ਨੈਸ਼ਨਲ ਰੋਲਰ ਸਕੇਟਿੰਗ ’ਚ ਸੋਨ ਹਿੱਟ
Table of Contents
59ਵੀਂ ਚੈਂਪੀਅਨਸ਼ਿਪ: ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਖਿਡਾਰੀਆਂ ਦਾ ਦਮਦਾਰ ਪ੍ਰਦਰਸ਼ਨ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਦੀਆਂ ਧੁੰਮਾਂ
59ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉਮਰ ਵਰਗ ਦੇ 5 ਗਰੁੱਪਾਂ ’ਚ ਸੋਨ ਤਮਗਾ ਜਿੱਤ ਕੇੇ ਦੇਸ਼ਭਰ ’ਚ ਆਪਣੀ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਖਾਸ ਗੱਲ ਇਹ ਵੀ ਸੀ ਕਿ ਇਨ੍ਹਾਂ ਵੱਖ-ਵੱਖ ਵਰਗ ਦੀਆਂ ਟੀਮਾਂ ’ਚ ਜ਼ਿਆਦਾਤਰ ਖਿਡਾਰੀ ਇਸੇ ਸਕੂਲ-ਕਾਲਜ ਤੋਂ ਸਨ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਨਾਂਅ ਗੂੰਜਦਾ ਰਿਹਾ ਇਨ੍ਹਾਂ ਹੋਣਹਾਰ ਖਿਡਾਰਨਾਂ ਨੇ ਇਸ ਜਿੱਤ ਦਾ ਸਿਹਰਾ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ, ਜਿਨ੍ਹਾਂ ਦੀਆਂ ਪੇ੍ਰਰਨਾ ਦਾ ਅਨੁਸਰਨ ਕਰਦੇ ਹੋਏ ਉਹ ਨਿੱਤ ਅਭਿਆਸ ਕਰਦੀਆਂ ਰਹੀਆਂ ਹਨ ਅਤੇ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਟਿਪਸ ਖੇਡ ਦੇ ਮੈਦਾਨ ’ਚ ਉਨ੍ਹਾਂ ਲਈ ਬਹੁਮੁੱਲੇ ਸਾਬਤ ਹੋਏ ਇਸ ਉਪਲੱਬਧੀ ’ਤੇ ਸਕੂਲ ਪ੍ਰਬੰਧਨ ਨੇ ਜੇਤੂ ਵਿਦਿਆਰਥਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ
Also Read :-
- ਓਲੰਪਿਕ ਤੋਂ ਬਾਅਦ ਵਧਿਆ ਸਪੋਰਟਸ ਦਾ ਕਰੇਜ਼
- ਮਿਲ ਕੇ ਖੇਡੋ ਇਹ ਬੈਸਟ ਫ੍ਰੀ ਗੇਮਾਂ
- ਗੇਮਿੰਗ ਵਰਲਡ ’ਚ ਕਰੀਅਰ ਦੀ ਕਰੋ ਸ਼ੁਰੂਆਤ, ਲੱਖਾਂ ਦਾ ਪੈਕੇਜ਼
ਜਾਣਕਾਰੀ ਅਨੁਸਾਰ, ਮੋਹਾਲੀ ’ਚ ਸਮਾਪਤ ਹੋਈ ਨੈਸ਼ਨਲ ਰੋÇਲੰਗ ਸਕੇਟਿੰਗ ਚੈਂਪੀਅਨਸ਼ਿਪ ’ਚ ਦੇਸ਼ਭਰ ਦੇ ਖਿਡਾਰੀਆਂ ਨੇ ਹਿੱਸਾ ਲਿਆ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਹਰਿਆਣਾ ਦੀ ਅਗਵਾਈ ਕਰਦੇ ਹੋਏ 5 ਵਰਗ ’ਚ ਸੋਨ ਤਮਗਾ ਜਿੱਤ ਕੇ ਸਭ ਨੂੰ ਹੈਰਾਨਗੀ ’ਚ ਪਾ ਦਿੱਤਾ ਜ਼ਿਕਰਯੋਗ ਹੈ ਕਿ ਸੀਨੀਅਰ ਮਹਿਲਾ ਇਨਲਾਈਨ ਵਰਗ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਖਿਡਾਰੀ ਜਸ਼ਨਦੀਪ, ਸਤਬੀਰ, ਰਵਨੀਤ, ਸੋਨਮ, ਕਾਜਲ, ਸੋਮਿਆ, ਸਿਮਰਨਪ੍ਰੀਤ ਅਤੇ ਅਮਨਦੀਪ ਨੇ ਹਿੱਸਾ ਲਿਆ, ਨਾਲ ਹੀ ਸਬ-ਜੂਨੀਅਰ ਮਹਿਲਾ ਇਨਲਾਈਨ ਵਰਗ ’ਚ ਰਵਿੰਦਰ, ਐਸ਼ਮੀਤ, ਜੰਨਤ ਸਿਹਾਗ, ਗਜ਼ਲ ਅਤੇ ਖੁਸ਼ਬੂ, ਜੂਨੀਅਰ ਮਹਿਲਾ ਇਨਲਾਈਨ ਟੀਮ ’ਚ ਮੁਸਕਾਨ, ਗੁਰਪ੍ਰੀਤ, ਪ੍ਰਿਤਾਂਸੀ, ਸੁਖਨੂਰ, ਅਭੀ, ਨੀਸ਼ੂ ਨੇ ਦਮਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਸੀਨੀਅਰ ਮਹਿਲਾ ਕਾਡਸ ਵਰਗ ਦੇ ਮੁਕਾਬਲੇ ’ਚ ਮਨਦੀਪ, ਆਂਚਲ, ਗਗਨਦੀਪ, ਸਾਵਿਆ ਅਤੇ ਸਿਮਰਨਜੀਤ ਨੇ ਵਿਰੋਧੀ ਟੀਮਾਂ ਨੂੰ ਹਰਾਉਂਦੇ ਹੋਏ ਫਾਈਨਲ ਮੁਕਾਬਲਾ ਆਪਣੇ ਨਾਂਅ ਕਰ ਲਿਆ
ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਜੇਤੂ ਖਿਡਾਰਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਜਿੱਤ ਇਨ੍ਹਾਂ ਖਿਡਾਰਨਾਂ ਅਤੇ ਕੋਚ ਦੀ ਮਿਹਨਤ ਦਾ ਨਤੀਜਾ ਹੈ ਉਨ੍ਹਾਂ ਨੇ ਸਕੂਲ ਦੇ ਇਸ ਪ੍ਰਦਰਸ਼ਨ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਜੀ ਦੇ ਪਾਵਨ ਦਿਸ਼ਾ-ਨਿਰਦੇਸ਼ਨ ਨੂੰ ਦਿੱਤਾ
ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜਿੱਤਿਆ ਦਿਲ
ਹਾਲੀ ’ਚ 59ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ (ਬੁਆਇਜ਼) ’ਚ ਹਰਿਆਣਾ ਦੀ ਟੀਮ ਨੇ ਜੂਨੀਅਰ ਵਰਗ ’ਚ ਸੋਨ ਅਤੇ ਸਬ ਜੂਨੀਅਰ ਵਰਗ ’ਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ ਦੋਵੇਂ ਟੀਮਾਂ ਦੀ ਸਫਲਤਾ ’ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ (ਬੁਆਇਜ਼ ਵਿੰਗ) ਦੇ 5 ਖਿਡਾਰੀਆਂ ਦਾ ਮਹੱਤਵਪੂਰਨ ਯੋਗਦਾਨ ਹੈ
ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ ਸਕੂਲ ’ਚ ਪਹੁੰਚਣ ’ਤੇ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਅਭਿਸ਼ੇਕ ਸ਼ਰਮਾ, ਵਾਈਸ ਪ੍ਰਿੰਸੀਪਲ ਊਸ਼ਾ ਅਤੇ ਸਟਾਫ ਮੈਂਬਰਾਂ ਵੱਲੋਂ ਫੁੱਲ ਮਾਲਾਵਾਂ ਪਹਿਨਾ ਕੇ ਅਤੇ ਗੁਲਦਸਤੇ ਭੇਂਟ ਕਰਕੇ ਜ਼ੋਰਦਾਰ ਸਵਾਗਤ ਕੀਤਾ ਗਿਆ ਖਿਡਾਰੀਆਂ ਨੇ ਆਪਣੀ ਜਿੱਤ ਦਾ ਸਿਹਰਾ ਪਾਪਾ ਕੋਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਨਵੀਆਂ ਤਕਨੀਕਾਂ ਨੂੰ ਦਿੱਤਾ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਸਰਸਾ ਦੀ ਸਕੇਟਿੰਗ ਕੋਚ ਸੋਨਾਲੀ ਇੰਸਾਂ ਨੇ ਦੱਸਿਆ ਕਿ ਚੈਂਪੀਅਨਸ਼ਿਪ ’ਚ ਦੇਸ਼ ਦੇ 8 ਸੂਬਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਹਰਿਆਣਾ ਦੀ ਜੂਨੀਅਰ ਬੁਆਇਜ਼ ਸਕੇਟਿੰਗ ਟੀਮ ਨੇ ਫਾਈਨਲ ਮੁਕਾਬਲੇ ’ਚ ਚੰਡੀਗੜ੍ਹ ਨੂੰ 1-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਇਸ ਟੀਮ ’ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ (ਬੁਆਇਜ਼ ਵਿੰਗ) ਦੇ ਦੋ ਖਿਡਾਰੀ ਸ਼ਾਮਲ ਸਨ ਜਿਨ੍ਹਾਂ ’ਚ 11ਵੀਂ ਜਮਾਤ ਦਾ ਕੁਲਵੰਸ਼ ਸਿੰਘ ਇੰਸਾਂ ਅਤੇ 9ਵੀਂ ਜਮਾਤ ਦਾ ਕਰਨ ਇੰਸਾਂ ਸ਼ਾਮਲ ਹਨ ਦੂਜੇ ਪਾਸੇ ਚੈਂਪੀਅਨਸ਼ਿਪ ਦੇ ਸਬ-ਜੂਨੀਅਰ ਲੜਕਿਆਂ ਦੇ ਵਰਗ ’ਚ ਹਰਿਆਣਾ ਦੀ ਟੀਮ ਤੀਜੇ ਸਥਾਨ ’ਤੇ ਰਹੀ ਇਸ ਟੀਮ ’ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ (ਬੁਆਇਜ਼ ਵਿੰਗ) ਦੇ ਤਿੰਨ ਖਿਡਾਰੀ ਸ਼ਾਮਲ ਸਨ ਇਨ੍ਹਾਂ ’ਚ ਛੇਵੀਂ ਜਮਾਤ ਦਾ ਹਰਸ਼ਿਤ ਬੱਬਰ, ਅੱਠਵੀਂ ਜਮਾਤ ਦਾ ਬਲਜੋਬਨ ਅਤੇ ਇਸੇ ਜਮਾਤ ਦਾ ਖੁਸ਼ਪ੍ਰੀਤ ਸ਼ਾਮਲ ਰਹੇ