ਓਲੰਪਿਕ ਤੋਂ ਬਾਅਦ ਵਧਿਆ ਸਪੋਰਟਸ ਦਾ ਕਰੇਜ਼
ਖੇਡਾਂ ’ਚ ਦਿਨਭਰ ਲੀਨ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਇਸ ਦੀ ਜਗ੍ਹਾ ਪੜ੍ਹਾਈ ’ਤੇ ਧਿਆਨ ਦਿਓ ਚੰਗਾ ਕਰੀਅਰ ਬਣਾ ਸਕਦੇ ਹੋ ਪਰ ਹੁਣ ਸਕੂਲ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਪ੍ਰਮੋਟ ਕਰਦੇ ਹਨ
ਖੇਡਾਂ ਦੀ ਦੁਨੀਆਂ ’ਚ ਹੁਣ ਕਰੀਅਰ ਦੇ ਨਵੇਂ ਆਯਾਮ ਵਿਕਸਤ ਹੋ ਰਹੇ ਹਨ ਕਰੀਅਰ ਸਲਾਹਕਾਰ ਅਤੇ ਡਿਜ਼ਾਇਨ ਸਰਕਲ ਦੇ ਨਿਦੇਸ਼ਕ ਸੁਮਿਤ ਸੌਰਭ ਤੋਂ ਜਾਣੋ ਸਪੋਰਟਸ ਦੇ ਖੇਤਰ ’ਚ ਕਰੀਅਰ ਬਣਾਉਣ ਦੀਆਂ ਕੀ ਸੰਭਾਵਨਾਵਾਂ ਹਨ
ਹਾਲ ਹੀ ਦੇ ਓਲੰਪਿਕ ਖੇਡਾਂ ’ਚ ਭਾਰਤੀ ਖਿਡਾਰੀਆਂ ਨੇ ਖੂਬ ਨਾਂਅ ਕਮਾਇਆ ਹੈ ਇਸ ਦੇ ਨਾਲ ਕਰੀਅਰ ਬਦਲ ਦੇ ਤੌਰ ’ਤੇ ਖੇਡ ਜਗਤ ’ਚ ਕਰੀਅਰ ਦੀਆਂ ਸੰਭਾਵਨਾਵਾਂ ’ਤੇ ਵੀ ਖੂਬ ਗੱਲ ਹੋ ਰਹੀ ਹੈ ਸਪੋਰਟਸ ਦੀ ਦੁਨੀਆਂ ’ਚ ਬਤੌਰ ਖਿਡਾਰੀ ਹੀ ਨਹੀਂ, ਕਈ ਹੋਰ ਤਰੀਕਿਆਂ ਨਾਲ ਵੀ ਜੁੜ ਸਕਦੇ ਹਾਂ ਬਚਪਨ ਤੋਂ ਵੱਡੇ ਹੋਣ ਤੱਕ ਅਤੇ ਉਸ ਤੋਂ ਬਾਅਦ ਵੀ ਹਰ ਕਿਸੇ ਨਾ ਕਿਸੇ ਖੇਡ ’ਚ ਰੁਚੀ ਰਹੀ ਹੈ
Also Read :-
- ਪਹਿਲਾ ਸੋਨ ਤਮਗਾ ਓਲੰਪਿਕ: ਐਥਲੇਟਿਕਸ ’ਚ 121 ਸਾਲਾਂ ਦਾ ਇੰਤਜ਼ਾਰ ਖ਼ਤਮ
- ਬੱਚਿਆਂ ਨੂੰ ਜ਼ਿਆਦਾ ਨਾ ਖੇਡਣ ਦਿਓ ਗੇਮ
- ਮਿਲ ਕੇ ਖੇਡੋ ਇਹ ਬੈਸਟ ਫ੍ਰੀ ਗੇਮਾਂ
ਸਪੋਰਟਸ ’ਚ ਕਰੀਅਰ ਕਿਵੇਂ ਬਣਾਈਏ?
ਸਭ ਤੋਂ ਪਹਿਲਾਂ ਤਾਂ ਤੁਸੀਂ ਫੈਸਲਾ ਕਰੋ ਕਿ ਉਹ ਕਿਹੜੀ ਖੇਡ ਜਾਂ ਸਪੋਰਟਸ ਹੈ ਜਿਸ ’ਚ ਤੁਸੀਂ ਬਚਪਨ ਤੋਂ ਹੀ ਚੰਗੇ ਖਿਡਾਰੀ ਰਹੇ ਹੋ ਉਹ ਕਿਹੜੀ ਖੇਡ ਹੈ ਜੋ ਤੁਸੀਂੇ ਬਚਪਨ ਤੋਂ ਦੇਖਣਾ ਅਤੇ ਖੇਡਣਾ ਪਸੰਦ ਕੀਤੀ ਹੈ ਅਤੇ ਜੇਕਰ ਤੁਹਾਡਾ ਕਰੀਅਰ ਉਸ ਸਪੋਰਟਸ ’ਚ ਬਣ ਜਾਵੇ ਤਾਂ ਤੁਹਾਡੀ ਇੱਕ ਬਹੁਤ ਵੱਡੀ ਖਵਾਇਸ਼ ਪੂਰੀ ਹੋ ਜਾਏਗੀ ਜਿਵੇਂ ਹੀ ਤੁਸੀਂ ਇਹ ਤੈਅ ਕਰ ਲਵੋਂਗੇ ਕਿ ਤੁਹਾਡੀ ਰੁਚੀ ਕਿਸ ਖੇਡ ’ਚ ਹੈ ਤੁਸੀਂ ਉਸ ਸਪੋਰਟਸ ’ਚ ਕਰੀਅਰ ਬਣਾਉਣ ਦਾ ਪਹਿਲਾ ਸਟੈੱਪ ਕਲੀਅਰ ਕਰ ਲਵੋਂਗੇ
ਖੇਡ ’ਚ ਸ਼ੁਰੂਆਤ ਕਰਨ ਵਾਲਿਆਂ ਲਈ ਕੁਝ ਟਿਪਸ
ਆਪਣੇ ਇੰਟਰੈਸਟ ਨੂੰ ਫਾਲੋ ਕਰੋ:
ਸੋਚੋ ਕਿ ਕਿਹੜੀ ਉਹ ਖੇਡ ਹੈ ਜਿਸ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ ਅਤੇ ਕਿਸ ਫੀਲਡ ’ਚ ਕਰੀਅਰ ਬਣਾਉਣਾ ਚਾਹੁੰਦੇ ਹੋ
ਦੂਸਰਿਆਂ ਤੋਂ ਸਲਾਹ ਲਓ:
ਜੇਕਰ ਤੁਹਾਡੇ ਸਕੂਲ, ਕਾਲਜ ’ਚ ਜਾਂ ਤੁਹਾਡਾ ਕੋਈ ਦੋਸਤ ਜਾਂ ਕੋਈ ਹੋਰ ਖੇਡ ਦੀ ਜਾਣਕਾਰੀ ਰੱਖਦਾ ਹੈ ਤਾਂ ਤੁਸੀਂ ਉਨ੍ਹਾਂ ਤੋਂ ਸਲਾਹ ਲੈ ਸਕਦੇ ਹੋ ਕਿ ਖੇਡ ’ਚ ਆਪਣਾ ਕਰੀਅਰ ਬਣਾਓ ਹਾਲਾਂਕਿ ਅਸੀਂ ਉਸ ਖੇਡ ਨੂੰ ਕਰੀਅਰ ਬਣਾਉਂਦੇ ਹਾਂ ਜਿਸ ’ਚ ਸਾਡੀ ਰੁਚੀ ਹੁੰਦੀ ਹੈ ਕਿਉਂਕਿ ਜੋ ਕ੍ਰਿਕਟਰ ਹੈ ਉਹ ਹਾਕੀ ਥੋੜ੍ਹੇ ਹੀ ਚੁਣੇਗਾ
ਆਪਣੀ ਸਕਿੱਲ ਨੂੰ ਡਿਵੈਲਪ ਕਰੋ:
ਇਹ ਵੀ ਦੇਖੋ ਕਿ ਤੁਸੀਂ ਕਿਸ ਤਰ੍ਹਾਂ ਖੇਡ ਨੂੰ ਆਪਣਾ ਕਰੀਅਰ ਬਣਾਓਂਗੇ ਮਤਲਬ ਤੁਹਾਨੂੰ ਸਕਿੱਲ ’ਤੇ ਵੀ ਕੰਮ ਕਰਨਾ ਚਾਹੀਦਾ ਹੈ
ਪਲਾਨ ਬਣਾਓ:
ਦੂਜੇ ਪਾਸੇ ਤੁਸੀਂ ਇਸ ਦੇ ਲਈ ਆਪਣਾ ਪਲਾਨ ਬਣਾਓ ਅਤੇ ਉਸ ਦਾ ਉਦੇਸ਼ ਰੱਖ ਦਿਓ ਕਿ ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ ਇਹ ਸਭ ਕਰਨਾ ਬਹੁਤ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੀ ਲਗਨ ਨਾਲ ਅੱਗੇ ਵਧਣਾ ਚਾਹੁੰਦੇ ਹੋ
ਅਨੁਭਵ ਲਓ:
ਇਸ ਦੇ ਨਾਲ ਹੀ ਜਿਸ ਕਿਸੇ ਵੀ ਖੇਡ ਨੂੰ ਤੁਸੀਂ ਕਰੀਅਰ ਬਣਾਉਣ ਜਾ ਰਹੇ ਹੋ ਉਸ ’ਚ ਅਨੁਭਵ ਵੀ ਲਓ ਤਾਂ ਕਿ ਸਫਲਤਾ ਜਲਦੀ ਮਿਲੇ ਅਨੁਭਵ ਹੀ ਤੁਹਾਨੂੰ ਸਫਲਤਾ ਦੇ ਕਦਮ ਛੂਹਣ ’ਚ ਮੱਦਦ ਕਰਦਾ ਹੈ ਇਸ ਤੋਂ ਇਲਾਵਾ ਤੁਸੀਂ ਇੰਟਰਸ਼ਿਪ ਕਰ ਸਕਦੇ ਹੋ ਨਾਲ ਹੀ ਪਾਰਟ ਟਾਈਮ ਜਾੱਬ, ਮਿਲ ਕੇ ਕਿਸੇ ਕੰਮ ਨੂੰ ਸਫਲ ਬਣਾਓ
ਐਂਟਰੀ ਲੇਵਲ ਦੀ ਜਾੱਬ:
ਐਂਟਰੀ ਲੇਵਲ ਪੁਜ਼ੀਸਨ ਜਾਂ ਜਾੱਬ ਨੂੰ ਧਿਆਨ ’ਚ ਰੱਖੋ ਇਹ ਤੁਹਾਡੇ ਕਰੀਅਰ ’ਚ ਇੱਕ ਮੀਲ ਦੇ ਪੱਥਰ ਵਾਂਗ ਕੰਮ ਕਰਦਾ ਹੈ ਅਤੇ ਤੁਹਾਨੂੰ ਅਨੁਭਵ ਮਿਲਦਾ ਹੈ
ਨੈੱਟਵਰਕ ਵਧਾਓ:
ਵਪਾਰ ਸੰਗਠਨ, ਆੱਨ-ਲਾਇਨ ਵਪਾਰ ਜਾਂ ਕਿਸੇ ਸਮਾਰੋਹ, ਕਾਨਫਰੰਸ ’ਚ ਹਿੱਸਾ ਲੈ ਕੇ ਵੀ ਤੁਸੀਂ ਆਪਣਾ ਗਿਆਨ ਵਧਾ ਸਕਦੇ ਹੋ
ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ’ਤੇ ਆਏ ਦਿਨ ਹੋਣ ਵਾਲੇ ਤਰ੍ਹਾਂ-ਤਰ੍ਹਾਂ ਦੇ ਮੈਚ ਅਤੇ ਮੁਕਾਬਲਿਆਂ ਕਾਰਨ ਖੇਡ, ਖਿਡਾਰੀ ਅਤੇ ਉਸ ਨਾਲ ਜੁੜੇ ਲੋਕਾਂ ਲਈ ਕਰੀਅਰ, ਗਲੈਮਰ ਅਤੇ ਚੰਗਾ ਅਹੁਦਾ ਸਭ ਕੁਝ ਸੰਭਵ ਹੈ
ਖੇਡਾਂ ’ਚ ਵਧਦੇ ਸਕੋਪ ਕਾਰਨ ਅੱਜ ਇਸ ’ਚ ਤਰ੍ਹਾਂ-ਤਰ੍ਹਾਂ ਦੇ ਕਰੀਅਰ ਅਤੇ ਕੰਮ ਨਿਕਲ ਕੇ ਸਾਹਮਣੇ ਆ ਰਹੇ ਹਨ ਆਓ ਜਾਣੀਏ ਇਨ੍ਹਾਂ ’ਚੋਂ ਕੁਝ ਖੇਤਰ:
ਸਪੋਰਟਸ ਕੋਚ:
ਇਹ ਤਾਂ ਸਭ ਜਾਣਦੇ ਹਨ ਕਿ ਇੱਕ ਚੰਗੇ ਖਿਡਾਰੀ ਦੇ ਪਿੱਛੇ ਉਸ ਦੇ ਕੋਚ ਦੀ ਮਿਹਨਤ ਛੁਪੀ ਹੁੰਦੀ ਹੈ ਇੱਕ ਸਪੋਰਟਸ ਕੋਚ ਖਿਡਾਰੀ ਨੂੰ ਨਿਰਦੇਸ਼ ਹੀ ਨਹੀਂ ਦਿੰਦਾ, ਉਹ ਉਸ ਦੇ ਲਈ ਸਪੋਰਟ ਵੀ ਬਣਦਾ ਹੈ, ਖਿਡਾਰੀ ਦੀ ਜ਼ਰੂਰਤ ਅਨੁਸਾਰ ਟ੍ਰੇਨਿੰਗ ਪ੍ਰੋਗਰਾਮ ਬਣਾਉਂਦਾ ਹੈ ਤੁਸੀਂ ਸਪੋਰਟਸ ਕੋਚਿੰਗ, ਸਪੋਰਟਸ ਮੈਨੇਜਮੈਂਟ ਜਾਂ ਸਪੋਰਟਸ ਸਾਇੰਸ ਦੀ ਡਿਗਰੀ ਲੈ ਸਕਦੇ ਹੋ ਇਸ ਦੇ ਲਈ ਕੁਝ ਸਾੱਫਟ ਸਕਿੱਲ ਵੀ ਤੁਹਾਡੀ ਸ਼ਖ਼ਸੀਅਤ ’ਚ ਹੋਣੇ ਚਾਹੀਦੇ ਹਨ
- ਤੁਹਾਨੂੰ ਰਣਨੀਤੀ ਬਣਾਉਣਾ ਅਤੇ ਉਸ ਦਾ ਅਮਲ ਕਰਵਾਉਣ ਦੇ ਤਰੀਕੇ ਆਉਣੇ ਚਾਹੀਦੇ ਹਨ
- ਇਸ ਕੰਮ ’ਚ ਹੌਂਸਲੇ ਦੀ ਖਾਸ ਜ਼ਰੂਰਤ ਹੁੰਦੀ ਹੈ
- ਸਾਹਮਣੇ ਵਾਲੇ ਨੂੰ ਕਿਵੇਂ ਪ੍ਰੇਰਿਤ ਕਰ ਸਕੀਏ, ਇਸ ਦਾ ਵੀ ਤਰੀਕਾ ਹੋਣਾ ਚਾਹੀਦਾ ਹੈ
- ਟੀਮ ਨੂੰ ਬਣਾਉਣ ’ਚ ਵੀ ਹੁਨਰਮੰਦ ਹੋਣਾ ਚਾਹੀਦਾ ਹੈ
ਸਪੋਰਟਸ ਲਾਇਰ/ਅਟਾਰਨੀ ਫਾੱਰ ਸਪੋਰਟਸ:
ਇਹ ਪੇਸ਼ੇਵਾਰ ਰਾਸ਼ਟਰੀ ਜਾਂ ਅੰਤਰਾਸ਼ਟਰੀ ਪੱਧਰ ’ਤੇ ਆਪਣੇ ਕਲਾਇੰਟ ਦੀ ਅਗਵਾਈ ਕਰਦੇ ਹਨ ਉਨ੍ਹਾਂ ਦੀਆਂ ਕਾਰਜ ਜਿੰਮੇਵਾਰੀਆਂ ’ਚ ਐਂਪਲਾਇਮੈਂਟ ਜਾਂ ਕਾੱਨਟ੍ਰੈਕਟ ਨੂੰ ਸਮਝਣਾ ਅਤੇ ਬਣਾਉਣਾ, ਖਿਡਾਰੀ ਦੇ ਕੰਮ ਦੇ ਕਾਨੂੰਨੀ ਪੱਖਾਂ ਨੂੰ ਧਿਆਨ ’ਚ ਲਿਆਉਣਾ, ਹਰਜ਼ਾਨੇ ਜਾਂ ਸਮਝੌਤੇ ’ਤੇ ਕੰਮ ਕਰਨਾ, ਸਕਾੱਲਰਸ਼ਿਪ ਡੀਲ ਦਾ ਪ੍ਰਬੰਧ ਕਰਨਾ ਆਦਿ ਆਉਂਦੇ ਹਨ ਇਸ ਦੇ ਲਈ ਤੁਹਾਡੇ ਕੋਲ ਕਾਨੂੰਨ ਦੀ ਡਿਗਰੀ ਹੋਣੀ ਚਾਹੀਦੀ ਹੈ
- ਕਾਨੂੰਨ ਦੀ ਜਾਣਕਾਰੀ ਅਤੇ ਸਿੱਖਿਆ ਜ਼ਰੂਰ ਲਓ
- ਕਲਾਇੰਟ ਬਾਰੇ ਪੂਰੀ ਜਾਣਕਾਰੀ ਰੱਖੋ
ਮਾਰਕਟਿੰਗ ਅਤੇ ਪ੍ਰਮੋਸ਼ਨ ਲਈ ਕੋ-ਆਰਡੀਨੇਟਰ:
ਤੁਹਾਡੇ ਕੰਮ ਦਾ ਇੱਕ ਵੱਡਾ ਹਿੱਸਾ ਹੋਵੇਗਾ ਬਾਜ਼ਾਰ ਨੂੰ ਸਮਝਣਾ, ਰਿਪੋਰਟਾਂ ਤਿਆਰ ਕਰਨਾ ਅਤੇ ਉਸ ਅਨੁਸਾਰ ਮਾਰਕਟਿੰਗ ਦੀ ਯੋਜਨਾ ਤਿਆਰ ਕਰਨਾ ਮਾਰਕਟਿੰਗ ’ਚ ਬੈਚਲਰ ਡਿਗਰੀ ਜਾਂ ਇਸ ਤੋਂ ਅਗਲੀ ਡਿਗਰੀ ਨਾਲ ਇਸ ਲਈ ਡਿਜ਼ੀਟਲ ਅਤੇ ਆੱਨਗਰਾਊਂਡ ਮਾਰਕਟਿੰਗ ’ਚ ਨਿਪੁੰਨ ਹੋਣਾ ਜ਼ਰੂਰੀ ਹੈ
- ਮਾਰਕਟਿੰਗ ਐਨਾਲਿਸਿਸ ਦਾ ਹੁਨਰ ਚਾਹੀਦਾ ਹੈ
- ਰਿਸਰਚ ਸਕਿੱਲ ਖਾਸ ਕੰਮ ਆਉਣਗੇ
- ਮਾਰਕਿਟ ਪਲਾਨਿੰਗ ਅਤੇ ਉਤਪਾਦ ਨੂੰ ਲੈ ਕੇ ਮਾਹਿਰਤਾ ਤੁਹਾਨੂੰ ਅੱਗੇ ਜਾਣ ’ਚ ਮੱਦਦ ਕਰੇਗੀ
ਸਪੋਰਟਸ ਮੈਨੇਜਮੈਂਟ ਅਤੇ ਸਬੰਧਿਤ ਖੇਤਰਾਂ ਦੇ ਕੁਝ ਪ੍ਰਮੁੱਖ ਸੰਸਥਾਨ:
- ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ, ਪਟਿਆਲਾ
- ਇੰਦਰਾ ਗਾਂਧੀ ਇੰਸਟੀਚਿਊਟ ਫਿਜ਼ੀਕਲ ਐਜ਼ੂਕੇਸ਼ਨ ਐਂਡ ਸਪੋਰਟਸ ਸਾਇੰਸੇਜ਼, ਨਵੀਂ ਦਿੱਲੀ
- ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ਼ ਫਿਜ਼ੀਕਲ ਐਜੂਕੇਸ਼ਨ, ਗਵਾਲੀਅਰ ਐਂਡ ਤਿਰੁਵਨੰਤਪੁਰਮ
- ਤਮਿਲਨਾਡੂ ਫਿਜ਼ੀਕਲ ਐਜ਼ੂਕੇਸ਼ਨ ਐਂਡ ਸਪੋਰਟਸ ਯੂਨੀਵਰਸਿਟੀ, ਚੇਨੱਈ
- ਸਪੋਰਟਸ ਅਥਾਰਿਟੀ ਆਫ਼ ਇੰਡੀਆ
- ਸਿੰਮਬਾਓਸਿਸ ਸਕੂਲ ਆਫ਼ ਸਪੋਰਟਸ ਸਾਇੰਸੇਜ
- ਕੇ ਜੀ ਸੋਮਿਆ ਇੰਸਟੀਚਿਊਟ ਆਫ਼ ਮੈਨੇਜਮੈਂਟ (ਐੱਮਬੀਏ ਇੰਨ ਸਪੋਰਟਸ ਮੈਨੇਜਮੈਂਟ)
ਫਿਜ਼ੀਕਲ ਐਜ਼ੂਕੇਸ਼ਨ ਜ਼ਰੀਏ ਵੀ ਖੁੱਲ੍ਹਣਗੀਆਂ ਰਾਹਾਂ:
ਫਿਜ਼ੀਕਲ ਐਜ਼ੂਕੇਸ਼ਨ ਦੇ ਰਸਤੇ ਤੁਹਾਨੂੰ ਖੇਡ ਨਾਲ ਜੁੜੇ ਹੈਲਥ ਕਲੱਬ, ਸਪੋਰਟਸ ਗੁੱਡ ਨਿਰਮਾਤਾ, ਮਾਰਕੀਟਿੰਗ, ਸਪੋਰਟਸ ਜਰਨਲਿਜ਼ਮ, ਟਰੇਨਰ ਦੇ ਤੌਰ ’ਤੇ ਕਈ ਤਰ੍ਹਾਂ ਦੇ ਕਰੀਅਰ ਬਦਲ ਮਿਲਣਗੇ ਹਾਲਾਂਕਿ ਸ਼ੁਰੂਆਤ ’ਚ ਟ੍ਰੇਨਰ ਜਾਂ ਅਧਿਆਪਕ ਦੇ ਰੂਪ ’ਚ ਨੌਕਰੀ ਮਿਲਣ ਦੀਆਂ ਜ਼ਿਆਦਾ ਸੰਭਾਵਨਾਵਾਂ ਹੋਣਗੀਆਂ, ਪਰ ਸਾਲਾਂ ਦੇ ਆਪਣੇ ਅਨੁਭਵ ਦੇ ਨਾਲ ਹੀ ਤੁਸੀਂ ਆਪਣੀ ਸਿੱਖਿਆ ਅਤੇ ਅਨੁਭਵ ਨੂੰ ਜਰਨਲਿਜ਼ਮ, ਮਾਰਕੀਟਿੰਗ ਜਾਂ ਕੁਮੈਂਟੇਟਰ ਦੇ ਕਰੀਅਰ ’ਚ ਬਦਲਣ ’ਚ ਸਮਰੱਥ ਵੀ ਹੋ ਸਕਦੇ ਹੋ
- ਇਸ ਖੇਤਰ ’ਚ ਫਿਜ਼ੀਕਲ ਐਜ਼ੂਕੇਸ਼ਨ ਦੇ ਡਿਗਰੀ ਅਤੇ ਡਿਗਰੀ ਪੱਧਰ ਦੇ ਕੋਰਸ ਅਤੇ ਕਾਲਜ ਉਪਲੱਬਧ ਹਨ ਫਿਜ਼ੀਕਲ ਐਜ਼ੂਕੇਸ਼ਨ ਦੇ ਗ੍ਰੈਜੂਏਟ ਪੱਧਰ ਦੇ ਕੋਰਸ ’ਚ ਦਖਲ ਲਈ ਯੋਗਤਾ 10+2 ਪਾਸ ਹੋਣਾ ਜ਼ਰੂੁਰੀ ਹੈ ਦੂਜੇ ਪਾਸੇ ਮਾਸਟਰ ਪੱਧਰ ਦੀ ਐੱਮ.ਪੀ.ਐਡ, ਕੋਰਸ ’ਚ ਦਾਖਲਾ ਲੈਣਾ ਚਾਹੁੰਦੇ ਹੋ, ਤਾਂ ਯੋਗਤਾ ਦੇ ਤੌਰ ’ਤੇ ਫਿਜ਼ੀਕਲ ਐਜ਼ੂਕੇਸਨ ’ਚ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ
ਸਪੋਰਟਸ ਜਨਰਲਿਜਮ:
ਕੀ ‘ਬੋਰਿਆ ਮਜੂਮਦਾਰ’ ਨਾਂਅ ਤੋਂ ਤੁਹਾਨੂੰ ਕੁਝ ਯਾਦ ਆਉਂਦਾ ਹੈ? ਦਰਅਸਲ ਕ੍ਰਿਕਟ ਦੀ ਦੁਨੀਆਂ ਤੋਂ ਖੇਡ ਦੇ ਦੌਰਾਨ ਅਤੇ ਖੇਡ ਦੇ ਬਾਹਰ ਦੀਆਂ ਕਹਾਣੀਆਂ ਨੂੰ ਸਾਡੇ ਤੱਕ ਪਹੁੰਚਣ ਲਈ ਉਨ੍ਹਾਂ ਦਾ ਨਾਂਅ ਕੁਝ ਕੁ ਪ੍ਰਭਾਵੀ ਸਪੋਰਟਸ ਜਰਨਲਿਸਟਾਂ ’ਚ ਗਿਣਿਆ ਜਾਂਦਾ ਹੈ ਜੇਕਰ ਤੁਹਾਨੂੰ ਸਪੋਰਟਸ ਮੁਕਾਬਲਿਆਂ ਲਈ ਲਿਖਣਾ ਜਾਂ ਕੁਮੈਂਟਰੀ ਕਰਨਾ ਪਸੰਦ ਹੈ, ਤਾਂ ਨਿਸ਼ਚਿਤ ਰੂਪ ਨਾਲ ਖੇਡ ਜਗਤ ਦੀ ਇਹ ਫੀਲਡ ਤੁਹਾਡੇ ਲਈ ਹੀ ਬਣੀ ਹੈ
ਇਸ ਦੇ ਲਈ ਤੁਹਾਡੇ ’ਚ ਕੁਝ ਖਾਸ ਸਕਿੱਲ ਵੀ ਹੋਣੇ ਚਾਹੀਦੇ ਹਨ:
- ਇੰਟਰਵਿਊ ਦੇਣ ’ਚ ਖਾਸ ਹੁਨਰਮੰਦ ਹੋ
- ਲੇਖਨ ਸਮਰੱਥਾ ਪੈਨੀ ਹੋਵੇ
- ਖੇਡਾਂ ਦੀ ਚੰਗੀ ਜਾਣਕਾਰੀ ਰੱਖਣੀ ਹੋਵੇਗੀ
- ਇਸ ਬਾਰੇ ’ਚ ਸਬੰਧਿਤ ਡਿਗਰੀ ਅਤੇ ਆਪਣਾ ਹੀ ਸੋਧ ਅਤੇ ਵਿਸ਼ਲੇਸ਼ਣ ਸਮਰੱਥਾ ਹੋਵੇ
ਸਪੋਰਟਸ ਜਰਨਲਿਜ਼ਮ ਲਈ ਕੁਝ ਪ੍ਰਮੁੱਖ ਸੰਸਥਾਨ:
- ਇੰਡੀਅਨ ਇੰਸਟੀਚਿਊਟ ਆਫ਼ ਮਾਸ ਕੰਮਊਨੀਕੇਸ਼ਨ, ਦਿੱਲੀ
- ਬਨਾਰਸ ਹਿੰਦੂ ਯੂਨੀਵਰਸਿਟੀ, ਵਰਾਣਸੀ
- ਜਾਮੀਆ ਮਿਲੀਆ ਇਸਲਾਮੀਆ, ਦਿੱਲੀ
- ਸਾਊਥ ਕੈਂਪਸ, ਦਿੱਲੀ ਯੂਨੀਵਰਸਿਟੀ
- ਮਾਖਣਲਾਲ ਚਤੁਰਵੈਦੀ ਪੱਤਰਕਾਰਿਤਾ ਯੂਨੀਵਰਸਿਟੀ
- ਦੇਵੀ ਅਹਿਲਿਆ ਯੂਨੀਵਰਸਿਟੀ, ਇੰਦੌਰ
- ਸੈਂਟ ਜੇਵੀਅਰਸ, ਮੁੰਬਈ