦੇ ਸਮੇਂ ਜਲਦੀ-ਜਲਦੀ ਨਾ ਕਰੋ ਆਰਾਮ ਨਾਲ ਆਸਨ ਦੀ ਪੂਰੀ ਅਵਸਥਾ ’ਚ ਜਾਓ ਸਮਰੱਥਾ ਅਨੁਸਾਰ ਰੁਕੋ, ਫਿਰ ਹੌਲੀ-ਹੌਲੀ ਵਾਪਸ ਆਓ ਲੱਤਾਂ, ਬਾਹਵਾਂ, ਕਮਰ ਅਤੇ ਗਰਦਨ ਨੂੰ ਆਰਾਮ ਨਾਲ ਮੋੜੋ ਹਰ ਆਸਨ ਆਪਣੀ ਸਮਰੱਥਾ ਨੂੰ ਧਿਆਨ ’ਚ ਰੱਖਦੇ ਹੋਏ ਕਰੋ ਜੇਕਰ ਤੁਸੀਂ 100 ਪ੍ਰਤੀਸ਼ਤ ਯੋਗ ਆਸਨ ਨੂੰ ਦੇਵੋਗੇ ਤਾਂ ਥਕਾਣ ਮਹਿਸੂਸ ਹੋਵੇਗੀ ਸਰੀਰ ਦੇ ਕਿਸੇ ਹਿੱਸੇ ’ਤੇ ਜ਼ੋਰ ਲਗਾਓ ਅਭਿਆਸ ਤੋਂ ਬਾਅਦ ਜਦੋਂ ਸਰੀਰ ਲਚੀਲਾ ਹੋਣਾ ਸ਼ੁਰੂ ਹੁੰਦਾ ਹੈ, ਉਦੋਂ ਤੁਸੀਂ ਥੋੜ੍ਹਾ ਜ਼ੋਰ ਲਗਾ ਸਕਦੇ ਹੋ

ਖਾਣੇ ਦੇ ਸਮੇਂ ਦਾ ਰੱਖੋ ਧਿਆਨ:-

ਯੋਗ ਵੈਸੇ ਤਾਂ ਸਵੇਰੇ ਖਾਲੀ ਪੇਟ ਸਭ ਤੋਂ ਜ਼ਿਆਦਾ ਲਾਭਦਾਇਕ ਹੁੰਦਾ ਹੈ ਪਰ ਰੁਝੇਵੇਂ ਕਾਰਨ ਸਭ ਲੋਕ ਸਵੇਰੇ ਸਮਾਂ ਕੱਢ ਸਕਣ ਅਜਿਹੇ ’ਚ ਯੋਗ ਅਭਿਆਸ ਕਰਨ ਤੋਂ 3 ਘੰਟੇ ਪਹਿਲਾਂ ਘੱਟ ਤੋਂ ਘੱਟ ਕੁਝ ਠੋਸ ਨਾ ਖਾਣ ਪਾਣੀ ਆਦਿ ਪੀ ਸਕਦੇ ਹਨ, ਯੋਗ ਕਰਨ ਦੇ ਤੁਰੰਤ ਬਾਅਦ ਵੀ ਕੁਝ ਨਾ ਖਾਓ ਸਮੇਂ ਦਾ ਥੋੜ੍ਹਾ ਅੰਤਰਾਲ ਰੱਖ ਕੇ ਖਾਓ ਨਹੀਂ ਤਾਂ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ ਖਾਣਾ ਖਾਣ ਦੇ 3 ਤੋਂ 4 ਘੰਟੇ ਬਾਅਦ ਹੀ ਯੋਗ ਕਰੋ

ਸੂਖਮ ਕਿਰਿਆਵਾਂ ਜ਼ਰੂਰੀ ਹਨ ਯੋਗ ਤੋਂ ਪਹਿਲਾਂ:-

ਜਦੋਂ ਵੀ ਯੋਗ ਕਰੋ, ਪਹਿਲਾਂ ਹੱਥਾਂ, ਪੈਰਾਂ, ਗਰਦਨ ਦੀਆਂ ਸੂਖਮ ਕਿਰਿਆਵਾਂ ਕਰੋ ਤਾਂ ਕਿ ਜਕੜਨ ਦੂਰ ਹੋ ਸਕੇ ਅਤੇ ਸਰੀਰ ਆਸਨਾਂ ਲਈ ਤਿਆਰ ਹੋ ਸਕੇੇ ਯੋਗ ਲਗਾਤਾਰ ਕਰੋ ਤਾਂ ਕਿ ਸਿਹਤਮੰਦ ਰਹਿ ਸਕੋ ਕਸਰਤ ਕਰੋ ਕਸਰਤ ਕਰਦੇ ਸਮੇਂ ਪ੍ਰਕਿਰਿਆ ਪੂਰੀ ਹੋਣ ’ਤੇ ਥੋੜ੍ਹਾ ਆਰਾਮ ਕਰੋ

ਵਾਤਾਵਰਨ ਹੋਵੇ ਸਹੀ:-

ਯੋਗ ਅਭਿਆਸ ਲਈ ਖੁੱਲ੍ਹਾ ਅਤੇ ਹਵਾਦਾਰ ਵਾਤਾਵਰਨ ਹੋਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਲੈ ਸਕੋ ਪਾਰਕ, ਬਰਾਮਦੇ, ਛੱਤ, ਖੁੱਲ੍ਹੇ ਹਵਾਦਾਰ ਕਮਰੇ ’ਚ ਤੁਸੀਂ ਯੋਗ ਕਰ ਸਕਦੇ ਹੋ ਵਾਤਾਵਰਨ ਸ਼ੁੱਧ ਨਹੀਂ ਹੋਵੇਗਾ ਤਾਂ ਅਸੀਂ ਯੋਗ ਕਰਕੇ ਵੀ ਨਾ ਤਾਂ ਸਰੀਰਕ, ਨਾ ਮਾਨਸਿਕ ਰੂਪ ਨਾਲ ਸਿਹਤਮੰਦ ਰਹਿ ਸਕਦੇ ਹਾਂ

ਧਿਆਨ ਦਿਓ ਹੋਰ ਗੱਲਾਂ ’ਤੇ ਵੀ:

  • ਗਰਭ ਅਵਸਥਾ, ਮਾਸਿਕ ਧਰਮ, ਖੰਘ-ਜ਼ੁਕਾਮ, ਬੁਖਾਰ ’ਚ ਯੋਗ ਅਭਿਆਸ ਨਾ ਕਰੋ
  • ਯੋਗ ਕਰਨ ਵਾਲਿਆਂ ਨੂੰ ਆਪਣੀ ਡਾਈਟ ’ਤੇ ਵੀ ਧਿਆਨ ਦੇਣਾ ਚਾਹੀਦਾ ਨਾ ਤਾਂ ਜ਼ਿਆਦਾ ਖਾਣ, ਨਾ ਹੀ ਬਹੁਤ ਘੱਟ ਖਾਣ
  • ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਵਜ਼ਰ ਆਸਨ ਕਰ ਸਕਦੇ ਹੋ
  • ਜੇਕਰ ਤੁਸੀਂ ਕਿਸੇ ਵੀ ਬਿਮਾਰੀ ਤੋਂ ਪੀੜਤ ਹੋ ਤਾਂ ਡਾਕਟਰ ਤੋਂ ਪੁੱਛ ਕੇ ਅਭਿਆਸ ਕਰੋ
  • ਯੋਗ ਕਰਦੇ ਸਮੇਂ ਸਾਹ ਕਦੋਂ ਭਰਨਾ ਅਤੇ ਛੱਡਣਾ ਹੈ, ਇਸ ’ਤੇ ਆਪਣੇ ਯੋਗ ਗੁਰੂ ਤੋਂ ਪੁੱਛੋ ਫਿਰ ਪੂਰਾ ਲਾਭ ਮਿਲੇਗਾ

-ਨੀਤੂ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!